ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਤੂੰ ਸੱਚ ਤਾਂ ਬੋਲ..................
ਤੇਰੀ ਲਾਸ ਬਥੇਰਾ ਦਫਨਾ ਦਿਆਗੇ
ਤੇਰੀ ਲਾਸ ਨੂੰ ਅੱਗ ਲਾ ਦਿਆਗੇ
ਤੈਨੂੰ ਕਤਿਆਂ ਮੂਹਰੇ ਪਾ ਦਿਆਗੇ
ਤੂੰ ਸੱਚ ਬੋਲ ਨਿਤਾਣਿਆਂ ਲਈ
ਤੂੰ ਸੱਚ ਬੋਲ ਨਿਮਾਣਿਆਂ ਲਈ
ਤੂੰ ਨਿਉਟਿਆਂ ਦੀ ਉਟ ਬਣਜਾ
ਤੂੰ ਸੱਚ ਦਾ ਨਿੱਕਾ ਜਿਹਾ ਬੋਟ ਬਣਜਾ
ਤੂੰ ਲੁਟੇਰਿਆਂ ਅੱਗੇ ਰੋਕ ਬਣਜਾਂ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਜਦ ਤੂੰ ਸੱਚ ਬੋਲਣਾਂ ਜਾਰੀ ਰੱਖੇਗਾਂ
ਬਥੇਰੇ ਆਉਣਗੇ ਤੈਨੂੰ ਮਿਟਾਉਣ ਲਈ।
ਬਥੇਰੇ ਆਉਣਗੇ ਚੁਪ ਕਰਾਉਣ ਲਈ
ਬਥੇਰੇ ਆਉਣਗੇ ਚੋਗਾ ਪਾਉਣ ਦੇ ਲਈ
ਤੂੰ ਸੀਨਾ ਤਾਣਕੇ ਮੌਤ ਦੇ ਬੂਹੇ ਤੇ ਜਾ ਖੜਜਾ
ਤੂੰ ਨਿਉਟਿਆਂ ਦੀ ਉਟ ਬਣਜਾ
ਤੂੰ ਸੱਚ ਦਾ ਨਿੱਕਾ ਜਿਹਾ ਬੋਟ ਬਣਜਾ
ਸੱਚ ਬੋਲਣ ਵਾਲਿਆਂ ਨੂੰ ਫਿਕਰ ਨਾ ਹੁੰਦਾਂ ਮੋਢਾ ਦੇਣ ਦਾ ਹੈ ਲਾਸਾਂ ਉਹਨਾਂ ਦੀਆਂ ਸਦਾ ਹੀ ਰੁਲਦੀਆਂ ਨੇ।
ਲਾਸਾਂ ਦਾ ਭਾਵੇ ਸਸਕਾਰ ਨਾਂ ਹੋਵੇ ਪਰ ਸੱਚ ਦੀਆਂ ਯਾਦਾ ਕਦੇ ਨਾਂ ਭੁਲਦੀਆਂ ਨੇ।
ਲਾਸਾਂ ਸੱਚ ਦੀਆਂ ਰਾਜਸੱਤਾ ਦੇ ਬੂਹੇ ਤੇ ਸਦਾ ਇਨਾਮਾਂ ਦੇ ਨਾਲ ਤੁਲਦੀਆਂ ਨੇ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ .................
ਲਾਸ ਸੱਚ ਦੀ ਰਾਜਸੱਤਾ ਦੇ ਵੱਲੋਂ ਦਫਨਾਈ ਜਾਵੇਗੀ
ਤੇਰੀ ਲਾਸ ਨੂੰ ਮਲੀਆਂ ਮੇਟ ਕਰਕੇ ਫਿਰ ਤੇਰਾ ਸੱਚ ਵੀ ਭਾਲਣ ਜਾਵੇਗੀ। ।
ਤੇਰੇ ਸੱਚ ਨੂੰ ਵਿੱਚ ਕਿਤਾਬਾਂ ਦੇ ਆਪਣੇ ਹੱਥੀਂ ਜਾ ਲੁਕਾਵੇਗੀ ।
ਉਹ ਆਪਣੇ ਹੀ ਤਨਖਾਹੀਆਂ ਤੋਂ ਤੇਰੇ ਸੱਚ ਵਿੱਚ ਝੂਠ ਮਿਲਾਵੇਗੀ।
ਤੇਰੇ ਨਾਂ ਤੇ ਧਰਮ ਚਲਾਵੇਗੀ ਫਿਰ ਉਸਨੂੰ ਵੇਚਕੇ ਖਾਵੇਗੀ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਸੱਚ ਬੋਲਣ ਵਾਲਿਆਂ ਦੀ ਇਹ ਕਹਾਣੀ ਹੈ
ਸੂਲੀ ਉਹਨਾਂ ਦੀ ਸੇਜ ਦੀ ਰਾਣੀ ਹੈ
ਤੱਤੀ ਤਵੀ ਵੀ ਉਹਨਾਂ ਦੇ ਸੱਚ ਅੱਗੇ ਠਰ ਜਾਣੀ ਹੈ ।
ਚਾਂਦਨੀ ਚੌਕ ਨੇ ਸੱਚ ਦੀ ਮੌਤ ਪਛਾਣੀ ਹੈ ।
ਕਈਆਂ ਫਾਂਸੀਆਂ ਨੇ ਬੰਨੀ ਸੱਚ ਦੇ ਗਾਨੀ ਹੈ।
ਬੱਸ ਸੱਚ ਬੋਲਣ ਦਾ ਕਰਲੈ ਜੇਰਾ ਤੂੰ
ਤੂੰ ਫਿਕਰ ਨਾ ਕਰ ਚਾਰ ਜਣਿਆਂ ਦਾ
ਸਭ ਛੱਡਦੇ ਲੋਕਾਂ ਦੇ ਉੱਤੇ ।
ਤੂੰ ਜਾਵੇਂ ਭਾਵੇਂ ਮੋਢਿਆਂ ਤੇ ਭਾਵੇਂ ਤੈਨੂੰ ਜਾਵਣ ਖਾ ਕੁਤੇ।
ਸੱਚ ਬੋਲਣ ਵਾਲੇ ਫਿਕਰ ਨਾਂ ਕਰਦੇ ਨੇ
ਮੌਤ ਸਹੀਦਾਂ ਵਾਲੀ ਮਰਦੇ ਨੇ।
ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ ......................
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

No comments:
Post a Comment