Tuesday, 11 October 2011

ਅਮਰੀਕਾ ਭਾਰਤ ਲਈ ਖਤਰਾ ਕਿਉਂ?

  ਗੁਰਚਰਨ ਪੱਖੋਕਲਾਂ 9417727245
 ਦੁਨੀਆਂ ਲਈ ਠਾਣੇਦਾਰ ਬਣਿਆ ਅਮਰੀਕਾ ਭਾਰਤ ਲਈ ਖਤਰਾ ਬਣੇਗਾ ਇਸ ਦੀਆਂ ਬਹੁਤ ਭਾਰੀ ਸੰਭਾਵਨਾਵਾਂ ਹਨ।ਏਸੀਆ ਅਤੇ ਅਰਬ ਮੁਲਕਾਂ ਉੱਪਰ ਜਿਸ ਤਰਾਂ ਲਗਾਤਾਰ ਦਖਲ ਅੰਦਾਜੀ ਕਰ ਰਿਹਾ ਹੈ ਵਿੱਚ ਭਾਰਤ ਲਈ ਖਤਰੇ ਦੇ ਸੰਕੇੁਤ ਲੁਕੇ ਹੋਏ ਹਨ।ਦੁਨੀਆਂ ਦੇ ਨਕਸੇ ਉੱਪਰ ਨਿਗਾਹ ਮਾਰਨ ਤੇ ਜਦ ਵੀ ਅਸੀਂ ਅਮਰੀਕਾ ਦੇ ਦਖਲ ਅੰਦਾਜੀ ਵਾਲੇ ਮੁਲਕ ਦੇਖਦੇ ਹਾਂ ਤਦ ਦੁਨੀਆਂ ਜਾਂ ਇੱਕ ਵਿਸੇਸ ਖਿੱਤੇ ਨੂੰ ਅਮਰੀਕੀ ਕਬਜੇ ਵਿੱਚ ਕਰਨ ਦੀ ਯੋਜਨਾ ਸਮਝ ਪੈਂਦੀ ਹੈ।ਸਾਉਦੀ ਅਰਬ ਨੂੰ ਦੋਸਤੀ ਦੇ ਨਾਂ ਥੱਲੇ ਅਤੇ ਫਿਰ ਇਰਾਕੀ ਕਬਜੇ ਦੇ ਨਾਂ ਤੇ ਕਵੈਤ ਦੱਬਣਾਂ ਅਤੇ ਉਸਤੋਂ ਬਾਅਦ ਇਰਾਕ ਦੱਬ ਲੈਣਾਂ ਨਿਸਚਿਤ ਯੋਜਨਾ ਹੀ ਤਾਂ ਹੈ ।ਲਾਦੇਨ ਦੇ ਨਾਂ ਤੇ ਅਫਗਾਨਿਸਤਾਨ ਦੱਬ ਲੈਣਾਂ ਵੀ ਇਸ ਯੋਜਨਾ ਦਾ ਹਿੱਸਾ ਹੈ। ਅਰਬ ਮੁਲਕਾਂ ਵਿੱਚ ਕਵੈਤ ਇਰਾਕ ਅਤੇ ਅਫਗਾਨਿਸਤਾਨ ਦੇ ਵਿਚਕਾਰਲੇ ਮੁਲਕ ਇਰਾਨ ਉੱਪਰ ਕਬਜੇ ਕਰਨ ਦਾ ਜਾਲ ਵਿਛਾ ਲਿਆ ਗਿਆ ਹੈ। ਸਮਾਂ ਆਉਣ ਤੇ ਇਰਾਕ ਵਾਂਗ ਪਰਮਾਣੂ ਹਥਿਆਂਰਾਂ ਦੇਨਾਂ ਤੇ ਇਸਨੂੰ ਵੀ ਦੱਬ ਲਿਆ ਜਾਵੇਗਾ ।ਇਸ ਤਰਾਂ ਅਰਬ ਮੁਲਕਾਂ ਦੇ ਵੱਡੇ ਹਿੱਸੇ ਉੱਪਰ ਸਿੱਧੇ ਜਾਂ ਅਸਿੱਧੇ ਤੌਰ ਤੇ ਅਮਰੀਕੀ ਝੰਡਾਂ ਝੂਲਦਾ ਦਿਖਾਈ ਦਿੰਦਾਂ ਹੈ। ਇਹਨਾਂ ਮੁਲਕਾਂ ਤੋਂ ਬਾਦ ਪਾਕਿਸਤਾਨ ਵੀ ਅਮਰੀਕਾ ਦਾ ਗੁਲਾਮ ਹੀ ਹੈ ਜਿੱਥੇ ਕਿਸੇ ਵੀ ਵਕਤ ਲੋੜ ਪੈਣ ਤੇ ਅਮਰੀਕੀ ਕਬਜਾ ਕੀਤਾ ਜਾ ਸਕਦਾ ਹੈ।ਭਾਵੇਂ ਅਮਰੀਕੀ ਫੌਜਾਂ ਅੱਜ ਵੀ ਪਾਕਿਸਤਾਨ ਵਿੱਚ ਬਿਨਾਂ ਡਰ ਦੇ ਦਖਲ ਅੰਦਾਜੀ ਕਰਦੀਆਂ ਰਹਿੰਦੀਆਂ ਹਨ ਪਰ ਇਸ ਉੱਪਰ ਅਰਬ ਮੁਲਕਾਂ ਦਾ ਪੂਰਾ ਕੰਟਰੋਲ ਕਰ ਲੈਣ ਤੋਂ ਬਾਦ ਹੀ ਕਬਜਾ ਕਰਨ ਦੀ ਯੋਜਨਾਂਬੰਦੀ ਜਰੂਰ ਹੋਵੇਗੀ।ਇਰਾਕ ਉੱਪਰ ਕਬਜੇ ਵਾਸਤੇ ਜੋ ਝੂਠ ਪਰਚਾਰਿਆ ਗਿਆ ਸਿਰਫ ਉੱਥੇ ਕਬਜਾ ਕਰਨ ਦੀ ਹੀ ਇੱਕ ਚਾਲ ਸੀ। ਸਦਾਮ ਹੁਸੈਨ ਇੱਕੋ ਇੱਕ ਆਗੂ ਸੀ ਜੋ ਅਰਬ ਮੁਲਕਾਂ ਨੂੰ ਅਗਵਾਈ ਦੇ ਰਿਹਾ ਸੀ ਇਸ ਲਈ ਹੀ ਉਸਨੂੰ ਖਤਮ ਕੀਤਾ ਗਿਆ।ਇਸਦਾ ਅਮਰੀਕਾ ਨੂੰ ਦੋਹਰਾ ਫਾਇਦਾ ਹੋ ਰਿਹਾ ਹੈ ਜਿਸ ਨਾਲ ੁਿੲੱਕ ਪਾਸੇ ਉਹ ਆਪਣੇ ਆਧੁਨਿੱਕ ਹਥਿਆਂਰਾਂ ਨੂੰ ਟੈਸਟ ਕਰ ਰਿਹਾ ਹੈ ਅਤੇ ਦੂਸਰਾ ਭਵਿੱਖ ਦਾ ਸੋਨਾ ਤੇਲ ਆਪਣੇ ਕਬਜੇ ਵਿੱਚ ਕਰ ਰਿਹਾ ਹੈ। ਵਰਤਮਾਨ ਵਿੱਚ ਹੀ ਇਸਦਾ ਅਮਰੀਕੀ ਆਰਥਿਕਤਾ ਨੂੰ ਇਸ ਨਾਲ ਵੱਡਾ ਫਾਇਦਾ ਹੋ ਰਿਹਾ ਹੈ। ਕਬਜੇ ਵਾਲੇ ਮੁਲਕਾਂ ਦੀ ਮੁੜ ਉਸਾਰੀ ਦਾ ਬਹੁਤਾ ਕੰਮ ਵੀ ਅਮਰੀਕੀ ਫਰਮਾਂ ਨੂੰ ਮਿਲ ਰਿਹਾ ਹੈ ਇਸ ਨਾਲ ਅਮਰੀਕੀ ਆਰਥਿਕਤਾ ਨੂੰ ਮਜਬੂਤ ਬਣਾਇਆ ਜਾ ਰਿਹਾ ਹੈ।ਜਿਸ ਤਰਾਂ ਆਧੁਨਿਕ ਹਥਿਆਂਰ ਕਮਯਾਬ ਹੋ ਰਹੇ ਹਨ ਅਮਰੀਕੀ ਸਰਕਾਰ ਨੂੰ ਇਸ ਨਾਲ ਭਾਰਤ ਵਰਗੇ ਮੁਲਕਾਂ ਨੂੰ ਵੀ ਅੱਖਾਂ ਦਿਖਾਉਣ ਦਾ ਬਲ ਮਿਲ ਰਿਹਾ ਹੈ।
                 ਅੱਜਕਲ ਭਾਰਤ ਨਾਲ ਦੋਸਤੀ ਦੀਆਂ ਜੋ ਗੰਢਾਂ ਪਾਈਆਂ ਜਾ ਰਹੀਆਂ ਹਨ ਇਹ ਸ਼ਭ ਅੰਗਰੇਜਾਂ ਦੀਆਂ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਵਰਗੀਆਂ ਹੀ ਹਨ। ਜਦ ਵੀ ਸਮਾਂ ਆਇਆ ਤਦ ਅਮਰੀਕਾ ਭਾਰਤ ਨੂੰ ਕਮਜੋਰ ਕਰਨ ਲਈ ਇੱਥੇ ਬਗਾਵਤ ਨੂੰ ਸਹਿ ਦੇਕੇ ਭਾਰਤ ਨੂੰ ਕਮਜੋਰ ਕਰੇਗਾ। ਇਹ ਵਕਤ ਭਾਰਤ ਦੀ ਪਰਭੂਸ਼ੱਤਾ ਨੂੰ ਤੋੜਨ ਦਾ ਕਾਰਨ ਜਰੂਰ ਬਣੇਗਾ। ਭਾਰਤ ਵਿੱਚ ਜਿਸ ਤਰਾਂ ਸਰਕਾਰਾਂ ਭ੍ਰਿਸਟਾਚਾਰੀ ਲੋਕਾਂ ਦੇ ਹੱਥ ਦਾ ਖਿਡਾਉਣਾਂ ਬਣਦੀਆਂ ਜਾ ਰਹੀਆਂ ਹਨ ਵੀ ਖਤਰੇ ਵਾਲਾ ਸੰਕੇਤ ਹਨ । ਜਿੱਥੇ ਭਾਰਤੀਆਂ ਵਿੱਚ ਨੇਤਾਵਾਂ ਪਰਤੀ ਗੁੱਸਾ ਵਧ ਰਿਹਾ ਹੈ ਅਤੇ ਆਮ ਲੋਕਾਂ ਦਾ ਜਿੰਦਗੀ ਜਿਉਣਾਂ ਮੁਸਕਲ ਹੋ ਰਿਹਾ ਹੈ ਅਮਰੀਕਾ ਲਈ ਵਰਦਾਨ ਸਾਬਤ ਹੋਵੇਗਾ। ਭ੍ਰਿਸਟ ਭਾਰਤੀ ਨੇਤਾ ਵੀ ਮੁਲਕ ਨੂੰ ਆਪਣੇ ਸਵਾਰਥਾਂ ਲਈ ਵੇਚਣ ਤੋਂ ਕਦੀ ਗੁਰੇਜ ਨਹੀ ਕਰਨਗੇ। ਸ਼ਾਝੀਆਂ ਫੌਜੀ ਮਸਕਾਂ ਅਮਰੀਕੀ ਖੁਫੀਆ ਏਜੰਸੀਆਂ ਬੰਬ ਧਮਾਕਿਆਂ ਅਤੇ ਅੱਤਵਾਦੀ ਕਾਰਵਾਈਆਂ ਵਿਰੁੱਧ ਜਾਂਚ ਦੇ ਨਾਂ ਤੇ ਭਾਰਤੀ ਸੁਰੱਖਿਆ ਬਲਾਂ ਵਿੱਚ ਆਪਣੇ ਏਜੰਟ ਦਾਖਲ ਕਰ ਰਹੀਆਂ ਹਨ। ਭਵਿੱਖ ਲਈ ਇਹ ਖਤਰੇ ਦਾ ਵੱਡਾ ਕਾਰਨ ਹੋਣਗੇ।ਭਾਰਤ ਵਿੱਚ ਹੋਣ ਵਾਲੇ ਬੰਬਈ ਬੰਬ ਧਮਾਕਿਆਂ ਵਿੱਚ ਅਮਰੀਕੀ ਏਜੰਸੀਆਂ ਦਾ ਖੁਫੀਆ ਏਜੰਟ ਹੈਡਲੀ ਹੀ ਕਰਤਾ ਧਰਤਾ ਸੀ ਜੋ ਅੱਜ ਵੀ ਕੋਈ ਇੱਕ ਬਿਆਨ ਦੇਕੇ ਭਾਰਤੀ ਫਿਲਮੀ ਕਲਾਕਾਰਾਂ ਨੂੰ ਫਸਾਈ ਜਾ ਰਿਹਾ ਹੈ।ਇਹ ਅਮਰੀਕੀ ਖੁਫੀਆ ਏਜੰਸੀਆਂ ਦੀਆਂ ਚਾਲਾਂ ਹਨ ਜੋ ਭਾਰਤੀ ਸਰਕਾਰ ਦੀਆਂ ਸਮੱਰਥਾਵਾਂ ਨੂੰ ਸਮਝ ਰਹੀਆਂ ਹਨ। ਇੱਕ ਹੋਰ ਖੁਫੀਆਂ ਏਜੰਟ ਵਿਕਲੀਕਸ ਨਾਂ ਦੀ ਸਾਈਟ ਉੱਪਰ ਭਾਰਤ ਸਰਕਾਰ ਅਤੇ ਇੱਥੋਂ ਦੀਆਂ ਰਾਜ ਸਰਕਾਰਾਂ ਬਾਰੇ ਨਿੱਤ ਖੁਲਾਸੇ ਕਰ ਰਿਹਾ ਹੈ। ਇਸਨੂੰ ਗੁਪਤ ਦਸਤਾ ਵੇਜ ਅਮਰੀਕੀ ਏਜੰਸੀਆਂ ਹੀ ਤਾਂ ਮੁਹਈਆ ਕਰਵਾ ਰਹੀਆਂ ਹਨ। ਭਾਰਤ ਦੇ ਭ੍ਰਿਸਟ ਰਾਜਨੇਤਾਵਾਂ ਬਾਰੇ ਜੋ ਨਿੱਜੀ ਜਾਣਕਾਰੀਆਂ ਇਹ ਸਾਈਟ ਮੁਹੱਈਆ ਕਰਵਾ ਰਹੀ ਹੈ ਸਿਰਫ ਸਾਡੇ ਲੀਡਰਾਂ ਨੂੰ ਡਰਾ ਕੇ ਰੱਖਣ ਦ ਚਾਲ ਹੈ। ਭਾਰਤ ਦੀ ਕਮਜੋਰ ਸਰਕਾਰ ਅਤੇ ਵਿਕੇ ਹੋਏ ਨੇਤਾ ਇਹਨਾਂ ਚਾਲਾਂ ਦਾ ਵਿਰੋਧ ਨਹੀਂ ਕਰ ਸਕਦੇ। ਚੰਗਾਂ ਹੋਵੇਗਾ ਜੇ ਭਾਰਤੀ ਸਰਕਾਰਾਂ ਇਹਨਾਂ ਨੀਤੀਆਂ ਨੂੰ ਸਮਝ ਕੇ ਆਪਣਾ ਆਉਣ ਵਾਲਾ ਸਮਾਂ ਭਾਰਤ ਨੂੰ ਮਜਬੂਤ ਕਰਨ ਵੱਲ ਲਗਾਉਣ ਨਹੀ ਤਾਂ ਸਮਾਂ ਹੀ ਦੱਸੇਗਾ ਕਿ ਅਮਰੀਕੀ ਬਘਿਆੜ ਭਾਰਤ ਨੂੰ ਵੀ ਖਾਣ ਤੋਂ ਗੁਰੇਜ ਨਹੀਂ ਕਰੇਗਾ।

No comments: