Tuesday, 11 October 2011

ਅਗਾਮੀ ਵਿਧਾਨ ਸਭਾ ਚੋਣਾਂ ਦੀ ਸਥਿਤੀ ?

   ਗੁਰਚਰਨ ਪੱਖੋਕਲਾਂ 9417727245
ਪੰਜਾਬ ਦੇ ਵਿੱਚ 2012 ਦੀਆਂ ਹੋਣ ਜਾ ਰਹੀਆਂ ਚੋਣਾਂ ਦੀ ਅਸਲ ਸਥਿਤੀ ਤਾ  ਨਤੀਜੇ ਆਉਣ ਉੱਪਰ ਹੀ ਪਤਾ ਚੱਲੇਗੀ ਪਰ ਜੋ ਆਮ ਸੀਥਤੀ ਰਹਿਣ ਦੇ ਅਸਾਰ ਕੀ ਹੋਣਗੇ ਵਿਚਾਰਨ ਯੋਗ ਹੈ।ਪੰਜਾਬ ਦੇ ਲੋਕਾਂ ਵੱਲੋਂ ਆਮ ਤੌਰ ਤੇ ਕਾਂਗਰਸ ਅਤੇ ਅਕਾਲੀ ਦਲ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਿਛਲੇ ਲੰਬੇ ਸਮੇਂ ਦਾ ਇਤਿਹਾਸ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਵਾਰੋ ਵਾਰੀ ਰਾਜ ਕਰਦੇ ਆ ਰਹੇ ਹਨ।ਦੋਨਾਂ ਪਾਰਟੀਆਂ ਕੋਲ ਨਿਸਚਿਤ ਵੋਟ ਵਰਗ ਹੈ । ਦੋਨਾਂ ਪਾਰਟੀਆਂ ਦੇ ਪੱਕੇ ਹਮਾਇਤੀਆਂ ਵਿੱਚ ਸਮਾਜ ਦੇ ਵਿਸੇਸ ਵਰਗ ਸਾਮਲ ਹਨ। ਜਿਵੇਂ ਕਾਂਗਰਸ ਕੋਲ ਹਿੰਦੂ ਭਾਈਚਾਰੇ ਅਤੇ ਪਿਛੜੇ ਵਰਗ ਦਾ ਵੱਡਾ ਹਿੱਸਾ ਹੈ ਅਤੇ ਅਕਾਲੀ ਦਲ ਕੋਲ ਕਿਸਾਨ ਵਰਗ ਵੱਲੋਂ ਵੱਡੇ ਪੱਧਰ ਤੇ ਹਮਾਇਤ ਕੀਤੀ ਜਾਂਦੀ ਹੈ ਅਤੇ ਸਿੱਖ ਭਾਈਚਾਰੇ ਦਾ ਇੱਕ ਵਿਸੇਸ ਵਰਗ ਪੰਥ ਦੇ ਨਾਂ ਤੇ ਅਕਾਲੀ ਦਲ ਨੂੰ ਹੀ ਵੋਟ ਦਿੰਦਾਂ ਹੈ। ਪੰਜਾਬ ਦੇ ਪੋਲ ਹੋਣ ਵਾਲੀਆਂ ਕੁੱਲ ਵੋਟਾਂ ਵਿੱਚੋਂ ਲੱਗ ਭੱਗ 30% ਅਕਾਲੀ ਦਲ ਨੂੰ 30% ਕਾਂਗਰਸ ਨੂੰ ਭੁਗਤ ਜਾਂਦਾਂ ਹੈ।30% ਵੋਟਰ ਤੀਜੀ ਧਿਰ ਵਾਲੀਆਂ ਸਾਰੀਆਂ ਪਾਰਟੀਆਂ ਅਤੇ ਅਜਾਦ ਉਮੀਦਵਾਰਾਂ ਨੂੰ ਭੁਗਤ ਜਾਂਦਾ ਹੈ ।ਸਰਕਾਰ ਬਣਾਉਣ ਅਤੇ ਪਲਟਾਉਣ ਵਾਲਾ ਬਾਕੀ ਬਚਦਾ 10% ਸੁਚੇਤ ਵਰਗ ਵਾਲਾ ਵੋਟਰ ਹੀ ਨਿਰਣਾਇਕ ਰੋਲ ਅਦਾ ਕਰਦਾ ਹੈ ਜੋ ਆਮ ਤੌਰ ਤੇ ਸਰਕਾਰ ਦੇ ਖਿਲਾਫ ਭੁਗਤਦਾ ਹੈ।ਥੋੜੇ ਬਹੁਤੇ ਫਰਕ ਨਾਲ ਹਰ ਵਾਰ ਸਰਕਾਰ ਅਤੇ ਆਪੋਜੀਸਨ ਦੀਆਂ ਵੋਟਾਂ ਦਾ ਫਰਕ 5 ਤੋਂ 10% ਤੱਕ ਹੀ ਹੁੰਦਾਂ ਹੈ। ਤੀਜੀ ਧਿਰ ਵੱਲੋਂ ਚੋਣ ਲੜਨ ਵਾਲੇ ਸਾਰੇ ਉਮੀਦਵਾਰ ਅਜਾਦ ਉਮੀਦਵਾਰਾਂ ਸਮੇਤ ਭਾਵੇਂ 30% ਵੋਟ ਤੱਕ ਲੈ ਜਾਂਦੇ ਹਨ ਪਰ ਇਹ ਕੋਈ ਸੰਗਠਿਤ ਤੌਰ ਤੇ ਨਹੀ ਹੁੰਦੇ ਅਤੇ ਚੋਣਾਂ ਤੋਂ ਬਾਅਦ ਤੀਜੀ ਧਿਰ ਅਤੇ ਅਜਾਦ ਉਮੀਦਵਾਰ ਦੋਨਾਂ ਵੱਡੀਆਂ ਪਾਰਟੀਆਂ ਦੇ ਜਾਲ ਵਿੱਚ ਹੀ ਜਾ ਡਿੱਗਦੇ ਹਨ। ਇਸ ਤਰਾਂ ਲਗਾਤਾਰ ਤੀਜੀ ਧਿਰ ਕਦੀ ਵੀ ਹਕੀਕੀ ਰੂਪ ਨਹੀਂ ਧਾਰ ਸਕੀ।
                ਅਸਲ ਵਿੱਚ ਤੀਜੀ ਧਿਰ ਨੂੰ ਅੱਜ ਤੱਕ ਕੋਈ ਵੀ ਵਧੀਆਂ ਅਤੇ ਮਜਬੂਤ ਦ੍ਰਿੜ ਸੋਚ ਵਾਲਾ ਆਗੂ ਨਹੀਂ ਮਿਲਿਆ ਜਿਸ ਕਾਰਨ ਦੋਨਾਂ ਵੱਡੀਆਂ ਪਾਰਟੀਆਂ ਦੇ ਖਿਲਾਫ ਭੁਗਤਣ ਵਾਲੀ ਬਰਾਬਰ ਦੀ ਵੋਟ ਜੋ 30% ਹੈ ਨੂੰ ਇਕੱਠਾ ਕਰਕੇ ਅਤੇ ਸਰਕਾਰ ਨਾਲੋਂ ਟੁਟਣ ਵਾਲੀ 10% ਵੋਟ ਦਾ ਵੱਡਾ ਹਿੱਸਾ ਆਪਣੇ ਵੱਲ ਖਿੱਚ ਕੇ ਸਰਕਾਰ ਬਣਾਉਣ ਤੱਕ ਦਾ ਰਾਹ ਤੈਅ ਕੀਤਾ ਜਾ ਸਕਦਾ ਹੈ। ਇਸ ਵਾਰ ਖਟਕੜ ਕਲਾਂ ਦੀ ਰੈਲੀ ਵੇਲੇ ਮਨਪਰੀਤ ਬਾਦਲ ਨੇ ਭਾਵੇਂ ਇੱਕ ਵਾਰ ਤੀਜੀ ਧਿਰ ਨੂੰ ਸੰਗਠਿਤ ਕਰਨ ਦਾ ਰਾਹ ਫੜ ਲਿਆ ਸੀ ਪਰ ਇਸ ਰੈਲੀ ਦੇ ਵਿਸਾਲ ਇਕੱਠ ਦੇ ਪਰਭਾਵ ਤੋਂ ਇਸ ਆਗੂ ਨੂੰ ਹੰਕਾਰ ਦੇ ਰਾਹ ਪਾ ਦਿੱਤਾ ਗਿਆ । ਇਸ ਇਕੱਠ ਨੂੰ ਦੇਖਕੇ ਬਾਦਲ ਦਲ ਅਤੇ ਕਾਂਗਰਸ ਚੋਕੰਨੇ ਹੋ ਗਏ । ਮਨਪਰੀਤ ਬਾਦਲ ਆਪਣੇ ਕਾਫਲੇ ਨੂੰ ਵਿਸਾਲ ਬਣਾਉਣ ਦੀ ਥਾਂ ਦੋਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਨਾਲ ਰਲਾਉਣ ਤੋਂ ਹਿਚਕਚਾਹਟ ਦਿਖਾਕੇ ਰਾਜਨੀਤੀ ਤੋਂ ਕੋਰਾਪਣ ਦਿਖਾ ਗਿਆ ।ਦੂਜੀ ਵੱਡੀ ਗਲਤੀ ਤੀਜੀ ਧਿਰ ਨਾਲ ਜੁੜਨ ਵਾਲੇ ਆਗੂਆਂ ਨੂੰ ਇੱਜਤ ਦੇਣ ਦੀ ਬਜਾਇ ਨਰਾਜ ਕਰ ਬੈਠਾ ਜਿਸ ਕਾਰਨ ਜਿੱਥੇ ਤੀਜੀ ਧਿਰ ਨੂੰ ਮਜਬੂਤ ਬਣਾ ਸਕਣ ਵਾਲੇ ਆਗੂ ਪਿਛਾਂਹ ਹੁੰਦੇ ਗਏ।ਇਹਨਾਂ ਆਗੂਆਂ ਵਿੱਚੋਂ ਬਹੁਤੇ ਆਗੂ ਦੋਨਾਂ ਵੱਡੀਆਂ ਪਾਰਟੀਆਂ ਵੱਲੋ ਇੱਜਤ ਪੂਰਵਕ ਵਾਪਸ ਲੈ ਲਏ ਗਏ।ਤੀਜੀ ਵੱਡੀ ਗਲਤੀ ਪਾਰਟੀ ਦਾ ਜਥੇਬੰਦਕ ਢਾਚਾਂ ਤਿਆਰ  ਕਰਨ ਵਿੱਚ ਲੋੜੋਂ ਵੱਧ ਦੇਰੀ ਕਰਨ ਕਰਕੇ ਨਾਲ ਰਲੇ ਨਵੇਂ ਆਗੂ ਨਿਰਾਸ ਹੁੰਦੇ ਗਏ। ਇਸ ਸਮੇਂ ਦੌਰਾਨ ਹੀ ਮਨਪਰੀਤ ਨੂੰ ਪੌੜੀ ਦਾ ਡੰਡਾਂ ਬਣਾਉਣ ਵਾਲੇ ਕੁੱਝ ਵਿਸੇਸ ਕਿਸਮ ਦੇ ਲੋਕ ਘੇਰਾ ਬਣਾਉਣ ਵਿੱਚ ਸਫਲ ਹੋ ਗਏ ਹਨ।ਪਾਰਟੀ ਨੂੰ ਸੁਰੂਆਤ ਤੋਂ ਸਮੱਰਥਨ ਦੇਣ ਵਾਲੇ ਆਗੂਆ ਬਾਰੇ ਬਹੁਤੀ ਜਾਣਕਾਰੀ ਉਹਨਾਂ ਦੇ ਉ ਐਸ ਡੀ ਨੂੰ ਹੀ ਸੀ ਜੋ ਕਿ ਉਸਦੇ ਜਾਣ ਨਾਲ ਉਸਦੇ ਨਾਲ ਹੀ ਚਲੀ ਗਈ ਹੈ। ਮਨਪਰੀਤ ਆਪਣੇ ਰਿਜਰਵ ਸੁਭਾਅ ਦੇ ਕਾਰਨ ਅਤੇ ਵੱਡੇ ਆਗੂਆਂ ਵਾਂਗ ਨਵੇਂ ਲੋਕਾਂ ਦੀ ਪਛਾਣ ਤੋਂ ਪਰਹੇਜ ਕਰਨ ਕਾਰਨ ਗਿਣਤੀ ਦੇ ਆਗੂਆਂ ਉੱਪਰ ਹੀ ਨਿਰਭਰ ਹੈ ਜਿੰਨਾਂ ਵਿੱਚੋਂ ਬਹੁਤੇ ਰਾਜਨੀਤਕ ਸਮਝ ਤੋਂ ਕੋਰੇ ਹਨ। ਤਾਏ ਦੀ ਪੁਸਤ ਪਨਾਹੀ ਵਿੱਚ ਵੱਧਣ ਵਾਲਾ ਇਹ ਆਗੂ ਵੀ ਰਾਜਨੀਤੀ ਦੀਆਂ ਮਜਬੂਰੀਆਂ ਨੂੰ ਘੱਟ ਹੀ ਸਮਝਦਾ ਹੈ। ਆਪਣੇ ਆਪ ਨੁੰ ਸਿਆਣਾਂ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਰਾਜਨੀਤੀ ਵਿੱਚ ਬੱਚਾ ਹੀ ਸਿੱਧ ਹੋ ਰਿਹਾ ਹੈ।
                ਇਸ ਵਕਤ ਤਿੰਨੋਂ ਧਿਰਾਂ ਬਰਾਬਰ ਵੋਟ ਉੱਪਰ ਖੜੀਆਂ ਹਨ ਜਿਹੜੀ ਧਿਰ ਪੰਜਾਬ ਦੇ ਸਰਕਾਰ ਪਲਟਾਉਣ ਵਾਲੇ 10% ਵੋਟਰ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋਵੇਗਾ ਉਹ ਹੀ ਸਰਕਾਰ ਬਣਾਉਣ ਦੇ ਯੋਗ ਹੋਵੇਗਾ। ਤੀਜੀ ਧਿਰ ਦੇ ਬਣਨ ਨਾਲ ਕਾਂਗਰਸ ਹਾਲੇ ਤੱਕ ਸਰਕਾਰ ਵਿਰੋਧੀ ਲਹਿਰ ਵਾਲੇ ਵੋਟਰਾਂ ਨੁੰ ਆਪਣੇ ਨਾਲ ਪੱਕਾ ਨਹੀਂ ਸਮਝ ਸਕਦੀ। ਬਾਦਲ ਪਰੀਵਾਰ ਆਪਣੀ ਪਾਰਟੀ ਪਿੱਛੇ ਰਹਿ ਜਾਣ ਦੇ ਖਤਰੇ ਨੂੰ ਘਟਾਉਣ ਲਈ ਪੂਰਾ ਜੋਰ ਲਾ ਰਹੇ ਹਨ। ਸਰੋਮਣੀ ਕਮੇਟੀ ਚੋਣਾਂ ਨੇ ਕਾਫੀ ਵੱਡਾ ਸਹਾਰਾ ਬਾਦਲ ਦਲ ਨੂੰ ਦਿੱਤਾ ਹੈ। ਅਮਰਿੰਦਰ ਸਿੰਘ ਬੀਬੀ ਭੱਠਲ ਨੂੰ ਨਾਲ ਤੋਰ ਲੈਣ ਦੇ ਬਾਵਜੂਦ ਪਾਰਟੀ ਦੀ ਗੁੱਟਬੰਦੀ ਨੂੰ ਖਤਮ ਨਹੀਂ ਕਰ ਸਕੇ। ਜੇ ਤੀਜੀ ਧਿਰ ਮੁੱਖ ਮੰਤਰੀ ਦਾ ਇੱਕ ਉਮੀਦਵਾਰ ਲੈਕੇ ਅਤੇ ਇੱਕ ਝੰਡੇ ਹੇਠ ਹੋਕੇ ਚੋਣ ਲੜੇ ਤਾਂ ਪੰਜਾਬ ਦਾ ਯੁੱਧ ਤਿਕੋਣਾਂ ਬਣ ਸਕਦਾ ਹੈ। ਜਿੱਤ ਦੇ ਦਾਅਵੇ ਭਾਵੇਂ ਤਿੰਨੇਂ ਧਿਰਾਂ ਕਰ ਰਹੀਆਂ ਹਨ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਅਤੇ ਸਰਕਾਰ ਬਣਿਆਂ ਸਮਝ ਦਿਖਾ ਰਹੀਆਂ ਹਨ ਪਰ ਜਿੱਤ ਉਸਦੀ ਹੋਵੇਗੀ ਜੋ ਨੀਵਾਂ ਹੋ ਕੇ ਲੋਕਾਂ ਦਾ ਪਿਆਰ ਹਾਸਲ ਕਰ  ਲਵੇਗਾ। ਕੀ ਮੁੱਖ ਮੰਤਰੀ ਦੇ ਦਾਅਵੇ ਜਤਾ ਰਹੀਆਂ ਤਿੰਨਾਂ ਧਿਰਾਂ ਦੇ ਆਗੂਆਂ ਵਿੱਚੋਂ ਕੋਈ ਨਿਮਰਤਾ ਦਿਖਾ ਸਕੇਗਾ? ਨੀਵੇਂ ਪਾਸੇ ਵੋਟਰ ਤਾਂ ਕੀ ਹਰ ਵਸਤੂ ਰੁੜ ਜਾਂਦੀ ਹੈ ਉੱਚਿਆਂ ਦੇ ਪੱਲਿਉਂ ਤਾਂ ਸਭ ਕੁੱਝ ਰੁੜ ਜਾਂਦਾਂ ਹੈ।                                                                                                                                                                                                                                                                                                                                                                                                                                                                       

No comments: