Tuesday, 11 October 2011

ਇਹ ਸਾਡੀ ਸਰਕਾਰ ਹੈ ਇਸ ਨੂੰ ਸਾਡੇ ਨਾਲ ਪਿਆਰ ਹੈ।

ਸਾਹਮਣੇ ਹੋਵੇ ਜੀ ਜੀ ਕਰਦੀ ਲੁਕ ਲੁਕ  ਕਰਦੀ ਵਾਰ ਹੈ।

ਕਿਰਤ ਦਾ ਮੁੱਲ ਜਦ ਵੀ ਮੰਗਣ ਲਈ ਲੋਕ ਦਰਾਂ ਤੇ ਜਾਂਦੇ ਜਦ
ਰਖਵਾਲੇ ਇਸਦੇ ਹੱਥ ਬੰਦੂਕਾਂ ਹਿੱਕ ਤੇ ਬੰਨ ਕੇ ਆਦੇ ਛੱਜ।
ਸਾਡੇ ਵੇਹੜੇ ਸੱਥਰ ਵਿਛਣ ਇਸਦੇ ਖੁਸੀਆਂ ਦੀ ਗੁਲਜਾਰ ਹੈ।
ਇਹ ਸਾਡੀ ਸਰਕਾਰ ਹੈ ਇਸ ਨੂੰ ਸਾਡੇ ਨਾਲ ਪਿਆਰ ਹੈ।
ਸਾਹਮਣੇ ਹੋਵੇ ਜੀ ਜੀ ਕਰਦੀ ਲੁਕ ਲੁਕ  ਕਰਦੀ ਵਾਰ ਹੈ।

ਆਮ ਬੰਦੇ ਲਈ ਇਸਦੇ ਵਾਸਤੇ ਇੱਥੇ ਕੋਈ ਮਹਿੰਗਾਈ ਨਾਂ।
ਇਸਦੇ ਯਾਰ ਮੁਲਾਜਮਾਂ ਦੀਆਂ ਤਨਖਾਹਾਂ ਨਿੱਤ ਵਧਾਈ ਜਾਂ।
ਹਰ ਸਾਲ ਉਹਨਾਂ ਵਾਸਤੇ ਤਨਖਾਹ ਕਮਿਸਨ ਰਹੇ ਤਿਆਰ ਹੈ।
ਇਹ ਸਾਡੀ ਸਰਕਾਰ ਹੈ ਇਸ ਨੂੰ ਸਾਡੇ ਨਾਲ ਪਿਆਰ ਹੈ।
ਸਾਹਮਣੇ ਹੋਵੇ ਜੀ ਜੀ ਕਰਦੀ ਲੁਕ ਲੁਕ  ਕਰਦੀ ਵਾਰ ਹੈ।

ਨੇਤਾ ਨਿੱਤ ਕਰੋੜਾਂ ਛੱਕਦੇ ਹਾਲੇ ਵੀ ਗਰੀਬ ਵਿਚਾਰੇ ਨੇ
ਆਪਣੀਆਂ ਤਨਖਾਹਾਂ ਬੰਨੀਆਂ ਭਾਵੇਂ ਲੋਕ ਸੇਵਕ ਸਾਰੇ ਨੇ।
ਕੰਮ ਕਦੇ ਨਹੀਉਂ ਕਰਨਾਂ ਕੋਈ ਉਂਝ ਸਾਡਾ ਸਤਿਕਾਰ ਹੈ।
ਇਹ ਸਾਡੀ ਸਰਕਾਰ ਹੈ ਇਸ ਨੂੰ ਸਾਡੇ ਨਾਲ ਪਿਆਰ ਹੈ।
ਸਾਹਮਣੇ ਹੋਵੇ ਜੀ ਜੀ ਕਰਦੀ ਲੁਕ ਲੁਕ  ਕਰਦੀ ਵਾਰ ਹੈ।

ਕਾਰਖਾਨੇਦਾਰਾਂ ਨਾਲ ਯਾਰੀ ਰੱਖਕੇ ਸਾਡੀਆਂ ਨਿੱਤ ਜਮੀਨਾਂ ਖੋਹਣ
ਡਾਗਾਂ ਸਾਡੇ ਸਿਰਾਂ ਚ ਲਾਕੇ ਸਾਡੇ ਸਿਰ ਦੀ ਤਾਕਤ ਜੋਹਣ।
ਜੇ ਫੇਰ ਵੀ ਭੱਜੀਏ ਨਾਂ ਅਸੀਂ ਰੱਖਣ ਜੇਲ ਤਿਆਰ ਹੈ।
ਇਹ ਸਾਡੀ ਸਰਕਾਰ ਹੈ ਇਸ ਨੂੰ ਸਾਡੇ ਨਾਲ ਪਿਆਰ ਹੈ।
ਸਾਹਮਣੇ ਹੋਵੇ ਜੀ ਜੀ ਕਰਦੀ ਲੁਕ ਲੁਕ  ਕਰਦੀ ਵਾਰ ਹੈ।
  ਗੁਰਚਰਨ ਪੱਖੋਕਲਾਂ 9417727245

No comments: