Tuesday, 24 January 2012

ਲੋਕਸੇਵਕ ਤੋਂ ਹੁਕਮਰਾਨ ਬਣਨ ਤੱਕ

        
ਅੱਜ ਦੇ ਹੁਕਮਰਾਨ ਜਦ ਦੇਸ ਨੂੰ ਤਾਨਾਸਾਹਾਂ ਵਾਂਗ ਚਲਾਉਣਾਂ ਲੋਚਦੇ ਹਨ ਤਦ ਇਹ ਭੁੱਲ ਜਾਂਦੇ ਹਨ ਕਿ ਅਸਲੀ ਮਾਲਕ ਤਾਂ ਲੋਕ ਹੁੰਦੇ ਹਨ । ਇਹਨਾਂ ਲੋਕਾਂ ਨੇ ਤਾਂ ਵਕਤ ਆਉਣ ਤੇ ਵੱਡੇ ਵੱਡੇ ਤਾਨਾਸਾਹਾਂ ਨੂੰ ਵੀ ਮਲੀਆ ਮੇਟ ਕੀਤਾ ਹੈ ਪਰ ਲੋਕਤੰਤਰ ਰਾਂਹੀ ਨਿੱਕਲੇ ਅੱਜ ਦੇ ਕਮਜੋਰ ਰਾਜੇ ਤਾਂ ਇਹਨਾਂ ਨੇ ਹਮੇਸਾਂ ਪੰਜ ਸਾਲ ਬਾਅਦ ਹੀ ਪਲਟ ਦਿੱਤੇ ਹਨ। ਪੱਚੀ ਪੱਚੀ ਸਾਲ ਦੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਰਾਜਨੀਤਕ  ਕੋਈ ਸਿਆਣੇ ਨਹੀਂ ਹੁੰਦੇ  ਕਿਉਂਕਿ ਰਾਜਸੇਵਾ ਦਾਅਵਿਆਂ ਨਾਲ ਨਹੀ ਰਾਜਗੱਦੀ ਦਾ ਲੋਕਸੇਵਾ ਵਾਲਾ ਧਰਮ ਨਿਭਾਉਣ ਨਾਲ ਮਿਲਦੀ ਹੈ।ਜੋ ਰਾਜਨੀਤਕ ਆਪਣੇ ਰਾਜਕਾਲ ਦੌਰਾਨ ਗਲਤ ਕੰਮ ਕਰਦੇ ਹਨ ਬਾਂਅਦ ਵਿੱਚ ਅਦਾਲਤਾਂ ਦੀਆਂ ਤਾਰੀਖਾਂ ਭੁੱਗਦੇ ਦੇਖੇ ਜਾ ਸਕਦੇ ਹਨ। ਜੋ ਰਾਜਨੀਤਕ ਲੋਕ ਸੇਵਾ ਵਾਲਾ ਧਰਮ ਨਿਭਾਉਂਦਾਂ ਹੈ ਉਹ ਹੀ ਦੁਬਾਰਾ ਰਾਜਗੱਦੀ ਤੇ ਬੈਠਦਾ ਹੈ ਬਾਕੀ ਸਭ ਤਾਂ ਗੱਦੀਆਂ ਤੋਂ ਪੈਰਾਂ ਵਿੱਚ ਬੈਠਣ ਲਾ ਦਿੱਤੇ ਜਾਂਦੇ ਹਨ।ਸੋ ਅੱਜ ਜੋ ਵੀ ਰਾਜਨੀਤਕ ਰਾਜਗੱਦੀ ਉਪਰ ਬੈਠ ਜਾਂਦੇ ਹਨ ਉਹਨਾਂ ਨੂੰ ਰਾਜਗੱਦੀ ਦਾ ਧਰਮ ਲੋਕਸੇਵਾ ਨੂੰ ਨਿਭਾਉਣਾਂ ਚਾਹੀਦਾ ਹੈ ਜੇ ਉਹ ਲੋਕਸੇਵਾ ਦੀ ਥਾਂ ਆਪਣੀਆਂ ਤਿਜੌਰੀਆਂ ਨੂੰ ਹੀ ਭਰਨਗੇ ਅਤੇ ਲੋਕਾਂ ਦੀ ਥਾਂ ਆਪਣੇ ਰਿਸਤੇਦਾਰਾਂ ਅਤੇ ਗੁਲਾਮਾਂ ਨੂੰ ਹੀ ਸਹੂਲਤਾਂ ਦੇਣਗੇ ਤਦ ਉਹ ਲੁਟੇਰਿਆਂ ਦਾ ਆਧੁਨਿਕ ਰੂਪ ਹੀ ਹੋਣਗੇ। ਅੱਜ ਕੱਲ ਦੀ ਜਨਤਾ ਉਹਨਾਂ ਨੂੰ ਬਦਲਣ ਲੱਗਿਆਂ ਪਲ ਵੀ ਨਹੀਂ ਲਾਉਦੀ ਪੰਜ ਸਾਲਾਂ ਬਾਅਦ ਆਉਣ ਵਾਲੇ ਇੱਕ ਦਿਨ ਹੀ ਦਿਨੇ ਤਾਰੇ ਦਿਖਾ ਦੇਣ ਵਾਲੀ ਕਰਾਮਾਤ ਕਰ ਦਿੰਦੀ ਹੈ । ਇਹ ਇੱਕ ਦਿਨ ਹੀ ਪੰਜ ਸਾਲਾਂ ਵਿੱਚ ਜਨਤਾ ਦਾ ਹੁੰਦਾਂ ਹੈ ਅਤੇ ਆਮ ਜਨਤਾ ਇਸ ਦਿਨ ਹੀ ਪੰਜ ਸਾਲਾਂ ਵਾਲਾ ਫੈਸਲਾ ਕਰਦੀ ਹੈ। ਹਕੂਮਤ ਨੂੰ ਦੁਬਾਰਾ ਸਮਾਂ ਦੇਣਾਂ ਹੈ ਜਾ ਉਸਦਾ ਤਖਤ ਮੂਧਾ ਮਾਰਨਾ ਹੈ ਇਹ ਦਿਨ ਹੀ ਜਨਤਾ ਇਹ ਕਰਕੇ ਦਿਖਾ ਦਿੰਦੀ ਹੈ।ਰਾਜਨੀਤਕ ਲੋਕ ਇਹ ਭੁੱਲ ਜਾਂਦੇ ਹਨ ਕਿ ਇਹ ਰਾਜਗੱਦੀਆਂ ਤੇ ਬੈਠਣ ਦੀ ਸੇਵਾ ਲੋਕਾਂ ਨੇ ਦਿੱਤੀ ਹੈ ਜੇ ਕੋਈ ਫੈਸਲਾ ਲੋਕਾਂ ਦੇ ਹੱਕ ਵਿੱਚ ਉਹਨਾਂ ਕੀਤਾ ਹੈ ਤਾਂ ਇਹ ਫੈਸਲਾ ਕਰਨ ਦੀ ਤਾਕਤ ਵੀ ਲੋਕਾਂ ਨੇ ਦਿੱਤੀ ਹੈ।ਜੇ ਇਹ ਰਾਜਨੀਤਕ ਧਰਮ ਨੂੰ ਸਮਝਦੇ ਹੋਣ ਤਦ ਤਾਂ ਏਨੇ ਵੱਡੇ ਜਨਤਾ ਦੇ ਫੈਸਲੇ ਨੂੰ ਸਮਝ ਕੇ ਕਿ ਜੇ ਜਨਤਾਂ ਨੇ ਰਾਜਗੱਦੀ ਉੱਪਰ ਬੈਠਾਕੇ ਏਡਾ ਵੱਡਾ ਸਨਮਾਨ ਦਿੱਤਾ ਹੈ ਉਹਨਾਂ ਦੀ ਸੇਵਾ ਵਿੱਚ ਆਪਣੀ ਜਾਇਦਾਦ ਦਾ ਦਾਨ ਕਰ ਦੇਣਾਂ ਚਾਹੀਦਾ ਹੈ ਕਿਉਕਿ ਇੱਕ ਵਾਰ ਰਾਜਗੱਦੀ ਮਿਲ ਜਾਣ ਤੋਂ ਬਾਅਦ ਸਾਰੀ ਉਮਰ ਦੀ ਪੈਨਸਨ ਵੀ ਤਾਂ ਅੱਜਕਲ ਲੱਗ ਜਾਂਦੀ ਹੈ । ਪਰ ਗੁਰੂ ਨਾਨਕ ਜੀ ਦੇ ਕਥਨ ਅਨੁਸਾਰ  ਭੁੱੀਖਆਂ ਭੁੱਖ ਨਾਂ ਉਤਰੈ ਵਾਲੀ ਸੋਚ ਵਾਲੇ ਰਾਜਨੀਤਕ ਤਾਂ ਧਨ ਇਕੱਠਾ ਕਰਨ ਦੀ ਤ੍ਰਿਸਨਾਂ ਵਿੱਚ ਫਸਕੇ ਆਪਣੀ ਰਾਜਨੀਤਕ ਮੌਤ ਆਪ ਹੀ ਚੁਣ ਲੈਂਦੇ ਹਨ ਪਰ ਜਿੰਹਨਾਂ ਰਾਜਨੀਤਕਾਂ ਨੇ ਲੋਕਸੇਵਾ ਨੂੰ ਪਹਿਲ ਦਿੱਤੀ ਉਹ ਇਤਿਹਾਸ ਵਿੱਚ ਅੱਜ ਵੀ ਸਨਮਾਨ ਦੇ ਪਾਤਰ ਹਨ ਪਰ ਜਿਹਨਾਂ ਨੇ ਧਨ ਇਕੱਠਾ ਅਤੇ ਆਪਣੇ ਪੁੱਤਰ ਮੋਹ ਜਾਂ ਔਲਾਦ ਮੋਹ ਵਿੱਚ ਫਸਕੇ ਰਾਜਸੱਤਾ ਦਾ ਦੁਰਉਪਯੋਗ ਕੀਤਾ ਹੈ ਉਹ ਇਤਿਹਾਸ ਵਿੱਚ ਤ੍ਰਿਸਕਾਰੇ ਗਏ ਅਤੇ ਆਪਣੇ ਵਾਰਸਾਂ ਨੂੰ ਮੌਤ ਦੇ ਮੂੰਹ ਧੱਕ ਗਏ ਜਿਸਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮੋਹ ਤੋਂ ਮਿਲਦੀ ਹੈ। ਸੋ ਅੱਜ ਦੇ ਲੋਕਤੰਤਰੀ ਯੁੱਗ ਵਿੱਚ ਤਾਂ ਇਸ ਤਰਾਂ ਦੀ ਸੋਚ ਪਰੀਵਾਰਾਂ ਲਈ ਹੋਰ ਵੀ ਖਤਰਨਾਕ ਸਿੱਟੇ ਦਿੰਦੀ ਹੈ।
         2012 ਦੀਆਂ ਪੰਜਾਬ ਚੋਣਾਂ 30 ਜਨਵਰੀ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਪੰਜਾਬੀ ਜਨਤਾ ਨੇ ਵੀ ਇੱਕ ਨਵਾਂ ਇਤਿਹਾਸ ਲਿਖਣਾਂ ਹੈ। ਇਸ ਦਿਨ ਪੰਜਾਬੀਆਂ ਦਾ ਕੀਤਾ ਫੈਸਲਾ ਵੀ ਸਦਾ ਲਈ ਇਤਿਹਾਸ ਵਿੱਚ ਲਿਖਿਆ ਜਾਵੇਗਾ । ਇਸ ਦਿਨ ਅਸੀ ਫੈਸਲਾ ਕਰਨਾਂ ਹੈ ਕਿ ਅਸੀਂ ਕਿਸ ਨੂੰ ਅਗਲੇ ਪੰਜ ਸਾਲਾਂ ਲਈ ਕਿਸਨੂੰ ਚੁਣਨਾਂ ਹੈ ਕੀ ਜੋ ਅੱਜ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਕੇ ਅਹਿਸਾਨ ਜਤਾਉਂਦੇ ਹਨ ਜਾਂ ਉਹਨਾਂ ਨੂੰ ਜੋ ਜਨਤਾ ਦਾ ਪੈਸਾ ਜਨਤਾ ਨੂੰ ਮੋੜ ਕੇ ਆਪਣਾਂ ਧਰਮ ਨਿਭਾਉਂਦੇ ਹਨ। ਪੰਜਾਬ ਵਿੱਚ ਮਨਪਰੀਤ ਦੇ ਰੂਪ ਵਿੱਚ ਉੱਠੀ ਜਨਤਾ ਦੀ ਅਵਾਜ ਨੇ ਲੋਕ ਮੁੱਦੇ ਹੁਕਮਰਾਨ ਬਣਨ ਵਾਲਿਆਂ ਦੇ ਅੱਗੇ ਰੱਖ ਦਿੱਤੇ ਹਨ । ਭਾਵੇਂ ਇਸ ਵਾਰ ਤੀਜੀ ਧਿਰ ਕਾਮਯਾਬ ਹੋਣ ਦੇ ਅਸਾਰ ਨਹੀਂ ਪਰ ਤੀਜੀ ਧਿਰ ਦੇ ਆਮ ਲੋਕਾਂ ਦੀ ਜਰੂਰਤਾਂ ਵਾਲੇ ਉਠਾਏ ਮੁੱਦਿਆਂ ਤੇ ਜੇ ਨਵੀਂ ਬਣਨ ਵਾਲੀ ਸਰਕਾਰ ਨਾਂ ਚੱਲੇਗੀ ਤਦ ਅਗਲੀ ਵਾਰ ਸਰਕਾਰ ਇਹ ਦੋਨੋਂ ਪਾਰਟੀਆਂ ਨਹੀਂ ਬਣਾ ਸਕਣਗੀਆਂ ਅਤੇ ਕੋਈ ਨਵੀਂ ਰਾਜਨੀਤਕ ਧਿਰ ਦਾ ਨਵਾਂ ਵਿਅਕਤੀ ਜਰੂਰ ਪੈਦਾ ਹੋਵੇਗਾ। ਮਨਪਰੀਤ ਨੇ ਲੋਕ ਮੁੱਦੇ ਭਾਵੇਂ ਆਪਣੇ ਪਰੀਵਾਰਕ ਰਾਜਨੀਤਕ ਹਾਲਾਤਾਂ ਵਿੱਚੋਂ ਮਜਬੂਰਨ ਹੀ ਉਠਾਉਣ ਲਈ ਮਜਬੂਰ ਹੋਇਆ ਹੈ ਪਰ ਅਸਲੀ ਸਮਾਜ ਸੇਵਕਾਂ ਨੂੰ ਇੱਕ ਸੰਦੇਸ ਇਸ ਵਿੱਚੋਂ ਜਰੂਰ ਮਿਲਿਆ ਹੈ ਕਿ ਜੇ ਅੱਜ ਦੇ ਸਮੇਂ ਵੀ ਲੋਕ ਮੁੱਦੇ ਤੇ ਰਾਜਨੀਤੀ ਕਰਨੀਂ ਹੋਵੇ ਤਦ ਜਨਤਾ ਸਾਥ ਜਰੂਰ ਦੇਵੇਗੀ। ਪਿੱਛਲੇ ਸਮੇਂ ਵਿੱਚ ਸਿਆਸਤ ਨੇ ਆਪਣੇ ਜਬਰ ਅਤੇ ਬੇਈਮਾਨ ਚਾਲਾਂ ਨਾਲ ਇਸ ਤਰਾਂ ਦੀ ਸੋਚ ਫੈਲਾਅ ਰੱਖੀ ਸੀ ਕਿ ਲੋਕ ਤਾਂ ਬੇਈਮਾਨ ਹੋ ਚੁੱਕੇ ਹਨ ਜੋ ਸਰਾਬਾਂ ਕਬਾਬਾਂ ਅਤੇ ਪੈਸੇ ਤੇ ਵਿਕਦੇ ਹਨ ਪਰ ਲੋਕ ਕਦੀ ਵੀ ਵਿੱਕਦੇ ਨਹੀਂ ਹੁੰਦੇ ਜਦ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਇਹ ਹਮੇਸਾਂ ਨਵਾਂ ਇਤਿਹਾਸ ਲਿਖਦੇ ਹਨ।
ਗੁਰਚਰਨ ਪੱਖੋਕਲਾਂ 9417727245

Friday, 6 January 2012

ਦਰਬਾਰ ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ

           ਦਰਬਾਰ ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ   ਗੁਰਚਰਨ ਪੱਖੋਕਲਾਂ
  ਪਿੱਛਲੇ ਕੁੱਝ ਸਮੇਂ ਤੋਂ ਰਾਜਨੀਤਕਾਂ ਦੁਆਰਾ ਆਪਣੇ ਨਾਪਾਕ ਇਰਾਦਿਆਂ ਲਈ  ਦਰਬਾਰ ਸਾਹਿਬ ਸਮੂਹ ਨੂੰ ਵਰਤਣ ਦੀਆਂ ਜੋ ਕੋਸਿਸਾਂ ਕੀਤੀਆਂ ਜਾ ਰਹੀਆਂ ਸਨ ਨੇ  ਹੁਣ ਰੰਗ ਦਿਖਾਉਣਾਂ ਸੁਰੂ ਕਰ ਦਿੱਤਾ ਹੈ ।ਰਾਜਨੀਤੀ ਨੇ ਜਿਸ ਤਰਾਂ ਗੁਰੂ ਦੀ ਨਗਰੀ ਅੰਮ੍ਰਤਿਸਰ ਨੂੰ ਅਪਵਿੱਤਰ ਕਰਨ ਦੀ ਚਾਲ ਖੇਡੀ ਹੈ ਅਤਿ ਅਫਸੋਸ ਨਾਕ ਹੈ। ਪਿਛਲੇ ਦਿਨੀਂ ਰਾਜਨੀਤਕ ਯਾਤਰਾ ਤੇ ਆਏ ਅਡਵਾਨੀ ਨੇ ਜਦ ਗੁਰੂ ਕੇ ਦਰਬਾਰ ਜਾਣਾਂ ਚਾਹਿਆ ਅਤੇ ਗਏ ਉਸ ਸਮੇਂ ਸਿਮਰਨਜੀਤ ਮਾਨ ਨੇ ਵਿਰੋਧ ਕਰਕੇ ਇੱਕ ਗਲਤ ਸੁਰੂਆਤ ਕੀਤੀ ਸੀ । ਨਵੇਂ ਸਾਲ ਤੇ ਪਰਧਾਨ ਮੰਤਰੀ ਦੀ ਯਾਤਰਾ ਸਮੇਂ ਦੂਜੀ ਧਿਰ ਨੇ ਇਸ ਦਾ ਠੋਕਵਾਂ ਜਵਾਬ ਦੇਕੇ ਇੱਕ ਹੋਰ ਗਲਤੀ ਕਰ ਦਿੱਤੀ। ਕੀ ਇਹ ਵਰਤਾਰਾ ਹੁਣ ਨਿੱਤ ਦਿਨ ਦਾ ਅਖਾੜਾ ਤਾਂ ਨਹੀਂ ਬਣ ਜਾਵੇਗਾ? ਭਾਵੇਂ ਇਸ ਦੀ ਸੁਰੂਆਤ ਪਿਛਲੇ ਸਮਿਆਂ ਵਿੱਚ ਬਹੁਤ ਸਾਰੇ ਨੇਤਾਵਾਂ ਨੇ ਅਕਾਲ ਤਖਤ ਤੇ ਪੇਸੀਆਂ ਦੌਰਾਨ ਆਪਣੇ ਨਾਲ ਵੱਡੇ ਇਕੱਠ ਲਿਜਾਕੇ ਇਸ ਦੀ ਸੁਰੂਆਤ ਕੀਤੀ ਸੀ ।  ਮੁਜਾਹਰੇ ਕਰਨ ਦੀ  ਇਸ ਗਲਤ ਸੁਰੂਆਤ ਦੀ ਉਹ ਨੀਂਹ ਸੀ। ਇਸ ਰਵਾਇਤ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾਂ ਚਾਹੀਦਾ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਘੱਟੋ ਘੱਟ ਸਿੱਖਾਂ ਨੂੰ ਹੁਕਮਨਾਮਾ ਜਾਰੀ ਕਰਨਾਂ ਚਾਹੀਦਾ ਹੈ ਕਿ ਇਹ ਪਾਕਿ ਪਵਿੱਤਰ ਜਗਾ ਆਤਮਿਕ ਸਾਂਤੀ ਲਈ ਹੈ ਨਾਂ ਕਿ ਰਾਜਨੀਤਕ ਮੁਜਾਹਰਿਆਂ ਦੀ ਕੋਈ ਥਾਂ। ਇੱਥੇ  ਹਰ ਕੋਈ ਆ ਸਕਦਾ ਹੈ। ਇਸਦੇ ਚਾਰ ਦਰਵਾਜੇ ਦੁਸਮਣਾਂ ਲਈ ਵੀ ਖੁੱਲੇ ਹਨ। ਇੱਥੇ ਹਰ ਇੱਕ ਨੂੰ ਆਉਣ ਦੀ ਖੁੱਲ ਹੈ ਪਰ ਦਰਬਾਰ ਸਾਹਿਬ ਦੀ ਸਾਂਤੀ ਭੰਗ ਕਰਨ ਵਾਲਿਆਂ ਦਾ ਹਸਰ ਕਦੀ ਵੀ ਚੰਗਾਂ ਨਹੀਂ ਰਿਹਾ । ਕੋਈ ਵੀ ਵਿਅਕਤੀ ਕਿਸੇ ਵੀ ਭਾਵਨਾ ਨਾਲ ਆਵੇ ਇਹ ਉਸਦੀ ਮਰਜੀ ਤੇ ਨਿਰਭਰ ਹੈ ਕਿ ਉਹ ਕੀ ਭਾਵਨਾਵਾਂ ਲੈ ਕੇ ਆਉਂਦਾਂ ਹੈ ਪਰ ਜਦ ਕਿਸੇ ਵੀ ਮਨੁੱਖ ਦੀਆਂ ਭਾਵਨਾਵਾਂ ਦਾ ਨਤੀਜਾ ਆਵੇਗਾ ਪਤਾ ਤਦ ਹੀ ਲੱਗੇਗਾ।
                   ਜਿਸ ਤਰਾਂ ਦਰਬਾਰ ਸਾਹਿਬ ਦੀ ਹੱਦ ਅੰਦਰ ਰਾਜਨੀਤਕਾਂ ਨੇ ਤਨਖਾਹਦਾਰ ਮੁਲਾਜਮਾਂ ਨੂੰ ਧਾਰਮਿੱਕ ਆਗੂ ਬਣਾਕਿ ਬਿਠਾਉਣਾਂ ਸੁਰੂ ਕੀਤਾ ਹੈ ਉਸਦੇ ਨਤੀਜੇ ਨਿੱਕਲਣੇ ਸੁਰੂ ਹੋ ਗਏ ਹਨ।ਪਿਛਲੇ ਸਮੇਂ ਤੋਂ  ਅਕਾਲੀ ਦਲ ਦੇ ਰਾਜਨੀਤਕ ਵਿਰੋਧੀਆਂ ਨੂੰ ਆਪਣੇ ਬਣਾਏ ਧਾਰਮਿਕ ਆਗੂਆਂ ਤੋਂ ਸਜਾ ਦਿਵਾਉਣ ਦਾ ਸਿਲਸਿਲਾ ਸੁਰੂ ਕੀਤਾ ਗਿਆ  ਜਿਸ ਕਾਰਨ ਨਵੇਂ ਮਸਲੇ ਪੈਦਾ ਹੋ ਰਹੇ ਹਨ। ਇਹਨਾਂ ਧਾਰਮਿੱਕ ਆਗੂਆਂ ਉੱਪਰ ਭ੍ਰਿਸਟਾਚਾਰ  ਕਰਨ ਤੱਕ ਦੇ ਵੀ ਦੋਸ਼ ਲੱਗੇ ਹਨ। ਜੇ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਇਸ ਦੇ ਕਾਰਨ  ਇਸ ਮਹਾਨ ਸਥਾਨ ਦੀ ਮਹਾਨਤਾ ਨੂੰ ਖੋਰਾ ਜਰੂਰ ਲੱਗੇਗਾ ਅਤੇ ਲੱਗ ਵੀ ਰਿਹਾ ਹੈ।ਅਕਾਲ ਤਖਤ ਦੇ ਪਿਛਲੇ ਸਮੇਂ ਦੇ ਜਥੇਦਾਰ ਪੂਰਨ ਸਿੰਘ ਅਤੇ ਜੋਗਿੰਦਰ ਸਿੰਘ ਵੇਦਾਤੀਂ ਨੇ ਬਹੁਤ ਸਾਰੇ ਹੁਕਮ ਨਾਮੇ ਇਹੋ ਜਿਹੇ ਜਾਰੀ ਕੀਤੇ ਜੋ ਕੌਮੀ ਭਾਵਨਾਵਾਂ ਦੇ ਉਲਟ ਨਿੱਜੀ ਰੰਜਿਸ਼ਾਂ ਦੀ ਪੂਰਤੀ ਮਾਤਰ ਸਨ। ਅਕਾਲ ਤਖਤ ਦੀਆਂ ਪਰੰਪਰਾਵਾਂ ਇਸ ਤਰਾਂ ਦੇ ਫੈਸਲਿਆਂ ਨੂੰ ਮਾਨਤਾ ਹੀ ਨਹੀਂ ਦਿੰਦੀਆਂ। ਆਪਣੀ ਗੱਦੀ ਖੁਸਦੀ ਦੇਖਕੇ ਸਾਰੇ ਵਿਰੋਧੀਆਂ ਨੂੰ ਜਦ ਪੂਰਨ ਸਿੰਘ ਨੇ ਕੱਢਣਾਂ ਸੁਰੂ ਕੀਤਾ ਤਦ ਇਹ ਲਾਈਨ ਬਾਂਦਰ ਦੀ ਪੂਛ ਵਾਂਗ ਵੱਧਣ ਲੱਗੀ। ਇਸ ਦੀ ਲਪੇਟ ਵਿੱਚ ਸਰੋਮਣੀ ਕਮੇਟੀ ਦੀ ਪਰਧਾਨ ਵੀ ਆ ਗਈ ਤਦ ਹੀ ਇਸ ਜਥੇਦਾਰ ਦਾ ਬੋਰੀਆਂ ਬਿਸਤਰਾ ਗੋਲ ਕਰ ਦਿੱਤਾ ਗਿਆ। ਫਿਰ ਆਏ ਵੇਦਾਂਤੀ ਸਾਹਿਬ ਨੇ ਵੀ ਕਿੰਨੇ ਹੀ ਅਜਿਹੇ ਫੈਸਲੇ ਕੀਤੇ ਜੋ ਵਿਵਾਦ ਗਰਸਤ ਰਹੇ। ਸਰਕਾਰੀ  ਅਦਾਲਤ ਵੱਲੋਂ ਦੋਸੀ ਗਰਦਾਨਿਆ ਬਲਾਤਕਾਰੀ ਮਨੁੱਖ ਨੂੰ ਵੇਦਾਂਤੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਬਾਦਲ ਅਕਾਲੀ ਦਲ ਦੇ ਵਿਰੋਧੀ ਸੰਪਾਦਕ ਨੂੰ ਵੀ ਬਿਨਾਂ ਕਿਸੇ ਧਾਰਮਿੱਕ ਕਾਰਨ ਦੇ ਸਿੱਖੀ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਵੀ ਇੱਕ ਗਲਤ ਫੈਸਲਾ ਸੀ ਜੋ ਅੱਜ ਤੱਕ ਲਾਗੂ ਹੈ ਪਰ ਇਸ ਹੁਕਮਨਾਮੇ ਦੀਆਂ ਧੱਜੀਆਂ ਵੀ ਅੱਜ ਤੱਕ ਉੱਡ ਰਹੀਆਂ ਹਨ ਕਿਉਂਕਿ ਅਕਾਲੀ ਦਲ ਦੇ ਮੁੱਖੀ ਤੋਂ ਲੈਕੇ ਸਰੋਮਣੀ ਕਮੇਟੀ ਦੇ ਮੈਂਬਰ ਉਸ ਸੰਪਾਦਕ ਨਾਲ ਰੋਟੀ ਦੀ ਸਾਂਝ ਪਾਲ ਰਹੇ ਹਨ। ਅਕਾਲ ਤਖਤ ਦੇ ਜਥੇਦਾਰ ਉਹਨਾਂ ਪਰਧਾਨਾਂ ਅਤੇ ਸਿਆਸਤਦਾਨਾਂ ਦੀ ਹਵਾ ਵੱਲ ਵੀ ਝਾਕ ਨਹੀਂ ਸਕਦੇ।ਇਸ ਤਰਾਂ ਦੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਕਰਨ ਵਾਲੇ ਜਥੇਦਾਰ ਹੀ ਅੱਜ ਕਲ ਦਰਬਾਰ ਸਾਹਿਬ ਨੂੰ ਸਿਆਸੀ ਮੁਜਾਹਰੇ ਕਰਨ ਦੀ ਥਾਂ ਬਣਾਉਣ ਲਈ ਜੁੰਮੇਵਾਰ ਹਨ।ਇਹਨਾਂ ਮਹਾਨ ਅਸਥਾਨਾਂ ਉੱਪਰ ਸੇਵਾ ਨਿਭਾਉਣ ਵਾਲੇ ਸਤਿਕਾਰਯੋਗ ਸੇਵਾਦਾਰਾਂ ਨੂੰ ਆਪਣਾਂ ਵਿਵਹਾਰ ਵੀ  ਉੱਚ ਦਰਜੇ ਦਾ ਨਿਰਪੱਖ ਅਤੇ ਗੁਰੂ ਸਿਧਾਤਾਂ ਅਨੁਸਾਰ ਰੱਖਣਾਂ ਚਾਹੀਦਾ ਹੈ।
                   ਅਕਾਲੀਦਲ ਵੱਲੋਂ ਜਿੰਨਾਂ ਚਿਰ ਆਪਣੇ ਦਖਲ ਨੂੰ ਗੁਰਦੁਆਰਾ ਪਰਬੰਧ ਤੋਂ ਦੂਰ ਨਹੀਂੰ ਕੀਤਾ ਜਾਵੇਗਾ ਤਦ ਤੱਕ ਇਹ ਆਸ ਕੀਤੀ ਹੀ ਨਹੀਂ ਜਾ ਸਕਦੀ ਕਿ ਗੁਰਦੁਆਰਿਆਂ ਅੰਦਰ ਇਹੋ ਜਿਹਾ ਕੁੱਝ ਨਹੀਂ ਵਾਪਰੇਗਾ। ਜੇ ਅਕਾਲੀ ਦਲ ਆਪਣੇ ਆਪ ਨੂੰ ਦੋਨਾਂ ਬੇੜੀਆਂ ਦਾ ਸਾਹ ਸਵਾਰ ਹੋਣ ਦਾ ਭੁਲੇਖਾ  ਰੱਖਦਾ ਹੈ ਤਦ ਇਹ ਵੀ ਨਿਸਚਿਤ ਸਮੇਂ ਵਿੱਚ ਹੀ ਦੂਰ ਹੋ ਜਾਵੇਗਾ ਕਿਉਂਕਿ  ਆਮ ਲੋਕ ਸਮਝਦੇ ਸਭ ਕੁੱਝ ਹਨ ਪਰ ਆਪਣਾਂ ਫੈਸਲਾ ਸਹੀ ਸਮੇਂ ਤੇ ਹੀ ਦਿੰਦੇ ਹਨ। ਜਿਸ ਤਰਾਂ ਅੱਜ ਲੋਕਾਂ ਨੂੰ ਚੰਗੀ ਤਰਾਂ ਪਤਾ ਲੱਗ ਚੁੱਕਾ ਹੈ ਕਿ ਅਕਾਲੀ ਦਲ ਗੁਰੂ ਕੀ ਸਿੱਖ ਸੋਚ ਅਤੇ ਗੁਰੂ ਕੀ ਬਾਣੀ ਅਤੇ ਬਾਣੇ ਨੂੰ ਖਤਮ ਕਰਵਾਉਣ ਦਾ ਸਭ ਤੋਂ ਵੱਧ ਜੁੰਮੇਵਾਰ ਹੈ।ਅਕਾਲੀ ਦਲ  ਜਿਸ ਤਰਾਂ ਸਿਆਸਤ  ਅਤੇ ਰਾਜਸੱਤਾ ਦੇ ਜੋਰ ਆਪਣੇ ਪੱਖੀ ਲੋਕਾਂ ਦੀਆਂ ਵੋਟਾਂ ਬਣਾਕਿ ਗੁਰਦੁਆਰਾ ਪਰਬੰਧ ਤੇ ਕਾਬਜ ਹੁੰਦਾਂ ਹੈ ਇਹ ਸਿਰਫ ਦਿੱਲੀ ਦੀ ਰਾਜਸੱਤਾ ਦੁਆਰਾ ਵਰਤੀ ਜਾ ਰਹੀ ਗੁਪਤ ਚਾਲ ਦਾ ਨਤੀਜਾ ਹੈ ਪਰ ਜਿਸ ਦਿਨ ਦਿੱਲੀ ਨੇ ਇਹ ਚਾਲ ਬੰਦ ਕਰ ਦਿੱਤੀ ਤਦ ਕਿਸੇ ਹੋਰ ਦੀ ਸਰਕਾਰ ਸਮੇਂ ਇਹੋ ਤਰੀਕਾ ਵਰਤਕੇ ਦਿੱਲੀ ਸਰਕਾਰ ਦੇ ਪੱਖੀ ਕੋਈ ਧੜਾ ਜਿਤਾਕੇ ਇਹ ਨਤੀਜਾ ਉਲਟਾ ਦਿੱਤਾ ਜਾਵੇਗਾ । ਰਾਜਨੀਤਕ ਲੋਕ ਕਦੇ ਵੀ ਧਾਰਮਿੱਕ ਸਥਾਂਨਾਂ ਦੀ ਦੁਰਵਰਤੋ ਬੰਦ ਨਹੀਂ ਕਰਨਗੇ। ਕਿਸੇ ਨਾਂ ਕਿਸੇ ਸੱਚੇ ਸਿੱਖ ਨੂੰ ਇਸ ਇਨਕਲਾਬ ਦਾ ਬੀੜਾ ਚੁੱਕਣਾਂ ਹੀ ਪਵੇਗਾ ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਜਮਹੂਰੀ ਤਰੀਕੇ ਰਾਂਹੀ ਗੁਰਦੁਆਰਾ ਪਰਬੰਧ ਨੂੰ ਰਾਜਨੀਤਕਾਂ ਤੋਂ ਅਜਾਦ ਕਰਾਵੇ । ਸੋ ਤਦ ਤੱਕ ਗੁਰੂ ਘਰਾਂ ਦੀ ਜਾਂ ਧਾਰਮਿਕ ਸਥਾਨਾਂ ਦੀ ਇਹੋ ਜਿਹੇ ਰਾਜਨੀਤਕ ਸਹਿ ਪਰਾਪਤ ਅਨਸਰਾਂ ਦੁਆਰਾ ਧਾਰਮਿਕ ਸਥਾਨਾਂ ਦੀ  ਸਾਂਤੀਂ ਭੰਗ ਹੁੰਦੀ ਹੀ ਰਹੇਗੀ ।                 +919417727245

Friday, 30 December 2011

ਪੰਜਾਬੀਉ ਤੁਹਾਡਾ ਤਾਂ ਅੱਲਾ ਹੀ ਬੇਲੀ ।

ਪੰਜਾਬੀਉ ਤੁਹਾਡਾ ਤਾਂ ਅੱਲਾ ਹੀ ਬੇਲੀ । ਗੁਰਚਰਨ ਪੱਖੋਕਲਾਂ 9417727245
ਪੰਜਾਬੀ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ ਅਤੇ ਖੇਤੀ ਦੀ ਵੱਟਤ ਹੀ ਸਮੁੱਚੇ ਪੰਜਾਬ ਦੇ ਅਰਥਚਾਰੇ ਨੀਂਹ ਰੱਖਦੀ ਹੈ। ਖੇਤੀ ਵੱਟਤ ਹੀ ਪੰਜਾਬ ਦੇ ਬਾਕੀ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਉਂਦੀ ਹੈ।ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਲੱਗਭੱਗ ਢਾਈ ਕਰੋੜ ਪੰਜਾਬੀ ਜਿੰਨਾਂ ਵਿੱਚ ਦੁਕਾਨਦਾਰ ਮਜਦੂਰ ਵਰਗ ਆਦਿ ਦਾ 90 % ਹਿੱਸਾ ਇਸ ਖੇਤੀੂ ਦੇ ਕਾਰਨ ਹੀ ਰੋਜਗਾਰ ਅਤੇ ਆਮਦਨ ਕਰ ਪਾਉਂਦਾਂ ਹੈ। ਬਾਕੀ ਬਚਦੇ ਪੱਚੀ ਲੱਖ ਅਮੀਰ ਲੋਕ ਤਾਂ ਇਸ ਮੂਲ ਵੱਟਤ ਨੂੰ ਸਿਰਫ ਲੁੱਟਣ ਦੇ ਹੀ ਭਾਈਵਾਲ ਹਨ ਜਿੰਨਾਂ ਵਿੱਚ ਸਮੁੱਚਾ ਮੁਲਾਜਮ ਵਰਗ ,ਰਾਜਨੀਤਕ, ਉਦਯੋਗਪਤੀ ਲੋਕ ਆ ਜਾਂਦੇ ਹਨ।ਪੰਜਾਬ ਦੀ ਖੇਤੀ ਵੱਟਤ ਲੱਗਭੱਗ 75000 ਕਰੋੜ ਸਲਾਨਾ ਹੈ ਜਦੋਂਕਿ ਪੰਜਾਬ ਸਰਕਾਰ ਦਾ ਬੱਜਟ 30000 ਕਰੋੜ ਤੋਂ ਉੱਪਰ ਹੈ । ਪੰਜਾਬ ਦੀ ਖੇਤੀ ਤੋਂ 10000 ਕਰੋੜ ਦਾ ਟੈਕਸ ਸਿੱਧੇ ਤੌਰ ਤੇ ਉਗਰਾਹ ਲਿਆ ਜਾਂਦਾਂ ਹੈ ਅਤੇ 10000 ਕਰੋੜ ਅਸਿੱਧੇ ਤੌਰ ਤੇ ।ਸੋ ਪੰਜਾਬ ਦੇ ਸਮੁੱਚੇ ਬਜਟ ਦਾ 70% ਤੋਂ ਉੱਪਰ ਹਿੱਸੇ ਨੂੰ ਮੂਲ ਰੂਪ ਵਿੱਚ ਖੇਤੀਬਾੜੀ ਕਰਨ ਵਾਲੇ ਕਿਸਾਨ ਦੀ ਹੀ ਮੇਹਰਬਾਨੀ ਨਾਲ ਭਰਿਆ ਜ ਦੁਖਾਤ ੋਿੲਹ ਹੈ ਕਿ ਕਿਸਾਨ ਤੋਂ ਆਮਦਨ ਇਕੱਠੀ ਕਰਕੇ ਜੁੱਤੀੂਆਂ ਵੀ ਕਿਸਾਨ ਨੂੰ ਹੀ ਮਾਰੀਆਂ ਜਾਂਦੀਆਂ ਹਨ।ਪੰਜਾਬ ਦੇ ਅਰਥਚਾਰੇ ਨੂੰ ਖੜਾ ਕਰਨ ਵਾਲਾ ਕਿਸਾਨ ਅਤਿ ਗਰੀਬੀ ਵਿੱਚ ਦਿਨ ਕੱਟਦਾ ਹੈ।ਸਰਕਾਰਾਂ ਭਾਵੇਂ ਆਮ ਵਿਅਕਤੀ ਦੀ ਆਮਦਨ 42000 ਸਲਾਨਾ ਤੋ 46000 ਰੁਪਏ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਜੇ ਪੰਜਾਬ ਢਾਈ ਕਰੋੜ ਲੋਕਾਂ ਕੋਲ ਕੁੱਲ ਵੱਟਤ ਹੀ 75000 ਕਰੋੜ ਹੈ ਤਦ ਇਸ ਨੂੰ ਢਾਈ ਉੱਪਰ ਵੰਡ ਲਵੋ 30000 ਰੁਪਏ ਸਲਾਨਾ ਵੀ ਨਹੀਂ ਬਣਦੇ। ਇਸ ਵੱਟਤ ਵਿੱਚੋਂ ਟੈਕਸਾਂ ਦੇ ਰੂਪ ਵਿੱਚ ਹੀ 20000 ਕਰੋੜ ਸਲਾਨਾ ਸਰਕਾਰੀ ਖਜਾਨੇ ਵਿੱਚ ਚਲੇ ਜਾਂਦੇ ਹਨ ਫਿਰ ਪਿੱੱਛੇ ਬਚੇ 55000 ਕਰੋੜ ਦੇ ਹਿਸਾਬ ਤਾਂ 20000 ਰੁਪਏ ਸਲਾਨਾ ਆਮਦਨ ਹੈ ਇੱਕ ਆਮ ਪੰਜਾਬੀ ਦੀ।ਜਦ ਵੀ ਤੁਸੀਂ ਆਮ ਪੰਜਾਬੀ ਭਾਵੇਂ ਉਹ ਕਿਸਾਨ ਹੋਵੇ ਮਜਦੂਰ ਹੋਵੇ ਜਾਂ ਛੋਟਾ ਦੁਕਾਨਦਾਰ ਜਦ ਉਸਦੇ ਮੱਥੇ ਤੇ ਪਏ ਵੱਟ ਉਸਦੀ ਅਸਲ ਸਥਿਤੀ ਦੱਸ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਪਰਿਵਾਰ ਚਲਾਉਣੇਂ ਔਖੇ ਹੋਏ ਪਏ ਹਨ।ਸਰਕਾਰਾਂ ਦੇ ਅੰਕੜੇ ਸਹੀ ਨਹੀਂ ਹੁੰਦੇ ਇਹਨਾਂ ਨੂੰ ਬਣਾਉਣ ਵਾਲੀ ਸਰਕਾਰੀ ਮੁਲਾਜਮ ਜਾਤ ਦਾ 90% ਹਿੱਸਾ ਜਾਲਮ ਲੁਟੇਰਾ ਅਤੇ ਬੇਈਮਾਨ ਬਣ ਚੁੱਕਿਆ ਹੈ।ਗੁਰੂਨਾਨਕ ਜੀ ਦੇ ਕਹਿਣ ਵਾਂਗ ਇਹ ਲੋਕ ਤਾਂ ਪਾਪ ਦੀ ਕਮਾਈ ਤੇ ਟੇਕ ਰੱਖਕੇ ਮਾਇਆ ਇਕੱਠੀ ਕਰ ਰਹੇ ਹਨ। ਇਨਸਾਫ ਅਤੇ ਫੈਸਲਿਆਂ ਦੀਆਂ ਫਾਈਲਾਂ ਇਹਨਾਂ ਸਮੁੱਚੇ ਮੁਲਾਜਮਾਂ ਦੇ ਕੋਲ ਹਨ ਜੋ ਗਰੀਬ ਨੂੰ ਵੀ ਨਹੀਂ ਬਖਸਦੀਆਂ।ਆਮ ਸਰਕਾਰੀ ਮੁਲਾਜਮ ਭਾਵੇਂ ਉਹ ਚੌਥਾ ਦਰਜਾ ਵੀ ਕਿਉਂ ਨਾਂ ਹੋਵੇ ਤਨਖਾਹ ਤੋਂ ਬਿਨਾਂ ਰਿਸਵਤ ਲਈ ਹਮੇਸਾਂ ਮੂੰਹ ਟੱਡੀ ਰੱਖਦਾ ਹੈ। ਉੱਪਰਲੇ ਦਰਜੇ ਦੇ ਮੁਲਾਜਮਾਂ ਦੀ ਰਿਸਵਤ ਵੀ ਵੀ ਨੀਵੇਂ ਦਰਜੇ ਦੇ ਮੁਲਾਜਮ ਖੁਦ ਇਕੱਠੀ ਕਰਕੇ ਦੇਣ ਵਿੱਚ ਫਖਰ ਮਹਿਸ਼ੂਸ ਕਰਦੇ ਹਨ । ਇਹੋ ਜਿਹੇ ਭ੍ਰਿਸਟ ਟੋਲੇ ਤੋਂ ਆਮ ਬੰਦਾਂ ਕਿਵੇਂ ਵੀ ਬਚ ਨਹੀਂ ਸਕਦਾ । ਇਮਾਨਦਾਰੀ ਦੀ ਸੋਚ ਰੱਖਣ ਵਾਲਾ 10% ਮੁਲਾਜਮ ਵਰਗ ਮਜਬੂਰ ਹੋਇਆ ਇਸ ਲੁੱਟ ਨੂੰ ਦੇਖਣ ਲਈ ਮਜਬੂਰ ਹੈ।
ਪੰਜਾਬ ਦੇ ਬੱਜਟ ਦੇ 33000 ਕਰੋੜ ਦਾ ਅੱਧ ਤੌਂ ਵੱਧ ਤਾਂ ਤਿੰਨ ਕੁ ਲੱਖ ਮੁਲਾਜਮ ਹੀ ਤਨਖਾਹਾਂ ਦੇ ਰੂਪ ਵਿੱਚ ਲੈ ਜਾਂਦੇ ਹਨ ਬਾਕੀ ਬਚਦੀ ਰਕਮ ਵਿੱਚੋਂ 8000 ਕਰੋੜ ਦੇ ਲੱਗਭੱਗ ਸਰਕਾਰ ਵੱਲੋਂ ਲਏ ਕਰਜੇ ਦੇ ਵਿਆਜ ਅਤੇ ਮੂਲ਼ ਨੂੰ ਮੋੜਨ ਵਿੱਚ ਚਲਾ ਜਾਂਦਾਂ ਹੈ। ਸੋ ਇਸ ਤਰਾਂ ਦੇ ਹਲਾਤਾਂ ਵਿੱਚ ਵਿਕਾਸ ਲਈ ਬਹੁਤ ਹੀ ਸੀਮਤ ਰਕਮ ਬੱਚਦੀ ਹੈ ਜਿਸ ਤੋਂ ਸਬਸਿਡੀਆਂ ਦਾ ਪੇਟ ਪੂਰਨ ਤੋਂ ਬਾਦ ਭ੍ਰਿਸਟ ਠੇਕੇਦਾਰਾਂ ਨੇ ਵੀ ਕਮਾਈ ਕਰਨੀ ਹੁੰਦੀ ਹੈ ਤਾ ਕਿ ਉਹਨਾਂ ਦੇ ਕਾਲੇ ਧਨ ਵਾਲੇ ਖਾਤੇ ਵੀ ਵੱਡੇ ਹੁੰਦੇ ਰਹਿਣ। ਸਰਕਾਰਾਂ ਬਣਾਉਣ ਵਾਲਾ ਉਦਯੋਗਪਤੀ ਵਰਗ ਦਾ ਹਿੱਸਾ ਵੀ ਇਸ ਬਜਟ ਵਿੱਚੋਂ ਹੀ ਕੱਢਣਾਂ ਹੁੰਦਾਂ ਹੈ ਤਾਂ ਕਿ ਅਗਲੀ ਇਲੈਕਸਨ ਲਈ ਉਹਨਾਂ ਤੋਂ ਹੋਰ ਚੋਣ ਫੰਡ ਲਿਆ ਜਾ ਸਕੇ। ਸੋ ਇਹੋ ਜਿਹੇ ਹਾਲਤਾਂ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਵਿਕਾਸ ਲਈ ਕੋਈ ਪੈਸਾ ਹੀ ਨਹੀਂ ਬੱਚਦਾ । ਜੋ ਅਖੌਤੀ ਵਿਕਾਸ ਦਿਖਾਇਆਂ ਜਾ ਰਿਹਾ ਹੈ ਇਹ ਸਾਰੇ ਦਾ ਸਾਰਾ ਨਵੇਂ ਚੁੱਕੇ ਕਰਜਿਆਂ ਰਾਂਹੀਂ ਹੁੰਦਾਂ ਹੈ। ਹਰ ਸਾਲ ਜੋ 4000 ਕਰੋੜ ਘਾਟੇ ਦਾ ਬਜਟ ਬਣਾਇਆ ਜਾਂਦਾ ਹੈ ਇਸ ਦਾ ਵੱਡਾ ਹਿੱਸਾ ਪੂਰਨ ਲਈ ਨਵੇਂ ਕਰਜੇ ਲੈਕੇ ਪੂਰਾ ਕੀਤਾ ਜਾਂਦਾਂ ਹੈ। ਪਿੱਛਲੇ 10 ਸਾਲਾਂ ਵਿੱਚ ਕਾਂਗਰਸੀ ਅਤੇ ਅਕਾਲੀ ਸਰਕਾਰ ਨੇ ਹਰ ਸਾਲ ਲੱਗਭੱਗ 4000 ਕਰੋੜ ਸਲਾਨਾ ਕਰਜੇ ਚੁੱਕੇ ਹਨ ਜਿਸ ਨਾਲ ਇਸ ਵਕਤ ਪੰਜਾਬ ਸਰਕਾਰ ਸਿਰ 80000 ਕਰੋੜ ਦਾ ਕਰਜਾ ਹੋ ਚੁੱਕਿਆ ਹੈ। ਹੋਰ ਕਾਰਪੋਰੇਸਨਾਂ ਜਿਵੇਂ ਬਿਜਲੀ ਬੋਰਡ ਆਦਿ ਸਿਰ ਵੀ 25000 ਕਰੋੜ ਤੋਂ ਵੱਧ ਦਾ ਕਰਜਾ ਹੈ। ਇਹ ਸਾਰਾ ਆਮ ਲੋਕਾਂ ਤੋਂ ਹੀ ਭਰਿਆ ਜਾਣਾਂ ਹੈ। ਕੀ ਅਣਖੀ ਪੰਜਾਬ ਅਤੇ ਕਿਰਤੀ ਪੰਜਾਬ ਸਿਰ ਕਰਜਾ ਹੋਣਾਂ ਚਾਹੀਦਾ ਹੈ ? ਜੇ ਪੰਜਾਬ ਵਰਗੀ ਗੈਰ ਉਦਯੋਗਿਕ ਇਲਾਕੇ ਵੀ ਕਰਜਾ ਚੁੱਕਣ ਲੱਗ ਪਵੇ ਫਿਰ ਇਸਦਾ ਭਵਿੱਖ ਹਨੇਰੇ ਵਾਲਾ ਹੀ ਹੋਵੇਗਾ । ਪੰਜਾਬ ਨਕਦੀ ਪੈਦਾ ਕਰਨ ਵਾਲਾ ਖੇਤੀਬਾੜੀ ਅਧਾਰਤ ਸੂਬਾ ਹੈ । ਪੰਜਾਬ ਦੀ ਖੇਤੀਬਾੜੀ ਕੋਲ ਸੰਸਾਰ ਵਿੱਚ ਸਭ ਤੋਂ ਜਿਆਦਾ ਪੈਦਾਵਾਰ ਪੈਦਾ ਕਰਨ ਵਾਲਾ ਇਲਾਕਾ ਹੈ। ਪੰਜਾਬ ਦੇ ਕਿਸਾਨ ਨੇ 2% ਗਿਣਤੀ ਅਤੇ 1|5 % ਇਲਾਕਾ ਹੋਣ ਦੇ ਬਾਵਜੂਦ ਭਾਰਤ ਦੇ 50% ਅੰਨ ਜਰੂਰਤਾਂ ਨੂੰ ਪੂਰਾ ਕਰਕੇ ਇੱਕ ਇਨਕਲਾਬ ਕਰ ਦਿੱਤਾ ਹੈ ਪਰ ਸਾਡੀ ਸੂਬਾ ਸਰਕਾਰ ਨੇ ਪੰਜਾਬੀਂ ਕਿਸਾਨ ਦੀ ਕਮਾਈ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ ਕਿਉਂਕਿ ਪੰਜਾਬ ਦੇ ਨੇਤਾਵਾਂ ਨੇ ਪੰਜਾਬ ਦੇ ਕੌਮੀ ਹਿੱਤਾਂ ਨੂੰ ਛੱਡਕੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਹੈ।ਇਹਨਾਂ ਰਾਜਨੀਤਕਾਂ ਨੇ ਆਪਣੇ ਖੇਤੀਬਾੜੀ ਦੇ ਫਾਰਮ ਪੰਜਾਬ ਦੀ ਸੋਨਾਂ ਪੈਦਾ ਕਰਨ ਵਾਲੀ ਧਰਤੀ ਦੀ ਥਾਂ ਹਰਿਆਣਾਂ ਅਤੇ ਹਿਮਾਚਲ ਵਿੱਚ ਬਣਾਏ ਹਨ ਕਿਉਂ ? ਇਹ ਹੀ ਇੱਕ ਕਾਰਨ ਹੈ ਕਿ ਪੰਜਾਬ ਦੇ ਹਿੱਤ ਅੱਜ ਵੀ ਹਰਿਆਣਾਂ ਅਤੇ ਹਿਮਾਚਲ ਜਾਂ ਦਿੱਲੀ ਕੋਲ ਗਿਰਵੀ ਰੱਖੇ ਪਏ ਹਨ। ਹਿਮਾਚਲ ਅਤੇ ਹਰਿਆਣਾਂ ਨੂੰ ਆਪਣੇ ਭਾਈ ਕਹਿਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਸੂਬੇ ਪੰਜਾਬ ਦੇ ਸਰੀਕ ਹਨ ਭਾਈ ਨਹੀਂ। ਹਾਂ ਇਹ ਪੰਜਾਬ ਦੇ ਕੁੱਝ ਰਾਜਨੀਤਕਾਂ ਦੇ ਰਿਸਤੇਦਾਰਾਂ ਦੇ ਸੂਬੇ ਜਰੂਰ ਹਨ ਜਿਸ ਕਾਰਨ ਪੰਜਾਂਬ ਦੇ ਹਿੱਤ ਇਹਨਾਂ ਨਾਲ ਜੋੜ ਕੇ ਦਿਖਾਏ ਜਾ ਰਹੇ ਹਨ।ਇਹ ਗੁਆਂਢੀ ਸੂਬੇ ਵਿਕਾਸ ਕਰਨ ਜੀ ਸਦਕੇ ਪਰ ਆਪਣੇਂ ਦਮ ਤੇ ਕਰਨ । ਪੰਜਾਂਬ ਨੂੰ ਪਾਣੀ ਤੋਂ ਬਣਾਈ ਜਾ ਰਹੀ ਬਿਜਲੀ ਮੁੱਲ ਵੇਚਣ ਵਾਲੇ ਪੰਜਾਬ ਨੂੰ ਆਉਣ ਵਾਲੀ ਹਰ ਵਸਤੂ ਤੇ ਟੈਕਸ ਉਗਰਾਹੁਣ ਵਾਲੇ ਪੰਜਾਂਬ ਦਾ ਪਾਣੀ ਮੁਫਤ ਕਿਉਂ ਲਈ ਜਾ ਰਹੇ ਹਨ ਸਭ ਸਾਡੇ ਰਾਜਨੀਤਕਾਂ ਦੀ ਮਿਲੀ ਭੁਗਤ ਕਾਰਨ ਹੈ। ਜਿਸ ਦਿਨ ਤੱਕ ਪੰਜਾਬ ਦੇ ਆਗੂ ਆਪਣੇ ਸੂਬਾਈ ਅਤੇ ਲੋਕ ਹਿੱਤਾਂ ਨੂੰ ਪਹਿਲ ਨਹੀਂ ਦੇਣਗੇ ਪੰਜਾਂਬ ਇਸ ਤਰਾਂ ਹੀ ਲੁੱਟਿਆ ਜਾਂਦਾਂ ਰਹੇਗਾ। ਪੰਜਾਬ ਦੇ ਅਰਥਚਾਰੇ ਦੀ ਨੀਂਹ ਕਿਸਾਨ ਵਰਗ ਦੀ ਜਦ ਤੱਕ ਅਣਦੇਖੀ ਕੀਤੀ ਜਾਂਦੀਂ ਰਹੇਗੀ ਪੰਜਾਬ ਪਛੜਦਾ ਹੀ ਚਲਾ ਜਾਵੇਗਾ।

Thursday, 22 December 2011

ਸਰਕਾਰੀ ਲੇਖਕ ਅਤੇ ਗਰੀਬ ਲੋਕ

ਜਦੋਂ ਅੱਜ ਦੇ ਸਮਾਜ ਦੀ ਗਿਰਾਵਟ ਵੱਲ ਨਜਰ ਮਾਰੋਗੇ ਤਦ ਇੰਨਾਂ ਕੁੱਝ ਦੇਖਣ ਨੂੰ ਮਿਲੇਗਾ ਕਿ ਮਨੁੱਖ ਦੇ ਮਨੁੱਖ ਹੋਣ ਤੇ ਹੀ ਸੱਕ ਹੋਣ ਲੱਗਦਾ ਹੈ। ਧੱਕੇ ਨਾਲ ਸੱਭਿਅਕ ਅਖਵਾਉਣ ਵਾਲੇ ਸਮਾਜ ਵਿੱਚ ਇੰਨਾਂ ਨਿਘਾਰ ਹੈ ਕਿ ਤੋਬਾ ਤੋਬਾ। ਸਭ ਤੋਂ ਪਹਿਲਾਂ ਮਨੁੱਖੀ ਜਾਨਾਂ ਬਚਾਉਣ ਵਾਲੇ ਉੱਚ ਸਿੱਖਿਆ ਵਾਲੇ ਡਾਕਟਰ ਲੋਕਾਂ ਵੱਲ ਨਿਗਾਹ ਮਾਰੋ ਕਿ ਕਿੰਨਾਂ ਕੁ ਧਰਮ ਹੈ ਇਹਨਾਂ ਵਿੱਚ ਇਨਸਾਨੀਅਤ ਪਰਤੀ।ਕੁੱਖ ਦੇ ਵਿੱਚ ਪਲਣ ਵਾਲੇ ਮਾਸੂਮ ਭਰੂਣ ਨੂੰ ਆਧੁਨਿਕ ਬਰੀਕ ਹਥਿਆਰਾਂ ਨਾਲ ਕੁਤਰ ਕੁਤਰ ਕੇ ਲਹੂ ਲੁਹਾਣ ,ਤੜਫਦੇ ਬੱਚਿਆਂ ਨੂੰ ਕੁੱਝ ਪੈਸਿਆਂ ਲਈ ਜਿਉਂਦਿਆਂ ਨੂੰ ਮੌਤ ਦੇ ਦਿੰਦੇ ਹਨ। ਕੀਮਤ ਹਜਾਰ ਦੋ ਹਜਾਰ ਸਿਰਫ ਇਹਨਾਂ ਨਾਲੋਂ ਤਾਂ ਕਾਤਲ ਲੁਟਰੇ ਵੀ ਇੰਨਾਂ ਸਸਤਾ ਸੌਦਾ ਕਰਕੇ ਕਤਲ ਨਹੀਂ ਕਰਦੇ।ਕਿਸੇ ਹਾਦਸੇ ਵਿੱਚ ਜਖਮੀ ਹੋਏ ਵਿਅਕਤੀ ਨੂੰ ਉਨਾਂ ਚਿਰ ਨਹੀਂ ਦੇਖਦੇ ਜਿੰਨਾਂ ਚਿਰ ਅਡਵਾਂਸ ਪੇਮੈਂਟ ਦੀਆਂ ਰਸੀਦ ਨਹੀਂ ਕਟਵਾ ਲਈ ਜਾਂਦੀ।ਗਰੀਬ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੀ ਰਿਸੈਪਸਨ ਤੇ ਬੈਠਣ ਵਾਲੇ ਜਿੰਨਾਂ ਚਿਰ ਐਡਵਾਂਸ ਵਸੂਲੀ ਦੀ ਰਸੀਦ ਨਹੀਂ ਕੱਟਦੇ ਤਦ ਤੱਕ ਮਰੀਜ ਦਿਖਾਉਣ ਦਾ ਨੰਬਰ ਹੀ ਨਹੀਂ ਮਿਲਦਾ।ਇਹੋ ਜਿਹੇ ਪੜੇ ਲਿਖੇ ਡਾਕਟਰਾਂ ਨਾਲੋਂ ਉਹ ਵੈਦ ਲੱਖ ਦਰਜੇ ਬਿਹਤਰ ਸਨ ਜਿੰਹਨਾਂ ਕੋਲ ਸਭ ਤੋਂ ਪਹਿਲਾਂ ਮਨੁੱਖੀ ਸੰਵੇਦਨਾਂ ਹੁੰਦੀ ਸੀ ਜੋ ਅੱਜ ਕਲ ਸਰਕਾਰਾਂ ਦੀ ਪੁਸਤ ਪਨਾਹੀ ਥੱਲੇ ਅਣਰਜਿਸਟਰਡ ਹੋਣ ਦਾ ਲਕਬ ਦੇਕੇ ਮੁਜਰਮ ਗਰਦਾਨ ਦਿੱਤੇ ਗਏ ਹਨ।ਅੱਜ ਦੇ ਡਾਕਟਰਾਂ ਕੋਲ ਭਾਵੇਂ ਲੱਖ ਸਰਟੀਫਿਕੇਟ ਹੋਣ ਪਰ ਨਬਜ ਦੇਖਕੇ ਬਿਮਾਰੀ ਦੱਸਣ ਦੀ ਜੁਗਤ ਹਾਸਲ ਨਹੀਂ। ਵੱਡੀ ਗਿਣਤੀ ਵਿੱਚ ਅਮੀਰ ਘਰਾਂ ਦੇ ਬੱਚਿਆਂ ਨੇ ਡੋਨੇਸਨਾਂ ,ਸਿਫਾਰਸਾਂ ,ਰੁਪਏ ਦੇ ਜੋਰ ਨਾਲ ਮੈਡੀਕਲ ਕਾਲਜਾਂ ਦੇ ਸਰਟੀਫਿਕੇਟ ਲੈਕੇ ਪੈਸੇ ਕਮਾਉਣ ਦਾ ਕਿੱਤਾ ਚੁਣਿਆ ਹੁੰਦਾਂ ਹੈ। ਇਹਨਾਂ ਲਈ ਜਿੰਦਗੀ ਬਚਾਉਣਾਂ ਪਰਮੁੱਖ ਨਹੀ ਪੈਸਾ ਬਣਾਉਣਾਂ ਹੀ ਪਰਮੁੱਖ ਉਦੇਸ ਹੁੰਦਾਂ ਹੈ।ਆਮ ਸਧਾਰਣ ਬਿਮਾਰੀਆਂ ਵਿੱਚ ਵੀ ਮਹਿੰਗੇ ਮਹਿੰਗੇ ਟੈਸਟ ਕਰਵਾ ਦੇਣਾਂ ਇਹਨਾਂ ਲਈ ਸਧਾਰਣ ਵਰਤਾਰਾ ਹੈ।
ਸਾਡੇ ਸਮਾਜ ਦਾ ਲੋਕ ਸੇਵਕ ਦਾ ਦਰਜਾ ਪਰਾਪਤ ਸਰਕਾਰੀ ਮੁਲਾਜਮਾਂ ਦੀ ਗੱਲ ਕਰਨ ਸਮੇਂ ਕੀ ਕਿਹਾ ਜਾਵੇ ਇਹਨਾਂ ਬਾਰੇ ਪੁੱਛੋ ਕੁੱਝ ਨਾਂ। ਇਸ ਵਰਗ ਵਿੱਚੋਂ ਜਨਮਿਆ ਅਖੌਤੀ ਸਮਾਜ ਸੇਵਕ ਅਤੇ ਲੇਖਕ ਵਰਗ ਜਦ ਸਮਾਜ ਨੂੰ ਉਪਦੇਸ ਕਰਦਾ ਹੈ ਤਦ ਭੁੱਲ ਜਾਂਦਾਂ ਹੈ ਕਿ ਇਸ ਅਫਸਰਸਾਹੀ ਨੇ ਲੋਕਾਂ ਦਾ ਜਿਉਣਾਂ ਦੁੱਭਰ ਕਰ ਦਿੱਤਾ ਹੈ। ਭਾਰਤ ਦੇਸ ਦੇ ਅੱਸੀ ਕਰੋੜ ਤੋਂ ਵੱਧ ਲੋਕ ਜਦ 26 ਰੁਪਏ ਰੋਜਾਨਾਂ ਨਾਲ ਗੁਜਾਰਾ ਕਰਦੇ ਹਨ ਤਦ ਇਸ ਵਰਗ ਦਾ ਚੌਥਾ ਦਰਜਾ ਲੋਕ ਸੇਵਕ ਵੀ ਦੋ ਸੌ ਰੁਪਏ ਰੋਜਾਨਾ ਤੋਂ ਤਨਖਾਹ ਸੁਰੂ ਕਰਕੇ ਦੋ ਹਜਾਰ ਰੋਜਾਨਾਂ ਤੇ ਰਿਟਾਇਰ ਹੁੰਦਾਂ ਹੈ। ਪਹਿਲੇ ਦੂਜੇ ਦਰਜੇ ਵਾਲੇ ਲੋਕ ਸੇਵਕ ਤਾਂ ਲੋਕ ਸੇਵਾ ਸੁਰੂ ਹੀ ਇੱਕ ਹਜਾਰ ਜਾਂ ਇਸ ਤੋਂ ਵੀ ਵੱਧ ਤੋਂ ਕਰਦੇ ਹਨ। ਰਿਟਾਇਰ ਹੋਣ ਸਮੇਂ ਦੋ ਹਜਾਰ ਰੋਜਾਨਾ ਅਤੇ ਕਰੋੜਾਂ ਦੀ ਬਲੈਕ ਮਨੀ ਹੁੰਦੀ ਹੈ ਇਹਨਾਂ ਕੋਲ। ਜਿਸ ਸਮਾਜ ਕੋਲ ਇਹੋ ਜਿਹੇ ਲੋਕ ਸੇਵਕ ਹੋਣਗੇ ਉਸ ਸਮਾਜ ਦਾ ਰੱਬ ਹੀ ਰਾਖਾ ਹੈ। ਦੇਸ ਦੇ ਬਜਟ ਦਾ ਅੱਧ ਤੌਂ ਵੱਧ ਇਹ ਵਰਗ ਹੀ ਤਨਖਾਹਾਂ ਦੇ ਰੂਪ ਵਿੱਚ ਲੈ ਜਾਂਦਾਂ ਹੈ ਅਤੇ ਬਾਕੀ ਬੱਚਦੇ ਬਜਟ ਦੇਅੱਧ ਨੂੰ ਵੀ ਪੰਜ ਦਵੰਜੀ ਦਾ ਹਿਸਾਬ ਨਾਲ ਪਤਾ ਨਹੀਂ ਕਿੱਥੇ ਅਤੇ ਕਿਵੇਂ ਪਹੁੰਚਾ ਦਿੰਦਾਂ ਹੈ। ਇਹਨਾਂ ਲੋਕ ਸੇਵਕ ਵਰਗਾਂ ਨੇ ਯੂਨੀਅਨਾਂ ਬਣਾਕਿ ਰਾਜਨੀਤਕਾਂ ਨਾਲ ਗਲਵੱਕੜੀ ਪਾਕੇ ਉਹਨਾਂ ਦੇ ਮੋਹਰੇ ਬਣਕਿ ਦੇਸ ਨੂੰ ਬਰਬਾਦ ਕਰਨ ਦਾ ਰਾਹ ਫੜਿਆ ਹੋਇਆ ਹੈ। ਦੇਸ ਦੇ ਆਮ ਲੋਕਾਂ ਲਈ ਬਣੇ ਇਹ ਅਫਸਰ ਲੋਕ ਲੋਕਾਂ ਬਾਰੇ ਘੱਟ ਸੋਚਦੇ ਹਨ ਪਰ ਆਪਣੀਆਂ ਤਨਖਾਹਾਂ ਲਈ ਨਿੱਤ ਦਿਨ ਬਲੈਕ ਮੇਲਿੰਗ ਕਰਦੇ ਹਨ।ਦੇਸ ਦੇ ਰਾਜਨੀਤਕਾਂ ਵਿੱਚ ਇੱਛਾਸਕਤੀ ਅਤੇ ਸੋਚ ਸਕਤੀ ਹੀ ਮਰ ਚੁੱਕੀ ਕਿ ਜੇ ਦੇਸ ਦਾ ਆਮ ਨਾਗਰਿਕ 26 ਰੁਪਏ ਨਾਲ ਗੁਜਾਰਾ ਕਰਦਾ ਹੈ ਤਦ ਅਫਸਰ ਨੂੰ 2600 ਕਿਉਂ ਦਿੱਤਾ ਜਾਵੇ।ਆਮ ਨਾਗਰਿਕ ਨਾਲੋਂ ਦਸ ਗੁਣਾਂ ਤਨਖਾਹ 260 ਰੁਪਏ ਦੇ ਦਿਉ । ਇਹਨਾਂ ਸਰਕਾਰੀ ਕਰਮਚਾਰੀਆਂ ਨੂੰ ਆਮ ਅਮੀਰ ਮੰਨੇ ਗਏ ਵਿਅਕਤੀ ਤੋਂ 100 ਗੁਣਾਂ ਤਨਖਾਹ ਲੈਕੇ ਵੀ ਸਬਰ ਨਹੀਂ ਹੁੰਦਾਂ ਨਿੱਤ ਦਿਨ ਹਰ ਨਵੇਂ ਸਾਲ ਪੇ ਕਮਿਸਨ ਬਣਵਾ ਲੈਦੇ ਹਨ ।ਆਪ ਹੀ ਉਸ ਕਮਿਸਨ ਵਿੱਚ ਸਾਮਲ ਹੋਕੇ ਆਪਣਾਂ ਢਿੱਡ ਭਰਦੇ ਰਹਿੰਦੇ ਹਨ। ਪਰ ਇਹਨਾਂ ਉੱਪਰ ਕੋਈ ਜੁੰਮੇਵਾਰੀ ਨਹੀਂ ਕਿ ਤੁਹਾਡੀਆਂ ਬਣਾਈਆਂ ਨੀਤੀਆਂ ਨੂੰ ਲਾਗੂ ਕਰਨ ਕਰਕੇ ਕਿਸਾਨ ਮਜਦੂਰ ਵਪਾਰੀ ਤਾਂ ਖੁਦਕਸੀਆਂ ਕਰਨ ਤੱਕ ਪਹੁੰਚ ਗਏ ਹਨ। ਕੀ ਖੁਦਕਸੀ ਕਰਨ ਤੇ ਜੁੰਮੇਵਾਰ ਇਹਨਾਂ ਅਫਸਰਾਂ ਨੂੰ ਨਹੀਂ ਮੰਨਿਆਂ ਜਾਣਾਂ ਚਾਹੀਦਾ? ਜਿਸ ਦੇਸ ਦੀ ਇਹੋ ਜਿਹੀ ਅਫਸਰਸਾਹੀ ਹੋਵੇਗੀ ਜੋ ਤਨਖਾਹ ਨਾਲ ਕੰਮ ਨਹੀਂ ਬਲਕਿ ਕੰਮ ਕਰਨ ਦੇ ਤਾਂ ਵੱਖਰੇ ਪੈਸੇ ਲੈਂਦੀ ਹੋਵੇ ਰਿਸਵਤ ਦੇ ਰੂਪ ਵਿੱਚ ਉਸ ਦੇਸ ਦੀ ਆਮ ਜਨਤਾ ਕੋਲ ਖੁਦਕਸੀਆਂ ਤੋਂ ਇਲਾਵਾ ਬਚਦਾ ਹੀ ਕੀ ਹੈ।ਜਿਸ ਵਰਗ ਨੇ ਆਮ ਵਿਅਕਤੀ ਨੂੰ ਰੋਟੀ ਤੋਂ ਵੀ ਮੁਥਾਜ ਕਰ ਦੇਣ ਦੀਆਂ ਨੀਤੀਆਂ ਬਣਾਈਆਂ ਨੇ ਤਾਂ ਇਹਨਾਂ ਗਰੀਬ ਲੋਕਾਂ ਦੇ ਦੁਖ ਲਿਖਣ ਵਾਲਾ ਲੇਖਕ ਵਰਗ ਵੀ ਅਗਵਾ ਕਰ ਲਿਆ ਹੈ। ਲੇਖਕ ਲੋਕ ਸਮਾਜ ਦੇ ਨਿਆਸਰੇ ,ਨਿਉਟੇ ,ਨਿਮਾੁੇ ਵਰਗ ਦੀ ਗੱਲ ਕਰਦੇ ਹੁੰਦੇ ਹਨ ਪਰ ਇਹਨਾਂ ਬੇਸਹਾਰੇ ਲੋਕਾਂ ਦੀ ਗੱਲ ਕਰਨ ਵਾਲੇ ਲੇਖਕ ਵਰਗ ਦੀ ਥਾਂ ਤਾਂ ਆਈ ਏ ਐੱਸ , ਆਈ ਪੀ ਐੱਸ,ਅਤੇ ਹੋਰ ਉੱਚ ਅਹੁਦਿਆਂ ਤੋਂ ਰਿਟਾਇਰ ਲੋਕਾਂ ਨੇ ਆਪਣੀ ਸਰਕਾਰੀ ਪਹੁੰਚ ਨਾਲ ਮੱਲ ਲਿਆ ਹੈ। ਇਹ ਅਮੀਰ ਲੇਖਕ ਵਰਗ ਨੇ ਅਮੀਰ ਲੋਕਾਂ ਦੀਆਂ ਆਪ ਸਹੇੜੀਆਂ ਸਮੱਸਿਆਵਾਂ ਪੇਸ ਕਰਕੇ ਸਰਕਾਰੀ ਸਹੂਲਤਾਂ ਇਸ ਅਮੀਰ ਵਰਗ ਨੂੰ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਇਸ ਅਮੀਰ ਵਰਗ ਨੇ ਹੀ ਅਰਬਪਤੀ ਵਿਧਾਨਕਾਰਾਂ , ਮੈਂਬਰ ਪਾਰਲੀਮੈਟ ਆਦਿ ਨੂੰ ਵੀ ਲੋਕ ਸੇਵਕ ਦੀ ਥਾਂ ਤਨਖਾਹ ਦਾਰ ਬਣਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।ਇੱਕ ਵਾਰ ਤਨਖਾਹ ਲੈਣ ਦਾ ਸਿਲਸਿਲਾ ਸੁਰੂ ਕਰਕੇ ਹੁਣ ਰਾਜਨੀਤਕ ਲੋਕ ਆਪਣੀ ਤਨਖਾਹ ਨਿਾਂ ਕਿਸੇ ਕਾਰਣ ਦੇ ਆਪ ਹੀ ਵਧਾ ਲੈਂਦੇ ਹਨ।ਹੁਣ ਤਾਂ ਇਹ ਰਾਜਨੀਤਕ ਲੋਕ ਚੋਣਾਂ ਉੱਪਰ ਕੀਤਾ ਜਾਣ ਵਾਲਾ ਖਰਚ ਵੀ ਸਰਕਾਰਾਂ ਤੋਂ ਲੈਣ ਲਈ ਤਰਲੋਮੱਛੀ ਹੋ ਰਹੇ ਹਨ।ਇਹਨਾਂ ਨੂੰ ਪੁੱਛੋ ਕਿ ਕੀ ਜਰੂਰਤ ਹੈ ਤੁਹਾਨੂੰ ਜਿੱਤਣ ਲਈ ਪੈਸੇ ਖਰਚਣ ਦੀਤੁਸੀਂ ਕੋਈ ਠੇਕਾ ਲਿਆ ਹੈ ਦੇਸ ਸੇਵਾ ਦਾ। ਪਹਿਲਾਂ ਅੰਨਾਂ ਖਰਚ ਕਰਕੇ ਫਿਰ ਅੰਨੀਂ ਲੁੱਟ ਮਚਾਉਂਦੇ ਹਨ। ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਤੱਕ ਦੇ ਵਿੱਚ ਕਮਾਈ ਕਰੀ ਜਾ ਰਹੇ ਹਨ।ਗਰੀਬ ਬੰਦੇ ਦੀ ਕਦੇ ਗੱਲ ਨਹੀਂ ਕਰਦੇ ਪਰ ਉਦਯੋਗਪਤੀਆਂ ਦੇ ਸਵਾਲ ਪੁੱਛਣ ਵੇਲੇ ਅਤੇ ਉਹਨਾਂ ਦੀ ਮੱਦਦ ਵਿੱਚ ਸਭ ਕੁੱਝ ਠੱਪ ਕਰ ਦਿੰਦੇ ਹਨ।ਅਮੀਰ ਲੇਖਕ ਵਰਗ ਕਦੀ ਇਸ ਰਾਜਨੀਤਕ ਅਤੇ ਅਮੀਰ ਵਰਗ ਦੇ ਗੱਠਜੋੜ ਨੂੰ ਨੰਗਾਂ ਨਹੀਂ ਕਰਦਾ ਬਲਕਿ ਇਹ ਦੇਸ ਦੀ ਤਰੱਕੀ ;ਲਈ ਜਰੂਰੀ ਦੇ ਨਾਂ ਥੱਲੇ ਢੱਕ ਦਿੰਦਾਂ ਹੈ ਪਰ ਜਦ ਵੀ ਗਰੀਬ ਵਰਗ ਨੂੰ ਕੋਈ ਸਬਸਿਡੀ ਦਿੱਤੀ ਜਾਣ ਦੀ ਗੱਲ ਹੁੰਦੀ ਹੈ ਤਦ ਇਹ ਹੀ ਅਮੀਰ ਲੇਖਕ ਵਰਗ ਅਸਮਾਨ ਸਿਰ ਤੇ ਚੁੱਕ ਲੈਂਦਾਂ ਹੈ। ਦੇਸ ਦੇ ਬਜਟ ਰੂਪੀ ਟੈਕਸਾਂ ਵਿੱਚ 90% ਹਿੱਸਾ ਆਮ ਲੋਕਾਂ ਦੁਆਰਾ ਦਿੱਤਾ ਜਾਂਦਾਂ ਹੈ ਜਿਸ ਵਿੱਚੋਂ ਇਹ ਆਮ ਵਰਗ ਲਈ 10% ਵੀ ਵਾਪਸ ਨਹੀਂ ਕੀਤਾ ਜਾਂਦਾਂ ਪਰ ਦੇਸ ਦਾ 10% ਅਮੀਰ ਵਰਗ ਬਜਟ ਦਾ 90% ਹੜੱਪ ਕਰ ਜਾਂਦਾਂ ਹੈ।
ਸੱਚ ਦਾ ਦੀਵਾ ਬਾਲਣ ਵਾਲੇ ਲੋਕ ਸੇਵਾ ਨੂੰ ਪਹਿਲ ਦੇਣ ਵਾਲੇ ਰਾਜਨੀਤਕ, ਸਰਕਾਰੀ ਮੁਲਾਜਮ ਦਿਨੋ ਦਿਨ ਘੱਟ ਗਿਣਤੀ ਵਿੱਚ ਹੋਈ ਜਾ ਰਹੇ ਹਨ। ਹੁਣ ਤਾਂ ਦੇਸ ਦੇ ਧਾਰਮਿੱਕ ਆਗੂ ਵੀ ਭ੍ਰਿਸਟ ਹੋਈ ਜਾ ਰਹੇ ਹਨ ਜਿੰਹਨਾਂ ਨੇ ਦੇਸ ਦੇ ਰਾਜਨੀਤਕਾਂ ਨੂੰ ਅਤੇ ਅਮੀਰ ਵਰਗ ਨੂੰ ਲੋਕਸੇਵਾ ਦਾ ਰਾਹ ਦਿਖਾਉਣਾਂ ਸੀ ਜਾਂ ਫਿਰ ਭ੍ਰਿਸਟ ਰਾਜਨੀਤੀ ਨੇ ਦੇਸ ਦੇ ਧਾਰਮਿੱਕ ਖੇਤਰ ਨੂੰ ਵੀ ਅਗਵਾ ਕਰ ਲਿਆ ਹੈ। ਬਨਾਉਟੀ ਧਾਰਮਿੱਕ ਆਗੂ ਪੈਦਾ ਕਰਕੇ ਸਮਾਜ ਨੂੰ ਗੁੰਮਰਾਹ ਕਰ ਦਿੱਤਾ ਗਿਆ ਹੈ । ਸਾਡੇ ਸਮਾਜਿਕ ਢਾਂਚੇ ਦੀ ਨੀਂਹ ਹੀ ਕਮਜੋਰ ਹੋਈ ਜਾ ਰਹੀ ਹੈ। ਸੋ ਅੱਜ ਦਾ ਆਧੁਨਿੱਕ ਵਿਕਸਿਤ ਸਮਾਜ ਪਤਾ ਨਹੀਂ ਹੁਣ ਕਿਥੋਂ ਤੱਕ ਨੀਂਵਾਂ ਜਾਵੇਗਾ ਖੁਦਾ ਹੀ ਜਾਣਦਾ ਹੈ।

Monday, 12 December 2011

ਜਦ ਧਾਰਮਿੱਕ ਆਗੂ ਆਪਣਾਂ ਫਰਜ ਭੁੱਲ ਜਾਣ


ਦੋਸਤੋ ਜਦ ਇਨਸਾਫ ਦੀਆਂ ਗੱਦੀਆਂ ਤੇ ਬੈਠਣ ਵਾਲੇ ਧਾਰਮਿਕ ਆਗੂ ਆਪਣਾਂ ਫਰਜ ਭੁੱਲ ਜਾਣ ਤਦ ਰਾਜਸੱਤਾ ਭ੍ਰਿਸਟ ਹੋ ਹੀ ਜਾਂਦੀ ਹੈ। ਗਲਤ ਕੰਮਾਂ ਲਈ ਧਾਰਮਿੱਕ ਆਗੂ ਹੀ ਵੱਡੇ ਦੋਸੀ ਹੁੰਦੇ ਹਨ ਜੋ ਰਾਜਸੱਤਾ ਦੇ ਸਲਾਹਕਾਰ ਤਾਂ ਬਣ ਜਾਂਦੇ ਹਨ ਪਰ ਆਪਣਾਂ ਧਰਮ ਭੁੱਲ ਕੇ ਰਾਜਸੱਤਾ ਦੀਆਂ ਤਲੀਆਂ ਚੱਟਣ ਨੂੰ ਪਹਿਲ ਦਿੰਦੇ ਹਨ। ਇਸ ਤਰਾਂ ਦੇ ਸਵਾਰਥੀ ਆਗੂ ਜਿੱਥੇ ਰਾਜਸੱਤਾ ਦੇ ਪਤਨ ਦਾ ਕਾਰਨ ਬਣਦੇ ਹਨ ਉੱਥੇ ਆਪਣੇ ਆਪ ਨੂੰ ਵਰਤਮਾਨ ਅਤੇ ਭਵਿੱਖ ਦੇ ਦੋਸੀ ਵੀ ਬਣ ਜਾਂਦੇ ਹਨ।ਇਤਿਹਾਸ ਵੱਲ ਜੇ ਨਿਰਪੱਖ ਦ੍ਰਿਸਟੀ ਪਾਈਏ ਤਦ ਬਹੁੱਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਦਾ ਵਰਣਨ ਕੀਤਾ ਜਾ ਸਕਦਾ ਹੈ। ਗੁਰੁ ਅਰਜਨ ਦੇਵ ਦੀ ਸਹੀਦੀ, ਗੁਰੁ ਤੇਗ ਬਹਾਦਰ ਜੀ ਦੀ ਸਹੀਦੀ, ਛੋਟੇ ਸਾਹਿਬ ਜਾਦਿਆਂ ਦੀ ਸਹੀਦੀ ਸਿੱਖ ਇਤਿਹਾਸ ਦੀਆਂ ਤਿੰਨ ਅਹਿਮ ਘਟਨਾਵਾਂ ਵੀ ਧਾਰਮਿੱਕ ਆਗੂਆਂ ਨੂੰ ਰਾਜਸੱਤਾ ਨਾਲੋਂ ਵੱਧ ਦੋਸੀ ਸਿੱਧ ਕਰਦੀਆਂ ਹਨ।ਜਹਾਂਗੀਰ ਗੁਰੁ ਜੀ ਨੂੰ ਸਜਾ ਦੇਣ ਤੋਂ ਪਹਿਲਾਂ ਇਹ ਸਮਝਦਾ ਸੀ ਕਿ ਯਾਸਾ ਕਾਨੂੰਨ ਕਿਸੇ ਫਕੀਰ ਦਾ ਖੁਨ ਧਰਤੀ ਉੱਪਰ ਡੁੱਲਣਾਂ ਰਾਜਸੱਤਾ ਲਈ ਖਤਰਨਾਕ ਹੈ ਪਰ ਰਾਜਸੱਤਾ ਦੇ ਦਲਾਲ ਇਨਸਾਫ ਦੀਆਂ ਕੁਰਸੀਆਂ ਤੇ ਬੈਠੇ ਧਾਰਮਿਕ ਆਗੂ ਭਾਵ ਕਾਜੀ ਅਤੇ ਹੋਰ ਚੰਦੂ ਵਰਗੇ ਲੋਕ ਬਜਾਇ ਜਹਾਂਗੀਰ ਨੂੰ ਸੁਮੱਤ ਦੇਣ ਦੇ ਇਹੋ ਜਿਹੇ ਫੈਸਲੇ ਸੁਝਾਉਣ ਲੱਗੇ ਕਿ ਕੋਈ ਇਹੋ ਜਿਹੀ ਸਜਾ ਦਿੱਤੀ ਜਾਵੇ ਜਿਸ ਨਾਲ ਗੁਰੁ ਜੀ ਦਾ ਖੁਨ ਧਰਤੀ ਉੱਪਰ ਨਾਂ ਡੁੱਲੇ। ਇਸ ਤਰਾਂ ਦੀਆਂ ਰਾਵਾਂ ਵਿੱਚੋਂ ਹੀ ਤੱਤੀ ਤਵੀ ਤੇ ਬਿਠਾਕੇ ਖੁਨ ਧਰਤੀ ਤੇ ਨਾਂ ਡੁੱਲਣ ਦੇਣ ਦੀ ਕੁਮੱਤ ਸੀ । ਨਦੀ ਵਿੱਚ ਰੋੜਨ ਦੀ ਦੂਸਰੀ ਕੁਮੱਤ ਵੀ ਇਹਨਾਂ ਇਨਸਾਫ ਦੀਆਂ ਕੁਰਸੀਆਂ ਤੇ ਬੈਠਣ ਵਾਲਿਆਂ ਦੀ ਸੀ।ਇਹ ਲੋਕ ਜੇ ਸੱਚ ਮੁੱਚ ਹੀ ਇਨਸਾਫ ਦਾ ਧਰਮ ਨਿਭਾਉਂਦੇ ਤਦ ਜਰੂਰ ਹੀ ਇਹ ਸਜਾ ਰੋਕ ਸਕਦੇ ਸਨ ਪਰ ਜਦ ਧਰਮ ਦੇ ਮੁਖੌਟੇ ਵਿੱਚ ਜਾਲਮ ਕੱਟੜ ਲੋਕ ਬੈਠੇ ਹੋਣ ਫਿਰ ਧਰਮ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ।

         ਤੀਸਰੀ ਘਟਨਾ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਤਾਂ ਖੁੱਲੇ ਤੌਰ ਤੇ ਇਹਨਾਂ ਧਾਰਮਿੱਕ ਆਗੂਆਂ ਦੀ ਦਖਲ ਅੰਦਾਜੀ ਸਿੱਧ ਕਰਦੀ ਹੈ। ਜਦ ਪਹਿਲੇ ਦਿਨ ਗੁਰੁ ਕੇ ਲਾਡਲੇ ਕਚਹਿਰੀ ਵਿੱਚ ਪੇਸ ਹੋਏ ਤਾਂ ਨਵਾਬ ਇਹ ਕਹਿਕੇ ਸਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਬੱਚੇ ਹਨ ਕੀ ਵਿਗਾੜ ਲੈਣਗੇ ਅਤੇ ਇਸਲਾਮ ਬੱਚਿਆਂ ਨੂੰ ਸਜਾ ਦੇਣ ਦੇ ਖਿਲਾਫ ਹੈ।ਜਿੱਥੋ ਤੱਕ ਈਨ ਨਾਂ ਮੰਨਣ ਦੀ ਗੱਲ ਸੀ ਤਾਂ ਉਸ ਉੱਪਰ ਵੀ ਇਹ ਕਹਿਕੇ ਕਿ ਬੱਚੇ ਹਨ ਮੰਨ ਜਾਣਗੇ ਜਾਉ ਇਹਨਾਂ ਨੂੰ ਬਜਾਰ ਘੁੰਮਾ ਲਿਆਉ। ਅੱਗੇ ਬਜਾਰ ਘੁੰਮਾਉਣ ਗਏ ਲੋਕ ਕਾਜੀਆਂ ਅਤੇ ਵਿਰੋਧੀਆਂ ਦੀਆਂ ਸਾਜਿਸਾਂ ਦਾ ਸਿਕਾਰ ਹੋਏ। ਬੱਚਿਆਂ ਉੱਪਰ ਹਥਿਆਰ ਖਰੀਦਣ ਤੱਕ ਦੇ ਦੋਸ ਲਾਏ ਗਏ।ਸੱਪ ਦੇ ਬੱਚੇ ਸੱਪ ਹੀ ਨਿਕਲਣਗੇ ਆਦਿ ਅਨੇਕਾਂ ਗੱਲਾਂ ਨਾਲ ਨਵਾਬ ਸਰਹਿੰਦ ਨੂੰ ਪਰੇਰਣ ਵਾਲੇ ਇਹ ਇਨਸਾਫ ਦੀਆਂ ਕੁਰਸੀਆਂ ਉੱਪਰ ਬੈਠਣ ਵਾਲੇ ਧਰਮਿੱਕ ਲੋਕ ਹੀ ਸਨ। ਨਵਾਬ ਨੇ ਤਾਂ ਆਪ ਸਜਾ ਦੇਣ ਦੀ ਬਜਾਇ ਬੱਚੇ ਨਵਾਬ ਮਲੇਰ ਕੋਟਲਾ ਨੂੰ ਲੈ ਜਾਣ ਅਤੇ ਜੋ ਮਰਜੀ ਕਰਨ ਦੀ ਖੁੱਲ ਦੇ ਦਿੱਤੀ ਸੀ। ਨਵਾਬ ਮਲੇਰਕੋਟਲਾ ਨੇ ਵੀ ਕਿਹਾ ਕਿ ਬੱਚਿਆ ਨਾਲ ਮੇਰੀ ਕੀ ਦੁਸਮਣੀ ਹੈ ਪਰ ਮੇਰੀ ਦੁਸਮਣੀ ਇਹਨਾਂ ਦੇ ਬਾਪ ਨਾਲ ਹੈ ।ਮੈਂ ਇਹਨਾਂ ਦੇ ਬਾਪ ਨਾਲ ਹੀ ਦੋ ਦੋ ਹੱਥ ਕਰਾਂਗਾਂ।ਪੁਰਾਤਨ ਕਾਨੂੰਨ ਯਾਸਾ ਅਨੁਸਾਰ  ਬੱਚਿਆਂ ਇਸਤਰੀਆਂ ਅਤੇ ਫਕੀਰਾਂ ਦਾ ਖੁਨ ਧਰਤੀ ਤੇ ਨਾਂ ਡੋਲਣ ਦਾ ਮੁੱਦਾ ਇੱਥੇ ਵੀ ਉੱਠਿਆ ਸੀ ਪਰ ਕਾਜੀਆਂ ਨੇ ਇਸਦਾ ਹੱਲ ਸੁਝਾਇਆ ਸੀ ਕਿ ਬੱਚਿਆਂ ਨੂੰ ਕੰਧ ਵਿੱਚ ਚਿਣ ਦਿੱਤਾ ਜਾਵੇ।ਕੀ ਇਸ ਦੋਸ ਵਿੱਚ ਧਾਰੋਿਮੱਕ ਆਗੂ ਵੀ ਬਰਾਬਰ ਦੇ ਦੋਸੀ ਨਹੀਂ? ਜਦ ਕਿਸੇ ਵੀ ਰਾਜਸੱਤਾ ਦੇ ਰਾਜ ਵਿੱਚ ਜਬਰ ਜੁਲਮ ਹੋਣ ਲੱਗਦੇ ਹਨ ਕਰਨ ਵਾਲੇ ਰਾਜਸੱਤਾ ਦੇ ਅਫਸਰਸਾਹੀ ,ਪਰਬੰਧਕ ,ਜਾਂ ਧਾਰਮਿੱਕ ਆਗੂ ਹੋਣ ਪਰ ਰਾਜ ਕਰਨ ਵਾਲਾ ਮੁੱਖੀ ਇਹਨਾਂ ਲੋਕਾਂ ਦਾ ਮੁੱਖੀ ਹੋਣ ਕਾਰਨ ਬਰਾਬਰ ਦਾ ਦੋਸੀ ਹੁੰਦਾਂ ਹੈ। ਸੋ ਰਾਜਸੱਤਾ ਹਮੇਸਾਂ ਆਪਣੇ ਸਲਾਹਕਾਰਾਂ ਦੇ ਕੰਮਾਂ ਦਾ ਫਾਇਦਾ ਅਤੇ ਨੁਕਸਾਨ ਝੱਲਦੀ ਹੈ। ਜਿਹੋ ਜਿਹੇ ਕੋਈ ਸਲਾਹਕਾਰ ਰੱਖ ਲੈਂਦਾਂ ਹੈ ਉਹੋ ਜਿਹੇ ਕੰਮ ਕਰਦਾ ਹੈ ਅਤੇ ਉਹਨਾਂ ਦਾ ਚੰਗਾਂ ਜਾਂ ਮੰਦਾਂ ਫਲ ਭੁੱਗਤਦਾ ਹੈ।  ਰਾਜਸੱਤਾ ਨੂੰ ਦੋਸੀ ਗਰਦਾਨਣ ਸਮੇਂ ਉਸਦੇ ਸਲਾਹਕਾਰਾਂ ਨੂੰ ਕਦੀ ਬਰੀ ਨਹੀਂ ਕੀਤਾ ਜਾ ਸਕਦਾ। ਇਹ ਆਮ ਜਿੰਦਗੀ ਵਿੱਚ ਆਮ ਮਨੁੱਖ ਨਾਲ ਭੀ ਇਸ ਤਰਾਂ ਹੀ ਵਾਪਰਦਾ ਹੈ। ਜਿਸ ਵਿਅਕਤੀ ,ਰਾਜਸੱਤਾ , ਸੰਸਥਾ ਵਿੱਚ ਚੰਗੇ ਸਲਾਹਕਾਰ ਹੁੰਦੇ ਹਨ ਉਹ ਬਹੁਤ ਸਾਰੇ ਗਲਤ ਕੰਮਾਂ ਤੋਂ ਬੱਚ ਰਹਿੰਦੇ ਹਨ ਪਰ ਜਿੰਹਨਾਂ ਦੇ ਸਲਾਹਕਾਰ ਗਲਤ ਚੁਣੇ ਜਾਣ ਉਹ ਭਾਵੇਂ ਚੰਗੇ ਵੀ ਹੋਣ ਪਰ ਬਹੁਤ ਗਲਤ ਫੈਸਲੇ ਕਰ ਲੈਂਦੇ ਹਨ ਜਿਹਨਾਂ ਦਾ ਫਲ ਭੁੱਗਤਣਾਂ ਉਹਨਾਂ ਦੀ ਕਿਸਮਤ ਬਣ ਜਾਂਦੀ ਹੈ। ਇਹੋ ਹੀ ਕਰਮ ਸਿਧਾਂਤ ਹੁੰਦਾਂ ਹੈ ਕਿ ਜੋ ਕਰੋਗੇ ਉਹੋ ਜਿਹਾ ਹੀ ਫਲ ਪਾਉਗੇ। ਗੁਰੁ ਗੋਬਿੰਦ ਸਿੰਘ ਜੀ ਦਾ ਦੁਸਮਣ ਨਵਾਬ ਮਲੇਰਕੋਟਲਾ ਆਪਣੇ ਇੱਕ ਚੰਗੇ ਕੰਮ ਨਾਲ ਹੀ ਆਪਣੇ ਵਾਰਸਾਂ ਨੂੰ ਸੈਕੜੇ ਸਾਲਾ ਲਈ ਸੁਰੱਖਿਅਤ ਕਰ ਗਿਆ ਦੂਸਰੇ ਪਾਸੇ ਨਵਾਬ ਸਰਹਿੰਦ, ਜਹਾਂਗੀਰ, ਔਰੰਗਜੇਬ ਆਪਣੇ ਸਲਾਹਕਾਰਾਂ ਦੀ ਰਾਇ ਦਾ ਫਲ ਸਦੀਆਂ ਤੱਕ ਭੁਗਤਦੇ ਰਹਿਣਗੇ। ਇਹੋ ਜਿਹੇ ਲੋਕਾਂ  ਦੀਆਂ ਕਬਰਾਂ ਨੂੰ ਵੀ ਛਾਂ ਅਤੇ ਥਾਂ ਨਸੀਬ ਨਹੀਂ ਹੁੰਦੀ।
?  ਗੁਰਚਰਨ ਪੱਖੋਕਲਾਂ 9417727245

Friday, 9 December 2011

ਗਿਆਨ ,ਵਿਗਿਆਨ ਅਤੇ ਅਗਿਆਨ

    ਗੁਰਚਰਨ ਪੱਖੋਕਲਾਂ      9417727245
ਦੇਸ ਵਿੱਚ ਵਿਗਿਆਨ ਤੋਂ ਆਈ ਉਦਯੋਗਿਕ ਕਰਾਂਤੀ ਅਤੇ ਨਵੀਂ ਤਕਨੀਕ ਨੇ ਜੀਵਨ ਸੈਲੀ ਨੂੰ ਬਦਲ ਕੇ ਰੱਖ ਦਿੱਤਾ ਹੈ। ਭਾਵੇਂ ਹੁਣ ਤੱਕ ਪੜਦੇ ਆਏ ਹਾਂ ਕਿ ਸਭ ਤੋਂ ਪਹਿਲਾਂ ਉਦਯੋਗਿਕ ਕਰਾਂਤੀ ਇੰਗਲੈਂਡ ਵਿੱਚ ਆਈ ਹੈ ਪਰ ਪਿੱਛਲੇ ਤੀਹ ਕੁ ਸਾਲਾਂ ਵਿੱਚ ਆਈ ਨਵੀਂ ਇਲੈਕਟਰੋਨਿਕਸ ਅਤੇ ਡਿਜੀਟਲ ਕਰਾਂਤੀ ਨੇ ਤਾਂ ਇੱਕ ਨਵਾਂ ਇਨਲਾਬ ਖੜਾ ਕਰ ਦਿੱਤਾ ਹੈ।ਇਸ ਕਰਾਂਤੀ ਸਾਹਮਣੇ ਸਭ ਕਰਾਂਤੀਆਂ ਫਿੱਕੀਆਂ ਲੱਗਦੀਆਂ ਹਨ।ਹੁਣ ਬਿਜਲਈ ਮੀਡੀਆ ਅਤੇ ਇੰਟਰਨੈਟ ਨੇ ਸਮੁੱਚੇ ਸੰਸਾਰ ਦੀ ਜੀਵਨ ਸੈਲੀ ਨੂੰ ਪਰਭਾਵਤ ਕਰਨਾਂ ਸੁਰੂ ਕਰ ਦਿੱਤਾ ਹੈ। ਹਰ ਮਨੁੱਖ ਦੇ ਵਿੱਚ ਨਵੀਂ ਆਧੁਨਿਕ ਜੀਵਨ ਸੈਲੀ ਨੂੰ ਅਪਣਾਉਣ ਦੀ ਲਾਲਸਾ  ਵੱਧ ਰਹੀ ਹੈ । ਕੰਪਨੀਆਂ ਆਪਣੇ ਮਾਲ ਦੀ ਖਪਤ ਵਧਾਉਣ ਦੇ ਲਈ ਜੋ ਮਸਹੂਰੀ ਯੁੱਧ ਚਲਾ ਰਹੀਆਂ ਹਨ ਨੇ  ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।ਦੁਨੀਆਂ ਦੀ ਹਰ ਵਸਤੂ ਵਪਾਰਕ ਬਣ ਗਈ ਹੈ। ਪਾਣੀ ਅੱਗ ਮਿੱਟੀ  ਅਤੇ ਹਵਾ ਵਰਗੀਆਂ ਕੁਦਰਤੀ ਵਸਤਾਂ ਨੂੰ ਵੀ ਕੀਮਤੀ ਬਣਾ ਦਿੱਤਾ ਗਿਆ ਹੈ ।ਅਣਦਿਸਦਾ ਸਿਰਫ ਅਨੁਭਵ ਕੀਤਾ ਜਾਣ ਵਾਲੇ ਆਸਮਾਨ ਦਾ ਵੀ ਅਰਬਾਂ ਵਿੱਚ ਮੁੱਲ ਪਾ ਦਿੱਤਾ ਗਿਆ ਹੈ । ਵਨ ਜੀ , ਟੂ ਜੀ, ਥਰੀ ਜੀ ਆਦਿ  ਨਾਂਵਾਂ ਤੇ ਸਪੈਕਟਰਮ  ਭਾਵ ਅਸਮਾਨ ਵਿੱਚ ਚੱਲਣ ਵਾਲੀਆਂ ਇਲੈਕਟਿਰਕ ਲਹਿਰਾਂ ਨੂੰ ਵੀ ਸਰਕਾਰਾਂ ਨੇ ਆਮਦਨੀ ਦਾ ਸਾਧਨ ਬਣਾ ਲਿਆ  ਹੈ।ਸੋ  ਅੱਜ ਕੱਲ ਤਾਂ ਬਹੁਤੇ ਲੋਕ ਗੱਲਾਂ ਕਰਨ ਲਈ ਵੀ ਪੈਸਾ ਖਰਚਣ ਲਈ ਮਜਬੂਰ ਹੋ ਗਏ ਹਨ। ਅੱਜ ਕੱਲ ਦੂਰ ਖੜੇ ਵਿਅਕਤੀ ਨੂੰ ਕੋਈ ਹਾਕ ਮਾਰਕੇ ਬੁਲਾਉਣਾਂ ਤੌਹੀਨ ਸਮਝਦਾ ਹੈ ਪਰ ਉਸਨੂੰ ਹਾਕ ਮਾਰਨ ਲਈ ਮੋਬਾਈਲ ਤੇ ਪੈਸਾ ਖਰਚਣਾਂ ਸਾਨ ਸਮਝਦਾ ਹੈ।ਅੱਜ ਕੱਲ ਮੁਫਤ ਮੰਨੀ ਜਾਣ ਵਾਲੀ ਕੁਦਰਤੀ ਨਿਆਮਤ ਪਾਣੀ ਦਾ ਵੀ ਹਰ ਕੋਈ ਬਿੱਲ ਅਦਾ ਕਰਦਾ ਹੈ। ਨਹਾਉਣ ਲਈ ਪਾਣੀ ਵੀ ਹੁਣ ਬਿਜਲੀ ਨਾਲ ਗਰਮ ਕਰਨ ਸਮੇਂ ਪੰਜ  ਦਸ ਰੁਪਏ ਤੱਕ ਦੀਆਂ ਇੱਕ ਦੋ ਯੂਨਿਟਾਂ ਮੱਚ ਜਾਂਦੀਆਂ ਹਨ। ਚੁੱਲਾ ਬਾਲਣ ਵਾਲਿਆਂ ਨੂੰ ਵੀ ਪੰਜ ਰੁਪਏ ਕਿਲੋ ਲੱਕੜ ਖਰੀਦਣੀ ਪੈਂਦੀ ਹੈ।ਗੈਸ ਨਾਲ ਰਸੋਈ ਚਲਾਉਣ ਵਾਲਿਆਂ ਦਾ ਤਾਂ ਗੈਸ ਤੇ ਖਰਚਾ ਹੋਣਾਂ ਨਿਸਚਿਤ ਹੈ ਹੀ। ਇਸ ਵਿਗਿਆਨ ਨਾਲ ਜੋ ਤਰੱਕੀ ਅਤੇ ਉਦਯੋਗਿਕ ਕਰਾਂਤੀ ਹੋਈ ਹੈ ਉਸ ਵਿੱਚ ਤਾਂ ਸਿਰ ਤੋਂ ਵਾਹੁਣ ਸਮੇਂ ਕੰਘੇ ਵਿੱਚ ਆਏ ਕੇਸ਼ ਵੀ ਮੁੱਲ ਵਿਕਣ ਲਾ ਦਿੱਤੇ ਹਨ। ਕੇਸਾਂ ਦਾ ਮੁੱਲ ਹੁਣ  ਅੜ ਕੇ ਲਿਆ ਜਾਂਦਾਂ ਹੈ। ਜਦ ਕੋਈ ਵਿਅਕਤੀ ਲੰਬੇ ਕੇਸ ਪਹਿਲੀ ਵਾਰ ਕਟਵਾਉਂਦਾਂ ਹੈ ਤਦ ਉਹਨਾਂ ਦੀ ਕੀਮਤ ਤਾਂ ਮੱਸੇ ਰੰਗੜ ਦੇ ਸਿਰਾਂ ਨਾਲੋ ਵੀ ਵੱਧ ਮਿਲਣ ਲੱਗ ਪਈ ਹੈ ਅਤੇ ਲੋਕ ਖੁਦ ਹੀ ਇਕੱਲੇ ਵਾਲਾਂ ਦੀ ਕੀਮਤ ਦੋ ਤਿੰਨ ਸੌ ਵਸੂਲਦੇ ਹਨ।ਇਹੋ ਜਿਹੇ ਜਮਾਨੇ ਨੂੰ ਹੁਣ ਵਿਗਿਆਨ ਦਾ ਜਮਾਨਾ ਕਿਹਾ ਜਾਵੇ ਜਾਂ ਅਗਿਆਨ ਦਾ ਫੈਸਲਾ ਕਰਨਾਂ ਮੁਸਕਿਲ ਹੈ। ਇਹੋ ਜਿਹੇ ਵਿਗਿਆਨ ਨੂੰ ਜੋ ਲੋਕ ਤਰੱਕੀ ਦੱਸਦੇ ਹਨ ਉਹ ਭੁੱਲ ਜਾਂਦੇ ਹਨ ਕਿ ਇਸ ਤਰੱਕੀ ਨੇ ਸਾਡੀਆਂ ਕਦਰਾਂ ਕੀਮਤਾਂ ਦੀ ਜੋ ਬਲੀ ਲਈ ਹੈ ਉਹਨਾਂ ਦਾ ਮੁੱਲ ਕਿਧਰੋਂ ਵੀ ਨਹੀਂ ਮਿਲਣਾਂ।
                ਅੱਜ ਇਸ ਤਰੱਕੀ ਨੇ ਮਨੁੱਖ ਨੂੰ ਸਵਾਰਥੀ ਹੋਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ। ਇਸ ਸਵਾਰਥ ਪੁਣੇ ਦੀ ਗੋਦੀ ਵਿੱਚ ਡਿੱਗਿਆ ਮਨੁੱਖ ਮਨੁੱਖੀ ਰਿਸਤੇ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਜਾਈ ਜਾ ਰਿਹਾ ਹੈ। ਮਾਪੇ ਆਪਣੀ ਔਲਾਦ ਵਿੱਚ ਜਾਇਦਾਦ ਵੰਡਣ ਸਮੇਂ ਆਪਣਾਂ ਹਿੱਸਾ ਰੱਖਣ ਲਈ ਮਜਬੂਰ ਹਨ। ਕਈ ਵਾਰ ਅਨੇਕਾਂ ਘਰਾਂ ਵਿੱਚ ਤਾਂ ਮਾਂ ਅਤੇ ਪਿਉ ਦੀ ਵੀ ਵੰਡ ਪੈ ਜਾਦੀ ਹੈ।ਹੁਣ ਕੋਈ ਮਾਂ ਪਿਉ ਦੀ ਸੇਵਾ ਨਹੀਂ ਕਰਦਾ ਬਲਕਿ ਪੂਰਾ ਹਿਸਾਬ ਕਿਤਾਬ ਹੁੰਦਾਂ ਹੈ। ਜੋ ਪੁੱਤਰ ਮਾਪਿਆਂ ਨੂੰ ਨਾਲ ਰੱਖਦਾ ਹੈ ਤਾਂ ਉਹ ਉਸਦੀ ਜਾਇਦਾਦ ਦਾ ਲਾਲਚ ਕਾਰਨ ਹੀ ਇਹ ਕਰਦਾ ਹੈ। ਜੇ ਮਾਂ ਬਾਪ ਕੋਲ ਜਾਇਦਾਦ ਨਾਂ ਹੋਵੇ ਤਦ ਅਮੀਰ ਘਰਾਂ ਵਾਲੇ ਤਾਂ ਬੂਹੇ ਭੇੜ ਲੈਂਦੇ ਹਨ। ਅੱਜ ਦਾ ਸਿਆਣਾਂ ਅਖਵਾਉਣ ਵਾਲਾ ਸਮਾਜ ਹੁਣ ਕਿਸੇ ਗਰੀਬ ਨੂੰ ਆਪਣੇ ਬਰਾਬਰ ਲਿਆਉਣ ਵਾਲਾ ਕੋਈ ਕੰਮ ਨਹੀਂ ਕਰਦਾ ਅਤੇ ਨਾਂ ਹੀ ਹੁਣ ਕਿਸੇ ਗੁਆਂਢੀ ਉੱਪਰ ਪਏ ਕੁਦਰਤੀ ਆਫਤ ਸਮੇਂ ਮੱਦਦ ਕਰਦਾ ਹੈ ਬਲਕਿ ਪਾਸਾ ਵੱਟਣ ਅਤੇ ਅਣਜਾਣ ਬਣਨ ਦਾ ਵਿਖਾਵਾ ਕਰਦਾ ਹੈ।ਆਰਥਿੱਕ ਅਧਾਰ ਤੇ ਵਿਅਕਤੀ ਦਾ ਸਮਾਜੀ ਰੁਤਬਾ ਮਾਪਿਆ ਜਾਣ ਲੱਗ ਪਿਆ ਹੈ ਜਿਸ ਕਾਰਨ ਹੁਣ ਮਨੁੱਖ ਇੱਜਤ ਨਾਂ ਦੀ ਚੀਜ ਨੂੰ ਵੀ ਪੈਸੇ ਕਮਾਉਣ ਲਈ ਵਰਤਣ ਲੱਗ ਪਿਆ ਹੈ।ਇੱਜਤਾਂ ਦੀ ਬਲੀ ਦੇਕੇ ਤਾਂ ਅੱਜ ਲੋਕ ਰਾਜਸੱਤਾ ਦੀਆਂ ਪੌੜੀਆਂ ਤੱਕ ਚੜਨ ਲੱਗ ਪਏ ਹਨ ਅਤੇ ਇਸ ਤਰਾਂ ਰਾਜ ਗੱਦੀਆਂ ਤੱਕ ਪਹੁੰਚੇ ਲੋਕ ਲੋਕਾਂ ਨੂੰ ਲੁੱਟਣ ਤੋਂ ਸਰਮ ਕਿਉਂ ਮੰਨਣ?
          ਸਮਾਜ ਦੀ ਵਰਤਮਾਨ ਹਾਲਤ ਵਿਗਿਆਨ ਦੁਆਰਾ ਪੈਦਾ ਕੀਤੀ ਉਦਯੋਗਿਕ ਕਰਾਂਤੀ ਦਾ ਹੀ ਨਤੀਜਾ ਹੈ। ਜਿਸ ਵਿਗਿਆਨ ਵਿਚੋਂ ਮਨੁੱਖੀ ਰਿਸਤੇ ਮਨਫੀ  ਹੋ ਜਾਣ ਉਸ ਵਿਗਿਆਨ ਦੀਆਂ ਟਾਹਰਾਂ ਮਾਰਨ ਵਾਲੀ ਜਮਾਤ ਦਿਲ ਤੋਂ ਬਿਨਾਂ ਸਿਰਫ ਪਾਗਲ ਦਿਮਾਗ ਵਾਲੀ ਜਮਾਤ ਹੀ ਹੋ ਸਕਦੀ ਹੈ। ਇਸ ਵਿਗਿਆਨ ਨਾਂ ਦੀ ਕਰਾਮਾਤ ਕੁਦਰਤ ਦਾ ਇੱਕ ਸਿਧਾਂਤ ਤਾਂ ਹੈ ਜਿਸ ਅਨੁਸਾਰ ਇਹ ਆਪਣੇ ਵਿਚੋਂ ਹੀ ਭਸਮਾਸੁਰ ਪੈਦਾ ਕਰਦੀ ਰਹਿੰਦੀ ਹੈ ਅਤੇ ਇਹ ਜਿੰਨ ਹੀ ਇਸ ਕੁਦਰਤ ਵਿੱਚ ਤਾਕਤਵਰ ਤੋਂ ਤਾਕਤਵਰ ਵਸਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ। ਇਸ ਵਕਤ ਇਸ ਧਰਤੀ ਨਾਂ ਦੇ ਗ੍ਰਹਿ ਤੇ ਇਹ ਵਿਗਿਆਨ ਨਾਂ ਦਾ  ਭਸਮਾਸੁਰ ਹੀ ਜਿਉਂਦੀਆਂ ਚੀਜਾਂ ਦੀ ਮੌਤ ਦਾ ਕਾਰਨ ਬਣੇਗਾ ਅਤੇ ਬਣ ਰਿਹਾ ਹੈ।ਸਭ ਤੋਂ ਉੱਤਮ ਅਤੇ ਸਿਆਣਾਂ ਹੋਣ ਦਾ ਦਾਅਵਾ ਕਰਨ ਵਾਲਾ ਇਨਸਾਨ ਕੁਦਰਤੀ ਜਿੰਦਗੀ ਨੂੰ ਛੱਡ ਕੇ ਬਨਾੳੇਟੀ ਜਿੰਦਗੀ ਜਿਉਂ ਰਿਹਾ ਹੈ ਆਪਣੀ ਸੁਰੱਖਿਆ ਦੇ ਨਾਂ ਤੇ ਤਾਕਤਵਰ ਐਟਮੀ ਸਕਤੀ ਵਧਾਈ ਜਾ ਰਿਹਾ ਹੈ। ਇਹ ਤਾਕਤ ਜਾਂ ਕੋਈ ਇਸ ਤੋਂ ਵੱਡੀ ਹੋਰ ਤਾਕਤ ਜੋ ਮਨੁੱਖ ਰਚ ਲਵੇਗਾ ਜਰੂਰ ਹੀ ਕਦੇ ਨਾਂ ਕਦੇ ਆਪਣਾਂ ਚਮਤਕਾਰ ਦਿਖਾ ਦੇਣਗੀਆਂ ਜੋ ਸਾਇਦ ਇਸ ਗ੍ਰਹਿ ਨੂੰ ਵੀ ਭਸਮ ਕਰ ਛੱਡੇ।
ਬੇ ਰਹਿਮ ਹੋ ਰਿਹਾ ਗਿਆਨ ਰਹਿਤ ਮਨੁੱਖ ਇੱਕ ਨਾਂ ਇੱਕ ਦਿਨ ਆਪਣੇ ਕਿਸੇ ਲਾਲਚ ਅਧੀਨ ਵਰਤੋਂ ਜਰੂਰ ਕਰੇਗਾ ਜੋ ਇਸ ਵਿਗਿਆਨ ਨੂੰ ਮਨੁੱਖ ਦਾ ਅਗਿਆਨ ਸਿੱਧ ਕਰ ਦੇਵੇਗਾ।