Friday, 31 August 2018

ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ

                ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ  ਗੁਰਚਰਨ ਪੱਖੋਕਲਾਂ   ਮੋਬਾਈਲ 9417727245
ਪੰਜਾਬੀਆ ਅਤੇ ਸਿੱਖਾ ਦੀ ਮੂਲ ਜਨਮ ਭੂਮੀ ਦਾ ਕੇਂਦਰ ਪਾਕਿਸਤਾਨ ਦਾ ਸਭ ਤੋਂ ਵੱਡਾ ਸਹਿਰ ਲਹੌਰ ਰਿਹਾ ਹੈ ਜੋ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਹਰ ਸਿੱਖ ਦੀ ਇੱਛਾ ਆਪਣੇ ਧਰਮ ਦੇ ਮੱਕਾ ਅਖਵਾਉਣ ਵਾਲੇ ਨਨਕਾਣਾ ਸਾਹਿਬ ਜਿੱਥੇ ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦਾ ਜਨਮ ਹੋਇਆ ਦੇਖਣ ਦੀ ਇੱਛਾ ਅਤੇ ਚਾਉ ਹੁੰਦਾਂ ਹੈ। ਵਰਤਮਾਨ ਸਮੇਂ ਦੋਨਾਂ ਦੇਸ਼ਾ ਦੀਆਂ ਸਰਕਾਰਾਂ ਆਪੋ ਆਪਣੇ ਹਿੱਤਾਂ ਲਈ ਸਿੱਖਾਂ ਦੀ ਆਸਾਂ  ਨੂੰ ਕੁਚਲਦੇ ਹੋਏ ਆਪੋ ਆਪਣੇ ਹਿੱਤਾਂ ਦੀ ਪੂਰਤੀ ਲਈ ਸਿੱਖਾ ਦੀਆਂ ਇੱਛਾਵਾਂ ਦਾ ਦਮਨ ਕਰ ਰਹੀਆਂ ਹਨ। ਸਿੱਖ ਕੌਮ ਦੇ ਆਗੂ ਸਿੱਖ ਭਾਵਨਾਵਾ ਦੀ ਤਰਜਮਾਨੀ ਕਰਨ ਦੀ ਥਾਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਮੋਹਰੇ ਬਣਕੇ ਸਿੱਖਾਂ ਦੀਆਂ ਇੱਛਾਵਾ ਦਾ ਦਮਨ ਕਰਵਾ ਰਹੇ ਹਨ। ਦੋਨਾਂ ਦੇਸਾਂ ਦੇ ਵਿਗੜੇ ਸਬੰਧਾ ਅਤੇ ਸਰੋਮਣੀ ਕਮੇਟੀ ਦੀ ਰਾਜਨੀਤੀ ਦੀ ਗੁਲਾਮੀ ਕਾਰਨ ਲਏ ਫੈਸਲੇ ਅਨੇਕਾਂ ਵਾਰ ਯਾਤਰਾ ਰੱਦ ਕਰਵਾਉਣ ਵਿੱਚ ਹਿੱਸਾ ਪਾਉਂਦੇ ਹਨ ।                          ਦੋ ਵਾਰ ਯਾਤਰਾ ਰੱਦ ਹੋ ਜਾਣ ਕਾਰਨ ਵੀਜੇ ਲੱਗਣ ਦੇ ਬਾਵਜੁਦ ਅਟਾਰੀ ਰੇਲਵੇ ਸਟੇਸਨ ਤੋਂ ਵਾਪਸ ਮੁੜਨਾਂ ਪਿਆ ਅਤੇ ਤੀਸਰੀ ਵਾਰ 9 ਜੂਨ 2018 ਨੂੰ 84 ਯਾਤਰੀਆਂ ਨਾਲ ਪਾਕਿਸਤਾਨ ਦੇ ਸਿੱਖ ਗੁਰਧਾਮ ਦੇਖਣ ਜਾਣ ਦਾ ਸੁਭਾਗ ਪਰਾਪਤ ਹੋਇਆ ਜਿਸ ਦਾ ਵੇਰਵਾ ਇਸ ਲੇਖ ਲੜੀ ਵਿੱਚ ਹੈ। ਯਾਤਰਾ ਦੇ ਅਟਾਰੀ ਰੇਲਵੇ ਸਟੇਸਨ ਤੋਂ ਰਵਾਨਾ ਹੋਣ ਸਮੇਂ ਪੰਜਾਬ ਪੁਲੀਸ ਦੇ ਹਾਜਰ ਸੀਨੀਅਰ ਅਧਿਕਾਰੀ ਸਮੇਤ ਸਾਰੇ ਮੁਲਾਜਮਾਂ ਵੱਲੋ ਬਹੁਤ ਹੀ ਅਦਬ ਨਾਲ ਸੁਭ ਇਛਾਵਾਂ ਦਿੰਦਿਆਂ ਗੁਰਧਾਮਾਂ ਦੇਖਣ ਅਤੇ ਯਾਤਰਾ ਸਫਲ ਰਹਿਣ ਦੀ ਕਾਮਨਾਂ ਕੀਤੀ ਜਾਂਦੀ ਹੈ। ਪੰਜਾਬ ਪੁਲੀਸ ਦਾ ਇਹ ਵਰਤਾਰਾ ਵਾਪਸ ਆਉਣ ਤੇ ਵੀ ਦਿਖਾਈ ਦਿੰਦਾਂ ਹੈ ਜਿਸਨੂੰ ਦੇਖਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਪੁਲੀਸ ਦਾ ਇਹ ਇੱਕ ਵਧੀਆ ਰੂਪ ਵੀ ਹੈ ਪਰ ਕਸਟਮ ਕਲੀਅਰੈਂਸ ਵੇਲੇ ਇਸ ਵਰਤਾਰ ਵਿੱਚ ਕਮੀ ਸੁਰੂ ਹੋ ਜਾਂਦੀ ਹੈ ਜੋ ਸਾਡੀ ਹਕੀਕਤ ਹੇ। ਇਸ ਤਰਾਂ ਦੇ ਵਰਤਾਰੇ ਦੇ ਬਾਵਜੁਦ ਜਿਹੜੇ ਸਿੱਖ ਜਾਂ ਪੰਜਾਬੀ ਪਾਕਿਸਤਾਨ ਦੀ ਯਾਤਰਾ ਕਰਨ ਵਿੱਚ ਸਫਲ ਹੋ ਜਾਂਦੇ ਹਨ ਆਪਣੇ ਆਪ ਨੂੰ ਵੱਡਭਾਗੇ ਸਮਝਦੇ ਹਨ।  ਪਾਕਿਸਤਾਨ ਸਰਕਾਰ ਵੱਲੋਂ ਆਮ ਤੌਰ ਤੇ ਚਾਰ ਦਿਹਾੜਿਆ ਤੇ ਵੀਜੇ ਜਾਰੀ ਕੀਤੇ ਜਾਦੇ ਹਨ ਜੂਨ ਮਹੀਨੇ ਗੁਰੂ ਅਰਜਨ ਦੇਵ ਸਹੀਦੀ ਦਿਨ , ਮਹਾਰਾਜਾ ਰਣਜੀਤ ਸਿੰਘ , ਨਵੰਬਰ ਵਿੱਚ ਗੁਰੂ ਨਾਨਕ ਦੇਵ ਗੁਰਪੁਰਬ ਜਿਸ ਵਿੱਚ ਮੁੱਖ ਹਨ।  ਪਾਕਿਸਤਾਨ ਸਰਕਾਰ ਵੱਲੋਂ ਆਮ ਤੌਰ ਤੇ ਯਾਤਰੀਆਂ ਨੂੰ ਅਟਾਰੀ ਰੇਲਵੇ ਸਟੇਸਨ ਤੋਂ ਸਪੈਸਲ ਟਰੇਨ ਜਾਂ ਪੈਦਲ ਬਾਹਗਾ ਬਾਰਡਰ ਰਾਹੀਂ ਅੱਗੇ ਬੱਸਾ ਰਾਹੀ ਵੀ ਲਿਜਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਯਾਤਰੀਆਂ ਨੂੰ ਹਸਨ ਅਬਦਾਲ ਲਿਜਾਇਆ ਜਾਂਦਾ ਹੈ ਜੋ ਲਹੌਰ ਤੋਂ 7-8 ਘੰਟੇ ਦੀ ਲੱਗ ਭੱਗ 400 ਕਿਲੋਮੀਟਰ ਦੂਰ ਹੈ । ਚਾਰ ਕੁ ਵਜੇ ਤੱਕ ਲਹੌਰ ਤੋਂ ਕਸਟਮ ਕਲੀਅਰੈਸ਼ ਹੋਕੇ ਦੇਰ ਰਾਤ ਤੱਕ ਯਾਤਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਹਸਨ ਅਬਦਾਲ ਪਹੁੰਚਦੇ ਹਨ। ਹਸਨ ਅਬਦਾਲ ਪਾਕਿਸਤਾਨੀ ਪੰਜਾਬ ਦੇ  ਅਖੀਰਲਾ ਸਹਿਰ ਹੈ। ਸਿੱਖ ਯਾਤਰੀਆਂ ਦਾ ਪਹਿਲਾਂ ਵਾਹਘਾ ਬਾਰਡਰ ਪਾਰ ਹੋਣ ਤੇ ਪਾਕਿਸਤਾਨ ਦੇ ਪਹਿਲੇ ਹੀ ਰੇਲਵੇ ਸਟੇਸਨ ਤੇ ਵਿਸੇਸ ਸਵਾਗਤ ਕੀਤਾ ਜਾਂਦਾ ਹੈ ਜੋ ਯਾਤਰੀਆਂ ਲਈ ਹੈਰਾਨੀਜਨਕ ਹੁੰਦਾਂ ਹੈ ਜਦੋ ਆਮ ਲੋਕਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤਦ ਉਹ ਹੈਰਾਨ ਹੋ ਜਾਂਦੇ ਹਨ। ਪਾਕਿਸਤਾਨੀ ਸਿੱਖ ਆਗੂਆ ਅਤੇ ਸਰਕਾਰੀ ਅਧਿਕਾਰੀਆਂ ਹੱਥੋਂ ਪੇਸ਼ ਕੀਤੇ ਫੁੱਲਾਂ ਦੇ ਗੁਲਦਸਤੇ ਫੜਦਿਆ ਵੀ ਆਈ ਪੀ ਹੋਣ ਦਾ ਅਹਿਸਾਸ ਅਚੰਭਿਤ ਕਰਦਾ ਹੈ। ਸਕਿਉਰਿਟੀ ਵਿੱਚ ਖੜੇ ਸੈਲੂਟ ਕਰਦੇ ਹਜਾਰਾਂ ਬਲੈਕ ਕਮਾਡੋਂ ਦੇਖਕੇ ਮੰਤਰੀਆਂ ਵਰਗੀ ਫੀਲਿੰਗ ਮਹਿਸੂਸ ਹੁੰਦੀ ਹੈ। ਸਟੇਸਨ ਉੱਪਰ ਠੰਡੇ ਮਿੱਠੇ ਸਰਬੱਤ ਦੀ ਛਬੀਲ ਅਤੇ  ਖਾਣ ਪੀਣ ਦੇ ਪਰਬੰਧ ਬਹੁਤ ਹੀ ਅਨੰਦ ਦਿੰਦੇ ਹਨ । ਕਸਟਮ ਕਲੀਅਰ ਕਰਨ ਤੋਂ ਬਾਅਦ ਸਵਾਦਲਾ ਗੁਰੂ ਕਾ ਲੰਗਰ ਛਕਾਇਆ ਜਾਂਦਾ ਹੈ।                           ਭਾਗ ਦੂਜਾ    ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ
                   ਹਰ ਯਾਤਰੀ ਦੇ ਪਾਸਪੋਰਟ ਜਮਾਂ ਕਰ ਲਏ ਜਾਂਦੇ ਹਨ ਅਤੇ ਸਪੈਸਲ ਯਾਤਰੀ ਟੋਕਨ ਗਲਾਂ ਵਿੱਚ ਪਹਿਨਣ ਲਈ ਦੇ ਦਿੱਤੇ ਜਾਂਦੇ ਹਨ । ਇੱਥੇ ਹੀ ਸਾਰੇ ਦਸ ਦਿਨਾਂ ਲਈ ਸਪੈਸਲ ਟਰੇਨ ਦੀ ਟਿਕਟ 1200 ਭਾਰਤੀ ਰੁਪਏ ਪਾਕਿਸਤਾਨੀ 1800ਵਿੱਚ ਮਿਲਦੀ ਹੈ। ਇਸ ਤੋਂ ਬਾਅਦ ਯਾਤਰਾ ਵਾਲੀਆਂ ਬੱਸਾਂ ਜਾਂ ਸਪੈਸਲ ਟਰੇਨ ਪੰਜਾਂ ਸਾਹਿਬ ਜਿਲਾ ਅਤੇ ਸਹਿਰ ਹਸਨ ਅਬਦਾਲ ਦੀ ਲੰਬੀ ਯਾਤਰਾ ਨੂੰ ਚੱਲ ਪੈਂਦੀ ਹੈ। ਰਸਤੇ ਵਿੱਚ ਲੰਘ ਰਹੀ ਸਪੈਸਲ ਟਰੇਨ ਵਿੱਚ ਬੈਠੇ ਪਗੜੀਧਾਰੀ ਸਿੱਖਾਂ ਨੂੰ ਦੇਖਕੇ ਬਾਹਰ ਬੈਠੇ ਆਮ ਲੋਕ ਹੱਥ ਹਿਲਾਕੇ ਸਵਾਗਤ ਕਰਦੇ ਆਮ ਹੀ ਦਿਖਾਈ ਦਿੰਦੇ ਹਨ। ਯਾਤਰੀ ਵੀ ਸਭ ਨੂੰ ਆਪਣੇ ਖੁਸ ਚਿਹਰਿਆ ਨਾਲ  ਸਨਮਾਨ ਦਿੰਦੇ ਹੋਏ ਹੱਥ ਹਿਲਾਉਂਦੇ ਹੋਏ ਦੁਆਵਾਂ ਸਲਾਮਾਂ ਨਾਲ ਭਰ ਜਾਂਦੇ ਹਨ। ਜੂਨ ਮਹੀਨੇ ਵਿੱਚ ਫਸਲਾਂ ਤੋਂ ਖਾਲੀ ਪਏ ਖੇਤ ਵਿਰਾਨਗੀ ਦੀ ਬਾਤ ਪਾਉਂਦੇ ਹਨ ਪਰ ਜਿਆਦਾਤਰ ਘਰਾਂ ਦੇ ਨੇੜੇ ਬਣੇ ਹੋਏ ਪਸੂਆਂ ਖਾਸਕਰ ਮੱਝਾਂ ਦੇ ਵੱਡੇ ਸਧਾਰਨ ਢਾਰੇ ਜਾਂ ਦਰੱਖਤਾਂ ਦੀਆਂ ਛਾਵਾਂ ਵਿੱਚ ਬੰਨੀਆਂ ਦਿਖਾਈ ਦਿੰਦੀਆਂ ਹਨ। ਰਾਵਲ ਪਿੰਡੀ ਤੱਕ ਪਹੁੰਚਦਿਆ ਹਨੇਰਾ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਰੇਲਵੇ ਸਟਸਨਾਂ ਤੇ ਸੁਰੱਖਿਆ ਲਈ ਖੜੇ ਹਜਾਰਾਂ ਸੁਰੱਖਿਆ ਮੁਲਾਜਮ ਹੀ  ਸਵਾਗਤ ਕਰਦੇ ਹਨ। ਪੁਲੀਸ ਮੁਲਾਜਮ ਅਤੇ ਉਹਨਾਂ ਦੇ ਅਫਸਰ ਸਾਹਿਬਾਨ ਵੀ ਹੱਥ ਹਿਲਾਕੇ  ਜੀ ਆਇਆ ਨੂੰ ਆਖਦੇ ਹਨ। ਭਾਵੇਂ ਯਾਤਰੀਆਂ ਨੂੰ ਸਖਤ ਨਿਗਾਹਾਂ ਹੇਠ ਰੱਖਿਆ ਜਾਂਦਾ ਹੈ ਕਿਧਰੇ ਵੀ ਦੂਰ ਜਾਣ ਨਹੀਂ ਦਿੱਤਾ ਜਾਦਾ ਅਤੇ ਨਾਂ ਹੀ ਆਮ ਲੋਕਾਂ ਨੂੰ ਯਾਤਰੀਆ ਦੇ ਨੇੜੇ ਆਉਣ ਦਿੱਤਾ ਜਾਂਦਾ ਹੈ ਜਿਸ ਦਾ ਉੱਤਰ ਸਕਿਉਰਿਟੀ ਦੇ ਕਾਰਣ  ਦੱਸਿਆ ਜਾਦਾ ਹੈ। ਰਸਤੇ ਵਿੱਚ ਜਿਹਲਮ ਅਤੇ ਚਨਾਬ ਦਰਿਆ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਅੱਧੇ ਆਬ ਵਾਲੇ ਦਰਿਆ ਪਾਕਿਸਤਾਨੀ ਪੰਜਾਬ ਦੀ ਜਿੰਦ ਜਾਨ ਹਨ। ਲਹੌਰ ਦੇ ਨੇੜੇ ਤੇੜੇ ਸਧਾਰਨ ਅਤੇ ਕੱਚੇ ਘਰਾਂ ਅਤੇ ਮੱਝਾ ਵਾਲੇ ਵੱਡੇ ਵੱਡੇ ਖੁੱਲੇ ਢਾਰਿਆਂ ਦੇ ਦਰਸ਼ਨ ਹੁੰਦੇ ਹਨ। ਜੂਨ ਮਹੀਨੇ ਵਿੱਚ ਖਾਲੀ ਪਈਆ ਤਪਦੀਆਂ ਜਮੀਨਾਂ ਦਿਖਾਈ ਦਿੰਦੀਆ ਹਨ। ਤਰੱਕੀ ਵਿੱਚ ਪਛੜਿਆ ਦਿਸਣ ਦੇ ਬਾਵਜੂਦ ਪੁਰਾਤਨ ਪੰਜਾਬ ਦੇ ਦਰਸਨ ਰੂਹ ਖੁਸ਼ ਕਰ ਦਿੰਦੇ ਹਨ। ਇਸਤਰੀਆ ਨੂੰ ਪਰਦੇ ਵਿੱਚ ਦੇਖਦਿਆ ਨਵਾਂ ਸੁਆਦਲਾ ਅਨੁਭਵ ਹੁੰਦਾਂ ਹੈ। ਗਰਮੀ ਵਿੱਚ ਟਰੇਨ ਵਿੱਚ ਪਾਣੀ ਦੇ ਪਰਬੰਧ ਦੀ ਕਮੀ ਮਹਿਸੂਸ ਹੁੰਦੀ ਹੈ ਜੋ ਕਿ ਹਰ ਯਾਤਰੀ ਨੂੰ ਪਾਣੀ ਦਾ ਪਰਬੰਧ ਖੁਦ ਕਰਕੇ ਰੱਖਣ ਨੂੰ ਪਹਿਲ ਦੇਣੀ ਚਾਹੀਦੀ ਹੈ । ਰਸਤੇ ਦੇ ਵਿੱਚ ਕਈ ਵੱਡੇ ਸਹਿਰ ਦੂਰੋਂ ਦੇਖਣ ਨੂੰ ਮਿਲਦੇ ਹਨ ਜਿੰਹਨਾਂ ਵਿੱਚ ਗੁਜਰਾਂਵਾਲਾ ਰਾਵਲਪਿੰਡੀ ਜਿਹਲਮ ਆਦਿ ਹਨ। ਜਿਹਲਮ ਅਤੇ ਚਨਾਬ ਦਰਿਆ ਵਗਦੇ ਦੇਖਕੇ ਪੰਜਾਬ ਦੇ ਵੰਡੇ ਗਏ ਪਾਣੀਆਂ ਦਾ ਦਰਦ ਮਹਿਸੂਸ ਹੁੰਦਾਂ ਹੈ।ਜਿਉਂ ਜਿਉਂ ਪੰਜਾ ਸਾਹਿਬ ਵੱਲ ਜਾਈਦਾ ਹੈ ਪੱਧਰ ਜਮੀਨ ਦੀ ਥਾਂ ਬੇਅਬਾਦ ਪਹਾੜੀ ਇਲਾਕਾ ਆਉਂਦਾ ਜਾਂਦਾ ਹੈ। ਸਹਿਰਾਂ ਤੋਂ ਬਿਨਾਂ ਖੇਤਾਂ ਵਿੱਚ ਬਿਜਲੀ ਪਰਬੰਧ ਬਹੁਤ ਹੀ ਘੱਟ ਦਿਖਾਈ ਦਿੰਦਾਂ ਹੈ। ਹਸਨ ਅਬਦਾਲ ਦੇ ਰੇਲਵੇ ਸਟੇਸਨ ਤੇ ਰਾਤ ਦੇ 10  ਵਜੇ ਪਹੁੰਚਣ ਤੇ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਹੁੰਦਾਂ ਹੈ ਜਿਸ ਨੂੰ ਦੇਖਦਿਆ ਮਹਿਸੂਸ ਦਿਆ ਰਸਤੇ ਦਾ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ। ਗੁਰੂ ਕੀ ਚਰਨ ਛੋਹ ਪਰਾਪਤ ਨਗਰੀ ਪਹੁੰਚਣ ਦਾ ਚਾਉ ਖੁਸੀਆਂ ਦੁਗਣੀਆਂ ਚੌਗੁਣੀਆਂ ਕਰ ਦਿੰਦਾਂ ਹੈ। ਰੇਲਵੇ ਸਟੇਸਨ ਤੋਂ ਗੁਰਦੁਆਰਾ ਸਾਹਿਬ ਤੱਕ ਛੋਟੇ ਰਸਤੇ ਉੱਪਰ ਹੀ ਹਜਾਰਾ ਕਮਾਡੋ ਸੁਰੱਖਿਆ ਵਿੱਚ ਪਹੁੰਚਾਇਆ ਜਾਂਦਾ ਹੈ। ਪੰਜਾ ਸਾਹਿਬ ਨੂੰ ਨਮਸਕਾਰ ਕਰਦਿਆਂ ਹਾਜਰੀ ਫਾਰਮ ਜਮਾਂ ਕਰਵਾਕੇ ਸਭ ਯਾਤਰੀ ਸੌਣ ਲਈ ਕਮਰਿਆਂ ਵੱਲ ਰੁੱਖ ਕਰਦੇ ਹਨ। ਅਸਲ ਯਾਤਰਾ ਗੁਰੂ ਦਰਸਨਾਂ ਨਾਲ ਅਗਲੇ ਦਿਨ ਤੋਂ ਸੁਰੂ ਹੁੰਦੀ ਹੈ।
                   ਯਾਤਰਾ ਸ੍ਰੀ ਪੰਜਾ ਸਾਹਿਬ ਜਿਲਾ ਅਤੇ ਸਹਿਰ ਹਸਨ ਅਬਦਾਲ
              ਦੇਰ ਰਾਤ ਨੂੰ ਲੰਬੇ ਸਫਰ ਤੋਂ ਬਾਅਦ 10 ਜੂਨ ਦੀ ਸਵੇਰ ਨੂੰ ਗੁਰਬਾਣੀ ਦੀਆਂ ਮਿੱਠੀਆਂ ਧੁਨਾਂ ਸੁਣਦਿਆਂ ਅੱਖ ਖੁਲਦੀ ਹੈ ਪੰਜਾ ਸਾਹਿਬ । ਹਰ ਕੋਈ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸਨ ਕਰਨ ਤੋਂ ਪਹਿਲਾਂ ਪਾਕਿ ਪਵਿੱਤਰ ਜਲ ਵਾਲੇ ਸਰੋਵਰ ਵਿੱਚ ਇਸਨਾਨ ਕਰਨ ਦੀ ਕੋਸਿਸ ਵਿੱਚ ਹੁੰਦਾਂ ਹੈ। ਚਾਹ ਦਾ ਲੰਗਰ ਸਵੇਰੇ ਹੀ ਸੁਰੁ ਹੋ ਜਾਦਾ ਹੈ। ਚਾਹ ਪੀਣ ਅਤੇ ਇਸਨਾਨ ਕਰਨ ਤੋਂ ਬਾਅਦ ਪਾਣੀ ਦੇ ਵਿਚਕਾਰ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਆਪੋ ਆਪਣੀ ਤਿਆਰੀ ਅਤੇ ਸਰਧਾ ਅਨੁਸਾਰ ਸਾਰੇ ਯਾਤਰੀ ਨਤਮਸਤਕ ਹੁੰਦੇ ਹਨ । ਸਹਿਰ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੰਬੇ ਕੁੜਤੇ ਪਠਾਣੀ ਸਲਵਾਰਾਂ ਵਰਗੇ ਪਜਾਮਿਆ ਵਿੱਚ ਅਤੇ ਪਠਾਣੀ ਸੂਟਾਂ ਨਲ਼ ਸਜੇ ਹਰੀ ਸਿੰਘ ਨਲੂਏ ਵਰਗੀਆਂ ਸਕਲਾਂ ਅਤੇ ਮਜਬੂਤ ਸਰੀਰਾਂ ਵਾਲੇ ਸਿੰਘ ਅਤੇ ਸਿੰਧੀ ਸਿੱਖਾ ਦੇ ਦਰਸਨ ਵੀ ਅਨੰਦਮਈ ਹੁੰਦੇ ਹਨ। ਸਹਿਜਧਾਰੀ ਰੁਮਾਲਾਂ ਨਾਲ ਸਿਰ ਢਕੀ ਦਰਬਾਰ ਅੰਦਰ ਸਰਧਾ ਨਾਲ ਹਰ ਗੇਟ ਬਾਰੀਆਂ  ਜਾਂ ਹੋਰ ਥਾਵਾਂ ਨੂੰ ਕੱਪੜੀਆਂ ਰੁਮਾਲਾਂ ਨਾਲ ਸਾਫ ਕਰਦੇ ਹੋਏ ਦੇਖਦਿਆਂ ਕੌਣ ਸਿੱਖ ਕੌਣ ਹਿੰਦੂ ਕੌਣ ਮੁਸਲਮਾਨ ਦਾ ਭੁਲੇਖਾ ਹੀ ਦੂਰ ਹੋ ਜਾਂਦਾ ਹੈ । ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਹਜਾਰਾਂ ਪੁਲੀਸ ਜਾ ਸੁਰੱਖਿਆ ਫੋਰਸਾਂ ਦੇ ਜਵਾਨ ਵੀ ਪਹਿਰਾ ਦਿੰਦੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗਰੰਥ ਦੀ ਹਜੂਰੀ  ਤੋਂ ਬਿਨਾਂ ਸਿਰ ਢੱਕਣ ਦੀ ਕੋਈ ਪਾਬੰਦੀ ਨਹੀਂ । ਤਲਾਅ ਵਿੱਚ ਨਹਾਉਣ ਸਮੇਂ ਵੀ ਸਿਰ ਢੱਕਣ ਜਾਂ ਨਾਂ ਢੱਕਣ  ਤੇ ਕੋਈ ਰੋਕ ਟੋਕ ਨਹੀਂ । ਯਾਤਰੀ ਇਸ ਅਜਾਦ ਵਾਤਵਰਣ ਨੂੰ ਦੇਖਕੇ ਭਾਰਤੀ ਪੰਜਾਬ ਵਿੱਚਲੇ ਬਰਛਿਆਂ ਵਾਲਿਆਂ ਦਾ ਬੁੱਰਾ ਪਰਭਾਵ ਜਰੂਰ ਚੇਤੇ ਕਰਦੇ ਹਨ। ਇਸ ਇਲਾਕੇ ਵਿੱਚ ਸਿਰਫ ਪੰਜ ਕੁ ਸੌ ਸਿੱਖ ਪਰੀਵਾਰ ਹਨ ਜਿੰਹਨਾਂ ਦੇ ਸੌ ਪ੍ਰਤੀਸਤ ਮੈਂਬਰ ਸਿੱਖੀ ਸਰੂਪ ਵਿੱਚ ਹਨ। ਗੁਰਦੁਆਰਾ ਸਾਹਿਬ ਅੰਦਰ ਇਸਤਰੀ ਪੁਰਸ਼ ਇਕੱਠੇ ਹੀ ਕੀਰਤਨ ਅਤੇ ਪਾਠ ਕਰਨ ਦੀ ਸੇਵਾ ਨਿਭਾਉਂਦੇ ਹਨ। ਗੁਰਦੁਆਰਾ ਪੰਜਾ ਸਾਹਿਬ ਦੀ ਇਮਾਰਤ ਪਾਣੀ ਦੇ ਤਲਾਬ ਵਿਚਕਾਰ ਹੈ । ਤਲਾਬ ਜਾਂ ਗੁਰਦੁਆਰਾ ਸਾਹਿਬ ਦੇ ਚਾਰ ਚੁਫੇਰੇ ਰਹਿਣ ਲਈ ਰਿਹਾਇਸੀ ਕਮਰੇ ਤੇ ਉਹਨਾਂ ਅੱਗੇ ਵਰਾਡਾ ਹਰਮੰਦਿਰ ਸਾਹਿਬ ਦੀ ਤਰਜ ਤੇ ਹੀ ਬਣਿਆ ਹੋਇਆ ਹੈ। ਲੰਗਰ ਹਾਲ ਪਿੱਛਲੇ ਪਾਸੇ ਬਣਾਇਆ ਗਿਆ ਹੈ। ਇਸ ਤਰਾ ਹੀ ਇੱਕ ਹੋਰ ਵੱਡੀ ਸਰਾਂ ਵੀ ਇੱਕ ਪਾਸੇ ਬਣੀ ਹੋਈ ਹੈ।
                         ਦਿਨ ਦੇ ਦਸ ਕੁ ਵਜੇ ਨਾਲ ਸੰਗਤਾਂ ਨੂੰ ਬਲੀ ਕੰਧਾਰੀ ਦੀ ਉਪਰ ਪਹਾੜੀ ਦੇ ਬਣੀ ਹੋਈ ਥਾਂ ਤੇ ਯਾਤਰਾ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ। ਸੁਰੱਖਿਆਂ ਫੋਰਸਾਂ ਦੇ ਪਹਿਰੇ ਵਿੱਚ ਯਾਤਰੀ  ਵਲੀ ਕੰਧਾਰੀ ਦੀ ਉਸ ਜਗਾਹ ਨੂੰ ਦੇਖਣ ਜਾਂਦੇ ਹਨ। ਢਾਈ ਤਿੰਨ ਕਿਲੋਮੀਟਰ ਦੀ ਉਚਾਈ ਤੇ ਹੈ ਇਹ ਜਗਾਹ । ਸੁਰੱਖਿਆ ਕਾਰਨਾਂ ਕਰਕੇ ਨੇੜੇ ਤੇੜੇ ਦੇ ਬਜਾਰ ਪੂਰੀ ਤਰਾ ਬੰਦ ਕਰਵਾ ਦਿੱਤੇ ਜਾਂਦੇ ਹਨ ਅਤੇ ਯਾਤਰੀਆਂ ਨੂੰ ਬਜਾਰ ਵਗੈਰਾ ਘੁੰਮਣ ਦੀ ਇਜਾਜਤ ਘੱਟ ਹੀ ਦਿੱਤੀ ਜਾਂਦੀ ਹੈ ਜਿਸ ਲਈ ਕਾਰਨ ਅਫਗਾਨਿਸਤਾਨ ਦਾ ਨੇੜੇ ਹੋਣਾਂ ਅਤੇ ਅੱਤਵਾਦੀ ਵਾਰਦਾਤ  ਹੋਣ ਤੋਂ ਬਚਾਉਣਾਂ ਹੀ ਦੱਸਿਆ ਜਾਦਾ ਹੈ । ਆਮ ਲੋਕ ਬੰਦ ਦਰਵਾਜਿਆਂ ਥਾਂਈ  ਸਿੱਖਾਂ ਨੂੰ ਦੇਖਣ ਦੀ ਕੋਸਿਸ ਕਰਦੇ ਹਨ। ਬਜਾਰ ਦੇ ਰਸਤੇ ਤੋਂ ਬਾਹਰ ਨਿਕਲਦਿਆ ਹੀ ਚੜਾਈ ਸੁਰੂ ਹੋ ਜਾਂਦੀ ਹੈ।  ਪਹਾੜੀ ਉੱਪਰ ਚੜਕੇ ਦੇਖਦਿਆਂ ਗੁਰਦੁਆਰਾ ਸਾਹਿਬ ਕਾਫੀ ਦੂਰ ਦਿਖਾਈ ਦਿੰਦਾ ਹੈ ਅਤੇ ਵਿਚਕਾਰ ਕਾਫੀ ਵੱਡੀ ਪਹਾੜੀ ਖਾਈ ਦਿਸਦੀ ਹੈ ਜੋ ਵਰਤਮਾਨ ਸਮੇਂ ਰਿਹਾਇਸੀ ਹੋ ਚੁੱਕੀ ਹੈ ਇਸ ਥਾਂ ਤੋਂ ਸਿੱਟਿਆ ਪੱਥਰ ਗੁਰੂ ਦੁਆਰਾ ਸਾਹਿਬ ਵਾਲੀ ਜਗਾਹ ਪਹੁੰਚਿਆਂ ਸੀ ਜਾਂ ਪਹਾੜੀ ਦੇ ਨੇੜੇ ਬੈਠੇ ਸਨ ਗੁਰੂ ਨਾਨਕ ਜੀ ਉਸ ਵਕਤ ਜਿੱਥੇ ਇਹ ਪੱਥਰ ਡਿੱਗਿਆ ਹੋਵੇਗਾ। ਪੰਜੇ ਦੇ ਨਿਸਾਨ ਵਾਲਾ ਦੋ ਜਾਂ ਤਿੰਨ ਫੁੱਟ ਸਾਈਜ ਦਾ ਯਾਦਗਾਰੀ ਪੱਥਰ ਇਸ ਵਕਤ ਦਰਬਾਰ ਸਾਹਿਬ ਨੇੜੇ ਤਲਾਬ ਦੇ  ਚੜਦੇ ਪਾਸੇ ਲੱਗਿਆ ਹੋਇਆ ਹੈ ਜਿਸ ਦੇ ਥੱਲੇ ਜਲ ਦਾ ਸਰੋਤ ਹਰ ਵਕਤ ਵੱਗਦਾ ਹੈ। ਕੀ ਇਹ ਪੱਥਰ ਗੁਰਦੁਆਰਾ ਸਾਹਿਬ ਵਾਲੀ ਜਗਾਹ ਬਾਅਦ ਵਿੱਚ ਫਿੱਟ ਕੀਤਾ ਗਿਆ ਜਾਂ ਉਸ ਵਕਤ ਪੰਜ ਸੌ ਸਾਲ ਪਹਿਲਾਂ ਇਸ ਪਹਾੜੀ ਦਾ ਰੂਪ ਹੁਣ ਨਾਲੋਂ ਕਾਫੀ ਵੱਖਰਾ ਸੀ ਇਹ ਇਤਿਹਾਸਕਾਰਾਂ ਲਈ ਖੋਜ ਦਾ ਵਿਸਾ ਹੈ , ਕਿਉਂਕਿ ਵਲੀ ਕੰਧਾਰੀ ਦੀ ਉੱਚੀ ਜਗਾਹ ਤੋਂ ਦੇਖਿਆ ਪਤਾ ਚਲਦਾ ਹੈ ਕਿ ਵਰਤਮਾਨ ਜਗਾਹ ਤੇ ਵਲੀ ਕੰਧਾਰੀ ਦੀ ਮਜਾਰ ਤੋਂ ਸਿੱਟਿਆ ਪੱਥਰ ਪਹੁੰਚ ਹੀ ਨਹੀ ਸਕਦਾ ਕਿਉਂਕਿ ਵਿਚਕਾਰ ਕਾਫੀ ਵੱਡਾ ਏਰੀਆ ਖਾਈ ਨੀਵਾਂ ਅਤੇ ਕਾਫੀ ਦੂਰੀ ਤੇ ਹੈ। ਵਲੀ ਕੰਧਾਰੀ ਦੀ ਜਗਾਹ ਬੇਅਬਾਦ ਜਿਹੀ ਹੀ ਹੈ ਅਤੇ ਇਹ ਸਿਰਫ ਜਦ ਸਥਾਨਕ ਮੁਸਲਮਾਨ ਉਸ ਵਲੀ ਦਾ ਕੋਈ ਦਿਨ ਮਨਾਉਂਦੇ ਹਨ ਮੇਲੇ ਦੇ ਰੂਪਵਿੱਚ ਉਸ ਵਕਤ ਹੀ ਰੌਣਕਾਂ ਨਾਲ ਭਰਦਾ ਹੈ। ਵਰਤਮਾਨ ਸਮੇਂ ਉੱਥੇ ਕਬੂਤਰਾਂ ਲਈ ਇੱਕ ਜਾਲੀਦਾਰ  ਵੱਡੀ ਅਲਮਾਰੀ ਰੂਪ ਆਹਲਣੇ ਬਣੇ ਹੋਏ ਹਨ। ਮਜਾਰ ਤੋਂ ਖੜਕੇ ਸਹਿਰ ਦਾ ਵਿਸਾਲ ਰੂਪ ਦਿਖਾਈ ਦਿੰਦਾ ਹੈ। ਸਰਧਾ ਰੂਪ ਵਿੱਚ ਸਾਡੇ ਲੋਕ ਇੱਥੇ ਵੀ ਸਿਰ ਝੁਕਾ ਹੀ ਦਿੰਦੇ ਹਨ।ਥੋੜੇ ਸਮੇਂ ਬਾਅਦ ਹੀ ਅਧਿਕਾਰੀਆਂ ਦੀ ਰਾਇ ਅਨੁਸਾਰ ਸੰਗਤ ਵਾਪਸ ਉਤਰਾਈ ਸੁਰੂ ਕਰ ਦਿੰਦੀ ਹੈ। ਇਸ ਵਾਰ ਬਜਾਰ ਬੰਦ ਸਨ ਪਰ ਪਹਿਲਾਂ ਯਾਤਰੀ ਦੱਸਦੇ ਹਨਕਿ ਖਰੀਦ ਦਾਰੀ ਕਰਨ ਲਈ ਸੀਮਤ ਬਜਾਰ ਖੁਲਵਾ ਦਿੱਤਾ ਜਾਂਦਾ ਸੀ ਜਿੱਥੋ ਲੋਕ ਪਹਾੜੀ ਸੁੱਕੇ ਮੇਵੇ ਆਮ ਹੀ ਖਰੀਦਦੇ ਸਨ।
Add caption
                   ਪਹਾੜੀ ਦੀ ਚੜਾਈ ਦਾ ਥਕੇਵਾਂ ਰਾਤ ਨੂੰ ਵਧੀਆ ਨੀਂਦ ਦੇਣ ਵਿੱਚ ਸਹਾਈ ਹੁੰਦਾਂ ਹੈ। ਅਗਲੇ ਦਿਨ ਸਵੇਰੇ ਦਾ ਕੀਰਤਨ ਅਤੇ ਪਾਠ ਅਤੇ ਅਰਦਾਸ ਹੋ ਲੈਣ ਤੋਂ ਬਾਅਦ ਸੰਗਤਾ ਲੰਗਰ ਵਗੈਰਾ ਛਕਕੇ ਅਗਲੇ ਪੜਾਅ ਨਨਕਾਣਾ ਸਾਹਿਬ ਦੀ ਤਿਆਰੀ ਸੁਰੂ ਕਰ ਦਿੰਦੀਆਂ ਹਨ। ਤਿੰਨ ਚਾਰ ਵਜਦੇ ਨੂੰ ਯਾਤਰੀ ਵਾਪਸ ਰੇਲਵੇ ਸਟੇਸਨ ਲਿਜਾਇ ਜਾਂਦੇ ਹਨ ਅਤੇ ਸਥਾਨਕ ਪਰਸਾਸਨ ਦੇ ਡੀਸੀ ਵਗੈਰਾ ਸੀਨੀਅਰ ਅਧਿਕਾਰੀ ਵਿਦਾਇਗੀ ਦੇਣ ਆਉਂਦੇ ਹਨ ਅਤੇ ਸਾਰੇ ਇੰਤਜਾਮਾਂ ਦੀ ਖੁਦ ਨਿਗਰਾਨੀ ਵੀ ਕਰਦੇ ਹਨ। ਵਾਪਸੀ ਨਨਕਾਣਾ ਸਾਹਿਬ ਪਹੁੰਚਣ ਨੂੰ 500 ਕਿਲੋਮੀਟਰ ਦਾ ਸਫਰ ਤੈਅ ਕਰਨਾਂ ਹੁੰਦਾਂ ਹੈ ਅਤੇ ਸੰਗਤਾਂ ਰਾਤ ਨੂੰ ਹੀ ਨਨਕਾਣਾਂ ਸਾਹਿਬ  ਪਹੁੰਚਦੀਆਂ ਹਨ। ਨਨਕਾਣਾਂ ਸਾਹਿਬ ਪਹੁੰਚਣ ਤੇ ਵੀ ਸਥਾਨਕ ਪਰਸਾਸਨ ਅਤੇ ਸਿੱਖ ਆਗੂਆਂ ਦੁਆਰਾ ਰਾਤ ਦੇ ਦੋ ਵਜੇ ਵੀ ਫੁੱਲਾਂ ਅਤੇ ਹਾਰਾ ਨਾਲ ਸਵਾਗਤ ਕੀਤਾ ਜਾਂਦਾ ਹੈ। ਫੁੱਲਾਂ ਦੇ ਗੁਲਦਸਤੇ ਫੜੀ ਸੰਗਤਾਂ ਗੁਰਦੁਆਰਾ ਸਾਹਬ ਦਾਖਲ ਹੁੰਦਿਆਂ ਹੀ ਨਤਮਸਤਕ ਹੁੰਦੇ ਹਨ। ਗੁਰੂ ਨਾਨਕ ਦੀ ਜੰਮਣ ਭੋਇ ਪਹੁੰਚ ਕੇ ਅਗੰਮੀ ਖੁਸੀ ਮਹਿਸੂਸ ਹੁੰਦੀ ਹੈ। ਰਾਤ ਹੋਣ ਕਾਰਨ ਸੰਗਤਾਂ  ਗੁਰੂ ਘਰ ਨੂੰ ਬਾਹਰੋਂ ਹੀ ਨਮਸਕਾਰ ਕਰਦਿਆਂ ਸਰਾਵਾਂ ਦੇ ਕਮਰਿਆਂ ਵਿੱਚ ਸੌਣ ਲਈ ਚਲੇ ਜਾਂਦੇ ਹਨ ਅਤੇ ਸਵੇਰ ਹੋਣ ਦੀ ਉਡੀਕ ਕਰਦੇ ਹਨ। ਭਾਗ ਤੀਜਾ ..ਬਾਕੀ ਕਲ... ਗੁਰਚਰਨ ਪੱਖੋਕਲਾਂ   ਮੋਬਾਈਲ 9417727245
                           ਦਰਸਨ ਗੁਰੂ ਨਾਨਕ ਦੀ ਜੰਮਣ ਭੋਇੰ  ਨਨਕਾਣਾ ਸਾਹਿਬ
         ਸਵੇਰ ਹੁੰਦਿਆ ਹੀ ਸੰਗਤਾ ਇਸਨਾਨ ਆਦਿ ਕਰਕੇ ਚਾਹ ਦਾ ਲੰਗਰ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਜਾਂ ਸਰਾਵਾਂ ਅੱਗੇ ਹੀ ਲਾਇਆ ਜਾਂਦਾ ਹੈ ਤੋਂ ਚਾਹ ਪੀਦੀਆ ਹਨ ਅਤੇ ਖਾਣ ਨੂੰ ਬਿਸਕੁਟ ਵਗੈਰਾ ਨਾਸਤੇ ਦੇ ਰੁਪ ਵਿੱਚ ਫਰੀ ਵੰਡੇ ਜਾਂਦੇ ਹਨ। ਇਸ ਤੋਂ ਬਾਅਦ ਬਿਜਲੀ ਲਾਈਟਾਂ ਵਿੱਚ ਜਗਮਗਾਉਂਦੀ ਗੁਰੂ ਘਰ ਦੀ ਵਿਸਾਲ ਇਮਾਰਤ ਦੀ ਵਿਸਾਲ ਡਿਉਡੀ ਵਿੱਚ ਸਿਰ ਝੁਕਾਉਦਿਆ ਮੱਥੇ ਟੇਕਦਿਆ ਸੰਗਤਾਂ ਗੁਰੂ ਗਰੰਥ ਦੀ ਹਜੂਰੀ ਦਰਬਾਰ ਸਾਹਿਬ ਵਿੱਚ ਸਿਰ ਝੁਕਾਉਦੀਆ ਹਨ। ਆਸਾ ਦੀ ਵਾਰ ਅਤੇ ਕੀਰਤਨ ਆਮ ਤੌਰ ਤੇ ਭੈਣਾਂ ਦਾ ਜਥਾ ਹੀ ਕਰ ਰਿਹਾ ਹੁੰਦਾ ਹੈ ਕਿਉਂਕਿ ਨਨਕਾਣਾ ਸਾਹਿਬ ਵਿੱਚ ਕੀਰਤਨ ਦੇ 24 ਜਥਿਆਂ ਵਿੱਚੋਂ 20 ਜਥੇ ਇਸਤਰੀਆਂ ਦੇ ਹੀ ਹਨ। ਇਲਾਕੇ ਦੀ ਪਰਦੇ ਦੀ ਰਵਾਇਤ ਅਨੁਸਾਰ ਇਸਤਰੀਆਂ ਆਮ ਤੌਰ ਤੇ ਘਰਾ ਦੇ ਅੰਦਰ ਦੇ ਕੰਮ ਸੰਭਾਲਦੀਆਂ ਹਨ ਮਰਦ ਆਪਣੇ ਬਾਹਰੀ ਕੰਮ ਸੰਭਾਲਦੇ ਹਨ। ਘਰੇਲੂ ਕੰਮਾ ਦੇ ਸਮੇਂ ਵਿੱਚੋ ਬਚਿਆ ਵਕਤ ਇਸਤਰੀਆਂ ਗੁਰੂ ਘਰ ਦੀ ਸੇਵਾ ਨੂੰ ਅਰਪਣ ਕਰਦੀਆਂ ਹਨ ਜਿਸ ਕਾਰਨ ਆਮ ਹੀ ਹੋਰ ਗੁਰੂ ਘਰਾਂ ਵਿੱਚ ਵੀ ਇਸਤਰੀਆਂ ਹੀ ਪਾਠ ਅਤੇ ਕੀਰਤਨ ਕਰਦੀਆ ਦਿਖਾਈ ਦਿੰਦੀਆ ਹਨ। ਘਰਾਂ ਨੂੰ ਚਲਾਉਣ ਅਤੇ ਕਮਾਉਣ ਲਈ ਬੰਦੇ ਜਿਆਦਾ ਵਕਤ ਕਾਰੋਬਾਰਾਂ ਵਿੱਚ ਰੁਝੇ ਰਹਿੰਦੇ ਹਨ। ਦਰਬਾਰ ਸਾਹਿਬ ਵਿੱਚ  ਸੀਸ ਝੁਕਾਉਣ ਮੱਥਾ ਟੇਕਣ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਕਰਮਾਂ ਕਰਦਿਆ ਲਹਿੰਦੇ ਪਾਸੇ ਇੱਕ ਜੰਡ ਦਿਖਾਈ ਦਿੰਦਾ ਹੈ । ਇਹ ਉਹ ਇਤਿਹਾਸਕ ਜੰਡ ਜਿਸ ਨਾਲ ਅੰਗਰੇਜ ਰਾਜ ਦੋਰਾਨ ਮਹੰਤਾਂ ਤੇ ਮਸੰਦਾਂ ਦੇ ਕਬਜਾ ਤੋੜਨ ਸਮੇਂ ਹੋਏ ਸੰਘਰਸ਼ ਵਿੱਚ ਮਹੰਤ ਨਰੈਣੂ ਨੇ ਸਿੰਘਾ ਨੂੰ ਇਸ ਜੰਡ ਨਾਲ ਬੰਨ ਕੇ ਸਾੜਿਆ ਸੀ। ਇਸ ਇਤਿਹਾਸਕ ਜੰਡ ਦਾ ਇਤਿਹਾਸ ਪੜਦਿਆਂ ਹੀ ਸਿਰ ਸਹੀਦ ਸਿੰਘਾ ਲਈ ਸਰਧਾ ਵਿੱਚ ਝੁਕ ਹੀ ਜਾਂਦਾ ਹੈ।
      ਇਸਦੇ ਨਾਲ ਹੀ ਪਰਮਜੀਤ ਸਿੰਘ ਸਰਨਾਂ ਦੀ ਅਗਵਾਈ ਵਿੱਚ ਲਿਜਾਈ ਗਈ ਸੋਨੇ ਦੀ ਪਾਲਕੀ ਸੁਸੋਭਤ ਕੀਤੀ ਗਈ ਹੈ। ਕਿਸੇ ਵਿਵਾਦ ਜਾਂ ਅਣਜਾਣੇ ਕਾਰਨਾਂ ਕਰਕੇ ਇਸ ਪਾਲਕੀ ਨੂੰ ਦਰਬਾਰ ਸਾਹਿਬ ਅੰਦਰ ਸੁਸੋਭਿਤ ਨਹੀਂ ਕੀਤਾ ਗਿਆ। ਇਸ ਲਈ ਹੀ ਇਸ ਨੂੰ ਦਰਬਾਰ ਸਾਹਿਬ ਅੰਦਰ ਦੀ ਬਜਾਇ ਬਾਹਰ ਹੀ ਵਿਸੇਸ ਥਾਂ ਬਣਾਕਿ ਰੱਖਿਆ ਗਿਆ ਹੈ। ਇਹ ਪਾਕਿਸਤਾਨੀ ਸਿੱਖਾਂ ਦੀ ਚੰਗੀ ਸੋਚ ਹੀ ਹੈ ਜਿਹਨਾਂ ਨੇ ਗੁਰੂਆਂ ਦੀ ਸਾਦਗੀ ਵਾਲੀ ਸੋਚ ਨੂੰ ਪਹਿਲ ਦੇਕੇ ਸੋਨੇ ਦੇ ਮਹਿੰਗੇ ਦਿਖਾਵੇ ਨੂੰ ਦੂਰ ਹੀ ਰੱਖਣ ਵਿੱਚ ਸਫਲ ਹੋਏ ਹਨ। ਜਦੋਕਿ ਹਰਮੰਦਿਰ ਸਾਹਿਬ ਸੋਨੇ ਨਾਲ ਢੱਕਕੇ ਅਸੀਂ ਗੁਰੂਆਂ ਦੀ ਸਾਦਗੀ ਵਾਲੀ ਸੋਚ ਦੀ ਤੌਹੀਨ ਕੀਤੀ ਹੈ ਇੱਕ ਹੁਕਮਰਾਨ ਦੀ ਹੁਕਮ  ਵਜਾਉਣ ਕਾਰਨ। ਗੁਰਦੁਆਰਾ ਸਾਹਿਬ ਦੀ ਹਜੂਰੀ ਅੰਦਰ ਅਸਲੀ ਸਹਿਜ ਵਾਲੀ ਅਵਸਥਾ ਵਿੱਚ ਕੀਰਤਨ ਸੁਣਕੇ ਜਿਸ ਵਿੱਚ ਕਥਾਵਾਂ ਦੀ ਬਜਾਇ ਸਿਰਫ ਗੁਰਬਾਣੀ ਗਾਈ ਜਾਂਦੀ ਹੈ ਮਨ ਨੂੰ ਅਕਹਿ ਅਨੰਦ ਮਿਲਦਾ ਹੈ। ਭਾਰਤ ਤੋਂ ਗਏ ਇੱਕ ਵਿਸੇਸ ਟਕਸਾਲੀ ਅਖਵਾਉਂਦੇ ਕਥਾਕਾਰਾਂ ਨੇ ਭਾਵੇਂ ਨਫਰਤ ਭਰਿਆ ਅਤੇ ਇਸਤਰੀ ਜਾਤੀ ਨੂੰ ਨਿੰਦਣ ਵਾਲੀ ਕਥਾ ਕੀਤੀ ਜਿਸ ਨੂੰ ਸੰਗਤ ਨੇ ਵੱਡੇ ਪੱਧਰ ਤੇ ਨਕਾਰਿਆ ਅਤੇ ਬੁਰਾ ਮੰਨਾਇਆ ਗਿਆ ਪਰ ਪਾਕਿਸਤਾਨੀ ਸਿੱਖ ਪਰਬੰਧਕਾਂ ਦੇ ਵਿਸਾਲ ਹਿਰਦੇ ਦੀ ਤਾਰੀਫ ਸਭ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸਾਰਾ ਦਿਨ ਸੰਗਤਾਂ ਨੇ ਸਥਾਨਕ ਸਹਿਰ ਅੰਦਰ ਹੋਰ ਗੁਰਦੁਆਰਿਆਂ ਦੇ ਦਰਸਨ ਕਰਨ ਵਿੱਚ ਬਿਤਾਇਆ ਜਾਦਾਂ ਹੈ ਜਿੰਹਨਾਂ ਵਿੱਚ ਬਹੁਤੇ ਸਥਾਨ ਗੁਰੂ ਨਾਨਕ ਨਾਲ ਸਬੰਧਤ ਹਨ। ਭਾਗ ਚੌਥਾ  ..ਬਾਕੀ ਕਲ... ਗੁਰਚਰਨ ਪੱਖੋਕਲਾਂ   ਮੋਬਾਈਲ 9417727245 

...ਦੂਜਾ ਭਾਗ  ..ਬਾਕੀ ਕਲ... ਗੁਰਚਰਨ ਪੱਖੋਕਲਾਂ   ਮੋਬਾਈਲ 9417727245






Saturday, 2 September 2017

ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ

                                ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ
       ਬੱਚਿਆਂ ਵਰਗੇ ਲੋਕਾਂ ਨੂੰ ਜਦ ਦੁਨੀਆਂ ਦੇ ਸਮਾਜਿਕ ਰਿਸਤਿਆਂ ਨੂੰ ਅਤੇ ਖੂਨੀ ਰਿਸਤਿਆਂ ਦੀ ਬੇਲੋੜੀ ਸਰਾਹਨਾਂ ਕਰਦਿਆਂ ਦੇਖੀ ਦਾ ਹੈ ਤਦ ਹੀ ਉਹਨਾਂ ਦੀ ਪੇਤਲੀ ਸਮਝ ਤੇ ਤਰਸ ਆ ਹੀ ਜਾਂਦਾ ਹੈ ਪਰ ਮੇਰਾ ਮਹਾਨ ਯੁੱਗ ਪੁਰਸ਼ ਗੁਰੂ ਤੇਗ ਬਹਾਦਰ ਜਦ ਸੱਚ ਲਿਖ ਗਏ ਹਨ ਕਿ .......... ਮਾਤ ਪਿਤਾ ਸੁੱਤ ਬੰਧਪ ਭਾਈ ਸਭੈ ਸੁਆਰਥ ਕੈ ਅਧਿਕਾਈ।.......... ਆਮ ਬੰਦਾ ਤਾਂ ਕਦੇ ਮਾਂ ਵਿੱਚੋਂ ਹੀ ਰੱਬ ਦਾ ਰੂਪ ਦੇਖੀ ਜਾਂਦਾ ਹੈ ਪਰ ਉਹਨਾਂ ਹਜਾਰਾਂ ਮਾਵਾਂ ਦਾ ਕੀ ਕਹੋਗੇ ਜਿਹੜੀਆਂ ਅਣਗਿਣਤ ਬੱਚੇ ਜੰਮਕੇ ਵੀ ਆਸਕਾਂ ਨਾਲ ਫਰਾਰ ਹੋ ਜਾਂਦੀਆਂ ਹਨ। ਸੀਨਾ ਬੋਹਰਾ ਹੱਤਿਆਂ ਕਾਂਡ ਵਿੱਚ ਕਰੋੜਾਂ ਪਤੀ ਇੰਦਰਾਨੀ ਮੁਖਰਜੀ ਦਾ ਕੀ ਕਹੋਗੇ ਜਿਸਨੇ ਆਪਣੀ ਬੇਟੀ ਸੀਨਾਂ ਦੀ ਹੱਤਿਆਂ ਕਰ ਦਿੱਤੀ ਅਤੇ ਹੁਣ ਜੇਲ ਵਿੱਚ ਹੈ।  ਜਦ ਬਾਪ ਨੂੰ ਅਣਗਿਣਤ ਅਲੰਕਾਰ ਬਖਸੇ ਜਾਂਦੇ ਹਨ ਤਦ ਅਸੀਂ ਉਹ ਬਾਦਸਾਹ ਕਿਉਂ ਭੁੱਲ ਜਾਂਦੇ ਹਾਂ ਜਿੰਹਨਾਂ ਨੇ ਆਪਣੇ ਪੁੱਤਰਾਂ ਦੀ ਹੀ ਹੱਤਿਆਂ ਕਰਵਾਈ ਅਤੇ ਜਾਂ ਕੋਸਿਸ ਕੀਤੀ। ਭਗਤ ਪਰਹਿਲਾਦ ਦੀ ਕਹਤਣੀ ਤਾਂ ਸਭ ਧਰਮ ਗਰੰਥਾਂ ਵਿੱਚ ਲਿਖੀ ਹੈ। ਪੁੱਤਰ ਦੇ ਰਿਸਤੇ ਬਾਰੇ ਵੀ ਅਣਗਿਣਤ ਖੂਬੀਆਂ ਗਿਣਾ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਪੁੱਤਰਾਂ ਬਾਰੇ ਕੀ ਕਹੋਗੇ ਜਿੰਹਨਾਂ ਆਪਣੇ ਮਾਂ ਬਾਪ ਹੀ ਮਾਰ ਘੱਤੇ ਹਨ। ਅਨੇਕਾਂ ਰਾਜਿਆਂ ਨੇ ਆਪਣੇ ਬਾਪ ਰਾਜਗੱਦੀਆਂ ਜਾਂ ਹੋਰ ਦੁਨਿਆਵੀ ਲੋੜਾਂ ਲਈ ਮਾਰ ਘੱਤੇ ਹਨ ਜਾਂ ਜੇਲੀਂ ਭੇਜ ਦਿੱਤੇ ਸਨ। ਔਰੰਗਜੇਬ ਨੇ ਤਾਂ ਆਪਣੀ ਧੀ ਆਂਪਣੇ ਬਾਪ ਆਪਣੇ ਭਾਈਆਂ ਨਾਲ ਕੀ ਕੀ ਸਲੂਕ ਕੀਤਾ ਸੀ।
                                     ਅੱਜ ਵੀ ਅਨੇਕਾਂ ਪੁੱਤਰ ਆਪਣੇ ਬਾਪ ਮਾਪਿਆਂ ਦਾ ਕਤਲ ਕਰਦੇ ਹਨ। ਪਿਆਰ ਸਤਿਕਾਰ ਦੀਆਂ ਪਾਤਰ ਬਣਾਈਆਂ  ਅਨੇਕਾਂ ਧੀਆਂ ਆਪਣੇ ਮਾਂ ਬਾਪ ਭੈਣ ਭਰਾਵਾਂ ਨੂੰ ਨੀਂਦ ਦੀਆਂ ਜਾਂ ਜਹਿਰ ਦੀਆਂ ਗੋਲੀਆਂ ਦਿੰਦੀਆਂ ਹਨ ਦੀਆਂ ਅਨੇਕ ਕਹਾਣੀਆਂ ਖਬਰਾਂ ਦਾ ਸਿੰਗਾਰ ਬਣਦੀਆਂ ਹਨ । ਹਾਸਾ ਆ ਹੀ ਜਾਂਦਾ ਹੈ ਜਦ ਅਰਧ ਗਿਆਨ ਵਾਲੇ ਆਪਣੀ ਜਿੰਦਗੀ ਦੇ ਵਿੱਚੋਂ ਨਿਕਲੇ ਹਾਲਤਾਂ ਵਾਲੇ ਰਿਸਤੇ ਦੇ ਤਜਰਬਿਆਂ ਨੂੰ ਦੂਜੇ ਉਪਰ ਥੋਪਦੇ ਹਨ ਅਤੇ ਸੱਚ ਤੋਂ ਮੁਨਕਰ ਹੁੰਦੇ ਹਨ। ਕਿਸੇ ਵੀ ਵਿਅਕਤੀ ਦੇ ਇਹ ਰਿਸਤੇ ਪਿਆਰ ਭਰੇ ਅਤੇ ਨਿੱਘੇ ਹੋ ਸਕਦੇ ਹਨ ਪਰ ਇਹ ਜਰੂਰੀ ਨਹੀਂ ਹੁੰਦਾਂ ਕਿ ਹਰ ਇੱਕ ਦੇ ਹੀ ਇਹੋ ਜਿਹੇ ਹੋਣ। ਮਾਂ ਹੁੰਦੀ ਹੈ ਮਾਂ ਉਏ ਦੁਨੀਆਂ ਵਾਲਿਉ ਮਾਂ ਹੈ ਠੰਡੜੀ ਛਾ ਕਹਿਣ ਵਾਲਾ ਗਾਇਕ ਦਾ ਪੁੱਤਰ ਕਿਹੜੇ ਹਾਲਾਂ ਵਿੱਚ ਆਪਣੇ ਬਾਪ ਦੀ ਹੀ ਕਬਰ ਪੁੱਟਣ ਤੁਰ ਪਿਆ ਸੀ ਅਤੇ ਉਸਦੀ ਮਾਂ ਨੇ ਕਿਉਂ ਉਸਨੂੰ ਆਪਣੇ ਬਾਪ ਦੀ ਕਬਰ ਪੁੱਟ ਦੇਣ ਲਈ ਕਹਿ ਦਿੱਤਾ ਸੀ । ਅਸਲ ਵਿੱਚ ਰਿਸਤੇ ਹਾਲਾਤਾਂ ਦੇ ਮੁਥਾਜ ਹੁੰਦੇ ਹਨ , ਇਖਲਾਕ ਅਤੇ ਉੱਚੇ ਪਾਕਿ ਪਵਿਤਰ ਆਚਰਣ ਨਾਲ ਹੀ ਚਿਰ ਸਥਾਈ ਹੁੰਦੇ ਹਨ। ਦੁਨਿਆਵੀ ਲੋਭ ਲਾਲਚਾਂ ਵਿੱਚ ਹਰ ਰਿਸਤੇ ਦੀ ਬਲੀ ਚੜ ਹੀ ਜਾਂਦੀ ਹੈ। ਉੱਚੇ ਆਚਰਣ ਵਾਲੇ ਲੋਕ ਔਖੇ ਹਾਲਤਾਂ ਦਾ ਟਾਕਰਾ ਕਰਦੇ ਹਨ ਰਿਸਤਿਆਂ ਦੀ ਪਵਿਤਰਤਾ ਬਣਾਈ ਰੱਖਦੇ ਹਨ। ਦੁਨਿਆਵੀ ਤਾਕਤਾਂ ਦੇ ਮੁਥਾਜ ਗਿਰੇ ਹੋਏ ਆਚਰਣ ਵਾਲੇ ਲੋਕ ਆਪਣੇ ਸਵਾਰਥਾਂ ਲਈ ਹਰ ਰਿਸਤਾ ਵੀ ਖਾ ਜਾਂਦੇ ਹਨ।  ਸੋ ਸਿਆਣਾਂ ਮਨੁੱਖ ਕਦੀ ਵੀ ਗੁਰੂ ਤੇਗ ਬਹਾਦਰ ਵਾਂਗ ਹੀ ਦੁਨੀਆਵੀ ਰਿਸਤਿਆਂ ਬਾਰੇ ਸੋਚਦਾ ਹੈ ਪਰ ਦੁਨਿਆਵੀ ਸੁਹਰਤਾਂ ਦੇ ਭੁੱਖੇ ਲੋਕ ਤਾਂ ਆਪਣੇ ਧੀਆਂ ਪੁੱਤਰਾਂ ਅਤੇ ਦੁਨਿਆਵੀ ਰਿਸਤਿਆਂ ਬਾਰੇ ਊਲ ਜਲੂਲ ਬੋਲਦੇ ਅਤੇ ਗਲਤ ਕੰਮ ਵੀ ਕਰਦੇ ਰਹਿੰਦੇ ਹਨ। ਰਾਜਗੱਦੀਆਂ
loading...
ਤੇ ਬੈਠੇ ਲੋਕ ਵੀ ਆਪਣੇ ਧੀਆਂ ਪੁੱਤਰਾਂ ਲਈ ਦੀਨ ਅਤੇ ਦੁਨੀਆਂ ਦੇ ਹਿੱਤ ਵੀ ਖਾ ਜਾਂਦੇ ਹਨ ਆਪਣਿਆਂ ਲਈ ਜਦ ਕਿ ਇੱਕ ਦਿਨ ਉਹਨਾਂ ਦੇ ਵਾਰਿਸਾਂ ਨੇ ਉਹਨਾਂ ਦੀ ਇੱਜਤ ਮਿੱਟੀ ਘੱਟੇ ਰੋਲ ਦੇਣੀ ਹੁੰਦੀ ਹੈ।
                    ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਅਸੂਲ ਪੰਜ ਪਰਧਾਨੀ ਤੋਂ ਪਾਸੇ ਹਟਦਿਆਂ ਸਿੱਖ ਰਾਜ ਆਪਣੇ ਪੁੱਤਰਾਂ ਨੂੰ ਹੀ ਦੇ ਦਿੱਤਾ ਸੀ ਜਿੰਹਨਾਂ ਦਸ ਸਾਲਾਂ ਵਿੱਚ ਹੀ ਉਹ ਬਰਬਾਦ ਕਰ ਦਿੱਤਾ ਪਰ ਹਰੀ ਸਿੰਘ ਨਲੂਏ ਦਾ ਸੱਚ ਅੱਜ ਵੀ ਗੂੰਜਦਾ ਹੈ ਕਿ ਰਣਜੀਤ ਸਿੰਘ ਤੂੰ ਗਲਤ ਹੈ ਇਹ ਖਾਲਸਾਈ ਰਾਜ ਹੈ ਇਸਦਾ ਵਾਰਸ ਵੀ ਖਾਲਸੇ ਵਿੱਚੋਂ ਕਿਸੇ ਯੋਗ ਖਾਲਸੇ ਦੇ ਹੱਥ ਹੋਣਾਂ ਚਾਹੀਦਾ ਹੈ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਵੀ ਸੱਚ ਹੋਇਆ ਜਬ ਇਹ ਗਇਉਂ ਬਿਪਰਨ ਕੀ ਰੀਤ ਮੈ ਨਾਂ ਕਰੂੰ ਇਨ ਕੀ ਪਰਤੀਤ। ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦੇਕੇ ਦੂਸਰਿਆਂ ਦੇ ਹਜਾਰਾਂ ਪੁੱਤਰਾਂ ਨੂੰ ਆਪਣਾਂ ਪੁੱਤਰ ਕਹਿਣਾਂ ਹੀ ਰਿਸਤਿਆਂ ਦਾ ਅਸਲ ਸੱਚ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ  ਕਰ ਕੇ ਦਿਖਾਇਆ ਸੀ। ਦੁਨੀਆਂ ਦਾ ਹਰ ਅਸਲੀ ਫਕੀਰ ਦੁਨੀਆਂ ਦੇ ਪੁੱਤਰਾਂ ਨੂੰ ਹੀ ਆਪਣੇ ਪੁੱਤਰ ਧੀਆਂ ਮੰਨਦਾ ਹੈ ਅਤੇ ਸਭ ਦਾ ਭਲਾ ਲੋਚਦਾ ਹੈ। ਸਭ ਦੇ ਮਾਂ ਬਾਪ ਵੀ ਉਸਦੇ ਹੀ ਮਾਂ ਬਾਪ ਹੁੰਦੇ ਹਨ ਪਰ ਭੁੱਖੇ ਲੋਕਾਂ ਅਤੇ ਬੇਈਮਾਨ ਰਾਜਨੀਤਕਾਂ ਦੇ  ਧੀ ਪੁੱਤ ਸਿਰਫ ਆਪਣੇ ਜੰਮੇ ਹੋਏ ਜਾਂ ਕੋਈ ਇਸ ਤਰਾਂ ਦੇ ਗਲਤ ਆਚਰਣ ਵਿੱਚੋਂ ਪੈਦਾ ਹੋਏ ਹੀ ਆਪਣੇ ਹੁੰਦੇ ਹਨ ਜਿੰਹਨਾਂ ਲਈ ਉਹ ਦੂਸਰਿਆਂ ਦੇ ਹਿੱਤ ਖਾਕੇ ਉਹਨਾਂ ਆਪਣੇ ਨਕਲੀ ਅਸਲੀ ਧੀਆਂ ਪੁੱਤਰਾਂ ਨੂੰ ਪਾਪ ਖਵਾਉਂਦਾਂ ਰਹਿੰਦਾਂ ਹੈ ਜੋ ਇੱਕ ਦਿਨ ਉਸਦੀ ਮਾੜੀ ਮੋਟੀ ਜੇ ਕੋਈ ਇੱਜਤ ਹੁੰਦੀ ਹੈ ਉਹ ਵੀ ਖਾ ਜਾਂਦੇ ਹਨ। ਜਿਹੜਾ ਮਨੁੱਖ ਸਮਾਜਿਕ ਅਤੇ ਦੁਨਿਆਵੀ ਰਿਸਤਿਆਂ ਦੀ ਥਾਂ ਪਿਆਰ ਅਤੇ ਦੋਸਤੀ ਦਾ ਰਿਸਤਾ ਹੀ ਹਰ ਰਿਸਤੇ ਵਿੱਚ ਸਾਮਲ ਕਰ ਲੈਂਦਾਂ ਹੈ ਉਸਦਾ ਹਰ ਦੁਨਿਆਵੀ ਰਿਸਤਾ ਚਿਰ ਸਥਾਈ ਹੋ ਜਾਂਦਾ ਹੈ ਪਰ ਦੋਸਤੀ ਪਿਆਰ ਤੋਂ ਕੋਰਾ ਸੁਆਰਥਾਂ ਵਿੱਚ ਵਿਚਰਦਾ ਹਰ ਰਿਸਤਾ ਰੇਤ ਦੀ ਕੰਧ ਵਰਗਾ ਹੁੰਦਾਂ ਹੈ ਜੋ ਕਦੀ ਵੀ ਤਬਾਹ ਹੋ ਸਕਦਾ ਹੈ। ਦੁਨਿਆਵੀ ਅਤੇ ਸਮਾਜਿਕ ਰਿਸਤਿਆਂ ਦੀ ਪਿਆਰ ਤੋਂ ਬਿਨਾਂ ਕੋਈ ਉਮਰ ਅਤੇ ਹੋਂਦ ਨਹੀਂ ਹੁੰਦੀ। ਹਾਂ ਇਹ ਰਿਸਤੇ ਸਦਾ ਹੀ ਜਿਉਂਦੇ ਹਨ ਜਿੰਹਨਾਂ ਵਿੱਚ ਦੋਸਤੀ ਦਾ ਰਿਸਤਾ ਦੁਸਮਣੀ ਦਾ ਰਿਸਤਾ, ਸਰਧਾ ਦਾ ਰਿਸਤਾ , ਨਫਰਤ ਦਾ ਰਿਸਤਾ । ਹਰ ਦੁਨਿਆਵੀ ਅਤੇ ਸਮਾਜਿਕ ਰਿਸਤੇ ਦੀ ਉਮਰ ਦੋਸਤੀ, ਦੁਸਮਣੀ, ਪਿਆਰ, ਨਫਰਤ, ਸਰਧਾ ਦੀ ਮਾਤਰਾ ਵਧਣ ਘਟਣ ਨਾਲ ਹੀ ਨਿਸਚਿਤ ਹੁੰਦੀ ਹੈ।
      ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                                 

Friday, 21 July 2017

ਝੋਨੇ ਦੀ ਖੇਤੀ ਪਾਗਲ ਰਾਜਨੀਤਕਾਂ ਮੂਰਖ ਖੇਤੀਬਾੜੀ ਮਾਹਰਾਂ ਦੀ ਦੇਣ ਪੰਜਾਬ ਨੂੰ

                           
                                                                                                               ਗੁਰਚਰਨ ਸਿੰਘ ਪੱਖੋ ਕਲਾਂ
ਪੰਜਾਬ ਕਿਰਤੀ ਮਿਹਨਤੀ ਲੋਕਾਂ ਦੀ ਸਟੇਟ ਹੈ। ਇੱਥੋ ਦੇ ਲੋਕ ਪੀਰਾਂ ਫਕੀਰਾਂ, ਗੁਰੂਆਂ, ਸਹੀਦਾਂ, ਬਹਾਦਰਾਂ ਦੇ ਵਿਚਾਰਾ ਦੀ ਗੁੜਤੀ ਲੈਕੇ ਜੰਮਦੇ ਹਨ ਪਰ ਸਦੀਆ ਤੋਂ ਦੁਨੀਆਂ ਭਰ ਦੇ ਲੁਟੇਰੇ ਹੁਕਮਰਾਨ ਇਸਦੀ ਅਣਖ ਇੱਜਤ ਬਹਾਦਰੀ ਮਿੱਟੀ ਵਿੱਚ ਮਿਲਾਉਣ ਦੀਆਂ ਕੋਸਿਸ਼ਾ ਕਰਦੇ ਰਹੇ ਹਨ। ਬਾਬਰ,ਅਬਦਾਲੀ ਅਤੇ ਦੁਨੀਆਂ ਦੀ ਸਭ ਤੋਂ ਸ਼ਾਤਰ ਅੰਗਰੇਜ ਕੌਮ ਵੀ ਇਸ ਨੂੰ ਲੰਬਾਂ ਸਮਾਂ ਕਬਜੇ ਹੇਠ ਰੱਖਣ ਤੋਂ ਅਸ਼ਮਰਥ ਰਹੇ ਹਨ। ਹਿੰਦੋਸਤਾਨ ਦੇ ਦੁਜੇ ਇਲਾਕਿਆਂ ਦੇ ਲੋਕਾਂ ਨਾਲੋ ਸਭ ਤੋਂ ਜਿਆਦਾ ਸਖਤ ਟੱਕਰ ਦੁਨੀਆਂ ਦੇ ਲੁਟੇਰੇ ਰਾਜ ਪਰਬੰਧਾਂ ਨੂੰ ਪੰਜਾਬ ਵਿੱਚੋਂ ਹੀ ਮਿਲੀ ਹੈ। ਸਿਕੰਦਰ ਨੂੰ ਪੋਰਸ ਨੇ , ਅਫਗਾਨੀਆਂ ਨੂੰ ਖਾਲਸੇ ਨੇਂ ਅੰਗਰੇਜਾ ਨੂੰ ਵੀ ਪੰਜਾਬੀਆ ਹੀ ਸਖਤ ਟਕਰ ਦਿੱਤੀ ਸੀ। ਦੇਸ਼ ਦੀ ਅਜਾਦੀ ਬਾਅਦ ਵੀ ਪੰਜਾਬੀਆਂ ਖੂਨੀ ਘੱਲੂਘਾਰੇ ਦੇਖੇ ਹਨ ਪਰ ਫੇਰ ਵੀ ਅੱਜ ਤਕ ਪੰਜਾਬੀ ਅਣਖ ਨਾਲ ਖੜੇ ਰਹੇ ਹਨ। ਸਿੱਧੀਆਂ ਲੜਾਈਆਂ ਵਿੱਚ ਨਾਂ ਹਾਰਨ ਵਾਲੀ ਕੌਮ ਵਰਤਮਾਨ ਸਮੇਂ ਕਰਜੇ ਦੇ ਜਾਲ  ਵਿੱਚ ਫਸਾਈ ਜਾ ਰਹੀ ਹੈ। ਇਹ ਕਰਜਾ ਚੜਾਉਣ ਵਿੱਚ ਪਾਗਲ ਰਾਜਨੀਤਕਾਂ ਮੂਰਖ ਵਿਦਵਾਨਾਂ ਕਮੀਨੇ ਮੀਡੀਆ ਵਰਗ ਦਾ ਮੁੱਖ ਰੋਲ ਹੈ। ਪੰਜਾਬ ਦੇ ਬੇਅਕਲੇ ਰਾਜਨੀਤਕਾਂ ਪੰਜਾਬ ਦੀ ਆਰਥਿਕਤਾ ਗਹਿਣੇ ਰੱਖਕੇ ਪੰਜਾਬੀਆਂ ਨੂੰ ਤਬਾਹ ਕਰਵਾਉਣ ਦੀ  ਅਤਿ ਘਟੀਆਂ ਖੇਡ ਦਾ ਹਿੱਸਾ ਬਣਕੇ ਇਤਿਹਾਸਕ ਵਿੱਚ ਗਦਾਰੀ ਦਾ ਖਿਤਾਬ ਹਾਸਲ ਕਰਨਾ ਹੈ। ਆਉ ਇਸ ਚਕਰਵਿਉ ਵਿੱਚ ਫਸਣ ਲਈ ਕਿਸ ਤਰਾਂ ਗਲਤੀਆਂ ਕੀਤੀਆਂ ਹਨ ਵਿੱਚੋਂ ਸਿਰਫ ਇੱਕ ਮੁੱਖ ਗਲਤੀ ਦਾ ਬਾਰੀਕੀ ਨਾਲ ਵਿਸਲੇਸ਼ਣ ਕਰੀਏ।
                                  ਪੰਜਾਬ 30  ਲੱਖ ਹੈਕਟੇਅਰ ਜਾ 75 ਲੱਖ ਏਕੜ ਵਿੱਚ ਝੋਨਾ ਬੀਜਦਾ ਹੈ ਜਿਸ ਵਿੱਚੋਂ 20 ਤੋਂ 40 ਕਵਿੰਟਲ ਪ੍ਰਤੀ ਏਕੜ  ਉਤਪਾਦਨ ਹੁੰਦਾਂ ਹੈ। ਔਸਤ ਰੂਪ ਵਿੱਚ ਦੋ ਸੌ ਲੱਖ ਟਨ ਦੇ ਕਰੀਬ ਝੋਨੇਂ ਦਾ ਉਤਪਾਦਨ ਹੁੰਦਾਂ ਹੈ ਜਿਸ ਵਿੱਚੋ 150 ਲੱਖ ਟਨ ਸਰਕਾਰੀ ਏਜੰਸੀਆਂ ਖਰੀਦਦੀਆਂ ਹਨ ਜਿਸਦੀ ਕੀਮਤ 24000 ਕਰੋੜ ਦੇ ਲਗਭਗ ਹੁੰਦੀ ਹੈ। ਕੀ ਪੰਜਾਬ ਦਾ ਕਿਸਾਨ ਸਰਕਾਰੀ ਮਦਦ ਤੋਂ ਬਿਨਾਂ ਝੋਨੇ ਦੀ ਖੇਤੀ ਕਰ ਸਕਦਾ ਹੈ ਕਦਾ ਚਿੱਤ ਨਹੀ , ਭਾਵੇਂ ਕਿ ਅਖੌਤੀ ਵਿਦਵਾਨ , ਬੇਅਕਲੇ ਪੱਤਰਕਾਰ, ਚਲਾਕ ਰਾਜਨੀਤਕ, ਪਖੰਡੀ ਸਿਆਣੇ ਲੋਕ ਇਸਦੀ ਖੇਤੀ  ਕਰਨ ਦਾ ਇਲਜਾਮ ਨਿਮਾਣੇ, ਨਿਤਾਣੇ , ਨਿਉਟੇ ਕਿਸਾਨ ਸਿਰ ਹੀ ਮੜ ਦਿੰਦੇ ਹਨ। ਆਉ ਦੱਸਾਂ ਝੋਨੈ ਦੀ ਖੇਤੀ ਕਰਨ ਲਈ ਕਿਸਾਨ ਲਈ ਕਿਵੇਂ ਸੰਭਵ ਹੀ ਨਹੀ ਜੇ ਸਰਕਾਰ ਉਸਨੂੰ ਮਦਦ ਨਾਂ ਕਰੇ। ਦਿੱਲੀ ਬਿੱਲੀ ਵਾਂਗ ਚੁੱਪ ਕਿਉਂ ਹੈ ਅਤੇ ਪੰਜਾਬ ਦੇ ਬੇਅਕਲੇ ਮੂਰਖ ਰਾਜਨੀਤਕ ਕਦੇ ਵੀ ਸੋਚ ਵਿਚਾਰ ਕੇ ਕੁੱਝ ਕਰਦੇ ਨਹੀਂ ਹੁੰਦੇ ਅਖੌਤੀ ਖੇਤੀਬਾੜੀ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਧੋਖੇਬਾਜ ਠੱਗ ਵਿਗਿਆਨਕ ਲਾਣਾ ਗਰਾਟਾਂ ਹੜੱਪਣ ਲਈ ਜਾਲ ਵਿਛਾਉਂਦਾਂ ਰਹਿੰਦਾਂ ਹੈ। ਸੋ ਆਉ ਮੇਰੇ ਵਰਗੇ ਛੋਟੇ ਕਿਸਾਨ ਮੈਟਿ੍ਰਕ ਪਾਸ ਦੇਸੀ ਬੰਦੇ ਤੋਂ ਝੂਠ ਹੀ ਸੁਣਕੇ ਵਿਚਾਰਿਉ ਕਿ ਮੈਂ ਕਿੰਨਾਂ ਕੁ ਝੂਠ ਬੋਲਿਆਂ ਹੈ। ਜੇ ਸਰਕਾਰ ਬਿਜਲੀ ਸਬਸਿਡੀ ਨਾਂ ਦੇਵੇ ਤਾਂ ਡੀਜਲ ਇੰਜਣਾਂ ਟਰੈਕਟਰਾਂ ਦੇ ਸਹਾਰੇ ਤੇ ਹੀ ਕਿਸਾਨ ਇਸਦੀ ਖੇਤੀ ਕਰੇਗਾ। ਵਰਤਮਾਨ ਸਮੇਂ 15 ਤੋਂ ਲੈਕੇ 40 ਹਾਰਸ ਪਾਵਰ ਦੀਆਂ ਬਿਜਲੀ ਮੋਟਰਾਂ ਹੀ ਟਿਊਬਵੈਲਾਂ ਨੂੰ ਚਲਾਉਂਦੀਆਂ ਹਨ ਜਿਸਨੂੰ ਚਲਾਉਣ ਲਈ ਟਰੈਕਟਰ ਪੰਜ ਲੀਟਰ ਔਸਤ ਰੂਪ ਵਿੱਚ ਡੀਜਲ ਖਪਤ ਕਰਦਾ ਹੈ ਜਿਸ ਦੀ ਕੀਮਤ 300 ਰੁਪਏ ਘੰਟਾਂ ਹੋਵੇਗੀ ਅਤੇ ਅੱਠ ਘੰਟੇ ਚਲਾਉਣ ਲਈ 2400 ਰੁਪਏ ਰੋਜਾਨਾਂ ਡੀਜਲ ਬਾਲਣਾਂ ਪਵੇਗਾਂ । ਮਹੀਨੇ ਵਿੱਚ 72000 ਦਾ ਡੀਜਲ ਅਤੇ ਘੱਟੋ ਘੱਟ ਚਾਰ ਮਹੀਨੇ ਦੀ ਚੌਲਾਂ ਦੀ ਖੇਤੀ ਲਈ ਜੇ ਤਿੰਨ ਮਹੀਨੇ ਵੀ ਟਿਊਬਵੈਲ ਚਲਾਏ ਜਾਣ ਤਾਂ ਇਸਦਾ ਡੀਜਲ ਦਾ ਖਰਚਾ ਦੋ ਲੱਖ ਸੋਲਾਂ ਹਜਾਰ ਬਣਦਾ ਹੈ। ਪੰਜਾਬ ਦੇ ਪੰਦਰਾਂ ਲੱਖ  ਬਿਜਲਈ ਮੋਟਰਾਂ ਨਾਲ ਚਲਣ ਵਾਲੇ ਟਿਊਬਵੈਲ ਅਤੇ ਦੋ ਕੁ ਲੱਖ ਡੀਜਲ ਇੰਜਣਾਂ ਨਾਲ ਚਲਣ ਵਾਲੇ ਟਿਊਬਵੈਲ ਹਨ ਜੋ ਇੱਕ ਕਰੋੜ ਏਕੜ ਜਮੀਨ ਨੂੰ ਪਾਣੀ ਦਿੰਦੇ ਹਨ ਅਤੇ ਇੱਕ ਟਿਊਬਵੈਲ ਦੇ ਹਿੱਸੇ ਛੇ ਕੁ ਏਕੜ ਜਮੀਨ ਬਣਦੀ ਹੈ। ਇਸ ਤਰਾਂ ਪੰਜ ਜਾਂ ਛੇ ਏਕੜਾਂ ਪਿੱਛੇ 216000 ਦੀ ਡੀਜਲ ਬਾਲਕੇ ਅਤੇ 90000 ਹੋਰ ਖਰਚੇ ਕਰਕੇ ਕਿਸਾਨ ਦਾ ਛੇ ਏਕੜਾ ਤੇ ਖਰਚਾ ਤਿੰਨ ਲੱਖ ਦੇ ਕਰੀਬ ਬਣ ਜਾਂਦਾਂ ਹੈ ਜਿਸ ਵਿੱਚ ਉਹ ਆਪਣੀ ਕਿਰਤ ਦਾ ਖਰਚਾ ਕਦੇ ਵੀ ਨਹੀਂ ਜੋੜਦਾ। ਛੇ ਏਕੜ ਵਿੱਚੋਂ ਔਸਤ ਰੂਪ ਵਿੱਚ ਪੰਜਾਹ ਹਜਾਰ ਪਰਤੀ ਏਕੜ ਤਿੰਨ ਕੁ ਲੱਖ ਦੀ ਫਸਲ ਹੀ ਪੈਦਾ ਹੋ ਸਕਦੀ ਹੈ। ਤਿੰਨ ਲੱਖ ਦਾ ਖਰਚਾ ਕਰਕੇ ਤਿੰਨ ਲੱਖ ਦੀ ਆਮਦਨ  ਕਰਨ ਦਾ ਕੰਮ ਜਮੀਨ ਮਾਲਕੀ ਵਾਲਾ ਕਿਸਾਨ ਵੀ ਇਸ ਝੋਨੇ ਦੀ ਘਾਟੇ ਵਾਲੀ ਖੇਤੀ ਕਦੇ ਵੀ ਨਹੀਂ ਕਰ ਸਕਦਾ। 40-50 ਹਜਾਰ ਠੇਕੇ ਤੇ ਲੈਕੇ ਖੇਤੀ ਕਰਨ ਵਾਲਾ ਤਾਂ ਸੋਚਣਾਂ ਵੀ ਨਹੀਂ। ਦਿੱਲੀ ਸਰਕਾਰ ਪੰਜਾਬ ਵਿੱਚ ਝੋਨੇਂ ਦੀ ਫਸਲ ਤੋਂ ਬਿਨਾਂ ਕਿਸੇ ਵੀ ਹੋਰ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ ਕਦੇ ਵੀ ਨਹੀਂ ਦਿੰਦੀ ਕਿਉਂ ਭਲਾ ਕਿਉਂਕਿ ਦੇਸ ਦਾ ਕੋਈ ਹੋਰ ਸੂਬਾ ਪੰਜਾਬ ਸਰਕਾਰ ਵਾਂਗ ਮੂਰਖਤਾਨਾਂ ਫੈਸਲੇ ਨਹੀਂ ਕਰਦਾ। ਪੰਜਾਬ ਦੇ ਮੂਰਖ ਰਾਜਨੀਤਕ ਇਸ ਪੰਜਾਬ ਨੁੰ ਤਬਾਹ ਕਰਨ ਵਾਲੀ ਫਸਲ ਨੂੰ ਮੁਫਤ ਬਿਜਲੀ ਦੇ ਨਾਂ ਥੱਲੇ ਕਰਜਿਆਂ ਦੇ ਜਾਲ ਨਾਲ ਤਬਾਹੀ ਅਤੇ ਭਵਿੱਖੀ ਪੀੜੀਆਂ ਨੂੰ ਦੁਨੀਆਂ ਭਰ ਦੇ ਗੁਲਾਮ ਬਣਾ ਰਹੇ ਹਨ ਅਤੇ ਇਸ ਤਰਾਂ ਪੰਜਾਬ ਦਾ ਬੇੜਾ ਗਰਕ ਕਰਕੇ ਹਿੰਦੋਸਤਾਨ ਦਾ ਢਿੱਡ ਭਰ ਰਹੇ ਹਨ।
loading...

              ਮੁਫਤ ਬਿਜਲੀ ਦੀ ਖਪਤ ਦੇ ਸਰਕਾਰੀ ਅੰਕੜੇ ਤਾਂ ਰਾਜਨੀਤਕਾਂ ਦੀ ਮਰਜੀ ਵਾਲੇ ਹੀ ਜਾਰੀ ਹੁੰਦੇ ਹਨ ਪਰ ਅਸਲੀਅਤ ਇਹ ਹੈ ਕਿ ਜੇ ਹਰ ਮੋਟਰ 20 ਕੁ ਪਾਵਰ ਦੀ ਵੀ ਮੰਨ ਲਈ ਜਾਵੇ ਜੋ ਇੱਕ ਘੰਟੇ ਵਿੱਚ 20 ਯੂਨਿਟ ਦੇ ਕਰੀਬ ਖਪਤ ਕਰਦੀ ਹੈ ਅੱਠ ਘੰਟੇ ਵਿੱਚ 160 ਜਿਸਦੀ ਕੀਮਤ 900 ਰੁਪਏ ਦੇ ਕਰੀਬ ਬਣਦੀ ਹੈ ਜੋ ਮਹੀਨੇ ਵਿੱਚ 27000 ਰੁਪਏ ਅਤੇ ਚਾਰ ਮਹੀਨੇ ਵਿੱਚ ਇੱਕ ਲੱਖ ਰੁਪਏ ਤੋਂ ਉੱਪਰ ਪਹੁੰਚ ਜਾਂਦੀ ਹੈ। ਪੰਦਰਾਂ ਲੱਖ ਬਿਜਲਈ ਮੋਟਰਾਂ ਦੀ ਕੁੱਲ ਖਪਤ ਕਿੰਨੀ ਕੁ ਬਣਦੀ ਹੈ ਇਸਦਾ ਹਿਸਾਬ ਪਾਠਕ ਵਰਗ ਖੁਦ ਲਗਾ ਲਵੇ। ਸਬਸਿਡੀ ਵਾਲੇ ਰੇਟਾਂ ਅਨੁਸਾਰ ਸਰਕਾਰਾਂ ਬਿਜਲੀ ਕਾਰਪੋਰੇਸਨ ਨੂੰ 6000 ਤੋਂ 9000 ਕਰੋੜ ਤੱਕ ਅਦਾ ਕਰਦੀਆਂ ਹਨ ਬਾਕੀ ਘਾਟਾ ਬਿਜਲੀ ਬੋਰਡ ਦੂਸਰੇ ਖਪਤਕਾਰਾਂ ਤੇ ਪਾ ਦਿੰਦਾਂ ਹੈ। ਸਮੁੱਚੇ ਰੂਪ ਵਿੱਚ ਇਹ 15000 ਕਰੋੜ ਰੁਪਏ ਦਾ ਬੋਝ ਸਰਕਾਰਾਂ ਰਾਹੀ ਹੁੰਦਾਂ ਹੋਇਆ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਪੰਜਾਬੀਆਂ ਤੇ ਹੀ ਜਾ ਪੈਂਦਾ ਹੈ। ਰਾਜਨੀਤਕ ਧੋਖੇਬਾਜਾਂ ਦੀ ਤਾਂ ਬੱਲੇ ਬੱਲੇ ਹੀ ਹੈ ਪਰ ਅਸਲ ਵਿੱਚ ਪੰਜਾਬੀਆਂ ਦੀ ਤਬਾਹੀ ਦੀ ਨੀਂਹ ਅਤੇ ਪੰਜਾਬ ਦੇ ਵਿਕਾਸ਼ ਦੀ ਹੱਤਿਆਂ ਤੋਂ ਘੱਟ ਨਹੀਂ ਇਹ ਕਦਮ ਕੇ ਪੰਜਾਬ ਝੋਨੇ ਦੀ ਖੇਤੀ ਕਰਵਾਏ । ਇਹੋ ਜਿਹੇ ਕਦਮ ਪਾਗਲ ਰਾਜਨੀਤਕ ਹੀ ਚੱਕ ਸਕਦੇ ਹਨ ਜੋ ਜਿਸ ਪੰਜਾਬ ਦੇ ਸੇਵਾਦਾਰ ਬਣਕੇ ਪੰਜਾਬ ਉਜਾੜਨ ਦਾ ਕੰਮ ਕਰਦੇ ਹਨ। ਸਮੁੱਚੇ ਰੂਪ ਵਿੱਚ ਪੰਦਰਾਂ ਹਜਾਰ ਕਰੋੜ ਦੀ ਬਿਜਲੀ ਅਤੇ ਦਸ ਹਜਾਰ ਕਰੋੜ ਦਾ ਹੋਰ ਖਰਚਾ ਕਰਕੇ 24000 ਕਰੋੜ ਦਾ ਝੋਨਾਂ ਪੈਦਾ ਕਰਦੇ ਹਾਂ । 25000 ਕਰੋੜ ਖਰਚਕੇ 24000 ਕਰੋੜ ਵਿੱਚ  ਝੋਨਾਂ ਦਿੱਲੀ ਸਰਕਾਰ ਨੂੰ ਦੇਣਾਂ ਸਾਨੂੰ ਕੀ ਹਾਸਲ ਹੋਇਆ ਹੈ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਅਤੇ ਨਸ਼ਿਆਂ ਦਾ ਦਰਿਆ ਜਿਸ ਤੋਂ ਬਿਨਾਂ ਪਰੇਸ਼ਾਨ ਪੰਜਾਬੀਆਂ ਨੂੰ ਨੀਂਦ ਵੀ ਨਹੀਂ ਆ ਰਹੀ ਹੈ।
                    ਅਸਲ ਵਿੱਚ ਕਿਸਾਨ ਮੂਰਖ ਨਹੀ ਰਾਜਨੀਤਕਾਂ ਤੋਂ ਬਾਅਦ ਦੂਸਰੇ ਨੰਬਰ ਤੇ ਪੰਜਾਬ ਦਾ ਗੁਲਾਮ ਪਖੰਡੀ ਵਿਦਵਾਨ ਵਰਗ ਮੂਰਖ ਹੈ ਜੋ ਕਦੇ ਰਾਜਨੀਤਕਾਂ ਤੋਂ ਅਜਾਦ ਹੋਕੇ ਨਹੀ ਸੋਚਦਾ ਅਤੇ ਸੱਚ ਉਸਨੇ ਸਵਾਹ ਬੋਲਣਾਂ ਹੈ। ਤੀਸਰੇ ਨੰਬਰ ਤੇ ਅਖੌਤੀ ਲੋਕਤੰਤਰ ਦਾ ਇੱਕ ਥੰਮ ਮੀਡੀਆਂ ਵਰਗ ਤਾਂ ਉਂਝ ਹੀ ਇਸਤਿਹਾਰ ਲੈਣ ਦੇ ਨਾਂ ਥੱਲੇ ਬੇਈਮਾਨ ਬਣਿਆਂ ਹੋਇਆ ਹੈ ਜਿਸਨੇ ਖੋਜੀ ਪੱਤਰਕਾਰੀ ਕਦੇ ਪੈਦਾ ਹੀ ਨਹੀਂ ਕੀਤੀ ਬਲਕਿ ਰਾਜਨੀਤਕਾਂ ਦੀਆਂ ਤਲੀਆਂ ਚੱਟਣ ਵਾਲਾ ਮਜਬੂਰ ਪੱਤਰਕਾਰ ਵਰਗ ਪੈਦਾ ਕੀਤਾ ਹੈ। ਅਜਾਦ ਸੋਚਣੀ ਨਾਲ ਖੋਜੀ ਪੱਤਰਕਾਰੀ ਕਰਨ ਵਾਲਿਆਂ ਦੇ ਨਾਂਸੀਂ ਧੂੰਆਂ ਦੇਣਾਂ ਮੀਡੀਆਂ ਵਰਗ ਦੇ ਕਬਜਾ ਕਾਰਾਂ ਦਾ ਸੌਂਕ ਹੈ।
                        ਜਿਸ ਫਸਲ ਵਿੱਚੋਂ ਪੰਜਾਬ ਨੂੰ ਕੋਈ ਫਾਇਦਾ ਜਾਂ ਲਾਭ ਹੀ ਨਹੀ ਹੋ ਰਿਹਾ ਉਸਦੀ ਖੇਤੀ ਕਰਨ ਜਾਂ ਕਰਵਾਉਣ ਦਾ ਜਿੰਮਾਂ ਬੇਅਕਲੇ ਰਾਜਨੀਤਕ ਜਾਂ ਦਿੱਲੀਆਂ ਦੇ ਦਲਾਲ ਹੀ ਹੋ ਸਕਦੇ ਹਨ ਉਹ ਭਾਵੇਂ ਖੇਤੀਬਾੜੀ ਮਾਹਰ ਅਖਵਾਉਣ ਜਾਂ ਯੂਨੀਵਰਸਟੀਆਂ ਦੇ ਵਿਗਿਆਨੀ, ਪਰੋਫੈਸਰ ਹੀ ਕਿਉਂ ਨਾਂ ਅਖਵਾਉਂਦੇ ਹੋਣ। ਜਦ ਤੱਕ ਸਰਕਾਰਾਂ ਸਬਸਿਡੀਆਂ ਦੇਣ ਦੀ ਬਜਾਇ ਦਿੱਲੀ ਦੇ ਠੱਗਾਂ ਜਾਂ ਵੱਡੇ ਲੁਟੇਰੇ ਮਾਲਕਾਂ ਦੀ ਅਸਲੀਅਤ ਨੂੰ ਨਹੀਂ ਸਮਝ ਸਕਦੀਆਂ ਉਹ ਪੰਜਾਬ ਦੁਸਮਣੀ ਹੀ ਬਣੀਆਂ ਰਹਿਣਗੀਆਂ।
                         ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਰਵਾਇਤੀ ਫਸਲਾਂ ਦੀ ਥਾਂ ਝੋਨੇ ਦੀ ਖੇਤੀ ਵੱਲ ਮੋੜਨ ਲਈ ਮੂਰਖ ਰਾਜਨੀਤਕਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਨੇ ਦਿੱਲੀ ਹਕੂਮਤ ਦੇ ਇਸਾਰੇ ਤੇ ਰਲਕੇ ਪੰਜਾਬ ਨੂੰ ਫਸਾਇਆ ਸੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ। ਜਦ ਪੰਦਰਾਂ ਸਾਲ ਅੱਤਵਾਦ ਖਾੜਕੂਵਾਦ ਦੀ ਹਨੇਰੀ ਵੀ ਪੰਜਾਬ ਨੂੰ ਤਬਾਹ ਨਾਂ ਕਰ ਸਕੀ ਤਦ ਇਸ ਝੋਨੇ ਦੀ ਖੇਤੀ ਦੇ ਨਾਲ ਪੰਜਾਬ ਕਰਜੇ ਦੇ ਜਾਲ ਵਿੱਚ ਫਸਦਾ ਤੁਰਿਆ ਗਿਆ। ਜਿਉਂ ਹੀ ਪੰਜਾਬ ਦਾ ਕਿਸਾਨ ਦੂਸਰੀਆ ਫਸਲਾਂ ਵਲ ਮੂੰਹ ਕਰਦਾ ਸੀ ਤਦ ਹੀ ਝੋਨੇਂ ਦੀ ਫਸਲ ਲਈ ਬੋਨਸ ਅਤੇ ਮੁਫਤ ਬਿਜਲੀ ਵਰਗੇ ਰਿਆਇਤਾਂ ਸਬਸਿਡਿਆ ਦੇ ਜਹਿਰ ਵਾਲੇ ਟੁਕੜੇ  ਸਿੱਟੇ ਗਏ। ਮੁਫਤ ਬਿਜਲੀ ਦਾ ਬੋਝ ਵੀ ਪੰਜਾਬ ਬਿਜਲੀ ਬੋਰਡ ਤੇ ਪਾਕੇ ਉੇਸਦਾ ਲੱਕ ਤੋੜ ਦਿੱਤਾ ਗਿਆ ਜਿਸ ਕਾਰਨ ਬਿਜਲੀ ਦੀ ਕਮੀ ਪੈਦਾ ਹੋਈ ਅਤੇ ਦੁਸਰੇ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਬਿਜਲੀ ਦੇ ਰੇਟ ਉੱਚੇ ਹੁੰਦੇ ਰਹੇ ਜਿਸ ਨਾਲ ਪੰਜਾਬ ਦੇ ਉਦਯੋਗ ਫੇਲ ਹੋ ਗਏ। ਪੰਜਾਬ ਦੀ ਇੰਡਸਟਰੀ ਦੁਜੇ ਸੂਬਿਆਂ ਵੱਲ ਪਰਵਾਸ਼ ਕਰ ਗਈ। ਬਿਜਲੀ ਬੋਰਡ ਨੂੰ ਸੈਂਟਰ ਸਰਕਾਰ ਦੀਆਂ ਘੁਰਕੀਆਂ ਕਾਰਨ ਕਿਸਾਨਾ ਨੂੰ 6000 ਕਰੋੜ ਸਲਾਨਾ ਦੀ ਸਬਸਿਡੀ ਪੰਜਾਬ ਦੇ ਖਜਾਨੇ ਵਿੱਚੋਂ ਦੇਣ ਲਈ ਮਜਬੂਰ ਕੀਤਾ ਗਿਆ ।ਇਹ ਲੋਕਾਂ ਤੋਂ ਉਗਰਾਹੇ ਟੈਕਸ਼ਾਂ ਦੀ ਸਿੱਧੀ ਦੁਰਵਰਤੋਂ ਅਤੇ ਸਮੁੱਚੇ ਪੰਜਾਬੀਆਂ ਨੂੰ ਲੁੱਟਣ ਤੇ ਤਬਾਹ ਕਰਨ ਤੋਂ ਘੱਟ ਨਹੀਂ ਸੀ। ਬੇਅਕਲੇ ਰਾਜਨੀਤਕਾਂ ਦੀ ਕੁਰਸੀ ਪੱਕੀ ਹੁੰਦੀ ਰਹੀ ਪੰਜਾਬ ਉਜੜਦਾ ਰਿਹਾ। ਨੀਰੋ ਬੰਸਰੀ ਵਜਾਉਂਦੇ ਰਹੇ ਉਹਨਾਂ ਦੇ ਨਜਾਰਿਆਂ ਵਾਲੇ ਥਾਂ ਗੁੜਗਾਉਂ ਤੋਂ ਸਿਮਲਿਆਂ ਦੇ ਬਾਗਾਂ ਤੱਕ ਦਾ ਸਫਰ ਕਰਦੇ ਰਹੇ। ਆਮ ਪੰਜਾਬੀ ਇਸ ਹੋਣੀ ਤੋਂ ਅਣਜਾਣ ਰਾਜਨੀਤਕਾਂ ਦੇ ਏਜੰਟਾ ਧਰਮ ਪਰਚਾਰਕਾਂ ਪਖੰਡਾਂ ਖਾਲਿਸਤਾਨਾਂ ਦੀ ਖੇਡ ਅਨੰਦ ਮਾਣਦਾ ਸੁੱਤਾ ਰਿਹਾ।
              ਪੰਜਾਬ ਨੂੰ ਜਗਾਉਣ ਵਾਲੇ ਬਣ ਸਕਣ ਵਾਲੇ ਪੁੱਤ ਅੱਤਵਾਦ ਦੇ ਨਾਂ ਥੱਲੇ ਪਿਛਲੇ ਦਹਾਕਿਆਂ ਵਿੱਚ ਮੌਤ ਦੀ ਘੋੜੀ ਚੜਾ ਦਿੱਤੇ ਗਏ ਸਨ ਜਿੰਹਨਾਂ ਅੱਜ ਅਗਵਾਈ ਦੇਣ ਦੇ ਯੋਗ ਬਣ ਚੁਕਿਆ ਹੋਣਾਂ ਸੀ। ਅੱਜ ਵੀ ਪੰਜਾਬ ਕਿਸੇ ਮਰਦ ਦਲੇਰ ਸਿਆਣੇ ਆਗੂ ਸੂਰਮੇ  ਦੀ ਰਾਹ ਦੇਖ ਰਿਹਾ ਹੈ ਜੋ ਕਿ ਕੁਦਰਤ ਦੇ ਹੱਥ ਵੱਸ਼ ਹੈ ਕਿ ਉਹ ਕਦ ਪੰਜਾਬ ਨੂੰ ਕੋਈ ਯੋਗ ਸੱਚਾ ਆਗੂ ਦਿੰਦੀ ਹੈ ਆਸ ਕਰਨੀ ਬਣਦੀ ਹੈ ਕਿਉਂਕਿ ਆਸ ਤੇ ਹੀ ਸੰਸਾਰ ਜਿਉਂਦਾ ਹੈ
              ਗੁਰਚਰਨ ਸਿੰਘ ਪੱਖੋ ਕਲਾਂ ਜਿਲਾ ਬਰਨਾਲਾ ਮੋਬਾਈਲ 9417727245

Sunday, 19 March 2017

ਲੋਕਤੰਤਰ ਰਾਂਹੀ ਆਮ ਲੋਕ ਹੀ ਕਰਾਂਤੀਆਂ ਕਰਦੇ ਹਨ ਆਗੂ ਨਹੀਂ


ਦੁਨੀਆਂ ਦੇ ਆਮ ਲੋਕ ਸਮਾਜ ਦੇ ਆਪੇ ਬਣੇ ਸਿਆਣੇ ਅਤੇ ਵਿਦਵਾਨ ਲੋਕਾਂ ਦੀਆਂ ਨਜਰਾਂ ਵਿੱਚ ਕਦੇ ਵੀ ਵਿਸੇਸ ਨਹੀਂ ਹੁੰਦੇ ਪਰ ਸਮਾਜ ਦੇ ਸਾਰੇ ਇਨਕਲਾਬ ਆਮ ਆਦਮੀ ਦੇ ਪੇਟੋਂ ਹੀ ਜਨਮ ਲੈਂਦੇ ਹਨ। ਆਮ ਆਦਮੀ ਬਹੁਤ ਹੀ ਸਿਆਣਾਂ ਅਤੇ ਸਮਝਦਾਰ ਹੁੰਦਾਂ ਹੈ। ਦੁਨੀਆਂ ਦੇ ਮਹਾਨ ਗਿਆਨਵਾਨ ,ਪੀਰ ,ਪੈਗੰਬਰ ਹਮੇਸਾਂ ਆਮ ਲੋਕਾਂ ਦੁਨੀਆਂ ਦੇ ਸਭ ਤੋਂ ਵੱਡੇ ਜਾਂ ਰੱਬ ਦਾ ਰੂਪ ਇੰਹਨਾਂ ਆਮ ਲੋਕਾਂ ਵਿੱਚ ਹੀ ਦੇਖਦੇ ਹਨ। ਪੰਜਾਬੀਆਂ ਦੇ ਰਹਿਬਰ ਧਾਰਮਿਕ ਪੁਰਸਾਂ ਨੇ ਤਾਂ ਆਮ ਸੰਗਤ ਰੂਪੀ ਲੋਕਾਂ ਨੂੰ ਗੁਰੂ ਬੀਹ ਹਿੱਸੇ ਅਤੇ ਸੰਗਤ ਇੱਕੀ ਹਿੱਸੇ ਕਹਿਕੇ ਆਪਣੇ ਆਪ ਤੋਂ ਵੀ ਵੱਡੇ ਸਨਮਾਨ ਦਿੱਤੇ ਹਨ । ਗੁਰੂ ਗੋਬਿੰਦ ਸਿੰਘ ਨੇ ਤਾਂ ਇੱਥੋ ਤੱਕ ਕਿਹਾ ਹੈ ਕਿ ਜੇ ਮੈਂ ਅੱਜ ਕੁੱਝ ਹਾਂ ਤਾਂ ਇਹਨਾਂ ਲੋਕਾਂ ਦੇ ਕਾਰਨ ਹੀ ਹਾਂ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਲੋਕ ਫਿਰਦੇ ਹਨ ਇਸ ਸੰਸਾਰ ਤੇ, ਗੁਰੂ ਕਾ ਮੁੱਖ ਵਾਕ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨੋ ਮੋ ਸੇ ਕਰੋਰ ਪਰੈ , ਦਾ ਭਾਵ ਇਹੋ ਹੀ ਹੈ। ਪਿੱਛਲੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਜਿਸ ਤਰਾਂ ਦੇ ਇੱਕ ਪਾਸੜ ਨਤੀਜੇ ਦੇਕੇ ਨਵਾਂ ਇਤਿਹਾਸ ਲਿਖਿਆ ਹੈ ਸੋਚਣ ਲਈ ਮਜਬੂਰ ਕਰ ਦਿੰਦਾਂ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਇਸਨੂੰ ਇੱਕ ਵਿਅਕਤੀ ਕੇਜਰੀਵਾਲ ਦੀ ਕਾਰੁਜਗਾਰੀ ਪਰਚਾਰ ਰਿਹਾ ਹੈ ਜਦੋਂ ਕਿ ਇਹੀ ਇੱਕ ਵਿਅਕਤੀ ਨੌਂ ਮਹੀਨੇ ਪਹਿਲਾਂ ਦਿੱਲੀ ਵਿੱਚ ਸਾਰੀਆਂ ਸੀਟਾਂ ਹਾਰ ਗਿਆ ਸੀ। ਲੋਕਤੰਤਰ ਵਿੱਚ ਜੇ ਕੋਈ ਰਾਜਨੀਤਕ ਹੀ ਚਮਤਕਾਰ ਕਰ ਸਕਦੇ ਹੋਣ ਤਦ ਉਹ ਤਾਂ ਹਰ ਚੋਣ ਹੀ ਜਿੱਤ ਲਿਆ ਕਰਨ।
ਆਮ ਲੋਕ ਕਿੰਨੇ ਸਿਆਣੇ ਅਤੇ ਸਮਝਦਾਰ ਹੁੰਦੇ ਹਨ ਇਸਦੀ ਵਿਆਖ਼ਿਆ ਕਰਨੀ ਬਹੁਤ ਹੀ ਮੁਸਕਲ ਹੈ । ਇਸ ਗੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਹਜਾਰਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਸੱਚ ਫਿਰ ਵੀ ਪੂਰਾ ਨਹੀਂ ਕਿਹਾ ਸਕਦਾ ਕਿਉਂਕਿ ਲੋਕ ਖੁਦਾ ਦਾ ਰੂਪ ਹੁੰਦੇ ਹਨ ਅਤੇ ਖੁਦਾ ਨੂੰ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ । ਖੁਦਾ ਹਮੇਸਾਂ ਸੱਚ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਨਾਨਕ ਜੀ ਅਨੁਸਾਰ ਸੱਚ ਅਕੱਥ ਹੈ ਜਿਸਨੂੰ ਕੋਈ ਪੂਰਾ ਵਰਣਨ ਨਹੀਂ ਕਰ ਸਕਦਾ॥ ਗੁਰੂ ਨਾਨਕ ਜੀ ਆਪਣੇ ਬੋਲਾਂ ਵਿੱਚ ਆਪਣੇ ਆਪ ਨੂੰ ਕਹਿੰਦੇ ਹਨ ਕਿ ਹੇ ਖੁਦਾ (ਸੱਚ) ਜੇ ਮੈਂ ਤਨੂੰ ਤਿਲ ਮਾਤਰ ਵੀ ਸਮਝ ਸਕਾਂ ਜਾਂ ਬਿਆਨ ਕਰ ਸਕਾਂ ਤਦ ਵੀ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂਗਾ ਪਰ ਹੇ ਸੱਚ ਰੂਪੀ ਖੁਦਾ ਤੈਨੂੰ ਤਿਲ ਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਆਮ ਲੋਕ ਕਦੇ ਵੀ ਦੁਨੀਆਂ ਦੇ ਪਰਚਾਰ ਯੁੱਧ ਦੇ ਨਾਇਕ ਨਹੀਂ ਹੁੰਦੇ ਬਲਕਿ ਕਰਮ ਖੇਤਰ ਦੇ ਨਾਇਕ ਹੀ ਹੁੰਦੇ ਹਨ। ਆਮ ਲੋਕ ਕਦੇ ਵੀ ਵਡਿਆਂਈਆਂ ਅਤੇ ਚੌਧਰਾਂ ਦੇ ਭੁੱਖੇ ਨਹੀਂ ਹੁੰਦੇ ਅਤੇ ਨਾਂਹੀ ਆਪਣੇ ਆਪ ਨੂੰ ਖੁਦਾ ਵਾਂਗ ਪਰਗਟ ਹੋਣ ਦਿੰਦੇ ਹਨ ਪਰ ਸਹੀ ਸਮਾਂ ਆਉਣ ਤੇ ਚੁੱਪ ਕਰਿਆਂ ਹੋਇਆਂ ਵੀ ਇੱਕ ਛੋਟੇ ਜਿਹੇ ਕਰਮ ਨਾਲ ਹੀ ਇਨਕਲਾਬ ਸਿਰਜ ਦਿੰਦੇ ਹਨ। ਦੁਨੀਆਂ ਦੇ ਚੌਧਰੀ ਅਤੇ ਵਿਦਵਾਨ ਅੱਖਾਂ ਟੱਡੀ ਦੇਖਦੇ ਹੀ ਰਹਿ ਜਾਂਦੇ ਹਨ। ਵਰਤਮਾਨ ਸਮੇਂ ਦੇਸ਼ ਦਾ ਮੀਡੀਆਂ ਚਲਾਊ ਚਲਾਕ ਅਤੇ ਸਿਆਣਾਂ ਅਖਵਾਉਂਦਾ ਵਰਗ ਅਤੇ ਮੀਡੀਏ ਵਿੱਚ ਕੰਮ ਕਰਨ ਵਾਲੇ ਸਿਆਣੇ ਅਖਵਾਉਂਦੇ ਵਿਸਲੇਸਣਕਾਰ ਸਮਝ ਹੀ ਨਹੀਂ ਸਕੇ ਕਿ ਦਿੱਲੀ ਦੇ ਆਮ ਲੋਕ ਕਿਹੜਾ ਇਨਕਲਾਬ ਕਰਨ ਜਾ ਰਹੇ ਹਨ। ਇਸ ਤਰਾਂ ਹੀ ਮੋਦੀ ਸਾਹਿਬ ਨੂੰ ਪਰਧਾਨ ਮੰਤਰੀ ਬਣਨ ਯੋਗਾ ਬਹੁਮੱਤ ਦੇਣ ਸਮੇਂ ਵੀ ਲੋਕਾਂ ਨੇ ਇਹੋ ਇਨਕਲਾਬ ਦਿੱਤਾ ਸੀ। ਅਸਲ ਵਿੱਚ ਲੋਕ ਉਹ ਖੁਦਾ ਹੁੰਦੇ ਹਨ ਜੋ ਇਨਕਲਾਬਾਂ ਦੇ ਦਾਅਵੇ ਕਰਨ ਵਾਲਿਆਂ ਦੇ ਸੱਚ ਨੂੰ ਨੰਗਾਂ ਕਰਨ ਲਈ ਆਪਣੀ ਬਿਛਾਤ ਵਿਸਾ ਦਿੰਦੇ ਹਨ । ਮੋਦੀ ਅਤੇ ਕੇਜਰੀਵਾਲ ਨੂੰ ਪੂਰਨ ਬਹੁਮੱਤ ਦੇਕੇ ਫਸਾ ਦਿੱਤਾ ਹੈ ਕਿ ਲਉ ਤੁਸੀਂ ਹੁਣ ਆਪਣੇ ਵਾਅਦੇ ਪੂਰੇ ਕਰਕੇ ਦਿਖਾਉ ਪਰ ਇਹ ਦੋਨੋਂ ਆਗੂ ਹੁਣ ਲੋਕਾਂ ਦੇ ਬਹੁਮੱਤ ਦੇ ਜਾਲ ਵਿੱਚ ਫਸੇ ਹੋਏ ਬਾਘੜ ਬਿੱਲੇ ਬਣ ਗਏ ਹੋਏ ਝਾਕ ਰਹੇ ਹਨ ਕਿ ਹੁਣ ਅਸੀਂ ਕਿਵੇ ਨਿਕਲੀਏ ਇਸ ਜਾਲ ਵਿੱਚੋਂ । ਇਸ ਜਾਲ ਦਾ ਭਾਵ ਹੈ ਕਿ ਪੂਰਨ ਬਹੁਮੱਤ ਵਿੱਚ ਬੀਜੇਪੀ ਦਾ ਰਾਮ ਮੰਦਰ ਬਨਾਉਣ ਦਾ ਦਾਅਵਾ ਝੂਠਾ ਪੈ ਰਿਹਾ ਹੈ। ਮੋਦੀ ਦਾ ਕਾਲਾ ਧਨ ਲਿਆਉਣ ਦਾ ਦਾਅਵਾ ਹਵਾ ਹੋ ਗਿਆ ਹੈ। ਬਾਕੀ ਹੋਰ ਬੋਲੇ ਹੋਏ ਵੱਡੇ ਝੂਠ ਮੋਦੀ ਅਤੇ ਬੀਜੇਪੀ ਦਾ ਮੂੰਹ ਚਿੜਾ ਰਹੇ ਹਨ। ਆਮ ਲੋਕਾਂ ਨੂੰ ਕੁੱਝ ਵੀ ਫਰਕ ਨਹੀਂ ਪੈਂਦਾ ਵਿਕਾਸ ਹੋਵੇ ਨਾਂ ਹੋਵੇ ਕਿਉਂਕਿ ਇਹਨਾਂ ਤਾਂ ਕੁਦਰਤ ਅਤੇ ਖੁਦਾਈ ਰਹਿਮਤ ਸਹਾਰੇ ਜਿਉਣਾਂ ਹੈ ਚਿੰਤਾਂ ਗਰਸਤ ਤਾਂ ਅਮੀਰ ਲੋਕ ਹੁੰਦੇ ਹਨ ਜਿੰਹਨਾਂ ਦੀਆਂ ਹਵਸ਼ਾਂ ਅਤੇ ਅੱਯਾਸੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਆਮ ਲੋਕ ਤਨ ਤੋਂ ਨੰਗੇ ਪੇਟ ਤੋਂ ਭੁੱਖੇ ਹੋਣ ਦੇ ਬਾਵਜੂਦ ਲੀਡਰਾਂ ਦੀ ਸਭ ਕੁੱਝ ਹੁੰਦੇ ਹੋਏ ਵੀ ਬੇਸਰਮਾਂ ਵਾਲੀ ਤਰਸਯੋਗ ਹਾਲਤ ਤੇ ਹੱਸ ਰਹੇ ਹਨ।
ਮੋਦੀ ਸਰਕਾਰ ਅਤੇ ਇਸਦੇ ਦੂਸਰੇ ਸਿਪਾਹ ਸਲਾਰਾਂ ਦੀ ਹੰਕਾਰੀ ਸੋਚ ਨੂੰ ਬੰਨ ਲਾਉਣ ਵਾਸਤੇ ਇੱਕ ਹੋਰ ਬੜਬੋਲੇ ਕੇਜਰੀਵਾਲ ਨੂੰ ਨੰਗਾਂ ਕਰਨ ਦੀ ਮੁਹਿੰਮ ਆਮ ਲੋਕਾਂ ਨੇ ਦਿੱਲੀ ਚੋਣ ਦੇ ਨਤੀਜਿਆਂ ਰਾਂਹੀ ਸੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਭੇਸ ਵਿੱਚ ਅੰਨਾਂ ਹਜਾਰੇ ਵਰਗੇ ਸਾਫ ਦਿਲ ਬਜੁਰਗ ਦੇ ਮੋਢਿਆਂ ਤੇ ਚੜਕੇ ਕੁਰਸੀ ਤੇ ਪਹੁੰਚਣ ਦੀ ਕੋਸਿਸ ਕਰਨ ਵਾਲੇ ਧੋਖੇਬਾਜ ਕੇਜਰੀਵਾਲ ਦੇ ਬੋਲੇ ਹੋਏ ਝੂਠ ਨੂੰ ਸੱਚ ਕਰਨ ਦੀ ਚੁਣੌਤੀ ਪੂਰੀ ਕਰਨ ਦੀ ਕਸਵੱਟੀ ਤਿਆਰ ਕਰ ਦਿੱਤੀ ਹੈ ਜਿਸ ਲਈ ਕੇਜਰੀਵਾਲ ਨੂੰ ਆਸ ਹੀ ਨਹੀਂ ਸੀ । ਬਹੁਮੱਤ ਨਾਂ ਹੋਣ ਦੇ ਦਾਅਵੇ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਨ ਵਾਲੇ ਕੇਜਰੀਵਾਲ ਅਤੇ ਚਾਰ ਜਾਣਿਆਂ ਦੀ ਚੌਕੜੀ ਹੁਣ ਉਹਨਾਂ ਦੇ ਬੋਲੇ ਹੋਏ ਸਬਦਾਂ ਤੇ ਕਾਇਮ ਰਹਿਣ ਨੂੰ ਕਹਿਣ ਵਾਲਿਆਂ ਯੋਗੇਦਰ ਯਾਦਵ ਅਤੇ ਦੋਨੋਂ ਭੂਸਣਾਂ ਨੂੰ ਵੀ ਪਾਰਟੀ ਤੋਂ ਦੂਰ ਕਰਨ ਦੀਆਂ ਸਕੀਮਾਂ ਲੜਾ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਲੋਕਾਂ ਦੇ ਵੀ ਅੱਖਾਂ ਅਤੇ ਕੰਨ ਹੁੰਦੇ ਹਨ ਜੋ ਸੁਣ ਅਤੇ ਵੇਖ ਰਹੇ ਹਨ। ਹੁਣ ਲੋਕਪਾਲ ਅਤੇ ਜੋਕਪਾਲ ਦਾ ਫਰਕ ਕਿਉਂ ਧੁੰਦਲਾਂ ਹੋ ਰਿਹਾ ਹੈ। ਦਿੱਲੀ ਛੱਡੋ ਪਾਰਟੀ ਦਾ ਲੋਕਪਾਲ ਹੀ ਕਿਉਂ ਚੀਕਦਾ ਫਿਰਦਾ ਹੈ। ਆਮ ਲੋਕਾਂ ਫਿਰ ਹੱਸ ਰਹੇ ਹਨ ਕਿਉਂਕਿ ਇਹ ਲੋਕ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਬੋਲ ਪੂਰੇ ਕਰ ਰਹੇ ਹਨ ਕਿ ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ। ਆਮ ਲੋਕ ਕਦੇ ਖੁਦ ਤਮਾਸਾ ਨਹੀਂ ਕਰਦੇ ਹੁੰਦੇ ਇਹ ਤਾਂ ਤਮਾਸਾ ਕਰਨ ਦਾ ਦਅਵਾ ਕਰਨ ਵਾਲਿਆਂ ਦਾ ਵੀ ਤਮਾਸਾ ਬਣਾ ਦਿੰਦੇ ਹਨ । ਅਨੰਤ ਖੁਦਾ ਅਤੇ ਕੁਦਰਤ ਦੇ ਦਾਸ ਲੋਕ ਤਮਾਸਾ ਬਣੇ ਨੇਤਾਵਾਂ ਦਾ ਤਮਾਸਾ ਹੀ ਵੇਖਦੇ ਹਨ। ਵਿਕਾਸ ਨਾਂ ਦਾ ਪੰਛੀ ਅਮੀਰਾਂ ਅਤੇ ਲਾਲਸਾਵਾਦੀ ਭੁੱਖੇ ਬੇਸਬਰੇ ਲੋਕਾਂ ਦੀ ਖੇਡ ਹੈ ਆਮ ਲੋਕ ਤਾਂ ਧਰਤੀ ਦੇ ਦੂਜੇ ਜਾਨਵਰਾਂ ਪਸੂ ਪੰਛੀਆਂ ਵਾਂਗ ਜੀਵਨ ਜਿਉਂਦੇ ਹਨ ਸੋ ਉਹਨਾਂ ਨੂੰ ਤਾਂ ਇਸ ਵਿਕਾਸ ਨੇ ਕਦੇ ਸੁੱਖ ਨਹੀਂ ਦਿੱਤਾ। ਜਿਸ ਤਰਾਂ ਵਿਕਾਸਵਾਦੀ ਲੋਕਾਂ ਦੀ ਬਦੌਲਤ ਪੰਜਾਬ ਵਿੱਚੋਂ ਪਸੂ ਪੰਛੀ ਕਿੱਕਰਾਂ ਬੇਰੀਆਂ ਆਦਿ ਦਰੱਖਤ ਛੱਡ ਕੇ ਭੱਜ ਰਹੇ ਹਨ ਇਸ ਤਰਾਂ ਹੀ ਅਮੀਰਾਂ ਦੀਆਂ ਬਸਤੀਆਂ ਵਿੱਚੋਂ ਗਰੀਬ ਲੋਕ ਭੱਜ ਜਾਂਦੇ ਹਨ ਦੂਸਰੇ ਇਲਾਕਿਆਂ ਵੱਲ ਜਾਂ ਕੁਦਰਤ ਦੀ ਗੋਦ ਵਿੱਚ ਮੌਤ ਦੀ ਝੋਲੀ ਜਾ ਡਿੱਗਦੇ ਹਨ ਬਿਨਾਂ ਕਿਸੇ ਇਲਾਜ ਦੇ ਬਿਨਾਂ ਕਿਸੇ ਕੋਸਿਸ ਦੇ ਕਿਉਂਕਿ ਇਹ ਮਹਿੰਗੇ ਇਲਾਜ ਜਾਂ ਪਰਬੰਧ ਤਾਂ ਅਮੀਰਾਂ ਲੁਟੇਰਿਆਂ ਠੱਗਾਂ ਰਾਜਨੀਤਕਾਂ ਦਾ ਜੋ ਮੌਤ ਤੋਂ ਡਰਦੇ ਹਨ ਦਾ ਹੀ ਰਾਹ ਹੈ। ਆਮ ਬੰਦਾਂ ਤਾਂ ਹਮੇਸਾਂ ਅਨੰਤ ਖੁਦਾ ਅਤੇ ਕੁਦਰਤ ਦੇ ਰਹਿਮ ਤੇ ਹੀ ਜਿਉਂਦਾਂ ਹੈ ,ਜਿਉਂਦਾਂ ਰਹੇਗਾ। ਅਮੀਰ ਲੋਕ ਆਪਣੇ ਮਾਇਆਂ ਦੇ ਪਹਾੜ ਖੜੇ ਕਰਨ ਲਈ ਆਮ ਲੋਕਾਂ ਦੀਆਂ ਬਸਤੀਆਂ ਵੱਲ ਉਹਨਾਂ ਦੀ ਕਿਰਤ ਲੁੱਟਣ ਲਈ ਸਦਾ ਭੱਜਦੇ ਰਹਿਣਗੇ। ਖੁਦਾ ਰੂਪੀ ਨਿਰਵੈਰ ਆਮ ਲੋਕ ਆਪਣੀਆਂ ਜਾਨਾਂ ਅਤੇ ਕਰਮਾਂ ਦੀ ਬਲੀ ਦੇਕੇ ਵੀ ਅਮੀਰਾਂ ਦਾ ਤਮਾਸਾ ਸਦਾ ਬਣਾਈ ਰੱਖਣਗੇ।
ਹੇ ਦੁਨੀਆਂ ਦੇ ਚਲਾਕ ,ਸਿਆਣੇ, ਵਿਦਵਾਨ , ਅਮੀਰ, ਪਰਾਈ ਕਿਰਤ ਲੁੱਟਕੇ, ਧੋਖੇਬਾਜ ਲੋਕੋ, ਸਿਆਸਤਦਾਨੋ ਆਮ ਲੋਕ ਖੁਦਾ ਦਾ ਰੂਪ ਹੁੰਦੇ ਹਨ ਇਹ ਗੁਰੂ ਨਾਨਕ ਦੇ ਨਿਰਵੈਰ, ਕਰਤਾ ਪੁਰਖ, ਅਜੂਨੀ, ਆਪਣੇ ਆਪ ਤੋਂ ਬਣੇ ਹੋਏ ਹਨ ਅਤੇ ਇਹ ਜੱਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਦਾ ਮੁਸੱਜਮਾ ਹਨ ਸੋ ਇੰਹਨਾਂ ਨਾਲ ਧੋਖਾ ਕਰਨ ਦੀ ਗਲਤੀ ਨਾਂ ਕਰਿਉ ਕਿਉਂਕਿ ਇਹ ਉਹ ਕੁੱਝ ਵੀ ਕਰ ਸਕਦੇ ਹਨ ਜੋ ਤੁਸੀਂ ਕਦੇ ਵੀ ਸਮਝ ਨਹੀਂ ਸਕਦੇ। ਕੁਦਰਤ ਅਤੇ ਕੁਦਰਤ ਦੇ ਬੰਦਿਆਂ ਭਾਵ ਆਮ ਲੋਕਾਂ ਨਾਲ ਖੇਡਣ ਵਾਲਾ ਇੱਕ ਦਿਨ ਆਪਣੇ ਆਪ ਨਾਲ ਹੀ ਖੇਡ ਕੇ ਰਹਿ ਜਾਂਦਾ ਹੈ। ਆਮ ਲੋਕ ਸਦਾ ਕਰਾਂਤੀਆਂ ਦਾ ਨਾਇਕ ਸੀ , ਹੈ ਅਤੇ ਰਹੇਗਾ। ਅਕਲਾਂ ਦੇ ਘੋੜੇ ਤੇ ਚੜਨ ਵਾਲਿਉ ਕਦੀ ਗਿਆਨ ਦੀ ਅੱਖ ਖੋਲ ਕੇ ਵੇਖਿਉ ਤਦ ਤੁਹਾਨੂੰ ਖਾਸ ਲੋਕ ਗੱਦਾਰ ਅਤੇ ਆਮ ਲੋਕ ਖੁਦਾ ਰੂਪ ਦਿਖਾਈ ਦੇਣਗੇ। ਜਿਹੜਾ ਮਨੁੱਖ ਆਮ ਲੋਕਾਂ ਤੋਂ ਇੱਜਤ ਪਰਾਪਤ ਕਰ ਜਾਵੇ ਉਹ ਸਦਾ ਲਈ ਜਿਉਂਦਾਂ ਹੋ ਜਾਂਦਾ ਹੈ ਦਿੱਲੀ ਦੇ ਚਾਂਦਨੀ ਚੌਕ ਦੀ ਗੁਰੂ ਤੇਗ ਬਹਾਦਰ ਦੀ ਯਾਦਗਾਰ ਗੁਰੂ ਘਰ ਵਿੱਚੋਂ ਹਜਾਰਾਂ ਲੋਕ ਪੇਟ ਭਰਕੇ ਨਿੱਕਲਦੇ ਹਨ ਪਰ ਉਸਦੇ ਸਾਹਮਣੇ ਔਰੰਗਜੇਬ ਅਤੇ ਅਨੇਕਾਂ ਦੂਸਰੇ ਸਿਆਸਤਦਾਨਾਂ ਦੀ ਹੱਵਸ਼ ਦੀ ਨਿਸਾਨੀ ਲਾਲ ਕਿਲਾ ਕਿਸੇ ਦਾ ਪੇਟ ਨਹੀਂ ਭਰਦਾ ਇਸਦੀ ਉਦਾਹਰਣ ਹੈ। ਆਮ ਲੋਕਾਂ ਦੇ ਤਿਰਸ਼ਕਾਰ ਦਾ ਅਤੇ ਸਿਆਸਤਦਾਨਾਂ ਦੀ ਲਲਚਾਈ ਅੱਖ ਦਾ ਲਾਲਕਿਲਾ ਉਹਨਾਂ ਦੀ ਦਿਮਾਗੀ ਸੋਚ ਅਤੇ ਸਮਝ ਦਾ ਵਿਖਾਵਾ ਹੈ। ਇਹੋ ਫਰਕ ਹੈ ਆਮ ਲੋਕਾਂ ਅਤੇ ਦੁਨੀਆਂ ਦੇ ਸਿਆਣੇ ਲੋਕਾਂ ਦਾ ਕਿਉਂਕਿ ਸਿਆਣੇ ਆਮ ਲੋਕ ਸੀਸਗੰਜ ਸਿਰ ਨਿਵਾਉਂਦੇ ਹਨ ਅਤੇ ਰੱਜਕੇ ਨਿਕਲਦੇ ਹਨ ਦੁਨੀਆਂ ਦੇ ਸਿਆਸਤਦਾਨ ਅਤੇ ਲਾਲਸਾਵਾਦੀ ਲੋਕ ਲਾਲ ਕਿਲੇ ਵਿੱਚ ਜਾਣਾਂ ਲੋਚਦੇ ਹਨ ਅਤੇ ਭੁੱਖੇ ਹੋਕੇ ਨਿੱਕਲਦੇ ਹਨ।
ਗੁਰਚਰਨ ਸਿਘ ਪੱਖੋਕਲਾਂ ਫੋਨ 9417727245 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Tuesday, 14 March 2017

ਔਰੰਗਜ਼ੇਬ ਬਾਰੇ ਗਿਆਨ ਗਾਥਾ


10803cd _aurangzeb_cover
Add caption
ਭਾਰਤ ਦੇ ਮੁਗ਼ਲ ਬਾਦਸ਼ਾਹਾਂ ਵਿੱਚੋਂ ਬਾਬੁਰ ਤੇ ਔਰੰਗਜ਼ੇਬ ਨੂੰ ਸਭ ਤੋਂ ਵੱਧ ਤੁਅੱਸਬੀ ਮੰਨਿਆ ਜਾਂਦਾ ਹੈ। ਸਾਡੀਆਂ ਪਾਠ ਪੁਸਤਕਾਂ ਇਨ੍ਹਾਂ ਦੋਵਾਂ ਨੂੰ ਜ਼ਾਲਮ ਤੇ ਅੱਤਿਆਚਾਰੀ ਦੱਸਦੀਆਂ ਹਨ। ਦੋਵਾਂ ਵੱਲੋਂ ਭਾਰਤੀ ਪਰਜਾ ਉੱਤੇ ਢਾਹੇ ਜ਼ੁਲਮਾਂ ਦੀਆਂ ਕਹਾਣੀਆਂ ਸਾਡੀ ਲੋਕ-ਧਾਰਾ ਦਾ ਅੰਗ ਵੀ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ ’ਤੇ ਇੱਕ ਖ਼ਾਸ ਮਜ਼ਹਬੀ ਫਿਰਕੇ ਨੂੰ ਵਹਿਸ਼ੀ ਦੱਸਣ ਤੇ ਨਿੰਦਣ ਲਈ ਉਸ ਦੇ ਮੈਂਬਰਾਂ ਨੂੰ ਬਾਬੁਰ ਤੇ ਔਰੰਗਜ਼ੇਬ ਦੇ ਵਾਰਿਸ ਦੱਸਿਆ ਜਾਂਦਾ ਹੈ। ਬਾਬੁਰ ਨੂੰ ਤਾਂ ਫਿਰ ਵੀ ਕੁਝ ਹੱਦ ਤਕ ਬਖ਼ਸ਼ ਦਿੱਤਾ ਜਾਂਦਾ ਹੈ, ਪਰ ਔਰੰਗਜ਼ੇਬ ਆਲਮਗੀਰ (1618-1707 ਈ.) ਨੂੰ ਤਾਂ ਹਿੰਦੂਆਂ ਨੂੰ ਨਫ਼ਰਤ ਕਰਨ ਵਾਲਾ, ਹੱਤਿਆਰਾ ਅਤੇ ਕੱਟੜ ਇਸਲਾਮਪ੍ਰਸਤ ਦੱਸ ਕੇ ਭਾਰਤੀ ਇਤਿਹਾਸ ਦੇ ਖਲਨਾਇਕਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਅਜਿਹੇ ਪ੍ਰਭਾਵ ਇੰਨੇ ਪੱਕੇ ਹੋ ਚੁੱਕੇ ਹਨ ਕਿ ਪੰਡਿਤ ਜਵਾਹਰਲਾਲ ਨਹਿਰੂ ਵੀ ਔਰੰਗਜ਼ੇਬ ਦੀ ਸ਼ਖ਼ਸੀਅਤ ਨੂੰ ਸਹੀ ਪਰਿਪੇਖ ਤੋਂ ਸਮਝਣ ਤੇ ਪੇਸ਼ ਕਰਨ ਵਿੱਚ ਨਾਕਾਮ ਰਹੇ। ਇਸ ਸਥਿਤੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਨਾ ਤਾਂ ਭਾਰਤੀ ਇਤਿਹਾਸਕਾਰ ਅਤੇ ਨਾ ਹੀ ਬਰਤਾਨਵੀ ਤੇ ਹੋਰ ਵਿਦੇਸ਼ੀ ਇਤਿਹਾਸਕਾਰਾਂ ਨੇ ਭਾਰਤ ਦੇ ਇਸ ਛੇਵੇਂ ਬਾਦਸ਼ਾਹ ਦੀ ਸ਼ਖ਼ਸੀਅਤ ਦੇ ਚੰਗੇਰੇ ਪੱਖਾਂ ਨੂੰ ਲੱਭਣ ਤੇ ਉਭਾਰਨ ਦਾ ਸੰਜੀਦਾ ਯਤਨ ਕੀਤਾ। ਜਿਹੜੇ ਕੁਝ ਯਤਨ ਹੋਏ, ਉਹ ਵੀ ਥੋੜ੍ਹਾ-ਬਹੁਤ ਸੰਤੁਲਨ ਬਿਠਾਉਣ ਦੇ ਇਰਾਦੇ ਨਾਲ ਹੋਏ, ਇਸ ਯਕੀਨ ਨਾਲ ਨਹੀਂ ਕਿ ਬਦੀ ਦੇ ਪੁਤਲਿਆਂ ਅੰਦਰ ਵੀ ਨੇਕੀ ਦੇ ਕਣ ਮੌਜੂਦ ਹੁੰਦੇ ਹਨ।
ਭਾਰਤ ਤਾਂ ਕੀ, ਪਾਕਿਸਤਾਨ ਵਿੱਚ ਵੀ ਔਰੰਗਜ਼ੇਬ ਨੂੰ ਬਹੁਤ ਚੰਗੀ ਰੌਸ਼ਨੀ ਵਿੱਚ ਨਹੀਂ ਦਰਸਾਇਆ ਜਾਂਦਾ। ਇਤਿਹਾਸਕਾਰ ਤੇ ਉੱਘੇ ਕਲਾ ਸਮੀਖਿਅਕ ਫਕੀਰ ਸੱਯਦ ਐਜਾਜ਼ੂਦੀਨ ਨੇ ਪਿਛਲੇ ਦਿਨੀਂ ‘ਡਾਅਨ’ ਵਿੱਚ ‘ਆਲਮਗੀਰੀ’ ਨਾਮੀਂ ਪੁਸਤਕ ਦੀ ਸਮੀਖਿਆ ਕਰਦਿਆਂ ਲਿਖਿਆ ਕਿ ਪਾਕਿਸਤਾਨੀ ਕੱਟੜਪੰਥੀ, ਔਰੰਗਜ਼ੇਬ ਨੂੰ ਇਸ ਕਰਕੇ ਨਾਇਕ ਮੰਨਦੇ ਹਨ ਕਿ ਉਸ ਨੇ ‘‘ਹਿੰਦੂਆਂ ਉੱਤੇ ਕਹਿਰ ਢਾਹੇ ਅਤੇ ਇਸਲਾਮਪ੍ਰਸਤੀ ਨੂੰ ਸ਼ਾਹੀ ਸੋਚਣੀ ਤੇ ਕਰਮ-ਧਰਮ ਦਾ ਅਹਿਮ ਹਿੱਸਾ ਬਣਾਇਆ।’’ ਦੂਜੇ ਪਾਸੇ, ਅਜਿਹੇ ਪਾਕਿਸਤਾਨੀਆਂ ਦੀ ਵੀ ਕਮੀ ਨਹੀਂ ਜੋ ਉਸ ਨੂੰ ‘‘ਮੁਗ਼ਲ ਰਾਜ ਦੇ ਨਿਘਾਰ ਤੇ ਪਤਨ ਦਾ ਮੋਢੀ ਮੰਨਦੇ ਹਨ ਅਤੇ ਇਹ ਸਮਝਦੇ ਹਨ ਕਿ ਉਸ ਦੀਆਂ ਗ਼ਲਤੀਆਂ ਕਾਰਨ ਹੀ ਅੱਠ ਸੌ ਸਾਲਾਂ ਬਾਅਦ ਭਾਰਤੀ ਉਪ ਮਹਾਂਦੀਪ ਵਿੱਚ ਹਿੰਦੂਆਂ ਦੇ ਪ੍ਰਤਾਪ ਦੀ ਵਾਪਸੀ ਹੋਈ ਅਤੇ ਹਿੰਦੂ ਭਾਈਚਾਰਾ ਮੁਸਲਮਾਨਾਂ ਉੱਤੇ ਹਾਵੀ ਹੋਣ ਲੱਗਿਆ।’’
ਅਮਰੀਕੀ ਵਿਦਵਾਨ ਔਡਰੇ ਟਰੁਸ਼ਕੇ ਦੀ ਕਿਤਾਬ ‘ਔਰੰਗਜ਼ੇਬ : ਦਿ ਮੈਨ ਐਂਡ ਦਿ ਮਿੱਥ’ (ਪੈਂਗੁਇਨ ਰੈਂਡਮ ਹਾਊਸ, 399 ਰੁਪਏ) ਭਾਰਤੀ ਇਤਿਹਾਸ ਦੇ ਇਸ ਅਤਿਅੰਤ ਵਿਵਾਦਿਤ ਕਿਰਦਾਰ ਦੀ ਸ਼ਖ਼ਸੀਅਤ ਨਾਲ ਨਿਆਂ ਕਰਨ ਦਾ ਉਪਰਾਲਾ ਹੈ। ਔਡਰੇ ਨੇ ਨਵੇਂ ਤੇ ਸੰਤੁਲਿਤ ਪਰਿਪੇਖ ਤੋਂ ਔਰੰਗਜ਼ੇਬ ਦੀ ਸ਼ਖ਼ਸੀਅਤ ਤੇ ਕਾਰਗੁਜ਼ਾਰੀ ਦਾ ਅਧਿਐਨ ਕੀਤਾ ਹੈ। ਕਿਤਾਬ ਨਾ ਤਾਂ ਉਸ ਨੂੰ ਵਡਿਆਉਂਦੀ ਹੈ ਅਤੇ ਨਾ ਹੀ ਕੰਸਨੁਮਾ ਦੁਸ਼ਟ ਵਜੋਂ ਪੇਸ਼ ਕਰਦੀ ਹੈ। ਔਡਰੇ ਨੇ ਇੱਕ ਸਾਲ ਪਹਿਲਾਂ ‘ਕਲਚਰ ਆਫ਼ ਐਨਕਾਊਂਟਰਜ਼ : ਸੰਸਕ੍ਰਿਤ ਇਨ ਮੁਗਲ ਕੋਰਟ’ ਨਾਮੀਂ ਕਿਤਾਬ ਰਾਹੀਂ ਮੁਗ਼ਲ ਬਾਦਸ਼ਾਹਾਂ ਵੱਲੋਂ ਸੰਸਕ੍ਰਿਤ ਤੇ ਭਾਰਤੀ ਸੱਭਿਅਤਾ ਦੇ ਹੋਰਨਾਂ ਅੰਗਾਂ ਨੂੰ ਸ਼ਾਹੀ ਸੱਭਿਆਚਾਰ ਦਾ ਹਿੱਸਾ ਬਣਾਉਣ ਅਤੇ ਇਸ ਤਰ੍ਹਾਂ ਦੇ ਤਹਿਜ਼ੀਬੀ ਸੁਮੇਲ ਰਾਹੀਂ ਗੰਗਾ-ਜਮੁਨੀ ਤਹਿਜ਼ੀਬ ਨੂੰ ਮਜ਼ਬੂਤੀ ਬਖ਼ਸ਼ਣ ਦਾ ਵਿਦਵਤਾਪੂਰਨ ਖੁਲਾਸਾ ਕੀਤਾ ਸੀ। ਇਹ ਕਿਤਾਬ ਉਸੇ ਅਧਿਐਨ ਦੀ ਹੀ ਕੜੀ ਹੈ।  ਫ਼ਰਕ ਇਹ ਹੈ ਕਿ ਇਹ ਵੱਧ ਸਲੀਕੇ, ਵੱਧ ਕਰੀਨੇ ਨਾਲ ਲਿਖੀ ਗਈ ਹੈ; ਇਸ ਵਿੱਚ ਉਪਨਿਆਸ ਵਾਲਾ ਰਸ ਮੌਜੂਦ ਹੈ ਅਤੇ 89 ਸਾਲ ਜਿਊਣ ਵਾਲੀ ਸ਼ਾਹੀ ਹਸਤੀ ਦੀ ਪੂਰੀ ਗਾਥਾ ਨੂੰ 155 ਪੰਨਿਆਂ ਅੰਦਰ ਸਮੇਟ ਦਿੱਤਾ ਗਿਆ ਹੈ।
10803cd _audreyਇੱਕ ਗੱਲ ਸਾਫ਼ ਹੈ ਕਿ ਜੇਕਰ ਔਰੰਗਜ਼ੇਬ ਬੇਰਹਿਮ ਸੀ ਤਾਂ ਇਤਿਹਾਸ ਨੇ ਵੀ ਉਸ ਨਾਲ ਬੇਤਰਸੀ ਵਰਤੀ। ਉਸ ਬਾਰੇ ਇਹ ਪ੍ਰਭਾਵ ਬੜ੍ਹਾ ਗੂੜ੍ਹਾ ਹੈ ਕਿ ਉਹ ਬੇਦਰਦ ਹੁਕਮਰਾਨ ਸੀ ਜਿਸ ਨੇ ਆਪਣੇ ਪੜਦਾਦਾ ਅਕਬਰ ਦੀ ਸੁਲ੍ਹਾਕੁਲ ਵਿਰਾਸਤ ਮਲੀਆਮੇਟ ਕਰ ਦਿੱਤੀ, ਆਪਣੇ ਦਾਦਾ ਜਹਾਂਗੀਰ ਦੀ ਇਨਸਾਫ਼ਪਸੰਦੀ ਰੋਲ ਕੇ ਰੱਖ ਦਿੱਤੀ ਅਤੇ ਪਿਤਾ ਸ਼ਾਹਜਹਾਂ ਦੇ ਕਲਾ-ਪ੍ਰੇਮ ਨਾਲ ਲਗਾਤਾਰ ਅਨਿਆਂ ਕੀਤਾ। ਉਸ ਨੇ ਬੇਕਿਰਕੀ ਨਾਲ ਹਿੰਦੂ ਮੰਦਿਰ ਢਾਹੇ ਅਤੇ ਨਾਲ ਹੀ ਹਿੰਦੂਆਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰਿਆ।
ਪਰ ਔਡਰੇ ਦੀ ਪੁਸਤਕ ਔਰੰਗਜ਼ੇਬ ਦਾ ਵੱਧ ਸੰਤੁਲਿਤ ਰੂਪ ਪੇਸ਼ ਕਰਦੀ ਹੈ। ਲੇਖਿਕਾ ਨੇ ਸਾਖੀਕਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਇਤਿਹਾਸਕ ਤੱਥਾਂ ਤੇ ਸਬੂਤਾਂ ਨੂੰ ਸਹਿ-ਪਰਿਪੇਖ ਵਿੱਚ ਪੇਸ਼ ਕੀਤਾ ਹੈ। ਉਸ ਨੇ ਔਰੰਗਜ਼ੇਬ ਬਾਰੇ ਝੂਠ-ਸੱਚ ਦਾ ਨਿਤਾਰਾ ਕਰਨ ਦਾ ਸੰਜੀਦਾ ਯਤਨ ਕੀਤਾ ਹੈ। ਉਸ ਨੇ ਔਰੰਗਜ਼ੇਬ ਦੀ ਸ਼ਖ਼ਸੀਅਤ ਵਿਚਲੇ ਨੁਕਸਾਂ ਤੇ ਉਨ੍ਹਾਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਜਿੰਨੇ ਹਿੰਦੂ ਸਰਕਾਰੀ ਅਹਿਲਕਾਰ ਔਰੰਗਜ਼ੇਬ ਨੇ ਨਿਯੁਕਤ ਕੀਤੇ, ਓਨੇ ਕਿਸੇ ਵੀ ਹੋਰ ਮੁਗ਼ਲ ਬਾਦਸ਼ਾਹ ਨੇ ਨਹੀਂ ਕੀਤੇ। ਉਸ ਨੇ ਇੱਕ ਪਾਸੇ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਤੇ ਮਥੁਰਾ ਦਾ ਕੇਸ਼ਵਦੇਵ ਮੰਦਿਰ ਢਾਹੇ, ਪਰ ਦੂਜੇ ਪਾਸੇ ਦੱਖਣੀ ਭਾਰਤ ਵਿੱਚ ਆਪਣੀ ਮੁਹਿੰਮ ਦੌਰਾਨ ਕਿਸੇ ਵੀ ਮੰਦਿਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਕਬਰ ਦੇ ਦਰਬਾਰੀ ਰਾਜਾ ਮਾਨ ਸਿੰਘ ਦਾ ਪੁੱਤਰ ਮਿਰਜ਼ਾ ਰਾਜਾ ਜੈ ਸਿੰਘ ਉਨ੍ਹਾਂ ਜਰਨੈਲਾਂ ਵਿੱਚੋਂ ਸੀ ਜਿਸ ਉੱਤੇ ਔਰੰਗਜ਼ੇਬ ਸਭ ਤੋਂ ਵੱਧ ਯਕੀਨ ਕਰਦਾ ਸੀ। ਮਰਨ ਤੋਂ ਪਹਿਲਾਂ ਔਰੰਗਜ਼ੇਬ ਅੰਦਰ ਇਹ ਅਹਿਸਾਸ ਪ੍ਰਬਲ ਰਿਹਾ ਕਿ ਉਹ ਨਾ ਤਾਂ ਹੁਕਮਰਾਨ ਵਜੋਂ ਕਾਮਯਾਬ ਰਿਹਾ ਅਤੇ ਨਾ ਹੀ ਇਨਸਾਨ ਵਜੋਂ। ਇਸ ਦਾ ਇਕਬਾਲ ਉਸ ਨੇ ਆਪਣੇ ਪੁੱਤਰ ਕਾਮ ਬਖ਼ਸ਼ ਨੂੰ ਲਿਖੇ ਖ਼ਤਾਂ ਵਿੱਚ ਕੀਤਾ।
ਪੁਸਤਕ ਵਿੱਚ ਔਰੰਗਜ਼ੇਬ ਦੇ ਤਿੰਨ ਪ੍ਰਮੁੱਖ ਹਿੰਦੂ ਅਹਿਲਕਾਰਾਂ – ਰਾਜਾ ਰਘੂਨਾਥ, ਚੰਦਰ ਭਾਨ ਬ੍ਰਾਹਮਣ ਅਤੇ ਭੀਮਸੈਨ ਸਕਸੈਨਾ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਪਰ ਉਨ੍ਹਾਂ ਬਾਰੇ ਜਾਣਕਾਰੀ ਬਹੁਤ ਸੀਮਿਤ ਹੈ। ਜੇਕਰ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਤਾਂ ਪੁਸਤਕ ਵਧੇਰੇ ਤਸੱਲੀਬਖ਼ਸ਼ ਜਾਪਣੀ ਸੀ।

Tuesday, 20 December 2016

ਲੋਕ ਰੋਹ,ਗੁਰੂ ਅਤੇ ਜਰਨੈਲ ਦਾ ਕਾਤਲ.............. ਕੇਜਰੀਵਾਲ

                             ਆਮ ਲੋਕਾਂ ਦਾ, ਗੁਰੂ ਦਾ ਅਤੇ ਲੋਕ ਸੰਘਰਸ ਦੇ ਜਰਨੈਲ ਦਾ  ਕਾਤਲ ਬਣਿਆਂ ਮੂਰਖਾਂ ਦਾ ਸਰਦਾਰ ,,,ਕੇਜਰੀਵਾਲ
   2012 -13 ਵਿੱਚ ਸਰਕਾਰਾਂ ਦੀ ਲੁੱਟ ਦੇ ਖਿਲਾਫ ਬਣੇ ਲੋਕ ਰੋਹ ਨੂੰ ਦਿੱਲੀ ਦੇ ਵਿੱਚੋਂ ਚਲਾਏ ਜਾ ਰਹੇ ਕਾਰਪੋਰੇਟ ਘਰਾਣਿਆਂ ਦੇ ਬੰਦਿਆਂ ਨੇ ਵਰਤਣ ਅਤੇ ਤਬਾਹ ਕਰਨ ਲਈ ਆਪਣੇ ਏਜੰਟਾਂ ਨੂੰ ਸਿਸਕੇਰ ਕੇ ਇੱਕ ਤਾਣਾ ਬਾਣਾਂ ਬੁਣਿਆਂ। ਇਸ ਸਮੇਂ  ਕੁੱਝ ਸਰਕਾਰੀ ਨੌਕਰੀਆਂ ਛੱਡ ਚੁੱਕੇ ਅਤੇ ਸੋਸਲ ਵਰਕ ਦੇ ਨਾਂ ਤੇ ਸਰਕਾਰਾਂ ਤੋਂ ਕਰੋੜਾਂ ਲੈਕੇ ਐਨ ਜੀ ਉ ਭਾਵ ਸਮਾਜ ਸੇਵਾ ਦੇ ਸੰਗਠਨ ਚਲਾਉਣ ਵਾਲੇ ਲੋਕਾਂ ਨੂੰ ਸਿਸਕੇਰਿਆ ਗਿਆ। ਇੰਹਨਾਂ ਦਲਾਲਾਂ ਨੇ ਆਪਣੀ ਕਾਰਸਤਾਨੀ ਲਈ ਮਹਾਰਾਸਟਰ ਦੇ ਇੱਕ ਤਿਆਗੀ ਲੋਕ ਸੰਘਰਸ ਲੜਨ ਵਾਲੇ ਬੰਦੇ ਜਿਸਨੇਂ ਰਾਜਸੱਤਾ ਦੇ ਅੱਠ ਮੰਤਰੀ ਅਤੇ ਅਨੇਕਾਂ ਭਰਿਸਟ ਅਫਸਰਾਂ ਨੂੰ ਆਪਣੇ ਨੈਤਿਕ ਤਾਕਤ ਨਾਲ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਚੁਣਿਆ ਜੋ ਕਿ ਅੰਨਾਂ ਹਜਾਰੇ ਸੀ। ਫਿਰਕਾਪ੍ਰਸਤ ਕਾਰਪੋਰੇਟ ਰਾਮਦੇਵ ਉਰਫ ਸਲਵਾਰ ਬਾਬਾ ਨੇ ਵੀ ਇਸ ਅੰਨਾਂ ਹਜਾਰੇ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦਿੱਲੀ ਵਿੱਚ ਕੀਤੀ 25 ਲੱਖ ਲੋਕਾਂ ਦੀ ਰੈਲੀ ਵਿੱਚ ਬੁਲਾਇਆਂ ਸੀ। ਮੀਡੀਆਂ ਵਿੱਚ ਲਾਈਵ ਦਿਖਾਈ ਗਈ ਇਸ ਰੈਲੀ ਵਿੱਚੋਂ ਹੀ ਅੰਨਾਂ ਹਜਾਰੇ ਦੇ ਇਹ ਕੀਤੇ ਕੰਮ ਲੋਕਾਂ ਦੇ ਅਤੇ ਕਾਰਪੋਰੇਟ ਦਲਾਲਾਂ ਨੂੰ ਪਤਾ ਲੱਗੇ ਸਨ। ਰਾਮਦੇਵ ਦੇ ਦੁਬਾਰਾ ਵਰਤਣ ਤੋਂ ਪਹਿਲਾਂ ਹੀ ਇਹ ਕੇਜਰੀਵਾਲ ਟੋਲਾ ਅੰਨਾਂ ਹਜਾਰੇ ਨੂੰ ਆਪਣੇ ਜਾਲ ਦਾ ਹਿੱਸਾ ਬਨਾਉਣ ਵਿੱਚ ਸਫਲ ਹੋ ਗਿਆ ਅਤੇ ਰਾਮਦੇਵ ਟੋਲੇ ਦੇ ਨਾਲ ਫਰਕ ਪਵਾਉਣ ਵਿੱਚ ਵੀ ਸਫਲ ਹੋ ਗਿਆ ਸੀ। ਦਿੱਲੀ ਦੇ ਵਿੱਚ ਭਰਿਸਟ ਤੰਤਰ ਦੇ ਖਿਲਾਫ ਦੇਣ ਵਾਲੇ ਧਰਨੇਂ ਸਮੇਂ ਸਰਕਾਰਾਂ ਅਤੇ ਕਾਰਪੋਰੇਟ ਦਲਾਲ ਟੋਲੇ ਦੀ ਆਸ ਤੋਂ ਵੱਧ ਲੋਕ ਹਮਾਇਤ  ਮਿਲਣ ਤੇ ਇਹ ਸੰਘਰਸ ਦਾ ਪਰਤੀਕ ਬਣਕੇImage result ਰਾਜਸੱਤਾ ਲਈ ਖਤਰਾ ਬਣ ਗਿਆ ਸੀ। ਇਸ ਲੋਕ ਮੰਚ ਨੂੰ ਚਲਾਉਣ ਵਾਲੀ ਜੁੰਡਲੀ  ਜੋ ਸਰਕਾਰੀ ਲਾਬੀ ਅਤੇ ਉਸਦੀ ਦੂਸਰੀ ਆਪੋਜੀਸਨ ਵਿਰੋਧੀ ਗੁੱਟ ਤੋਂ ਵੀ ਬਾਗੀ ਹੋਣ ਦਾ ਦਮ ਭਰਨ ਦੀ ਲਾਲਚੀ ਹੋ ਗਈ। ਇਸ ਸੰਘਰਸ਼ ਦੌਰਾਨ ਲੱਖਾਂ ਲੋਕਾਂ ਦੀ ਹਮਾਇਤ ਨੂੰ ਸਰਕਾਰੀ ਨੀਤੀਆਂ ਬਦਲਾਉਣ ਦੀ ਥਾਂ ਆਪਣੇ ਨਿੱਜੀ ਹਿੱਤਾ ,ਲਾਲਚਾਂ, ਸਿਆਸੀ ਭੁੱਖਾਂ ਦੀ ਪੂਰਤੀ ਕਰਨ ਦੀਆਂ ਸਲਾਹਾਂ ਹੋਣ ਲੱਗੀਆਂ। ਫਕੀਰ ਤਿਆਗੀ ਰੂਹ ਅੰਨਾਂ ਹਜਾਰੇ ਨਵੇਂ ਜਮਾਨੇ ਦੇ ਨਵੇਂ ਠੱਗਾਂ ਤੋਂ ਅਣਜਾਣ ਆਪਣਾਂ ਤਪ, ਆਪਣੀ ਜਿੰਦਗੀ ਵੀ ਦਾਅ ਤੇ ਲਾਉਣ ਤੋਂ ਗੁਰੇਜ ਨਹੀਂ ਕਰ ਰਿਹਾ ਸੀ। ਲੋਕ ਰੋਹ ਭਰਿਸਟ ਤੰਤਰ ਨੂੰ ਜੜੌਂ ਉਖੇੜਨ ਲਈ ਅਰਾਜਕ ਹੋਣ ਵੱਲ ਜਾਣ ਲਈ ਤਿਆਰ ਬੈਠਾ ਸੀ। ਇਸ ਰੋਹ ਨੂੰ ਦੇਖਕੇ ਬੇਈਮਾਨ ਦਲਾਲ ਘਬਰਾ ਰਹੇ ਸਨ ਅਤੇ ਇਸਦਾ ਫਾਇਦਾ ਲੈਣ ਲਈ ਸੌਦੇਬਾਜੀਆਂ ਕਰ ਰਹੇ ਸਨ। ਇਸ ਸੌਦੇਬਾਜੀ ਦਾ ਇਨਾਮ ਹੀ ਸੀ ਕਿ ਇਹ ਲਾਲਚੀ ਜੁੰਡਲੀ ਨੇ ਲੋਕਪਾਲ ਦੇ ਡਰਾਮੇ ਨਾਲ ਜੇਲਾਂ ਵਿੱਚ ਜਾਣ ਦੀ ਥਾਂ ਦਿੱਲੀ ਦੀ ਰਾਜਸੱਤਾ ਦੀ ਕੁਰਸੀ ਤੇ ਬੈਠਣ ਦਾ ਲੁਤਫ ਹਾਸਲ ਕਰ ਲਿਆਂ। ਇਸ ਦਿੱਲੀ ਦੇ ਗੁਲਾਮ ਤਖਤ ਤੇ ਬੈਠਣ ਤੱਕ ਜੋ ਗਦਾਰੀਆਂ ਬੇਈਮਾਨੀਆਂ ਕੀਤੀਆਂ ਗਈਆਂ ਦੇ ਭੇਤ ਸਾਹਮਣੇ ਆਉਣ ਲਈ ਅਣਗਿਣਤ ਲਿਖਤਾਂ ਅਤੇ ਲੰਬੇ ਸਮੇਂ ਲੱਗਣਗੇ।
                          ਲੋਕ ਰੋਹ ਅਤੇ ਦਰਵੇਸ਼ ਅੰਨੇ ਹਜਾਰੇ ਨਾਲ ਗਦਾਰੀ ਕਰਨ ਵਾਲੇ ਟੋਲੇ ਨੇਂ ਸਾਰੇ ਭਰਿਸਟਾਚਾਰ ਵਿਰੋਧੀ ਸੰਘਰਸ਼ ਨੂੰ ਲੋਕਪਾਲ ਨਾਂ ਦੇ ਰਾਜਸੱਤਾ ਦੇ ਗੁਲਾਮ ਜਿੰਨ ਨੂੰ ਸਮਝੌਤੇ ਰੂਪ ਵਿੱਚ ਬੋਤਲ ਵਿੱਚ ਪਾਕੇ ਰੱਖ ਦਿੱਤਾ। ਇਸਤੋਂ ਬਾਅਦ ਅੰਨਾਂ ਹਜਾਰੇ ਨੂੰ ਬੇਅਕਲਾ ਗਰਦਾਨਕੇ ਆਪਣੀ ਸਿਆਸੀ ਇਛਾਵਾਂ ਦੀ ਪੂਰਤੀ ਵਾਲਾ ਮਦਾਰੀ ਦਾ ਪਿਟਾਰਾ ਖੋਲ ਲਿਆ। ਇਸ ਜਾਦੂ ਦੀ ਕੁਰਸੀ ਉਪਰ ਬੈਠਣ ਲਈ ਵੱਖਰੇ ਧਰਨੇ, ਨਕਲੀ ਮਰਨ ਵਰਤ ਕਰਕੇ ਸਿਧਾਂਤਵਾਦੀ ਜੁਝਾਰੂ ਲੋਕਾਂ ਨੂੰ ਗੁੰਮਰਾਹ ਕਰਕੇ ਅੰਨਾਂ ਨਾਲੋਂ ਤੋੜਕੇ ਆਪਣੇ ਨਾਲ ਜੋੜਿਆਂ ਗਿਆ। ਇਹ ਬਲੀ ਦੇ ਬਕਰੇ ਬੁੱਚੜਾਂ ਨੇ ਵਕਤ ਆਂਉਣ ਤੇ ਝਟਕਾ ਦਿੱਤੇ ਜਦ ਇਹਨਾਂ ਦਾ ਦਿੱਲੀ ਦੀ ਅਰਧ ਸੂਬਾ ਸਟੇਟ ਦੀ ਗੱਦੀ ਤੇ ਪੂਰਾ ਕਬਜਾ ਹੋ ਗਿਆ। ਇਹ ਜੁੰਡਲੀ ਨੇ ਘੱਟ ਗਿਣਤੀ ਦੇ ਸਮੇਂ ਵੀ ਕਾਂਗਰਸ ਜਾਂ ਬੇਈਮਾਨ ਗਰਦਾਨੀਆਂ ਸਿਆਸੀ ਪਾਰਟੀਆਂ ਨਾਲ ਸਮਝੌਤਾ ਕਰਕੇ ਆਪਣੀਆਂ ਆਪਣੇ ਬੱਚਿਆਂ ਦੀਆਂ ਸਮਝੌਤਾ ਨਾਂ ਕਰਨ ਦੀਆਂ ਕਸਮਾਂ ਤੋੜ ਕੇ ਆਪਣੀ ਅਸਲੀ ਔਕਾਤ ਦਿਖਾਉਣੀ ਸੁਰੂ ਕਰ ਦਿੱਤੀ ਸੀ। ਗਿਰਗਿਟ ਵਾਂਗ ਰੰਗ ਬਦਲਦੇ ਇਸ ਟੋਲੇ ਨੂੰ ਅੰਨਾਂ ਹਜਾਰੇ ਅਤੇ ਇਮਾਨਦਾਰ ਸੱਚੇ ਲੋਕ ਦੇਖਦੇ ਹੀ ਰਹਿ ਗਏ।
                                 ਅਸਲ ਵਿੱਚ ਇਸ ਗੁਪਤ ਰੂਪ ਵਿੱਚ ਲੁਟੇਰੇ ਸਿਸਟਮ ਲਈ ਕੰਮ ਕਰਦੇ ਇਹ ਲੋਕ , ਲੋਕ ਹਿੱਤਾਂ ਅਤੇ ਅੰਨੇ ਹਜਾਰੇ ਵਰਗੇ ਲੋਕ ਪੱਖੀ ਲੋਕਾਂ ਦੇ ਕਾਤਲ ਸਾਬਤ ਹੋ ਰਹੇ ਸਨ ਜਿੰਹਨਾਂ ਆਪਣੇ ਲਾਲਚਾਂ ਅਤੇ ਅੰਤਰ ਰਾਸਟਰੀ ਅਕਾਵਾਂ ਲਈ ਇਹ ਘਿਨਾਉਣਾਂ ਗਦਾਰੀ ਭਰਿਆ ਕਾਰਨਾਮਾਂ ਕੀਤਾ। ਵਿਵਸਥਾ ਪਰੀਵਰਤਨ ਲਈ ਲੋਕ ਰੋਹ ਪਰਚੰਡ ਹੋਣ ਤੇ ਹੀ ਸਰਕਾਰਾਂ ਤੇ ਦਬਾਅ ਬਣਦਾ ਹੈ। ਸਰਕਾਰਾਂ ਤੇ ਲੋਕ ਰੋਹ ਜਦ ਦਬਾਅ ਬਣ ਜਾਂਦਾ ਹੈ ਤਦ ਸਰਕਾਰਾਂ ਬਨਾਉਣ ਵਾਲੇ ਕਾਰਪੋਰੇਟ ਘਰਾਣੇ ਆਪਣੀ ਮੌਤ ਦੇਖਣ ਲੱਗਦੇ ਹਨ ਜਿਸਨੂੰ ਟਾਲਣ ਲਈ ਉਹ ਕਿਸੇ ਵੀ ਸਰਕਰ ਨੂੰ ਕੁੱਝ ਫੈਸਲੇ ਲੋਕ ਹਿੱਤ ਵਿੱਚ ਲੈਣ ਦੀ ਇਜਾਜਤ ਦਿੰਦੇ ਹਨ। ਗਦਾਰ ਲੋਕ ਹਮੇਸਾਂ ਕਾਰਪੋਰੇਟਾਂ ਨਾਲ ਸੌਦੇਬਾਜੀ ਕਰਕੇ ਇਹ ਕੁੱਝ ਫੈਸਲੇ ਲੈਣ ਤੋਂ ਰੋਕਕੇ ਕੁਰਸੀ ਦੇ ਸੁੱਖ ਮਾਨਣ ਦਾ ਲਾਲਚ ਪੂਰਾ ਕਰਨ ਲਈ ਸੌਦੇਬਾਜੀ ਕਰਦੇ ਹਨ ਅਤੇ ਇਸਦੀ ਕੀਮਤ ਵਜੋ ਲੋਕ ਰੋਹ ਖੁੰਡਾਂ ਕਰਵਾਉਣ ਦੇ ਲਈ ਆਪਣੀ ਗਦਾਰੀ ਨੂੰ ਪੇਸ਼ ਕਰਦੇ ਹਨ। ਕੇਜਰੀਵਾਲ ਜੁੰਡਲੀ ਨੇ ਇਹੋ ਕੀਤਾ ਹੈ। ਕਾਰਪੋਰੇਟ ਮੀਡੀਆਂ ਨੇ ਅਸਲੀ ਦੁਸਮਣ ਅੰਨਾਂ ਹਜਾਰੇ ਨੂੰ ਗਲਤ ਗਰਦਾਨ ਕੇ ਅਸਲੀ ਗਦਾਰ ਕੇਜਰੀਵਾਲ ਨੂੰ ਵੱਡਾ ਯੋਧਾ ਬਣਾਕਿ ਪੇਸ਼ ਕੀਤਾ ਹੈ। ਕਾਰਪੋਰੇਟ ਘਰਾਣਿਆਂ ਦੀ ਮੋਦੀ ਲਹਿਰ ਵਿੱਚ ਕੇਜਰੀਵਾਲ ਦੀ ਬੇੜੀ ਦੇ ਦੇਸ਼ ਵਿੱਚ ਦਿੱਲੀ ਸਮੇਤ ਕਿਧਰੇ ਪੈਰ ਨਹੀਂ ਲੱਗੇ ਸਨ। ਪੰਜਾਬ ਦੇ ਲੋਕ ਜੋ ਹਵਾਵਾਂ ਦੇ ਉਲਟ ਚਲ ਸਕਦੇ ਹਨ ਨੇਂ ਕੇਜਰੀਵਾਲ ਦੀ ਬੇੜੀ ਨੂੰ ਚਾਰ ਕੁ ਮਲਾਹ ਦੇ ਦਿੱਤੇ ਸਨ ਜਿੰਹਨਾਂ ਦੇ ਸਹਾਰੇ ਦਿੱਲੀ ਵਿੱਚ ਦੁਬਾਰਾ ਰਾਜਗੱਦੀ ਤੇ ਕਾਬਜ ਕਰਨਾਂ ਸਰਕਾਰਾਂ ਦੀ ਮਜਬੂਰੀ ਬਣ ਗਿਆਂ ਸੀ। ਦਿੱਲੀ ਦੇ ਵਿੱਚ ਆਪਣੇ ਸਾਰੇ ਵਾਅਦੇ ਤੋੜਕੇ ਹੁਣ ਇਹ ਗਿਰਗਿਟ ਟੋਲਾ ਆਪਣੇ ਸਾਰੇ ਰੰਗ ਦਿਖਾ ਚੁੱਕਿਆ ਹੈ। ਲੋਕ ਵੀ ਸਮਝ ਚੁੱਕੇ ਹਨ ਕਿ ਸਿਸਟਮ ਬਦਲੇ ਬਿਨਾਂ ਕੋਈ ਬੰਦਾਂ ਕੁੱਝ ਨਹੀਂ ਕਰ ਸਕਦਾ। ਲੋਕ ਇਛਾਵਾਂ ਅਤੇ ਵਾਅਦੇ ਪੂਰੇ ਨਾਂ ਕਰ ਸਕਣ ਕਰਕੇ ਆਪਣੀ ਚਮੜੀ ਲੋਕ ਰੋਹ ਤੋਂ ਬਚਾਉਣ ਲਈ ਮੋਦੀ ਮੋਦੀ ਕਰਦਾ ਕੇਜਰੀ ਲਾਣਾਂ ਆਪਣੀ ਕਾਵਾਂ ਰੌਲੀ ਪਾ ਰਿਹਾ ਹੈ। ਇਹ ਟੋਲਾ ਆਪਣੀ ਮੌਤ ਭਜਾਉਣ ਲਈ ਹੁਣ ਫਿਰ ਪੰਜਾਬ ਦੇ ਲੋਕਾਂ ਵਿੱਚੋਂ ਮੂਰਖ ਗਦਾਰ ਲੋਕਾਂ ਤੇ ਟੇਕ ਰੱਖਕੇ ਬਚਣਾਂ ਲੋਚਦਾ ਹੈ। ਪੰਜਾਬ ਦੇ ਇਮਾਨਦਾਰ ਪੁੱਤਾਂ ਦੀ ਕੁਰਬਾਨੀ ਦੇਣ ਤੋਂ ਬਾਅਦ ਇਸਦੀ ਟੇਕ ਮੂਰਖ ਜਾਂ ਅਣਜਾਣ ਲੋਕਾਂ ਤੇ ਹੀ ਹੈ ਕਿਉਂਕਿ ਇਸ ਟੋਲੇ ਦੀ ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਸਾਂਝ ਹੀ ਨਹੀਂ, ਗੁਰੂਆਂ ਪੀਰਾਂ ਫਕੀਰਾਂ ਵਾਲੀ ਸਾਂਝ ਤਾਂ ਦੂਰ ਦੀ ਗਲ ਹੈ। ਪੰਜਾਬ ਦੀ ਜਿੰਦ ਜਾਨ ਪਾਣੀਆਂ ਤੇ ਵੀ ਸਪੱਸਟ ਨੀਤੀ ਅਪਨਾਉਣ ਤੋਂ ਇਨਕਾਰ ਕਰਨ ਵਾਲਾ ਪੰਜਾਬੀ ਆਗੂ ਵਿਹੂਣਾਂ ਟੋਲਾ ਸੱਤਾ ਵਿੱਚ ਆਉਣ ਤੇ ਕੀ ਕਰ ਸਕਦਾ ਹੈ ਦਾ ਫੈਸਲਾ ਸਮਾਂ ਹੀ ਕਰੇਗਾ।
                          ਸਿਆਣੇ ਇਮਾਨਦਾਰ ਸੱਚੇ ਲੋਕ ਕੁੱਝ ਵੀ ਨ੍ਹੀਂ ਭੁੱਲਦੇ ਹੁੰਦੇ ਪਰ ਮੂਰਖ, ਲਾਲਚੀ, ਗਦਾਰ, ਬੇਈਮਾਨ ਲੋਕ ਕੁੱਝ ਵੀ ਯਾਦ ਨਹੀਂ ਰੱਖਦੇ ਹੁੰਦੇ। ਆਪਣੇ ਬੱਚਿਆਂ ਦੀਆਂ ਕਸਮਾਂ ਭੁੱਲ ਜਾਣ ਵਾਲੇ, ਸਿਸਟਮ ਬਦਲਣ ਦੀ ਥਾਂ ਲਾਲਚਾਂ ਦੀਆਂ ਬੁਰਕੀਆਂ ਪਾਉਣ ਵਾਲੇ, ਸਿਧਾਂਤ ਦੀ ਥਾਂ ਬੰਦਿਆਂ ਦੀ ਗੁਲਾਮੀ ਚਾਹੁਣ ਵਾਲੇ, ਜਰਨੈਲ ਨੂੰ ਮਾਰਕੇ ਖੁਦ ਜਰਨੈਲ ਬਣਨ ਦੀ ਇੱਛਾ ਵਾਲੇ, ਸੰਗੀ ਸਾਥੀਆਂ ਨੂੰ ਨਾਲ ਲੈਕੇ ਜੂਝਣ ਦੀ ਥਾਂ ਉਹਨਾਂ ਦਾ ਸਤਿਆਨਾਸ ਕਰਨ ਵਾਲੇ ਟੋਲੇ ਪਿੱਛੇ ਅਣਜਾਣ ਮੂਰਖ ਲੋਕ ਹੀ ਤੁਰ ਸਕਦੇ ਹਨ। ਭੇਢਾਂ ਕਦੇ ਬੁੱਚੜਾਂ ਦੀ ਪਛਾਣ ਨ੍ਹੀਂ ਕਰ ਸਕਦੀਆਂ ਹੁੰਦੀਆਂ। ਜਿਬਾਹ ਕਰਨ ਵਾਲਿਆਂ ਨੂੰ ਸੇਰਾਂ ਦੀ ਨਹੀਂ ਭੇਢਾ ਦੀ ਹੀ ਲੋੜ ਹੁੰਦੀ ਹੈ। ਮਹਾਰਾਸਟਰ ਵਾਸੀ ਅੰਨਾਂ ਹਜਾਰੇ ਦੇ ਸੂਬੇ ਵਿੱਚ ਵਿਚਰਨ ਵਾਲੇ ਬੰਦੇ ਬਹਾਦਰ ਨੂੰ ਦਿੱਲੀ ਤਖਤ ਤੋਂ ਸਰਕਾਰੀ ਤਨਖਾਹਾਂ ਲੈਣ ਵਾਲਿਆਂ ਨੇ ਬਦਨਾਮ ਕਰਕੇ ਪੰਜਾਬ ਤੇ ਕਬਜਾ ਕਰ ਲਿਆ ਸੀ, ਅਜ ਫਿਰ ਪੰਜਾਬ ਦਾ ਇਤਿਹਾਸ ਉਸ ਮੋੜ ਤੇ ਖੜਾ ਹੈ , ਜਦੋਂ ਦਿੱਲੀ ਦਰਬਾਰ ਦੇ ਦਲਾਲਾਂ ਨੂੰ ਅਸਲੀ ਪੰਜਾਬੀ ਸਮਾਜ ਸੇਵੀ ਲੋਕ ਹਿੱਤਾਂ ਨੂੰ ਪਰਣਾਇਆ ਹੋਇਆ ਦਲਜੀਤ ਸਿੰਘ ਅੱਖਾਂ ਦਾ ਡਾਕਟਰ , ਲੋਕ ਹਿੱਤਾਂ ਲਈ ਸਮਰਪਣ ਭਾਵ ਨਾਲ ਸੇਵਾ ਕਰਨ ਵਾਲਾ ਧਰਮਵੀਰ ਗਾਂਧੀ ਅਤੇ ਇਸ ਤਰਾਂ ਦੇ ਹੋਰ ਲੋਕ ਬੁਰੇ ਲਗਣ ਲੱਗ ਪਏ ਹਨ।  ਅਣਜਾਣ  ਪੰਜਾਬੀ ਪੰਜਾਬ ਨੂੰ ਕਤਲ ਕਰਨ ਲਈ ਬਣਾਏ ਜਾ ਰਹੇ ਕੁਹਾੜੇ ਦੇ ਦਸਤਾ ਬਣਨ ਨੂੰ ਕਾਹਲੇ ਪਏ ਹੋਏ ਹਨ । ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਜਦ ਵੀ ਗਿਆਨ ਅਵਸਥਾ ਵਿੱਚ ਆਵੇਗਾ ਤਦ ਹੀ ਉਸਨੂੰ ਸਮਝ ਆ ਜਾਵੇਗੀ ਕਿ ਆਪਣਾਂ ਮਾਰੂ ਤਾਂ ਛਾਵੇਂ ਸੁਟੂ ਬਿਗਾਨੇ ਤਾਂ ਲਾਸਾਂ ਤੇ ਕੱਫਣ ਵੀ ਨ੍ਹੀ ਪਾਉਂਦੇ ਹੁੰਦੇ। ਸਿਆਣੇ ਲੋਕ ਇਲਾਜ ਲਈ ਵੈਦ ਦੀ ਭਾਲ ਕਰਦੇ ਹਨ ਮੂਰਖ ਲੋਕ ਬੁੱਚੜਾਂ ਕੋਲ ਜਾ ਖੜਦੇ ਹਨ। ਸਿਆਣੇ ਵਿਦਵਾਨ ਲੋਕਾਂ ਦੀ ਵੀ ਪਛਾਣ ਹੁੰਦੀ ਹੈ ਕਿ ਰੋਗੀ ਨੂੰ ਕਿਸੇ ਇਲਾਜ ਕਰਨ ਵਾਲੇ ਦੀ ਦੱਸ ਪਾਉਣ ਅਤੇ ਉਸਦੀ ਪਛਾਣ ਵੀ ਦਸਣ ਪਰ ਕੱਚਘਰੜ ਅਰਧ ਗਿਆਨੀ ਲੋਕ ਦੱਸ ਪਾਉਂਦੇ ਹਨ ਕਿ ਜੇ ਪਹਿਲੇ ਦੋ ਤੋਂ ਠੀਕ ਨਹੀ ਹੋਇਆ ਤਾਂ ਤੀਜੇ ਕੋਲ ਚਲਾ ਜਾ ਇਹੋ ਜਿਹੇ ਮੂਰਖ ਸਲਾਹਕਾਰਾਂ ਤੋਂ ਬਚਣ ਦੀ ਲੋੜ ਹਮੇਸ਼ਾਂ ਹੁੰਦੀ ਹੈ। ਪੰਜਾਬ ਦਾ ਭਵਿੱਖ ਵੀ ਵੈਦ ਅਤੇ ਬੁੱਚੜ ਕੋਲ ਜਾਣ ਦੀ ਅਵਸਥਾ ਉੱਪਰ ਟਿਕ ਚੁੱਕਿਆ ਹੈ ਆਉ ਦੁਆ ਕਰੀਏ ਕਿ ਪੰਜਾਬ ਦੀ ਹੋਣੀ ਵਿੱਚ ਕੋਈ ਵੈਦ ਦੀ ਦਸ ਪਾ ਦੇਵੇ । ਆਮੀਨ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
     
       

Sunday, 4 December 2016

ਬਾਬੇ ਨਾਨਕ ਦੇ ਅਸਲੀ ਸਿੱਖ


                              ਬਾਬੇ ਨਾਨਕ ਦੇ ਅਸਲੀ ਸਿੱਖ ਪੱਖੋ ਕਲਾਂ ਦੇ ਦੋ ਪੋਲੀਉ ਗ੍ਰਸਤ ਨੌਜਵਾਨ    ਗੁਰਚਰਨ ਸਿੰਘ ਪੱਖੋਕਲਾਂ
              ਅਖਵਾਉਣ ਨੂੰ ਤਾਂ ਭਾਵੇਂ ਅਨੇਕਾਂ ਧਰਮ ਪਰਚਾਰਕ ਦਾਅਵਾ ਕਰਦੇ ਹਨ ਕਿ ਉਹ ਹੀ ਅਸਲੀ ਧਰਮੀ ਹਨ ਅਤੇ ਉਹ ਖੁਦ ਧਰਮੀ ਹੀ ਨਹੀਂ ਬਲਕਿ ਅੱਗੇ ਵੀ ਲੱਖਾਂ ਧਰਮੀ ਲੋਕ ਪੈਦਾ ਕਰਨ ਦੇ ਦਾਅਵੇ ਕਰਦੇ ਹਨ। ਗੁਰੂ ਨਾਨਕ ਨੇਂ ਤਾਂ ਆਪਣਾਂ ਇੱਕੋ ਵਾਰਿਸ਼ ਹੀ ਐਲਾਨਿਆਂ ਸੀ ਗੁਰੂ ਗੋਬਿੰਦ ਸਿੰਘ ਨੇ ਪੰਜ ਮੁਸਕਲ ਨਾਲ ਲੱਭੇ ਸਨ ਪਰ ਵਰਤਮਾਨ ਤਾਂ ਲੱਖਾਂ ਧਰਮੀ ਪੈਦਾ ਕਰਨ ਦੇ ਦਾਅਵੇ ਕਰਦੇ ਹਨ ਜੋ ਗੁਰੂਆਂ ਤੋਂ ਵੀ ਵੱਡੇ ਬਣਦੇ ਹਨ। ਇੰਹਨਾਂ ਦੇ ਕੋਲ ਕਰੋੜਾਂ ਦੇ ਮੁਬਾਈਲ ਕਰੋੜਾਂ ਦੀਆਂ ਗੱਡੀਆਂ ਕਰੋੜਾਂ ਦੇ ਪੈਸਾ ਕਮਾਊ ਅਖੌਤੀ ਧਾਰਮਿਕ ਸਥਾਨ ਜਾਂ ਸੇਵਾ ਕੇਂਦਰ ਹਨ ਪਰ ਕਿਰਤ ਜੋ ਗੁਰੂ ਨਾਨਕ ਦਾ ਪਹਿਲਾ ਉਪਦੇਸ਼ ਹੈ ਦਾ ਉਹਨਾਂ ਕੋਲ ਨਾਮੋ ਨਿਸਾਨ ਨਹੀਂ। ਇਸ ਤਰਾਂ ਹੀ ਮੇਰੇ 11000 ਦੀ ਅਬਾਦੀ ਵਾਲੇ ਪਿੰਡ ਵਿੱਚ ਮੇਰੇ ਸਮੇਤ ਅਣਗਿਣਤ ਚੌਧਰੀ ਮਿਲ ਜਾਣਗੇ ਜੋ ਵੱਖੋ ਵੱਖਰੇ ਖੇਤਰਾਂ ਦੀ ਚੌਧਰ ਅਤੇ ਗਿਆਨ ਵੰਡਣ ਦੇ ਦਾਅਵਿਆਂ ਨਾਲ ਵੀ ਲੈਸ ਹਨ। ਕੀ ਆਪੇ ਐਲਾਨੇ ਸੰਤ , ਚੌਧਰੀ , ਪਰਚਾਰਕ ਅਸਲੀ ਵੀ ਹੁੰਦੇ ਹਨ ਜਾਂ ਨਵੇਂ ਜਮਾਨੇ ਦਾ ਗੋਰਖ ਧੰਦਾਂ ਹੀ ਹੈ ਇਹ ਸਮਝਣਾਂ ਕੋਈ ਔਖਾ ਨਹੀਂ। ਇਸ ਤਰਾਂ ਦੇ ਝੂਠੇ ਜਮਾਨੇ ਦੇ ਝੂਠੇ ਆਗੂਆਂ ਵਾਲੇ ਸਮੇਂ ਵਿੱਚ ਅਣਜਾਣੇ ਗੁਰੂਆਂ ਪੀਰਾਂ ਫਕੀਰਾਂ ਦੇ ਅਣਗਿਣਤ ਵਾਰਸ਼ ਵੀ ਰਹਿੰਦੇ ਹਨ ਜਿੰਹਨਾਂ ਦਾ ਕੋਈ ਨਾਂ ਵੀ ਨਹੀਂ ਜਾਣਦਾ ਹੁੰਦਾਂ। ਇਹ ਹੀ ਉਹ ਅਸਲੀ ਮਹਾਨ ਸਿੱਖ ਜਾਂ ਲੋਕ ਹੁੰਦੇ ਹਨ ਜੋ ਆਪਣੇ ਆਚਰਣ ਨਾਲ ਅਸਲੀ ਸਿੱਖੀ ਅਤੇ ਅਸਲੀ ਧਰਮੀ ਹੋਣ ਦੀ ਗਵਾਹੀ ਪਾਉਂਦੇ ਹਨ। ਆਉ ਇਹੋ ਜਿਹੇ ਹੀ ਬਾਬੇ ਨਾਨਕ ਦੇ ਦੋ ਅਸਲੀ ਵਾਰਿਸ਼ਾਂ ਦੀ ਕਹਾਣੀ ਆਪ ਦੇ ਸਨਮੁੱਖ ਰੱਖਣ ਦੀ ਕੋਸਿਸ ਕਰਦਾ ਹਾਂ।
                        ਖੇਤਾਂ ਵਿੱਚ ਰਹਿਣ ਕਰਕੇ ਮੈਂ ਪਿੰਡ ਦੇ ਵਿੱਚ ਜਾਣ ਸਮੇਂ ਪਿੰਡ ਦੇ ਦੋ ਮੁੱਖ ਚੌਕਾਂ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਸਜਾਈ ਬੈਠੇ ਦੋ ਨੌਜਵਾਨ ਸਿੰਗਾਰਾ ਸਿੰਘ ਅਤੇ ਕੌਰ ਸਿੰਘ ਹਮੇਸਾਂ ਮੇਰੇ ਦਿਲ ਵਿੱਚ ਕੁੱਝ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿਉਂਕਿ ਉਹਨਾਂ ਦੋਨਾਂ ਦੀਆਂ ਦੋਵੇਂ ਦੋਵੇਂ ਲੱਤਾ ਪੋਲੀਉ ਦਾ ਸੌ ਪ੍ਰਤੀਸਤ ਸਿਕਾਰ ਹਨ ਪਰ ਇਸਦੇ ਬਾਵਜੂਦ ਉਹ ਟਰਾਈ ਸਾਈਕਲ ਤੇ ਬੈਠਿਆਂ ਜਾਂ ਉਝ ਹੀ ਬੈਠਿਆਂ ਹੋਇਆਂ ਸਾਈਕਲ ਰਿਪੇਅਰ ਕਰਦੇ ਰਹਿੰਦੇ ਹਨ। ਉਹਨਾਂ ਦੇ ਨਾਲ ਜਦ ਮੈਂ ਗਲਾਂ ਕੀਤੀਆਂ ਤਦ ਦੋਨਾਂ ਵੀਰਾਂ ਦੇ ਵਿੱਚ ਸਵੈਮਾਣ ਦਾ ਸਮੁੰਦਰ ਵਗਦਾ ਦੇਖਿਆ। ਗਲਾਂ ਕਰਦਿਆਂ 48 ਸਾਲਾ ਕੌਰ ਸਿੰਘ ਨੇ ਦੱਸਿਆ ਕਿ ਬਾਈ ਕੋਈ ਲੱਖ ਸੱਦੇ ਆਪਣੇ ਕਿਸੇ ਨਿੱਜੀ ਅਡੰਬਰ ਵਾਲੇ ਅਨੇਕਾਂ ਖਾਣੇ ਖਵਾਉਣ ਵਾਲਿਆਂ ਦੇ ਸੱਦੇ ਤੇ ਮੈਂ ਕਦੀ ਨਹੀਂ ਜਾਂਦਾ ਐਵੇਂ ਕਿਸੇ ਦੇ ਸੁਆਦਲੇ ਖਾਣੇ ਖਾਣ ਦੀ ਬਜਾਇ ਆਪਣੀ ਕਮਾਕੇ ਖਾਈਦੀ ਹੈ। ਇਸ ਤਰਾਂ ਸਿੰਗਾਰਾਂ ਸਿੰਘ ਦੀ ਗਲ ਦਿਲ ਨੂੰ ਧੂਹ ਪਾਉਂਦੀ ਹੈ ਕਿ ਉਸਦਾ ਬਾਪ ਵੀ ਉਸਦੇ ਦੂਸਰੇ ਤੰਦਰੁਸਤ ਭਾਈਆਂ ਦੀ ਥਾਂ ਉਸਦੇ ਨਾਲ ਹੈ ਅਤੇ ਉਹ ਲੋੜ ਪੈਣ ਤੇ ਉਸਦੀ ਮਦਦ ਵੀ ਕਰਦਾ ਹੈ। ਸਿੰਗਾਰਾਂ ਸਿੰਘ ਦਾ ਕਹਿਣਾਂ ਸੀ ਕਿ ਉਹ ਵਿਹਲੇ ਸਮੇਂ ਵਿੱਚ ਕਿਤਾਬਾਂ ਪੜਦਾ ਹੈ ਅਤੇ ਰਵਿੰਦਰਨਾਥ ਟੈਗੋਰ ਦੀ ਕਿਤਾਬ ਮੇਰੇ ਗਲਾਂ ਕਰਨ ਸਮੇਂ ਵੀ ਉਸ ਕੋਲ ਪਈ ਸੀ। ਕੌਰ ਸਿੰਘ ਅਤੇ ਸਿੰਗਾਰਾਂ ਸਿੰਘ ਦੋਨਾਂ ਦੀਆਂ ਬਚਪਨ ਵਿੱਚ ਹੀ ਪੋਲੀਉ ਨਾਲ ਦੋਵੇਂ ਲੱਤਾਂ ਨੇ ਕੰਮ ਕਰਨਾਂ ਛੱਡ ਦਿੱਤਾ ਸੀ । ਗਰੀਬ ਕਿਰਤੀ ਪਰੀਵਾਰਾਂ ਵਿੱਚ ਰਹਿਣ ਵਾਲੇ ਇਹ ਵੀਰਾਂ ਨੇ ਜਿੰਦਗੀ ਵਿੱਚ ਹਰ ਕਰ ਸਕਣ ਵਾਲੀ ਕਿਰਤ ਤੇ ਹੱਥ ਅਜਮਾਇਆ ਹੋਇਆ ਹੈ ਜਿਸ ਵਿੱਚ ਕੌਰ ਸਿੰਘ ਨੇ ਪੰਦਰਾਂ ਸਾਲ ਭੱਠਿਆਂ ਤੇ ਇੱਟਾਂ ਪੱਥਣ ਦਾ ਕੰਮ ਕੀਤਾ ਹੈ ਅਤੇ ਪਿੱਛਲੇ ਪੰਦਰਾਂ ਸਾਲ ਤੋਂ ਸਾਈਕਲ ਰਿਪੇਅਰ ਦੀ ਦੁਕਾਨ ਕਰ ਰਿਹਾ ਹੈ। ਇਸ ਤਰਾਂ ਦੇ ਕੰਮਾਂ ਵਿੱਚ ਜੂਝਦਾ ਸਿੰਗਾਰਾਂ ਸਿੰਘ ਵੀ ਪਿੱਛਲੇ ਲੰਬੇ ਸਮੇਂ ਤੋਂ ਇਹ ਕਿਰਤ ਕਰਦਾ ਹੋਇਆ ਲਕਵੇ ਦੇ ਸਿਕਾਰ ਆਪਣੇ ਬਾਪ ਦੀ ਵੀ ਸੇਵਾ ਕਰਦਾ ਹੋਇਆ ਹੌਸਲੇ ਦੀ ਕੰਧ ਬਣਿਆਂ ਹੋਇਆ ਹੈ। ਇੰਹਨਾਂ ਦੇ ਕੋਲ ਬੈਠਿਆਂ ਹਰ ਚੰਗੇ ਮਨੁੱਖ ਵਿੱਚ ਕਿਰਤ ਕਰਨ ਦਾ ਉਤਸਾਹ ਪੈਦਾ ਹੁੰਦਾਂ ਹੈ ਜੋ ਗੁਰੂ ਨਾਨਕ ਜੀ ਦਾ ਪਹਿਲਾ ਅਸੂਲ ਹੈ ਜਦੋਂ ਕਿ ਕਹਿੰਦੇ ਕਹਾਉਦੇ ਵੱਡੇ ਸਿੱਖ ਪਰਚਾਰਕਾਂ ਕੋਲ ਬੈਠਿਆਂ ਲੁਟੇਰੇ ਬਣਨ ਦਾ ਅਹਿਸਾਸ ਪੈਦਾ ਹੁੰਦਾਂ ਹੈ। ਲੋਕਾਂ ਨੂੰ ਗੁਲਾਮਾਂ ਵਾਂਗ ਪੈਰਾਂ ਵਿੱਚ ਬਿਠਾਉਣ ਵਾਲੇ ਧਾਰਮਿਕ ਰਾਜਨੀਤਕ ਨੇਤਾ ਜਾਂ ਅਖੌਤੀ ਕੀਰਤਨੀਏ ਜੋ ਅਣਗਿਣਤ ਸਿੰਗਾਰਾਂ ਅਤੇ ਸਾਧਨਾਂ ਨਾਲ ਲੈਸ ਹੁੰਦੇ ਹਨ ਦੂਸਰਿਆਂ ਨੂੰ ਉਹਨਾਂ ਦੀ ਤਰਸਯੋਗ ਹਾਲਤ ਦਿਖਾਉਂਦੇ ਰਹਿੰਦੇ ਹਨ ਜਿਸਨੂੰ ਤੋੜਨ ਲਈ ਮਨੁੱਖ ਚੋਰ ਲੁਟੇਰਾ ਧੌਖੇਬਾਜ ਬਣਨ ਦੀ ਸੋਚਦਾ ਹੈ। ਇਹੋ ਜਿਹੇ ਕਿਰਤੀ ਨੌਜਵਾਨਾਂ ਕੋਲ ਬੈਠਿਆਂ ਵਿਹਲੜਾ ਨੂੰ ਵੀ ਸਰਮ ਅਤੇ ਕਿਰਤੀਆਂ ਨੂੰ  ਹਿੰਮਤ ਮਿਲਦੀ ਹੈ ਕਿਰਤ ਕਰਨ ਦੀ। ਕਿਸੇ ਫਲਸਫੇ ਦਾ ਪਰਚਾਰ ਗੱਲਾਂ ਕਥਾ ਕਹਾਣੀਆਂ ਸੁਣਾਕਿ ਹੀ ਨਹੀਂ ਕੁੱਝ ਕਰਕੇ ਦਿਖਾਉਣ ਵਾਲੇ ਹੀ ਕਰ ਸਕਦੇ ਹਨ। ਇਹ ਕਿਰਤੀ ਨੌਜਵਾਨ ਮੇਰੇ ਲਈ ਸਦਾ ਹੀ ਪਰੇਰਣਾਂ ਸਰੋਤ ਹਨ ਅਤੇ ਗੁਰੂ ਨਾਨਕ ਦੇ ਅਸਲੀ ਵਾਰਿਸ਼ ਵੀ । ਇਹਨਾਂ ਅਣਜਾਣੇ ਬਹਾਦਰ ਦਲੇਰ ਸਿਰੜੀ ਵੀਰਾਂ ਤੋਂ  ਮੈਂ ਵੀ ਹਮੇਸਾਂ ਕਿਰਤ ਕਰਨ ਦੀ ਸਵੈਮਾਣ ਦੀ ਸਿੱਖਿਆ ਗ੍ਰਹਿਣ ਕਰਨ ਦੀ ਕੋਸਿਸ ਕਰਦਾ ਹਾਂ।
                       ਜਦ ਕਦੀ ਵੀ ਇਸ ਤਰਾਂ ਦੇ ਮਹਾਨ ਕਿਰਤੀ ਲੋਕਾਂ ਦੀ ਤੁਲਨਾਂ ਵਿਹਲੜ ਲੋਕਾਂ ਨਾਲ ਕਰੀਦੀ ਹੈ ਤਦ ਬਹੁਤ ਸਾਰੇ ਗਿਆਨ ਦੇ ਸੋਮੇ ਵਿਚਾਰ ਪ੍ਰਵਾਹ ਵਿੱਚ ਸਾਮਲ ਹੋ ਜਾਂਦੇ ਹਨ। ਸੱਚੇ ਗਿਆਨਵਾਨ ਲੋਕ ਧਰਮੀ ਹੁੰਦੇ ਹਨ ਅਤੇ ਉਹ ਕਿਰਤ ਦਾ ਔਖਾ ਰਸਤਾ ਫੜਦੇ ਹਨ ਜਦੋਂਕਿ ਝੂਟੇ ਲੋਕ ਗੁਰਬਾਣੀ ਅਨੁਸਾਰ ਪਾਪੀ ਹੁੰਦੇ ਹਨ ਅਤੇ ਅਗਿਆਨੀ ਵੀ ਜੋ ਵਿਹਲੜ ਰਹਿਕੇ ਬਿਨਾਂ ਕਿਰਤ ਦਾ ਰਾਹ ਫੜਕੇ ਸਿਰਫ ਗੱਲਾਂ ਗੀਤਾਂ ਗੱਪਾਂ ਦੀ ਅੰਨੀ ਮੋਟੀ ਕਮਾਈ ਵਾਲਾ ਰਾਹ ਫੜਦੇ ਹਨ। ਕਿਰਤੀ ਮਨੁੱਖ ਸਧਾਰਨ ਭੇਸ਼ ਧਾਰਦਾ ਅਤੇ ਸਾਦੇ ਕੱਪੜੇ ਪਹਿਨਦਾ ਹੈ ਜਦੋਂਕਿ ਭੇਖੀ ਝੂਠਾ ਪਖੰਡੀ ਬੰਦਾਂ ਲੁੱਟ ਦੀ ਕਮਾਈ ਨਾਲ ਮਹਿੰਗੇ ਕੱਪੜੇ ਮਹਿੰਗੇ ਆਧੁਨਿਕ ਸਾਜੋ ਸਮਾਨ ਵਰਤਦਾ ਹੈ। ਸਧਾਰਨ ਕਿਰਤੀ ਧਰਮੀ ਬੰਦਾਂ ਆਮ ਲੋਕਾਂ ਵਿੱਚ ਵਿਚਰਦਾ ਹੈ ਜਦੋਂ ਕਿ ਗੈਰ ਕਿਰਤ ਪਾਪ ਦੀ ਕਮਾਈ ਖਾਣ ਵਾਲੇ ਅਮੀਰਾਂ ਦੀ ਚਾਪਲੂਸੀ ਜਾਂ ਤਾਕਤਵਰ ਰਾਜਨੀਤਕਾਂ ਅਤੇ ਲੋਕਾਂ ਨਾਲ ਵਰਤਣ ਅਤੇ ਸੌਦੇਬਾਜੀਆਂ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਇਸ ਤਰਾਂ ਦੀ ਬਹੁਤ ਸਾਰੀਆਂ ਵਖਰੇਵਿਆਂ ਦੀਆਂ ਗਲਾਂ ਅਖੌਤੀ ਧਾਰਮਿਕਾਂ ਅਤੇ ਕਿਰਤੀ ਲੋਕਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਗਿਆਨਵਾਨ ਧਰਮੀ ਲੋਕ ਹਮੇਸ਼ਾ ਕਿਰਤੀ ਲੋਕਾਂ ਨੂੰ ਅਸਲੀ ਸੰਤ ਪਰਚਾਰਕ ਜਾਂ ਮਨੁੱਖ ਦਾ ਦਰਜਾ ਦੇਣਗੇ ਜਦੋਂ ਕਿ ਅਗਿਆਨੀ  ਗੈਰ ਧਾਰਮਿਕ ਲੋਕ ਸੋਸੇਬਾਜਾਂ ਵਿਹਲੜਾਂ ਦਿਖਾਵਿਆਂ ਵਾਲਿਆਂ ਨੂੰ ਹੀ ਧਰਮੀ ਦਾ ਖਿਤਾਬ ਦੇਣਗੇ। ਫੈਸਲਾ ਹਰ ਮਨੁੱਖ ਆਪਣੀ ਬੁੱਧੀ ਅਨੁਸਾਰ ਹੀ ਕਰਦਾ ਹੈ ਪਰ ਮੇਰੇ ਲਈ ਇਹ ਕਿਰਤੀ ਲੋਕ ਹੀ ਗੁਰੂ ਨਾਨਕ ਦੇ ਵਾਰਸ ਅਤੇ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਸਿੰਘ ਹਨ। ਕੁਦਰਤ ਇਹੋ ਜਿਹੇ ਕਿਰਤੀ ਲੋਕਾਂ ਦਾ ਸਦਾ ਸਾਥ ਦਿੰਦੀ ਹੈ ਅਤੇ ਕੁਦਰਤ ਦੇ ਵਿੱਚੋਂ ਪੈਦਾ ਹੋਏ ਅਸਲੀ ਮਨੁੱਖ ਇੰਹਨਾਂ ਨੂੰ ਇਜਤ ਅਤੇ ਪਿਆਰ ਵੀ ਬਖਸਦੇ ਹਨ। ਕਬੀਰ ਜੀ ਦੇ ਬੋਲ ਜਹਾਂ ਗਿਆਨ ਤਹਾਂ ਧਰਮ ਜਹਾਂ ਝੂਠ ਤਹਾਂ ਪਾਪ ਅਨੁਸਾਰ ਗਿਆਨਵਾਨ ਬੰਦਾਂ ਧਰਮੀ ਹੁੰਦਾਂ ਹੈ ਅਤੇ ਧਰਮੀ ਸਦਾ ਕਿਰਤ ਕਰਦਾ ਹੈ ਜਦੋਕਿ ਝੂਠਾ ਬੰਦਾਂ ਪਾਪੀ ਹੁੰਦਾ ਹੈ ਅਤੇ ਪਾਪੀ ਬੰਦਾ ਵਿਹਲੜ ਠੱਗੀਆਂ ਝੂਠਾਂ ਦੀ ਕਮਾਈ ਦੇ ਰਾਹ ਪੈ ਜਾਂਦਾ ਹੈ। ਫੇਸਲਾ ਸਾਡੇ ਆਪਣੇ ਉੱਪਰ ਹੈ ਕਿ ਅਸੀ ਕਿਸ ਨੂੰ ਚੰਗਾ ਸਮਝਦੇ ਹਾਂ।    ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Saturday, 26 November 2016

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

                              2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ
                ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ ਸੌਰਟ ਕੱਟ ਰਸਤਾ ਚੁਣਿਆ ਹੋਇਆ ਹੈ। ਵਪਾਰਕ ਬੁੱਧੀ ਦੇ ਸਮਾਜ ਵਿੱਚ ਕੁੱਝ ਵਪਾਰੀ ਲੋਕ ਆਪਣਾਂ ਤਜਰਬਾ ਜਾਂ ਪੈਸਾ ਇੰਨਵੈਸਟ ਕਰਕੇ ਉਸਦੇ ਇਵਜ ਵਿੱਚ ਹੋਰ ਕਈ ਗੁਣਾਂ ਲਾਭ ਖੱਟਣਾਂ ਹੀ ਲੋੜਦੇ ਹਨ। ਵੱਡੇ ਵਪਾਰੀ ਵੱਡੇ ਰਾਜਨੀਤਕ ਛੋਟੇ ਵਪਾਰੀਆਂ ਨੂੰ ਸਬਜਬਾਗ ਦਿਖਾਕਿ ਜਾਂ ਮਜਬੂਰ ਕਰਕੇ ਇਸ ਖੇਡ ਵਿੱਚ ਸਾਮਲ ਕਰਦੇ ਹਨ ਅਤੇ ਵੱਡੀਆਂ ਹਾਨੀਆਂ ਦੀ ਧਮਕੀਆਂ ਦੇਕੇ ਛੋਟੇ ਲਾਭ ਲੈ ਲੈਣ ਦਾ ਲਾਲਚ ਦੇਕੇ ਵੀ ਆਪੋ ਆਪਣੇ ਹਿੱਤਾਂ ਦੀ ਪੂਰਤੀ ਦੀ ਖੇਡ ਖੇਡਣ ਦੀ ਨੀਤੀ ਤੇ ਚਲਦੇ ਹਨ। ਸਮਾਜ ਸੇਵਾ ਜਾਂ ਲੋਕ ਹਿੱਤ ਦੇ ਸਿਰਫ ਡਰਾਮੇ ਹੁੰਦੇ ਹਨ ਜਦੋਂਕਿ  ਨਤੀਜਾ ਕੁਨਬਾ ਪ੍ਰਸਤੀ ਅਤੇ ਮਿੱਤਰ ਮੰਡਲੀ ਦੀ ਬੱਲੇ ਬੱਲੇ ਹੀ ਹੁੰਦਾਂ ਹੈ। ਭਰਿਸਟ ਰਾਜਸੱਤਾ ਨੇ ਲੋਕਾਂ ਨੂੰ ਵੀ ਭਰਿਸਟ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡੀ ਹੈ। ਕਿਰਤਾਂ ਅਤੇ ਧਰਮਾਂ ਦੀਆਂ ਪੌੜੀਆਂ ਚੜਨ ਵਾਲਾ ਆਮ ਮਨੁੱਖ ਹੱਡਾਂ ਰੋੜੀ ਦੇ ਮਰੇ ਜਾਨਵਰ ਉਡੀਕਣ ਵਾਲੇ ਜਾਨਵਰਾਂ ਵਰਗਾ ਹੋਕੇ ਰਾਜਨੀਤਕਾਂ ਦੇ ਮੂੰਹਾਂ ਵਿੱਚੋਂ ਕੁੱਝ ਰਿਆਇਤਾਂ ਦੇ ਉੱਠ ਵਾਲੇ ਬੁੱਲ ਡਿੱਗਣਦੇ ਲਾਲਚ ਵਿੱਚ ਫਸ ਗਿਆ ਹੈ ਜਾਂ ਫਸਾ ਦਿੱਤਾ ਗਿਆ ਹੈ। ਇਸ ਆਸ ਵਿੱਚ ਹੀ ਉਹ ਪੰਜ ਸਾਲ ਬਤੀਤ ਕਰ ਲੈਂਦਾਂ ਹੈ। ਇਹ ਉੱਠ ਦਾ ਲਮਕਦਾ ਬੁੱਲ ਕਦੇ ਵੀ ਨਹੀਂ ਡਿੱਗਦਾ ਅਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੇ ਉੱਠ ਦੇ ਬੁੱਲ ਡਿਗਾਉਣ ਦੇ ਨਵੇਂ ਵਾਅਦਿਆਂ ਵਾਲੇ ਠੱਗ ਦੇ ਹੱਥ ਚੜ ਜਾਣਾਂ ਇਸ ਮਨੁੱਖ ਦੀ ਹੋਣੀ ਬਣ ਚੁੱਕਿਆ ਹੈ।
                              ਵਰਤਮਾਨ ਸਮੇਂ ਪੰਜਾਬ ਵਿੱਚ ਤਿੰਨ ਧਿਰਾਂ ਦੇ ਸਿਕਾਰੀਆਂ ਨੇ ਪੰਜਾਬੀ ਵੋਟਰ ਨੂੰ ਸਿਕਾਰ ਕਰਨ ਲਈ ਜਾਲ ਵਿਛਾ ਲਏ ਹਨ। ਇਹਨਾਂ ਵਿੱਚ ਦੋ ਸਿਕਾਰੀ ਧਿਰਾਂ ਤਾਂ ਬੜੀਆਂ ਪੁਰਾਣੀਆਂ ਹਨ ਪਰ ਤੀਜੀ ਧਿਰ ਇਹਨਾਂ ਤੋਂ ਵੀ ਵੱਧ ਚਲਾਕ ਹੈ ਜੋ ਨਵੇਂ ਜਮਾਨਿਆਂ ਦੀ ਤਕਨੀਕ ਲੈਕੇ ਆਈ ਹੈ। ਇਸ ਨਵੀਆਂ ਤਕਨੀਕਾਂ ਦੇ ਲੇਜਰ ਸੋਆਂ ਵਿੱਚੋਂ ਨਿਕਲਦੀ ਲੋਕ ਸੇਵਾ ਨੇ ਵੀ ਨੌਜਵਾਨੀ ਦੀਆਂ ਅੰਨੀਆਂ ਅੱਖਾਂ ਨੂੰ ਹੋਰ ਵੀ ਚਕਾ ਚੌਂਧ ਕੀਤਾ ਹੋਇਆਂ ਹੈ। ਪੁਰਾਤਨ ਧਿਰਾਂ ਅਕਾਲੀ ਕਾਂਗਰਸ਼ ਹਨ ਜਿੰਹਨਾਂ ਦੀਆਂ ਜੜਾਂ ਸਿਆਣੀ ਉਮਰ ਦੇ ਲੋਕਾਂ ਵਿੱਚ ਹਨ ਜੋ ਆਪੋ ਆਪਣੇ ਘਰਾਂ ਤੇ ਕਾਬਜ ਹਨ ਅਤੇ ਪਰੀਵਾਰਾਂ ਦੇ ਬਹੁਤੇ ਵਿਅਕਤੀ ਉਹਨਾਂ ਦੇ ਹੁਕਮ ਅਧੀਨ ਵਿਚਰਦੇ ਹਨ । ਤੀਜੀ ਧਿਰ ਜਿਸਦਾ ਲੋਕ ਸੇਵਾ ਦਾ ਕੋਈ ਇਤਿਹਾਸ਼ ਨਹੀ ਸਿਰਫ ਨਵੀਂ ਤਕਨੀਕ ਸੋਸਲ ਮੀਡੀਆਂ ਦਾ ਡਰਾਮਾ ਅਧਾਰਤ ਵਿਕਾਸ ਮਾਡਲ ਹੈ ਨਾਲ ਨੌਜਵਾਨੀ ਦਾ ਇੱਕ ਹਿੱਸਾ ਜੁੜਿਆ ਹੋਇਆ ਹੈ ਜਿਸ ਦੇ ਅਧਾਰ ਤੇ ਇਹ ਧਿਰ ਵੀ ਪਿਛਲੇ ਸਾਲਾਂ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਸਬੱਬੀ ਪੈਰ ਥੱਲੇ ਬਟੇਰਾ ਆ ਜਾਣ ਕਰਕੇ ਸਿਕਾਰੀ ਹੋਣ ਦਾ ਦਮ ਭਰ ਰਹੀ ਹੈ। ਵਰਤਮਾਨ ਰਾਜ ਕਰ ਰਹੀ ਧਿਰ ਕੋਲ ਆਪਣਾਂ ਇੱਕ ਢਾਚਾਂ ਹੈ ਵਰਕਰਾਂ ਦਾ ਸਮੂਹ  ਜਿਸਦੇ ਆਸਰੇ ਉਹ ਇੱਕ ਨਿਸਚਿਤ 25%ਵੋਟ ਬੈਂਕ ਰੱਖਦੀ ਹੈ ਬਾਕੀ ਦਸ ਤੋਂ ਪੰਦਰਾਂ ਪਰਸੈਂਟ ਵੋਟ ਮੌਕੇ ਦੀਆਂ ਤਿਕੜਮਾਂ ਨਾਲ ਜੋੜਨ ਦੇ ਉਪਰਾਲੇ ਦੀਆਂ ਉਸਦੀਆਂ ਨੀਤੀਆਂ ਗੁਪਤ ਹਨ ਅਤੇ ਜੋ ਸਮਾਂ ਆਉਣ ਤੇ ਹੀ ਪਤਾ ਲੱਗਣਗੀਆਂ। ਦੂਜੀ ਧਿਰ ਕਾਂਗਰਸ ਕੋਲ ਭਾਵੇਂ ਵੋਟ ਬੈਂਕ ਦਾ ਕੋਈ ਸਥਾਈ ਅੰਕੜਾਂ ਨਹੀਂ ਮੰਨਿਆ ਜਾ ਸਕਦਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਾਖ ਹੈ ਜੋ ਪੰਜਾਬ ਦੇ ਵੱਡੀ ਗਿਣਤੀ ਵੋਟਰਾਂ ਦੇ ਵਿੱਚ ਹੈ। ਕਾਂਗਰਸ ਦੇ ਸਥਾਈ ਵਰਕਰ ਅਤੇ ਆਗੂ ਕੈਪਟਨ ਦੀ ਤਾਕਤ ਨੂੰ ਦੁਗਣਾਂ ਕਰ ਦਿੰਦੇ ਹਨ।
                         ਰਾਜਸਾਹੀ ਦੇ ਅਧੀਨ ਇੱਕ ਵਿਅਕਤੀ ਦੇ ਰਾਜ ਵਿੱਚ ਹਜਾਰਾਂ ਸਾਲ ਵਿਚਰਨ ਵਾਲੇ ਪੰਜਾਬੀਆਂ ਦੀ ਮਾਨਸਿਕਤਾ ਅੱਜ ਵੀ ਪਾਰਟੀਆਂ ਦੀ ਥਾਂ ਵਿਅਕਤੀਆਂ ਵਿੱਚ ਹੈ। ਬਾਦਲ ਪਰੀਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ਆਪ ਮਜਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗਲਤੀ ਕਰ ਰਿਹਾ ਹੈ। ਇਸ ਪਾਰਟੀ ਦੇ ਵਿੱਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿੱਚ ਕੇਜਰੀਵਾਲ ਨੂੰ ਫੂਕ ਛਕਾਕੇ ਗੁੰਮਰਾਹ ਕਰ ਰਹੇ ਹਨ। ਆਗੂ ਵਿਹੂਣੀ ਪਾਰਟੀ ਵਿੱਚ ਬਹੁਤੇ ਜਰਨੈਲ ਆਪਣਾਂ ਅਤੇ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਚੋਣਾਂ ਨਾਲੋ ਪਾਰਟੀ ਬਾਜੀ ਦੀ ਥਾਂ ਵਿਅਕਤੀ ਗਤ ਪੱਧਰ ਤੇ ਲੜੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਪਾਰਟੀ ਦਾ ਚੋਣ ਲੜਨ ਵਾਲਾ ਆਗੂ ਲੋਕਾਂ ਨਾਲ ਸਿੱਧਾ ਜੁੜਿਆ ਹੁੰਦਾਂ ਹੈ। ਨਵੀਂ ਪਾਰਟੀ ਹਮੇਸ਼ਾਂ ਆਪਣੇ ਆਪ ਨੂੰ ਲੋਕ ਹਿੱਤਾਂ ਦੀ ਪਹਿਰੇਦਾਰ ਦਿਖਾਈ ਦੇਕੇ ਹੀ ਚੋਣ ਜਿੱਤ ਸਕਦੀ ਹੁੰਦੀ ਹੈ। ਨਵੀਂ ਪਾਰਟੀ ਤਿਕੜਮਬਾਜ ਦੀ ਥਾਂ ਲੋਕ ਰੋਹ ਅਤੇ ਲੋਕ ਪਿਆਰ ਸਤਿਕਾਰ ਦੀ ਪਾਤਰ ਬਣੀ ਰਹਿਣੀ ਜਰੂਰੀ ਹੁੰਦੀ ਹੈ ਜੋ ਕਿ ਆਪ ਪਾਰਟੀ ਲਈ ਵੀ ਜਰੂਰੀ ਹੈ। ਲੋਕ ਪਿਆਰ ਅਤੇ ਸਤਿਕਾਰ ਸਿਧਾਂਤ ਅਤੇ ਅਸੂਲ ਦਿਖਾਈ ਦੇਣ ਤੇ ਹੀ ਬਣਦਾ ਹੈ।
                           ਚੋਣਾਂ ਦਾ ਅੰਤਿਮ ਸਮਾਂ ਦੋ ਧਿਰਾਂ ਵਿੱਚ ਹੀ ਹੋਣਾਂ ਹੁੰਦਾਂ ਹੈ। ਜਿਹੜੀ ਧਿਰ ਰਾਜ ਕਰਦੀ ਪਾਰਟੀ ਨੂੰ ਟੱਕਰ ਦੇਣ ਵਿੱਚ ਪਛੜਨ ਲੱਗ ਪਵੇ ਆਮ ਲੋਕ ਉਸ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤਲੇ ਦਿਨ ਤੱਕ ਹਰ ਧਿਰ ਦਾ ਜੇਤੂ ਅੰਦਾਜ ਵੀ ਬਣਿਆ ਰਹਿਣਾਂ ਚਾਹੀਦਾ ਹੈ। ਜਿਸ ਧਿਰ ਕੋਲ ਜੇਤੂ ਅੰਦਾਜ ਨਾਂ ਹੋਵੇ ਲੋਕ ਉਸ ਤੋਂ ਕਿਨਾਰਾ ਕਰਨਾਂ ਹੀ ਬੇਹਤਰ ਸਮਝਦੇ ਹਨ। ਕੀ 2017 ਤੱਕ ਤਿੰਨੇ ਧਿਰਾਂ ਜੇਤੂ ਅੰਦਾਜ ਬਣਾਈ ਰੱਖਣਗੀਆਂ ? ਜਿਸ ਧਿਰ ਕੋਲ ਜੇਤੂ ਅੰਦਾਜ ਲੋਕਾਂ ਨੂੰ ਦਿਖਾਈ ਨਾਂ ਦਿੱਤਾ ਉਸਦੀ ਹਾਲਤ ਸੋਚਣ ਤੋਂ ਵੀ ਜਿਆਦਾ ਮੰਦੀ ਹੋਣੀ ਲਾਜਮੀ ਹੈ। ਸੋ ਵਰਤਮਾਨ ਸਮੇਂ ਤਿੰਨੇ ਧਿਰਾਂ ਕੋਲ ਭਾਵੇਂ ਲੋਕ ਪੱਖੀ ਏਜੰਡਾਂ ਨਹੀਂ ਹੈ ਪਰ ਚੋਣ ਦਾ ਹੋਰ ਕੋਈ ਬਦਲ ਨਾਂ ਹੋਣ ਕਾਰਨ ਇੰਹਨਾ ਦੇ ਜਾਲ ਹੀ ਲੋਕਾਂ ਨੂੰ ਘੇਰ ਰਹੇ ਹਨ। ਆਉਣ ਵਾਲ ਵਕਤ ਦੱਸੇਗਾ ਕਿ ਲੋਕ ਹਿੱਤਾਂ ਤੋਂ ਕੋਹਾਂ ਦੂਰ ਤਿੰਨਾਂ ਧਿਰਾਂ ਦੇ ਕਿਸਦੇ ਜਾਲ ਵਿੱਚ ਲੋਕ ਫਸਣ ਦਾ ਫੈਸਲਾ ਕਰਨਗੇ। ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਰਾਜਨੀਤਕਾਂ ਦੀ ਸਫਲਤਾ ਵੀ ਹੈ ਕਿ ਲੋਕ ਹਿੱਤਾਂ ਦੇ ਮੁੱਦੇ ਚੋਣ ਏਜੰਡੇ ਦੇ ਮੁੱਦੇ ਹੀ ਨਹੀਂ ਬਣ ਸਕੇ। ਸੋ ਆਉਣ ਵਾਲੇ ਪੰਜ ਸਾਲ ਵੀ ਪੰਜਾਬੀਆਂ ਦੇ ਪਹਿਲਾਂ ਵਾਲੇ ਰੁਝਾਨ ਵਿੱਚ ਹੀ ਵਿਚਰਨ ਦੇ ਹਾਲਾਤ ਬਣੇ ਰਹਿਣਗੇ। ਲੋਕ ਪੱਖੀ ਲੋਕਾਂ ਨੂੰ ਆਪਣੀ ਆਸ 2022 ਤੇ ਹੀ ਰੱਖਣ ਦੀ ਇੱਛਾ ਰੱਖਣ ਨੂੰ ਮਜਬੂਰ ਹੋਣਾਂ ਪਵੇਗਾ। ਚੌਥੀ ਧਿਰ ਜੋ ਲੋਕ ਮੁੱਦਿਆਂ ਦੀ ਦਾਅਵੇਦਾਰ ਹੋ ਸਕਦੀ ਸੀ ਪਰ ਉਹ ਆਪਣੇ ਆਪ ਨੂੰ ਸੰਗਠਿਤ ਅਤੇ ਪੇਸ਼ ਕਰਨ ਵਿੱਚ ਅਸਫਲ ਹੋਏ ਹਨ। ਪੰਜਾਬ ਦੇ ਲੋਕ ਇਸ ਸਮੇਂ ਲੋਕ ਪੱਖੀ ਧਿਰ ਨੂੰ ਕਾਮਯਾਬ ਕਰਨ ਲਈ ਤਿਆਰ ਬੈਠੇ ਸਨ ਪਰ ਤਜਰਬੇਕਾਰ ਸਿਆਸੀ ਤਿੰਨੇ ਧਿਰਾਂ ਨੇ ਆਪਣੇ ਹੋ ਹੱਲੇ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਗੁੰਮਰਾਹ ਅਤੇ ਸਮਝਦਾਰ ਸਿਆਣੇ ਲੋਕ ਪੱਖੀ ਲੋਕਾਂ ਦੇ ਅੱਗੇ ਤੁਰਨ ਦੇ ਰਾਹ ਬੰਦ ਕਰਨ ਦੀ ਸਫਲ ਚਾਲ ਖੇਡੀ ਹੈ। ਚੌਥੀ ਧਿਰ ਦੇ ਲੋਕ ਇਹ ਰਾਹ ਰੋਕੂ ਜੁਗਾੜਾਂ ਨੂੰ ਤੋੜਨ ਵਿੱਚ ਅਸਫਲ ਹੋਏ ਹਨ ਜੋ ਉਹਨਾਂ ਦੀ ਵੱਡੀ ਕਮਜੋਰੀ ਹੈ। ਸੋ ਪੰਜਾਬੀ ਵੋਟਰ ਕੋਲ ਕਿਸੇ ਇੱਕ ਧਿਰ ਦੇ ਜਾਲ ਵਿੱਚ ਫਸਣਾਂ ਉਸਦੀ ਹੋਣੀ ਬਣਾ ਦਿੱਤਾ ਗਿਆ ਹੈ। ਚੌਥੀ ਧਿਰ ਦੇ ਲੋਕ ਵੀ ਇਸ ਦੇ ਲਈ ਇਤਿਹਾਸ ਦੇ ਦੋਸੀ ਰਹਿਣਗੇ। ਤਿੰਨੇ ਧਿਰਾਂ ਸਫਲ ਆਗੂ ਅੱਜ ਤੋਂ ਹੀ ਭੰਗੜੇ ਪਾ ਸਕਦੇ ਹਨ। ਕੇਜਰੀ ਕਾਂਗਰਸ ਕਾਲੀ ਇੱਕੋ ਹੀ ਹਮਾਮ ਵਿੱਚ ਇਕੱਠੇ ਨਹਾਉਣਗੇ। ਇੰਹਨਾਂ ਧਿਰਾਂ ਤੋਂ ਸਵੈ ਵਿਕਾਸ ਦੇ ਇਲਾਵਾ ਹੋਰ ਆਸ ਰੱਖਣੀ ਮੂਰਖਤਾ ਹੀ ਹੈ ਕਿਉਂਕਿ ਇਹਨਾਂ ਦੇ ਆਗੂ ਸਵੈ ਹੰਕਾਰ ਅਤੇ ਸਵਾਰਥ ਦੀ ਦਲਦਲ ਵਿੱਚ ਡੂੰਘੇ ਫਸ ਚੁੱਕੇ ਹੋਏ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ