ਗੁਰਚਰਨ ਪਖੋਕਲਾਂ
ਦੋਸਤੋ ਜਦ ਅੱਜ ਦੇ ਹਾਲਾਤਾਂ ਨੂੰ ਦੇਖਦੇ ਹਾਂ ਜਿੱਥੇ ਮਨੁੱਖ ਦਾ ਸਮਾਜ ਪ੍ਰਤੀ ਧਰਮ ਖਤਮ ਹੋ ਗਿਆ ਹੈ ਸਿਰਫ ਸਾਵਰਥ ਹੀ ਪ੍ਰਮੁੱਖ ਹੋ ਗਿਆ ਹੈ ।ਭਾਈ ਭਾਈ ਦਾ ਹੱਕ ਮਾਰੀ ਜਾ ਰਿਹਾ ਹੈ ।ਬਾਪ ਪੁੱਤਰਾਂ ਦੇ ਬਰਾਬਰ ਹਿੱਸੇ ਪਾ ਰਿਹਾ ਹੈ ।ਪੁੱਤਰ ਮਾਪਿਆਂ ਦੀ ਸੇਵਾ ਤੋਂ ਇਨਕਾਰੀ ਹੋ ਗਏ ਹਨ ਜਾਂ ਫਿਰ ਰੋਟੀ ਦੇ ਟੁਕੜੇ ਦੇਣ ਦੀ ਪੂਰੀ ਕੀਮਤ ਵਸੂਲ ਰਹੇ ਹਨ। ਸਰਕਾਰਾਂ ਲੋਕਾਂ ਨੂੰ ਲੁੱਟਣ ਲੱਗੀਆਂ ਹਨ। ਲੋਕ ਸਰਕਾਰ ਨੂੰ ਲੁੱਟਣਾਂ ਲੋਚਦੇ ਹਨ। ਰਾਜਨੀਤਕ ਗੁੰਡੇ ਬਣ ਰਹੇ ਹਨ। ਗੁੰਡੇ ਰਾਜਨੀਤਕ ਬਣੀ ਜਾ ਰਹੇ ਹਨ।ਅਦਾਲਤਾਂ ਇਨਸਾਫ ਨਹੀ ਕਰਦੀਆਂ ਵੇਚਣ ਲੱਗੀਆਂ ਹਨ । ਵਿੱਦਿਆ ਦਾ ਢਾਚਾਂ ਗਿਆਨ ਨਹੀਂ ਦਿੰਦਾ ਉਲਟਾ ਇਹ ਵੀ ਵਪਾਰ ਬਣ ਗਿਆ ਹੈ ।ਗਿਆਨ ਦੇਣ ਵਾਲੇ ਹੁਣ ਗੁਰੂ ਬਣਨਾਂ ਨਹੀਂ ਲੋਚਦੇ ਤਨਖਾਹ ਦਾਰ ਮੁਲਾਜਮ ਬਣਦੇ ਹਨ।ਡਾਕਟਰ ਬਿਮਾਰਾਂ ਦਾ ਇਲਾਜ ਕਰਨ ਦੀ ਸੇਵਾ ਨਹੀ ਆਧੁਨਿਕ ਤਰੀਕਿਆਂ ਨਾਲ ਲੁੱਟਦੇ ਹਨ।ਕਿਸ ਕਿਸ ਕਿਤੇ ਦਾ ਵਰਣਨ ਕਰੀਏ ਕੋਈ ਅੰਤ ਹੀ ਨਹੀਂ।ਗੁਰੂਆ ਪੀਰਾਂ ਫਕੀਰਾਂ ਦਾ ਆਖਿਆ ਸੱਚ ਹੋਣ ਜਾ ਰਿਹਾ ਹੈ ਕਿ ਜੋ ਵਿਸਵਾਸ ਕਰੇਗਾ ਲੁੱਟਿਆ ਜਾਵੇਗਾ। ਜਿਸ ਤੇ ਵੀ ਵਿਸਵਾਸ ਕਰਦੇ ਹਾਂ ਸਮਾਂ ਆਉਣ ਤੇ ਉਹ ਹੀ ਧੋਖਾ ਦੇ ਜਾਂਦਾਂ ਹੈ । ਇਨਸਾਨੀਅਤ ਖੰਭ ਲਾ ਕੇ ਉੱਡ ਗਈ ਹੈ । ਧਰਮਾਂ ਦੇ ਨਾਂ ਤੇ ਲੋਕ ਲੜਾਏ ਜਾ ਰਹੇ ਹਨ ।ਪਾੜੋ ਤੇ ਰਾਜ ਕਰੋ ਦੀ ਨੀਤੀ ਜੋਰਾਂ ਸੋਰਾਂ ਨਾਲ ਲਾਗੂ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਜੋੜਨ ਦੀ ਕੋਸਿਸ ਕਰਦਾ ਹੈ ਹਕੂਮਤਾਂ ਬਾਗੀ ਕਰਾਰ ਦੇਕੇ ਜੇਲਾਂ ਵਿੱਚ ਸੁੱਟੀ ਜਾ ਰਹੀਆਂ ਹਨ ਜਾਂ ਝੂਠੇ ਪੁਲਿਸ ਮੁਕਾਬਲੇ ਦਾ ਸਿਕਾਰ ਕਰ ਦਿੰਦੀਆਂ ਹਨ। ਕਿਸੇ ਧਰਮ ਵਿੱਚ ਵੱਖਰਾ ਧੜਾ ਖੜਾ ਕਰੋ ,ਕਿਸੇ ਫਿਰਕੇ ,ਭਾਈਚਾਰੇ ਵਿੱਚ ਦੁਫੇੜ ਪਾਵੋ, ਕਿਸੇ ਦੀਆਂ ਧੀਆਂ ਉਧਾਲ ਲਵੋ ਤਾਂ ਸਰਕਾਰਾਂ ਅਤੇ ਅਦਾਲਤਾਂ ਪੁਸਤ ਪਨਾਹੀ ਕਰਦੀਆਂ ਹਨ। ਕਿਥੇ ਲੈ ਜਾਵੇਗੀ ਸਾਨੂੰ ਇਸ ਆਧੁਨਿੱਕ ਸਮਾਜ ਦੀ ਤਰੱਕੀ ਕੁੱਝ ਨਹੀਂ ਕਿਹਾ ਜਾ ਸਕਦਾ।ਬਹੂ ਬੇਟੀਆਂ ਦੇ ਨਾਲ ਬੈਠੇ ਬਜੁਰਗਾਂ ਦੇ ਸਾਹਮਣੇ ਨੰਗੇ ਨਾਚ ਪਰੋਸ ਦਿੱਤੇ ਗਏ ਹਨ ਸਰਮ ਅਤੇ ਧਰਮ ਨੂੰ ਕਿਤੇ ਲੁਕਣ ਲਈ ਵੀ ਥਾਂ ਨਹੀਂ ਲੱਭ ਰਹੀ। ਘਰ ਛੋਟੇ ਹੋਈ ਜਾ ਰਹੇ ਹਨ ਦਿੱਲ ਜਿਗਰੇ ਵੱਡੇ ਕਰਕੇ ਹੀ ਰਿਹਾ ਜਾਂਦਾਂ ਹੈ ਇਨਾਂ ਵਿੱਚ ।ਜਿੰਨਾਂ ਤੋਂ ਇਹ ਸਭ ਕੁੱਝ ਜਰਿਆ ਨਹੀਂ ਜਾਂਦਾਂ ਉਹ ਬੁੱਢੀ ਉੱਮਰੇ ਨਵੇਂ ਘਰ ਬਣਾਉਂਦੇ ਦੇਖੇ ਜਾ ਸਕਦੇ ਹਨ ਜਾਂ ਬਣਾਉਣਾਂ ਲੋਚਦੇ ਹਨ ਪਰ ਹੁਣ ਨਾਂ ਇਧਰ ਦੇ ਨਾਂ ਉਧਰ ਦੇ ਰਹੇ ਹਨ ਅਣਖਾਂ ਅਤੇ ਸਰਮਾਂ ਵਾਲੇ। ਵਿਗਿਆਨ ਦੇ ਨਾਂ ਥੱਲੇ ਮਨੁੱਖ ਇੱਕ ਦੂਜੇ ਨਾਲ ਗੱਲਾਂ ਕਰਨ ਦਾ ਵੀ ਮੁੱਲ ਅਦਾ ਕਰਨ ਲਈ ਮਜਬੂਰ ਹੈ। ਕਿਸੇ ਕੋਲ ਵਕਤ ਹੀ ਨਹੀ ਛੱਡਿਆ ਕਿਸੇ ਕੋਲ ਬੈਠਣ ਦਾ ਜਾਂ ਕਿਸੇ ਕੋਲ ਜਾਣ ਦਾ। ਹਰ ਵਿਅਕਤੀ ਵਾਧਾਂ ਘਾਟਾ ਸੋਚ ਕੇ ਕਿਸੇ ਮੋਬਾਈਲ ਦਾ ਸਹਾਰਾ ਹੀ ਲੈ ਲੈਂਦਾ ਹੈ ਜਾਉ ਦਿਹਾੜੀ ਦੀ ਆਮਦਨ ਕਿਰਾਏ ਭਾੜੇ ਦੇ ਹਿਸਾਬ ਤਾਂ ਸਧਾਰਣ ਮਨੁੱਖ ਦਾ ਮਾਨਸਿਕ ਤਵਾਜਨ ਡਾਵਾਂ ਡੋਲ ਕਰ ਦਿੰਦੇ ਹਨ। ਰੋਟੀ ਹੁਣ ਚੁੱਲੇ ਤੇ ਨਹੀ ਮੁਫਤ ਵਿੱਚ ਤਿਆਰ ਹੁੰਦੀ ਸਗੋਂ ਟਾਟਾ ਜਾਂ ਰਿਲਾਇਸ ਦੀ ਮੁੱਲ ਦੀ ਗੈਸ ਤੇ ਹੀ ਲਾਹੀ ਜਾ ਸਕਦੀ ਹੈ। ਜੇ ਨਹਾਉਣਾਂ ਹੋਵੇ ਤਾਂ ਕਿਸੇ ਬਿਜਲੀ ਬੋਰਡ ਦੀ ਪੰਜ ਰੁਪਏ ਦੀ ਇੱਕ ਯੂਨਿਟ ਖਰਚ ਕਰਨੀ ਹੀ ਪਵੇਗੀ। ਬੱਚਿਆਂ ਦੇ ਮੂੰ ਹ ਵਿੱਚ ਵੀ ਦੁੱਧ ਪਾਉਣ ਤੋਂ ਪਹਿਲਾਂ ਦੋਧੀ ਯਾਦ ਆ ਜਾਂਦਾਂ ਹੈ ਕਿਧਰੇ ਉਸ ਦੇ ਲੀਟਰ ਨਾਂ ਘਟ ਜਾਣ ਚਲੋ ਘਰ ਵਾਲੇ ਦੁੱਧ ਵਿੱਚ ਹੀ ਪਾਣੀ ਮਿਲਾ ਲਉ ਪਰ ਦੋਧੀ ਦੀਆਂ ਆਧੁਨਿਕ ਮਸੀਨਾਂ ਤਾਂ ਹੁਣ ਝੱਟ ਫੜ ਲੈਦੀਆਂ ਹਨ ਮਿਲਾਵਟ ਨੂੰ। ਨੌਕਰੀ ਪੇਸਾ ਤਾਂ ਹੁਣ ਛੁੱਟੀ ਵੀ ਨਹੀਂ ਕਰ ਸਕਦਾ ਪਤਾ ਨਹੀਆਂ ਕਿੰਨੀਆਂ ਸਰਤਾਂ ਵਾਲਾ ਫਾਰਮ ਭਰਵਾ ਰੱਖਿਆ ਹੈ ਮਾਲਕਾਂ ਨੇ। ਗੁਲਾਮਾਂ ਨਾਲੋ ਵੀ ਮਾਵੀ ਸਥਿਤੀ ਹੋ ਗਈ ਮਨੁੱਖ ਦੀ। ਪਸੂਆਂ ਤੋਂ ਉੱਚਤਾ ਦਾ ਦਾਅਵਾ ਕਰਨ ਵਾਲਾ ਇਨਸਾਨ ਪਸੂਆਂ ਨਾਲੋਂ ਵੀ ਵੱਦ ਗੁਲਾਮ ਕਿਉਂ ਹੋ ਗਿਆ ਹੈ। ਹਾਂ ਇਹ ਮਨੁੱਖ ਦੀ ਤਰੱਕੀ ਦਾ ਹੀ ਕਮਾਲ ਹੈ ਜੋ ਕੁਦਰਤ ਨਾਲ ਬਲਾਤਕਾਰ ਕਰਕੇ ੋਿੲਸ ਨੇ ਕੀਤੀ ਹੈ।ਕੁਦਰਤ ਨੂੰ ਵੱਸ ਵਿੱਚ ਕਰਨ ਦੇ ਲਾਲਚ ਵਿੱਚ ਤੁਰਿਆ ਮਨੁੱਖ ਆਪ ਹੀ ਗੁਲਾਮ ਹੋ ਗਿਆ ਹੈ। ਹੁਣ ਇਹ ਉਸ ਚੱਕਰ ਵਿਯੂ ਵਿੱਚ ਫਸ ਗਿਆ ਹੈ ਜਿਸ ਵਿੱਚੋਂ ਨਿਕਲਣ ਦਾ ਰਸਤਾ ਵੀ ਨਹੀਂ ਹੈ ਇਸ ਕੋਲ। ਭਵਿੱਖ ਦੇ ਲਾਲਚ ਵਿੱਚ ਤੁਰੇ ਅਸੀਂ ਕਿੱਥੇ ਪਹੁੰਚਾਂਗੇ ਕੋਈ ਨਹੀਂ ਜਾਣਦਾ ਸਭ ਕੁਦਰਤ ਦੇ ਹੀ ਹੱਥ ਵੱਸ ਹੈ ਉਹ ਹੀ ਜਾਣਦੀ ਹੈ ਕਿ ਕੀ ਹਾਲ ਹੋਵੇਗਾ । ਕੁਦਰਤ ਕਦੀ ਨਹੀਂ ਦੱਸਦੀ ਕਿ ਕੀ ਰੱਖੀ ਬੈਠੀ ਹੈ ਬੁੱਕਲ ਵਿੱਚ। ਕੁਦਰਤ ਤਾਂ ਬੋਲਦੀ ਨਹੀ ਸਿਰਫ ਕਰਦੀ ਹੈ ਜੋ ਉਸਨੂੰ ਚੰਗਾਂ ਲੱਗਦਾ ਹੈ।ਦੁਨੀਆਂ ਨੂੰ ਸੰਵਾਰਨ ਵਾਲੇ ਹੀ ਦੁਨੀਆਂ ਦਾ ਸਭ ਤੋਂ ਵੱਧ ਨੁਕਸਾਨ ਕਰਨ ਦੇ ਦੋਸੀ ਬਣ ਗਏ ਹਨ। ਦੁਨੀਆਂ ਨੂੰ ਬਦਲਣ ਵਾਲੇ ਕਿੰਨਾਂ ਚੰਗਾਂ ਹੁੰਦਾਂ ਜੇ ਆਪਣੇ ਆਪ ਨੂੰ ਹੀ ਬਦਲ ਲੈਦੇ ਕਾਸ ਅੱਜ ਵੀ ਆਪਣੇ ਆਪ ਨੂੰ ਬਦਲ ਲੈਣ ਤਾਂ ਸਾਇਦ ਕੁਦਰਤ ਬਖਸ ਦੇਵੇ ਨਹੀਂ ਕੁਦਰਤ ਦਾ ਭਿਆਨਕ ਰੂਪ ਵਾਪਰਨ ਦੀ ਜੁੰਮੇਵਾਰੀ ਵੀ ਮਨੁੱਖ ਦੇ ਸਿਰ ਹੀ ਆਵੇਗੀ।
No comments:
Post a Comment