ਇੱਕ ਉਹ ਵੀ ਖਾਲਸਾ ਸੀ ਜੋ ਕਰਦਾ ਸੀ ਵਾਅਦਾ ਗੁਰੂ ਨਾਲ ਸਿਰ ਦੇਵਣ ਦਾ
ਫੇਰ ਦਿੰਦਾਂ ਸੀ ਗੁਰੂ ਖੰਡੇ ਬਾਟੇ ਦੀ ਪਾਹੁਲ ਉਸ ਸੇਰ ਵਰਗੇ ਇਨਸਾਨ ਨੂੰ
ਗੁਰੂ ਪਾਉਂਦਾ ਸੀ ਪੰਜ ਕਕਾਰੀ ਵਰਦੀ ਉਸ ਨੂੰ ਅਕਾਲ ਪੁਰਖ ਦਾ ਫੌਜੀ ਸਮਝਕੇ
ਇਹ ਖੜ ਜਾਂਦਾ ਸੀ ਰਾਹਾਂ ਤੇ ਇਕੱਲਾ ਹੀ ਗਰਜਾ ਸਿੰਘ ਬੋਤਾ ਸਿੰਘ ਬਣ
ਸਰਕਾਰਾਂ ਨੂੰ ਦੱਸਣ ਲਈ ਕਿ ਖਾਲਸਾ ਹਾਲੇ ਮਰਿਆ ਨਹੀ ਡਰਿਆਂ ਨਹੀਂ
ਉਡੀਕਦਾ ਸੀ ਜਾਲਮ ਸਰਕਾਰਾਂ ਦੇ ਸਿਪਾਹੀਆਂ ਨੂੰ ਲੜਦਾ ਸੀ ਮੌਤ ਹੋਣ ਤੱਕ
ਇੱਕ ਉਹ ਵੀ ਖਾਲਸਾ ਹੈ ਅੱਜ ਦਾ ਜਿਸ ਤੋਂ ਕਦੇ ਨਹੀਂ ਪੁਛਿਆ ਜਾਂਦਾ ਸਿਰ ਦੇਵਣ ਲਈ
ਪਵਾ ਦਿੰਦੇ ਨੇ ਭੇਖ ਗੁਰੂ ਗੋਬਿੰਦ ਦੇ ਸਿਪਾਹੀ ਦਾ ਤੇ ਵਾਅਦੇ ਲਏ ਜਾਂਦੇ ਹਨ ਕਿਸੇ ਭਗੌੜੇ ਦੇ ਪਿੱਛੇ ਤੁਰਨ ਦੇ
ਅੱਗੇ ਜਿੰਹਨਾਂ ਕੀਤੇ ਹੁੰਦੇ ਹਨ ਵਾਅਦੇ ਰਾਜਸੱਤਾ ਨਾਲ ਵੋਟਾਂ ਦੇਵਣ ਦੇ ਲੋਕਾਂ ਨੂੰ ਲੁੱਟਣ ਲਈ
ਕੋਈ ਰੱਖਦਾ ਹੈ ਨਾਂ ਇਸਦਾ ਨਿਰਵੈਰ ਖਾਲਸਾ ਕੋਈ ਦੂਸਰਾ ਰੱਖਦਾ ਹੈ ਨਾਂ ਇਸਦਾ ਪੂਰਨ ਖਾਲਸਾ
ਕੋਈ ਰੱਖਦਾ ਹੈ ਨਾਂ ਇਸਦਾ ਬ੍ਰਹਮ ਖਾਲਸਾ ਅਤੇ ਇਸ ਤਰਾਂ ਦੇ ਹੋਰ ਵੀ ਅਨੇਕਾਂ ਨਾਂ ਹਨ ਅੱਜ ਦੇ ਖਾਲਸੇ ਦੇ
ਭੇਖ ਤਾਂ ਇਸਦਾ ਵੀ ਮੇਰੇ ਗੁਰੂ ਦੇ ਖਾਲਸੇ ਵਰਗਾ ਹੈ
ਪਰ ਇਹ ਲੜਦਾ ਨਹੀਂ ਮਜਲੂਮਾਂ ਲਈ ਇਹ ਲੜਦਾ ਹੈ ਸਰਕਾਰਾਂ ਲਈ
ਇਹ ਲੜਦਾ ਹੈ ਔਰੰਗਜੇਬ ਲਈ ਇਹ ਲੜਦਾ ਹੈ ਫਰੇਬ ਲਈ ਇਹ ਲੜਦਾ ਹੈ ਜੇਬ ਲਈ
ਇਹ ਨਹੀਂ ਲੜਦਾ ਧਰਮ ਲਈ ਨਹੀਂ ਲੜਦਾ ਕਦੇ ਕਰਮ ਲਈ ਨਹੀਂ ਲੜਦਾ ਕਦੇ ਸਰਮ ਲਈ
ਇਹ ਬੋਲਣ ਨਹੀਂ ਦਿੰਦਾਂ ਇਹ ਸੱਚ ਤੋਲਣ ਨਹੀਂ ਦਿੰਦਾਂ ਕੁੰਡਾਂ ਸੱਚ ਦਾ ਖੋਹਲਣ ਨਹੀਂ ਦਿੰਦਾਂ
ਇਸਨੂੰ ਸਰਕਾਰਾਂ ਦੀ ਪੁਸਤਪਨਾਹੀ ਹੈ ਇਸਦੇ ਠਾਠ ਵੀ ਪੂਰੇ ਸਾਹੀ ਹੈ
ਇਹ ਲੋਚਦਾ ਅਮਰ ਹੋਣਾਂ ਅੰਮਿਰਤ ਨੂੰ ਪੀਕੇ ਉਹ ਲੈਂਦਾ ਸੀ ਪਾਹੁਲ ਖੰਡੇ ਬਾਟੇ ਦੀ ਮੌਤ ਵਿਆਹੁਣ ਲਈ
ਇਹ ਮਹਿਲ ਉਸਾਰਦਾ ਹੈ ਉਹ ਢਾਹੁੰਦਾਂ ਸੀ ਕਿੰਗਰੇ ਜਾਲਮ ਦੇ ਮਹਿਲਾਂ ਦੇ
ਏਹੋ ਫਰਕ ਗੁਰੂ ਜੀ ਹੈ ਇਹੋ ਫਰਕ ਸਿੰਘ ਜੀ ਹੈ ਅਸਲੀ ਤੇ ਨਕਲੀ ਦਾ ਕਿਉਂ ਦਾਅਵੇ ਕਰਦੇ ਹੋ
ਕਸਵੱਟੀ ਮੇਰੇ ਗੁਰੂਆਂ ਦੀ ਤੇ ਪਰਖੇ ਹੀ ਜਾਵੋਗੇ ਸਿਰ ਤੁਲਣਾਂ ਹੈ ਤੱਕੜੀ ਜੋ ਰੱਖਦੀ ਹੈ ਰਾਜਸੱਤਾ
ਰਾਜਸੱਤਾ ਪੱਗਾਂ ਨਹੀਂ ਬੰਨਦੀ ਲਾਹੁੰਦੀ ਹੈ ਸਿਰ ਨੂੰ ਜਾਂ ਮਾਰ ਜਮੀਰ ਦੇਵੇ
ਤੁਸੀ ਨਵੇਂ ਸਮੇਂ ਦੇ ਸਿੰਘ ਜੀ ਗੁਸੇ ਕਿਉਂ ਹੁੰਦੇ ਹੋ ਸੱਚ ਤੋਂ ਕਿਉਂ ਭੱਜਦੇ ਹੋ ਗੁੱਸੇ ਵਿੱਚ ਗੱਜਦੇ ਹੋ
ਸੱਚ ਕੌੜਾ ਹੁੰਦਾਂ ਹੈ ਜੋ ਸੁਣਨਾਂ ਔਖਾ ਤੁਸੀਂ ਸਤਿ ਸ੍ਰੀ ਅਕਾਲ ਕਹੋ ਬੋਲੇ ਸੋ ਨਿਹਾਲ ਕਹੋ

No comments:
Post a Comment