Monday, 30 December 2013

ਵਿੱਦਿਆ ਦੇ ਨਾਂ ਤੇ ਲੁੱਟੇ ਜਾਂਦੇ ਗਰੀਬ ਲੋਕ

                                            
                                                      ਦੇਸ ਦੀ ਰਾਜਸੱਤਾ ਤੇ ਕਾਬਜ ਅਮੀਰ ਵਰਗ ਅਤੇ ਮੁਲਾਜਮ ਵਰਗ ਹਰ ਉਸ ਨੀਤੀ ਨੂੰ ਲਾਗੂ ਕਰ ਰਿਹਾ ਹੈ ਜੋ ਨੀਤੀ ਗਰੀਬਾਂ ਨੂੰ ਦੇਸ ਦੇ ਪਰਬੰਧਨ ਵਿਭਾਗ ਭਾਵ ਸਰਕਾਰੀਆਂ ਨੌਕਰੀਆਂ ਵੱਲ ਲਿਜਾਂਦੀ ਹੈ। ਪਿੱਛਲੇ ਸਮਿਆਂ ਵਿੱਚ ਜਦ ਗਰੀਬ ਲੋਕ ਆਪਣੇ ਬੱਚਿਆਂ ਨੂੰ ਵਿੱਦਿਆਂ ਨਹੀਂ ਦਿਵਾਉਂਦੇ ਸਨ ਤਦ ਸਰਕਾਰੀ ਨੌਕਰੀਆਂ ਲਈ ਕੋਈ ਟੈਸਟ ਨਹੀ ਹੁੰਦੇ ਸਨ ਕਿਸੇ ਵੀ ਵਿਦਿਆਰਥੀ ਨੂੰ ਉਸਦੀਆਂ ਡਿਗਰੀਆਂ ਅਨੁਸਾਰ ਸਰਕਾਰੀ ਸੇਵਾ ਵਿੱਚ ਜਾਣ ਦੀ ਖੁੱਲ ਸੀ ਪਰ ਪਿੱਛਲੇ ਕੁੱਝ ਕੁ ਸਾਲਾਂ ਤੋਂ  ਗਰੀਬ ਘਰਾਂ ਦੇ ਬੱਚੇ ਸਕੂਲਾਂ ਕਾਲਜਾਂ ਵਿੱਚ ਵਿਦਿਆ ਹਾਸਲ ਕਰਨ ਲੱਗੇ ਹਨ । ਗਰੀਬ ਘਰਾਂ ਦੇ ਬੱਚਿਆਂ ਨੇ ਪੜਾਈ ਵਿੱਚ ਅਮੀਰ ਲੋਕਾਂ ਦੇ ਬੱਚਿਆਂ ਨੂੰ ਟੱਕਰ ਵੀ ਦੇਣੀ ਸੁਰੂ ਕੀਤੀ ਹੈ । ਅਮੀਰਾਂ ਦੇ ਐਸਪ੍ਰਸਤ ਬੱਚਿਆਂ ਨਾਲੋਂ ਮਿਹਨਤੀ ਗਰੀਬ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਪਿੱਛੇ ਵੀ ਛੱਡਣਾਂ ਸੇਰੂ ਕਰ ਦਿੱਤਾ ਹੈ ਜਿਸ ਕਾਰੲਨ ਅਮੀਰ ਲੋਕਾਂ ਦੇ ਮੱਥਿਆਂ ਤੇ ਵੱਟ ਪੈਣੇ ਸੁਰੂ ਹੋ ਗਏ ਹਨ। ਰਾਜਨੀਤਕ ਅਤੇ ਅਮੀਰ  ਬਾਬੂਸਾਹੀ ਨੇ ਗਰੀਬ ਘਰਾਂ ਦੇ ਹੁਸਿਆਰ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਬੇਦਖਲ ਕਰਨ ਦੀਆਂ ਨਵੀਆਂ ਸਕੀਮਾਂ ਤੇ ਅਮਲ ਕਰਨਾਂ ਸੁਰੂ ਕਰ ਦਿੱਤਾ ਹੈ । ਅੱਜ ਕਲ ਮੈਟਿਰਕ ਗਰੈਜੂਏਸਨ ਆਦਿ ਦੇ ਨੰਬਰਾਂ ਦੀ ਕੀਮਤ ਕੋਈ ਨਹੀਂ ਲਾਉਂਦਾਂ ਬਲਕਿ ਇਹਨਾਂ ਪਰੀਖਿਆਵਾਂ ਦੇ ਵਿੱਚ ਹਾਸਲ ਕੀਤੇ ਉੱਚ ਨੰਬਰਾਂ ਨੂੰ ਦਰਕਿਨਾਰ ਕਰਕੇ ਨਵੇਂ ਟੈਸਟ ਸੁਰੂ ਕੀਤੇ ਜਾ ਰਹੇ ਹਨ ਜੋ ਵਿਦਿਆਰਥੀ ਇਹਨਾਂ ਟੈਸਟ ਵਿੱਚ ਟੌਪ ਕਰਦਾ ਹੈ ਉਸਨੂੰ ਹੀ ਅੱਗੇ ਦਾਖਲਾਂ ਮਿਲਦਾ ਹੈ। ਇੰਹਨਾਂ ਟੈਸਟਾਂ ਨੂੰ ਪਾਸ ਕਰਨ ਲਈ ਸਰਕਾਰੀ ਅਦਾਰਿਆਂ ਵਿੱਚ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ ਪਰ ਪਰਾਈ ਵੇਟ ਅਦਾਰਿਆਂ ਅਕੈਡਮੀਆਂ ਦੀਆਂ ਮਹਿੰਗੀਆਂ ਫੀਸਾਂ ਭਰਨ ਵਾਲੇ ਲੋਕ ਹੀ ਆਪਣੇ ਬੱਚਿਆਂ ਨੂੰ ਇੰਹਨਾਂ ਵਿੱਚ ਭੇਜ ਸਕਦੇ ਹਨ ਜਿੰਹਨਾਂ ਨੂੰ ਇੰਹਨਾਂ ਟੈਸਟਾਂ ਨੂੰ ਪਾਸ ਕਰਨ ਦੇ ਸੰਖੇਪ ਤਰੀਕੇ ਸਿਖਾਏ ਜਾਂਦੇ ਹਨ । ਗਰੀਬ ਅਤੇ ਆਮ ਲੋਕ ਇੰਹਨਾਂ ਮਹਿੰਗੇ ਅਦਾਰਿਆਂ ਦੀਆਂ ਫੀਸਾਂ ਭਰਨ ਦੇ ਯੋਗ ਨਹੀਂ ਹੁੰਦੇ ਸੋ ਇਸ ਕਾਰਨ ਆਪਣੇ ਹੁਸਿਆਰ ਬੱਚਿਆਂ ਨੂੰ ਵੀ ਇੱਥੇ ਨਹੀਂ ਭੇਜ ਸਕਦੇ । ਅਮੀਰ ਲੋਕ ਅਤੇ ਬਾਬੂਸਾਹੀ ਦੀ ਔਲਾਦ ਦੇਸ ਦੀ ਹੁਸਿਆਰ ਗਰੀਬ ਜਮਾਤ ਨੂੰ ਇੱਕ ਵਾਰ ਫਿਰ ਆਮ ਲੋਕ ਦੇ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਸਾਮਲ ਹੋਣ ਤੋਂ ਰੋਕਣ ਵਿੱਚ ਕਾਮਯਾਬ ਹੋ ਜਾਂਦੀ ਹੈ।
                                        ਜਦ ਦੇਸ ਦੀਆਂ ਸਰਕਾਰਾਂ ਵਿੱਚ ਤਿਆਗੀ ਸਮਾਜ ਸੁਧਾਰਕਾਂ ਦੀ ਥਾਂ ਅਪਰਾਧੀ ਅਤੇ ਪੈਸੇ ਦੇ ਭੁੱਖੇ ਲੋਕ ਸਾਮਲ ਹੋ ਜਾਂਦੇ ਹਨ ਅਤੇ ਇਸ ਤਰਾਂ ਦੇ ਰਾਜਨੀਤਕ ਲੋਕ ਬਾਬੂਸਾਹੀ ਤੇ ਹੀ ਨਿਰਭਰ ਹੁੰਦੇ ਹਨ । ਪੈਸੇ ਦੇ ਭੁੱਖੇ ਲੋਕਾਂ ਕੋਲ ਦੂਸਰਿਆਂ ਦੀ ਭਲਾਈ ਵਾਲ ਦਿਮਾਗ ਹੀ ਨਹੀਂ ਹੁੰਦਾਂ । ਬਾਬੂਸਾਹੀ ਦਾ ਵੱਡਾ ਹਿੱਸਾ ਵੀ ਧਨ ਦਾ ਗੁਲਾਮ ਅਤੇ ਆਪਣੇ ਪਰੀਵਾਰਾਂ ਦਾ ਹੀ ਹੋ ਜਾਂਦਾ ਹੈ ਅਤੇ ਇਸ ਰਾਹ ਤੇ ਤੁਰੀ ਬਾਬੂਸਾਹੀ ਕਦੇ ਵੀ ਉਹ ਰਾਇ ਰਾਜਨੀਤਕਾਂ ਨੂੰ ਨਹੀ ਦੰਦੀ ਜਿਸ ਨਾਲ ਸਮਾਜ ਦੇ ਗਰੀਬ ਲੋਕਾਂ ਦਾ ਭਲਾ ਹੁੰਦਾਂ ਹੋਵੇ । ਸੋ ਇਸ ਤਰਾਂ ਦੇ ਗੋਲਮਾਲ ਵਿੱਚ ਆਮ ਲੋਕਾਂ ਦਾ ਹਰ ਰਾਹ ਤਰੱਕੀ ਦਾ ਬੰਦ ਕੀਤਾ ਜਾਂਦਾ ਹੈ ਜਿਸ ਨਾਲ ਦੇਸ ਦਾ ਭਵਿੱਖ ਸਿਆਣੇ ਅਤੇ ਹੁਸਿਆਰ ਵਰਗ ਦੀਆਂ ਸੇਵਾਵਾਂ ਤੋਂ ਵੀ ਵਾਂਝਾ ਹੁੰਦਾ ਤੁਰਿਆ ਜਾਂਦਾ ਹੈ। ਜਿਸ ਨਾਲ ਦੇਸ ਦਾ ਭਵਿੱਖ ਵੀ ਕੋਈ ਬਹੁਤਾ ਚੰਗਾਂ ਨਹੀਂ ਹੋ ਸਕਦਾ । ਜਿਹੜੇ ਵਿਦਿੋਆਂਰਥੀ ਹੁਸਿਆਰ ਹੁੰਦੇ ਹਨ ਉਹਨਾਂ ਵਿੱਚ ਬਚਪਨ ਤੋਂ ਹੀ ਇਹ ਵਰਤਾਰਾ ਕੁਦਰਤ ਦੀ ਦੇਣ ਹੁੰਦਾਂ ਹੈ। ਇਸ ਤਰਾਂ ਦੇ ਬੱਚੇ ਬਹੁਤੀ ਵਾਰ ਪੜਾਈ ਵਿੱਚ ਉੱਚ ਨੰਬਰ ਜਾਂ ਉੱਚ ਗਰੇਡ ਹੀ ਹਾਸਲ ਕਰਦੇ ਹਨ ਪਰ ਟੈਸਟਾਂ  ਵਿੱਚ ਉੱਚ ਗਰੇਡ ਹਾਸਲ ਕਰਨ ਲਈ ਤਿਕੜਮਾਂ ਵਰਤੀਆਂ ਜਾਂਦੀਆਂ ਹਨ ਜੋ ਕਿ ਸਿਰਫ ਵਪਾਰਕ ਮਹਿੰਗੇ ਸਕੂਲਾਂ ਜਾਂ ਅਕੈਡਮੀਆਂ ਵਿੱਚ ਸਿਖਾਈਆਂ ਜਾਂਦੀਆਂ ਹਨ ਜਾਂ ਪੇਸਾਵਰ ਲੋਕ ਮਹਿੰਗੀਆਂ ਫੀਸਾਂ ਲੈ ਕੇ ਇਹ ਸਿਖਾਉਂਦੇ ਹਨ। ਇਸ ਤਰਾਂ ਦਾ ਗਿਆਨ ਆਮ ਗਰੀਬ ਲੋਕ ਬਹੁਤ ਹੀ ਘੱਟ ਹਾਸਲ ਕਰ ਪਾਉਂਦੇ ਹਨ ਪਰ ਜੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਬਰਾਬਰ ਮੌਕੇ ਮਿਲਣ ਤਦ ਉਹ ਵੀ ਅਮੀਰਾਂ ਦੇ ਬੱਚਿਆਂ ਨੂੰ ਟੱਕਰ ਦੇ ਸਕਦੇ ਹਨ । ਅਸਲ ਵਿੱਚ ਅਮੀਰ ਲੋਕ ਪੁਰਾਤਨ ਯੁੱਗ ਦੀਆਂ ਰਵਾਇਤਾਂ ਵਾਂਗ ਅੱਜ ਵੀ ਆਮ ਲੋਕਾਂ ਨੂੰ ਆਪਣੇ ਗੁਲਾਮ ਹੀ ਬਣਾਈ ਰੱਖਣਾਂ ਲੋਚਦੇ ਹਨ ਜਿਸ ਕਾਰਨ ਹਰ ਉਹ ਤਰੀਕਾਂ ਵਰਤਿਆਂ ਜਾਂਦਾ ਹੈ ਜਿਸ ਨਾਲ ਆਮ ਲੋਕਾਂ ਦੇ ਬੱਚੇ ਦੇਸ ਦੇ ਪਰਬੰਧਕੀ ਢਾਚੇਂ ਵਿੱਚ ਨਾਂ ਵੜ ਸਕਣ ।
                                    ਇੱਕ ਵੱਡਾ ਕਾਰਨ ਦੇਸ ਦੀਆਂ ਸਰਕਾਰਾਂ ਵੱਲੋਂ ਵਿੱਦਿਆਂ ਦੇਣ ਵਾਲੇ ਅਦਾਰਿਆਂ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ । ਸਰਕਾਰੀ ਅਦਾਰਿਆਂ ਦਾ ਵਿਕਾਸ ਰੋਕਿਆ ਜਾ ਰਿਹਾ ਹੈ  ਵਪਾਰੀ ਕਿਸਮ ਦੇ ਲੋਕ ਵਿਦਿਅਕ ਅਦਾਰਿਆਂ ਦੇ ਮਾਲਕ ਬਣ ਰਹੇ ਹਨ । ਦੇਸ ਦੇ ਅਯੋਗ ਰਾਜਨੀਤਕਾਂ ਨੂੰ ਪੈਸਿਆਂ ਦਾ ਅਤੇ ਵੋਟਾਂ ਦਾ ਲਾਲਚ ਦੇਕੇ ਕੋਈ ਅਮੀਰ ਜਾਂ ਧਾਰਮਿਕ ਅਦਾਰਾ ਆਪਣੀ ਵਿਦਿਅਕ ਸੰਸਥਾਂ  ਸਕੂਲ ਤੋਂ ਯੂਨੀਵਰਸਿਟੀ ਤੱਕ ਖੋਲ ਸਕਦਾ ਹੈ ਜਿਸ ਤੋਂ ਗਰੀਬ ਲੋਕ ਤਾਂ ਲੁੱਟੇ ਹੀ ਜਾਂਦੇ ਹਨ ਅਤੇ ਅਮੀਰ ਲੋਕ ਇੰਹਨਾਂ ਦੀਆਂ ਮਹਿੰਗੀਆਂ ਸੀਟਾਂ ਹਾਸਲ ਕਰਕੇ ਆਪਣਾਂ ਰੁਤਬਾ ਦਿਖਾਉਂਦੇ ਹਨ। ਲੱਖਾਂ ਦੀਆਂ ਫੀਸਾਂ ਭਰਨਾਂ ਤਾਂ ਮਿਡਲ ਕਲਾਸ ਦੀ ਵੀ ਸਮੱਰਥਾਂ ਤੋਂ ਬਾਹਰ ਹੋ ਰਿਹਾ ਹੈ। ਦੇਸ ਵਿੱਚ ਅੰਗਰੇਜਾਂ ਦੀ ਨੀਤੀ ਅਤੇ ਪੁਰਾਤਨ ਯੁੱਗ ਦੀ ਨੀਤੀ ਵਾਂਗ ਉੱਚ ਸਿੱਖਿਆਂ ਅਤੇ ਮਹਿੰਗੀ ਸਿੱਖਿਆ ਨੂੰ ਹਾਸਲ ਕਰ ਪਾਉਣਾਂ ਸਿਰਫ ਅਮੀਰ ਲੋਕਾਂ ਤੱਕ ਹੀ ਮਹਿਦੂਦ ਕਰਨ ਦੀ ਕੋਸਿਸ ਨੇਪਰੇ ਚੜਾਈ ਜਾ ਰਹੀ ਹੈ। ਲੱਖਾਂ ਡਿਗਰੀ ਧਾਰਕ ਹੁਸਿਆਰ ਬੱਚਿਆਂ ਨੂੰ ਨੌਕਰੀ ਤੋਂ ਪਹਿਲਾਂ ਕੋਈ ਨਾਂ ਕੋਈ ਟੈਸਟ ਪਾਸ ਕਰਨਾਂ ਹੀ ਜਰੂਰੀ ਕਰਕੇ ਰੋਕ ਲਾ ਦਿੱਤੀ ਗਈ ਹੈ। ਇੱਕ ੳਦਾਹਰਨ ਦੇਖੋ ਜਿਵੇਂ ਲੱਖਾਂ ਲੋਕ ਵਿੱਦਿਆਂ ਦੇਣ ਦੀ ਡਿਗਰੀ ਬੀ ਐਡ ਜਾਂ ਈਟੀਟੀ ਆਦਿ ਜਾਂ ਹੋਰ ਲੱਖਾਂ ਦੇ ਖਰਚ ਕਰਕੇ ਹਾਸਲ ਕਰੀ ਫਿਰਦੇ ਹਨ ਪਰ ਨੌਕਰੀ ਹਾਸਲ ਕਰਨ ਲਈ ਟੀਈਟੀ ਟੈਸਟ ਪਾਸ ਕਰਨ ਦੀ ਸਰਤ ਲਾ ਦਿੱਤੀ ਗਈ ਹੈ ਜਦੋਂ ਕਿ ਇਸਦਾ ਸਿਲੇਬਸ ਹੀ ਕੋਈ ਨਹੀਂ । ਇਸ ਟੈਸਟ ਵਿੱਚ ਪਾਸ ਹੋਣ ਦੀ ਯੋਗਤਾ ਕਿਸੇ ਪਰਸੈਂਟ ਦੇ ਅਧਾਰ ਤੇ ਨਹੀਂ ਸਰਕਾਰ ਦੀ ਮਰਜੀ ਤੇ ਹੈ ਕਿ ਜਿੰਨੇਂ ਕੁ ਅਧਿਆਪਕ ਰੱਖਣੇ ਹਨ ਉਨੇਂ ਕੁ ਪਾਸ ਕਰ ਦਿੱਤੇ ਜਾਂਦੇ ਹਨ ਬਾਕੀ ਬੱਚਦਿਆਂ ਨੂੰ ਫਿਰ ਦੁਬਾਰਾ ਫੀਸਾਂ ਭਰਕੇ ਸਰਕਾਰੀ ਖਜਾਨੇ ਭਰਨ ਦਾ ਅਦੇਸ ਅਤੇ ਟੈਸਟ ਪਾਸ ਕਰਨ ਦੀ ਸਰਤ ਰੱਖ ਦਿੱਤੀ ਜਾਂਦੀ ਹੈ। ਇਸ ਤਰਾਂ ਹੀ ਦੂਸਰੀਆਂ ਸਰਕਾਰੀ ਨੌਕਰੀਆਂ ਲਈ ਕੀਤਾ ਜਾ ਰਿਹਾ ਹੈ । ਵਿਦਿਅਕ ਡਿਗਰੀਆਂ ਫੇਲ ਕਰਕੇ ਟੈਸਟ ਪਾਸ ਕਰੋ ਦੀ ਸਰਤ ਰੱਖ ਦਿੱਤੀ ਜਾਂਦੀ ਹੈ । ਜੇ ਨੌਕਰੀਆਂ ਟੈਸਟ ਹਾਸਲ ਕਰਨ ਤੇ ਹੀ ਮਿਲਣੀਆਂ ਹਨ ਫਿਰ ਮੈਟਿ੍ਰਕ ਤੋਂ ਬਾਅਦ ਹੀ ਟੈਸਟ ਜਰੂਰੀ ਕਰ ਦਿਉ ਜਾਂ ਨਿਮਨ ਵਿਦਿਅਕ ਯੋਗਤਾ ਰੱਖੋ ਜਿਸ ਤੋਂ ਬਾਅਦ ਕੋਈ ਵਿਦਿਆਰਥੀ ਟੈਸਟ ਪਾਸ ਕਰੇ ਅਤੇ ਉਸ ਤੋਂ ਬਾਅਦ ਹੀ ਇਸ ਸਬੰਧੀ ਵਿਦਿਅਕ ਕੋਰਸ ਪਾਸ ਕਰੇ ਅਤੇ ਆਪਣੀ ਦੂਹਰੀ ਲੁੱਟ ਤਂ ਬਚ ਜਾਵੇ। ਪਹਿਲਾਂ ਵਿਦਿਅਕ ਕੋਰਸਾਂ ਡਿਗਰੀਆਂ ਹਾਸਲ ਕਰਨ ਤੇ ਲੁੱਟ ਲਏ ਜਾਂਦੇ ਹਨ ਆਮ ਲੋਕ ਪਰ ਬਅਦ ਵਿੱਚ ਟੈਸਟਾਂ ਵਿੱਚੋਂ ਫੇਲ ਕਰਕੇ ਸਦਾ ਲਈ ਰੱਦ ਕਰ ਦਿੱਤੇ ਜਾਂਦੇ ਹਨ । ਬਿਨਾਂ ਪੜਿਆਂ ਕੁਰਸੀਆਂ ਮੱਲਣ ਵਾਲੇ  ਰਾਜਨੀਤਕ ਕਿਵੇਂ ਸਮਝ ਸਕਦੇ ਹਨ ਰਾਤਾਂ ਨੂੰ ਅਨੀਂਦਰੇ ਰਹਿਕੇ ਪੜਨ ਵਾਲਿਆਂ ਦੀਆਂ ਅਤੇ ਗਰੀਬ ਮਾਪਿਆਂ ਦੀਆਂ ਸਭ ਕੁੱਝ ਲੁਟਾ ਹੋ ਜਾਣ ਦੀਆਂ ਤਕਲੀਫਾਂ ? ਬਾਬੂਸਾਹੀ ਦੀਆਂ ਦੇਸ ਦੀ ਨੌਜਵਾਨੀ ਨੂੰ ਪਾਗਲਪਣ ਵੱਲ ਤੋਰਨ ਦੀਆਂ ਨੀਤੀਆਂ ਅਤਿ ਖਤਰਨਾਕ ਹਨ। ਜੇ ਦੇਸ ਦੀ ਵਰਤਮਾਨ ਬਾਬੂਸਾਹੀ ਨੂੰ ਟੈਸਟ ਪਾਸ ਕਰਨ ਦੀ ਸਰਤ ਤੋਂ ਬਿਨਾਂ ਨੌਕਰੀ ਕਰਨ ਦੀ ਖੁੱਲ ਹੈ ਤਦ ਵਰਤਮਾਨ ਵਿਦਿਆਰਥੀਆਂ ਤੇ ਇਹ ਸਰਤ ਲਾਉਣਾਂ ਬਹੁਤ ਹੀ ਘਟੀਆਂ ਹੁਕਮ ਹੈ ਜਾਂ ਫਿਰ ਦੇਸ ਦੀ ਵਰਤਮਾਨ ਬਾਬੂਸਾਹੀ ਤੋਂ ਵੀ ਇਹ ਟੈਸਟ ਲੈਣੇ ਚਾਹੀਦੇ ਹਨ ਜਿਸ ਨਾਲ ਸਾਇਦ ਦੇਸ ਦੇ ਸਮੱਚੇ ਮੁਲਾਜਮ ਵਰਗ ਵਿੱਚੋਂ ਇੱਕ ਪਰਸੈਂਟ ਵੀ ਪਾਸ ਨਹੀਂ ਕਰ ਸਕਣਗੇ ਅਤੇ ਦੇਸ ਦੇ ਲੋਕਾਂ ਦਾ ਅਯੋਗ ਬਾਬੂਸਾਹੀ ਤੋਂ ਵੀ ਛੁਟਕਾਰਾ ਹੋ ਜਾਵੇਗਾ। ਸਮਾਨਤਾ ਦਾ ਕਾਨੂੰਨ ਸਭ ਤੇ ਲਾਗੂ ਹੋਣਾਂ ਚਾਹੀਦਾ ਹੈ । ਦੇਸ ਦੀਆਂ ਬਾਬੂਸਾਹੀ ਦੀਆਂ ਗਲਤ ਨੀਤੀਆਂ ਅਤਿ ਨਿੰਦਣ ਯੋਗ ਹਨ ਜੋ ਗਰੀਬ ਲੋਕਾਂ ਦੀ ਲੁੱਟ ਅਤੇ ਆਪਣਿਆਂ ਨੂੰ ਹੀ ਅੱਗੇ ਲਿਆਉਣ ਦਾ ਸਾਧਨ ਬਣਦੀਆਂ ਹਨ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Wednesday, 25 December 2013

ਅਮੀਰ ਅਤੇ ਮੁਲਾਜਮ ਵਰਗ ਹੀ ਸਰਕਾਰਾਂ ਨੂੰ ਪਿਆਰਾ ਕਿਉਂ


ਪੰਜਾਬ ਦੇ ਤਿੰਨ ਕਰੋੜ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਭਾਰੀ ਟੈਕਸਾਂ ਦੀ ਰਕਮ ਦਾ 60% ਤੋਂ 80% ਤੱਕ ਸਿੱਧੇ ਅਤੇ ਅਸਿੱਧੇ ਤੌਰ ਤੇ ਤਿੰਨ ਲੱਖ ਮੁਲਾਜਮਾਂ ਦੀ ਜੇਬ ਵਿੱਚ ਪਾ ਦਿੱਤਾ ਜਾਂਦਾਂ ਹੈ ਪਰ ਜਦੋਂ ਕਿ     ਇਹ ਟੈਕਸ ਆਮ ਲੋਕਾਂ ਜਾਂ ਗਰੀਬ ਲੋੜਵੰਦ ਲੋਕਾਂ ਦੀ ਸਹਾਇਤਾ ਦੇ ਨਾਂ ਤੇ ਲਾਏ ਜਾਂਦੇ ਹਨ । ਸਰਕਾਰਾਂ ਆਪਣੇ ਵੱਲੋਂ ਲੋਕਾਂ ਦੇ ਅਤੇ ਸੂਬੇ ਦੇ ਵਿਕਾਸ ਦੇ ਨਾਂ ਤੇ ਟੈਕਸ ਲਗਾਉਂਦੀਆਂ ਹਨ ਪਰ ਜਦ ਇਸ ਇਕੱਠੇ ਹੋਏ ਪੈਸੇ ਨੂੰ ਵਰਤਣ ਦੀ ਗੱਲ ਆਉਂਦੀ ਹੈ ਤਦ ਇਹ ਲੋਕਾਂ ਦੇ ਜਾਂ ਪੰਜਾਬ ਦੇ ਵਿਕਾਸ ਦੀ ਥਾਂ ਸਰਕਾਰ ਦੇ ਇਕੱਲੇ ਮੁਲਾਜਮ ਵਰਗ ਦੀਆਂ ਤਨਖਾਹਾਂ ਵਧਾਉਣ ਤੇ ਹੀ ਲਗਾ ਦਿੱਤੇ ਜਾਂਦੇ ਹਨ । 1966 ਵਿੱਚ 70 ਰੁਪਏ ਤੇ ਕੰਮ ਕਰਨ ਵਾਲੇ ਮੁਲਾਜਮ ਅੱਜ 70000 ਤੱਕ ਤਨਖਾਹ ਲੈ ਰਹੇ ਹਨ ਜਿਸ ਦਾ ਭਾਵ ਸਰਕਾਰੀ ਮੁਲਾਜਮਾਂ ਦੀ ਆਮਦਨ ਵਿੱਚ 1000 ਗੁਣਾਂ ਵਾਧਾ । ਪਰ ਕੀ ਆਮ ਪੰਜਾਬੀ ਲੋਕਾਂ ਦੀ ਆਮਦਨ ਵਿੱਚ ਵੀ ਇੰਨਾਂ ਵਾਧਾ ਹੋਇਆ ਹੈ। ਕੀ ਮੁਲਾਜਮ ਵਰਗ ਨੂੰ ਆਮ ਪੰਜਾਬੀ ਤੋਂ ਜਿਆਦਾ ਵੱਡਾ ਪੇਟ ਲੱਗਿਆ ਹੋਇਆ ਹੈ। ਕੀ ਮੁਲਾਜਮ ਵਰਗ ਆਮ ਪੰਜਾਬੀ ਤੋਂ ਜਿਆਦਾ ਗਰੀਬ ਹੈ ਜੋ ਉਸਨੂੰ ਆਮ ਲੋਕਾਂ ਤੋਂ ਜਿਆਦਾ ਆਮਦਨ ਕਰਵਾਈ ਜਾਵੇ ? ਕੀ ਮੁਲਾਜਮ ਵਰਗ ਜਿਆਦਾ ਮਿਹਨਤ ਕਰਦਾ ਹੈ? ਕੀ ਮੁਲਾਜਮ ਵਰਗ ਨੇ ਪੰਜਾਬ ਨੂੰ ਸਭ ਤੋਂ ਵਧੀਆਂ ਸੂਬਾ ਬਣਾ ਦਿੱਤਾ ਹੈ? ਕੀ ਪੰਜਾਬ ਦਾ ਮੁਲਾਜਮ ਵਰਗ ਜਿਆਦਾ ਹੀ ਇਮਾਨਦਾਰ ਹੋ ਗਿਆ ਹੈ ਆਮ ਲੋਕਾਂ ਦੇ ਕੰਮ ਕਰਨ ਲਈ? ਜਦ ਦੇਸ ਦੇ 67 ਕਰੋੜ ਲੋਕ ਜਿਹਨਾਂ ਵਿੱਚ ਪੰਜਾਬੀ ਵੀ ਸਾਮਲ ਹਨ ਰੋਜਾਨਾ 20 ਰੁਪਏ ਤੱਕ ਕਮਾ ਪਾਉਂਦੇ ਹਨ ਫਿਰ ਪੰਜਾਬ ਦੇ ਮੁਲਾਜਮ 500 ਤੋਂ 2000 ਤੱਕ ਤਨਖਾਹ ਰੋਜਾਨਾਂ ਕਿਉਂ ਲੈਣ? ਜਦ ਪੰਜਾਬ ਸਿਰ ਇੱਕ ਲੱਖ ਕਰੋੜ ਤੱਕ ਦਾ ਕਰਜਾ ਹੋ ਗਿਆ ਹੈ ਫਿਰ ਕੀ ਮੁਲਾਜਮਾਂ ਨੂੰ ਜਿਆਦਾ ਤਨਖਾਹ ਦੇਣੀ ਜਰੂਰੀ ਹੈ। ਜਦ ਆਮ ਵਿਅਕਤੀ ਤੇ ਟੈਕਸਾਂ ਦਾ ਬੋਝ ਵੱਧ ਰਿਹਾ ਹੈ ਅਤੇ ਉਸਦੀ ਆਮਦਨ ਘੱਟ ਰਹੀ ਹੈ ਤਦ ਮੁਲਾਜਮ ਵਰਗ ਦੀ ਆਮਦਨ ਵੀ ਘਟਾਈ ਜਾਣੀ ਚਾਹੀਦੀ ਹੈ। ਜਿਹਨਾਂ ਪਰੀਵਾਰਾਂ ਵਿੱਚ ਮੁਲਾਜਮਾਂ ਦੇ ਇੱਕ ਤੋਂ ਜਿਆਦਾ ਵਿਅਕਤੀ ਹਨ ਦੀ ਪਛਾਣ ਕਰਕੇ ਤੋਂ ਜਿਆਦਾ ਟੈਕਸ ਲਿਆ ਨਹੀਂ ਜਾਣਾਂ ਚਾਹੀਦਾ ?
                                         ਅੱਜ ਆਮ ਪਿੰਡਾਂ ਵਿੱਚ ਮਜਦੂਰੀ ਜਾਂ ਕਿਸਾਨੀ ਕਿੱਤਾ ਕਰਨ ਵਾਲਾ ਪੰਜਾਬੀ ਜੋ 10 ਤੋਂ 14 ਘੰਟੇ ਤੱਕ ਮਿਹਨਤ ਨਾਲ ਮਜਦੂਰੀ ਕਰਦਾ ਹੈ ਤਦ ਉਹ 200 ਰੁਪਏ ਤੱਕ ਕਮਾਉਂਦਾਂ ਹੈ ਜਦੋਂ ਕਿ ਸਰਕਾਰੀ ਦਫਤਰਾਂ ਵਿੱਚ ਬੈਠਣ ਵਾਲੇ ਮੁਲਾਜਮ ਲੋਕ ਅੱਠ ਘੰਟਿਆਂ ਵਿੱਚੋਂ ਸਿਰਫ ਛੇ ਘੰਟੇ ਕੰਮ ਕਰਨ ਦਾ ਪਰ ਅਸਲ ਵਿੱਚ ਕੁਰਸੀ ਤੇ ਬੈਠਣ ਦੇ ਪਾਬੰਦ ਵੀ ਨਹੀਂ ਹਨ ਤਨਖਾਹ 500 ਤੋਂ 3000 ਤੱਕ ਲੈਂਦੇ ਹਨ ।  ਕੀ ਦੇਸ ਦਾ ਆਮ ਵਿਅਕਤੀ ਜਿੰਦਗੀ ਦੇ ਮੁਢਲੇ ਸਾਲ ਵੀ ਦੇਸ ਅਤੇ ਪਰੀਵਾਰ ਲਈ ਕਿਰਤ ਨਹੀਂ ਕਰਦਾ ਰਿਹਾ । ਉਸਨੇ ਕੋਈ ਵਕਤ ਬਰਬਾਦ ਨਹੀਂ ਕੀਤਾ ਹੁੰਦਾਂ ਉਸਨੇ ਵੀ ਦੇਸ ਦੀ ਆਰਥਿਕਤਾ ਵਿੱਚ ਯੋਗਦਾਨ ਪਾਇਆ ਹੁੰਦਾਂ ਹੈ ।ਕੋਈ ਵਿਦਿਆ ਗਰਿਹਣ ਕਰਕੇ ਅਤੇ ਫਿਰ ਉਸਦੇ ਅਧਾਰ ਤੇ ਆਮ ਕਿਰਤੀ ਵਿਅਕਤੀ ਨਾਲੋਂ ਸੌ ਗੁਣਾਂ ਆਮਦਨ ਜਿਆਦਾ ਕਰਨ ਦਾ ਅਧਿਕਾਰੀ ਨਹੀਂ ਬਣ ਜਾਂਦਾ,ਕਿਉਕਿ ਉਸਨੇ ਆਪਣੀ ਜਿੰਦਗੀ ਦੇ ਮੁੱਢਲੇ ਸਾਲ ਵਿੱਚ ਦੇਸ ਦੀ ਆਰਥਿਕਤਾ ਵਿੱਚ ਕੋਈ ਜਿਆਦਾ ਯੋਗਦਾਨ ਨਹੀਂ ਦਿੱਤਾ ਹੁੰਦਾਂ। ਆਮ ਵਿਅਕਤੀ ਅਤੇ ਪੜੇ ਲਿਖੇ ਨੌਕਰੀ ਪੇਸਾ ਲੋਕਾਂ ਦੋਨਾਂ ਨੂੰ ਬਰਾਬਰ ਤਰੱਕੀ ਕਰਨ ਦਾ ਅਧਿਕਾਰ ਹੈ। ਦੇਸ ਦਾ ਕਾਨੂੰਨ ਸਾਰੇ ਸਮਾਜ ਨੂੰ ਸਮਾਨਤਾ ਦਾ ਅਧਿਕਾਰ ਦਿੰਦਾਂ ਹੈ ਪਰ ਅਸਲੀਅਤ ਵਿੱਚ ਸਰਕਾਰੀ ਬਾਬੂਆਂ ਲਈ ਤਾਂ ਹਰ ਸਾਲ ਮਹਿੰਗਾਈ ਭੱਤੇ ਅਤੇ ਕਮਿਸਨ ਬਣਾਕੇ ਆਮਦਨਾਂ ਵਧਾਈਆਂ ਜਾਂਦੀਆਂ ਹਨ ਜਦੋਂਕਿ ਦੇਸ ਦੇ ਆਮ ਵਿਅਕਤੀ ਲਈ ਕੁੱਝ ਵੀ ਸੋਚਿਆ ਨਹੀ ਜਾਂਦਾਂ। ਦੇਸ ਦੀਆਂ ਸਰਕਾਰਾਂ ਨੂੰ ਆਪਣੀ ਨੀਤੀ ਤੇ ਮੁੜ ਵਿਚਾਰ ਕਰਨਾਂ ਚਾਹੀਦਾ ਹੈ ਜਿਸ ਵਿੱਚ ਆਮ ਲੋਕਾਂ ਨੂੰ ਵੀ ਦੇਸ ਦੇ ਨੌਕਰੀਪੇਸਾ ਲੋਕਾਂ ਬਰਾਬਰ ਰੱਖਿਆ ਜਾਵੇ। ਦੇਸ ਦਾ ਵਿਅਕਤੀ ਸੰਗਠਿਤ ਨਹੀਂ ਅਤੇ ਜਿਆਦਾ ਪੜਿਆ ਲਿਖਿਆ ਨਹੀਂ ਅਤੇ ਨਾਂ ਹੀ ਉਹ ਆਪਣੀ ਅਵਾਜ ਲੋਕ ਸੱਥਾਂ ਤੋਂ ਬਿਨਾਂ ਕਿੱਧਰੇ ਵਰਤਮਾਨ ਮੀਡੀਏ ਵਿੱਚ ਕਹਿਣ ਦੇ ਯੋਗ ਹੈ ਜਿਸ ਕਾਰਨ ਉੇਸਦੀ ਅਣਗਹਿਲੀ ਕੀਤੀ ਜਾ ਰਹੀ ਹੈ। ਦੇਸ ਦੇ ਨੌਕਰੀ ਪੇਸਾ ਅਤੇ ਅਮੀਰ ਲੋਕ ਹੀ ਪਰਚਾਰ ਸਾਧਨਾਂ ਅਤੇ ਸਰਕਾਰਾਂ ਤੇ ਕਾਬਜ ਹਨ ਜੋ ਆਪਣੇ ਭਾਈਚਾਰਿਆਂ ਦੀ ਅਵਾਜ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਆਪਣੇ ਆਪ ਨੂੰ ਹੀ ਸਭ ਕੁੱਝ ਹਾਸਲ ਕਰ ਪਾਉਂਦੇ ਹਨ ਪਰ ਆਮ ਲੋਕਾਂ ਦੇ ਦੁੱਖਾਂ ਦੀ ਸਾਰ ਇਹਨਾਂ ਬੇਰਹਿਮ ਲੋਕਾਂ ਨੂੰ ਨਹੀਂ। ਸਰਕਾਰੀ ਬਾਬੂ ਅਤੇ ਸਰਕਾਰਾਂ ਜਦ 28 ਰੁਪਏ ਕਮਾਕੇ ਖਰਚਣ ਵਾਲੇ ਨੂੰ ਹੀ ਅਮੀਰ ਐਲਾਨ ਦਿੰਦੀਆਂ ਹਨ ਅਤੇ ਆਪ 2800 ਲੈਕੇ ਵੀ ਗਰੀਬ ਬਣੇ ਰਹਿੰਦੇ ਹਨ ਤਦ ਇਸ ਅਮੀਰ ਸਮਾਜ ਦਾ ਬੇਕਿਰਕ ਬੇਰਹਿਮ ਚਿਹਰਾ ਦਿਖਾਈ ਦਿੰਦਾਂ ਹੈ। ਦੇਸ ਦੇ ਆਮ ਵਿਅਕਤੀ ਦੀਆਂ ਅੱਖਾ ਤਾਂ ਅਮੀਰਾਂ ਦੇ ਤੇਜ ਅਤੇ ਤਪਸ ਸਾਹਮਣੇ ਖੁੱਲ ਹੀ ਨਹੀਂ ਸਕਦੀਆਂ ਸੋ ਉਹਨਾਂ ਨੇ ਦੇਖਣਾਂ ਕੀ ਹੈ ਸੋ ਦੇਸ ਦਾ ਆਮ ਵਿਅਕਤੀ ਸਿਰ ਨੀਵਾਂ ਕਰਕੇ ਚੁੱਪ ਹੀ ਬੈਠਣ ਲਈ ਮਜਬੂਰ ਹੈ ਸਾਇਦ ਰੱਬ ਸਹਾਰੇ ਹੀ ਦਿਨ ਬਤੀਤ ਕਰ ਰਿਹਾ ਹੈ ਦੇਸ ਦੇ ਬਾਬੂਆਂ ਰਾਜਨੀਤਕ ਆਗੂਾਂ ਅਤੇ ਪਰਚਾਰ ਮੀਡੀਏ ਨੂੰ ਸਾਇਦ ਇਸ ਨੀਵੀ ਪਾਏ ਚੁੱਪ ਕੀਤੇ ਆਮ ਵਿਅਕਤੀ ਦੇ ਦੁੱਖ ਵੀ ਦਿਸ ਜਾਣ ਦੀ ਆਸ ਹੀ ਕੀਤੀ ਜਾ ਸਕਦੀ ਹੈ ਪਰ ਇਸਦੀ ਇਸ ਤਰਾਂ ਦੀ ਨੀਵੀ ਪਾਈ ਪਾਟੇ ਕੱਪੜੇ ਪਹਿਨੀ ਸੋਚੀਂ ਪਏ ਆਮ ਵਿਅਕਤੀ ਦੀ ਕਲਾਤਮਿਕ ਤਸਵੀਰ ਅਮੀਰ ਲੋਕਾਂ ਦੇ ਪਰਚਾਰ ਸਾਧਨਾਂ ਜਰੂਰ ਦਿਸਦੀ ਰਹਿੰਦੀ ਹੈ ਜੋ ਕਿਸੇ ਤਸਵੀਰ ਖਿੱਚਣ ਵਾਲੇ ਲਈ ਇਨਾਮ ਹਾਸਲ ਕਰਨ ਵਾਲੀ ਕਲਾ ਬਣ ਜਾਂਦੀ ਹੈ। ਕਾਸ ਦੇਸ ਦੇ ਹੁਕਮਰਾਨ ਅਤੇ ਅਮੀਰ ਲੋਕ ਆਮ ਵਿਅਕਤੀ ਦੇ ਦੁੱਖ ਮਹਿਸੂਸ ਕਰ ਲੈਣ ਰੱਬ ਖੇਰ ਕਰੇ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Thursday, 12 December 2013

ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ

                              
 ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਫਲਤਾ ਨੇ ਲੋਕਰੋਹ ਦੀ ਤਸਵੀਰ ਨੂੰ ਪੇਸ ਕੀਤਾ ਹੈ। ਵਰਤਮਾਨ ਸਮੇਂ ਵਿੱਚ ਸਰਕਾਰਾਂ ਨੇ ਜਿਸ ਤਰਾਂ ਲੋਕਾਂ ਦੀਆਂ ਜੇਬਾਂ ਨੂੰ ਲੁੱਟਣ ਲਈ ਹੱਥ ਪਾ ਲਿਆ ਹੈ ਤੋਂ ਲੋਕ ਡਾਢੇ ਦੁਖੀ ਹੋਏ ਪਏ ਹਨ। ਵਰਤਮਾਨ ਰਾਜ ਕਰਦੀਆਂ ਪਾਰਟੀਆਂ ਲੋਕ ਮਸਲਿਆਂ ਤੋਂ ਪਾਸਾ ਵੱਟਕੇ ਬਿਨਾਂ ਸਰਮ ਕੀਤਿਆਂ ਆਪਣੀਆਂ ਅਤੇ ਆਪਣਿਆਂ ਦੇ ਹੀ ਖਜਾਨੇ ਭਰਨ ਲੱਗੀਆਂ ਹੋਈਆਂ ਹਨ। ਦੂਸਰਾ ਮੁਲਾਜਮ ਵਰਗ ਤਾਂ ਹਰ ਸਾਲ ਮਹਿੰਗਾਈ ਦੇ ਵੱਧਣ ਦੀ ਦਰ ਨਾਲ ਆਪਣੀਆਂ ਤਨਖਾਹਾਂ ਵਧਾਈ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਆਮ ਲੋਕ ਹਰ ਸਾਲ ਆਪਣੀ ਆਮਦਨ ਨੂੰ ਘੱਟਦਿਆਂ ਹੋਇਆਂ ਦੇਖਦੇ ਹਨ ਅਤੇ ਸਰਕਾਰਾਂ ਆਮ ਲੋਕਾਂ ਦੀ ਆਮਦਨ ਵਧਾਉਣ ਪ੍ਰਤੀ ਕੋਈ ਵੀ ਹੀਲਾ ਨਹੀਂ ਕਰਦੀਆਂ । ਸਮਾਜ ਦੇ ਸਾਰੇ ਵਰਗਾਂ ਦੀ ਆਮਦਨ ਇੱਕੋ ਅਧਾਰ ਤੇ ਵੱਧਣੀ ਚਾਹੀਦੀ ਹੈ । ਜੇ ਦੇਸ ਦੇ ਵਪਾਰੀ ,ਮੁਲਾਜਮ ,ਵਰਗ ਅਤੇ ਰਾਜਨੀਤਕਾਂ ਦੀ ਆਮਦਨ ਵੱਧ ਰਹੀ ਹੈ ਤਦ ਆਮ ਲੋਕਾਂ ਦੀ ਆਮਦਨ ਵੀ ਉਸ ਦਰ ਅਤੇ ਹਿਸਾਬ ਨਾਲ ਵੱਧਣੀ ਚਾਹੀਦੀ ਹੈ। ਜਿੰਨਾਂ ਚਿਰ ਸਾਰੇ ਲੋਕਾਂ ਦੀ ਆਮਦਨ ਇੱਕ ਰਫਤਾਰ ਨਾਲ ਨਹੀਂ ਵੱਧੇਗੀ ਸਮਾਜ ਦੇ ਵਿੱਚ ਅਸਾਵਾਂਪਣ ਵੱਧਦਾ ਜਾਵੇਗਾ। ਦੇਸ ਦੇ ਆਮ ਲੋਕ ਮੁਲਾਜਮ ਵਰਗ ,ਵਪਾਰੀ ਅਤੇ ਰਾਜਨੀਤਕਾਂ ਨਾਲੋਂ ਕਈ ਗੁਣਾਂ ਜਿਆਦਾ ਮਿਹਨਤ ਕਰਦੇ ਹਨ ਪਰ ਉਨਾਂ ਦੀ ਆਮਦਨ ਗਰਾਫ ਵੱਧਣ ਦੀ ਬਜਾਇ ਘੱਟਦਾ ਹੀ ਜਾ ਰਿਹਾ ਹੈ। ਆਮ ਲੋਕ ਜੇ ਤੀਹ ਕੁ ਰੁਪਏ ਰੋਜਾਨਾਂ ਖਰਚਣ ਦੀ ਸਮੱਰਥਾ ਰੱਖਦਾ ਹੈ ਨੂੰ ਅਮੀਰ ਐਲਾਨ ਦਿੱਤਾ ਜਾਂਦਾ ਹੈ ਅਤੇ ਉਸਨੂੰ ਸਹੂਲਤਾਂ ਦੇ ਉੱਪਰ ਕੱਟ ਲਾਉਣਾਂ ਸੁਰੂ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਦੂਸਰੇ ਪਾਸੇ ਅਮੀਰ ਤਬਕੇ ਦੇ ਕੁੱਝ ਲੋਕ ਰੋਜਾਨਾ ਕਰੋੜ ਵੀ ਖਰਚਣ ਵਾਲੇ ਹੋਣ ਤਦ ਵੀ ਉਹਨਾਂ ਵੱਲ ਸਰਕਾਰੀ ਖਜਾਨੇ ਦੇ ਮੂੰਹ ਖੁਲੇ ਰਹਿੰਦੇ ਹਨ। ਦੇਸ ਦੇ ਕਰੋੜਪਤੀ ਵੀ ਵਿਧਾਨਕਾਰ ਜਾਂ ਮੈਂਬਰ ਪਾਰਲੀ ਮੈਂਟ ਬਣਕੇ ਤਨਖਾਹਾਂ ਤੋਂ ਵੱਖਰੇ ਲੱਖਾ ਦੇ ਰੋਜਾਨਾਂ ਭੱਤੇ ਲੈਂਦੇ ਹਨ ਮੁਲਾਜਮ ਵਰਗ ਮਹਿੰਗਾਈ ਦੇ ਨਾਂ ਤੇ ਅਨੇਕਾਂ ਭੱਤੇ ਲੈਂਦਾਂ ਹੈ। ਕਿਸੇ ਹੋਰ ਸਰਕਾਰੀ ਕੰਮ ਵਿੱਚ ਸਹਾਇਤਾ ਕਰਨ ਤੇ ਸਰਕਾਰੀ ਮੁਲਾਜਮ ਨੂੰ ਦੂਹਰੀ ਤਨਖਾਹ ਦਿੱਤੀ ਜਾਂਦੀ ਹੈ ਪਰ ਆਮ ਲੋਕਾਂ ਵਾਰੀ ਸਾਰੀਆਂ ਸਹੂਲਤਾਂ ਦਾ ਗਲ ਘੁੱਟ ਦਿੱਤਾ ਜਾਂਦਾ ਹੈ।
                             ਕੀ ਦੇਸ ਦੇ ਆਮ ਵਿਅਕਤੀ ਦੀ ਹਾਲਤ ਸਿਰਫ ਗੁਲਾਮਾਂ ਵਾਲੀ ਹੈ । ਉਸਨੂੰ ਜਿਉਂਦਾਂ ਰੱਖਣ ਲਈ ਵੀ ਸਰਕਾਰਾਂ ਆਪਣਾਂ ਫਰਜ ਨਹੀਂ ਸਮਝਦੀਆਂ । ਇਲਾਜ ਤਾਂ ਛੱਡੋ ਦੇਸ ਦੇ ਲੋਕ ਅੰਨ ਵੀ ਖਰੀਦਣ ਦੀ ਸਥਿਤੀ ਵਿੱਚ ਨਹੀਂ ਹਨ । ਸਰਕਾਰ ਨੇ ਸਬਸਿਡੀ ਤੇ ਅੰਨ ਖਰੀਦਣ ਵਾਲੇ 67 ਕਰੋੜ ਲੋਕਾਂ ਦੀ ਪਛਾਣ ਕੀਤੀ ਹੈ। ਕੀ ਹਾਲੇ ਸਾਡੇ ਦੇਸ ਵਾਸੀ ਅੰਨ ਖਰੀਦਣ ਦੇ ਵੀ ਯੋਗ ਨਹੀਂ ਹੋਏ ਜਦੋਂ ਕਿ ਉਦਯੋਗਪਤੀ ਜੀਰੋ ਤੋਂ ਹੀਰੋ ਬਣ ਗਏ ਹਨ। ਅਮੀਰ ਲੋਕ ਤਾਂ ਹੁਣ ਵਿਦੇਸਾਂ ਵਿੱਚ ਵੀ ਵਪਾਰ ਕਰਨ ਲਈ ਦੇਸ ਦਾ ਅਥਾਂਹ ਧਨ ਹੜੱਪੀ ਬੈਠੇ ਹਨ ਅਤੇ ਬਹੁਰਾਸਟਰੀ ਕੰਪਨੀਆਂ ਬਣ ਗਏ ਹਨ ਪਰ ਦੇਸ ਦਾ ਆਮ ਵਿਅਕਤੀ ਰੋਟੀ ਤੋਂ ਵੀ ਮੁਥਾਜ ਹੁੰਦਾਂ ਜਾ ਰਿਹਾ ਹੈ। ਦਿੱਲੀ ਚੋਣਾਂ ਵਿੱਚ ਜਿੱਤਿਆ ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀਂ ਲੋਕਾਂ ਦੀ ਮਜਬੂਰੀ ਹੇ। ਆਮ ਲੋਕਾਂ ਨੇ ਸਿਰਫ ਰਾਜ ਕਰਦੀਆਂ ਦੋਵੇਂ ਧਿਰਾਂ ਬੀਜੇਪੀ ਅਤੇ ਕਾਂਗਰਸ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਮੰਦਰ ਮਸਜਦਾਂ ਦੇ ਝਗੜੇ ਨਹੀਂ ਚਾਹੀਦੇ ਅਤੇ ਨਾਂ ਹੀ ਸਾਨੂੰ ਉਦਯੋਗਿਕ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣੇ ਸਾਨੂੰ ਰੋਟੀ ਚਾਹੀਦੀ ਹੈ ਸਾਨੂੰ ਮੁਢਲੀਆਂ ਸਹੂਲਤਾਂ ਚਾਹੀਦੀਆਂ ਹਨ ਸਾਨੂੰ ਭਿ੍ਰਸਟ ਮੁਲਾਜਮਾਂ ਤੋਂ ਛੁਟਕਾਰਾ ਚਾਹੀਦਾ ਹੈ ਸਾਨੂੰ ਲੁੱਟਣ ਅਤੇ ਕੁੱਟਣ ਵਾਲੀ ਪੁਲੀਸ ਅਤੇ ਸੁਰੱਖਿਆਂ ਫੋਰਸਾਂ ਨਹੀਂ ਰਾਖੀ ਕਰਨ  ਵਾਲੀਆਂ ਚਾਹੀਦੀਆਂ ਹਨ। ਕੇਜਰੀਵਾਲ ਨੇ ਆਮ ਲੋਕਾਂ ਦੇ ਆਮ ਮੁੱਦੇ ਚੁਕੇ ਹਨ ਅਤੇ ਇਸ ਕਾਰਨ ਹੀ ਉਸਨੂੰ ਵੋਟ ਪਾਕੇ ਲੋਕਾਂ ਨੇ ਸੰਕੇਤ ਕੀਤਾ ਹੈ ਕਿ ਅਸੀਂ ਉਸਨੂੰ ਹੀ ਵੋਟ ਪਾਵਾਂਗੇ ਜੋ ਸਾਡੇ ਜਿਉਣ ਦੀਅਤੇ ਸਾਡੇ ਆਮ ਦੁੱਖਾਂ ਦੀ ਗੱਲ ਕਰੇਗਾ। ਦੇਸ ਦੇ ਕਿਰਤੀ ਲੋਕਾਂ ਦੀ ਸਭ ਤੋਂ ਮਿਹਨਤੀ ਲੋਕਾਂ ਵਾਲੀ ਪੰਜਾਬ ਸਟੇਟ ਵਿੱਚ ਜਿਸ ਤਰਾਂ ਇੱਕ ਰੁਪਏ ਕਿਲੋ ਅੰਨ ਖਰੀਦਣ ਵਾਲੇ ਲੋਕਾਂ ਦੀ ਭੀੜ ਨੀਲੇ ਕਾਰਡ ਬਣਾਉਣ ਲਈ ਭੱਜ ਤੁਰੀ ਹੈ ਤੋਂ ਲੱਗਦਾ ਹੈ ਜਿਸ ਤਰਾਂ ਪੰਜਾਬ ਦੇ ਲੋਕ ਵੀ ਗਰੀਬੀ ਅਤੇ ਮਜਬੂਰੀਆਂ ਦੇ ਗੁਲਾਮ ਹਨ । ਜੇ ਪੰਜਾਬ ਵਰਗੇ ਸੂਬੇ ਵਿੱਚ ਲੱਖਾਂ ਲੋਕ ਮੁਫਤ ਅੰਨ ਭਾਲਣ ਦੀ ਸਥੋਤੀ ਵਿੱਚ ਹਨ ਤਦ ਦੇਸ ਦੇ ਦੂਸਰੇ ਸੂਬਿਆਂ ਦਾ ਹਾਲ ਤਾਂ ਸੋਚ ਕੇ ਹੀ ਰੂਹ ਕੰਬ ਜਾਵੇਗੀ। ਆਮ ਲੋਕ ਇਸ ਅਖੌਤੀ ਵਿਕਾਸ ਅਤੇ ਖਪਤਕਾਰੀ ਯੁੱਗ ਨੇ ਰਗੜ ਕੇ ਰੱਖ ਦਿੱਤੇ ਹਨ । ਆਮ ਲੋਕਾਂ ਨੂੰ ਨਵੇਂ ਜਮਾਨੇ ਦੀ ਚਕਾ ਚੌਂਧ ਨੇ ਗੁਲਾਮਾਂ ਵਰਗੀ ਜਿੰਦਗੀ ਜਿਉਣ ਤੇ ਮਜਬੂਰ ਕੀਤਾ ਹੈ। ਦੇਸ ਦੀਆਂ ਰਾਜਨੀਤਕ ਧਿਰਾਂ ਨੂੰ ਹਾਲੇ ਵੀ ਸੋਚਣਾਂ ਚਾਹੀਦਾ ਹੈ ਨਹੀ ਤਾਂ ਸਾਇਦ ਦੇਰ ਹੋ ਜਾਵੇਗੀ। ਆਮ ਵਿਅਕਤੀ ਨੂੰ ਜਿੰਦਗੀ ਜਿਉਣ ਲਈ ਵਰਤਮਾਨ ਸਮੇਂ ਦੇ ਨਾਲ ਪੈਰ ਮੇਚਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਰਕਾਰਾਂ ਨੂੰ ਸਹਿਯੋਗ ਕਰਨਾਂ ਚਾਹੀਦਾ ਹੇ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Tuesday, 10 December 2013

ਕਿਉਂ ਹਾਰਿਆ ਸੀ ਮਨਪਰੀਤ ਬਾਦਲ ਅਤੇ ਤੀਜੀ ਧਿਰ

                                
 ਆਮ ਲੋਕਾਂ ਨੂੰ ਉਲਝੇ ਹੋਏ ਤੰਦਾਂ ਦੀ ਥਾਂ ਪੰਜਾਬ ਦੀ ਤਾਣੀ ਬਦਲਣ ਦੇ  ਵਾਅਦੇ ਕਰਨ ਵਾਲਾ ਮਨਪਰੀਤ ਲੋਕਾਂ ਦਾ ਹੀਰੋ ਬਣ ਗਿਆ ਸੀ ਪਰ ਜਿਉਂ ਜਿਉਂ ਲੋਕਾਂ ਨੇ ਉਸਦੇ ਨਾਲ ਜੁੜਨਾਂ ਸੁਰੂ ਕੀਤਾ ਤਿਉਂ ਹੀ ਇਸ ਰਾਜਨੀਤਕ ਨੇ ਰੰਗ ਬਦਲਣਾਂ ਸੁਰੂ ਕਰ ਦਿੱਤਾ ਸੀ। ਸੁਰੂਆਤੀ ਸਫਲ ਰੈਲੀਆਂ ਤੋਂ ਬਾਅਦ ਖਟਕੜ ਕਲਾਂ ਦੀ ਰੈਲੀ ਵਿੱਚ ਪੰਜਾਬ ਦੇ ਲੋਕਾਂ ਦਾ ਵਿਸਾਲ ਇਕੱਠ ਨੇ ਆਪਣੇ ਵੱਲੋਂ ਮਨਪਰੀਤ ਨੂੰ ਰਾਜਨੀਤਕ ਸਕਤੀ ਬਣਾ ਦਿੱਤਾ ਸੀ ਪਰ ਇਸ ਰੈਲੀ ਤੋਂ ਹੌਸਲਾਂ ਲੈਕੇ ਇਮਾਨਦਾਰ ਹੋਣ ਦੀ ਥਾਂ ਹੰਕਾਰ ਵਿੱਚ ਆਕੇ ਆਪਣੇ ਆਪ ਨੂੰ ਡਿਕਟੇਟਰ ਬਣਾਉਣ ਦਾ ਰਾਹ ਚੁਣਕੇ ਆਪਣੇ ਪੈਰ ਆਪ ਕੁਹਾੜਾ ਮਾਰ ਬੈਠਾ। ਵੱਡੇ ਬਾਦਲਾਂ ਨੂੰ ਦਿਨ ਰਾਤ ਕੋਸਣ ਵਾਲਾ ਮਨਪਰੀਤ ਆਪਣੇ ਤੀਰਾਂ ਦਾ ਮੂੰਹ ਵੀ ਉਹਨਾਂ ਵੱਲ ਰੱਖਣ ਦੀ ਬਜਾਇ ਆਪਣੇ ਜਨਮ ਦਾਤਿਆਂ ਵੱਲ ਕਰ ਬੈਠਾ। ਮੁਕਤਸਰ ਅਤੇ ਖਟਕੜ ਕਲਾਂ ਦੀ ਰੈਲੀ ਤੇ ਕਰੋੜਾਂ ਦਾ ਖਰਚਾ ਜਿੰਹਨਾਂ ਕੋਲੋਂ ਆਇਆ ਸੀ ਉਹਨਾਂ ਦਾ ਖਿਆਲ ਵੀ  ਨਾਂ ਰਿਹਾ। ਹਰ ਕੋਈ ਜਾਣਦਾ ਹੈ ਵੱਡੀ ਰੈਲੀ ਪੰਜ ਤੋਂ ਦਸ ਕਰੋੜ ਵਿੱਚ ਹੁੰਦੀ ਹੈ।
                                               ਆਮ ਲੋਕਾਂ ਵਿੱਚ ਕਿਹਾ ਗਿਆ ਕਿ ਪਾਰਟੀ ਵਿੱਚ ਪੁਰਾਣੇ ਲੀਡਰਾਂ ਨੂੰ ਨਹੀਂ ਸਾਮਲ ਕੀਤਾ ਜਾਵੇਗਾ ਪਰ ਸਮੇਂ ਦੇ ਨਾਲ ਕਬਾੜ ਵਿੱਚ ਨਾਂ ਵਿਕਣ ਵਾਲੇ ਲੀਡਰਾਂ ਦੀ ਵੀ ਸਰਪਰਸਤੀ ਪਰਾਪਤ ਕੀਤੀ ਗਈ। ਜਿੰਹਨਾਂ ਪਾਰਟੀਆਂ ਦਾ ਵਜੂਦ ਵੀ ਅਂਤਿਮ ਸਾਹਾਂ ਤੇ ਸੀ ਨਾਲ ਸਮਝੌਤੇ ਕੀਤੇ ਗਏ। ਵੱਡੇ ਬਾਦਲਾਂ ਦੇ ਕੱਖਾਂ ਤੋਂ ਲੱਖਾਂ ਦੇ ਬਣਾਏ ਗਏ ਵਿਅਕਤੀਆਂ ਨੂੰ ਆਪਣੀ ਅਤੇ ਆਪਣੀ ਪਾਰਟੀ ਦੀ ਕਮਾਂਡ ਸੌਪੀ ਗਈ । ਇਸ ਤਰਾਂ ਦੇ ਸਲਾਹਕਾਰ ਸਮੇਂ ਨਾਲ ਆਪਣੇ ਅਸਲੀ ਮਾਲਕਾਂ ਦੀ ਵਫਾਦਾਰੀ ਪਾਲਦੇ ਰਹੇ ਅਤੇ ਮਨਪਰੀਤ ਦੀ ਪਾਰਟੀ ਦੇ ਜੜੀਂ ਤੇਲ ਦਿੰਦੇ ਰਹੇ। ਮਨਪਰੀਤ ਨੇ ਕਿਸੇ ਵੀ ਰੈਲੀ ਵਿੱਚ ਸਾਮਲ ਹੋਣ ਵਾਲੇ ਜਾਂ ਸਰਕਾਰਾਂ ਦੀ ਨਰਾਜਗੀ ਸਹਿ ਕੇ ਸਹਿਯੋਗ ਦੇਣ ਵਾਲੇ ਵਿਅਕਤੀਆਂ ਨੂੰ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਦਿੱਤਾ। ਜਿਹੜੇ ਅਮੀਰ ਲੋਕ ਚੰਡੀਗੜ ਦੀ ਕੋਠੀ ਵਿੱਚ ਪਹੁੰਚਕੇ ਚਮਚਾਗਿਰੀ ਕਰਦੇ ਸਨ ਉਹਨ ਨੂੰ ਸਾਮਲ ਕੀਤਾ ਜਾਂਦਾ ਰਿਹਾ। ਪਾਰਟੀ ਦੀ ਬਹੁਤੀ ਅਗਵਾਈ ਰਿਸਤੇਦਾਰਾਂ ਦੇ ਹੱਥਾਂ ਵਿੱਚ ਹੀ ਦੇਣ ਨੂੰ ਪਹਿਲ ਦਿੱਤੀ ਜਾਂਦੀ ਰਹੀ। ਆਮ ਲੋਕਾਂ ਵਿੋੱਚੋਂ ਆਉਣ ਵਾਲੇ ਲੋਕਾਂ ਨੂੰ ਸਪੱਸਟ ਕਿਹਾ ਗਿਆ ਕਿ ਅਸੀ ਗਿਆਰਾਂ ਮੈਂਬਰੀ ਕਮੇਟੀਆਂ ਨੂੰ ਹੀ ਅਗਵਾਈ ਦੇਵਾਂਗੇ ਜੋ ਕਦੇ ਵੀ ਨਾਂ ਬਣਾਈਆਂ ਗਈਆਂ ਜੋ ਕਿ ਇੱਕ ਗਲਤ ਤਰੀਕਾ ਸੀ । ਕੋਈ ਵੀ ਇਲਾਕਾ ਇੱਕ ਮੁਖੀ ਦੀ ਅਗਵਾਈ ਵਿੱਚ ਹੀ ਚਲਦਾ ਹੈ ਸਮੂਹਕ ਅਗਵਾਈ ਕਦੇ ਵੀ ਸਫਲ ਨਹੀਂ ਹੁੰਦੀ ।
                                       ਸਭ ਤੋਂ ਵੱਡੀ ਗਲਤੀ ਸਮੇਂ ਦੀ ਸਰਕਾਰ ਨੂੰ ਕਮਜੋਰ ਕਰਨ ਵਾਲੀਆਂ ਨੀਤੀਆਂ ਦਾ ਤਿਆਗ ਕੀਤਾ ਗਿਆਂ ਅਤੇ ਵਿਰੋਧੀ ਧਿਰ ਕਾਂਗਰਸ ਦਾ ਹੀ ਨੁਕਸਾਨ ਕਰਨ ਨੂੰ ਪਹਿਲ ਦਿੱਤੀ ਗਈ । ਅਕਾਲੀਆਂ ਦੇ ਬੰਦੇ ਤੋੜ ਕੇ ਨਾਲ ਰਲਾਉਣ ਦੀ ਬਜਾਇ ਕਾਮਰੇਡਾਂ ਅਤੇ ਬਰਨਾਲਾ ਧੜੇ ਨੂੰ ਨਾਲ ਰਲਾਇਆ ਗਿਆਂ ਜਿਸ ਨਾਲ ਬਾਦਲਕੇ ਮਜਬੂਤ ਹੋਏ ਅਤੇ ਕਾਂਗਰਸ ਕਮਜੋਰ । ਜਦ ਪੈਸੇ ਦੀ ਸਰੋਤ ਕਾਂਗਰਸ ਹੀ ਕਮਜੋਰ ਕੀਤੀ ਜਾਣ ਲੱਗੀ ਤਦ ਬਾਦਲਕਿਆਂ ਦੇ ਹਮਲੇ ਵਾਂਗ ਅਮਰਿੰਦਰ ਨੇ ਜਗਬੀਰ ਬਰਾੜ ਅਤੇ ਕੁੱਝ ਹੋਰ ਵੱਡੇ ਨੇਤਾ ਮਨਪਰੀਤ ਦੇ ਤੋੜਨੇ ਹੀ ਜਰੂਰੀ ਸਮਝੇ। ਆਮ ਲੋਕਾਂ ਨੇ ਜਦ ਮਨਪਰੀਤ ਦੇ ਬੰਦੇ ਟੁਟਦੇ ਦੇਖੇ ਤਦ ਮਨਪਰੀਤ ਦੀ ਅਗਵਾਈ ਤੇ ਹੀ ਸੱਕ ਕਰਨਾਂ ਸੁਰੂ ਕਰ ਦਿੱਤਾ ਕਿਉਂਕਿ ਜਿਹੜਾ ਰਾਜਨੀਤਕ ਆਪਣੇ ਸਿਪਾਹ ਸਿਲਾਰ ਹੀ ਕਮਜੋਰ ਰੱਖਦਾ ਹੈ ਜਾਂ ਜਿਸ ਨੂੰ ਆਪਣੇ ਨਾਲ ਹੀ ਪੰਜ ਦਿ੍ਰੜ ਇਰਾਦੇ ਵਾਲੇ ਚੁਣਨ ਦੀ ਜਾਚ ਨਹੀਂ ਉਹ ਅੱਗੇ ਕੀ ਸਫਲਤਾ ਹਾਸਲ ਕਰੇਗਾ। ਕੁਰਸੀ ਯੁੱਧ ਵਿੱਚ ਬਿਨ ਮਤਲਬ ਸਹੀਦਾਂ ਦਾ ਨਾਂ ਵਰਤਣਾਂ ਵੀ ਕੋਈ ਚੰਗੀ ਗੱਲ ਨਹੀਂ ਸੀ । ਆਮ ਲੋਕ ਏਨੇ ਵੀ ਮੂਰਖ ਨਹੀਂ ਹੁੰਦੇ ਜਿੰਨੇ ਰਾਜਨੀਤਕ ਲੋਕ ਸਮਝਦੇ ਹਨ। ਮਜਬੂਰੀ ਵੱਸ ਤਾਂ ਇਹਨਾਂ ਲੋਕਾਂ ਤੋਂ ਕੁੱਝ ਵੀ ਕਰਵਾਇਆ ਜਾ ਸਕਦਾ ਹੈ ਪਰ ਅਜਾਦ ਹੋਣ ਤੇ ਇਹ ਸਹੀ ਫੈਸਲਾ ਹੀ ਲੈਂਦੇ ਹਨ। ਦਿਨ ਰਾਤ ਵੱਡੇ ਬਾਦਲਾਂ ਦੇ ਖਿਲਾਫ ਬੋਲਣ ਤੋਂ ਬਾਦ ਵੀ ਪਰੀਵਾਰਕ ਸਾਝਾਂ ਪਾਲਣਆ ਵੀ ਲੋਕਾਂ ਨੇ ਨੋਟ ਕੀਤੀਆਂ ਸਨ । ਗੁਰਦਾਸ ਬਾਦਲ ਦੀਆਂ  ਆਪਣੇ ਭਰਾ ਨਾਲ ਮਿਲਣੀਆਂ ਵਾਰ ਵਾਰ ਲੋਕਾਂ ਨੂੰ ਸੱਕੀ ਕਰਦੀਆਂ ਰਹੀਆਂ। ਆਪਣੀ ਨਜਦੀਕੀ ਮੰਡਲੀ ਨਾਲ ਵੀ ਪਾਰਟੀ ਪਰੋਗਰਾਮ ਸਾਂਝੇਂ ਨਾਂ ਕਰਨੇ ਵੀ ਸਮੇਂ ਨਾਲ ਆਪਣਾਂ ਰੰਗ ਦਿਖਾ ਗਏ ।
              ਮਨਪਰੀਤ ਦੀ ਦਿਲੋਂ ਬੋਲਣ ਦੀ ਤਰਜ ਅੱਜ ਵੀ ਲੋਕ ਪਸੰਦ ਕਰਦੇ ਹਨ ਪਰ ਉਸਨੂੰ ਆਚਰਣ ਦਾ ਹਿੱਸਾ ਬਣਿਆ ਵੀ ਲੋਕ ਦੇਖਦੇ ਹਨ। ਬਾਬੇ ਫਰੀਦ ਦੇ ਬੋਲ ਬੋਲਣ ਵਾਲਾ ਕਿਸੇ ਵੀ ਫਕੀਰ ਲੋਕ ਦਾ ਥਾਪੜਾ ਹਾਸਲ ਕਰਨ ਦੀ ਬਜਾਇ ਬਲਾਤਕਾਰੀਆਂ ਦੇ ਮੱਥੇ ਜਰੂਰ ਰਗੜਦਾ ਰਿਹਾ ਅਤੇ ਜਿੰਹਨਾਂ ਨੇ ਵੀ ਇਸ ਨੂੰ ਖੈਰ ਨਾਂ ਪਾਈ। ਬਾਬੇ ਫਰੀਦ ਦੀ ਬੋਲੀ ਬੋਲਣ ਵਾਲੇ ਨੂੰ ਏਨੀ ਕੁ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਅਸਲੀ ਅਤੇ ਨਕਲੀ ਫਕੀਰਾਂ ਦੀ ਪਛਾਣ ਕਰੇ। ਪੰਜਾਬ ਦੇ ਆਮ ਲੋਕ ਅੱਜ ਵੀ ਇਮਾਨਦਾਰ ਨੇਤਾ ਦੀ ਉਡੀਕ ਕਰ ਰਹੇ ਹਨ । ਪੰਜਾਬ ਅਤੇ ਪੰਜਾਬੀ ਅੱਜ ਵੀ ਕਰਜੇ ਦੇ ਜਾਲ ਤੋਂ ਤੰਗ ਆਏ ਹੋਏ ਹਨ। ਕਰਜੇ ਦਾ ਜਾਲ ਹੀ ਅੱਜ ਲੋਕਾਂ ਨੂੰ ਆਪਣੇ ਘਰਾਂ ਵਿੱਚ ਕਿਰਾਏਦਾਰ ਹੋਣ ਲਈ ਮਜਬੂਰ ਕਰ ਰਿਹਾ ਹੈ। ਇਸ ਕਾਰਨ ਹੀ ਰੇਤੇ ਅਤੇ ਪਾਣੀ ਨੂੰ ਵੀ ਟੈਕਸਾਂ ਦੇ ਘੇਰੇ ਵਿੱਚ ਲਿਆਦਾਂ ਜਾ ਰਿਹਾ ਹੈ। ਅੱਜ ਪੰਜਾਬੀ ਮਿਹਨਤ ਦੀ ਕਮਾਈ ਨਾਲ ਰੋਟੀ ਖਾਣ ਦੀ ਬਜਾਇ ਸਬਸਿਡੀ ਵਾਲੀ ਰੋਟੀ ਵੱਲ ਨੂੰ ਭੱਜਦੇ ਦਿਖਾਈ ਦਿੰਦੇ ਹਨ । ਅੱਲਾ ਖੈਰ ਕਰੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

ਪੰਜਾਬ ਚ ਬਦਲਾਅ ਔਖਾ ਨਹੀਂ ਹੈ

                             ਅਮਨਦੀਪ ਧਾਲੀਵਾਲ ਕੈਨੇਡਾ
                     ਆਉ ਪੰਜਾਬ ਨੂੰ ਬਦਲੀਏ ? ਜਦੋਂ ਵੀ ਕਦੇ ਪੰਜਾਬ ਦੀ ਰਾਜਨੀਤੀ ਚ ਬਦਲਾਅ ਦੀ ਗੱਲ ਉਠਦੀ ਹੈ ਤਾਂ ਕਈ ਸੂਝਵਾਨ ਅਤੇ ਉਦਮੀ ਪੰਜਾਬੀ ਵੀ ਬੇਬੱਸ ਅਤੇ ਨਿਰਾਸ਼ ਮਹਿਸੂਸ ਕਰਦੇ ਹਨ। ਅਕਸਰ ਲੋਕ ਕਹਿੰਦੇ ਹਨ ਕਿ ਪੰਜਾਬ ਚ ਹੁਣ ਇਹ ਮੁਮਕਿਨ ਨਹੀਂ ਕਿਓਕਿ ਪੰਜਾਬ ਨੂੰ ਨਸ਼ਿਆਂ, ਅਰਾਮ ਪਰਸਤੀ ਅਤੇ ਰਾਜਨੀਤਕ ਗੁੰਡਾਗਰਦੀ ਨੇ ਚਿੱਤ ਕਰ ਦਿੱਤਾ ਹੈ। ਮੈਂ ਅਜਿਹਾ ਸੋਚਦੇ ਪੰਜਾਬੀਆਂ ਦਾ ਦਰਦ ਤਾਂ ਸਮਝਦਾਂ ਪਰ ਉਨਾਂ ਦੀ ਮਾਯੂਸੀ ਨਾਲ ਸਹਿਮਤ ਨਹੀਂ। ਆਖਰ ਹਰ ਸ਼ਾਮ ਦੇ ਬਾਅਦ ਹੀ ਸਵੇਰਾ ਅਉਂਦਾ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂ। ਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓੂਗੀ। ਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ।ਜਦੋਂ ਮੈਂ ਦਿੱਲੀ ਪੜਨ ਲੱਗਿਆ ਤਾਂ ਘਰ ਦਿਆਂ ਨੇ ਨੇਫੇ ਦੇ ਅੰਦਰਲੇ ਪਾਸੇ ਜੇਬਾਂ ਵਾਲੀਆਂ ਪੈਂਟਾਂ ਸਵਾ ਕੇ ਦਿੱਤੀਆਂ। ਕਹਿੰਦੇ ਦਿੱਲੀ ਚ ਤਾਂ ਹੱਥ ਨੂੰ ਹੱਥ ਖਾਈ ਜਾਂਦਾ, ਕੋਈ ਤੇਰੇ ਪੈਸੇ ਕੱਢ ਲਊ। ਮੈਂ ਦਿੱਲੀ ਚ 5 ਸਾਲ ਰਿਹਾ ਹਾਂ ਇਸ ਲਈ ਕਹਿ ਰਿਹਾਂ। ਦਿੱਲੀ ਚ ਹਰ ਆਟੋ ਵਾਲਾ ਵਾਜਬ ਤੋਂ ਤਿੱਗਣਾ ਕਿਰਾਇਆ ਮੰਗਦੈ (ਅੱਜ ਵੀ); ਹਰ ਟਰੈਫਿਕ ਪੁਲਸ ਵਾਲਾ ਸ਼ਰੇਆਮ ਰਿਸ਼ਵਤ ਲੈਂਦੈ; ਹਰ ਸਰਕਾਰੀ ਦਫਤਰ ਚ ਕੰਮ ਕਰਉਣ ਲਈ ਸਤਿਕਾਰ ਸਹਿਤ ਪੈਸੇ ਦੇਣੇ ਪੈਂਦੇ ਨੇ (ਮੈਂ ਆਵਦਾ ਪਾਸਪੋਰਟ Renew ਕਰਵਾਇਆ ਸੀ, ਪੁੱਛੋ ਨਾਂ)।ਪਰ ਜਦੋਂ ਇਹਨਾਂ ਭਰਿਸ਼ਟ ਦਿੱਲੀ ਵਾਲਿਆਂ ਨੂੰ, ਇਹਨਾਂ ਜੇਭ-ਕਤਰਿਆਂ, ਇਹਨਾਂ ਬੇਈਮਾਨ ਆਟੋ ਡਰਾਈਵਰਾਂ, ਇਹਨਾਂ ਪੁਲਸੀਆਂ, ਸਰਕਾਰੀ ਕਰਮਚਾਰੀਆਂ ਨੂੰ AAP ਨੇ ਅਵਜਾ ਮਾਰੀ ਤਾਂ ਇਹਨਾਂ ਦਾ ਕੀ ਜਵਾਬ ਆਇਆ? ਕਾਂਗਰਸ 8 ਅਤੇ AAP 28! BJP ਦਾ ਵੋਟ ਬੈਂਕ ਵੀ 2% ਘਟਿਆ। ਇਹ ਸਾਫ ਹੈ ਕਿ AAP ਨੂੰ Congress ਦੀ liberal ਵੋਟ ਪਈ ਅਤੇ ਮੋਦੀ ਦਾ brainwash ਕੀਤਾ BJP ਟੋਲਾ ਕੋਈ ਬਹੁਤਾ ਨਾਂ ਹਿੱਲਿਆ।ਇਹ ਹੁੰਦੈ ਨਤੀਜਾ ਜਦੋਂ ਸਮੇਂ ਅਤੇ ਸਰਕਾਰਾਂ ਦੀ ਮਾਰ ਨਾਲ ਅਪਰਾਧੀ ਬਣੇ ਆਮ ਆਦਮੀ ਨੂੰ ਉਮੀਦ ਦੀ ਕਿਰਨ ਦਿਸਦੀ ਹੈ। ਇਹ ਹੀ ਹੋਵੇਗਾ ਨਤੀਜਾ ਜਦੋਂ ਆਪਣੀਆਂ ਹੀ ਨਜਰਾਂ ਚ ਨਿੱਮੋਂਝਾਣੇ ਹੋਏ ਪੰਜਾਬੀਆਂ ਨੂੰ ਕਿਸੇ ਨੇ ਦਿਲ ਤੋਂ ਅਵਾਜ ਮਾਰੀ। ਉਹ ਪੰਜਾਬੀ ਜੋ ਆਪਣੇ ਹੀ ਗੁਰੂਆਂ ਪੀਰਾਂ ਮੁਹਰੇ ਸ਼ਰਮਸਾਰ ਖੜੇ ਭੁੱਲਾਂ ਬਖਸ਼ਓਦੇ ਨੇ ਆਪਣੀ ਅਣਖ ਨਾਲ ਕੀਤੇ ਸਮਝੌਤਿਆਂ ਦੀਆਂ। ਜਿਹੜੇ ਨਿਧੜਕ ਬਿਜਲੀ ਦਿਆਂ ਚੋਰੀਆਂ ਕਰਦੇ ਨੇ; ਬੇਕਿਰਕ ਹੋਏ ਆਪਣੇ ਤੋਂ ਮਾੜੇ ਦਾ ਢਿੱਡ ਕੱਟ ਕੇ ਆਪਣੇ ਬੋਟਾਂ ਦੇ ਢਿੱਡ ਭਰਦੇ ਨੇ; ਤਕੜੇ ਨੂੰ ਵੇਖ ਕੇ ਆਪਣੇ ਕਰਮਾਂ ਨੂੰ ਕੋਸਦੇ ਨੇ। ਉਹ ਪੰਜਾਬੀ ਜੋ ਆਪਣੀ ਹੀ ਧੀ ਦੀ ਇਜ਼ਤ ਬਚਉਂਦੇ ਕਿਸੇ ਰਾਜਸੀ ਸ਼ਹਿ ਤੇ ਚੱਲੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ। ਜਿੰਨਾਂ ਦੀਆਂ ਕੁੜੀਆਂ ਨੂੰ ਕੋਈ ਸਰਕਾਰੀ ਗੁੰਡਾ ਸ਼ਰੇਆਮ ਅਗਵਾਹ ਕਰ ਸਕਦਾ ਹੈ। ਜੋ ਜਾਣਦੇ ਨੇ ਕਿ ਉਹਨਾਂ ਦੀਆਂ ਆਪਣੀਆਂ ਪਤਾਂ ਅਖਬਾਰਾਂ ਦੀਆਂ ਸੁਰਖੀਆਂ ਚ ਜਲੀਲ ਹੋਏ ਟੱਬਰਾਂ ਦੀ ਆਬਰੂ ਤੋਂ ਜਿਆਦਾ ਮਹਿਫੂਜ਼ ਨਹੀਂ। ਇਹ ਪੰਜਾਬੀ ਫੇਰ ਵੀ ਬੇਸ਼ਰਮ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਨੇ, ਉਹਨਾਂ ਨੂੰ ਵੋਟਾਂ ਪਉਂਦੇ ਨੇ, ਉਹਨਾਂ ਨੂੰ ਆਪਣੇ ਭਾਗ ਸਮਝ ਬੈਠਦੇ ਨੇ। ਓਸੇ ਤਰਾਂ ਜਿਵੇਂ ਦਿੱਲੀ ਦੇ ਭਰਿਸ਼ਟੀ, ਲਾਲਚੀ ਅਤੇ ਜੇਭ-ਕਤਰੇ ਹੁਣ ਤੱਕ ਕਰਦੇ ਰਹੇ ਨੇ।
ਇਸ ਲਈ ਪੰਜਾਬੀਓ ਵਗਾਹ ਮਾਰੋ ਇਹ ਉਦਾਸੀਨਤਾ ਜੋ ਤੁਹਾਨੂੰ “ਇਹ ਜਨਮ ਤਾਂ ਭੰਗ ਦੇ ਭਾਣੇ ਗਿਆ” ਦਾ ਭੁਲੁਖਾ ਪਉਂਦੀ ਹੈ। ਇਹ ਤੁਹਾਡੀ ਭੁੱਲ ਹੈ। ਤੁਹਾਡੀ ਮੁਕਤੀ ਦਾ ਰਾਹ ਦਿੱਲੀ ਵਿੱਚ AAP ਦੀ ਚਕਾਚੌਂਧ ਕਰ ਦੇਣ ਵਾਲੀ ਜਿੱਤ ਨਾਲੋਂ ਵੱਖਰਾ ਹੋ ਸਕਦੈ। ਤੁਹਡੀ ਮੁਕਤੀ ਦਾ ਸੂਤਰਧਾਰ ਅਰਵਿੰਦ ਕੇਜਰੀਵਾਲ ਨਾਲੋਂ ਵੱਖਰਾ ਹੋ ਸਕਦੈ। ਪਰ ਇਸ ਮੁਕਤੀ ਦਾ ਸਾਧਣ ਤੁਸੀਂ ਆਪ ਬਣਨਾਂ ਹੈ। ਇਹ ਨਾਂ ਭੁੱਲਿਓ ਕਿ ਕੇਜਰੀਵਾਲ ਦੇ ਸੁਪਨੇ ਤੇ ਜਿੱਤ ਦੀ ਮੋਹਰ ਉਨਾਂ ਹੱਥਾਂ ਨੇ ਵੀ ਲਾਈ ਹੈ ਜੋ ਕਿਸੇ ਨਾਂ ਕਿਸੇ ਰੂਪ ਚ ਮਜਬੂਰੀ ਵੱਸ ਭੋਲੇ-ਭਾਲਿਆਂ ਦੀਆਂ ਜੇਭਾ ਕਟਦੇ ਰਹੇ ਹਨ।ਇਸ ਲਈ ਕਹਿਨਾਂ ਪੰਜਾਬ ਚ ਬਦਲਾਅ ਐਨਾਂ ਔਖਾ ਨਹੀਂ ਹੈ। ਤੁਹਾਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੇ ਬੁਲਾਰੇ ਆਪਣੀਆਂ ਮਿੱਠੀਆਂ ਜੁਬਾਨਾਂ ਨਾਲ ਲੁਭਉਣਗੇ; ਮੈਨੂੰ idealist ਕਹਿਣਗੇ। ਪਰ ਤੁਸੀਂ ਰਸ਼ਵਤਾਂ ਦੇ ਪੈਸਿਆਂ ਤੇ ਪਲਦੀਆਂ ਇਹਨਾਂ ਤਿੱਖੀਆਂ ਜੀਭਾਂ ਦੀ ਧਾਰ ਹੇਠਾਂ ਨਾਂ ਆਇਓ। ਇਹ ਮੇਰੀ ਸੋਚ ਦੇ ਸਹੀ ਜਾਂ ਗਲਤ ਹੋਣ ਦਾ ਨਹੀਂ, ਤੁਹਾਡੇ ਧੀਆਂ-ਪੁੱਤਾਂ ਦੇ ਸੁਪਨੇ ਪਰਵਾਨ ਚੜਨ ਦਾ ਸਵਾਲ ਹੈ।

Thursday, 5 December 2013

ਪੰਜਾਬ ਵਿੱਚ ਨਸਿਆਂ ਦਾ ਵਗਦਾ ਛੇਵਾਂ ਦਰਿਆ

                                        
                                              ਪੰਜ ਦਰਿਆਵਾਂ ਦੀ ਧਰਤੀ ਭਾਵੇਂ ਦੋ ਦੇਸਾਂ ਵਿੱਚ ਵੰਡੀ ਗਈ ਹੈ ਅਤੇ ਪਾਕਿਸਤਾਨ ਵਾਲੇ ਪੰਜਾਬ ਦਾ ਤਾਂ ਪਤਾ ਨਹੀ ਕੀ ਹਾਲ ਹੈ ਪਰ ਭਾਰਤੀ ਪੰਜਾਬ ਵਿੱਚ ਸਰਾਬ ਦਾ ਛੇਵਾਂ ਦਰਿਆਂ ਵਗਣ ਲੱਗ ਪਿਆਂ ਹੈ। ਕਿਸੇ ਵਕਤ ਪੰਜਾਬ ਵਿੱਚ ਦੁੱਧ ਦੀਆਂ ਨਦੀਆਂ ਵਹਿਣ ਦੀ ਗੱਲ ਬੜੇ ਮਾਣ ਨਾਲ ਕਹੀ ਜਾਂਦੀ ਸੀ ਪਰ ਹੁਣ ਪੰਜਾਬ ਦੁੱਧ ਦੇ ਪੱਖੋਂ ਤਰਸ ਹੀਣ ਹਾਲਤ ਵਿੱਚ ਹੈ ਹੁਣ ਪੰਜਾਬ ਵਿੱਚ ਦੁੱਧ ਪੀਣ ਲਈ ਨਹੀ  ਬਲਕਿ ਵੇਚਣ ਲਈ ਪੈਦਾ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਘਰਾਂ ਵਿੱਚ ਘਿਉ ਤਿਆਰ ਕਰਨ ਲਈ ਮਧਾਣੀਆਂ ਦਾ ਖੜਕਾ ਨਹੀ ਹੁੰਦਾਂ ਸਗੋਂ ਡੇਅਰੀਆਂ ਵਾਲਿਆਂ ਦੇ ਢੋਲ ਘਰਾਂ ਮੂਹਰੇ ਖੜਕਾ ਕਰਦੇ ਹਨ। ਕੁੱਝ ਕੁ ਅਮੀਰ ਲੋਕਾਂ ਨੂੰ ਛੱਡਕੇ ਆਮ ਪਸੂਪਾਲਕ ਪੰਜਾਬੀ ਆਪਣੀ ਰੋਜਾਨਾਂ ਲੋੜਾਂ ਦੀ ਪੂਰਤੀ ਕਰਨ ਲਈ ਦੁੱਧ ਵੇਚਣ ਨੂੰ ਮਜਬੂਰ ਨੇ। ਆਰਥਿਕ ਹਾਲਤਾਂ ਦੀਆਂ ਘੁੰਮਣਘੇਰੀਆਂ ਵਿੱਚ ਫਸੇ ਆਮ ਲੋਕਾਂ ਕੋਲ ਘਰਾਂ ਵਿੱਚ ਦੁੱਧ ਹੋਣ ਦੇ ਬਾਵਜੂਦ ਪੀਣ ਦਾ ਜਿਗਰਾ ਨਹੀ ਪੈ ਰਿਹਾ। ਹੁਣ ਪੰਜਾਬ ਵਿੱਚ ਖੇਡਾਂ ਦੇ ਸਿਤਾਰੇ ਮਿਲਖੇ ਅਤੇ ਦਾਰੇ ਵਰਗੇ ਤਾਕਤਵਰ ਨੌਜਵਾਨ ਨਹੀਂ ਪੈਦਾ ਹੋ ਰਹੇ ਬਲਕਿ ਫਿਕਰਾਂ ਦੇ ਖਾਧੇ ਹੋਏ ਨਸਿਆਂ ਦੀ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਦਾ ਬਹੁਮਤ ਹੈ। ਇਹ ਸਭ ਕੁੱਝ ਕਿਉਂ ਹੋ ਰਿਹਾ ਹੈ? ਕੀ ਇਸ ਤਰਾਂ ਹੀ ਨਸਿਆਂ ਦਾ ਦਰਿਆ ਹੜ ਦਾ ਰੂਪ ਲੈਂਦਾ ਜਾਵੇਗਾ ਤਦ ਫਿਰ ਸਾਡੇ ਪੰਜਾਬ ਦਾ ਭਵਿੱਖ ਕੀ ਹੋਵੇਗਾ ਕੋਈ ਲੁਕਿਆ ਛਿਪਿਆ ਨਹੀਂ। ਪੰਜਾਬੀ ਕੌਮ ਅਤੇ ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਪਰ ਇੱਥੇ ਨਸਿਆਂ ਦਾ ਚੰਦਰਾਂ ਬੂਟਾ ਕਿਉਂ ਵੱਧ ਫੁੱਲ ਰਿਹਾ ਹੈ?
                          ਵਰਤਮਾਨ ਵਿੱਚ ਪੰਜਾਬ ਦੇ ਰਾਜ ਭਾਗ ਦੀਆਂ ਮਾਲਕ ਸਰਕਾਰਾਂ ਨੇ ਪੰਜਾਬ ਦੇ ਵਿਕਾਸ ਦੇ ਨਾਂ ਤੇ ਪੈਸਾ ਇਕੱਠਾ ਕਰਨ ਲਈ ਹਰ ਮਾੜੀ ਯੋਜਨਾਂ ਨੂੰ ਪਰਵਾਨ ਕਰਨਾਂ ਸੁਰੂ ਕਰਕੇ ਨਸਿਆਂ ਦਾ ਰਾਹ ਖੋਲਿਆ ਹੈ। ਪੰਜਾਬ ਦੇ ਬਜਟ ਵਿੱਚ ਅੱਠ ਪ੍ਰਤੀਸਤ ਹਿੱਸਾ ਸਰਾਬ ਤੋਂ ਮਿਲਣ ਵਾਲੇ ਟੈਕਸਾਂ ਦਾ ਹੈ ਅਤੇ ਸਰਕਾਰਾਂ ਇਸ ਨੂੰ ਵਧਾਉਣ ਲਈ ਹੋਰ ਜੋਰ ਲਾ ਰਹੀਆਂ ਹਨ । ਇਸ ਆਮਦਨੀ ਨੂੰ ਵਧਾਉਣ ਦੇ ਨਾਂ ਥੱਲੇ ਸਰਾਬ ਦੇ ਵੱਖੋ ਵੱਖ ਖੇਤਰਾਂ ਦਾ ਵਾਧਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿਸੇ ਪਾਸੇ ਠੇਕਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਕਿਸੇ ਪਾਸੇ ਬੀਅਰ ਬਾਰਾਂ ਦੀਆਂ ਮਨਜੂਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਤਰਾਂ ਹੀ ਆਮ ਦੁਕਾਨਾਂ ਤੱਕ ਨੂੰ  ਵੀ ਸਰਾਬ ਦੀਆਂ ਵੱਖ ਵੱਖ ਵੰਨਗੀਆਂ ਦੇ ਨਾਂ ਹੇਠ ਚਾਲੂ ਕਰਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ । ਸਰਾਬ ਦਾ ਨਸਾ ਤਾਂ ਸਰਕਾਰਾਂ ਦੀ ਪਰਵਾਨਗੀ ਪਰਾਪਤ ਕਰ ਚੁਕਿਆ ਹੀ ਹੈ ਪਰ ਇਸ ਦੇ ਪਰਦੇ ਵਿੱਚ ਦੂਸਰੇ ਨਸੇ ਵੀ ਪੈਰ ਪਸਾਰ ਰਹੇ ਹਨ ਜਿਹਨਾਂ ਵਿੱਚ ਅੰਤਰ ਰਾਸਟਰੀ ਪੱਧਰ ਦੇ ਨਸੇ ਵੀ ਆਮ ਲੋਕਾਂ ਤੱਕ ਪਹੁੰਚਾਉਣ ਦੀਆਂ ਕੋਸਿਸਾਂ ਜਾਰੀ ਹਨ । ਖਾਸ ਗੱਲ ਇਹ ਹੈ ਕਿ ਸਮੈਕ ਵਰਗੇ ਅਤੇ ਹੋਰ ਰਸਾਇਣਕ ਕੈਮੀਕਲਾਂ ਵਾਲੇ ਮਹਿੰਗੇ ਨਸਿਆਂ ਦੇ ਵਪਾਰ ਵਿੱਚ ਪੁਲੀਸ ਦੇ ਅਫਸਰਾਂ ਸਮੇਤ ਰਾਜਨੀਤਕ ਆਗੂਆਂ ਦੀ ਸਰਪਰਸਤੀ ਪਰਾਪਤ ਲੋਕ ਵੱਡੀ ਪੱਧਰ ਤੇ ਸਾਮਲ ਹਨ। ਪਿੱਛਲੇ ਦਿਨੀ ਡੀ ਐਸ ਪੀ ਜਗਦੀਸ ਭੋਲੇ ਦੀ ਰਿਹਾਈ ਬੰਬਈ ਤੋਂ ਕਿਵੇਂ ਹੋਈ ਅਤੇ ਦੁਬਾਰਾ ਗਿ੍ਰਫਤਾਰੀ ਵੀ ਕਈ ਪ੍ਰਸਨ ਖੜੇ ਕਰਦੀ ਹੈ ਪਿੱਛਲੇ ਸਾਲਾਂ ਵਿੱਚ ਇੱਕ ਐਸ ਪੀ ਰੈਂਕ ਦੇ ਅਫਸਰ ਅਤੇ ਉਸਦੇ ਨਾਲ ਕਈ ਸਹਾਇਕ ਪੁਲੀਸ ਵਾਲੇ ਫੜੇ ਗਏ ਸਨ । ਇਸ ਤਰਾਂ ਪੁਲੀਸ ਦੇ ਉਚੇ ਰੈਂਕ ਦੇ ਲੋਕ ਤਦ ਹੀ ਸਾਮਲ ਹੁੰਦੇ ਹਨ ਜਦ ਰਾਜਨੀਤਕ ਲੋਕ ਖੁਦ ਇਹ ਕੁੱਝ ਕਰਵਾਉਂਦੇ ਹਨ । ਇਹਨਾਂ ਨਸਿਆਂ ਦੇ ਕਾਰੋਬਾਰ ਵਿੱਚ ਭਾਰੀ ਮੁਨਾਫਿਆਂ ਨੂੰ ਦੇਖਕੇ ਹੀ ਇਹ ਲੋਕ ਅਜਾਦ ਤੌਰ ਤੇ ਸਾਮਲ ਹੋਣ ਲਈ ਪਰੇਰਤ ਹੁੰਦੇ ਹਨ।
                 ਅਸਲ ਵਿੱਚ ਰਾਜਨੀਤੀ ਦਾ ਅਪਰਧੀਕਰਨ ਹੋ ਜਾਣਾਂ ਹੀ ਅਸਲ ਕਾਰਨ ਹੈ। ਜਦ ਤੱਕ ਰਾਜ ਗੱਦੀ ਤੇ ਬੈਠੇ ਵੱਡੇ ਲੋਕ ਅਪਰਾਧੀ ਕਿਸਮ ਦੇ ਲੋਕਾਂ ਦਾ ਆਸਰਾ ਲੈਣਾਂ ਜਾਰੀ ਰੱਖਣਗੇ ਇਹ ਖੇਡ ਵੱਧਦੀ ਜਾਵੇਗੀ । ਜਦੋਂ ਆਗੂ ਲੋਕ ਅਪਰਾਧੀਆਂ ਦੀ ਥਾਂ ਨੈਤਿਕਤਾ ਦੇ ਉੱਚੇ ਆਚਰਣ ਵਾਲੇ ਨੇਤਾਵਾਂ ਤੇ ਟੇਕ ਨਹੀ ਰੱਖਣਗੇ ਤਦ ਤੱਕ ਕਿਸੇ ਬਦਲਾਅ ਦੀ ਸੰਭਾਵਨਾਂ ਨਹੀਂ । ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਦਲੇਰੀ ਕਰਨੀਂ ਹੀ ਚਾਹੀਦੀ ਹੈ। ਰਾਜਗੱਦੀ ਤੇ ਬੈਠਣ ਵਾਲੇ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਜਦ ਦਲੇਰੀ ਨਾਲ ਨਸਿਆਂ ਖਿਲਾਫ ਫੈਸਲਾ ਲੈਣਗੇ ਤਦ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ । ਪੰਜਾਬ  ਵਿੱਚ ਜਦ ਤੱਕ ਸਰਕਾਰਾਂ ਨਸਿਆਂ ਤੋਂ ਆਮਦਨ ਪਰਾਪਤੀ ਦੀਆਂ ਸਕੀਮਾਂ ਬਣਾਉਂਦੀਆਂ ਰਹਿਣਗੀਆਂ ਤਦ ਤੱਕ ਨਸਿਆਂ ਖਿਲਾਫ ਚਲਾਈ ਹਰ ਮੁਹਿੰਮ ਡਰਾਮੇ ਬਾਜੀ ਤੋਂ ਵੱਧ ਕੁੱਝ ਵੀ ਨਹੀਂ ਹੋਵੇਗੀ। ਨਸਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦੀ ਥਾਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੂੰ ਮਜਬੂਰ ਕਰਨ ਵਾਲੀਆਂ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਕਿ ਉਹ ਨਸਿਆਂ ਦੀ ਪੁਸਤ ਪਨਾਹੀ ਬੰਦ ਕਰਨ 8000 ਕਰੋੜ ਦੀਆਂ ਸਬਸਿਡੀਆਂ ਨੂੰ ਘਟਾਕੇ ਨਸਿਆਂ ਤੋਂ ਹੋਣ ਵਾਲੀ ਆਮਦਨ ਦਾ ਭਰਮ ਜਾਲ ਤੋੜਿਆ ਜਾ ਸਕਦਾ ਹੈ। ਸਰਾਬ ਤੋਂ ਇਕੱਠਾ ਹੋਣ ਵਾਲਾ 2500 ਕਰੋੜ ਦਾ ਟੈਕਸ ਸਬਸਿਡੀਆਂ ਦਾ 33% ਹੀ ਬਣਦਾ ਹੈ । ਨਸਿਆਂ ਦੇ ਨਾਲ ਪੰਜਬੀਆਂ ਦੀ ਸਿਹਤ ਦਾ ਅਤੇ ਆਚਰਣ ਦਾ ਭੱਠਾ ਬੈਠ ਰਿਹਾ ਹੈ। ਜਦ ਸਰਕਾਰੀ ਤੌਰ ਤੇ ਆਮਦਨ ਕਰਨ ਦੀ ਟੇਕ ਨਹੀਂ ਰੱਖੀ ਜਾਵੇਗੀ ਤਦ ਹੀ ਰਾਜਨੀਤਕ ਲੋਕ ਨਸਿਆਂ ਖਿਲਾਫ ਕੁੱਝ ਕਹਿਣ ਦੇ ਹੱਕਦਾਰ ਬਣ ਸਕਣਗੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Wednesday, 20 November 2013

ਸਰਕਾਰੀ ਮੁਲਾਜਮ ਲੋਕਾਂ ਦੇ ਨੌਕਰ ਤੋਂ ਹੁਕਮਰਾਨ ਬਣਨ ਤੱਕ

                                   
 ਭਾਰਤ ਦੇ ਸੰਵਿਧਾਨ ਅਨੁਸਾਰ ਸਾਰੇ ਸਰਕਾਰੀ ਮੁਲਾਜਮ ਆਮ ਲੋਕਾਂ ਦੇ ਸੇਵਾਦਾਰ ਦਾ ਦਰਜਾ ਰੱਖਦੇ ਹਨ ਅਤੇ ਆਮ ਲੋਕ ਇਹਨਾਂ ਤੋਂ ਆਪਣਾਂ ਹਰ ਸੰਵਿਧਾਨਕ ਕੰਮ ਕਰਵਾਉਣ ਦੇ ਹੱਕਦਾਰ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੈ। ਸਰਕਾਰੀ ਮੁਲਾਜਮ ਹੁਣ ਲੋਕਾਂ ਦੇ ਸੇਵਾਦਾਰ ਨਾਂ ਰਹਿਕੇ ਹੁਕਮਰਾਨ ਤੋਂ ਵੀ ਵੱਧ ਬਹੁਤ ਕੁੱਝ ਬਣ ਚੁੱਕੇ ਹਨ। ਅਸਲ ਵਿੱਚ ਸੰਵਿਧਾਨ ਵਿੱਚ ਵੀ ਹੁਣ ਇਸ ਝੂਠ ਨੂੰ ਬਦਲ ਕੇ ਨਵੀ ਸੋਧ ਪੇਸ ਕਰ ਦੇਣੀ ਚਾਹੀਦੀ ਹੈ ਕਿ ਸਰਕਾਰੀ ਮੁਲਾਜਮ ਹੁਣ ਲੋਕਾਂ ਦੇ ਮਾਲਕ ਅਤੇ ਰਾਜਨੀਤਕ ਨੇਤਾਵਾਂ ਅਤੇ ਅਮੀਰਾਂ ਦੇ ਨੌਕਰ ਹਨ। ਆਮ ਭਾਰਤੀ ਬੰਦਾਂ ਮੁਲਾਜਮ ਵਰਗ ਦੇ ਅੱਗੇ ਹੱਥ ਬੰਨੀਂ ਖੜਾ ਨਜਰ ਆਉਂਦਾ ਹੈ। ਸਰਕਾਰੀ ਮੁਲਾਜਮਾਂ ਅਤੇ ਆਮ ਲੋਕਾਂ ਦਾ ਪਾੜਾ ਏਨਾ ਕੁ ਵੱਧ ਚੁੱਕਾ ਹੈ ਜਿਸ ਨੂੰ ਮੇਟਣ ਤੋਂ ਬਿਨਾਂ ਇਹ ਰਿਸਤਾ ਨਿਭਾਇਆ ਹੀ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਮਾਲਕ ਅਤੇ ਨੌਕਰ ਦੀ ਆਰਥਿਕ ਹਾਲਤ ਹੀ ਨਿਸਚਿਤ ਕਰ ਦਿੰਦੀਂ ਹੈ  ਕਿ ਮਾਲਕ ਕੌਣ ਹੈ ਅਤੇ ਨੌਕਰ ਕੌਣ ਹੈ। ਮਾਲਕ ਅਤੇ ਨੌਕਰ ਦੀ ਆਰਥਿਕ ਹਾਲਤ ਘੱਟੋ ਘੱਟ ਬਰਾਬਰ ਤਾਂ ਹੋਣੀ ਹੀ ਚਾਹੀਦੀ ਹੈ। ਵਰਤਮਾਨ ਵਿੱਚ ਸਰਕਾਰੀ ਮੁਲਾਜਮ ਦੀ ਤਨਖਾਹ ਆਮ ਲੋਕਾਂ ਤੋਂ ਦਸ ਗੁਣਾਂ ਤੋਂ ਲੈ ਕੇ  ਸੌ  ਗੁਣਾਂ ਤੱਕ ਵੱਧ ਹੈ । ਜਦ ਨੌਕਰ ਦੀ ਆਮਦਨ ਹੀ ਮਾਲਕ ਨਾਲੋਂ ਵੱਧ ਹੋਵੇਗੀ ਤਦ ਨੌਕਰ ਕਿਵੇਂ ਨੌਕਰ ਰਹੇਗਾ । ਭਾਰਤ ਦੇਸ ਦੀ ਸਰਕਾਰ ਦਾ ਆਦਮ ਹੀ ਨਿਰਾਲਾ ਹੈ । ਭਾਰਤ ਦੇਸ ਵਿੱਚ ਤਾਂ ਭਾਰਤੀਆਂ ਦੇ ਲੋਕਤੰਤਰ ਦੀ ਪੈਦਾਵਾਰ ਲੋਕ ਸੇਵਕ ਸਮਾਜ ਸੇਵੀ ਅਖਵਾਉਣ ਵਾਲੇ ਨੇਤਾ ਵੀ ਤਨਖਾਹ ਦਾਰ ਬਣ ਬੈਠੇ ਹਨ । ਜਦ ਸਮਾਜ ਸੇਵੀ ਲੋਕਤੰਤਰੀ ਸੇਵਾਦਾਰ ਹੀ ਲੋਕਸੇਵਾ ਦਾ ਮੁੱਲ ਲੈਣ ਲੱਗ ਜਾਣਗੇ ਤਦ ਸਾਰੇ ਸਿਸਟਮ ਦਾ ਬੇੜਾ ਗਰਕਣਾਂ ਲਾਜਮੀ ਹੈ। ਲੋਕਸੇਵਕ ਰਾਜਨੀਤਕ ਨੇਤਾ ਅਸਲ ਵਿੱਚ ਖਤਮ ਹੋ ਚੁੱਕੇ ਹਨ ਪਰ ਲੋਕਸੇਵਕ ਸਮਾਜਸੇਵੀ ਰਾਜਨੀਤਕਾਂ ਨੇਤਾਵਾਂ ਦੀ ਥਾਂ ਲੁਟੇਰੇ  ਸਰਕਾਰਾਂ ਤੇ ਕਾਬਜ ਹੋ ਗਏ ਹਨ ਜਿੰਹਨਾਂ ਨੇ ਸਰਕਾਰੀ ਮੁਲਾਜਮ ਵੀ ਲੋਕਾਂ ਦੇ ਨੌਕਰ ਵਾਲੀ ਹੈਸੀਅਤ ਤੋਂ ਉਠਾਕੇ ਲੋਕਾਂ ਦੇ ਹੁਕਮਰਾਨ ਬਣਾ ਧਰੇ ਹਨ।
                                                       ਅਸਲ ਵਿੱਚ ਵਰਤਮਾਨ ਸਰਕਾਰੀ ਮੁਲਾਜਮ ਲੋਕਾਂ ਦੇ ਨੌਕਰ ਨਾਂ ਹੋ ਕੇ ਆਪਣੇ ਰਾਜਨੀਤਕ ਨੇਤਾਵਾਂ ਦੇ ਹੀ ਨੌਕਰ ਬਣਾ ਲਏ ਗਏ ਹਨ। ਇਸ ਛੋਟੇ ਰਸਤੇ ਤੇ ਲੋਕਾਂ ਦੇ ਨੌਕਰਾਂ ਨੂੰ  ਤੋਰਨ ਲਈ ਮੁਲਾਜਮ ਅਤੇ ਨੇਤਾ ਗੱਠਜੋੜ ਹੋ ਗਿੋਆ ਹੈ। ਸਮਾਜ ਸੇਵੀ ਨੇਤਾਵਾਂ ਦੀ ਥਾਂ ਜਿਉਂ ਹੀ ਧਨ ਕੁਬੇਰ ਲੋਕ ਰਾਜਨੀਤੀ ਵਿੱਚ ਆਏ ਤਦ ਉਹ ਭਲਾ ਲੋਕ ਸੇਵਾ ਮੁਫਤ ਵਿੱਚ ਕਿਉਂ ਕਰਦੇ । ਉੱਚ ਅਫਸਰ ਸਾਹੀ ਦੀਆਂ ਸਲਾਹਾਂ ਅਤੇ ਧਨ ਕਮਾਊ ਰਾਜਨੀਤਕਾਂ ਦੀਆਂ  ਇਛਾਵਾਂ ਦਾ  ਗੋਲਮਾਲ ਹੋ ਕੇ ਨਵੀਆਂ ਸੰਵਿਧਾਨਕ ਸੋਧਾਂ ਪੇਸ ਕੀਤੀਆਂ ਗਈਆਂ ਅਤੇ ਜਿਸ ਨਾਲ ਲੋਕ ਸੇਵਕ ਨੇਤਾ ਤਨਖਾਹ ਦਾਰ ਮੁਲਾਜਮਾਂ ਵਰਗੇ ਬਣ ਗਏ । ਇਸ ਤਨਖਾਹਦਾਰ ਧਨ ਕਮਾਊ ਗੱਠਜੋੜ ਨੇ ਹੋਰ ਧਨ ਕਮਾਉਣ ਲਈ ਲੋਕਾਂ ਦੇ ਨੌਕਰ ਨੂੰ ਭਿ੍ਰਸਟ ਕਰਨ ਲਈ ਉਹਨਾਂ ਉੱਪਰ ਵੀ ਡੋਰੇ ਪਾਉਣੇਂ ਸੁਰੂ ਕਰ ਦਿੱਤੇ ਗਏ । ਸੋ ਮੁਲਾਜਮਾਂ ਦੀਆਂ ਤਨਖਾਹਾਂ ਵਧਾਉਣ ਲਈ ਪੇ ਕਮਿਸਨ ਬਣਾਏ ਜਾਣ ਲੱਗ ਪਏ ਜਿੰਹਨਾਂ ਵਿੱਚ ਮੁਲਾਜਮ ਵਰਗ ਹੀ ਸਾਮਲ ਕੀਤਾ ਗਿਆ । ਸਮਾਜ ਦੇ ਸਾਰੇ ਵਰਗਾਂ ਦੇ ਵਿੱਚੋਂ ਕਮਿਸਨ ਬਣਨ ਦੀ ਥਾਂ ਜਦ ਮੁਲਾਜਮਾਂ ਵਿੱਚੌਂ ਹੀ ਕਮਿਸਨ ਬਣੇਗਾ ਤਦ ਉਹ ਕਿਉਂ ਨਹੀਂ ਆਪਣੇ ਕੋੜਮੇ ਬਾਰੇ ਸੋਚੇਗਾ। ਸੋ ਮੁਲਾਜਮ ਵਰਗ ਦੇ  ਪੇ ਕਮਿਸਨ ਦੀਆਂ ਸਿਫਾਰਸਾਂ ਮੰਨਣ ਵਾਲੇ ਵੀ ਅੱਗੇ ਤਨਖਾਹਦਾਰ  ਲੋਕਸੇਵਕ ਰਾਜਨੀਤਕ ਇਸਨੂੰ ਕਿਉਂ ਨਾਂ ਮੰਨਣਗੇ ਕਿਉਂਕਿ ਉਹਨਾਂ ਵੀ ਤਾਂ ਹਰ ਸਾਲ ਆਪਣੀਆਂ ਤਨਖਾਹਾਂ ਵਧਾਉਣੀਆਂ ਸਨ । ਸੋ ਰਾਜਨੀਤਕ ਅਤੇ ਮੁਲਾਜਮ ਵਰਗ ਦਾ ਤਾਂ ਇੱਕੋ ਇੱਕ ਗੁਪਤ ਨਾਹਰਾ ਹੀ ਇਹ ਹੋ ਗਿਆ ਹੇ ਕਿ ਭਾਰਤ ਦੀ ਆਮ ਜਨਤਾ ਦੇ ਖੁਨ ਪਸੀਨੇ ਦੀ ਕਮਾਈ ਵਿੱਚੋਂ ਲਏ ਗਏ ਟੈਕਸ ਰੂਪੀ ਧਨ ਨੂੰ ਆਪਣੀਆਂ ਜੇਬਾਂ ਵਿੱਚ ਹੀ ਪਾਉਣਾਂ ਹੈ।  ਪਹਿਲਾਂ ਮਹਿੰਗਾਈ ਦੇ ਨਾਮ ਤੇ ਮੁਲਾਜਮਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਂਦੀਆਂ ਹਨ ਫਿਰ ਰਾਜਨੀਤਕ ਲੋਕ ਆਪਣੇ ਆਪ ਹੀ ਆਪਣੀਆਂ ਤਨਖਾਹਾਂ ਵਧਾਈ ਲੈਦੇਂ  ਹਨ । ਸੋ ਅਸਲ ਵਿੱਚ ਸੰਵਿਧਾਨ ਦੇ ਵਿੱਚ ਜਿਹੜੇ ਆਮ ਲੋਕ ਮਾਲਕ ਦਿਖਾਏ ਜਾ ਰਹ ਹਨ ਦੀ ਜੂਨ ਤਾਂ ਗੁਲਾਮਾਂ ਅਤੇ ਜਾਨਵਰਾਂ ਤੋਂ ਵੀ ਭੈੜੀ ਹੈ। ਭਾਰਤ ਦੇ 67 ਕਰੋੜ ਲੋਕਾਂ ਲਈ ਤਾਂ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹਨ ਜਿੰਹਨਾਂ ਨੂੰ ਸਰਕਾਰ ਸਬਸਿਡੀ ਤੇ ਨਾਂ ਮਾਤਰ ਦੀ ਕੀਮਤ ਤੇ ਅਨਾਜ ਦੇਣ ਲਈ ਮਜਬੂਰ ਹੋ ਰਹੀ ਹੈ। ਜਦ ਦੇਸ  ਦੇ ਮਾਲਕ ਲੋਕ ਤਾਂ ਭੁੱਖੇ ਰਹਿਣ ਲਈ ਮਜਬੂਰ ਹਨ ਤਦ ਮੁਲਾਜਮ ਅਤੇ ਨੇਤਾ ਗੱਠਜੋੜ  ਪੈਸੇ ਦੀਆਂ ਤਿਜੌਰੀਆਂ ਕਿਉਂ ਭਰੇ ? ਮੁਲਾਜਮ ਵਰਗ ਦੀ ਤਨਖਾਹ ਦੀ ਵੱਧਣ ਦੀ ਰਫਤਾਰ ਉਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਕਿ ਭਾਰਤ ਦੇ ਆਮ ਬਹੁਗਿਣਤੀ ਲੋਕਾਂ ਦੀ ਆਮਦਨ ਵੱਧਦੀ ਹੋਵੇ । ਜਦ ਆਮ ਭਾਰਤੀ ਦੀ ਸਾਲਾਨਾ ਜਾਂ ਰੋਜਾਨਾਂ ਆਮਦਨ ਨਹੀਂ ਵੱਧ ਰਹੀ ਅਤੇ ਉਹ ਪੁਰਾਣੀ ਆਮਦਨ ਨਾਲ ਗੁਜਾਰ ਕਰ ਰਿਹਾ ਹੈ ਅਤੇ ਕਰ ਸਕਦਾ ਹੈ ਫਿਰ ਮੁਲਾਜਮ ਵਰਗ ਵੀ ਕਿਉਂ ਨਹੀ ਕਰ ਸਕਦਾ । ਜਦ ਦੇਸ ਦਾ ਆਮ ਨਾਗਰਿਕ 28 ਰੁਪਏ ਖਰਚਣ ਨਾਲ ਹੀ ਅਮੀਰ ਹੋਣ ਦਾ ਦਰਜਾ ਪਾ ਜਾਂਦਾਂ ਹੈ ਤਦ ਮੁਲਾਜਮ ਨੂੰ ਰੋਜਾਨਾਂ 280 ਤੋਂ 2800 ਰੋਜਾਨਾਂ ਤੱਕ ਵੀ ਗੁਜਾਰਾ ਕਿਉਂ ਨਹੀ ਹੁੰਦਾਂ ਅਤੇ ਹਰ ਸਾਲ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ? ਲੋਕਾਂ ਦੇ ਨੌਕਰ 2800 ਰੋਜਾਨਾਂ ਕਮਾਉਣ ਤੇ ਮਾਲਕ ਰੂਪੀ ਆਮ ਲੋਕ 28 ਰੁਪਏ ਹੀ ਖਰਚਣ ਅਤੇ 67 ਕਰੋੜ ਮਾਲਕ ਤਾਂ ਗਰੀਬੀ ਰੇਖਾ ਤੋਂ ਵੀ ਥੱਲੇ ਹੋਣ ਤਦ  ਮਾਲਕ ਅਤੇ ਨੌਕਰ ਦੇ ਦਰਜਿਆਂ ਬਾਰੇ ਦੁਬਾਰਾ ਵਿਚਾਰ ਕਰ ਹੀ ਲੈਣੀ ਚਾਹੀਦੀ ਹੈ।
                                                  ਗਿੱਦੜ ਨੂੰ ਸੇਰ ਕਹਿ ਦੇਣ ਨਾਲ ਗਿੱਦੜ ਸੇਰ ਨਹੀ ਬਣ ਜਾਂਦਾਂ ਇਸ ਤਰਾਂ ਹੀ ਆਮ ਭਾਰਤੀ ਨੂੰ ਸੰਵਿਧਾਨ ਦੇ ਕਹਿਣ ਨਾਲ ਹੀ ਮਾਲਕ ਨਹੀਂ ਬਣ ਜਾਂਦਾਂ ਸਗੋਂ ਮਾਲਕ ਬਣਾਉਣ ਲਈ ਉਸਦੀ ਰੋਜਾਨਾਂ ਆਮਦਨ ਵੀ ਵੱਧਣੀ ਚਾਹੀਦੀ ਹੈ। 10000 ਤੋਂ ਇੱਕ ਲੱਖ ਤੱਕ ਤਨਖਾਹ ਲੈਣ ਵਾਲੇ ਮੁਲਾਜਮ ਅਤੇ ਰਾਜਨੀਤਕ ਲੋਕ 28 ਰੁਪਏ ਖਰਚਣ ਵਾਲਿਆਂ ਦੇ ਨੌਕਰ ਨਹੀ ਮਾਲਕ ਹੀ ਰਹਿਣਗੇ । ਸੰਵਿਧਾਨ ਜਾਂ ਕਾਨੂੰਨ ਵਾਲੇ ਆਪਣੀ ਲੱਖ ਡਫਲੀ ਵਜਾਈ ਜਾਣ । ਮੁਲਾਜਮ ਵਰਗ ਦੀ ਤਨਖਾਹ ਆਮ ਲੋਕਾਂ ਦੀ ਆਮਦਨ ਦੇ ਔਸਤ ਤੋਂ ਵੱਧ ਨਹੀ ਹੋਣੀ ਚਾਹੀਦੀ । ਤਨਖਾਹ ਤੇ ਕੰਮ ਕਰਨ ਵਾਲੇ ਰਾਜਨੀਤਕ ਲੋਕ ਸੇਵਕਾਂ ਦੀ ਵੀ ਦੇਸ ਨੂੰ ਕੋਈ ਲੋੜ ਨਹੀਂ । ਦੇਸ ਦੇ ਵਿੱਚ ਲੱਖਾਂ ਲੋਕ ਨੇ ਜੋ ਬਿਨਾਂ ਤਨਖਾਹ ਤੋਂ ਰਾਜਨੀਤਕ ਤੌਰ ਤੇ ਸਮਾਜ ਸੇਵਕ ਬਣ ਸਕਦੇ ਹਨ । ਤਨਖਾਹਾਂ ਲੈਣ ਵਾਲੇ ਰਾਜਨੀਤਕ ਲੋਕਾਂ ਦੀ ਆਮ ਭਾਰਤੀਆਂ ਨੂੰ ਕੋਈ ਲੋੜ ਨਹੀ ਜਾਂ ਫਿਰ ਆਮ ਲੋਕਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਇਹ ਸਿਸਟਮ ਸਿਰਫ ਆਮ ਲੋਕਾਂ ਨੂੰ ਧੋਖਾ ਦੇਣ ਲਈ ਹੀ ਸਾਰੇ ਪਰਪੰਚ ਰਚ ਰਿਹਾ ਜਿਸ ਵਿੱਚ ਲੋਕਾਂ ਦੇ ਨੌਕਰ ਅਸਲ ਵਿੱਚ ਲੋਕਾਂ ਦੇ ਮਾਲਕ ਹਨ । ਸਮਾਜ ਸੇਵਾ ਕਰਨ ਵਾਲੇ ਰਾਜਨੀਤਕ ਆਗੂ ਸਮਾਜ ਸੇਵੀ ਨਹੀਂ  ਕੁੱਝ ਹੋਰ ਹਨ । ਜਿਸ ਦਿਨ ਅਸੀਂ ਇਹ ਸਮਝ ਲਵਾਗੇ ਤਦ ਅਸੀਂ ਆਪਣੇ ਆਪ ਨੂੰ ਮਾਲਕੀ ਦੇ ਭੁਲੇਖੇ ਵਿੱਚੋਂ ਕੱਢਕੇ ਅਸਲੀਅਤ ਦਾ ਸੀਸਾ ਦੇਖਕੇ ਆਪਣੇ ਆਪ ਨੂੰ ਇਸ ਸਿਸਟਮ ਦੇ ਗੁਲਾਮ ਅਖਵਾਉਣ ਵਿੱਚ ਸੱਚ ਦੇ ਰੁਬਰੂ ਹੋ ਰਹੇ ਹੋਵਾਂਗੇ।                
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  
         

Friday, 15 November 2013

ਲੋਕਤੰਤਰ ਵਿੱਚ ਲੋਕਸੇਵਕਾਂ ਤੋਂ ਲੁਟੇਰੇ ਬਣਨ ਤੱਕ ਦਾ ਸਫਰ

                  
                                             ਲੋਕਤੰਤਰ ਦੀ ਪਰੀਭਾਸਾ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਿੱਚੋਂ ਲੋਕਸੇਵਕ ਪੈਦਾ ਕਰਨਾਂ ਹੁੰਦਾਂ ਹੈ। ਵਰਤਮਾਨ ਵਿੱਚ ਇਸ ਲੋਕਸੇਵਕ ਪੈਦਾ ਕਰਨ ਵਾਲੇ ਸਿਸਟਮ ਵਿੱਚ ਏਨੇ ਬਦਲਾ ਆ ਚੁਕੇ ਹਨ ਕਿ ਇਸ ਸਿਸਟਮ ਤੇ ਸੱਕ ਹੋਣ ਲੱਗ ਪਿਆ ਹੈ। ਲੋਕਸੇਵਕ ਕਿਸ ਤਰਾਂ ਲੋਕ ਲੁਟੇਰੇ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਬਣਾਉਣ ਵਾਲਿਆਂ ਨੂੰ ਹੀ ਗੁਲਾਮ ਸਮਝਣ ਲੱਗ ਪੈਂਦੇ ਹਨ ਇੱਕ ਵਿਲੱਖਣ ਵਰਤਾਰਾ ਹੋ ਨਿਬੜਦਾ ਹੈ। ਕਿਸੇ ਸਮੇਂ ਸਮੁਚਾ ਵਿਸਵ ਵਿੱਚ ਜਿੱਥੇ ਵੀ ਮਨੁੱਖੀ ਵਸੋਂ  ਨੇ ਨਿਵਾਸ ਕੀਤਾ ਆਪਣੇ ਆਪ ਨੂੰ ਆਪਣੇ ਸਰੀਰਕ ਤੌਰ ਤੇ ਤਾਕਤਵਰ ਲੋਕਾਂ ਦੀ ਸਰਣ ਵਿੱਚ ਰਹਿੰਦਿਆਂ ਜਿੰਦਗੀ ਦਾ ਸਫਰ ਤੈ ਕਰਦੇ ਸਨ। ਇਸ ਵਰਤਾਰੇ ਵਿੱਚੋਂ ਰਾਜਸੱਤਾ ਦਾ ਬੀਜ ਪਣਪਿਆਂ ਜਿਸ ਨੇ ਵਰਤਮਾਨ ਦੇ ਵਿੱਚ ਲੋਕਤੰਤਰ ਦਾ ਰੂਪ  ਬਣਾਇਆ ਹੈ। ਤਾਕਤਵਰ ਆਗੂਆਂ ਨੇ ਲੋਕਾਂ ਦੇ ਸਮੂਹ ਦੀ ਅਗਵਾਈ ਕਰਦਿਆਂ ਚੱਕਰਵਰਤੀ ਰਾਜਿਆਂ ਦੇ ਤੌਰ ਤੇ ਦੁਨੀਆਂ ਤੇ ਆਪਣੀ ਸੱਤਾ ਜਮਾਈ ਜੋ ਸਮੇਂ ਦੇ ਨਾਲ ਸੰਗਠਿਤ ਫੌਜਾਂ ਦੇ ਸਿਰ ਤੇ ਖਾਨਦਾਨੀ ਰਾਜਸੱਤਾ ਦੇ ਵਿੱਚ ਤਬਦੀਲ ਹੁੰਦੀ ਗਈ। ਖਾਨਦਾਨੀ ਰਾਜਸੱਤਾ ਦੇ ਪੈਦਾ ਹੋਣ ਨਾਲ  ਅਯੋਗ ਵਾਰਿਸ ਵੀ ਰਾਜਗੱਦੀਆਂ ਤੇ ਬੈਠਣ ਕਲੱਗ ਪਏ ਜਿੰਹਨਾਂ ਇਤਿਹਾਸ ਵਿੱਚ ਦੁਨੀਆਂ ਦੀ ਸੰਭਾਲ ਕਰਨ ਦੀ ਥਾਂ  ਆਮ ਲੋਕਾਂ ਤੇ ਜਬਰ ਜੁਲਮ ਦੇ ਕੁਹਾੜੇ ਚਲਾਏ। ਦੁਨੀਆਂ ਦੀ ਹਰ ਰਾਜਸੱਤਾ ਪੈਦਾ ਕਰਨ ਦੀ ਪਰਣਾਲੀ ਵਿੱਚ ਸਮੇਂ ਨਾਲ ਵਿਗਾੜ ਆਉਂਦੇ ਗਏ। ਪਰੀਵਾਰਕ ਰਾਜਸਾਹੀ ਆਪਣੇ ਦੋਸਾਂ ਕਾਰਨ ਅਨੇਕਾਂ ਬਗਾਵਤਾਂ ਅਤੇ ਕਰਾਂਤੀਆਂ ਦੀ ਮਾਰ ਨੂੰ ਸਹਿ ਨਾਂ ਸਕੀ ਅਤੇ ਓੁਸ ਦੀ ਮੌਤ ਵਿੱਚੋਂ ਲੋਕਤੰਤਰ ਦਾ ਬੀਜ ਪੈਦਾ ਹੋਇਆ ਹੈ। ਲੋਕਤੰਤਰ ਵਿੱਚੋਂ ਸਰੂਆਤੀ ਦੌਰ ਵਿੱਚ ਲੋਕਸੇਵਕ ਪੈਦਾ ਕੀਤੇ ਜਾਂਦੇ ਹਨ ਪਰ ਸਮੇਂ ਦੇ ਨਾਲ ਇਸ ਸਿਸਟਮ ਵਿੱਚ ਵੀ ਵਿਗਾੜ ਪੈਦਾ ਹੋ ਜਾਂਦੇ ਹਨ। ਲੋਕਤੰਤਰ ਵਿੱਚ ਹੌਲੀ ਹੌਲੀ ਬੇਈਮਾਨ ਅਤੇ ਵਪਾਰੀ ਕਿਸਮ ਦੇ ਲੋਕਾਂ ਦਾ ਦਾਖਲਾ ਹੋਣਾਂ ਸੁਰੂ ਹੋ ਜਾਂਦਾ ਹੈ ਜਿਸ ਨਾਲ ਇਸ ਵਿੱਚੋਂ ਲੋਕਸੇਵਕ ਪੈਦਾ ਹੋਣ ਦੀ ਥਾਂ ਲੋਕ ਲੁਟੇਰੇ ਪੈਦਾ ਹੋਣਾਂ ਸੁਰੂ ਹੋ ਜਾਂਦੇਂ ਹਨ । ਜਦ ਲੋਤੰਤਰ ਲੋਕ ਸੇਵਕ ਪੈਦਾ ਕਰਨ ਦੀ ਥਾਂ ਲੋਕ ਲੁਟੇਰੇ ਪੈਦਾ ਸੁਰੂ ਕਰਨਾਂ ਕਰਦਾ ਹੈ ਤਦ ਇਹ ਸਿਸਟਮ ਵੀ ਮਰ ਚੁਕਿਆ ਹੁੰਦਾਂ ਹੈ। ਮਰਚੁਕਿਆਂ ਦੇ ਅੰਤਮ ਪਲਾਂ ਵਿੱਚ ਕੁੱਝ ਸਮੇਂ ਲਈ ਲੋਕ ਇਸਦੀ ਲਾਸ ਨੂੰ ਆਪਣੇ ਮੋਢਿਆਂ ਤੇ  ਜਰੂਰ ਚੁਕੀ ਰੱਖਦੇ ਹਨ ਪਰ ਇਸ ਤੋਂ ਬਾਅਦ ਇਸਦਾ ਸੰਸਕਾਰ ਜਾਂ ਦਫਨਾਉਣ ਦੀ ਕਿਰਿਆ ਹੀ ਇਸਦਾ ਅੰਤਿਮ ਪਲ ਹੁੰਦਾਂ ਹੈ।
                          ਵਰਤਮਾਨ ਦੇ ਵਿੱਚ ਜਦ  ਲੋਕਾਂ ਨੂੰ ਲੋਕਸੇਵਕ ਪੈਦਾ ਕਰਨ ਦੇ ਭਰਮ ਅਧੀਨ ਦੇਖਦੇ ਹਾਂ।  ਅਸਲ ਵਿੱਚ ਲੰਬੀ ਨਿਗਾਹ ਮਾਰਦਿਆਂ ਮਹਿਸੂਸ ਹੁੰਦਾਂ ਹੈ ਕਿ ਅਸਲੀ ਮਾਲਕ ਤਾਂ ਰਾਜੇ ਪੈਦਾ ਕਰਨ ਵਾਲੇ ਅਮੀਰ ਵਪਾਰੀ ਉਦਯੋਗਪਤੀ ਲੋਕ ਹੀ ਵੱਡੇ ਹਨ ।  ਜਿਉਂ ਹੀ ਆਮ ਬੰਦਾਂ ਰਾਜਗੱਦੀ ਤੇ ਬੈਠਦਾ ਹੈ ਤਦ ਹੀ ਉਹ ਗਿਰਗਿਟ ਦੀ ਤਰਾਂ ਰੰਗ ਬਦਲਣ ਲੱਗਦਾ ਹੈ। ਅੱਜ ਦੇਸ ਦੀਆਂ ਵਿਧਾਨ ਸਭਾਵਾਂ ਜਾਂ ਦੇਸ ਦੀ ਪਾਰਲੀਮੈਂਟ ਵੱਲ ਨਜਰ ਮਾਰੀਏ ਤਾਂ ਸਾਫ ਦਿਸਦਾ ਹੈ ਕਿ ਇਹਨਾਂ ਵਿੱਚ ਬੈਠੇ ਮੈਂਬਰ ਕਿਹੜੇ ਲੋਕਾਂ ਰਾਂਹੀਂ ਚੁਣਕੇ ਆਏ ਹਨ ਅਤੇ ਕਿਸ ਜਾਦੂ ਦੀ ਛੜੀ ਇਹਨਾਂ ਲੋਕਾਂ ਨੇ ਇਹਨਾਂ ਲੋਕਤੰਤਰ ਦੇ ਮੰਦਰਾਂ ਵਿੱਚ ਵੜਨ ਲਈ ਕੀਤੀ ਹੈ। ਦੇਸ ਅਜਾਦ ਹੋਣ ਸਮੇਂ ਦੇਸ ਲਈ ਜੂਝਣ ਵਾਲੇ ਲੋਕ ਦੇਸ ਦੇ ਲੋਕਤੰਤਰ ਦੇ ਕਰਤਾ ਧਰਤਾ ਸਨ ਪਰ ਸਮੇਂ ਨਾਲ ਨੈਤਿਕਤਾ ਵਾਲੇ ਲੋਕ ਘੱਟਦੇ ਗਏ ਅਤੇ ਚਲਾਕ ਲੋਕ ਅਤੇ ਚਾਪਲੂਸ ਇਸ ਵਿੱਚ ਸਾਮਲ ਹੁੰਦੇ ਗਏ । ਚਾਪਲੂਸ ਲੋਕ ਹਮੇਸਾਂ ਸਵਾਰਥੀ ਲੋਕ ਹੀ ਹੁੰਦੇ ਹਨ ਜੋ ਸਵਾਰਥ ਲਈ ਆਪਣੇ ਆਪ ਦੀ ਜਮੀਰ  ਨੂੰ ਨਹੀਂ ਬਖਸਦੇ ਉਹਨਾਂ ਦੂਸਰਿਆਂ ਨੂੰ ਕੀ ਬਖਸਣਾਂ ਹੁੰਦਾਂ । ਇਸ ਤਰਾਂ ਦੇ ਬੇਈਮਾਨ ਅਤੇ ਭਿ੍ਰਸਟ ਲੋਕਾਂ ਨੇ ਲੋਕਤੰਤਰੀ ਮੰਦਰਾਂ ਵਿੱਚ ਵੜਨ ਲਈ ਪੈਸੇ ਦੇ ਵਪਾਰੀ ਬੇਈਮਾਨ ਲੋਕਾਂ ਦਾ ਸਹਾਰਾ ਲਿਆ ਅਤੇ ਪੈਸੇ ਦੀ ਵਰਤੋਂ ਇਹਨਾਂ ਮੰਦਰਾਂ ਵਿੱਚ ਵੜਨ ਲਈ ਕੀਤੀ । ਅੱਜ ਦੇਸ ਦੇ ਲੋਕਤੰਤਰ ਦੇ ਮੰਦਰਾਂ ਵਿੱਚ ਇਹਨਾਂ ਬੇਈਮਾਨ ਲੋਕਾਂ ਦਾ ਬੋਲਬਾਲਾ ਹੈ । ਇਮਾਨਦਾਰ ਨੈਤਿਕ ਅਤੇ ਸਮਾਜ ਪੱਖੀ ਲੋਕ ਘੱਟ ਗਿਣਤੀ ਵਿੱਚ ਹਨ ਬੇਈਮਾਨ ਲੋਕ ਬਹੁਗਿਣਤੀ ਵਿੱਚ ਹਨ । ਹੁਣ ਦੇਸ ਦਾ ਸਭ ਤੋਂ ਵੱਧ ਇਮਾਨਦਾਰ ਆਖਿਆ ਜਾਣ ਵਾਲਾ ਪ੍ਰਧਾਨ ਮੰਤਰੀ ਵੀ ਇਹਨਾਂ ਬੇਈਮਾਨਾਂ ਮੂਹਰੇ ਬੇਬੱਸ ਦਿਖਾਈ ਦੇ ਰਿਹਾ ਹੈ । ਦੇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਨ ਵਾਲੀ ਸੋਨੀਆਂ ਗਾਂਧੀਂ ਇੰਹਨਾਂ ਡੱਡੂਆਂ ਦੀ ਪਸੇਰੀ ਨੂੰ ਹਾਲੇ ਤੱਕ ਤੋਲ ਹੀ ਨਹੀਂ ਸਕੀ ਕਿ ਇਹਨਾਂ ਦਾ ਅਸਲੀ ਵਜਨ ਕਿੰਨਾਂ ਕੁ ਹੈ। ਦੇਸ ਦੇ ਬਹੁਤੇ ਰਾਜਨੀਤਕਾਂ ਨੇ ਦੇਸ ਅਤੇ ਵਿਦੇਸ ਦੀਆਂ ਬਹੁ ਰਾਸਟਰੀ ਕੰਪਨੀਆਂ ਨਾਲ ਸਮਝੌਤੇ ਹੀ ਕਰ ਲਏ ਹਨ । ਦੇਸ ਦੇ ਵੱਡੇ ਰਾਜਨੀਤਕਾਂ ਨੂੰ ਜਿਤਾਉਣ ਲਈ ਪੈਸਾ ਇਹ ਵਪਾਰੀ ਜਮਾਤਾਂ ਮੁਹੱਈਆਂ ਕਰਵਾਉਦੀਆਂ ਹਨ ਅਤੇ ਜਿੱਤ ਕੇ ਕੰਮ ਵੀ ਇਹ ਲੋਕ ਇੰਹਨਾਂ ਵਾਸਤੇ ਕਰਦੇ ਹਨ।
                  ਲੋਕਾਂ ਹੁਣ ਵੋਟ ਪਾਉਣ ਨਹੀਂ ਜਾਂਦੇਂ ਬਲਕਿ ਵੇਚਣ ਜਾਂਦੇ ਹਨ। ਹਰ ਇੱਕ ਦਾ ਵੋਟ ਦਾ ਸੌਦਾ ਹੋਇਆ ਹੁੰਦਾਂ ਹੈ ਗਰੀਬ ਬੰਦਾਂ ਸੈਕੜੀਆਂ ਵਿੱਚ ਵਿੱਕ ਜਾਂਦਾਂ ਹੈ ਪਰ ਪਿੰਡ ਅਤੇ ਸਹਿਰਾਂ ਦੇ ਕਰਤੇ ਧਰਤੇ ਛੋਟੇ ਰਾਜਨੀਤਕ ਹਜਾਰਾਂ ਵਿੱਚ ਜਾਂ ਨਿੱਜ ਦੇ ਨਜਾਇਜ ਕੰਮਾਂ ਵਿੱਚ ਮੱਦਦ ਦੀ ਗਰੰਟੀ ਵਿੱਚ ਵਿਕਦੇ ਹਨ । ਇਹਨਾਂ ਕਰਤਿਆਂ ਧਰਤਿਆਂ ਦੇ ਮੁੱਖੀ ਜੋ ਕਿਸੇ ਨਾਂ ਕਿਸੇ ਵਿੰਗ ਦੇ ਮੁੱਖੀ ਬਣ ਬੈਠਦੇ ਹਨ ਉਹ ਤਾਂ ਲੱਖਾਂ ਦੀ ਕਮਾਈ ਵਾਲਾ ਅਹੁਦਾ ਲੈਣ ਦਾ ਸੌਦਾ ਕਰਦੇ ਹਨ ਜਿਸ ਵਿੱਚ ਅੱਧੋ ਅੱਧ ਵੱਡੇ ਰਾਜਨੀਤਕਾਂ ਨਾਲ ਹੁੰਦਾਂ ਹੈ ਜੋ ਵਿਧਾਨ ਸਭਾ ਜਾਂ ਪਾਰਲੀਮੈਂਟ ਤੱਕ ਪਹੁੰਚਣ ਦੀ ਸਮੱਰਥਾ ਰੱਖਦੇ ਹਨ। ਬਹੁਤ ਘੱਟ ਲੋਕ ਹਨ ਜੋ ਲਾਲਚ ਤੋਂ ਬਿਨਾਂ ਵੋਟ ਪਾਉਣ ਜਾਂਦੇ ਹਨ । ਰਾਜਨੀਤਕ ਲੋਕ ਨਿੱਜੀ ਬੈਠਕਾਂ ਵਿੱਚ ਪਰਚਾਰ ਕਰਦੇ ਹਨ ਕਿ ਆਮ ਲੋਕ ਹੁਣ ਵੋਟ ਵੇਚਣ ਲੱਗ ਪਏ ਹਨ ਪਰ ਜਦੋਂਕਿ ਆਮ ਲੋਕ ਵੋਟ ਵੇਚਦੇ ਨਹੀਂ ਪਰ ਵੇਚਣ ਲਈ ਮਜਬੂਰ ਕਰ ਦਿੱਤੇ ਗਏ ਹਨ । ਅਸਲ ਵਿੱਚ ਵੱਡੇ ਨੇਤਾ ਸਭ ਤੋਂ ਪਹਿਲਾਂ ਬੇਈਮਾਨ ਅਤੇ ਭਿ੍ਰਸਟ ਹੋਏ ਹਨ ਅਤੇ ਅੱਗੇ ਉਹਨਾਂ ਆਪਣੇ ਚੇਲੇ ਬਾਲਕੇ ਵੀ ਬੇਈਮਾਨ ਲੋਕ ਹੀ ਬਣਾਉਣੇ ਹਨ । ਦੇਸ ਹਿੱਤਾਂ ਤੋਂ ਉਲਟ ਨਿੱਜ ਸਵਾਰਥਾਂ ਨੂੰ ਪਹਿਲ ਦੇਣ ਵਾਲੇ ਲੋਕ ਕਦੇ ਇਮਾਨਦਾਰ ਹੋ ਹੀ ਨਹੀਂ ਸਕਦੇ । ਆਪਣੇ ਆਪ ਨੂੰ ਦੇਸ ਹਿੱਤ ਦੀ ਥਾਂ ਪਾਰਟੀ ਹਿੱਤ ਵਿੱਚ ਵਿਕਣ ਵਾਲੇ ਲੋਕ ਦੇਸ ਦੇ ਲੋਕਾਂ ਨੂੰ ਵਿਕਾਊ ਕਹਿ ਹੀ ਨਹੀਂ ਸਕਦੇ । ਅੱਜ ਦੇਸ ਲਈ ਕੁਰਬਾਨ ਹੋਣ ਵਾਲੇ ਸਹੀਦ ਆਮ ਲੋਕਾਂ ਵਿੱਚੋਂ ਹੀ ਪੈਦਾ ਹੋ ਰਹੇ ਹਨ । ਅਮੀਰ ਲੋਕ ਤਾਂ ਅਹੁਦਿਆਂ ਤੇ ਕਾਬਜ ਹੋਣ ਲਈ ਹੀ ਕੋਸਿਸ ਕਰਦੇ ਹਨ ਅਤੇ ਅਹੁਦੇ ਭਾਵੈਂ ਦੇਸ ਦੇ ਪਰਬੰਧਕੀ ਸਿਸਟਮ ਵਿੱਚ ਨੌਕਰੀ ਵਾਲੇ ਹੋਣ ਜਾਂ ਰਾਜਨੀਤਕ ਖੇਤਰ ਦੇ ਹੁਕਮ ਚਲਾਊ ਹੋਣ । ਲੋਤੰਤਤਰ ਜੋ ਲੋਕਾਂ ਦੁਆਰਾ ਪੈਦਾ ਹੋਣਾਂ ਚਾਹੀਦਾ ਹੈ ਪਰ ਪੈਦਾ ਪੈਸੇ ਨਾਲ ਹੋ ਰਿਹਾ ਹੈ । ਪੈਸਾ ਹੁਣ ਸਿਰਫ ਕਿਰਤੀਆਂ ਕੋਲ ਨਹੀਂ ਵਪਾਰੀ ਅਤੇ ਰਾਜਨੀਤਕ ਲੁਟੇਰਿਆਂ ਕੋਲ ਹੈ । ਆਮ ਲੋਕ ਤਾਂ ਰੋਟੀ ਖਾਣ ਲਈ ਵੀ ਸਬਸਿਡੀ ਮੰਗ ਰਹੇ ਹਨ। ਕਿਸਾਨ ਫਸਲ ਪੈਦਾ ਕਰਨ ਲਈ ਰਿਆਇਤਾਂ ਭਾਲ ਰਿਹਾ ਹੈ। ਦੂਜਿਆਂ ਦੇ ਪੇਟ ਭਰਨ ਦੇ ਦਾਅਵੇ ਕਰਨ ਵਾਲੇ ਲੋਕ ਮੁਫਤ ਖੇਤੀ ਸਾਧਨ ਭਾਲਦੇ ਫਿਰਦੇ ਹਨ। ਸੋ ਇਸ ਤਰਾਂ ਇਹ ਲੋਕ ਲੋਕਤੰਤਰ ਦੇ ਪੈਦਾ ਕਰਨ ਵਾਲੇ ਕਿਵੇਂ ਹੋ ਸਕਦੇ ਹਨ। ਹੁਣ ਲੋਕਤੰਤਰ ਤੋਂ ਤੋਬਾ ਕਰਨੀਂ ਹੀ ਪਵੇਗੀ । ਲੋਕਤੰਤਰ ਤਾਂ ਅਗਵਾ ਹੋ ਚੁੱਕਿਆ ਹੈ ਵਪਾਰੀਆਂ ਕੋਲ । ਸੋ ਹੁਣ ਲੋਕ ਸੇਵਕ ਨਹੀਂ ਪੈਦਾ ਹੋ ਰਹੇ ਜਿਸ ਕਾਰਨ ਲੋਕਤੰਤਰ ਆਖਰੀ ਸਾਹ ਲੈ ਰਿਹਾ ਹੈ।
                              ਲੋਕਤੰਤਰ ਦੀ ਸੁਰੂਆਤੀ ਇਕਾਈ ਪਿੰਡਾਂ ਦੀਆਂ ਪੰਚਾਇਤਾ ਦੇ ਪੰਚ ਸਰਪੰਚ ਹੀ ਬੇਈਮਾਨ ਅਤੇ ਭਿ੍ਰਸਟ ਹੋਕੇ  ਆਪਣੇਂ ਗਲੀ ਗੁਆਂਢ ਵਿੱਚ ਵੱਸਦੇ ਲੋਕਾਂ ਤੇ ਹੀ ਹੁਕਮ ਚਲਾਉਣ ਲੱਗ ਪੈਂਦੇ ਹਨ। ਵਰਤਮਾਨ ਵਿੱਚ ਲੋਕ ਸਾਂਝਾਂ ਦੀ ਮੌਤ ਹੋ ਰਹੀ ਹੈ ਅਤੇ ਸਹਿਰਾਂ ਵਾਂਗ ਪਿੰਡਾਂ ਦੇ ਕੁਦਰਤੀ ਰੰਗਾਂ ਵਿੱਚ ਵਸਣ ਵਾਲੇ ਲੋਕ ਵੀ ਸਹਿਰੀਏ ਬਣਦੇ ਜਾ ਰਹੇ ਹਨ ।  ਪਿੰਡਾਂ ਦੇ ਪੰਚਾਇਤੀ ਲੋਕਸੇਵਕ ਲੋਕ ਵੀ ਹੁਕਮਰਾਨ ਬਣਕੇ ਲੁਟੇਰਿਆਂ ਵਰਗੇ ਬਣਦੇ ਜਾ ਰਹੇ ਹਨ। ਜਦ ਲੋਕਤੰਤਰ ਦੀ ਪਹਿਲੀ ਪੌੜੀ ਹੀ ਟੁੱਟ ਜਾਵੇਗੀ ਤਾਂ ਅਗਲੀਆਂ ਪੌੜੀਆਂ ਦੇ ਸਹਾਰੇ ਲੋਕਤੰਤਰ ਨਹੀਂ ਚਲਾਇਆ ਜਾ ਸਕਦਾ। ਪਿੰਡਾਂ ਦੇ ਲੋਕਸੇਵਕ ਤੋਂ ਬਾਅਦ ਹਲਕਿਆਂ ਅਤੇ ਜਿਲਿਆਂ ਦੇ ਵਿੱਚੋਂ ਪੈਦਾ ਹੋਣ ਵਾਲੇ ਲੋਕਸੇਵਕ ਤਾਂ ਹੋਰ ਵੱਡੇ ਵਿਗਾੜਾਂ ਦਾ ਸਿਕਾਰ ਹੋ ਚੁੱਕੇ ਹਨ ਅਤੇ ਇਹ ਵਿਗੜੇ ਹੋਏ ਲੋਕਸੇਵਕ ਹੀ ਅੱਗੇ ਦੇਸ ਦੀ ਰਾਜਸੱਤਾ ਤੇ ਕਬਜਾ ਕਰਦੇ ਹਨ । ਇਸ ਤਰਾਂ ਦੇ ਭਿ੍ਰਸਟ ਲੋਕਸੇਵਕਾਂ ਦੀ ਬਦੌਲਤ ਲੋਕਾਂ ਵਾਲੇ ਲੋਕਤੰਤਰ ਨੂੰ ਲੋਕਾਂ ਵਾਸਤੇ ਜਿੰਦਗੀ ਜਿਉਣ ਦੀ ਗਰੰਟੀ ਨਹੀਂ ਬਖਸੀ ਜਾ ਸਕਦੀ । ਵਰਤਮਾਨ ਰਾਜਸੱਤਾ ਨੇ ਤਰੱਕੀ ਦੀਆਂ ਰਾਹਾਂ ਵਿੱਚੋਂ ਆਪਣੇ ਤਰੱਕੀ ਕਰਨ ਦੇ ਰਾਹ ਕੱਢ ਲਏ ਹਨ । ਆਮ ਜਨਤਾ ਨੂੰ ਫਿਰ ਇਤਿਹਾਸ ਨੂੰ ਦੁਹਰਾਉਂਦਿਆਂ ਅਨੰਤ ਕੁਦਰਤ ਦੇ ਹੱਥ ਹੀ ਆਪਣੀ ਡੋਰ ਰੱਖਣੀ ਪੈਣੀ ਹੈ। ਵਰਤਮਾਨ ਲੋਕਸੇਵਕਾਂ ਦੁਆਰਾ ਚਲਾਏ ਜਾ ਰਹੇ ਲੋਕਤੰਤਰ ਨੂੰ ਦੇਖਦਿਆਂ ਇੱਕ ਵਾਰ ਫੇਰ ਕਹਿਣਾਂ ਪੈਂਦਾਂ ਹੈ ਕਿ ਆਮ ਲੋਕ ਤਾਂ ਕੁਦਰਤ ਜਾਂ ਰੱਬ ਆਸਰੇ ਹੀ ਜਿਉਂਦੇ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ