ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਰਖੈਲ਼ਾਂ ਅਤੇ ਰਾਣੀਆਂ ਦੀ ਗਿਣਤੀ ਸਤਾਰਾਂ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਨੂੰ ਅਕਾਲ ਬੁੰਗੇ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮੁਸਲਮਾਨ ਮੋਰਾਂ ਨਾਚੀ ਨਾਲ ਸਬੰਧ ਰੱਖਣ ਤੇ ਧਾਰਮਿਕ ਸਜਾ ਲਗਾਈ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਥ ਦੀ ਮਰਜੀ ਦੇ ਉਲਟ ਮੋਰਾਂ ਨਾਲੋਂ ਸਬੰਧ ਤੋੜਨ ਦੀ ਬਜਾਇ ਉਸ ਦੀ ਭੈਣ ਨੂਂ ਵੀ ਰਖੈਲ਼ ਜਾਂ ਰਾਣੀ ਬਣਾ ਲਿਆ ਸੀ।
loading...
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੇਟੇ ਦੇ ਵਿਆਹ ਸਮੇਂ ਗੁਰੂ ਕੀ ਨਗਰੀ ਵਿੱਚੋਂ ਪ੍ਰਤੀ ਵਿਅਕਤੀ ਉਗਰਾਹੀ ਕੀਤੀ ਸੀ।ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦੇ ਵਿਆਹ ਸਮੇਂ ਬੰਨੇ ਸੇਹਰੇ ਦੀ ਕੀਮਤ ਉਸ ਸਮੇਂ ਦੋ ਲੱਖ ਸੀ ਜੋ ਅੱਜ ਕਰੋੜਾਂ ਵਿੱਚ ਹੈ ਇਹ ਸੇਹਰਾ ਦਰਬਾਰ ਸਾਹਿਬ ਵਿੱਚ ਅੱਜ ਵੀ ਸਾਂਭਿਆਂ ਹੋਇਆ ਹੈ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸਮੇਂ ਗੁਰੂ ਅਮਰਦਾਸ ਵੱਲੋਂ ਬੰਦ ਕੀਤੀ ਗਈ ਸਤੀ ਪਰੱਥਾ ਦੁਹਰਾਈ ਗਈ ਸੀ ਅਤੇ ਉਸ ਦੀ ਚਿਤਾ ਵਿੱਚ ਸੱਤ ਰਾਣੀਆਂ ਅਤੇ ਰਖੈਲ਼ਾਂ ਸਤੀ ਕੀਤੀਆਂ ਗਈਆਂ ਸਨ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਏ ਵੱਲੋਂ ਪੰਥ ਵਿੱਚੋਂ ਵਾਰਿਸ ਚੁਣਨ ਦੀ ਸਲਾਹ ਦਿੱਤੀ ਗਈ ਸੀ । ਪਰ ਮਹਾਰਾਜੇ ਨੇ ਆਪਣੇ ਪੁੱਤਰਾਂ ਨੂੰ ਹੀ ਵਾਰਿਸ ਮੰਨਿਆਂ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਚਿੱਠੀ ਪਹੁੰਚਾਉਣ ਤੋਂ ਰੋਕਣ ਵਾਲੇ ਡੋਗਰਿਆਂ ਨੂੰ ਹਮੇਸਾਂ ਅੰਗ ਸੰਗ ਰੱਖਿਆ ਅਤੇ ਇਸ ਦੇ ਉਲਟ ਸਿੱਖ ਪੰਥ ਦੇ ਹੱਕ ਵਿੱਚ ਰਹਿਣ ਵਾਲੇ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਨੂੰ ਰਾਜਧਾਨੀ ਤੋਂ ਦੂਰ ਹੀ ਜੰਗੀ ਮੋਰਚਿਆਂ ਤੇ ਰੱਖਣ ਨੂੰ ਹੀ ਪਹਿਲ ਦਿੱਤੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਸ ਸਦਾ ਕੌਰ ਦੀ ਜਾਇਦਾਦ ਮਿਸਲ ਆਦਿ ਸਭ ਕੁੱਝ ਕਬਜੇ ਵਿੱਚ ਕਰ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਨੂੰ ਆਪਣੇ ਕਬਜੇ ਹੇਠ ਕਰ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਉਲਟ ਉਹਨਾਂ ਦੀ ਯਾਦਗਾਰ ਜਬਰਦਸਤੀ ਉਸਾਰੀ ਸੀ ਅਤੇ ਉਹਨਾਂ ਦਾ ਅੰਗੀਠਾ ਵੀ ਫਰੋਲਿਆ ਗਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸੇਰ ਸਿੰਘ ਨੇ ਸਭ ਤੋਂ ਪਹਿਲਾਂ ਸਿੱਖਾਂ ਵਿੱਚ ਦਾੜੀ ਬੰਨਣ ਦਾ ਰਿਵਾਜ ਤੋਰਿਆ ਸੀ।
ਕੀ ਤੁਸੀਂ ਦੇ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੇ ਸਭ ਤੋਂ ਪਹਿਲਾਂ ਸਿੱਖਾਂ ਵਿੱਚੋਂ ਕੇਸ ਕਤਲ ਕਰਵਾਏ ਸਨ ਅਤੇ ਅੰਗਰੇਜ ਔਰਤ ਨਾਲ ਵਿਆਹ ਵੀ ਕਰਵਾਇਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਗੁਰੂਆਂ ਦੇ ਬੱਚਿਆਂ ਵਾਂਗ ਸਹੀਦੀਆਂ ਪਾਉਣ ਦੀ ਬਜਾਇ ਅੰਗਰੇਜਾਂ ਦੀਆਂ ਤਲੀਆਂ ਚੱਟਣੀਆਂ ਮੰਨਜੂਰ ਕੀਤੀਆਂ ਸਨ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਦੇ ਹੁਕਮ ਨੂੰ ਮੰਨਦਿਆਂ ਕਦੀ ਸਤਲੁਜ ਪਾਰ ਕਰਨ ਦੀ ਹਿੰਮਤ ਨਹੀਂ ਕੀਤੀ।
loading...
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਨੂੰ ਉਸਦੇ ਦੋਸਤ ਡੋਗਰਿਆਂ ਵੱਲੋਂ ਹੀ ਸਹੀਦ ਕਰਵਾਇਆ ਗਿਆ।ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਮ ਸਿੰਘ ਅਟਾਰੀ ਵਾਲੇ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਸੀ ਪਰ ਮਹਾਰਾਣੀ ਜਿੰਦਾਂ ਦੇ ਸੱਦਾ ਭੇਜਣ ਤੇ ਸਿੱਖ ਰਾਜ ਦੀ ਰੱਖਿਆ ਲਈ ਇਸ ਨੇ ਸਹੀਦੀ ਪਾਈ ਸੀ।
3 comments:
ਸਿਖ ਧਰਮ ਦੇ ਖਿਲ੍ਫ਼ ਅਤੇ ਮਨ ਮਰ੍ਜੀਆਕਰਨ ਦੇਬਾਵ੍ਜੂਦ ਮਹਾਰਾਜਾ ਰਣਜੀਤ ਸਿੰਘ ਨੂ ਬਹੁਤ ਸਤਕਾਰ ਦਿੱਤਾ ਜਾਂਦਾ ਹੈ ਕਿਓ ਕੇ ਓਹ ਰਾਜਾ ਸੀ ਸਿਖ ਰਾਜਾ ਪਰ ਧਰਮ ਤੇ ਓਹ ਪੂਰਾ ਨਹੀ ਉਤਰਿਆ .
ki tusi jaande ho k jis kam lai ranjit singh nu akal takhat te bulaya gya c,us kam waste us nu saza diti gai c te us maharaje ne 100 korre apne shareer te khade c saza de roop vich? ki tusi jaande ho shri harmandir sahib te sonna charaun da kamm mahara ranjit singh ne kita c? ki tusi jande ho ranjit singh de bete nu choti umar to videsh ch rakhya c apne dharam te virse to door ta osde kes katal c.... kyn galat information dende ho..
kyn ik bande de negative points labh k sikhi nu dofaar krde ho bhai sahab... nobody's perfect dat v know..bt jis tra da sada religion he assi hamesha positive points vekhde ha te sikhde haan...tahi ta sade guru ne hr religion caste de bhagtan di bani darj kiti he..dey just wanted to spread d positive things...
u r rite
Post a Comment