ਸਮਾਂ ਇੱਕ ਇਹੋ ਜਿਹੀ ਬਲਵਾਨ ਅਦ੍ਰਿਸ਼ ਸਕਤੀ ਹੈ ਜੋ ਦੁਨੀਆਂ ਦੀ ਹਰ ਦਿਸਦੀ ਅਣਦਿਸਦੀ ਵਸਤੂ ਨੂੰ ਬਦਲ ਦਿੰਦਾਂ ਹੈ। ਸਮੇਂ ਦੇ ਨਾਲ ਹਰ ਵਿਚਾਰਾਂ ਅਤੇ ਵਰਤਾਰਿਆਂ ਦੀਆਂ ਪ੍ਰੀਭਾਂਸਾਵਾਂ ਭੀ ਬਦਲ ਜਾਂਦੀਆਂ ਹਨ।ਦਸ ਗੁਰੂਆਂ ਦੁਆਰਾ ਪੰਜਾਬ ਵਿੱਚ ਇੱਕ ਨਵੀ ਜੀਵਨ ਜਾਚ ਦਿੱਤੀ ਗਈ ਜੋ ਫਲਸਫੇ ਅਤੇ ਜੀਵਨ ਜਾਚ ਤੋਂ ਸਮੇਂ ਨਾਲ ਰਾਜਸੱਤਾ ਦੁਆਰਾ ਆਪਣੇ ਹਿੱਤਾਂ ਲਈ ਇੱਕ ਵਿਸੇਸ ਇਲਾਕੇ ਦੇ ਵਿੱਚ ਸਮਾਜਿਕ ਧਾਰਮਿਕ ਪਾਰਟੀ ਵਾਂਗ ਬਣਾਕੇ ਤੋੜ ਮਰੋੜ ਦਿੱਤੀ ਗਈ। ਜੋ ਸਿੱਖ ਫਲਸਫਾ ਸਾਰੀ ਦੁਨੀਆਂ ਉੱਪਰ ਫੈਲਣਾਂ ਸੀ ਸਵਾਰਥੀ ਰਾਜਸੱਤਾ ਅਤੇ ਕਚਘਰੜ ਰਾਜਸੱਤਾ ਦੇ ਗੁਲਾਮ ਪਰਚਾਰਕਾਂ ਕਾਰਣ ਸਿਰਫ ਭਾਰਤੀ ਪੰਜਾਬ ਤੱਕ ਸੀਮਤ ਕਰ ਦਿੱਤਾ ਗਿਆ। ਹਰ ਸਿੱਖਣ ਵਾਲੇ ਮਨੁੱਖ ਨੂੰ ਬ੍ਰਹਿਮੰਡੀ ਗਿਆਨ ਦੇਣ ਵਾਲਾ ਇਹ ਫਲਸਫਾ ਇੱਕ ਵਿਸੇਸ ਖਿੱਤੇ ਦਾ ਧਰਮ ਬਣਾ ਦਿੱਤਾ ਗਿਆ। ਗੁਰੂ ਗੋਬਿੰਦ ਰਾਏ ਨੇ ਬਚਪਨ ਵਿੱਚ ਹੀ ਇੱਕ ਕੌਤਕ ਕਰਦਿਆਂ ਧਾਰਮਿਕ ਤੌਰ ਤੇ ਹਿੰਦੂ ਮੁਸਲਮਾਨ ਬਣਾਉਣ ਦੀ ਥਾਂ ਏਕਤਾ ਵਾਲਾ ਇੱਕ ਸਮਾਜ ਬਣਾਉਣ ਵੱਲ ਇਸਾਰਾ ਕਰ ਦਿੱਤਾ ਸੀ। ਇਸ ਸਮਾਜ ਵਿੱਚ ਆਦਮ ਜਾਤ ਨੇ ਹਿੰਦੂ ਮੁਸਲਮਾਨ ਬਣ ਕੇ ਨਹੀ ਇਨਸਾਨ ਬਣਨਾਂ ਸੀ। ਗੁਰੂ ਗੋਬਿੰਦ ਰਾਏ ਨੇ ਆਪਣੇ ਆਪ ਨੂੰ ਗੋਬਿੰਦ ਸਿੰਘ ਬਣਨ ਸਮੇਂ ਅਤੇ ਬਾਅਦ ਵਿੱਚ ਵੀ ਮਾਨਸ ਕੀ ਜਾਤ ਏਕੋ ਪਹਿਚਾਨਬੋ ਦਾ ਨਾਅਰਾ ਬੁਲੰਦ ਕਰਿਆ। ਰਾਜਸੱਤਾ ਭਾਵੇਂ ਹਿੰਦੂ ਪਹਾੜੀ ਰਾਜਿਆਂ ਦੀ ਸੀ ਜਾਂ ਦਿੱਲੀ ਤੋਂ ਸਰਹੰਦ ਤੱਕ ਦੇ ਮੁਗਲਾਂ ਦੀ ਸੀ ਲੋਕਾਂ ਨੂੰ ਇਕੱਠੇ ਰਹਿਣ ਦੀ ਆਗਿਆ ਕਿਵੇਂ ਦੇ ਸਕਦੀ ਸੀ ਕਿਉਂਕਿ ਰਾਜਸੱਤਾ ਨੂੰ ਤਾਂ ਹਮੇਸਾਂ ਲੋਕ ਲੜਦੇ ਹੀ ਚੰਗੇ ਲੱਗਦੇ ਸਨ। ਸਮਾਜ ਇਕੱਠਾ ਰੱਖਣਾਂ ਤਾਂ ਹਮੇਸਾਂ ਧਰਮ ਨਿਭਾਉਣ ਵਾਲੇ ਪੁਰਸਾਂ ਨੂੰ ਹੀ ਚੰਗਾਂ ਲੱਗਦਾ ਹੈ ਰਾਜਸੱਤਾ ਨੂੰ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਸਲਤੱਨਤ ਨੇ ਪੂਰੇ ਜੋਰ ਨਾਲ ਦਬਾਉਣ ਦੀ ਕੋਸਿਸ ਕੀਤੀ। ਗੁਰੂ ਗੋਬਿੰਦ ਰਾਏ ਨੂੰ ਬਚਪਨ ਵਿੱਚ ਹੀ ਆਪਣੇ ਬਾਪ ਗੁਰੂ ਤੇਗ ਬਹਾਦਰ ਦੇ ਤਲਵਾਰ ਨਾਲ ਕੱਟੇ ਹੋਏ ਸੀਸ ਨੂੰ ਆਪਣੀ ਝੋਲੀ ਵਿੱਚ ਦੇਖਣਾਂ ਪਿਆ ।ਇਹੋ ਜਿਹੇ ਵਰਤਾਰੇ ਆਮ ਮਨੁੱਖ ਨੂੰ ਤਾਂ ਤੋੜ ਕੇ ਰੱਖ ਦਿੰਦੇ ਹਨ ਪਰ ਗੁਰੂ ਜੀ ਰੱਬੀ ਤਾਕਤਾਂ ਨਾਲ ਭਰੇ ਹੋਏ ਇੱਕ ਮਜਬੂਤ ਦ੍ਰਿੜ ਇਰਾਦੇ ਵਾਲੇ ਦਲੇਰ ਇਨਸਾਨ ਸਨ ਜਿੰਨਾਂ ਜਾਲਮ ਰਾਜਸੱਤਾ ਦੇ ਭਾਣੇ ਦਾ ਚੈਲੰਜ ਸਵਿਕਾਰ ਕੀਤਾ। ਇਸ ਵਰਤਾਰੇ ਦਾ ਸਦਾ ਲਈ ਅੰਤ ਕਰਨ ਵਸਤੇ ਇਸ ਜਬਰ ਨੂੰ ਸਹਿ ਲਿਆ ਅਤੇ ਭਵਿੱਖ ਵਾਸਤੇ ਨੀਤੀ ਬਣਾਈ। ਇਸ ਨੀਤੀ ਵਿੱਚੋਂ ਇੱਕ ਇਹੋ ਜਿਹੇ ਸਮਾਜ ਦੀ ਨੀਂਹ ਰੱਖੀ ਜਾਣੀ ਸੀ ਜਿਸ ਵਿੱਚ ਰਾਜਸੱਤਾ ਮਜਬੂਰ ਲੋਕਾਂ ਤੇ ਜੁਲਮ ਨਾਂ ਕਰ ਸਕੇ ਅਤੇ ਲੋਕ ਵੀ ਜਲਾਲਤ ਦੀ ਜਿੰਦਗੀ ਜਿਉਣ ਦੀੌ ਬਜਾਇ ਅਣਖ ਅਤੇ ਇੱਜਤ ਦੀ ਜਿੰਦਗੀ ਜਿਉਣ ਨੂੰ ਪਹਿਲ ਦੇਣ।
ਪੁਰਾਤਨ ਸਮਿਆਂ ਵਿੱਚ ਜਿਸ ਕੋਲ ਹਥਿਆਂਰਬੰਦ ਅਤੇ ਲੋਕਾਂ ਦੀ ਤਾਕਤ ਹੁੰਦੀ ਸੀ ਉਹ ਹੀ ਰਾਜਸੱਤਾ ਦਾ ਮਾਲਕ ਹੁੰਦਾ ਸੀ। ਰਾਜਸੱਤਾ ਨੂੰ ਸਾਫ ਸੁੱਥਰੇ ਅਤੇ ਪਾਕ ਪਵਿੱਤਰ ਹੱਥਾਂ ਵਿੱਚ ਦੇਣ ਲਈ ਫੌਜ ਦੀ ਜਰੂਰਤ ਸੀ।ਗੁਰੂ ਜੀ ਨੇ ਬਹੁਤ ਹੀ ਦੂਰ ਦ੍ਰਿਸਟੀ ਅਤੇ ਗੰਭੀਰ ਸੋਚ ਵਿਚਾਰ ਤੋਂ ਬਾਅਦ ਰੱਬੀ ਤਾਕਤ ਤੇ ਭਰੋਸਾ ਕਰਦਿਆਂ ਬਹਾਦਰ ਅਤੇ ਦਲੇਰ ਲੋਕਾਂ ਦਾ ਇੱਕ ਇਹੋ ਜਿਹਾ ਫੌਜੀ ਸੰਗਠਨ ਬਣਾਇਆ ਜੋ ਖਾਲਸੇ ਦੇ ਰੂਪ ਵਿੱਚ ਸਾਹਮਣੇ ਆਇਆ।ਸਮੁੱਚੇ ਹਿੰਦੋਸਤਾਨ ਵਿੱਚੋਂ ਲੋਕਾਂ ਨੂੰ ਸੱਦੇ ਦੇਕੇ ਬੁਲਾਇਆ ਗਿਆ ਜਿਸ ਵਿੱਚੋਂ ਇੱਕ ਕੌਤਕ ਕਰਦਿਆਂ ਪੰਜ ਸਿਰਾਂ ਦੀ ਮੰਗ ਕੀਤੀ ਗਈ। ਆਮ ਲੋਕਾਂ ਵਿੱਚੋਂ ਪੰਜ ਬਹਾਦਰ ਇਨਸਾਨਾਂ ਨੇ ਸਿਰ ਦੇਣਾਂ ਮਨਜੂਰ ਕੀਤਾ। ਜਿੰਨਾਂ ਮਨੁੱਖਾਂ ਨੇ ਗੁਰੂ ਸੋਚ ਅਧੀਨ ਆਪਣਾਂ ਸਿਰ ਦਿੱਤਾ ਉਹਨਾਂ ਨੂੰ ਗੁਰੂ ਨੇ ਖਾਲਸਾ ਹੋਣ ਦਾ ਵਰ ਦਿੱਤਾ।ਇਸ ਤੋਂ ਬਾਦ ਉਹਨਾਂ ਲਈ ਪਿਛਲੀਆਂ ਜੀਵਨ ਰਹਿਤ ਦੀਆਂ ਪੰਜ ਚੀਜਾਂ ਵਾਪਸ ਲਈਆਂ ਅਤੇ ਪੰਜ ਨਵੀਆਂ ਰਹਿਤਾਂ ਬਖਸੀਆਂ। ਪੰਜ ਵਾਪਸ ਲਈਆਂ ਜਾਤ ,ਗੋਤ, ਧਰਮ , ਮਾਂ ਬਾਪ ਅਤੇ ਸਿਰ ਗੁਰੂ ਨੂੰ ਦੇਣਾਂ ਮਨਜੂਰ ਕਰਵਾਇਆ । ਪੰਜ ਕਕਾਰ ਬਖਸੇ ਕੰਘਾ ਕੇਸ਼, ਕੜਾ,ਕਛਿਹਰਾ ਅਤੇ ਕਿਰਪਾਨ। ਸਮੇਂ ਨਾਲ ਸਭ ਕੁੱਝ ਧੁੰਦਲਾ ਪੈਂਦਾ ਗਿਆ ਰਾਜਸੱਤਾ ਆਪਣੇ ਹਿੱਤਾਂ ਅਨੁਸਾਰ ਗੁਰੂ ਸੋਚ ਨੂੰ ਪੁੱਠਾ ਗੇੜ ਦਿੰਦੀ ਰਹੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹਿੱਤਾਂ ਅਨੁਸਾਰ ਪਰੀਵਾਰਕ ਰਾਜ ਨੰ ਖਾਲਸਾ ਰਾਜ ਦਾ ਨਾਂ ਦੇਕੇ ਗਲਤ ਰਵਾਇਤ ਤੋਰੀ ਜੋ ਅੱਗੇ ਜਾਕੇ ਅੰਗਰੇਜਾਂ ਨੇ ਇਸਨੂੰ ਹੋਰ ਅੱਗੇ ਤੋਰਿਆ।ਅੰਗਰੇਜਾਂ ਤੋਂ ਬਾਦ ਵੀ ਇਹ ਸਿਲਸਿਲਾ ਚੱਲਦਾ ਰਿਹਾ ਜਿਸ ਵਿੱਚ ਦਿੱਲੀ ਦੀ ਹਕੂਮਤ ਅਤੇ ਪੰਜਾਬ ਦੀ ਸਿਆਸਤ ਨੇ ਪੂਰੇ ਜੋਰ ਸੋਰ ਨਾਲ ਹਿੱਸਾ ਪਾਇਆ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਨਾਂ ਰਹਿਣ ਦਿੱਤਾ ਗਿਆ ਬੜੀ ਚਲਾਕੀ ਨਾਲ ਗੁਰਦੁਆਰਿਆਂ ਵਿੱਚ ਰਖਵਾਈ ਗਈ ਸਿਆਸਤਦਾਨਾਂ ਦੀ ਲੋਹੇ ਦੀ ਗੋਲਕ ਹੀ ਗੁਰੂ ਦੀ ਗੋਲਕ ਬਣਾ ਦਿੱਤੀ ਗਈ। ਇਸ ਲੋਹੇ ਦੀ ਗੋਲਕ ਨੂੰ ਆਪਣੇ ਕਬਜੇ ਹੇਠ ਰੱਖਣ ਲਈ ਵੋਟਤੰਤਰ ਨਾਂ ਦੀ ਖੇਡ ਸਥਾਪਤ ਕਰ ਦਿੱਤੀ ਗਈ । ਵੋਟਤੰਤਰ ਦੀ ਸਿਆਸਤ ਨੂੰ ਸਿਰਫ ਸਿਆਸਤ ਹੀ ਸਮਝਦੀ ਹੈ ਅਤੇ ਧਾਰਮਿਕ ਵਿਅਕਤੀ ਸਿਆਸਤ ਦਾਨਾਂ ਵਾਲੀ ਸੋਚ ਕਦੇ ਵੀ ਵਰਤ ਨਹੀਂ ਸਕਦੇ । ਇਸ ਤਰਾਂ ਸਿੱਖ ਕੌਮ ਦੇ ਕੇਸ਼ ਸਿਆਸਤ ਦਾਨਾਂ ਦੇ ਹੱਥ ਆ ਗਏ ਹਨ। ਇਹ ਸਿਆਸਤ ਦਾਨਾਂ ਨੇ ਹੀ ਖਾਲਸੇ ਦੀ ਫੌਜੀ ਰਵਾਇਤ ਨੂੰ ਸਧਾਰਣ ਜੀਵਨ ਜਾਚ ਵਿੱਚ ਬਦਲ ਕੇ ਖਾਲਸੇ ਦੀ ਜੰਗੀ ਰਵਾਇਤ ਤੋੜ ਦਿੱਤੀ ਹੈ। ਅੱਜ ਦੀ ਰਾਜਸੱਤਾ ਲੋਕਤੰਤਰੀ ਰਵਾਇਤ ਦੇ ਭਰਮ ਭੁਲੇਖੇ ਦੇ ਥੱਲੇ ਅੱਤ ਨੀਚ ਜਾਲਮ ਦਾ ਰੂਪ ਲੁਕੋਈ ਰੱਖਦੀ ਹੈ। ਆਧੁਨਿਕਤਾ ਦੇ ਨਾਂ ਥੱਲੇ ਧਾਰਮਿਕ ਰੁਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਹੈ। ਸਿਆਸਤ ਦੇ ਗੁਲਾਮ ਬਨਾਰਸ ਦੇ ਠੱਗਾਂ ਦਾ ਹੜ ਲਿਆ ਦਿੱਤਾ ਗਿਆ ਹੈ। ਸੱਚ ਦੇ ਪੁਜਾਰੀ ਲੋਕ ਨਾਸਤਿਕਤਾ ਦੇ ਨਾਂ ਥੱਲੇ ਜੇਲਾਂ ਅਤੇ ਮੌਤ ਦੇ ਰਾਹ ਤੋਰੇ ਜਾ ਰਹੇ ਹਨ। ਸੋ ਹਕੂਮਤ ਅਤੇ ਇਸਦੇ ਗੁਲਾਮ ਪਰਚਾਰਕ ਖਾਲਸੇ ਅਤੇ ਸਿੱਖ ਦੀ ਪਰੀਭਾਸਾ ਰਲਗੱਡ ਕਰ ਰਹੇ ਹਨ। ਅਦਾਲਤੀ ਫੈਸਲੇ ਸਿੱਖ ਅਤੇ ਖਾਲਸੇ ਅਤੇ ਗੁਰੂ ਗਰੰਥ ਬਾਰੇ ਅਦਾਲਤੀ ਮੋਹਰਾਂ ਲਾ ਰਹੇ ਹਨ। ਕਾਨੂੰਨ ਦੀਆਂ ਧਮਕੀਆਂ ਨਾਲ ਗੁਰੂਗਰੰਥ ਛਾਪਣ ਦੇ ਹੱਕ ਸਿਰਫ ਸਿਆਸਤ ਦਾਨ ਆਪਣੇ ਲਈ ਰਿਜਰਵ ਕਰੀ ਜਾ ਰਹੇ ਹਨ।ਇਸ ਤਰਾਂ ਦੇ ਸਮੇਂ ਵਿੱਚ ਖਾਲਸੇ ਅਤੇ ਸਿੱਖ ਦੀ ਗੁਰੂਆਂ ਵਾਲੀ ਪਰੀਭਾਸਾ ਕਦੀ ਵੀ ਲਾਗੂ ਨਹੀਂ ਹੋਵੇਗੀ। ਸਿੱਖ ਨੂੰ ਖਾਲਸਾ ਅਤੇ ਖਾਲਸੇ ਨੂੰ ਸਿੱਖ ਬਣਾਇਆ ਜਾਂਦਾ ਰਹੇਗਾ।
No comments:
Post a Comment