Sunday, 9 August 2015

ਵਰਤਮਾਨ ਮਨੁੱਖ ਖਪਤਕਾਰੀ ਤੋਂ ਆਤਮ ਹੱਤਿਆਂ ਤੱਕ

                                         
                          ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ  ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰਾਂ ਹੁੰਦਾਂ ਹੈ ਕਿ ਜਿਵੇਂ ਉਹ ਇੰਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ। ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁੱਝ ਕੀਤੇ ਬਿਨਾਂ ਇਹ ਦੁਨੀਆਂ ਨਸਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਣ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ।
                  ਆਪਣੀ ਸਿਆਣਫ ਦੇ ਦਾਅਵਿਆਂ ਦੇ ਭਰਮ ਭੁਲੇਖੀਆਂ ਵਿੱਚ ਉਲਝੇ ਮਨੁੱਖ ਨੇ ਵਿਦਿਆ ਅਤੇ ਗਿਆਨ ਦੇ ਸੁਮੇਲ ਵਿੱਚੋਂ ਵਿਗਿਆਨ ਨਾਂ ਦਾ ਭੂਤ ਕੱਢ ਲਿਆ ਹੈ ਜਿਸ ਨਾਲ ਨਿੱਤ ਨਵੀਆਂ ਕਾਢਾਂ ਕੱਢ ਰਿਹਾ ਹੈ। ਕੁਦਰਤ ਦੀ ਅਤਿ ਸੁੰਦਰ ਕੁਦਰਤੀ ਵਨਸਪਤੀ ਜੋ ਲੱਕੜ ਦਾ ਰੂਪ ਹੈ ਨੂੰ ਤਬਾਹ ਕਰਕੇ ਕਾਗਜ  ਛਾਪ ਰਿਹਾ ਜਿਸਦੇ ਅੱਗੇ ਨੋਟ ਛਾਪਕੇ ਇਸਨੂੰ ਹੀ ਪਰਾਪਤ ਕਰਨ ਵਿੱਚ ਉਲਝਿਆ ਹੋਇਆ ਛਟ ਪੲਾਈ ਜਾ ਰਿਹਾ ਹੈ। ਇਸ ਕਰੰਸੀ ਨਾਂ ਦਾ ਕੀੜਾਂ ਇਸਨੂੰ ਹਰ ਦੁਨਿਆਵੀ ਵਸਤ ਪਰਾਪਤ ਕਰਨ ਦਾ ਲਾਲਚ ਦਿਖਾਕਿ ਆਪਣੀ ਲਪੇਟ ਵਿੱਚ ਲੈ ਲੈਂਦਾਂ ਹੈ। ਹਰ ਦੁਨਿਆਵੀ ਵਸਤ ਖਰੀਦਣ ਦੀ ਦੌੜ ਵਿੱਚ ਦੌੜਿਆਂ ਮਨੁੱਖ ਪੈਸਾ ਪਰਾਪਤ ਕਰਨ ਲਈ ਜਿੰਦਗੀ ਜਿਉਣਾਂ ਹੀ ਭੁੱਲ ਜਾਦਾ ਹੈ। ਕੁਦਰਤ ਦੀ ਅਨੰਤ ਸੁੰਦਰਤਾ ਵੱਲੋਂ ਅੱਖਾਂ ਮੀਟਕੇ ਜਿੰਦਗੀ ਬਰਬਾਦ ਕਰਕੇ ਪੈਸੇ ਨਾਲ ਪਰਾਪਤ ਚੀਜਾਂ ਦੇ ਮੋਹ ਜਾਲ ਵਿੱਚ ਹੀ ਫਸਿਆ ਰਹਿੰਦਾਂ ਹੈ। ਦੁਨਿਆਵੀ ਉਦਯੋਗਿਕ ਕੂੜਾ ਕਚਰਾ ਬਣਾਉਣ ਵਾਲੇ ਵਪਾਰੀ ਕਾਰਪੋਰੇਟ ਲੋਕ ਅਗਿਆਨੀ ਮਨੁੱਖ ਪਰਚਾਰ ਸਾਧਨਾਂ ਰਾਂਹੀ ਮਸਹੂਰੀ ਯੁੱਧ ਦੇ ਰਾਂਹੀ ਆਪਣਾਂ ਕੂੜਾ ਕਚਰਾ ਖਰੀਦਣ ਲਈ ਹੀ ਉਸਦੀ ਸਾਰੀ ਮਿਹਨਤ ਹੜੱਪ ਕਰ ਜਾਂਦੇ ਹਨ। ਜਿੰਦਗੀ ਦੇ ਅੰਤਲੇ ਪੜਾਅ ਤੱਕ ਪਹੁੰਚਦਿਆਂ ਹੋਇਆਂ ਸਭ ਦੁਨਿਆਵੀ ਵਸਤਾਂ ਬੇਕਾਰ ਹੋ ਜਾਂਦੀਆਂ ਹਨ ਕਿਉਂਕਿ ਤਦ ਤੱਕ ਸਰੀਰ ਦੀਆਂ ਰਸ ਭਾਲਣ ਵਾਲੀਆਂ ਇੰਦਰੀਆਂ ਹੀ ਨਸਟ ਹੋ ਜਾਂਦੀਆਂ ਹਨ। ਅੱਖਾਂ ਦੇਖਣਾਂ ਛੱਡ ਜਾਂਦੀਆਂ ਹਨ ਕੰਨ ਸੁਣਨਾਂ ਭੁੱਲ ਜਾਂਦੇ ਹਨ ਜੀਭ ਦੇ ਸੁਆਦ ਵਾਲੀਆਂ ਵਸਤਾਂ ਨੂੰ ਸਰੀਰ ਹਜਮ ਹੀ ਕਰਨੋਂ ਹਟ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਪਹੁੰਚਕੇ ਮਨੁੱਖ ਦੁਨਿਆਵੀ ਕਮਾਈ ਨੂੰ ਸਿਰਫ ਪਛਤਾਵੇ ਭਰੀਆਂ ਅੱਖਾ  ਨਾਲ ਦੇਖ ਵੀ ਨਹੀਂ ਸਕਦਾ ਹੁੰਦਾਂ। ਖਪਤਕਾਰੀ ਸਭਿਆਚਾਰ ਵਿੱਚ ਫਸੇ ਮਨੁੱਖ ਨੂੰ ਖਰੀਦਣ ਲਈ ਵਸਤਾਂ ਨਹੀਂ ਮੁਕਦੀਆਂ ਸਗੋਂ ਉਹ ਖੁਦ ਮੁੱਕ ਜਾਂਦਾ ਹੈ।
                      ਖਪਤਕਾਰੀ ਯੁੱਗ ਦਾ ਮੂਲ ਮੰਤਰ ਹੈ ਕਿ ਹਰ ਵਿਅਕਤੀ ਦੀ ਸੋਚ ਹੀ ਇਹੋ ਜਿਹੀ ਬਣਾ ਦਿੱਤੀ ਜਾਵੇ ਜਿਸ ਨਾਲ ਉਹ ਹਰ ਵਕਤ ਨਵੀਆਂ ਵਸਤਾਂ ਖਰੀਦਦਾ ਹੀ ਰਹੇ। ਉਹੀ ਪੁਰਾਣੀਆਂ ਵਸਤਾਂ ਨਵੇਂ ਲੇਬਲਾਂ, ਨਵੇਂ ਮਾਡਲਾਂ, ਨਵੀਆਂ ਤਕਨੀਕਾਂ ਦੇ ਦਾਅਵਿਆਂ ਨਾਲ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਪੁਰਾਤਨ ਪੀੜੀ ਨਾਲੋਂ ਵਰਤਮਾਨ ਪੀੜੀ ਤਾਂ ਖਪਤਕਾਰੀ ਯੁੱਗ ਦੀ ਹਨੇਰੀ ਵਿੱਚ ਹੀ ਜੰਮੀ ਹੋਣ ਕਰਕੇ ਦਿਮਾਗੀ ਤੌਰ ਤੇ ਏਨੀ ਕੁ ਦਿਵਾਲੀਆਂ ਕਰ ਦਿੱਤੀ ਗਈ ਹੈ ਕਿ ਉਸਨੂੰ ਕੁਆਲਿਟੀ ਅਤੇ ਬਰੈਂਡਡ ਦਾ ਫਰਕ ਹੀ ਨਹੀਂ ਪਤਾ ਲੱਗਦਾ। ਮਹਿੰਗੀ ਅਤੇ ਵਿਸੇਸ ਨਾਵਾਂ ਨਾਲ ਲੈਸ ਵਸਤਾਂ ਖਰੀਦਣ ਨੂੰ ਪਹਿਲ ਦੇਕੇ ਭਾਵੇਂ ਉਸਦੀ ਕੁਆਲਿਟੀ ਘਟੀਆਂ ਹੀ ਹੋਵੇ ਨੂੰ ਖਰੀਦਕੇ ਤਾਂ ਇਹੋ ਸਿੱਧ ਹੋ ਰਿਹਾ ਹੈ। ਵਰਤਮਾਨ ਪੀੜੀ ਅੰਬ ਖਾਣ ਦੀ ਥਾਂ ਪੈਕ ਕੀਤਾ ਕੈਮੀਕਲਾਂ ਨਾਲ ਵਿਗਾੜਿਆਂ ਹੋਇਆ ਬੇਹਾ ਤਬੇਹਾ ਮੈਗੋਂ ਜੂਸ ਪੀਣ ਨੂੰ ਪਹਿਲ ਦਿੰਦੀ ਹੈ। ਤਾਜੇ ਨਿੰਬੂੰ ਦੀ ਬਣੀ ਸਵਾਦਲੀ ਪੌਸਟਿਕ ਸਿਕੰਜਵੀ ਪੀਣ ਦੀ ਥਾਂ ਲੈਮਨ ਜੂਸ ਜਾਂ ਠੰਡੇ ਪੀਣ ਨੂੰ ਪਹਿਲ ਦਿੰਦੀ ਸਿਆਣਫ ਦਾ ਕੀ ਕਰੋਗੇ। ਸਰੀਰ ਨੂੰ ਸਕੂਨ ਦੇਣ ਵਾਲੇ ਖੁੱਲੇ ਡੁੱਲੇ ਵਸਤਰ ਦੀ ਥਾਂ ਸਰੀਰ ਦਾ ਖੂਨ ਪਰਵਾਹ ਵੀ ਰੋਕ ਦੇਣ ਵਾਲੀਆਂ ਅਤਿ ਗਰਮ ਤੰਗ ਜੀਨਾਂ ਪਹਿਨਣਾਂ ਸਭ ਖਪਤਕਾਰੀ ਯੁੱਧ ਦੀ ਪਰਾਪਤੀ ਹੀ ਤਾਂ ਹੈ। ਸਰੀਰ ਨੂੰ ਕੁਦਰਤ ਦੇ ਅਨੁਸਾਰ ਢਾਲਣ ਦੇ ਲਈ ਦੌੜ ਭੱਜ ਅਤੇ ਵਰਜਿਸ ਦੀ ਥਾਂ ਕਾਰਾਂ ਤੇ ਸੈਰ ਕਰਨਾਂ ਮਨੁੱਖ ਦੀ ਮੂਰਖਤਾ ਹੀ ਤਾਂ ਹੈ। ਸੂਰਜ ਚੰਦਰਮਾਂ ਦੇ ਸਰੀਰ ਅਨੁਕੂਲ ਸਮਿਆਂ ਦਾ ਅਨੰਦ ਮਾਨਣ ਦੀ ਥਾਂ ਏਸੀਆਂ ਵਾਲਿਆਂ ਕਮਰਿਆਂ ਅਤੇ ਆਵਾਜਾਈ ਸਾਧਨਾਂ ਵਿੱਚ ਲੁਕਣਾਂ ਮਨੁੱਖ ਦਾ ਦਿਵਾਲੀਆਂਪਣ ਹੀ ਪਰਗਟ ਕਰਦਾ ਹੈ।
                    ਕੁਦਰਤ ਤੋਂ ਭੱਜਕੇ ਖਪਤਕਾਰੀ ਵਸਤਾਂ ਖਰੀਦਣ ਦੀ ਦੌੜ ਵਿੱਚ ਪੈਕੇ ਮਨੁੱਖ ਬਹੁਤੀ ਵਾਰ ਕਰਜਿਆਂ ਦੇ ਜਾਲ ਵਿੱਚ ਫਸਦਿਆਂ ਹੋਇਆਂ ਆਪਣੀਆਂ ਸਾਰੀਆਂ ਜਾਇਦਾਦਾਂ ਗੁਆ ਲੈਂਦਾਂ ਹੈ। ਸਭ ਤੋਂ ਵੱਡੀ ਜਾਇਦਾਦ ਆਪਣੀ ਔਲਾਦ ਨੂੰ ਵੀ ਪੈਸੇ ਦੇ ਘੋੜੇ ਤੇ ਚੜਾਕਿ ਆਪਤੋਂ ਦੂਰ ਭੇਜ ਬੈਠਦਾ ਹੈ ਕਿਉਂਕਿ ਪੈਸੇ ਕਮਾਉਣ ਵਾਲਾ ਘੋੜਾ ਘਰਾਂ ਦਾ ਰੁੱਖ ਨਹੀਂ ਕਰਦਾ ਸਗੋਂ ਉਜਾੜਾਂ ਵੱਲ ਦੌੜਦਾ ਰਹਿੰਦਾਂ ਹੈ। ਜਿਸ ਵਿਅਕਤੀ ਦੀ ਔਲਾਦ ਹੀ ਦੂਰ ਚਲੀ ਜਾਵੇ ਉਹ ਇਕੱਲਤਾਂ ਦੀ ਜੂਨ ਹੰਢਾਉਂਦਾ ਹੋਇਆ ਜਿਉਂਦੀ ਲਾਸ਼ ਹੀ ਬਣ ਜਾਂਦਾ ਹੈ। ਬਹੁਤ ਵਾਰ ਵੱਡੀ ਗਿਣਤੀ ਵਿੱਚ ਅਣਜਾਣ ਮਨੁੱਖ ਵਸਤਾਂ ਖਰੀਦਦਾ ਹੋਇਆਂ ਸਾਰੀ ਜਾਇਦਾਦ ਗੁਆ ਬੈਠਦਾ ਹੈ ਜਿਸ ਤੋਂ ਬਾਅਦ ਉਹ ਮੌਤ ਵੱਲ ਹੀ ਦੇਖਣ ਜੋਗਾ ਹੋ ਜਾਂਦਾ ਹੈ। ਵਰਤਮਾਨ ਉਦਯੋਗਿਕ ਵਸਤਾਂ ਖਾਣ ਦਾ ਸੌਕੀਨ ਮਨੁੱਖ ਅਨੇਕਾਂ ਬਿਮਾਰੀਆਂ ਸਹੇੜ ਬੈਠਦਾ ਹੈ ਜਿੰਹਨਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾਂ । ਅਨੇਕਾਂ ਲਾਇਲਾਜ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਮਨੁੱਖ ਖਪਤਕਾਰੀ ਦਾ ਕਹਿਰ ਹੀ ਤਾਂ ਝੱਲ ਰਿਹਾ ਹੈ। ਸੂਗਰ, ਬਲੱਡ ਪਰੈਸਰ, ਡਿਪਰੈਸਨ,ਕਾਲੇ ਪੀਲੀਏ, ਕੈਂਸਰ, ਆਦਿ ਅਨੇਕ ਬਿਮਾਰੀਆਂ ਖਪਤਕਾਰੀ ਯੁੱਗ ਦੀ ਹੀ ਤਾਂ ਦੇਣ ਹਨ ਜੋ ਅਣਜਾਣੀ ਆਤਮਹੱਤਿਆਂ ਹੀ ਤਾਂ ਹੈ ਜਿਸਨੂੰ ਕੋਈ ਸੰਜੀਵਨੀ ਬੂਟੀ ਵੀ ਠੀਕ ਨਹੀਂ ਕਰ ਪਾ ਰਹੀ ਹੈ। ਸਾਰੀ ਉਮਰ ਦੀ ਕਮਾਈ ਜੋ ਪਹਿਲਾਂ ਹੀ ਖਪਤਕਾਰੀ ਵਸਤਾਂ ਖਾ ਜਾਂਦੀਆਂ ਹਨ ਪਰ ਜਿੰਦਗੀ ਦਾ ਅੰਤ ਕਰਨ ਵਾਲੀਆਂ ਬਿਮਾਰੀਆਂ ਆਉਣ ਤੱਕ ਤਾਂ ਵਰਤਮਾਨ ਮਨੁੱਖ ਬੀਮਾ ਕੰਪਨੀਆਂ ਅਤੇ ਸਰਕਾਰਾਂ ਦੇ ਰਹਮੋ ਕਰਮ ਵੱਲ ਹੀ ਅੱਖਾਂ ਟੱਡ ਕੇ ਦੇਖਦਾ ਹੀ ਮਰ ਜਾਂਦਾਂ ਹੈ। ਪੈਸਿਆਂ ਦਾ ਢੇਰ ਕਮਾਉਣ ਵਾਲੇ, ਕਲਾਕਾਰ ਸਤੀਸ ਕੌਲ, ਕੁਲਦੀਪ ਮਾਣਕ, ਯਮਲੇ ਜੱਟ,ਰਣਜੀਤ ਕੌਰਾਂ, ਵੱਡੇ ਵੱਡੇ ਰਾਜਨੀਤਕ ਸਰਕਾਰੀ ਪੈਸਾ ਖਰਚ ਕਰਨ ਲਈ ਮਜਬੂਰ ਦਿਖਾਈ ਦਿੰਦੇ ਹਨ ਪਰ ਸਰਕਾਰੀ ਪੈਸਾਂ ਖਰਚਾਕੇ ਵੀ ਵੱਡੇ ਵੱਡੇ ਅਤੇ ਮਹਿੰਗੇ ਵਿਦੇਸੀ ਹਸਪਤਾਲਾਂ ਵਿੱਚੋਂ ਵੀ ਮੁਰਦਾ ਹੀ ਘਰ ਆਉਂਦੇ ਹਨ। ਸੋ ਹੇ ਮਨੁੱਖ ਜੇ ਤੂੰ ਸਿਆਣਾਂ ਹੀ ਹੋਣ ਦਾ ਦਾਅਵਾ ਕਰਦਾ ਹੈ ਸੰਕੋਚ, ਸਬਰ,ਕਿਰਤ ਦਾ ਪੱਲਾ ਫੜਦਿਆਂ ਹੋਇਆਂ ਕੁਦਰਤ ਦੇ ਨਾਲ ਮਿਲ ਕੇ ਚੱਲਣ ਦੀ ਕੋਸਿਸ ਕਰ ਨਹੀਂ ਤਾਂ ਤੇਰਾ ਸਭ ਤੋਂ ਸਿਆਣੇ ਹੋਣ ਦਾ ਦਾਅਵਾ ਝੂਠਾ ਹੀ ਸਾਬਤ ਹੋਵੇਗਾ। ਕੁਦਰਤ ਦਾਅਵਿਆਂ ਨੂੰ ਨਹੀਂ ਮੰਨਦੀ ਕੁਦਰਤ ਤਾਂ ਹਮੇਸਾਂ ਇਨਸਾਫ ਕਰਦੀ ਹੈ ਜੋ ਤੇਰੇ ਬਾਰੇ ਇਤਿਹਾਸ ਵਿੱਚ ਲਿਖਵਾ ਦੇਵੇਗੀ ਪੱਥਰਾਂ ਤੇ ਕਿ ਕਦੇ ਇੱਥੇ ਮੂਰਖ ਮਨੁੱਖ ਵੀ ਰਹਿੰਦਾਂ ਸੀ ਜੋ ਆਪਣੀ ਬੇਅਕਲੀ ਨਾਲ ਤਬਾਹ ਹੋ ਗਿਆਂ ਪੱਥਰਾਂ ਚਟਾਨਾਂ ਵਿੱਚੋਂ ਮਿਲਣ ਵਾਲੇ ਫਾਸਿਲਾਂ ਰੂਪੀ ਵਿਦਿਆ( ਪੱਥਰਾਂ ਚਟਾਨਾਂ ਤੇ ਹੱਡੀਆਂ ਦੇ ਨਿਸਾਨ) ਨੇ ਇਸਦੀ ਗਵਾਹੀ ਪਾਉਣੀ ਹੈ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Friday, 7 August 2015

ਮਹਾਨ ਵਿਚਾਰ ਚਾਣਕਯ


  • ਲੱਛਮੀ ਤਾਂ ਹਮੇਸ਼ਾਂ ਚੱਲਦੀ ਰਹਿੰਦੀ ਹੈ। ਮੁਸੀਬਤ ਵੇਲੇ ਜੋੜਿਆ ਧਨ ਆਪਣੇ ਆਪ ਨਸ਼ਟ ਹੋ ਜਾਂਦਾ ਹੈ।
  • ਜੋ ਵਿਅਕਤੀ ਮੂੰਹ ‘ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੋਵੇ ਤੇ ਪਿੱਠ ਪਿੱਛੇ ਹੋਰ ਹੋਵੇ, ਅਜਿਹੇ ਮਿੱਤਰ ਨੂੰ ਤਿਆਗ ਦੇਣਾ ਚਾਹੀਦਾ ਹੈ। ਉਹ ਉਸ ਘੜੇ ਵਾਂਗ ਹੁੰਦਾ ਹੈ, ਜਿਸ ਦੇ ਮੂੰਹ ਉੱਪਰ ਤਾਂ ਦੁੱਧ ਲੱਗਿਆ ਹੋਵੇ ਪਰ ਅੰਦਰ ਜ਼ਹਿਰ ਭਰਿਆ ਹੋਵੇ।
  • ਸਾਰੇ ਪਹਾੜਾਂ ਉੱਪਰ ਲਾਲ ਜਾਂ ਗੁਲਾਬੀ ਰਤਨ ਨਹੀਂ ਮਿਲਦੇ। ਸਾਰੇ ਹਾਥੀਆਂ ਦੇ ਸਿਰਾਂ ਵਿੱਚ ਨਾ ਹੀ ਮੋਤੀ ਉਤਪੰਨ ਹੁੰਦੇ ਹਨ। ਇਸੇ ਤਰ੍ਹਾਂ ਸੱਜਣ ਅਥਵਾ ਉੱਤਮ-ਪੁਰਸ਼ ਨਹੀਂ ਮਿਲਦੇ। ਨਾ ਹੀ ਹਰੇਕ ਵਣ ਅੰਦਰ ਚੰਦਨ ਰੁੱਖ ਮਿਲਦੇ ਹਨ। ਸੱਜਣ ਬਣਨਾ ਔਖਾ ਹੈ। ਸੱਜਣ ਪੁਰਸ਼ ਹੀਰੇ-ਜਵਾਹਰਾਤ ਤੋਂ ਵੀ ਵੱਧ ਕੀਮਤੀ ਹੈ।
  • ਪੰਛੀ, ਉਸ ਰੁੱਖ ਨੂੰ ਤਿਆਗ ਦਿੰਦੇ ਹਨ, ਜੋ ਫਲ-ਰਹਿਤ ਹੋਵੇ। ਪ੍ਰਾਹੁਣਾ, ਭੋਜਨ ਕਰਕੇ ਘਰ ਨੂੰ ਛੱਡ ਦਿੰਦਾ ਹੈ।
  • ਦੁਸ਼ਮਣ ਨੂੰ ਮੁਸੀਬਤ ਤੇ ਕਸ਼ਟ ਝੱਲਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ।
  • ਦੁਰਜਨ ਅਤੇ ਸੱਪ ਨਾਲੋਂ, ਸੱਪ ਚੰਗਾ ਹੈ। ਸੱਪ ਤਾਂ ਸਮਾਂ ਆਉਣ ‘ਤੇ ਹੀ ਡੰਗ ਮਾਰਦਾ ਹੈ ਪਰ ਦੁਰਜਨ ਹਰ ਸਮੇਂ ਪੈਰ-ਪੈਰ ‘ਤੇ ਨੁਕਸਾਨ ਕਰਦਾ ਹੈ।
  • ਪਰਲੋ ਸਮੇਂ ਸਮੁੰਦਰ ਆਪਣੀ ਮਰਿਆਦਾ ਭੰਗ ਕਰਦੇ ਹਨ। ਸੱਜਣ ਪੁਰਸ਼ ਪਰਲੋ ਸਮੇਂ ਵੀ ਮਰਿਆਦਾ ਕਾਇਮ ਰੱਖਦੇ ਹਨ। ਅਨੁਸ਼ਾਸਨ ਵਿੱਚ ਰਹਿ ਕੇ ਕਸ਼ਟ ਝੱਲਦੇ ਹਨ।
  • ਮੂਰਖ਼ ਤੋਂ ਦੂਰ ਰਹਿਣਾ ਹੀ ਉਚਿਤ ਹੈ ਕਿਉਂਕਿ ਉਹ ਪਰੋਖ ਰੂਪ ਵਿੱਚ ਦੋ ਪੈਰਾਂ ਵਾਲਾ ਪਸ਼ੂ ਹੈ।
  • ਕਰੂਪ ਵਿਅਕਤੀਆਂ ਦਾ ਰੂਪ ਉਨ੍ਹਾਂ ਦਾ ਗਿਆਨ ਹੈ।
  • ਜਿਵੇਂ ਅੱਗ ਨਾਲ ਜਲਦਾ ਹੋਇਆ ਇੱਕ ਸੁੱਕਾ ਰੁੱਖ ਹੀ ਸਾਰੇ ਜੰਗਲ ਨੂੰ ਜਲਾ ਦਿੰਦਾ ਹੈ, ਤਿਵੇਂ ਭੈੜਾ ਪੁੱਤਰ ਸਾਰੇ ਖ਼ਾਨਦਾਨ ਦੇ ਗੌਰਵ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।”
  • ਰਿਸ਼ਤੇਦਾਰਾਂ ਤੋਂ ਬਿਨਾਂ ਵਿਅਕਤੀ ਲਈ ਦਸ ਦਿਸ਼ਾਵਾਂ ਵੀ ਸੁੰਞੀਆਂ ਹਨ। ਮੂਰਖ ਦਾ ਹਿਰਦੈ ਵੀ ਸੁੰਞਾ ਹੁੰਦਾ ਹੈ ਪਰ ਦਰਿੱਦਰ ਲਈ ਸਭ ਕੁਝ ਸੁੰਞਾ ਹੁੰਦਾ ਹੈ।
  • ਇੱਕੋ ਮਾਂ-ਬਾਪ ਤੋਂ ਇੱਕੋ ਨਛੱਤਰ ਵਿੱਚ ਜਨਮੇ ਹੋਏ ਸਾਰੇ ਬੱਚੇ ਗੁਣ, ਕਰਮ ਤੇ ਸੁਭਾਅ ਤੋਂ ਇੱਕ ਸਮਾਨ ਨਹੀਂ ਹੁੰਦੇ। ਜਿਵੇਂ ਬੇਰ ਤੇ ਉਸ ਦੇ ਕੰਡੇ ਇੱਕ ਸਮਾਨ ਨਹੀਂ ਹੁੰਦੇ।
  • ਆਲਸ ਨਾਲ ਗਿਆਨ ਤਬਾਹ ਹੋ ਜਾਂਦਾ ਹੈ…ਬੀਜ ਦੀ ਘਾਟ ਨਾਲ ਖੇਤ ਨਸ਼ਟ ਹੋ ਜਾਂਦਾ ਹੈ।
  • ਕਾਮ ਸਮਾਨ ਕੋਈ ਰੋਗ ਨਹੀਂ। ਮੋਹ ਵਰਗਾ ਕੋਈ ਦੁਸ਼ਮਣ ਨਹੀਂ। ਕ੍ਰੋਧ ਵਰਗੀ ਕੋਈ ਅੱਗ ਨਹੀਂ ਅਤੇ ਗਿਆਨ ਤੋਂ ਵਧ ਕੇ ਸੰਸਾਰ ਵਿੱਚ ਹੋਰ ਕੋਈ ਸੁਖ ਨਹੀਂ।
  • ਸਮੁੰਦਰਾਂ ਵਿੱਚ ਮੀਂਹ, ਰੱਜੇ ਹੋਏ ਨੂੰ ਭੋਜਣ ਛਕਾਉਣਾ, ਧਨਵਾਨ ਨੂੰ ਦਾਨ ਕਰਨਾ ਅਤੇ ਦਿਨ ਵੇਲੇ ਦੀਵੇ ਜਗਾਉਣਾ, ਸਭ ਵਿਅਰਥ ਹਨ।
  • ਗ਼ਰੀਬ ਧਨ ਚਾਹੁੰਦੇ ਹਨ। ਪਸ਼ੂ ਬੋਲਣਾ ਚਾਹੁੰਦੇ ਹਨ।
  • ਕਾਲ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ।
  • ਜਨਮ ਦੇ ਅੰਨ੍ਹੇ ਨੂੰ ਦਿਖਾਈ ਨਹੀਂ ਦਿੰਦਾ। ਕਾਮ ਵਿੱਚ ਅੰਨ੍ਹੇ ਅਤੇ ਸ਼ਰਾਬ ਵਿੱਚ ਧੁੱਤ ਨੂੰ ਵੀ ਕੁਝ ਦਿਖਾਈ ਨਹੀਂ ਦਿੰਦਾ।
  • ਮਨੁੱਖ, ਜਿਹੜਾ ਵੀ ਛੋਟਾ ਜਾਂ ਵੱਡਾ ਕੰਮ ਕਰਨਾ ਚਾਹਵੇ, ਉਸ ਨੂੰ ਪੂਰੀ ਸ਼ਕਤੀ ਲਾ ਕੇ ਕਰੇ। ਇਹ ਸਿੱਖਿਆ, ਉਸ ਨੂੰ ਸ਼ੇਰ ਤੋਂ ਗ੍ਰਹਿਣ ਕਰਨੀ ਚਾਹੀਦੀ ਹੈ।Image result for chanakya in punjabi
  • ਪ੍ਰਭੂ ਨੇ ਸੋਨੇ ਵਿੱਚ ਖ਼ੁਸ਼ਬੂ ਨਹੀਂ ਪਾਈ, ਇੱਖ (ਗੰਨੇ) ‘ਤੇ ਕੋਈ ਫਲ ਨਹੀਂ ਲਾਇਆ। ਚੰਦਨ ਰੁੱਖ ‘ਤੇ ਫੁੱਲ ਨਹੀਂ ਲਾਏ। ਵਿਦਵਾਨ ਨੂੰ ਧਨੀ ਅਤੇ ਰਾਜਾ ਨੂੰ ਦੀਰਘ ਜੀਵੀ ਨਹੀਂ ਬਣਾਇਆ। ਇੰਜ ਲੱਗਦਾ ਹੈ ਕਿ ਪੂਰਵਕਾਲ ਵਿੱਚ ਪ੍ਰਭੂ ਨੂੰ ਕੋਈ ਅਕਲ ਦੇਣ ਵਾਲਾ ਨਹੀਂ ਸੀ।
  • ਸੱਪ, ਰਾਜਾ, ਚਿਤਾ, ਬਾਲਕ, ਦੂਜੇ ਦਾ ਕੁੱਤਾ ਅਤੇ ਮੂਰਖ, ਇਨ੍ਹਾਂ ਨੂੰ ਸੌਂਦੇ ਸਮੇਂ ਨਹੀਂ ਜਗਾਉਣਾ ਚਾਹੀਦਾ।
  • ਵਿਸ਼ਹੀਣ ਸੱਪ ਨੂੰ ਵੀ ਆਪਣਾ ਫ਼ਨ ਫ਼ੈਲਾਉਣਾ ਚਾਹੀਦਾ ਹੈ। ਉਸ ਵਿੱਚ ਵਿਸ਼ ਹੈ ਜਾਂ ਨਹੀਂ, ਇਸ ਨੂੰ ਕੌਣ ਜਾਣਦਾ ਹੈ? ਹਾਂ, ਅਡੰਬਰ ਨਾਲ ਦੂਜੇ ਲੋਕ ਭੈਅ-ਭੀਤ ਜ਼ਰੂਰ ਹੋ ਜਾਂਦੇ ਹਨ।
  • ਨਿਰਧਨ ਹੋਣਾ ਜ਼ਿੰਦਗੀ ਦਾ ਸੰਤਾਪ ਹੈ।
  • ਦੁਸ਼ਟ ਵਿਅਕਤੀ, ਸੱਜਣ ਨਹੀਂ ਬਣ ਸਕਦਾ। ਜਿਵੇਂ ਜੜ੍ਹਾਂ ਵਿੱਚ ਦੁੱਧ ਤੇ ਘਿਉ ਪਾਉਣ ਨਾਲ ਨਿੰਮ ਦਾ ਰੁੱਖ ਮਿੱਠਾ ਨਹੀਂ ਹੁੰਦਾ।
  • ਜੇ ਕਰੀਰ ਦੇ ਝਾੜ ਨੂੰ ਪੱਤੇ ਨਹੀਂ ਲੱਗਦੇ ਤਾਂ ਇਸ ਵਿੱਚ ਬਸੰਤ ਰੁੱਤ ਦਾ ਕੀ ਕਸੂਰ? ਜੇ ਉੱਲੂ ਨੂੰ ਦਿਨੇਂ ਦਿਖਾਈ ਨਹੀਂ ਦਿੰਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ? ਜੇ ਮੀਂਹ ਦੀਆਂ ਬੂੰਦਾਂ ਪਪੀਹੇ ਦੇ ਮੂੰਹ ਵਿੱਚ ਨਹੀਂ ਪੈਂਦੀਆਂ, ਇਸ ਵਿੱਚ ਬੱਦਲਾਂ ਦਾ ਕੀ ਦੋਸ਼?
  • ਜਦ ਤੱਕ ਲੋਕਾਂ ਨੂੰ ਆਨੰਦ ਦੇਣ ਵਾਲੀ ਬਸੰਤ ਰੁੱਤ ਨਹੀਂ ਆ ਜਾਂਦੀ ਤਕ ਤੱਕ ਕੋਇਲ ਮੌਨ ਰਹਿ ਕੇ ਆਪਣੇ ਦਿਨ ਲੰਘਾਉਂਦੀ ਹੈ।
  • ਰਤਨ ਭਾਵੇਂ ਪੈਰਾਂ ਵਿੱਚ ਲਤਾੜਿਆ ਜਾਂਦਾ ਰਹੇ ਅਤੇ ਕੱਚ ਨੂੰ ਸਿਰ ‘ਤੇ ਧਾਰਨ ਕਰ ਲਿਆ ਜਾਵੇ ਪਰ ਮੁੱਲ ਪੈਣ ਜਾਂ ਵੇਚਣ ਸਮੇਂ ਕੱਚ, ਕੱਚ ਹੀ ਰਹਿੰਦਾ ਹੈ ਤੇ ਰਤਨ, ਰਤਨ ਹੀ ਰਹਿੰਦਾ ਹੈ।
  • ਕੀ ਰਾਜ ਭਵਨ ਦੀ ਟੀਸੀ ‘ਤੇ ਬੈਠਣ ਵਾਲਾ ਕਾਂ ਗਰੁੜ ਬਣ ਸਕਦਾ ਹੈ? ਕਦੇ ਵੀ ਨਹੀਂ। ਇਹ ਟਿੱਪਣੀ ਅਜੋਕੇ ਕਈ ਨੇਤਾਵਾਂ ‘ਤੇ ਢੁਕਦੀ ਹੈ ਜਿਹੜੇ ਆਪਣੇ ਆਪ ਨੂੰ ਗਰੁੜ ਹੋਣ ਦਾ ਭਰਮ ਪਾਲੀ ਬੈਠੇ ਹਨ।

ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ

                                  
         ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਕਾਨੂੰਨ ਦਾ ਰਾਜ ਕਿਹਾ ਜਾਂਦਾ ਹੈ ਪਰ ਅਸਲੀਅਤ ਇਸਦੀ ਕੁੱਝ ਹੋਰ ਹੀ ਹੁੰਦੀ ਹੈ। ਰਾਜਸੱਤਾ ਹਮੇਸਾਂ ਆਪਣੀ ਕੁਰਸੀ ਬਚਾਉਣ ਅਤੇ ਚਲਾਉਣ ਲਈ ਕਾਨੂੰਨ ਦਾ ਰਾਗ ਅਲਾਪਦੀ ਹੈ ਪਰ ਅਸਲੀਅਤ ਵਿੱਚ ਇਹ ਸਰਕਾਰਾਂ ਦਾ ਉਹ ਗੁਪਤ ਡੰਡਾਂ ਹੈ ਜਿਹੜਾ ਹਕੂਮਤ ਵਿਰੋਧੀਆਂ ਦੇ ਸਿਰ ਵਿੱਚ ਕਦੇ ਵੀ ਮਾਰਿਆ ਜਾ ਸਕਦਾ ਹੁੰਦਾਂ ਹੈ। ਜਿਸਦੇ ਵੀ ਕਾਨੂੰਨ ਦਾ ਡੰਡਾ ਸਿਰ ਵਿੱਚ ਵੱਜਦਾ ਹੈ ਉਸਦੀ ਅਕਲ ਆਨੇ ਵਾਲੀ ਥਾਂ ਆ ਹੀ ਜਾਂਦੀ ਹੈ ਜਾਂ ਫਿਰ ਉਹ ਸਦਾ ਲਈ ਅਕਲੋਂ ਹੀਣਾਂ ਹੋ ਜਾਂਦਾ ਹੈ। ਸਰਕਾਰਾਂ ਦੇ ਗੁਲਾਮ ਆਮ ਤੌਰ ਤੇ ਹੀ ਕਾਨੂੰਨ ਦਾ ਰਾਗ ਅਲਾਪਦੇ ਰਹਿੰਦੇ ਹਨ ਪਰ ਇਸ ਕਾਨੂੰਨ ਨੂੰ ਨਿੱਤ ਦਿਨ ਆਪਣੀਆਂ ਸਹੂਲਤਾਂ ਅਨੁਸਾਰ ਬਦਲਿਆ ਜਾਂਦਾ ਹੈ। ਕਿਸੇ ਵੀ ਵਕਤ ਕਿਸੇ ਵੀ ਕਾਨੂੰਨ ਦੀ ਮੌਤ ਕਰ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਵਕਤ ਕੋਈ ਵੀ ਨਵਾਂ ਕਾਨੂੰਨ ਜਮਾਇਆ ਜਾ ਸਕਦਾ ਹੈ। ਆਮ ਲੋਕਾਂ ਦਾ ਭਰਮ ਭੁਲੇਖਾ ਬਣਾਈ ਰੱਖਣ ਲਈ ਸਰਕਾਰੀ ਤੰਤਰ ਕਦੇ ਕਦੇ ਕਿਸੇ ਇੱਕਾ ਦੁੱਕਾ ਕੇਸ ਵਿੱਚ ਕੋਈ ਸਹੀ ਫੈਸਲਾ ਜਾਂ ਲੋਕ ਲੁਭਾਊ ਫੈਸਲਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਢੋਲ ਵਜਾਏ ਜਾਂਦੇ ਹਨ ਤੇ ਆਮ ਲੋਕਾਂ ਦੇ ਮੂੰਹੋਂ ਧੰਨ ਕਾਨੂੰਨ ਧੰਨ ਕਾਨੂੰਨ ਦਾ ਜਾਪ ਕਰਵਾਇਆਂ ਜਾਂਦਾ ਹੈ। ਆਮ ਲੋਕਾਂ ਨੂੰ ਸਦਾ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਇਨਸਾਫ ਦੀ ਦੇਵੀ ਵਾਂਗ ਕਾਨੂੰਨ ਦੇ ਵੱਲ ਕਦੇ ਵੀ ਅੱਖ ਪੁੱਟਕੇ ਨਾਂ ਦੇਖਣ ਅਤੇ ਕੰਨਾਂ ਤੇ ਕਾਨੂੰਨ ਖਿਲਾਫ ਕੁੱਝ ਸੁਣਨ ਦੀ ਬਜਾਇ ਕੰਨਾਂ ਨੂੰ ਬੰਦ ਰੱਖਣ ਅਤੇ ਕਾਨੂੰਨ ਬਾਰੇ ਬੋਲਣ ਦੀ ਥਾਂ ਮੂੰਹ ਤੇ ਵੀ ਪੱਟੀ ਹੀ ਬੰਨੀ ਰੱਖਣ ਕਿਉਂਕਿ ਕਾਨੂੰਨ ਤਾਂ ਦੂਸਰਾ ਰੱਬ ਹੁੰਦਾਂ ਹੈ। ਅਸਲ ਵਿੱਚ ਅਨੰਤ ਕੁਦਰਤ ਵਾਲਾ ਰੱਬ ਤਾਂ ਕਿਧਰੇ ਪਿੱਛੇ ਰਹਿ ਜਾਂਦਾ ਹੈ ਪਰ ਦੁਨਿਆਵੀ ਰਾਜਸੱਤਾ ਵਾਲੇ ਮਨੁੱਖਾਂ ਦਾ ਕਾਨੂੰਨ ਤਾਂ ਸਭ ਤੋਂ ਵੱਡਾ ਹੀ ਹੋ ਨਿਬੜਦਾ ਹੈ। ਅਸਲ ਵਿੱਚ ਕਾਨੂੰਨ ਤਕੜਿਆਂ ਲਈ ਹੋਰ ਤਰਾਂ ਮਾੜਿਆਂ ਲਈ ਹੋਰ ਤਰਾਂ ਕੰਮ ਕਰਦਾ ਹੈ
                        ਅਦਾਲਤਾਂ ਵਿੱਚ ਚਲਦੇ ਕੁੱਝ ਵੱਡੇ ਛੋਟੇ ਕੇਸਾਂ ਦਾ ਜੇ ਜਿਕਰ ਕਰੀਏ ਤਾਂ ਕਾਨੂੰਨ ਦਾ ਕਰੂਪ ਚਿਹਰਾ ਨੰਗਾਂ ਹੋ ਹੀ ਜਾਂਦਾ ਹੈ। ਦੇਸ਼ ਦੇ ਕਿਸੇ ਵੱਡੇ ਰਾਜਨੀਤਕ , ਭਾਰੀ ਭੀੜ ਖਿੱਚਣ ਵਾਲੇ ਪਖੰਡੀ ਸਾਧ ਸੰਤ, ਨੌਜਵਾਨੀ ਨੂੰ ਲੱਚਰਤਾ ਵੱਲ ਧੱਕਣ ਵਾਲੇ ਕਿਸੇ ਹੀਰੋ ਆਦਿ ਦੇ ਉੱਪਰ ਜਦ ਕੋਈ ਕਾਨੂੰਨੀ ਸਿਕੰਜਾਂ ਲਾਇਆਂ ਜਾਂਦਾ ਹੈ ਤਦ ਇਸ ਸਿਕੰਜੇ ਵਿੱਚਲੀਆਂ ਮੋਰੀਆਂ ਪੈਸੇ ਦੇ ਨਾਲ ਏਅਰ ਕੰਡੀਸਡ ਬਣ ਜਾਂਦੀਆਂ ਹਨ ਜੋ ਪੈਸੇ ਵਾਲੇ ਬੰਦੇ ਨੂੰ ਹਸਪਤਾਲ ਦਾ ਕੋਈ ਲਗਜਰੀ ਡੀਲਕਸ ਕਮਰਾ ਦਿਵਾ ਦਿੰਦੀਆਂ ਹਨ ਜਾਂ ਜੇ ਕਿੱਧਰੇ ਕਿਸੇ ਤਕੜੇ ਨੂੰ ਮਾੜੀ ਮੋਟੀ ਸਜਾ ਹੋ ਵੀ ਜਾਵੇ ਤਦ ਉਸ ਨੂੰ ਜੇਲਾਂ ਵਿੱਚ ਵੀ ਪੰਜ ਸਿਤਾਰਾ ਸਹੂਲਤਾਂ ਮੁਹੱਈਆਂ ਕਰਵਾ ਦਿੰਦੀਆਂ ਹਨ। ਅਰਬਾਂ ਖਰਬਾਂ ਦੇ ਘੁਟਾਲੇ ਕਰਨ ਵਾਲੇ ਰਾਜਨੀਤਕ ਅਤੇ ਅਫਸਰ ਲੋਕ ਰਿਸਵਤ ਦੀ ਕਮਾਈ ਵਿੱਚੋਂ ਦਸਵੰਧ ਖਰਚ ਕੇ ਹੀ ਆਪਣਾਂ ਛੁਟਕਾਰਾ ਕਰਵਾ ਲੈਂਦੇ ਹਨ ਅਤੇ ਦਲੀਲਬਾਜ ਵਿਕਾਊ ਵਕੀਲਾਂ ਅਤੇ ਕਈ ਵਾਰ ਤਾਂ ਜੱਜਾਂ ਤੱਕ ਨੂੰ ਵੀ ਅਨੰਦ ਮਈ ਜਿੰਦਗੀ ਵਾਲਾ ਸਵਰਗ ਵੀ ਭੇਂਟ ਕਰ ਦਿੰਦੇ ਹਨ।  ਜਿਹੜੇ ਨੌਕਰੀ ਪੇਸਾ ਫੈਸਲੇ ਦੇਣ ਵਾਲਿਆਂ ਨੂੰ ਇਸ ਸੰਸਾਰ ਵਿੱਚ ਹੀ ਸਵਰਗ ਹਾਸਲ ਹੁੰਦਾਂ ਹੋਵੇ ਉਹ ਮਰਨ ਤੋਂ ਬਾਅਦ ਮਿਲਣ ਵਾਲੇ ਸਵਰਗ ਦੀ ਇੱਛਾ ਭਲਾ ਕਿਉਂ ਕਰਨਗੇ। ਅੱਜ ਤੱਕ ਕਿਸੇ ਵੀ ਫੈਸਲੇ ਦੇਣ ਵਾਲੇ ਉੱਪਰ ਗਲਤ ਸਹੀ ਫੈਸਲੇ ਦੇਣ ਦਾ ਕੋਈ ਇਲਜਾਮ ਲਾਉਣਾਂ ਵੀ ਅਦਾਲਤੀ ਮਾਣਹਾਨੀ ਬਣ ਜਾਂਦਾ ਹੈ। ਦੇਸ਼ ਦਾ ਕੋਈ ਫਿਲਮੀ ਸਟਾਰ ਸੜਕਾਂ ਤੇ ਸੌਣ ਵਾਲਿਆਂ ਨੂੰ ਦਰੜਕੇ ਅਣਗਿਣਤ ਸਾਲਾਂ ਤੱਕ ਫੈਸਲੇ ਰੋਕ ਸਕਦਾ ਹੈ ਭਲਾ ਗਰੀਬ ਬੰਦਾਂ ਉਸਦੀਆਂ ਦਲੀਲਾਂ ਦਾ ਜਵਾਬ ਲੱਖਾਂ ਕਰੋੜਾਂ ਲੈਣ ਵਾਲੇ ਵਕੀਲਾਂ ਰਾਂਹੀ ਜਵਾਬ ਕਿਵੇਂ ਦੇ ਸਕਦਾ ਹੈ ਜਿਹੜੇ ਲੋਕਾਂ ਕੋਲ ਸੌਣ ਲਈ ਫੁੱਟਪਾਥ ਹੋਣ ਉਹ ਅਦਾਲਤੀ ਦਰਵਾਜਿਆਂ ਵਿੱਚੋਂ ਲੰਘਣ ਸਮੇਂ ਵੀ ਡੌਰ ਭੌਰ ਹੋ ਜਾਂਦੇ ਹਨ ਜਦੋਂਕਿ ਹੀਰੋ ਅਤੇ ਧਾਰਮਿਕ ਰਾਜਨੀਤਕ ਨੇਤਾ ਲੋਕ ਤਾਂ ਤਾਰੀਖਾਂ ਭੁਗਤਣ ਜਾਣ ਸਮੇਂ ਵੀ ਆਪਣੇ ਨਾਲ ਬਾਊਸਰਾਂ ਦੀ ਫੌਜ ਲੈਕੇ ਜਾਂਦੇ ਹਨ। ਸੋ ਕਾਨੂੰਨ ਦੇ ਪਰਚਾਰਕ ਹੇ ਭਲੇ ਲੋਕੋ ਸਾਡੇ ਗਰੀਬ ਲੋਕਾਂ ਨੂੰ ਤੁਹਾਡੇ ਕਾਨੂੰਨਾਂ ਦੀ ਅਸਲੀਅਤ ਪੂਰੀ ਤਰਾਂ ਮਾਲੂਮ ਹੈ ਇਸ ਕਾਰਨ ਹੀ ਤਾਂ ਉਹ ਅਦਾਲਤੀ ਚੱਕਰਾਂ ਵਿੱਚ ਪੈਣ ਦੀ ਬਜਾਇ ਆਪਣਿਆਂ ਦੀਆਂ ਲਾਸਾਂ ਨੂੰ ਹੀ ਚੁੱਕਕੇ ਲੈਜਾਣ ਵਿੱਚ ਹੀ ਭਲਾਈ ਸਮਝਦੇ ਹਨ ।
                       ਦੇਸ ਦੇ ਕੁੱਝ ਪਰਮੁੱਖ ਵੱਡੇ ਕੇਸਾਂ ਜਿਵੇਂ ਬਿਹਾਰ ਦੇ ਚਾਰਾ ਘੋਟਾਲੇ ਨਾਲ ਸਬੰਧਤ ਅੱਠ ਗਵਾਹ ਟਰੱਕਾਂ ਥੱਲੇ ਦਰੜ ਦਿੱਤੇ ਗਏ ਜਿਸਨੂੰ ਰੱਬ ਦਾ ਭਾਣਾਂ ਬਣਾ ਦਿੱਤਾ ਗਿਆ। ਮੱਧ ਪਰਦੇਸ਼ ਵਿੱਚ ਵਿਆਪਮ ਘੋਟਾਲੇ ਦੇ ਅਠਤਾਲੀ ਚਸਮਦੀਦ ਮਾਰੇ ਗਏ ਜਾਂ ਖੁਦਕਸੀਆਂ ਕਰ ਗਏ ਜਾਂ ਖੁਦਕਸੀ ਕਰਨ ਲਈ ਮਜਬੂਰ ਕਰ ਦਿੱਤੇ ਗਏ ਪਰ ਰਾਜਨੀਤਕ ,ਸਰਕਾਰਾਂ , ਅਤੇ ਕਾਨੂੰਨ ਮਹਾਰਾਜ ਜੀ ਸੌਂ ਰਹੇ ਹਨ। ਆਸਾ ਰਾਮ ਵਰਗੇ ਅਖੌਤੀ ਸੰਤ ਦੇ ਰੇਪ ਕੇਸਾਂ ਦੇ ਗਵਾਹ ਅਤੇ ਚਸਮਦੀਦਾਂ ਤੇ ਹਮਲੇ ਹੋ ਰਹੇ ਹਨ ਅਤੇ ਜਿੰਹਨਾਂ ਵਿੱਚੋਂ ਤਿੰਨ ਦੀ ਹੱਤਿਆਂ ਹੋ ਗਈ ਹੈ ਪਰ ਕਾਨੂੰਨ ਦਾ ਰਾਜ ਫਿਰ ਵੀ ਮਜੇ ਨਾਲ ਚੱਲ ਰਿਹਾ ਹੈ। ਸਰਕਾਰਾਂ ਦੇ ਪਰਚਾਰ ਤੰਤਰ ਦੇ ਅੰਗ ਕਾਨੂੰਨ ਦਾ ਰਾਗ ਅਲਾਪ ਰਹੇ ਹਨ।  ਇਸ ਤਰਾਂ ਹੀ ਵੱਡੇ ਕਾਰਪੋਰੇਟ ਘਰਾਣੇ ਅਰਬਾਂ ਖਰਬਾਂ ਦਾ ਸਰਕਾਰੀ ਪੈਸਾ ਦੱਬੀ ਬੈਠੇ ਹਨ। ਕੋਈ ਵਿਜੈ ਮਾਲਿਆ ਵਰਗਾ ਅੱਯਾਸ ਅਤੇ ਐਸ ਪਰਸਤ ਕੈਲੰਡਰ ਛਾਪਣ ਲਈ ਮਾਡਲ ਜਗਤ ਦੀਆਂ ਕੁੜੀਆਂ ਦੇ ਨੰਗੇ ਫੋਟੋ ਸੂਟ ਕਰਵਾਈ ਜਾ ਰਿਹਾ ਹੈ। ਕੋਈ ਲਲਿਤ ਮੋਦੀ ਅਰਬਾਂ ਡਕਾਰਕੇ ਵਿਦੇਸਾਂ ਵਿੱਚ ਰਾਜਨੀਤਕਾਂ ਦੇ ਸਹਾਰੇ ਉਡਾਰੀਆਂ ਲਾ ਰਿਹਾ ਹੈ ਕਾਨੂੰਨ ਸੌਂ ਰਿਹਾ ਹੈ। ਇਸਦੇ ਉਲਟ ਜੇ ਕਿੱਧਰੇ ਕੋਈ ਗਰੀਬ ਪੰਜ ਚਾਰ ਹਜਾਰ ਦਾ ਕਰਜਾ ਨਹੀ ਮੋੜ ਸਕਿਆਂ ਤਦ ਦੇਸ ਦਾ ਪੁਲੀਸ ਤੰਤਰ ਅਤੇ ਅਫਸਰੀ ਹੁਕਮ ਕਾਨੂੰਨ ਦਾ ਡੰਡਾਂ ਚੁੱਕੀ ਗਰੀਬਾਂ ਦੇ ਹੱਥਕੜੀਆਂ  ਲਾਉਣ ਤੁਰ ਪੈਂਦੇ ਹਨ। ਸਮਾਜ ਦੀ ਸਰਮ ਮੰਨਣ ਵਾਲੇ ਗਰੀਬ ਲੋਕ ਇਸ ਜਲਾਲਤ ਤੋਂ ਬਚਣ ਲਈ ਖੁਦਕਸੀ ਕਰ ਜਾਂਦੇ ਹਨ ਪਰ ਦੇਸ ਦੇ ਅਮੀਰ ਲੋਕ ਅਰਬਾਂ ਡਕਾਰ ਕੇ ਵੀ ਬੇ ਸਰਮ ਹਾਸੇ ਹੱਸਦੇ ਹੋਏ ਆਮ ਲੋਕਾਂ ਨੂੰ ਕਾਨੂੰਨ ਪਰਸਤ ਹੋਣ ਦੇ ਦਮ ਭਰਦੇ ਸੁਣਾਈ ਦਿੰਦੇ ਹਨ। ਕੋਈ ਲਾਲੂ, ਵਿਜੈ ਮਾਲਿਆ, ਲਲਿਤ ਮੋਦੀ, ਜਦ ਕਹਿੰਦਾਂ ਹੈ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਪੂਰਾ ਭਰੋਸ਼ਾ ਹੈ ਜੋ ਨਿਆਂ ਕਰੇਗਾ ਤਦ ਕਾਨੂੰਨ ਦੀ ਦੇਵੀ ਵੀ ਮੂੰਹ ਬੰਦ ਅੱਖਾਂ ਤੇ ਪੱਟੀ ਕੰਨਾਂ ਤੇ ਹੱਥ ਧਰਨ ਲਈ ਮਜਬੂਰ ਹੋ ਹੀ ਜਾਂਦੀ ਹੈ। ਦੇਸ਼ ਦੇ ਕਾਨੂੰਨ ਦੇ ਹਮਾਇਤੀਉ ਤੁਹਾਡੀ ਸੇਵਾਂ ਵੀ ਧੰਨ ਹੈ ਜਿਹੜੇ ਕਦੇ ਵੀ ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਤੋਂ ਪਾਸਾ ਨਹੀਂ ਵੱਟਦੇ ਕਿਉਂਕਿ ਤੁਹਾਡੇ ਲਈ ਸਰਕਾਰੀ ਅਤੇ ਪਰਾਈਵੇਟ ਸਨਮਾਨ ਅਮੀਰਾਂ ਅਤੇ ਸਰਕਾਰਾਂ ਵੱਲੋਂ ਜੋ ਤੁਹਾਡੇ ਲਈ ਹਾਜਰ ਹਨ । ਅਮੀਰ ਲੋਕਾਂ ਲਈ ਕਾਨੂੰਨ ਰਾਖਾ ਹੈ ਪਰ ਗਰੀਬ ਲੋਕਾਂ ਨੂੰ ਤਾਂ ਕਾਨੂੰਨ ਮਹਾਰਾਜ ਸਬਕ ਸਿਖਾ ਦਿੰਦਾਂ ਹੈ ਕਿਉਂਕਿ ਜਦ ਵੀ ਕੋਈ ਗਰੀਬ ਕਾਨੂੰਨ ਦਾ ਉਟ ਆਸਰਾ ਲੈਂਦਾ ਹੈ ਤਦ ਉਹ ਨਾਂ ਘਰ ਦਾ ਰਹਿੰਦਾਂ ਹੈ ਅਤੇ ਨਾਂ ਹੀ ਘਾਟ ਦਾ।  ਜਦ ਤੱਕ ਦੇਸ਼ ਦਾ ਆਮ ਮਨੁੱਖ ਆਪਣੀ ਔਕਾਤ ਨੂੰ ਯਾਦ ਨਹੀ ਕਰੇਗਾ ਤਦ ਤੱਕ ਜਲੀਲ ਹੋਣਾਂ ਉਸਦੇ ਕਰਮਾਂ ਦੀ ਹੋਣੀ ਬਣਿਆਂ ਹੀ ਰਹੇਗਾ । ਆਮ ਆਦਮੀ ਲਈ ਤਾਂ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ ਦੀ ਹੀ ਆਸ ਤੇ ਜਿਉਂ ਲੈਣਾਂ ਬਿਹਤਰ ਹੈ ਮੇਰੇ ਦੇਸ਼ ਦੇ ਗਰੀਬ ਲੋਕਾਂ ਦੀ ਇਹੋ ਹੋਣੀ ਹੈ ਜੋ ਬੀਤੇ ਵਕਤਾਂ ਵਿੱਚ ਵੀ ਇਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਰਹਿਣੀ ਹੈ।
 ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ             

Monday, 22 June 2015

ਸੰਪਾਦਕਾਂ ਦੇ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ


                                        
                                                     ਦੁਨੀਆਂ ਦੇ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦਾ ਇੱਕ ਧਰਮ ਹੁੰਦਾ ਹੈ। ਕੀਤੇ ਜਾਣ ਵਾਲੇ ਹਰ ਕੰਮ ਦਾ ਜੇ ਧਰਮ ਨਾਂ ਨਿਭਾਇਆ ਜਾਵੇ ਤਦ ਹਰ ਕੰਮ ਹੀ ਗਲਤ ਹੋ ਜਾਂਦਾ ਹੈ। ਸੰਪਾਦਕੀ ਦੁਨੀਆਂ ਦੇ ਮਹਾਨ ਜੁੰਮੇਵਾਰੀ ਵਾਲਾ ਕੰਮ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਦ ਵੀ ਡੂੰਘੀ ਨੀਝ ਨਾਲ ਨਿਗਾਹ ਮਾਰਦੇ ਹਾਂ ਤਾਂ ਬਹੁਤ ਘੱਟ ਸੰਪਾਦਕ ਨਜਰੀਂ ਪੈਂਦੇ ਹਨ ਜਿੰਨਾਂ ਸੰਪਾਦਕੀ ਦਾ ਧਰਮ ਨਿਭਾਇਆ ਹੈ। ਹਰ ਸੰਪਾਦਕ ਆਪੋ ਆਪਣੇ ਹਿੱਤਾਂ ਅਨੁਸਾਰ ਨੀਤੀ ਉਪਰ ਚਲਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋ ਇਹੋ ਜਿਹੇ ਸੰਪਾਦਕ ਹੋਏ ਹਨ ਜਿੰਨਾਂ ਸੰਪਾਦਕੀ ਨੀਤੀ ਦਾ ਇਹੋ  ਜਿਹਾ ਮੀਲ ਪੱਥਰ ਗੱਡਿਆ ਹੈ ਜੋ ਸਦਾ ਦੁਨੀਆਂ ਲਈ ਅਤੇ ਸੰਪਾਦਕਾਂ ਲਈ ਚਾਨਣ ਮੁਨਾਰਾ ਰਹੇਗਾ। ਜਦ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਸਾਹਿਬ ਤਿਆਰ ਕੀਤਾ ਤਦ ਉਹਨਾਂ ਨੇ ਸੰਪਾਦਕੀ ਦਾ ਉਹ ਵਧੀਆ ਆਦਰਸ ਪੇਸ ਕੀਤਾ ਜੋ ਅੱਜ ਵੀ ਮਿਸਾਲ ਹੈ। ਜਦ ਉਸ ਸਮੇਂ ਦੇ ਲਿਖਾਰੀਆਂ ਅਤੇ ਰਾਜਸੱਤਾ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਗੱਦੀ ਨਸੀਨ ਗੁਰੂ ਅਰਜਨ ਦੇਵ ਜੀ ਇੱਕ ਗਰੰਥ ਤਿਆਰ ਕਰ ਰਹੇ ਹਨ ਤਦ ਉਹਨਾਂ ਨੇ ਆਪੋ ਆਪਣੀਆਂ ਪਸੰਦੀਦਾ ਲਿਖਤਾਂ ਸਾਮਲ ਕਰਵਾਉਣੀਆਂ ਚਾਹੀਆਂ। ਉਸ ਸਮੇਂ ਦੇ ਮਸਹੂਰ ਤਿੰਨ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਸਾਮਲ ਕਰਵਾਉਣ ਲਈ ਗੁਰੂ ਜੀ ਕੋਲ ਪਹੁੰਚੇ ਤਦ ਗੁਰੂ ਜੀ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਇਹ ਰਚਨਾਵਾਂ ਗੁਰਬਾਣੀ ਦੇ ਬਰਾਬਰ ਦੀਆਂ ਨਹੀਂ ਸਨ।  ਗੁਰੂ ਜੀ ਜੋ ਗਰੰਥ ਤਿਆਰ ਕਰ ਰਹੇ ਸਨ ਉਹ ਅਧਿਆਤਮਵਾਦ ਦੀ ਸਿਖਰਲੀ ਸਚਾਈ ਨੂੰ ਵਰਣਨ ਕਰਨ ਵਾਲਾ ਸੀ ਪਰ ਪੀਲੂ ,ਕਾਨਾ ਆਦਿ ਤਿੰਨ ਲਿਖਾਰੀਆਂ  ਦੀਆਂ ਲਿਖਤਾਂ ਸਿਰਫ ਦੁਨਿਆਵੀ ਸੱਚ ਦੀ ਗੱਲ ਕਰਦੀਆਂ ਸਨ। ਇੱਕ ਲੇਖਕ ਨੇ ਤਾਂ ਇਸਤਰੀ ਜਾਤੀ ਦਾ ਵਰਨਣ ਕਰਨ ਵਾਸਤੇ ਬਹੁਤ ਛੋਟੀ ਸੋਚ ਦਾ ਵਿਖਾਵਾ ਕੀਤਾ ਹੋਇਆ ਸੀ ਕਿਉਂਕਿ ਕੁੱਝ ਇਸਤਰੀਆਂ ਜਾਂ ਬੰਦਿਆ ਦੇ ਕਸੂਰ ਵਾਰ ਹੋ ਜਾਣ ਨਾਲ ਜਾਂ ਗਲਤੀਆਂ ਨਾਲ ਸਮੁੱਚੀ ਜਾਤ ਕਦੀ ਵੀ ਮਾੜੀ ਨਹੀਂ ਹੋ ਜਾਂਦੀ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਪਹਿਲੇ ਚਾਰਾਂ ਗੁਰੂਆਂ ਦੀ ਵੀ ਸਾਰੀ ਬਾਣੀ ਸਾਮਲ ਨਹੀਂ ਕੀਤੀ ਗਈ। ਗੁਰੂ ਅਰਜਨ ਦੇਵ ਜੀ ਹੀ ਜਾਣਦੇ ਸਨ ਆਪਣੇ ਮਕਸਦ ਨੂੰ ਜਿਸ ਲਈ ਉਹਨਾਂ ਨੇ ਆਪਣੀ ਸੰਪਾਦਕੀ ਨੀਤੀ ਨੂੰ ਡੋਲਣ ਨਹੀਂ ਦਿੱਤਾ। ਅੱਜ ਜਦ ਵੀ ਦੁਨੀਆਂ ਦਾ ਕੋਈ ਮਹਾਨ ਮਨੁੱਖ ਗੁਰੂ ਗਰੰਥ ਨੂੰ ਪੜਦਾ ਹੈ ਤਦ ਜਿੱਥੇ ਗਿਆਨ ਹਾਸਲ ਕਰਦਾ ਹੈ ਉੱਥੇ ਗੁਰੂ ਜੀ ਦੀ ਸੰਪਾਦਕੀ ਨੀਤੀ ਦੀ ਪਰਸੰਸਾਂ ਕਰੇ ਬਿਨਾਂ ਨਹੀਂ ਰਹਿ ਸਕਦਾ।
                      ਦੂਸਰੀ ਮਿਸਾਲ ਗੁਰੂ ਗੋਬਿੰਦ ਸਿੰਘ ਨੇ ਕਾਇਮ ਕੀਤੀ ਜਦ ਉਹਨਾਂ ਨੇ ਗਰੰਥ ਸਾਹਿਬ ਨੂੰ ਗੁਰੂ ਬਣਾਉਣ ਦੀ ਸੋਚੀ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ  ਬਾਣੀ ਨੂੰ ਸਾਮਲ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸਾਰੇ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਬਾਣੀ ਨੂੰ ਗਰੰਥ ਸਾਹਿਬ ਵਿੱਚ ਸਾਮਲ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਸਾਮਲ ਨਹੀਂ ਕੀਤਾ। ਆਪਣੀ ਬਾਣੀ ਸਾਮਲ ਨਾਂ ਕਰਨ ਦਾ ਭਾਵੇਂ ਗੁਰੂ ਜੀ ਦਾ ਕੋਈ ਵੀ ਕਾਰਨ ਹੋਵੇ ਜਿਸ ਬਾਰੇ ਲਿਖਣਾਂ ਗੁਨਾਹ ਹੋਵੇਗਾ ਪਰ ਸੰਪਾਦਕੀ ਨੀਤੀ ਦਾ ਇਹ ਉੱਚਤਮ ਉਦਾਹਰਣ ਹੈ। ਕੋਈ ਏਡਾ ਮਹਾਨ ਗਰੰਥ ਤਿਆਰ ਕੀਤਾ ਗਿਆ ਹੋਵੇ ਅਤੇ ਉਸਨੂੰ ਰਹਿੰਦੀ ਦੁਨੀਆਂ ਤੱਕ ਲਈ ਗੁਰੂ ਦੇ ਤੌਰ ਤੇ ਸਥਾਪਨ ਕਰਨਾਂ ਹੋਵੇ ਅਤੇ ਆਪਣੀ ਬਾਣੀ ਨਾਂ ਸਾਮਲ ਕੀਤੀ ਹੋਵੇ ਸਾਇਦ ਹੀ ਦੁਨੀਆਂ ਉੱਪਰ ਕੋਈ ਉਦਾਹਰਣ ਮਿਲੇ। ਅੱਜ ਜਦ ਵੀ ਅਸੀਂ ਗੁਰੂ ਗਰੰਥ ਦੀ ਬਾਣੀ ਪੜਦੇ ਹਾਂ ਤਦ ਉਸ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਣ ਨਹੀ ਦੇ ਸਕਦੇ ਜੋ ਅਧਿਆਤਮਵਾਦ ਅਤੇ ਸਮਾਜ  ਨੂੰ ਸਹੀ ਸੇਧ ਨਾਂ ਦਿੰਦੀ ਹੋਵੇ। ਸਮੇਂ ਅਤੇ ਹਾਲਤਾਂ ਦੇ ਬਦਲ ਜਾਣ ਕਾਰਨ ਬਹੁਤ ਸਾਰੇ ਵਿਚਾਰਾਂ ਸਲੋਕਾਂ ਨਾਲ ਵਰਤਮਾਨ ਲੋਕ ਅਸਹਿਮਤ ਹੋ ਸਕਦੇ ਹਨ ਪਰ ਗੁਰੂ ਗਰੰਥ ਸਾਹਿਬ ਦੀ ਮੂਲ ਭਾਵਨਾਂ ਸਮਾਜ ਅਤੇ ਮਨੁੱਖ ਉੱਚਤਮ ਗਿਆਨ ਦਾ ਰਾਹ ਦਿਖਾਉਂਦੀ ਹੋਈ ਉਸਦਾ ਭਲਾ ਲੋੜਦੀ ਹੈ।
     ਅੱਜ ਦੇ ਸਮੇਂ ਵਿੱਚ ਦੁਨੀਆਂ ਉੱਪਰ ਪਰਚਾਰ ਮੀਡੀਏ ਦਾ ਕਬਜਾ ਹੋ ਚੁੱਕਿਆ ਹੈ । ਅੱਜ ਦਾ ਮਨੁੱਖ ਗਿਆਨ ਹਾਸਲ ਕਰਨ ਲਈ ਤਿਆਗੀ ਵਿਦਵਾਨ ਗਿਆਨ ਵਾਨ ਲੋਕਾਂ ਕੋਲ ਨਹੀਂ ਜਾਂਦਾ ਸਗੋਂ ਤਨਖਾਹਦਾਰ ਲੋਕਾਂ ਦਾ ਗੁਲਾਮ ਹੋਣ ਨੂੰ ਪਹਿਲ ਦਿੰਦਾਂ ਹੈ ਜੋ ਅੱਗੇ ਵਰਤਮਾਨ ਸਿਸਟਮ ਦੇ ਗੁਲਾਮ ਹਨ । ਗੁਲਾਮ ਗੁਲਾਮਾਂ ਨੂੰ ਹੋਰ ਵੱਡੇ ਗੁਲਾਮ ਹੋਣ ਦੀ ਸਿੱਖਿਆ ਦਿੰਦੇ ਹਨ। ਪਰਚਾਰ ਮੀਡੀਏ ਦੇ ਵੱਡੇ ਥੰਭ ਅਖਬਾਰ, ਕਿਤਾਬਾਂ, ਅਤੇ ਇਲੈਕਟਰੋਨਿਕ ਸਾਧਨ ਬਣ ਗਏ ਹਨ ਜਿੰਹਨਾਂ ਉੱਪਰ ਅਨੇਕਾਂ ਕਿਸਮਾਂ ਦੇ ਸੰਪਾਦਕ ਬਿਠਾਏ ਹੋਏ ਹਨ। ਵਰਤਮਾਨ ਵਪਾਰਕ ਯੁੱਗ ਦੇ ਸੰਪਾਦਕ ਤਨਖਾਾਹਾਂ ਲਈ ਆਪਣੀਆਂ ਜਮੀਰਾਂ ਵੇਚਕੇ ਹੋਰ ਵੱਡੇ ਗੁਨਾਹ ਕਰਨ ਲੱਗ ਜਾਂਦੇ ਹਨ। ਵਰਤਮਾਨ ਵੱਡੇ ਪੰਜਾਬੀ ਅਖਬਾਰਾਂ ਨੇ ਆਪਣੇ ਸੰਪਾਦਕਾਂ ਰਾਂਹੀ ਲੋਕਾਂ ਨੂੰ ਲੁੱਟਣ ਅਤੇ ਲੁਟਾਉਣ ਲਈ ਵਿਸੇਸ ਧੜਿਆਂ, ਧਰਮਾਂ, ਰਿਸਤੇਦਾਰਾਂ, ਚਮਚੇ ਅਤੇ ਗੁਲਾਮ ਲੇਖਕਾਂ ਦੀ ਝੰਡੇ ਉੱਚੇ ਕਰਨ ਲਈ ਜਮੀਰਾਂ ਦੀ ਮੌਤ ਕੀਤੀ ਹੋਈ ਹੈ। ਇਹੋ ਜਿਹੇ ਸੰਪਾਦਕ ਨਾਂ ਆਪਣੀ ਜਮੀਰ ਮੂਹਰੇ ਜਿਉਂਦੇ ਹਨ ਅਤੇ ਨਾਂ ਹੀ ਇਤਿਹਾਸ ਵਿੱਚ ਇਹਨਾਂ ਦਾ ਕੋਈ ਨਾਂ ਹੋਵੇਗਾ। ਦੂਸਰੇ ਪਾਸੇ ਹਜਾਰਾਂ ਸਾਲ ਪਹਿਲਾਂ ਲਿਖੀ ਹੋਈ, ਗੀਤਾ, ਕੁਰਾਨ, ਬਾਈਬਲ ਨੇ ਆਪਣੇ ਸਮੇਂ ਦਾ ਉਸ ਸਮੇਂ ਅਨੁਸਾਰ ਸੱਚ ਬੋਲਿਆ ਹੈ। ਗੁਰੂ ਗਰੰਥ ਦਾ ਸੱਚ ਬਹੁਤ ਆਧੁਨਿਕ ਹੈ ਅਤੇ ਇਸ ਤਰਾਂ ਦੇ ਸਾਰੇ ਸੱਚੇ ਗਰੰਥ ਅਤੇ ਕਿਤਾਬਾਂ ਦੇ ਸੰਪਾਦਕ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ। ਪਰ ਵਰਤਮਾਨ ਸਮੇਂ ਦੇ ਸਵਾਰਥ ਸੰਪਾਦਕ ਸਿਵਿਆ ਦੀ ਸਵਾਹ ਵਿੱਚ ਆਪਣੇ ਮਰੇ ਹੋਏ ਵਿਚਾਰਾਂ ਅਤੇ ਝੂਠ ਨਾਲ ਦਫਨ ਜਾਂ ਸਵਾਹ ਹੋ ਜਾਣਗੇ।  ਸੰਪਾਦਕੀ ਦਾ ਸੱਚਾ ਧਰਮ ਨਿਭਾਉਣ ਵਾਲੇ ਛੋਟੇ ਘੇਰੇ ਦੇ ਸੰਪਾਦਕ ਜੋ ਲੋਕ ਪੱਖੀ ਸਮਾਜ ਪੱਖੀ ਲਿਖਤਾਂ ਦੀ ਪੁਸਤ ਪਨਾਹੀ ਕਰਦੇ ਹਨ ਲੰਬਾਂ ਸਮਾਂ ਯਾਦ ਕੀਤੇ ਜਾਂਦੇ ਹਨ। ਇੱਕ ਆਮ ਸੱਥ ਵਿੱਚ ਸੱਚੀ ਗੱਲ ਕਹਿਣ ਵਾਲਾ ਸੰਪਾਦਕ ਵਰਗਾ ਕੋਈ ਪਾਟੇ ਕੱਪੜਿਆਂ ਵਾਲਾ ਵੀ ਲੰਬਾ ਸਮਾਂ ਲੋਕਾਂ ਦੀ ਜਬਾਨ ਤੇ ਰਹਿ ਜਾਦਾਂ ਹੈ। ਰਾਜਸੱਤਾ ਅਤੇ ਲੁਟੇਰੀ ਜਮਾਤ ਦੇ ਦਲਾਲ ਜਦ ਅਸੀਂ ਅੱਜ ਦੇ ਬਹੁਤੇ ਸੰਪਾਦਕਾਂ ਦੀ ਮਹਾਨਤਾ ਬਾਰੇ ਜਦ ਸੁਣਦੇ ਹਾਂ ਅਤੇ ਜਦ ਉਹਨਾਂ ਦੀ ਪੜਚੋਲ ਕਰਦੇ ਹਾਂ ਤਦ ਪਤਾ ਲੱਗਦਾ ਹੈ ਕਿ ਕੋਈ ਵਿਰਲਾ ਸੰਪਾਦਕ ਹੀ ਹੈ ਜਿਸਨੇ ਲਿਖਤਾਂ ਨੂੰ ਪਹਿਲ ਦਿੱਤੀ ਹੋਵੇ। ਅੱਜ ਕੱਲ ਦੇ ਬਹੁਤੇ ਸੰਪਾਦਕ ਲਿਖਤਾਂ ਦੀ ਥਾਂ ਲੇਖਕ ਨੂੰ ਛਾਪਦੇ ਹਨ। ਜਿਸ ਲੇਖਕ ਦਾ ਨਾਂ ਹੋਵੇ ਉਸਦੀ ਬੇਕਾਰ ਲਿਖਤ ਵੀ ਛਾਪ ਦਿੱਤੀ ਜਾਂਦੀ ਹੈ ਪਰ ਜੇ ਲੇਖਕ ਨਵਾਂ ਹੋਵੇ ਜਾਂ ਪਛਾਣ ਰਹਿਤ ਹੋਵੇ ਉਸਦੀ ਲਿਖਤ ਵਧੀਆ ਵੀ ਹੋਵੇ ਨੂੰ ਥਾਂ ਨਾਂ ਦੇਕੇ ਸੰਪਾਦਕੀ ਧਰਮ ਦੀ ਉਲੰਘਣਾਂ ਕਰਦੇ ਹਨ। ਪੰਜਾਬ ਨੂੰ ਅਧਾਰ ਬਣਾਕਿ ਹੀ ਜੇ ਵਿਸਲੇਸਣ ਕਰੀਏ ਤਦ ਇਹੋ ਜਿਹੇ ਸੰਪਾਦਕ ਵੀ ਮਿਲ ਜਾਂਦੇ ਹਨ ਜੋ ਇੱਕ ਦੋ ਲਿਖਤ ਛਾਪਣ ਤੋਂ ਬਾਅਦ ਲੇਖਕ ਤੋਂ ਹੀ ਪਾਰਟੀ ਜਾਂ ਪੈਸੇ ਤੱਕ ਦੀ ਵੀ ਆਸ ਕਰਦੇ ਹਨ। ਕਈ ਵਾਰ ਨਵੇਂ ਲੇਖਕ ਦੀ ਲਿਖਤਾਂ ਵਧੀਆ ਹੁੰਦੀਆਂ ਹਨ ਅਤੇ ਪਾਠਕ ਵੀ ਮੰਗ ਕਰਦੇ ਹਨ ਪਰ ਸੰਪਾਦਕ ਸਾਹਿਬ ਬਲੈਕ ਮੇਲਿੰਗ ਤੋਂ ਬਾਜ ਨਹੀਂ ਆਉਦੇ । ਕੁੱਝ ਵੱਡੇ ਅਖਬਾਰਾਂ ਦੇ ਸੰਪਾਦਕ ਜੋ ਆਮ ਤੌਰ ਤੇ ਸਾਝੀਂ ਮਾਲਕੀ ਵਾਲੇ ਟਰੱਸਟਾਂ ਦੁਆਰਾ ਚਲਾਏ ਜਾਂਦੇ ਹਨ  ਅਖਬਾਰ ਵਿੱਚ ਆਪਣੇ ਵਿਸੇਸ ਮਿੱਤਰ ਘੇਰੇ ਵਾਲੇ ਲੇਖਕਾਂ ਨੂੰ ਛਾਪਣਾਂ ਹੀ ਸੰਪਾਦਕੀ ਧਰਮ ਸਮਝ ਦੇ ਹਨ। ਇਹੋ ਜਿਹੀਆਂ ਨੀਤੀਆਂ ਨੇ ਪੰਜਾਬੀ ਅਖਬਾਰਾਂ ਨੂੰ ਪਿੱਛੇ ਧੱਕ ਰੱਖਿਆ ਹੈ। ਜਿਸ ਦਿਨ ਪੰਜਾਬੀ ਅਖਬਾਰ ਲੇਖਕ  ਦੀ ਥਾਂ  ਵਧੀਆ ਲਿਖਤਾਂ ਨੂੰ ਪਹਿਲ ਦੇਣ ਲੱਗ ਪਏ ਪੰਜਾਬੀ ਅਖਬਾਰਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਅੱਜ ਦੇ ਹਰ ਸੰਪਾਦਕ ਲਈ ਗੁਰੂਆਂ ਦੀ ਨੀਤੀ ਚਾਨਣ ਮੁਨਾਰਾ ਹੈ,। ਜਦ ਵੀ ਕੋਈ ਗੁਰੂਆਂ ਦੀ ਨੀਤੀ ਵਾਲੀ ਸੰਪਾਦਕੀ ਕਰੇਗਾ ਕਦੀ ਵੀ ਅਸਫਲ ਨਹੀਂ ਹੋ ਸਕਦਾ। ਸੰਪਾਦਕ ਦੀ ਪਦਵੀ ਬਹੁਤ ਉੱਚੀ ਅਤੇ ਜੁੰਮੇਵਾਰੀ ਵਾਲੀ ਹੁੰਦੀ ਹੈ ਜੋ ਸੰਪਾਦਕ ਇਸ ਗੱਲ ਨੂੰ ਸਮਝ ਜਾਂਦਾ ਹੈ ਉਹ ਹੀ ਅਸਲ ਸੰਪਾਦਕ ਕਹਾਉਣ ਦਾ ਹੱਕਦਾਰ ਹੈ ਨਹੀਂ ਤਾਂ ਗੁਲਾਮਾਂ ਦੀ ਮੰਡੀ ਦੇ ਵਿੱਚ ਮਰੀਆਂ ਜਮੀਰਾਂ ਦੀ ਕੋਈ ਕਮੀ ਨਹੀਂ ਹੈ।    
               ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ             

Friday, 3 April 2015

ਲੋਕਤੰਤਰ ਵਿੱਚ ਰਾਜਨੀਤਕ ਲੋਕਾਂ ਨੂੰ ਨੰਗਾਂ ਕਰਦੇ ਆਮ ਲੋਕ

                ਕਹਿਣ ਨੂੰ ਤਾਂ ਭਾਵੇਂ ਅਸੀਂ ਨਿੱਤ ਦਿਨ ਨੇਤਾਵਾਂ ਦੇ ਦਾਅਵੇ ,ਵਾਅਦੇ ਅਤੇ ਝੂਠ ਦਾ ਮੀਂਹ ਪੈਂਦਾ ਦੇਖਦੇ ਹਾਂ ਪਰ ਆਮ ਲੋਕਾਂ ਦੀ ਗੁਪਤ ਚਪੇੜ ਦਾ ਸਾਨੂੰ ਕਦੀ ਅਹਿਸਾਸ ਨਹੀਂ ਹੁੰਦਾਂ ਜੋ ਉਹ ਨੇਤਾਵਾਂ ਦੇ ਮੂੰਹ ਤੇ ਮਾਰਦੇ ਹਨ। ਝੂਠ ਦੇ ਕੱਪੜਿਆਂ ਵਿੱਚ ਲੁਕੇ ਰਾਜਨੀਤਕਾਂ ਨੂੰ ਲੋਕਾਂ ਦਾ ਸਭ ਦੇ ਸਾਹਮਣੇ ਨੰਗਾਂ ਕਰ ਦੇਣ ਦਾ ਆਪਣਾਂ ਹੀ ਤਰੀਕਾ ਹੈ ਜਿਸਦਾ ਪਤਾ ਉਸ ਵਕਤ ਹੀ ਲੱਗਦਾ ਹੈ ਜਦ ਰਾਜਨੀਤਕ ਬੇਸ਼ਰਮੀ ਦੇ ਕੱਪੜਿਆਂ ਵਿੱਚ ਲੁਕਣ ਦਾ ਯਤਨ ਕਰਦੇ ਹਨ। ਆਮ ਲੋਕਾਂ ਨੂੰ ਨੇਤਾਵਾਂ ਦੇ ਸਬਜਬਾਗ ਦੇਖਦਿਆਂ ਨੂੰ ਲੱਖਾਂ ਸਾਲ ਲੰਘ ਗਏ ਹਨ ਜਿਸ ਵਿੱਚ ਆਮ ਲੋਕ ਹਮੇਸਾਂ ਜਿੱਤੇ ਹਨ ਅਤੇ ਰਾਜਨੀਤਕ ਲੋਕ ਹਾਰੇ ਹਨ। ਆਮ ਲੋਕ ਅੱਜ ਤੱਕ ਕਦੀ ਵੀ ਨੇਤਾਵਾਂ ਮੂਹਰੇ ਝੂਠੇ ਨਹੀਂ ਪਏ ਪਰ ਨੇਤਾ ਲੋਕ ਸਦਾ ਤੋਂ ਹੀ ਝੂਠੇ ਸਿੱਧ ਹੁੰਦੇ ਆਏ ਹਨ। ਜਦੋਂ ਵੀ ਰਾਜਨੀਤਕ ਲੋਕ ਆਮ ਲੋਕਾਂ ਸਾਹਮਣੇ ਝੂਠ ਦਾ ਕੋਈ ਨਵਾਂ ਸਬਜਬਾਗ ਦਿਖਾਉਣ ਦਾ ਡਰਾਮਾ ਕਰਦੇ ਹਨ ਅਤੇ ਇਸ ਤਰਾਂ ਦੀ ਝੂਠ ਦੀ ਖੇਤੀ ਕਰਦਿਆਂ ਨੂੰ ਵਿਸਵਾਸ ਨਹੀਂ ਹੁੰਦਾਂ ਕਿ ਉਹ ਕਦੇ ਕੁਰਸੀਆਂ ਤੱਕ ਵੀ ਪਹੁੰਚ ਸਕਦੇ ਹਨ। ਇਸ ਭੁਲੇਖੇ ਵਿੱਚ ਹੀ ਇਸ ਤਰਾਂ ਦੇ ਛੋਟੀਆਂ ਅਕਲਾਂ ਵਾਲੇ ਨੇਤਾ ਝੂਠ ਬੋਲਣ ਦੀ ਮਾਤਰਾ ਕਈ ਗੁਣਾਂ ਵਧਾ ਲੈਂਦੇ ਹਨ। ਜਿਉਂ ਜਿਉਂ ਆਮ ਲੋਕ ਇਹਨਾਂ ਦੀ ਅਸਲੀਅਤ ਪਰਖਣ ਲਈ ਇਹਨਾਂ ਨੂੰ ਹੁੰਗਾਰਾ ਦੇਣਾਂ ਸੁਰੂ ਕਰ ਦਿੰਦਾਂ ਹੈ ਤਦ ਹੀ ਇਹਨਾਂ ਬੇਅਕਲਾਂ ਨੂੰ ਕੁਰਸੀ ਹੋਰ ਨੇੜੇ ਦਿਖਾਈ ਦੇਣ ਲੱਗ ਜਾਂਦੀ ਹੈ। ਇਸ ਦੌੜ ਨੂੰ ਜਿੱਤਣ ਲਈ ਹੀ ਇਹ ਲੋਕ ਹੋਰ ਤੇਜ ਦੌੜਦੇ ਹੋਏ ਬਹੁਤ ਸਾਰੇ ਠੱਗ ਕਾਰਪੋਰੇਟ ਲੋਕਾਂ ਨਾਲ ਵੀ ਸੌਦੇਬਾਜੀਆਂ ਕਰਨਾਂ ਸੁਰੂ ਕਰ ਲੈਂਦੇ ਹਨ। ਠੱਗ ਵਪਾਰੀ ਲੋਕ ਚੰਗੀ ਤਰਾਂ ਜਾਣਦੇ ਹੁੰਦੇ ਹਨ ਕਿ ਆਮ ਲੋਕਾਂ ਦੀ ਹਨੇਰੀ ਕਿਸ ਨੂੰ ਪਰਖਣ ਲਈ ਰਾਜਸੱਤਾ ਦੀ ਕੁਰਸੀ ਦੇਣ  ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਦੇ ਵਿੱਚ ਸਾਮਲ ਅਖੌਤੀ ਧਾਰਮਿਕ ਪਖੰਡੀ ਅਤੇ ਵਪਾਰੀ ਲੋਕ ਹੁੰਦੇ ਹਨ।  ਇਹ ਦੋਨੋਂ ਵਰਗ ਜੋ ਵੱਡੇ ਵੱਡੇ ਵਪਾਰਾਂ ਵਿੱਚ ਸਾਮਲ ਹੁੰਦੇ ਹਨ । ਇਹ  ਹਮੇਸਾਂ ਸੌਦੇਬਾਜ ਮੁਨਾਫਾ ਕਮਾਊ ਲੋਕ ਹੀ ਹੁੰਦੇ ਹਨ। ਉਦਯੋਗਿਕ ਘਰਾਣਿਆਂ ਵਾਲੇ ,ਪੈਸਿਆਂ ਦੇ ਪਹਾੜ ਖੜਾ ਕਰਨ ਵਾਲੇ ਧਾਰਮਿਕ ਅਤੇ ਇਸ ਤਰਾਂ ਦੇ ਹੋਰ ਕਈ ਖੇਤਰਾਂ ਦੇ ਬੇਸਬਰੇ ਲੋਕਾਂ ਲਈ ਆਗੂ ਲੋਕ ਖਰੀਦਣੇ ਜਰੂਰੀ ਹੁੰਦੇ ਹਨ।
                          ਸਮਾਜ ਦੇ ਆਗੂ ਲੋਕਾਂ ਨੂੰ ਪਰਸਿੱਧੀ ਦੀ ਚੋਟੀ ਤੇ ਬੈਠਿਆ ਨੂੰ ਜੇ ਕੋਈ ਦੇਖਣ ਵਾਲਾ ਨਾਂ ਹੋਵੇ ਤਦ ਇਹਨਾਂ ਨੂੰ ਲੁੱਟ ਦੀ ਖੇਡ ਖੇਡਣ ਦਾ ਮਜਾ ਹੀ ਨਹੀਂ ਹੁੰਦਾਂ , ਸੋ ਟੀਸੀ ਤੇ ਬੈਠ ਕੇ ਲੋਕਾਂ ਤੋਂ ਉੱਚੇ ਦਿਖਾਈ ਦੇਣ ਦੀ ਲਾਲਸਾ ਵਿੱਚ ਇੰਹਨਾਂ ਲਈ ਆਮ ਲੋਕ ਵੀ ਧਰਤੀ ਤੇ ਬੈਠੇ ਹੋਣੇ ਜਰੂਰੀ ਹੁੰਦੇ ਹਨ। ਇਸ ਖੇਡ ਦਾ ਇਹ ਹੀ ਲੁਕਵਾਂ ਪਹਿਲੂ ਹੁੰਦਾਂ ਹੈ ਜਿਸਦੀ ਗੁਲਾਮੀ ਵਿੱਚ ਫਸੇ ਮਸਹੂਰ ਲੋਕ ਆਮ ਲੋਕਾਂ ਨੂੰ ਗੁਲਾਮੀ ਵਿੱਚ ਫਸਾਉਣ ਦੀ ਸਾਰੀ ਉਮਰ ਕੋਸਿਸ ਕਰਦਿਆਂ ਆਪਣੀ ਜਿੰਦਗੀ ਖਰਾਬ ਕਰ ਲੈਂਦੇ ਹਨ। ਵਰਤਮਾਨ ਸਮੇਂ ਦੇ ਵਿੱਚ ਦਿੱਲੀ ਚੋਣਾਂ ਵਿੱਚ ਜਿੱਤੇ ਕੇਜਰੀਵਾਲ ਦੀ ਮਿਸਾਲ ਸਭ ਦੇ ਦਿਮਾਗਾਂ ਤੇ ਤਰੋਤਾਜੀ ਹੈ ਜਿਸ ਵਿੱਚੋਂ ਦਿਖਾਈ ਦਿੰਦਾਂ ਹੈ ਕਿ ਕਿਸ ਤਰਾਂ ਇਸ ਗੁੰਮਨਾਮ ਵਿਅਕਤੀ ਨੇ ਤਪੱਸਿਆ ਭਰੀ ਜਿੰਦਗੀ ਜਿਉਦਿਆਂ ਅਤੇ ਆਮ ਲੋਕਾਂ ਲਈ ਜੂਝਦਿਆਂ ਅੱਠ ਮੰਤਰੀਆਂ ਅਤੇ ਅਨੇਕਾਂ ਭਿ੍ਰਸਟ ਅਫਸਰਾਂ ਨੂੰ ਸਜਾ ਦਿਵਾਉਣ ਵਾਲੇ ਅੰਨਾਂ ਹਜਾਰੇ ਦੀ ਵਰਤੋਂ ਕੀਤੀ। ਮੰਚ ਤੋਂ ਲੱਛੇਦਾਰ ਭਾਸਣ ਦੇਣ ਦੀ ਕਲਾ ਦਾ ਮਾਹਿਰ ਕੇਜਰੀਵਾਲ ਯੋਜਨਾ ਬੱਧ ਚਾਲਾਂ ਨਾਲ ਉਸਦੇ ਸਿਰ ਤੋਂ ਛਾਲ ਮਾਰਕੇ ਰਾਜਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਹੈ।  ਇਸ ਕੁਰਸੀ ਦੀ ਲਾਲਸਾ ਵਿੱਚ ਆਪਣੀ ਜਮੀਰ ਗੁਆਕੇ ਗੁਰੂ ਦੀ ਬੇਅਦਬੀ ਕਰਕੇ, ਸੰਗੀ ਸਾਥੀਆਂ ਨਾਲ ਧੋਖੇ ਕਰਕੇ, ਝੂਠ ਦੀ ਚਾਸਣੀ ਰਾਂਹੀ ਕੁਰਸੀ ਤੇ ਕਾਬਜ ਹੋ ਗਿਆ ਹੈ। ਆਮ ਰੱਬੀ ਜਿੰਦਗੀ ਜਿਉਣ ਵਾਲੇ ਲੋਕਾਂ ਨਾਲ ਫਰੇਬ ਦੀ ਖੇਡ ਖੇਡਣ ਵਾਲਾ ਇਹ ਆਪਣੇ ਆਪ ਨੂੰ ਚਲਾਕ ਸਮਝਣ ਵਾਲਾ ਮੂਰਖਾਂ ਵਰਗਾ ਵਿਅਕਤੀ ਕਿਸ ਮੰਜਲ ਤੇ ਜਾਕੇ ਥੱਕ ਜਾਵੇਗਾ। ਇਸਨੂੰ ਸਮਾਂ ਜਰੂਰ ਦੱਸੇਗਾ ਕਿ ਧੋਖਿਆ ਨਾਲ ਖੇਡੀਆਂ ਖੇਡਾਂ ਕਦੇ ਖੁਸੀ ਨਹੀਂ ਦੇ ਸਕਦੀਆਂ। ਇਸ ਵਿਅਕਤੀ ਦੇ ਦਾਅਵੇ ਅਤੇ ਵਾਅਦੇ ਦੇਖੋ ਜੋ ਕੁਰਸੀ ਤੇ ਪਹੁੰਚਣ ਲਈ ਇਸ ਨੇ ਕੀਤੇ ਹਨ ਜੋ ਪੂਰੇ ਵੀ ਨਹੀਂ ਹੋਏ ਅਤੇ ਨਾਂ ਹੀ ਹੋਣਗੇ ਕਿਉਂਕਿ ਅਸਲੀਅਤ ਸਮੇਂ ਨਾਲ ਪਰਗਟ ਹੋ ਹੀ ਜਾਂਦੀ ਹੈ। ਅੰਨਾਂ ਹਜਾਰੇ ਦੀ ਸਟੇਜ ਤੇ ਕਿਸੇ ਵਕਤ ਇਸ ਨੇ ਰਾਜਨੀਤਕਾਂ ਨੂੰ ਆਉਣ ਨਹੀਂ ਸੀ ਦਿੱਤਾ ਇੱਥੋਂ ਤੱਕ ਅਡਵਾਨੀ ਵਰਗਾ ਵਿਰੋਧੀ ਦਲ ਦਾ ਨੇਤਾ ਵੀ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ ਸੀ ਪਰ ਸਮੇਂ ਬਦਲਣ ਨਾਲ ਖੁਦ ਵੀ ਰਾਜਨੀਤਕ ਹੋ ਗਿਆ ਹੈ। 49 ਦਿਨਾਂ ਦੀ ਸਰਕਾਰ ਨੂੰ ਪਰਧਾਨ ਮੰਤਰੀ ਬਣਨ ਦੀ ਲਾਲਸਾ ਵਾਸਤੇ ਲੋਕਪਾਲ ਬਨਾਉਣ ਦੀ ਸੰਵਿਧਾਨ ਤੋਂ ਉਲਟ ਪਰਕਿਰਿਆ ਅਪਣਾਕੇ ਆਪ ਹੀ ਗਿਰਾ  ਗਿਆ ਸੀ ਅਤੇ ਦੋਸ਼ ਵਿਰੋਧੀ ਪਾਰਟੀ ਅਤੇ ਕਾਂਗਰਸ ਤੇ ਲਾ ਦਿੱਤਾ ਗਿਆ ਜਦੋਂ ਕਿ ਕਾਂਗਰਸ ਨੇ ਕੋਈ ਸਮਰਥਨ ਵਾਪਸ ਨਹੀਂ ਲਿਆ ਸੀ।  ਘੱਟ ਗਿਣਤੀ ਸਰਕਾਰ ਹੋਣ ਦੇ ਰੋਣੇ ਰੋਅਕੇ ਕੀਤੇ ਵਾਅਦਿਆਂ ਤੋਂ ਮੁਕਰਿਆ ਗਿਆ ਪਰ ਹੁਣ ਦੂਸਰੀ ਵਾਰ ਪੂਰਨ ਬਹੁਮੱਤ ਹੋਣ ਦੇ ਬਾਵਜੂਦ ਲੋਕਪਾਲ ਕਿਉਂ ਨਹੀਂ ਪਾਸ ਕੀਤਾ ਗਿਆ? ਸਰਕਾਰੀ ਲੋਕਪਾਲ ਤਾਂ ਦੂਰ ਪਾਰਟੀ ਦੇ ਲੋਕਪਾਲ ਨੂੰ ਹੀ ਸੱਚ ਬੋਲਣ ਤੇ ਹਟਾ ਦਿੱਤਾ ਗਿਆ ਹੈ। ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵਾਅਦੇ ਉਸ ਵਕਤ ਹਵਾ ਹੋ ਗਏ ਹਨ ਜਦ ਮਿਉਸਿਪਲ ਦੇ ਸਫਾਈ ਕਰਮਚਾਰੀਆਂ ਦੀ ਤਨਖਾਹ ਲਈ ਵੀ ਪੈਸਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੰਕਾਰ ਵਿੱਚ ਆਕੇ ਸਿਆਸਤ ਦੀ ਘਟੀਆ ਚਾਲਾਂ ਚੱਲਾਈਆਂ ਜਾ ਰਹੀਆਂ ਹਨ। ਮੁਫਤ ਵਾਈ ਫਾਈ ਦਾ ਕੀਤਾ ਵਾਅਦਾ ਦੋ ਸਾਲ ਲਈ ਲੇਟ ਕਰ ਦਿੱਤਾ ਗਿਆ ਹੈ। ਬਿਜਲੀ ਦੇ ਰੇਟ ਅੱਧੇ ਕਰਨ ਦੀ ਥਾਂ ਲੋਕਾਂ ਦੇ ਟੈਕਸ ਦਾ ਪੈਸਾ ਹੀ ਪਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਜਿਸ ਨਾਲ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਕਿੳਂ ਨਹੀਂ ਦਿੱਤੀਆਂ ਗਈਆਂ ।  ਅੰਬਾਨੀਆਂ ਤੇ ਕੀਤੇ ਕੇਸ ਜੋ ਨਿਰਾ ਚੋਣ ਸਟੰਟ ਸਨ ਦੁਬਾਰਾ ਕਿਉਂ ਨਹੀਂ ਖੋਲੇ ਜਾ ਰਹੇ?
                       ਗੱਲ ਦਿੱਲੀ ਦੇ ਨੇਤਾ ਦੀ ਹੀ ਨਹੀ ਬਲਕਿ ਹਰ ਉਸ ਰਾਜਨੀਤਕ ਦੀ ਹੈ ਜਿਹੜੇ ਝੂਠ ਦੀ ਖੇਤੀ ਕਰਕੇ ਕੁਰਸੀ ਹਾਸਲ ਕਰਦੇ ਹਨ। ਦਿੱਲੀ ਦੀ ਸੈਂਟਰ ਸਰਕਾਰ ਦਾ ਵੀ ਇਹੋ ਹਾਲ ਹੈ। ਕਾਲਾ ਧਨ ਲਿਆਉਣ ਦੇ ਦਾਅਵੇ ਅਤੇ ਵਾਅਦੇ ਹਵਾ ਹੋ ਗਏ ਹਨ। ਹਰ ਭਾਰਤੀ ਨੂੰ ਪੰਦਰਾਂ ਲੱਖ ਦੇਣ ਦਾ ਵਾਅਦਾ ਇੱਕ ਜੁਮਲਾ ਸੀ ਕਹਿਕੇ ਸਾਰ ਦਿੱਤਾ ਗਿਆ ਹੈ। ਪੂਰਨ ਬਹੁਮੱਤ ਹੋਣ ਤੇ ਰਾਮ ਮੰਦਰ ਬਨਾਉਣ ਦੇ ਐਲਾਨ ਕਰਨ ਵਾਲੇ ਬੀਜੇਪੀ ਦੇ ਨੇਤਾ ਖੁਦ ਹੀ ਬਾਬਰੀ ਮਸਜਿਦ ਵਾਂਗ ਮੋਦੀ ਦੀ ਤਾਨਾਸਾਹੀ ਹਨੇਰੀ ਨਾਲ ਤਬਾਹ ਹੋ ਗਏ ਹਨ ਜੇ ਕੋਈ ਬਾਕੀ ਨੇਤਾ ਬਚੇ ਹਨ ਉਹ ਨੇਤਾ ਘੱਟ ਚਮਚੇ ਜਿਆਦਾ ਦਿਖਾਈ ਦਿੰਦੇ ਹਨ। ਪਾਕਿਸਤਾਨ ਨੂੰ ਝੁਕਾ ਦੇਣ ਦੀਆਂ ਹਵਾਈ ਗੱਲਾਂ ਕਿਧਰੇ ਉੱਡ ਗਈਆਂ ਹਨ ਸਗੋਂ ਇਸਦੇ ਉਲਟ ਨਿੱਤ ਦਿਨ ਮਹਿਮਾਨ ਬਣਨ ਜਾਂ ਬਨਾਉਣ ਦਾ ਸਿਲਸਿਲਾ ਜਾਰੀ ਰੱਖਣਾਂ ਪੈ ਰਿਹਾ ਹੈ। ਇਸ ਤਰਾਂ ਹੀ ਪੰਜਾਬ ਦੇ ਨੇਤਾਵਾਂ ਦਾ ਹਾਲ ਹੈ ਜਿਹੜੇ ਪੰਜਾਬੀਆਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਸਨ ਪਰ ਉਲਟਾ  ਪੰਜਾਬ ਸਰਕਾਰ ਹੀ ਲੱਖਾਂ ਕਰੋੜਾਂ ਦੀ ਕਰਜਾਈ ਕਰ ਦਿੱਤੀ ਹੈ। ਕਰਜਾਈ ਸਰਕਾਰ ਲੋਕਾਂ ਦਾ ਵਿਕਾਸ ਤਾਂ ਕੀ ਕਰੇਗੀ ਅਸਲੀਅਤ ਵਿੱਚ ਟੈਕਸਾਂ ਦਾ ਬੋਝ ਹੀ ਵਧਾਉਣ ਲਈ ਮਜਬੂਰ ਹੋਈ ਪਈ ਹੈ। ਪਰਾਈਵੇਟ ਕਾਰਪੋਰੇਟ ਘਰਾਣਿਆਂ ਦੁਆਰਾ ਖੋਲੇ ਵੱਡੇ ਹਸਪਤਾਲਾਂ, ਥਰਮਲ ਪਲਾਟਾਂ , ਰਿਫਾਈਨਰੀਆਂ ਦੇ ਉਦਘਾਟਨ ਕਰਕੇ ਹੀ ਪੰਜਾਬ ਦੇ ਨੇਤਾ ਆਪਣੀ ਬੱਲੇ ਬੱਲੇ ਕਰਵਾਉਣ ਦਾ ਮਸਹੂਰੀ ਯੁੱਧ ਚਲਾਈ ਜਾ ਰਹੇ ਹਨ। ਅਸਲੀਅਤ ਇਹ ਹੈ ਕਿ ਪਰਾਈਵੇਟ ਅਦਾਰੇ ਆਪਣੇ ਨਿੱਜੀ ਮੁਨਾਫਿਆ ਲਈ ਕੰਮ ਕਰਦੇ ਹਨ ਨਾਂ ਕਿ ਲੋਕ ਭਲਾਈ ਲਈ ਪਰ ਝੂਠਾ ਪਰਚਾਰ ਯੁੱਧ ਤਾਂ ਜਾਰੀ ਰਹੇਗਾ ਹੀ ਕਿਉਂਕਿ ਨੇਤਾ ਲੋਕਾਂ ਦੀ ਪੁਸਤਪਨਾਹੀ ਜੋ ਹਾਸਲ ਹੈ।
                         ਉਪਰੋਕਤ ਵਰਤਾਰੇ ਜਾਰੀ ਹੀ ਰਹਿਣੇ ਹਨ ਪਰ ਲੇਖ ਦਾ ਮਕਸਦ ਤਾਂ ਆਮ ਲੋਕਾਂ ਦੀ ਕਰਾਮਾਤ ਹੈ ਜੋ ਵਰਤੀ ਜਾ ਰਹੀ ਹੈ। ਆਮ ਲੋਕਾਂ ਨੇ ਨੇਤਾ ਲੋਕਾਂ ਨੂੰ ਕੁਰਸੀਆਂ ਤੇ ਬਿਠਾਕੇ ਕਸਵੱਟੀ ਲਾਈ ਹੋਈ ਹੈ। ਲੋਕਾਂ ਦੀ ਇਨਸਾਫ ਦੀ ਤੱਕੜੀ ਵਿੱਚ ਇੱਕ ਪਾਸੇ ਨੇਤਾ ਲੋਕ ਬੈਠੇ ਦਿਖਾਈ ਦਿੰਦੇ ਹਨ ਦੂਸਰੇ ਪਾਸੇ ਉਹਨਾਂ ਦੇ ਕੀਤੇ ਹੋਏ ਝੂਠੇ ਵਾਅਦੇ ਦਿਖਾਈ ਦੇ ਰਹੇ ਹਨ। ਨੇਤਾ ਲੋਕਾਂ ਦਾ ਭਾਰ ਹੌਲਾ ਹੋਈ ਜਾਦਾ ਹੈ ਪਰ ਵਾਅਦਿਆਂ ਦੇ ਝੂਠ ਦੀ ਪੰਡ ਹੋਰ ਭਾਰੀ ਹੋਈ ਜਾ ਰਹੀ ਹੈ ਕਿਉਂਕਿ ਨੇਤਾ ਲੋਕ ਵਾਅਦਿਆਂ ਤੋਂ ਮੁਕਰਨ ਦੀ ਸਚਾਈ ਕਬੂਲਣ ਦੀ ਥਾਂ ਹੋਰ ਝੂਠ ਬੋਲੀ ਜਾ ਰਹੇ ਹਨ। ਆਮ ਲੋਕ ਨੇਤਾਵਾਂ ਦੀ ਹਾਸੋਹੀਣੀ ਹਾਲਤ ਤੇ ਮੁਸਕਰਾ ਰਹੇ ਹਨ ਅਤੇ ਉਹਨਾਂ ਦੇ ਵਾਅਦਿਆਂ ਦੀ ਮੌਤ ਤੇ ਰੋ ਵੀ ਰਹੇ ਹਨ ਕਿਉਂਕਿ ਆਮ ਲੋਕ ਬੇਰਹਿਮ ਨਹੀਂ ਹੁੰਦੇ। ਨੇਤਾ ਲੋਕ ਆਪਣੀ ਜਮੀਰ ਨੂੰ ਆਪਣੇ ਹੀ ਅੰਦਰ ਕਬਰ ਬਣਾਕਿ ਰੱਖਣ ਲਈ ਮਜਬੂਰ ਹਨ ਪਰ ਇਸ ਕਬਰ ਵਿੱਚ ਪੈਦਾ ਹੋਣ ਵਾਲੀ ਸੜੇਹਾਂਦ ਨੇਤਾ ਲੋਕਾਂ ਨੂੰ ਬਹੁਤ ਹੀ ਕਸਟਾਂ ਨਾਲ ਸਹਿਣੀ ਪੈ ਰਹੀ ਹੈ। ਆਮ ਲੋਕ ਸਦੀਆਂ ਤੋਂ ਕੁਦਰਤ ਸਹਾਰੇ ਜਿਉਂਦੇ ਆਏ ਹਨ। ਕੁਦਰਤ ਨੇ ਆਮ ਲੋਕਾਂ ਨੂੰ ਕਿਰਤ ਅਤੇ ਸਬਰ ਦਿੱਤਾ ਹੋਇਆਂ ਹੈ। ਗੁਰੂ ਨਾਨਕ ਦੇ ਧੌਲ ਰੂਪੀ ਆਮ ਲੋਕ ਦਇਆ ਅਤੇ ਗਿਆਨ ਰੂਪੀ ਧਰਮ ਵਿੱਚੋਂ ਪੈਦਾ ਹੋਣ ਵਾਲੇ ਧੌ਼ਲ ਹਨ ਜਿੰਹਨਾਂ ਦੇ ਸਬਰ ਕਾਰਨ ਹੀ ਭਾਰਤ ਦੇਸ ਸਾਂਤੀ ਨਾਲ ਵਸਦਾ ਹੈ ਪਰ ਜਿਸ ਦਿਨ ਧੌਲ ਰੂਪੀ ਆਮ ਲੋਕ ਆਪਣਾਂ ਸਿੰਗ ਹਿਲਾ ਦੇਣਗੇ ਉਸ ਦਿਨ ਨੇਤਾਵਾਂ ਦੇ ਪੈਰਾਂ ਥੱਲੇ ਭੂਚਾਲ ਆ ਜਾਵੇਗਾ ਜੋ ਉਹਨਾਂ ਦੀ ਪੈਰਾਂ ਹੇਠਲੀ ਜਮੀਨ ਖਿਸਕਾ ਦੇਵੇਗਾ। ਆਮ ਲੋਕਾਂ ਦੀ ਮਰਜੀ ਅਨੁਸਾਰ ਹੀ ਕੁਰਸੀ ਦੀ ਸੂਲੀ ਅਤੇ ਕਸਵੱਟੀ ਤੇ ਉਸ ਵਕਤ ਕੋਈ ਹੋਰ ਨਵਾਂ ਨੇਤਾ ਟੰਗ ਦਿੱਤਾ ਜਾਵੇਗਾ ਕਿਉਂਕਿ ਕੁਰਸੀ ਕਿਸੇ ਵਿਅਕਤੀ ਨੂੰ ਝੂਠੀ ਸਾਨੋ ਸੌਕਤ ਤਾਂ ਦੇ ਸਕਦੀ ਹੈ ਪਰ ਇੱਜਤ ਜਾਂ ਜਿੰਦਗੀ ਦਾ ਇੱਕ ਦਿਨ ਵੀ ਨਹੀਂ ਦੇ ਸਕਦੀ। ਇੱਜਤ ਅਤੇ ਜਿੰਦਗੀ ਤਾਂ ਚੰਗੇ ਕਰਮ ਕਰਨ ਨਾਲ ਹੀ ਮਿਲਦੀ ਹੈ ਝੂਠ ਦੇ ਦਾਅਵਿਆਂ ਜਾਂ ਵਾਅਦਿਆਂ ਨਾਲ ਨਹੀਂ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Monday, 16 March 2015

ਲੋਕਤੰਤਰ ਰਾਂਹੀ ਆਮ ਲੋਕ ਹੀ ਕਰਾਂਤੀਆਂ ਕਰਦੇ ਹਨ ਆਗੂ ਨਹੀਂ

                            
                                     ਦੁਨੀਆਂ ਦੇ ਆਮ ਲੋਕ ਸਮਾਜ ਦੇ ਆਪੇ ਬਣੇ ਸਿਆਣੇ ਅਤੇ ਵਿਦਵਾਨ ਲੋਕਾਂ ਦੀਆਂ ਨਜਰਾਂ ਵਿੱਚ ਕਦੇ ਵੀ ਵਿਸੇਸ ਨਹੀਂ ਹੁੰਦੇ ਪਰ ਸਮਾਜ ਦੇ ਸਾਰੇ ਇਨਕਲਾਬ ਆਮ ਆਦਮੀ ਦੇ ਪੇਟੋਂ ਹੀ ਜਨਮ ਲੈਂਦੇ ਹਨ। ਆਮ ਆਦਮੀ ਬਹੁਤ ਹੀ ਸਿਆਣਾਂ ਅਤੇ ਸਮਝਦਾਰ ਹੁੰਦਾਂ ਹੈ। ਦੁਨੀਆਂ ਦੇ ਮਹਾਨ ਗਿਆਨਵਾਨ ,ਪੀਰ ,ਪੈਗੰਬਰ ਹਮੇਸਾਂ ਆਮ ਲੋਕਾਂ ਦੁਨੀਆਂ ਦੇ ਸਭ ਤੋਂ ਵੱਡੇ ਜਾਂ ਰੱਬ ਦਾ ਰੂਪ ਇੰਹਨਾਂ ਆਮ ਲੋਕਾਂ ਵਿੱਚ ਹੀ ਦੇਖਦੇ ਹਨ। ਪੰਜਾਬੀਆਂ ਦੇ ਰਹਿਬਰ ਧਾਰਮਿਕ ਪੁਰਸਾਂ ਨੇ ਤਾਂ ਆਮ ਸੰਗਤ ਰੂਪੀ ਲੋਕਾਂ ਨੂੰ ਗੁਰੂ ਬੀਹ ਹਿੱਸੇ ਅਤੇ ਸੰਗਤ ਇੱਕੀ ਹਿੱਸੇ ਕਹਿਕੇ ਆਪਣੇ ਆਪ ਤੋਂ ਵੀ ਵੱਡੇ ਸਨਮਾਨ ਦਿੱਤੇ ਹਨ । ਗੁਰੂ ਗੋਬਿੰਦ ਸਿੰਘ ਨੇ ਤਾਂ ਇੱਥੋ ਤੱਕ ਕਿਹਾ ਹੈ ਕਿ ਜੇ ਮੈਂ ਅੱਜ ਕੁੱਝ ਹਾਂ ਤਾਂ ਇਹਨਾਂ ਲੋਕਾਂ ਦੇ ਕਾਰਨ ਹੀ ਹਾਂ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਲੋਕ ਫਿਰਦੇ ਹਨ ਇਸ ਸੰਸਾਰ ਤੇ, ਗੁਰੂ ਕਾ ਮੁੱਖ ਵਾਕ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨੋ ਮੋ ਸੇ ਕਰੋਰ ਪਰੈ , ਦਾ ਭਾਵ  ਇਹੋ ਹੀ ਹੈ। ਪਿੱਛਲੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਜਿਸ ਤਰਾਂ ਦੇ ਇੱਕ ਪਾਸੜ ਨਤੀਜੇ ਦੇਕੇ ਨਵਾਂ ਇਤਿਹਾਸ ਲਿਖਿਆ ਹੈ ਸੋਚਣ ਲਈ ਮਜਬੂਰ ਕਰ ਦਿੰਦਾਂ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਇਸਨੂੰ ਇੱਕ ਵਿਅਕਤੀ ਕੇਜਰੀਵਾਲ ਦੀ ਕਾਰੁਜਗਾਰੀ ਪਰਚਾਰ ਰਿਹਾ ਹੈ ਜਦੋਂ ਕਿ ਇਹੀ ਇੱਕ ਵਿਅਕਤੀ ਨੌਂ ਮਹੀਨੇ ਪਹਿਲਾਂ ਦਿੱਲੀ ਵਿੱਚ ਸਾਰੀਆਂ ਸੀਟਾਂ ਹਾਰ ਗਿਆ ਸੀ। ਲੋਕਤੰਤਰ ਵਿੱਚ ਜੇ ਕੋਈ ਰਾਜਨੀਤਕ ਹੀ ਚਮਤਕਾਰ ਕਰ ਸਕਦੇ ਹੋਣ ਤਦ ਉਹ ਤਾਂ ਹਰ ਚੋਣ ਹੀ ਜਿੱਤ ਲਿਆ ਕਰਨ।
               ਆਮ ਲੋਕ ਕਿੰਨੇ ਸਿਆਣੇ ਅਤੇ ਸਮਝਦਾਰ ਹੁੰਦੇ ਹਨ ਇਸਦੀ ਵਿਆਖ਼ਿਆ ਕਰਨੀ ਬਹੁਤ ਹੀ ਮੁਸਕਲ ਹੈ । ਇਸ ਗੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਹਜਾਰਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਸੱਚ ਫਿਰ ਵੀ ਪੂਰਾ ਨਹੀਂ ਕਿਹਾ ਸਕਦਾ ਕਿਉਂਕਿ ਲੋਕ ਖੁਦਾ ਦਾ ਰੂਪ ਹੁੰਦੇ ਹਨ ਅਤੇ ਖੁਦਾ ਨੂੰ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ । ਖੁਦਾ ਹਮੇਸਾਂ ਸੱਚ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਨਾਨਕ ਜੀ ਅਨੁਸਾਰ ਸੱਚ ਅਕੱਥ ਹੈ ਜਿਸਨੂੰ ਕੋਈ ਪੂਰਾ ਵਰਣਨ ਨਹੀਂ ਕਰ ਸਕਦਾ॥ ਗੁਰੂ ਨਾਨਕ ਜੀ ਆਪਣੇ ਬੋਲਾਂ ਵਿੱਚ ਆਪਣੇ ਆਪ ਨੂੰ ਕਹਿੰਦੇ ਹਨ ਕਿ ਹੇ ਖੁਦਾ (ਸੱਚ)  ਜੇ ਮੈਂ ਤਨੂੰ ਤਿਲ ਮਾਤਰ ਵੀ ਸਮਝ ਸਕਾਂ ਜਾਂ ਬਿਆਨ ਕਰ ਸਕਾਂ ਤਦ ਵੀ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂਗਾ ਪਰ ਹੇ ਸੱਚ ਰੂਪੀ ਖੁਦਾ ਤੈਨੂੰ ਤਿਲ ਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਆਮ ਲੋਕ ਕਦੇ ਵੀ ਦੁਨੀਆਂ ਦੇ ਪਰਚਾਰ ਯੁੱਧ ਦੇ ਨਾਇਕ ਨਹੀਂ ਹੁੰਦੇ ਬਲਕਿ ਕਰਮ ਖੇਤਰ ਦੇ ਨਾਇਕ ਹੀ ਹੁੰਦੇ ਹਨ। ਆਮ ਲੋਕ ਕਦੇ ਵੀ ਵਡਿਆਂਈਆਂ ਅਤੇ ਚੌਧਰਾਂ ਦੇ ਭੁੱਖੇ ਨਹੀਂ ਹੁੰਦੇ ਅਤੇ ਨਾਂਹੀ ਆਪਣੇ ਆਪ ਨੂੰ ਖੁਦਾ ਵਾਂਗ ਪਰਗਟ ਹੋਣ ਦਿੰਦੇ ਹਨ ਪਰ ਸਹੀ ਸਮਾਂ ਆਉਣ ਤੇ ਚੁੱਪ ਕਰਿਆਂ ਹੋਇਆਂ ਵੀ ਇੱਕ ਛੋਟੇ ਜਿਹੇ ਕਰਮ ਨਾਲ ਹੀ ਇਨਕਲਾਬ ਸਿਰਜ ਦਿੰਦੇ ਹਨ। ਦੁਨੀਆਂ ਦੇ ਚੌਧਰੀ ਅਤੇ ਵਿਦਵਾਨ ਅੱਖਾਂ ਟੱਡੀ ਦੇਖਦੇ ਹੀ ਰਹਿ ਜਾਂਦੇ ਹਨ। ਵਰਤਮਾਨ ਸਮੇਂ ਦੇਸ਼ ਦਾ ਮੀਡੀਆਂ ਚਲਾਊ ਚਲਾਕ ਅਤੇ ਸਿਆਣਾਂ ਅਖਵਾਉਂਦਾ ਵਰਗ ਅਤੇ ਮੀਡੀਏ ਵਿੱਚ ਕੰਮ ਕਰਨ ਵਾਲੇ ਸਿਆਣੇ ਅਖਵਾਉਂਦੇ ਵਿਸਲੇਸਣਕਾਰ ਸਮਝ ਹੀ ਨਹੀਂ ਸਕੇ ਕਿ ਦਿੱਲੀ ਦੇ ਆਮ ਲੋਕ ਕਿਹੜਾ ਇਨਕਲਾਬ ਕਰਨ ਜਾ ਰਹੇ ਹਨ। ਇਸ ਤਰਾਂ ਹੀ ਮੋਦੀ ਸਾਹਿਬ ਨੂੰ ਪਰਧਾਨ ਮੰਤਰੀ ਬਣਨ ਯੋਗਾ ਬਹੁਮੱਤ ਦੇਣ ਸਮੇਂ ਵੀ ਲੋਕਾਂ ਨੇ ਇਹੋ ਇਨਕਲਾਬ ਦਿੱਤਾ ਸੀ। ਅਸਲ ਵਿੱਚ ਲੋਕ ਉਹ ਖੁਦਾ ਹੁੰਦੇ ਹਨ ਜੋ ਇਨਕਲਾਬਾਂ ਦੇ ਦਾਅਵੇ ਕਰਨ ਵਾਲਿਆਂ ਦੇ ਸੱਚ ਨੂੰ ਨੰਗਾਂ ਕਰਨ ਲਈ ਆਪਣੀ ਬਿਛਾਤ ਵਿਸਾ ਦਿੰਦੇ ਹਨ । ਮੋਦੀ ਅਤੇ ਕੇਜਰੀਵਾਲ ਨੂੰ ਪੂਰਨ ਬਹੁਮੱਤ ਦੇਕੇ ਫਸਾ ਦਿੱਤਾ ਹੈ ਕਿ ਲਉ ਤੁਸੀਂ ਹੁਣ ਆਪਣੇ ਵਾਅਦੇ ਪੂਰੇ ਕਰਕੇ ਦਿਖਾਉ ਪਰ ਇਹ ਦੋਨੋਂ ਆਗੂ ਹੁਣ ਲੋਕਾਂ ਦੇ ਬਹੁਮੱਤ ਦੇ ਜਾਲ ਵਿੱਚ ਫਸੇ ਹੋਏ ਬਾਘੜ ਬਿੱਲੇ ਬਣ ਗਏ ਹੋਏ ਝਾਕ ਰਹੇ ਹਨ ਕਿ ਹੁਣ ਅਸੀਂ ਕਿਵੇ ਨਿਕਲੀਏ ਇਸ ਜਾਲ ਵਿੱਚੋਂ । ਇਸ ਜਾਲ ਦਾ ਭਾਵ ਹੈ ਕਿ ਪੂਰਨ ਬਹੁਮੱਤ ਵਿੱਚ ਬੀਜੇਪੀ ਦਾ ਰਾਮ ਮੰਦਰ ਬਨਾਉਣ ਦਾ ਦਾਅਵਾ ਝੂਠਾ ਪੈ ਰਿਹਾ ਹੈ। ਮੋਦੀ ਦਾ ਕਾਲਾ ਧਨ ਲਿਆਉਣ ਦਾ ਦਾਅਵਾ ਹਵਾ ਹੋ ਗਿਆ ਹੈ। ਬਾਕੀ ਹੋਰ ਬੋਲੇ ਹੋਏ ਵੱਡੇ ਝੂਠ ਮੋਦੀ ਅਤੇ ਬੀਜੇਪੀ ਦਾ ਮੂੰਹ ਚਿੜਾ ਰਹੇ ਹਨ। ਆਮ ਲੋਕਾਂ ਨੂੰ ਕੁੱਝ ਵੀ ਫਰਕ ਨਹੀਂ ਪੈਂਦਾ ਵਿਕਾਸ ਹੋਵੇ ਨਾਂ ਹੋਵੇ ਕਿਉਂਕਿ ਇਹਨਾਂ ਤਾਂ ਕੁਦਰਤ ਅਤੇ ਖੁਦਾਈ ਰਹਿਮਤ ਸਹਾਰੇ ਜਿਉਣਾਂ ਹੈ ਚਿੰਤਾਂ ਗਰਸਤ ਤਾਂ ਅਮੀਰ ਲੋਕ ਹੁੰਦੇ ਹਨ ਜਿੰਹਨਾਂ ਦੀਆਂ ਹਵਸ਼ਾਂ ਅਤੇ ਅੱਯਾਸੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਆਮ ਲੋਕ ਤਨ ਤੋਂ ਨੰਗੇ ਪੇਟ ਤੋਂ ਭੁੱਖੇ ਹੋਣ ਦੇ ਬਾਵਜੂਦ ਲੀਡਰਾਂ ਦੀ ਸਭ ਕੁੱਝ ਹੁੰਦੇ ਹੋਏ ਵੀ ਬੇਸਰਮਾਂ ਵਾਲੀ ਤਰਸਯੋਗ ਹਾਲਤ ਤੇ ਹੱਸ ਰਹੇ ਹਨ।
                             ਮੋਦੀ ਸਰਕਾਰ ਅਤੇ ਇਸਦੇ ਦੂਸਰੇ ਸਿਪਾਹ ਸਲਾਰਾਂ ਦੀ ਹੰਕਾਰੀ ਸੋਚ ਨੂੰ ਬੰਨ ਲਾਉਣ ਵਾਸਤੇ ਇੱਕ ਹੋਰ ਬੜਬੋਲੇ ਕੇਜਰੀਵਾਲ ਨੂੰ ਨੰਗਾਂ ਕਰਨ ਦੀ ਮੁਹਿੰਮ ਆਮ ਲੋਕਾਂ ਨੇ ਦਿੱਲੀ ਚੋਣ ਦੇ ਨਤੀਜਿਆਂ ਰਾਂਹੀ ਸੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਭੇਸ ਵਿੱਚ ਅੰਨਾਂ ਹਜਾਰੇ ਵਰਗੇ ਸਾਫ ਦਿਲ ਬਜੁਰਗ ਦੇ ਮੋਢਿਆਂ ਤੇ ਚੜਕੇ ਕੁਰਸੀ ਤੇ ਪਹੁੰਚਣ ਦੀ ਕੋਸਿਸ ਕਰਨ ਵਾਲੇ ਧੋਖੇਬਾਜ ਕੇਜਰੀਵਾਲ ਦੇ ਬੋਲੇ ਹੋਏ ਝੂਠ ਨੂੰ ਸੱਚ ਕਰਨ ਦੀ ਚੁਣੌਤੀ ਪੂਰੀ ਕਰਨ ਦੀ ਕਸਵੱਟੀ ਤਿਆਰ ਕਰ ਦਿੱਤੀ ਹੈ ਜਿਸ ਲਈ ਕੇਜਰੀਵਾਲ ਨੂੰ ਆਸ ਹੀ ਨਹੀਂ ਸੀ । ਬਹੁਮੱਤ ਨਾਂ ਹੋਣ ਦੇ ਦਾਅਵੇ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਨ ਵਾਲੇ ਕੇਜਰੀਵਾਲ ਅਤੇ ਚਾਰ ਜਾਣਿਆਂ ਦੀ ਚੌਕੜੀ ਹੁਣ ਉਹਨਾਂ ਦੇ ਬੋਲੇ ਹੋਏ ਸਬਦਾਂ ਤੇ ਕਾਇਮ ਰਹਿਣ ਨੂੰ ਕਹਿਣ ਵਾਲਿਆਂ ਯੋਗੇਦਰ ਯਾਦਵ ਅਤੇ ਦੋਨੋਂ ਭੂਸਣਾਂ ਨੂੰ ਵੀ ਪਾਰਟੀ ਤੋਂ ਦੂਰ ਕਰਨ ਦੀਆਂ ਸਕੀਮਾਂ ਲੜਾ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਲੋਕਾਂ ਦੇ ਵੀ ਅੱਖਾਂ ਅਤੇ ਕੰਨ ਹੁੰਦੇ ਹਨ ਜੋ ਸੁਣ ਅਤੇ ਵੇਖ ਰਹੇ ਹਨ। ਹੁਣ ਲੋਕਪਾਲ ਅਤੇ ਜੋਕਪਾਲ ਦਾ ਫਰਕ ਕਿਉਂ ਧੁੰਦਲਾਂ ਹੋ ਰਿਹਾ ਹੈ। ਦਿੱਲੀ ਛੱਡੋ ਪਾਰਟੀ ਦਾ ਲੋਕਪਾਲ ਹੀ ਕਿਉਂ ਚੀਕਦਾ ਫਿਰਦਾ ਹੈ। ਆਮ ਲੋਕਾਂ ਫਿਰ ਹੱਸ ਰਹੇ ਹਨ ਕਿਉਂਕਿ ਇਹ ਲੋਕ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਬੋਲ ਪੂਰੇ ਕਰ ਰਹੇ ਹਨ ਕਿ ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ। ਆਮ ਲੋਕ ਕਦੇ ਖੁਦ ਤਮਾਸਾ ਨਹੀਂ ਕਰਦੇ ਹੁੰਦੇ ਇਹ ਤਾਂ ਤਮਾਸਾ ਕਰਨ ਦਾ ਦਅਵਾ ਕਰਨ ਵਾਲਿਆਂ ਦਾ ਵੀ ਤਮਾਸਾ ਬਣਾ ਦਿੰਦੇ ਹਨ । ਅਨੰਤ ਖੁਦਾ ਅਤੇ ਕੁਦਰਤ ਦੇ ਦਾਸ ਲੋਕ ਤਮਾਸਾ ਬਣੇ ਨੇਤਾਵਾਂ ਦਾ ਤਮਾਸਾ ਹੀ ਵੇਖਦੇ ਹਨ। ਵਿਕਾਸ ਨਾਂ ਦਾ ਪੰਛੀ ਅਮੀਰਾਂ ਅਤੇ ਲਾਲਸਾਵਾਦੀ ਭੁੱਖੇ ਬੇਸਬਰੇ ਲੋਕਾਂ ਦੀ ਖੇਡ ਹੈ ਆਮ ਲੋਕ ਤਾਂ ਧਰਤੀ ਦੇ ਦੂਜੇ ਜਾਨਵਰਾਂ ਪਸੂ ਪੰਛੀਆਂ ਵਾਂਗ ਜੀਵਨ ਜਿਉਂਦੇ ਹਨ ਸੋ ਉਹਨਾਂ ਨੂੰ ਤਾਂ ਇਸ ਵਿਕਾਸ ਨੇ ਕਦੇ ਸੁੱਖ ਨਹੀਂ ਦਿੱਤਾ। ਜਿਸ ਤਰਾਂ ਵਿਕਾਸਵਾਦੀ ਲੋਕਾਂ ਦੀ ਬਦੌਲਤ ਪੰਜਾਬ ਵਿੱਚੋਂ ਪਸੂ ਪੰਛੀ ਕਿੱਕਰਾਂ ਬੇਰੀਆਂ ਆਦਿ ਦਰੱਖਤ ਛੱਡ ਕੇ ਭੱਜ ਰਹੇ ਹਨ ਇਸ ਤਰਾਂ ਹੀ ਅਮੀਰਾਂ ਦੀਆਂ ਬਸਤੀਆਂ ਵਿੱਚੋਂ ਗਰੀਬ ਲੋਕ ਭੱਜ ਜਾਂਦੇ ਹਨ ਦੂਸਰੇ ਇਲਾਕਿਆਂ ਵੱਲ ਜਾਂ ਕੁਦਰਤ ਦੀ ਗੋਦ ਵਿੱਚ ਮੌਤ ਦੀ ਝੋਲੀ ਜਾ ਡਿੱਗਦੇ ਹਨ ਬਿਨਾਂ ਕਿਸੇ ਇਲਾਜ ਦੇ ਬਿਨਾਂ ਕਿਸੇ ਕੋਸਿਸ ਦੇ ਕਿਉਂਕਿ  ਇਹ ਮਹਿੰਗੇ ਇਲਾਜ ਜਾਂ ਪਰਬੰਧ ਤਾਂ ਅਮੀਰਾਂ ਲੁਟੇਰਿਆਂ ਠੱਗਾਂ ਰਾਜਨੀਤਕਾਂ ਦਾ ਜੋ ਮੌਤ ਤੋਂ ਡਰਦੇ ਹਨ ਦਾ ਹੀ ਰਾਹ ਹੈ। ਆਮ ਬੰਦਾਂ ਤਾਂ ਹਮੇਸਾਂ ਅਨੰਤ ਖੁਦਾ ਅਤੇ ਕੁਦਰਤ ਦੇ ਰਹਿਮ ਤੇ ਹੀ ਜਿਉਂਦਾਂ ਹੈ ,ਜਿਉਂਦਾਂ ਰਹੇਗਾ। ਅਮੀਰ ਲੋਕ ਆਪਣੇ ਮਾਇਆਂ ਦੇ ਪਹਾੜ ਖੜੇ ਕਰਨ ਲਈ ਆਮ ਲੋਕਾਂ ਦੀਆਂ ਬਸਤੀਆਂ ਵੱਲ ਉਹਨਾਂ ਦੀ ਕਿਰਤ ਲੁੱਟਣ ਲਈ ਸਦਾ ਭੱਜਦੇ ਰਹਿਣਗੇ। ਖੁਦਾ ਰੂਪੀ ਨਿਰਵੈਰ ਆਮ ਲੋਕ ਆਪਣੀਆਂ ਜਾਨਾਂ ਅਤੇ ਕਰਮਾਂ ਦੀ ਬਲੀ ਦੇਕੇ ਵੀ ਅਮੀਰਾਂ ਦਾ ਤਮਾਸਾ ਸਦਾ ਬਣਾਈ ਰੱਖਣਗੇ।
                    ਹੇ ਦੁਨੀਆਂ ਦੇ ਚਲਾਕ ,ਸਿਆਣੇ, ਵਿਦਵਾਨ , ਅਮੀਰ, ਪਰਾਈ ਕਿਰਤ ਲੁੱਟਕੇ, ਧੋਖੇਬਾਜ ਲੋਕੋ, ਸਿਆਸਤਦਾਨੋ ਆਮ ਲੋਕ ਖੁਦਾ ਦਾ ਰੂਪ ਹੁੰਦੇ ਹਨ ਇਹ ਗੁਰੂ ਨਾਨਕ ਦੇ ਨਿਰਵੈਰ, ਕਰਤਾ ਪੁਰਖ, ਅਜੂਨੀ, ਆਪਣੇ ਆਪ ਤੋਂ ਬਣੇ ਹੋਏ ਹਨ ਅਤੇ ਇਹ ਜੱਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਦਾ ਮੁਸੱਜਮਾ ਹਨ ਸੋ ਇੰਹਨਾਂ ਨਾਲ ਧੋਖਾ ਕਰਨ ਦੀ ਗਲਤੀ ਨਾਂ ਕਰਿਉ ਕਿਉਂਕਿ ਇਹ ਉਹ ਕੁੱਝ ਵੀ ਕਰ ਸਕਦੇ ਹਨ ਜੋ ਤੁਸੀਂ ਕਦੇ ਵੀ ਸਮਝ ਨਹੀਂ ਸਕਦੇ। ਕੁਦਰਤ ਅਤੇ ਕੁਦਰਤ ਦੇ ਬੰਦਿਆਂ ਭਾਵ ਆਮ ਲੋਕਾਂ ਨਾਲ ਖੇਡਣ ਵਾਲਾ ਇੱਕ ਦਿਨ ਆਪਣੇ ਆਪ ਨਾਲ ਹੀ ਖੇਡ ਕੇ ਰਹਿ ਜਾਂਦਾ ਹੈ। ਆਮ ਲੋਕ ਸਦਾ ਕਰਾਂਤੀਆਂ ਦਾ ਨਾਇਕ ਸੀ , ਹੈ ਅਤੇ ਰਹੇਗਾ। ਅਕਲਾਂ ਦੇ ਘੋੜੇ ਤੇ ਚੜਨ ਵਾਲਿਉ ਕਦੀ ਗਿਆਨ ਦੀ ਅੱਖ ਖੋਲ ਕੇ ਵੇਖਿਉ ਤਦ ਤੁਹਾਨੂੰ ਖਾਸ ਲੋਕ ਗੱਦਾਰ ਅਤੇ ਆਮ ਲੋਕ ਖੁਦਾ ਰੂਪ ਦਿਖਾਈ ਦੇਣਗੇ। ਜਿਹੜਾ ਮਨੁੱਖ ਆਮ ਲੋਕਾਂ ਤੋਂ ਇੱਜਤ ਪਰਾਪਤ ਕਰ ਜਾਵੇ ਉਹ ਸਦਾ ਲਈ ਜਿਉਂਦਾਂ ਹੋ ਜਾਂਦਾ ਹੈ ਦਿੱਲੀ ਦੇ ਚਾਂਦਨੀ ਚੌਕ ਦੀ ਗੁਰੂ ਤੇਗ ਬਹਾਦਰ ਦੀ ਯਾਦਗਾਰ ਗੁਰੂ ਘਰ ਵਿੱਚੋਂ ਹਜਾਰਾਂ ਲੋਕ ਪੇਟ ਭਰਕੇ ਨਿੱਕਲਦੇ ਹਨ ਪਰ ਉਸਦੇ ਸਾਹਮਣੇ ਔਰੰਗਜੇਬ ਅਤੇ ਅਨੇਕਾਂ ਦੂਸਰੇ ਸਿਆਸਤਦਾਨਾਂ ਦੀ ਹੱਵਸ਼ ਦੀ ਨਿਸਾਨੀ ਲਾਲ ਕਿਲਾ ਕਿਸੇ ਦਾ ਪੇਟ ਨਹੀਂ ਭਰਦਾ ਇਸਦੀ ਉਦਾਹਰਣ ਹੈ। ਆਮ ਲੋਕਾਂ ਦੇ ਤਿਰਸ਼ਕਾਰ ਦਾ ਅਤੇ ਸਿਆਸਤਦਾਨਾਂ ਦੀ ਲਲਚਾਈ ਅੱਖ ਦਾ ਲਾਲਕਿਲਾ ਉਹਨਾਂ ਦੀ ਦਿਮਾਗੀ ਸੋਚ ਅਤੇ ਸਮਝ ਦਾ ਵਿਖਾਵਾ ਹੈ। ਇਹੋ ਫਰਕ ਹੈ ਆਮ ਲੋਕਾਂ ਅਤੇ ਦੁਨੀਆਂ ਦੇ ਸਿਆਣੇ ਲੋਕਾਂ ਦਾ ਕਿਉਂਕਿ ਸਿਆਣੇ ਆਮ ਲੋਕ ਸੀਸਗੰਜ ਸਿਰ ਨਿਵਾਉਂਦੇ ਹਨ ਅਤੇ ਰੱਜਕੇ ਨਿਕਲਦੇ ਹਨ ਦੁਨੀਆਂ ਦੇ ਸਿਆਸਤਦਾਨ ਅਤੇ ਲਾਲਸਾਵਾਦੀ ਲੋਕ ਲਾਲ ਕਿਲੇ ਵਿੱਚ ਜਾਣਾਂ ਲੋਚਦੇ ਹਨ ਅਤੇ ਭੁੱਖੇ ਹੋਕੇ ਨਿੱਕਲਦੇ ਹਨ।
         ਗੁਰਚਰਨ ਸਿਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ             

Friday, 27 February 2015

ਜੀਵਨਜਾਚ ਅਤੇ ਧਰਮ ਨੂੰ ਰਲਗੱਡ ਕਰਦੇ ਸਿਆਸਤਦਾਨ

                                ਧਰਮ ਕੀ ਹੁੰਦਾ ਹੈ। ਧਰਮ ਕਿਵੇਂ ਬਣਦਾ ਹੈ,ਕਿਉਂ ਬਣਦਾ ਹੈ,ਅਸਲੀ ਧਰਮ ਕਿਹੜਾ ਹੈ,ਨਕਲੀ ਧਰਮ ਕਿਵੇਂ ਖੜੇ ਕੀਤੇ ਜਾਂਦੇ ਹਨ ਆਦਿ ਅਨੇਕਾਂ ਪ੍ਰਸਨ ਹਰ ਸੂਝਵਾਨ ਮਨੁੱਖ ਦੇ ਮਨ ਵਿੱਚ ਖੜੇ ਹੁੰਦੇ ਰਹਿੰਦੇ ਹਨ।   ਇਸ ਧਰਤੀ ਉਪੋਰ ਵਸਣ ਵਾਲੇ ਲੋਕਾਂ ਵਿੱਚੋਂ ਆਪਾਂ ਜਦ ਭੀ ਕਿਸੇ ਨਾਲ ਗੱਲ ਕਰਾਂਗੇ ਤਾਂ ਹਰ ਇੱਕ ਦੇ ਦੋ ਧਰਮ ਬੋਲਣਗੇ ਪਹਿਲਾ ਨਿੱਜੀ ਜੋ ਉਸਦੀ ਜਮੀਰ ਦੇ ਵਿੱਚ ਕੁਦਰਤ ਵੱਲੋਂ ਟਿਕਾਇਆ ਜਾਂਦਾ ਹੈ ਇਸਦੇ ਅਨੁਸਾਰ ਹੀ ਉਸ ਵਿਅਕਤੀ ਦਾ ਆਚਰਣ ਹੁੰਦਾਂ ਹੈ ਜੋ ਚੰਗਾਂ ਜਾਂ ਮਾੜਾ ਕੁੱਝ ਵੀ ਹੋ ਸਕਦਾ ਹੈ। ਇਸ ਆਚਰਣ ਦੇ ਕਾਰਨ ਹੀ ਦੁਨੀਆਂ ਉਸਨੂੰ ਚੰਗੇ ਜਾਂ ਮਾੜੇ ਦਾ ਖਿਤਾਬ ਬਖਸਦੀ ਹੈ।  ਦੂਸਰਾ ਧਰਮ ਸਮਾਜਿਕ ਤੌਰ ਦੁਨੀਆਂ ਦੇ ਬਹੁਗਿਣਤੀ ਲੋਕਾਂ ਵਾਂਗ ਹਰ ਵਿਅਕਤੀ ਅਪਣਾਉਂਦਾਂ ਹੈ ਜੋ ਮਨੁੱਖ ਨੂੰ ਮਨੁੱਖਤਾ ਵਿੱਚ ਨਹੀਂ ਧੜੇ ਦਾ ਪ੍ਰਤੀਨਿੱਧ ਬਣਾ ਦਿੰਦਾਂ ਹੈ ।   ਆਮ ਤੌਰ ਤੇ ਸਮੁੱਚੇ ਸਮਾਜ ਵੱਲੋਂ ਅਤੇ ਰਾਜਸੱਤਾ ਵੱਲੋਂ ਹਰ ਵਿਅਕਤੀ ਤੇ  ਉਸਦੇ ਦਿਮਾਗ ਵਿੱਚ ਦੁਨੀਆਂ ਦੇ ਹਿੰਦੂ ਮੁਸਲਮਾਨ, ਸਿੱਖ ਇਸਾਈ ਆਦਿ ਕਿਸੇ ਇੱਕ ਜੀਵਨਜਾਚ ਦਾ ਧਰਮੀ ਹੋਣ ਦਾ ਲੇਵਲ ਥੋਪਿਆ ਹੁੰਦਾਹੈ। ਰਾਜਸੱਤਾ ਦੀ ਸਿਆਸਤ ਵਿੱਚ ਰਾਜਨੀਤਕਾਂ ਦੁਆਰਾ ਸਮਾਜ ਵੱਲੋਂ ਖੜੇ ਕੀਤੇ ਧਰਮ ਰਾਜਸੱਤਾ ਦੀ ਪੁਸਤਪਨਾਹੀ ਵਿੱਚ ਵੱਧਦੇ ਫੁੱਲਦੇ ਹਨ। ਜਦਕਿ ਨਿੱਜੀ ਧਰਮ ਹਰ ਮਨੁੱਖ ਦੀ ਜਮੀਰ ਅਨੁਸਾਰ ਵਿਕਾਸ ਕਰਦਾ ਹੈ।
       ਆਉ ਪਹਿਲਾਂ ਹਰ ਵਿਅਕਤੀ ਦੇ ਨਿੱਜੀ ਧਰਮ ਦੀ ਗੱਲ ਕਰੀਏ। ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ ਆਚਰਣ ਦੀ ਉਸਾਰੀ ਲਗਾਤਰ ਕਰਦਾ ਰਹਿੰਦਾ ਹੈ। ਸਮਾਜ ਵਿੱਚ ਲੋੜਾਂ ਅਨੁਸਾਰ ਨਿਯਮ ਬਣਦੇ ਰਹਿੰਦੇ ਹਨ ਜਿੰਨਾਂ ਦੀ ਪਾਲਣਾ ਉਹ ਆਪਣੇ ਨਿੱਜੀ ਕੁਦਰਤੀ ਧਰਮ ਅਨੁਸਾਰ ਕਰਦਾ ਹੈ । ਕੁਦਰਤ ਦੀ ਦਿੱਤੀ ਹੋਈ ਦਿਮਾਗੀ ਤਾਕਤ ਅਨੁਸਾਰ ਕੋਈ ਮਨੁੱਖ ਸਮਾਜਿਕ ਰਿਸਤੇ ਸਮਾਜ ਦੀ ਮੰਗ ਅਨੁਸਾਰ ਨਿਭਾਉਂਦਾ ਹੈ ਜਿਵੇਂ ਭੈਣ ਨੂੰ ਭੈਣ ਸਮਝਣਾ ਭਰਜਾਈ ਨਹੀਂ ਬਾਪ ਨੂੰ ਬਾਪ ਸਮਝਣਾ ਸਹੁਰਾ ਨਹੀਂ ਆਦਿ ਕਿਸੇ ਭੀ ਰਿਸਤੇ ਦੀ ਮਰਿਆਦਾ ਦਾ ਉਲੰਘਣ ਕਰਨਾਂ ਉਸ ਲਈ ਧਰਮ ਡੋਲ ਜਾਣ ਦੇ ਬਰਾਬਰ ਹੁੰਦਾਹੈ । ਸਿੱਖੀ ਜੀਵਨ ਜਾਚ ਵਿੱਚ ਸਾਲੇਹਾਰ ਭੈਣ ਬਰਾਬਰ ਮੰਨੀ ਜਾਂਦੀ ਹੈ, ਜਦੋਂਕਿ ਹਿੰਦੂ ਜੀਵਨ ਜਾਚ ਵਿੱਚ ਨਹੀਂ । ਹਿੰਦੂ ਸਿੱਖ ਜੀਵਨ ਜਾਚ ਮਾਂ ਬਾਪ ਦੇ ਗੋਤ ਤੱਕ ਵਿੱਚ ਵਿਆਹ ਨਹੀਂ ਕਰਦੀ ਆਪਣੇ ਬੱਚਿਆ ਦਾ ਜਦੋਂਕਿ ਇਸਲਾਮੀ ਜੀਵਨ ਜਾਚ ਆਪਣੇ ਗੋਤਾਂ ਅਤੇ ਰਿਸਤਿਆਂ ਵਿੱਚ ਹੀ ਇਹ ਸਭ ਮਨਜੂਰ ਕਰਦੀ ਹੈ।  ਸਮਾਜ ਵਿੱਚ ਕੋਈ ਠੱਗੀ ਚੋਰੀ ਨਹੀਂ ਕਰਨੀਂ,ਕਿਸੇ ਦਾ ਹੱਕ ਨਹੀਂ ਮਾਰਨਾ,ਕਿਰਤ ਕਰਕੇ ਆਪਣੀ ਜਿੰਦਗੀ ਦਾ ਨਿਰਭਾ ਕਰਨਾਂ,ਦੁਖੀਆਂ ਦੀ ਮੱਦਦ ਕਰਨਾਂ ,ਲੋੜਵੰਦਾਂ ਦੀ ਸਹਾਇਤਾ ਕਰਨਾਂ ਆਦਿ। ਸਮਾਜ ਵਿੱਚ ਇੱਕ ਤਬਕਾ ਇਹੋ ਜਿਹਾ ਭੀ ਹੁੰਦਾ ਹੈ ਜੋ ਚੋਰੀ ਕਰਕੇ ਹੀ ਕਮਾਉਦਾ ਹੈ,ਕਤਲ ਕਰਕੇ ਖੁਸ਼ ਹੁੰਦਾ ਹੈ, ਲਾਲਚਾਂ ਵਿੱਚ ਆਕੇ ਦੂਸਰਿਆਂ ਦੇ ਹੱਕ ਮਾਰਕੇ ਖਾਦਾ ਹੈ, ਪਸੂ ਬਿਰਤੀ ਵਿੱਚ ਜਿਉਂਦਾ ਹੈ, ਕੋਈ ਪਛਤਾਵਾ ਨਹੀਂ ਹੁੰਦਾ । ਇਸ ਤਰਾਂ ਦੇ ਲੋਕਾਂ ਨੂੰ ਕਿਉਂ ਕਿ ਉਸਦੀ ਜਮੀਰ ਪਸੂਆਂ ਵਾਲੀ ਹੀ ਹੁੰਦੀ ਹੈ।ਸੋ ਇਸ ਤਰਾਂ ਦੇ ਲੋਕ ਆਪਣੇ ਆਚਰਣ ਅਨੁਸਾਰ ਪਸ਼ੂ ਬਿਰਤੀਆਂ ਹੀ ਲਈ ਫਿਰਦੇ ਹੁੰਦੇ ਹਨ ਕੁਦਰਤ ਅਨੁਸਾਰ ਉਹਨਾਂ ਦੇ ਵਿਕਾਸ ਨੇ ਹਾਲੇ ਲੰਮਾ ਸਫਰ ਤੈਅ ਕਰਨਾਂ ਹੁੰਦਾ ਹੈ । ਇਨਸਾਨੀ ਸਮਾਜਿਕ ਸੋਚ ਹਾਲੇ ਵਿਕਸਿਤ ਨਹੀ ਹੋਈ ਹੁੰਦੀ ਅਤੇ ਉਹਨਾਂ ਦੀ ਕੁਦਰਤੀ ਤਾਕਤ ਅਨੁਸਾਰ ਇਹ ਕੰਮ ਉਹਨਾਂ ਦਾ ਨਿੱਜੀ ਧਰਮ ਹੀ ਹੁੰਦਾ ਹੈ। ਸਿਆਣੇ ਲੋਕ ਹਮੇਸਾਂ ਧਰਮ ਨੂੰ ਇਸ ਲਈ ਨਿੱਜੀ ਮਸਲਾ ਸਮਝਦੇ ਹਨ । ਅਸਲੀ ਧਰਮ ਮਨੁੱਖ ਦੇ ਨਿੱਜੀ ਆਚਰਣ ਵਿੱਚ ਹੀ ਵੱਸਦਾ ਹੁੰਦਾ ਹੈ। ਸਿਆਣਾ ਮਨੁੱਖ ਦੂਸਰਿਆਂ ਦੇ ਧਰਮ ਦੀ ਪਛਾਣ ਨਿੱਜੀ ਆਚਰਣ ਤੋਂ ਹੀ ਕਰਦਾ ਹੈ,ਸਮਾਜਿਕ ਧਰਮ ਤੋਂ ਨਹੀਂ।
             ਆਉ ਸਮਾਜਿਕ ਧਰਮ ਨੂੰ ਵਿਚਾਰੀਏ ਜਿੰਨਾਂ ਵਿੱਚ ਦੁਨੀਆਂ ਦੇ ਵੱਡੇ ਧਰਮ ਹਨ ਇਸਾਈ ਮੱਤ,ਇਸਲਾਮ ਮੱਤ ,ਹਿੰਦੂ,ਕੰਮਿਊਨਿਸਟ,ਚਾਰ ਸਭ ਤੋਂ ਵੱਡੇ ਮੱਤ ਹਨ ਜੋ ਧਰਮ ਦੇ ਤੌਰ ਤੇ ਰਾਜਨੀਤੀ ਨੇ ਵਿਕਸਿਤ ਕੀਤੇ ਹਨ ਜੀਵਨ ਜਾਚ ਦੇ ਫਲਸਫੇ ਨੂੰ ਆਪਣੇ ਹਿੱਤਾਂ ਅਨੁਸਾਰ ਵਿਗਾੜ ਕੇ।  ਛੋਟੇ ਧਰਮ ਜਾਂ ਮੱਤ ਹਨ ਸਿੱਖ,ਜੈਨ ,ਯਹੂਦੀ,ਬੋਧੀ,ਅਤੇ ਹੋਰ ਅਣਗਿਣਤ। ਜਦ ਭੀ ਅਸੀ ਇਹਨਾਂ ਦੇ ਸੁਰੂਆਤੀ ਸਮੇਂ ਤੇ ਝਾਤ ਮਾਂਰਾਂਗੇ ਤਦ ਇਹਨਾਂ ਦਾ ਬਹੁਤ ਹੀ ਸੁੰਦਰ ਰੂਪ ਸਾਹਮਣੇ ਆਉਦਾ ਹੈ ਕਿਉਂਕਿ ਇਹ ਸਾਰੇ ਧਰਮ ਅਸਲ ਵਿੱਚ ਜੀਵਨਜਾਚਾਂ ਸਨ। ਇਹ ਵਿਸੇਸ ਇਲਾਕਿਆਂ ਵਿੱਚ ਵਿਸੇਸ ਪ੍ਰਸਥਿਤੀਆਂ ਵਿੱਚ ਲੋੜਾਂ ਅਨੁਸਾਰ ਪੈਦਾ ਹੋਈਆਂ ਸਨ। ਜਿਸ ਤਰਾਂ ਅਰਬ ਦੇ ਪਾਣੀਉਂ ਅਤੇ ਬਨਸਪਤੀ ਤੌਂ ਵਾਂਝੇ ਇਲਾਕੇ ਵਿੱਚ ਇਸਲਾਮ ਦੀ ਵਿਚਾਰਧਾਰਾ ਨੇ ਜਨਮ ਲਿਆ ਜੋ ਮੈਦਾਨੀ ਇਲਾਕਿਆਂ ਵਿੱਚ ਨਹੀਂ ਪਣਪ ਸਕਦੀ। ਠੰਡੇ ਇਲਾਕਿਆਂ ਵਿੱਚ ਪੈਦਾ ਹੋਈ ਇਸਾਈ ਵਿਚਾਰਧਾਰਾ ਨੂੰ ਗਰਮ ਮਾਰੂਥਲ਼ਾਂ ਵਿੱਚ ਵਧਣਾ ਔਖਾ ਹੈ। ਕੁਦਰਤ ਦੇ ਮੂਲ਼ ਨਾਲ ਮਿਲ ਕੇ ਚਲਣ ਵਾਲੀ ਗਿਆਨ ਭਰਭੂਰ ਹਿੰਦੂ ਵਿਚਾਰਧਾਰਾ ਮਸੀਨੀ ਯੁੱਗ ਵਿੱਚ ਹਾਰਨ ਲੱਗ ਜਾਂਦੀ ਹੈ। ਤਰਕ ਵਾਲੀ ਬੋਧੀ ਵਿਚਾਰਧਾਰਾ ਕੁਦਰਤੀ ਕਹਿਰਾਂ ਵਿੱਚ ਦਮ ਤੋੜ ਜਾਂਦੀ ਹੈ। ਆਪੋ ਆਪਣੇ ਇਲਾਕਿਆਂ ਨੂੰ ਛੱਡਕੇ ਜਦ ਇਹਨਾਂ ਨੂੰ ਦੂਜੇ ਇਲਾਕਿਆਂ ਵਿੱਚ ਰਾਜਸੱਤਾ ਦੇ ਜੋਰ ਨਾਲ ਬੇਸਮਝ ਰਾਜਨੀਤਕਾਂ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਦ ਇਹਨਾਂ ਦੇ ਕਾਰਨ ਹੀ ਦੁਨੀਆਂ ਨੇ ਬਹੁਤ ਵੱਡੇ ਦੁਖਾਂਤ ਝੱਲੇ ਹਨ। ਦੁਨੀਆਂ ਉਪਰ ਰਾਜ ਸੱਤਾ ਨਾਲ ਲਾਗੂ ਕੀਤੀ ਜਾਣ ਵਾਲੀ ਬਰਾਬਰ ਵੰਡ ਅਧਾਰਤ ਕੰਮਿਊਨਿਸਟ ਵਿਚਾਰਧਾਰਾ ਭੀ ,ਮਸੀਨੀ ਯੁੱਗ ਜੋ ਕਾਣੀ ਵੰਡ ਅਨੁਸਾਰ ਹੀ ਚੱਲ ਸਕਦਾ ਹੈ ਦੇ ਸਾਹਮਣੇ ਦਮ ਤੋੜ ਗਈ ਹੈ। ਉਪਰੋਕਤ ਵਰਣਨ ਕੀਤੀਆਂ ਗਈਆਂ ਜੀਵਨ ਜਾਚਾਂ ਨੂੰ ਰਾਜਸੱਤਾ ਨੇ ਆਪਣੇ ਹਿੱਤਾਂ ਲਈ ਧਰਮਾਂ ਦਾ ਰੂਪ ਦਿੱਤਾ ਜਿਸ ਨਾਲ ਸਮਾਜ ਨੂੰ ਦੁਖਾਂਤ ਝੱਲਣੇ ਪਏ। ਨਿੱਜੀ ਆਚਰਣ ਨੂੰ ਵਧੀਆ ਬਣਾਉਣ ਵਾਲੀਆਂ ਇਹਨਾਂ ਸੋਚਾਂ ਨੂੰ ਜਦ ਮੂਰਖ ਅਤੇ ਸਵਾਰਥ ਰਾਜਿਆਂ ਅਤੇ ਰਾਜਨੀਤਕਾਂ ਨੇ ਸਮਾਜਿਕ ਸੰਗਠਨ ਬਣਾ ਕਿ ਪਾੜੋ ਤੇ ਰਾਜ ਕਰੋ ਦਾ ਫਾਰਮੂਲਾ ਲਾਗੂ ਕੀਤਾ ਜਿਸ ਨਾਲ ਸਮੇਂ 2 ਅਨੁਸਾਰ ਇਹਨਾਂ ਜੀਵਨਜਾਚਾਂ ਵਿੱਚ ਆਪਣੇ ਹਿੱਤਾਂ ਅਨੁਸਾਰ ਹੁਕਮਨਾਮੇ ਲਾਗੂ ਕਰਵਾਕੇ ਇਹਨਾਂ ਦੇ ਮੂਲ ਆਦਰਸਾਂ ਨੂੰ ਬਦਲ ਦਿੱਤਾ। ਜੀਵਨ ਜਾਚਾਂ ਦੇ ਮੂਲ ਸਿਧਾਤ ਔਰੰਗਜੇਬ ,ਨੀਰੋ, ਬਾਬਰ,ਮੱਸਾ ਰੰਗੜ ਬਣਕੇ ਨਹੀਂ ਸਗੋਂ ਗੁਰੂ ਤੇਗ ਬਹਾਦਰ,ਈਸਾ ਮਸੀਹ,ਮੁਹਮੰਦ ਸਾਹਿਬ, ਲੈਨਿਨ ਬਣਕੇ ਕੁਰਬਾਨੀ ਦੇਣੀ ਪੈਦੀ ਹੈ ਫਿਰ ਲਾਗੂ ਹੁੰਦੇ ਹਨ। ਉਪਰੋਕਤ ਸਭ ਧਰਮ ਸਿਧਾਂਤਾ ਦਾ ਮੂਲ ਸਮਾਜ ਨੂੰ ਚੰਗਾ ਬਣਾਉਣਾ ਹੈ ਜਦਕਿ ਸਵਾਰਥੀ ਰਾਜਸੱਤਾ ਦਾ ਮੂਲ਼ ਨਿੱਜੀ ਹਉਮੈਂ ਅਨੁਸਾਰ ਸਮਾਜ ਨੂੰ ਬਦਲਣਾ ਹੁੰਦਾ ਹੈ। ਧਰਮੀ ਰਾਜਾ ਰਾਜ ਕਰੈ ਪਰਜਾ ਸੁਖੀ ਵਸੈ ਸਿਰਫ ਕਿਸੇ ਚੰਗੇ ਮਨੁੱਖ ਦੇ ਰਾਜਗੱਦੀ ਉਪਰ ਬੈਠਣ ਨਾਲ ਹੀ ਹੋ ਸਕਦਾ ਹੈ । ਪਾਪੀ ਜਾਂ ਸਵਾਰਥੀ ਮਨੁੱਖ ਜਦ ਰਾਜਗੱਦੀ ਉਪਰ ਬੈਠਦਾ ਹੈ ਤਦ ਪਰਜਾ ਦੁੱਖ ਪਾਉਂਦੀ ਹੈ। ਕਹਿਣ ਨੂੰ ਤਾਂ ਭਾਵੇਂ ਹਰ ਰਾਜਗੱਦੀ ਦਾ ਮਾਲਕ ਹਰ ਰਾਜਾ ਧਾਰਮਿਕ ਚੋਗਾ ਪਹਿਨਦਾ ਹੈ ਪਰ ਧਰਮੀ ਮਨੁੱਖ ਦੀ ਪਛਾਣ ਆਚਰਣ ਤੋਂ ਹੁੰਦੀ ਹੈ। ਅੱਜ ਦੀ ਹਰ ਰਾਜਸੱਤਾ ਔਰੰਗਜੇਬ ਹੋਵੇ ਜਾਂ ਰਣਜੀਤ ਸਿੰਘ ਜਾਂ ਗੋਰੇ ਅੰਗਰੇਜ ਜਾਂ ਕਾਲੇ ਅੰਗਰੇਜ ਆਦਿ ਬਹੁਤਿਆਂ ਨੇ ਧਰਮ ਦੇ ਨਾਂ ਥੱਲੇ ਆਪਣੇ ਧਰਮ ਦੀਆਂ ਜੀਵਨਜਾਚਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ। ਅੱਜ ਸਾਰੀਆਂ ਵਧੀਆ ਜੀਵਨ ਜਾਚਾਂ ਜੋ ਧਰਮ ਦਾ ਰੂਪ ਧਾਰ ਗਈਆਂ ਹਨ ਦੇ ਮੂਲ ਸਰੂਪਾਂ ਨੂੰ ਰਾਜਸੱਤਾਵਾਂ ਨੇ ਦੁਨੀਆਂ ਨੂੰ ਪਾੜਨ ਵਾਲਾ ਹਥਿਆਰ ਬਣਾ ਦਿੱਤਾ  ਹੈ। ਪਾੜੋ ਤੇ ਰਾਜ ਕਰੋ ਅਨੁਸਾਰ ਜੀਵਨਜਾਚ  ਦਾ ਧਰਮ ਬਣਾ ਕੇ ਤਾਕਤ ਦੇ ਜੋਰ ਤੇ ਉੱਥੇ ਲਾਗੂ ਕੀਤਾ ਗਿਆ ਜਿੱਥੇ ਇਹ ਲਾਗੂ ਨਹੀਂ ਹੋ ਸਕਦੀਆਂ ।
                   ਜਦ ਤੱਕ ਮਨੁੱਖ ਇਹਨਾਂ ਫਲਸਫਿਆਂ ਨੂੰ ਜੀਵਨਜਾਚ ਬਣਾਉਣ ਦੀ ਥਾਂ ਧਰਮ ਬਣਾਉਂਦਾ ਰਹੇਗਾ ਇਹ ਵਿਨਾਸ ਦਾ ਕਾਰਨ ਬਣਦੀਆਂ ਰਹਿਣਗੀਆਂ। ਇਸਲਾਮ ਗੁਰੂ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਸੱਤ ਘਰ ਦੇਖਣ ਨੁੰ ਕਹਿੰਦਾ ਹੈ ਕਿ ਕੋਈ ਹੋਰ ਭੁੱਖ ਤਾਂ ਨਹੀਂ ਬੈਠਾ । ਗੁਆਂਢ ਵਿੱਚ ਆਪ ਤੋਂ ਪਹਿਲਾਂ ਦੂਜੇ ਭੁੱਖੇ ਨੂੰ ਰਜਾਉਣ ਦੀ ਸੋਚ ਵਾਲਾ ਫਲਸਫਾ ਕਿਵੇਂ  ਦੁਜੇ ਨੂੰ ਮਾਰਨ ਨੂੰ ਕਹਿ ਸਕਦਾ ਹੈ। ਹਿੰਦੂ ਜਵਿਨ ਜਾਚ ਤਾਂ ਨਿਰਜੀਵ ਪਰਾਂਣੀਆਂ ਵਿੱਚ ਭੀ ਰੱਬ ਦੇਖਦੀ ਹੈ ਕਿਵੇਂ ਕਤਲ ਕਰੇਗੀ। ਸਿੱਖ ਜੀਵਨ ਜਾਚ ਨਿਉਟਿਆ ਦੀ ਉਟ ,ਨਿਮਾਣਿਆਂ ਦਾ ਮਾਣ,ਮਜਲੂਮ ਦੀ ਮੱਦਦ ਵਿੱਚ ਮਰ ਜਾਣਾ ਬੇਹਤਰ ਮੰਨਦੀ ਹੈ ਫਿਰ ਨਫਰਤ ਕਿਉ ਕਰੇਗੀ , ਇਸਾਈ ਜੀਵਨ ਜਾਚ ਸੂਲੀ ਉੱਪਰ ਚੜਾਉਣ ਵਾਲਿਆਂ ਤੇ ਭੀ ਤਰਸ ਕਰਦੀ ਹੈ,ਫਿਰ ਲੜਾਈ ਕਿਉਂ। ਜਦੋਂ ਹੀ ਇਹ ਫਲਸਫੇ ਸਵਾਰਥੀ ਰਾਜਿਆਂ,ਜਾਂ ਸਵਾਰਥੀ ਲੋਕਾਂ ਦੇ ਹੱਥ ਚਲੇ ਗਏ ਤਦ ਹੀ ਇਹਨਾਂ ਫਲਸਫਿਆਂ ਨੂੰ ਮੰਨਣ ਵਾਲੇ ਸਮੂਹਕ ਲੋਕਾਂ ਦੇ ਧੜੇ, ਪਾਰਟੀ ਵਾਂਗ ਬਣਾ ਦਿੱਤਾ ਜਾਂਦਾ ਹੈ। ਕਿਸੇ ਵੀ ਧੜੇ ਵਿੱਚ ਸਮੁੱਚੇ ਲੋਕ ਇੱਕੋ ਜਿਹੇ ਨਹੀਂ ਹੋ ਸਕਦੇ। ਸੋ ਧਰਮ ਰੂਪੀ ਇੰਹਨਾਂ ਧੜਿਆ ਵਿੱਚ ਚੰਗੇ ਅਤੇ ਮੰਦੇ ਆਚਰਣ ਵਾਲੇ ਵੱਖ ਵੱਖ ਤਰਾਂ ਦੇ ਲੋਕ ਹੁੰਦੇ ਹਨਅਤੇ ਇੰਹਨਾਂ ਚੰਗੇ ਮਾੜੇ ਲੋਕਾਂ ਕਾਰਨ ਹੀ ਇਹ ਧਰਮ ਚੰਗੇ ਮਾੜੇ ਬਣਦੇ ਰਹਿੰਦੇ ਹਨ। ਜਦ ਇਹ ਫਲਸਫੇ ਚੰਗੇ ਲੋਕਾਂ ਕੋਲ ਹੁੰਦੇ ਹਨ ਇਹ ਸਮਾਜ ਨੂੰ ਨਿਯਮ ਬੱਧ ਕਰਕੇ ਚੰਗੇ ਆਚਰਣ ਦੀ ਉਸਾਰੀ ਵੱਲ ਤੋਰਨ ਵਾਲੇ ਬਣ ਜਾਂਦੇ ਹਨ। ਜਦ ਇਹ ਸਆਸਤਦਾਨਾਂ ਦੇ ਕੰਟਰੋਲ ਵਿੱਚ ਹੋ ਜਾਂਦੇ ਹਨ ਤਦ ਹੀ ਇਹਨਾਂ ਦੇ ਕਾਰਨ ਲੋਕ ਪਾੜੋ ਤੇ  ਰਾਜ ਕਰੋ ਦੀ ਨੀਤੀ ਦਾ ਸਿਕਾਰ ਹੋਕੇ ਲੋਕ ਨੂੰ ਲੜਾਉਣ ਵੱਲ ਲੈ ਜਾਂਦੇ ਹਨ। ਕਾਸ ਦੁਨੀਆਂ ਦੀਆਂ ਇਹ ਆਪੋ ਆਪਣੇ ਮੂਲ ਇਲਾਕਿਆਂ ਵਿੱਚ ਜਨਮੀਆਂ ਇਹ ਜੀਵਨਜਾਚਾਂ ਧਰਮ ਵਾਂਗ ਮੰਨੀਆਂ ਭਾਵੇਂ ਜਾਣ ਪਰ ਕੱਟੜਤਾ ਅਤੇ ਰਾਜਸੱਤਾ ਦੇ ਹਥਿਆਰ ਨਾਲ ਕਤਲ ਨਾਂ ਕਰੀਆਂ ਜਾਣ ।
            ਦੁਨੀਆਂ ਦੇ ਕਿਸੇ ਵੀ ਪੈਗੰਬਰ, ਸੰਤ ਜਾਂ ਫਕੀਰ ਨੇ ਕਦੇ ਵੀ ਕਿਸੇ ਧਰਮ ਦੀ ਨੀਂਹ ਨਹੀ ਰੱਖੀ ਸਗੋਂ ਹਰ ਇੱਕ ਨੇ ਸਮਾਜ ਨੂੰ ਗਿਆਨ ਵੰਡਣ ਦੀ ਕੋਸਿਸ ਜਰੂਰ ਕੀਤੀ ਹੈ। ਹਰ ਅਵਤਾਰੀ ਪੁਰਸ਼ ਨੇ ਸਮਾਜ ਨੂੰ ਅਸੂਲਾਂ ਅਤੇ ਵਧੀਆਂ ਆਚਰਣ ਵਾਲੇ ਬਣਨ ਦੀ ਸਿੱਖਿਆ ਦਿੱਤੀ ਹੈ। ਕਿਸੇ ਵੀ ਮਹਾਨ ਮਨੁੱਖ ਨੇ  ਦੁਨੀਆਂ ਅਤੇ ਸਮਾਜ ਨੂੰ ਤੋੜਨ ਦੀ ਨਹੀਂ ਜੋੜਨ ਦੀ ਕੋਸਿਸ ਜਰੂਰ ਕੀਤੀ ਹੈ। ਧੜਿਆਂ ਵਾਲੇ ਧਰਮਾਂ ਦੀ ਨੀਂਹ ਸਦਾ ਸਿਆਸਤਦਾਨਾਂ ਜਾਂ ਵਪਾਰੀ ਕਿਸਮ ਦੇ ਅਗਿਆਨੀ ਜਾਂ ਬੇਈਮਾਨ ਲੋਕਾਂ ਨੇ ਰੱਖੀ ਹੈ। ਸਿਆਸਤਦਾਨ ਸਦਾ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਹਿੱਤਾਂ ਲਈ ਵਰਤਦੇ ਹਨ ਅਗਆਨੀ ਲੋਕ ਗੁੰਮਰਾਹ ਹੋ ਜਾਂਦੇ ਹਨ ਗਿਆਨਵਾਨ ਮਨੁੱਖ ਕਦੇ ਗੁੰਮਰਾਹ ਨਹੀ ਹੁੰਦਾਂ। ਭਗਤ ਕਬੀਰ ਜੀ ਦਾ ਇਹ ਬਚਨ ਧਰਮ ਦੀ ਅਸਲੀ ਪਰੀਭਾਸ਼ਾ ਹੈ ਕਿ ਜਹਾਂ ਗਿਆਨ ਤਹਾਂ ਧਰਮ ਜਹਾਂ ਝੂਠ ਤਹਾਂ ਪਾਪ ਅਤੇ ਭਗਤ ਨਾਮਦੇਵ ਜੀ ਵੱਲੋਂ ਲਖੇ ਇੱਕ ਸਲੋਕ ਵਿੱਚ ਤਾਂ ਧੜਿਆਂ ਵਾਲੇ ਧਰਮ ਵਿੱਚ ਖੜੇ ਲੋਕਾਂ ਨੂੰ ਅੰਨੇ ਅਤੇ ਕਾਣੇ ਹੋਣ ਦਾ ਲਕਬ ਬਖਸਦਾ ਹੈ ਅਤੇ ਗਿਆਨਵਾਨ ਬੰਦੇ ਨੂੰ ਸਿਆਣਾ ਹੋਣ ਦਾ ਮਾਣ ਵੀ ਅਤੇ ਇਹ ਦੋਨੋਂ ਸਲੋਕ ਗੁਰੂ ਗਰੰਥ ਵਿੱਚ ਦਰਜ ਹਨ। ਅਸਲ ਵਿੱਚ ਸਾਡਾ ਇਨਸਾਨ ਹੋਕੇ ਧਰਮੀ ਹੋਣ ਦਾ ਦਾਅਵਾ ਤਦ ਹੀ ਹੀ ਸਹੀ ਹੋ ਸਕਦਾ ਹੈ ਜਦ ਅਸੀਂ ਚੰਗੇ ਆਚਰਣ ਨਾਲ ਸਿੱਖਣ ਦੀ ਭਾਵਨਾਂ ਨਾਲ ਸਦਾ ਗਿਆਨ ਹਾਸਲ ਕਰਨ ਦੀ ਅਵੱਸਥਾ ਵਿੱਚ ਰਹਿੰਦਿਆਂ ਮਨੁੱਖਤਾ ਅਤੇ ਸਿ੍ਰਸਟੀ ਪ੍ਰਤੀ ਸਨਮਾਨ , ਇੱਜਤ ਦਾ ਭਾਵ ਰੱਖਦਿਆਂ ਬੁਰੇ ਕਰਮਾਂ ਤੋਂ ਦੂਰ ਰਹਿਣ ਦਾ ਯਤਨ ਕਰੀਏ।  ਇਨਸਾਨ ਤਦ ਹੀ ਧਰਮੀ ਹੋਣ ਦਾ ਦਅਵਾ ਕਰ ਸਕਦਾ ਹੈ ਜਦ ਉਸਦਾ ਆਚਰਣ ਵੀ ਚੰਗਾਂ ਹੋਵੇਗਾ। ਬੁਰੇ ਆਚਰਣ ਵਾਲੇ ਸਦਾ ਹੀ ਗੁੰਡਿਆ ,ਬੇ ...ਈਮਾਨਾਂ, ਬੇਦੀਨਿਆਂ ਦੇ ਲਕਬ ਹੀ ਹਾਸਲ ਕਰਦੇ ਹਨ।
ਗੁਰਚਰਨ ਸਿੰਘ ਪੱਖੋਕਲਾ ਫੋਨ 94177727245 ਪਤਾ ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)

Wednesday, 25 February 2015

ਅਨੁਭਵ ਰਹਿਤ ਗਿਆਨ ਵਿਹੂਣੇ ਪਰਚਾਰਕ ਅਤੇ ਧਾਰਮਿਕ ਫਲਸਫੇ

                          ਦੁਨੀਆਂ ਦੀ ਸਭ ਤੋਂ ਨਵੇਂ ਜਮਾਨੇ ਦੀ ਸਿੱਖ ਕੌਮ ਨਿਰਣਾ ਹੀ ਨਹੀਂ ਕਰ ਪਾ ਰਹੀ ਕਿ ਉਸਦਾ ਗੁਰੂ ਕੌਣ ਹੈ। ਸਭ ਤੋਂ ਵੱਡੀ ਗੱਲ ਇਸ ਕੌਮ ਦੇ ਪ੍ਰਚਾਰਕ ਹੀ ਸਪੱਸਟ ਅਤੇ ਇੱਕਮੱਤ ਨਹੀਂ ਹਨ। ਹਰ ਕੋਈ ਆਪੋ ਆਂਪਣੀ ਬੁੱਧੀ ਅਨੁਸਾਰ ਆਪੋ ਆਪਣੀ ਸੋਚ ਪ੍ਰਚਾਰੀ ਜਾ ਰਿਹਾ ਹੈ। ਸਿੱਖ ਫਲਸਫੇ ਨੂੰ ਪੈਦਾ ਕਰਨ ਵਾਲੇ ਅਨੇਕਾਂ ਸੰਤ ਹਨ। ਆਪੋ ਆਪਣੇ ਸਮਿਆਂ ਅਤੇ ਇਲਾਕਿਆਂ ਵਿੱਚ ਸਾਰੇ ਸੰਤ ਪੁਰਸਾਂ ਨੇ ਗੁਰੂ ਦੇ ਦਰਜੇ ਪ੍ਰਾਪਤ ਕੀਤੇ। ਅੱਜ ਦੇ ਸਿੱਖਾਂ ਨੁੰ ਇਸ ਗੱਲ ਤੇ ਹੀ ਲੜਾਇਆ ਜਾ ਰਿਹਾ ਹੈ ਕਿ ਕੌਣ ਗੁਰੂ ਹੈ,ਕੌਣ ਭਗਤ ਹੈ,ਕੌਣ ਸੂਫੀ ਸੰਤ ਹੈ। ਗੁਰੂ ਗਰੰਥ ਵਿੱਚ ਸਾਮਲ ਗੁਰਬਾਣੀ ਦੇ ਰਚਾਇਤਾਵਾਂ ਨੂੰ ਵੱਖ ਵੱਖ ਗੁਰੂ ,ਸੰਤ, ਭਗਤ ਜਾਂ ਹਿੰਦੂ,ਮੁਸਲਮਾਨ ਆਦਿ ਵਿੱਚ ਕਿਉਂ ਵੰਡਿਆ ਜਾ ਰਿਹਾ ਹੈ। ਅੱਜ ਭੀ ਸਿੱਖ ਦਸ ਗੁਰੂ ਮੰਨੀ ਜਾ ਰਹੇ ਹਨ। ਜਦਕਿ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਦਾ ਦਰਜਾ ਗਰੰਥ ਸਾਹਿਬ ਨੂੰ ਦੇਣ ਤੋਂ ਬਾਅਦ ਇਕੋ ਗੁਰੂ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ। ਦਸਾਂ ਗੁਰੂਆਂ ਦੀ ਸੋਚ ਛੇ ਗੁਰੂਆਂ ਦੀਆਂ ਲਿਖਤਾਂ ਭਾਵ ਗੁਰਬਾਣੀ ਵਿੱਚ ਸਮੋਈ ਹੋਈ ਹੈ,। ਛੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਸੰਤ ,ਭਗਤਾਂ ਦੀ ਬਾਣੀ ਦੀ ਵਿਚਾਰਧਾਰਕ ਸੋਚ ਗੁਰੂਆਂ ਦੀ ਬਾਣੀ ਸਮਾਨ ਹੈ ਇਸ ਲਈ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਵਿੱਚ ਸਾਮਲ ਕੀਤਾ ਸੀ ਸੋ ਉਹ ਸਾਰੇ ਸੰਤ ,ਭਗਤ ਵੀ ਗੁਰੂ ਹਨ। ਗੁਰੂ ਗਰੰਥ ਸਾਹਿਬ ਵਿੱਚ ਸਾਮਲ ਸਾਰੇ ਲੇਖਕ ਮਹਾਂਪੁਰਸ਼ ਬਰਾਬਰ ਦਾ ਦਰਜਾ ਰੱਖਦੇ ਹਨ। ਸਿੱਖ ਕੌਮ ਦਾ ਗੁਰੂ ਮਨੁੱਖ ਨਹੀਂ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਸਿਰਫ ਤੇ ਸਿਰਫ ਗੁਰੂ ਗਰੰਥ ਵਿੱਚ ਹੈ। ਗੁਰੂ ਗਰੰਥ ਨੂੰ ਗੁਰੂ ਕਿਵੇਂ ਮੰਨਣਾ ਹੈ ਇਹ ਭੀ ਇੱਕ ਤਰਾਂ ਨਹੀਂ ਕੀਤਾ ਜਾ ਰਿਹਾ । ਵੱਡੀ ਗਿਣਤੀ ਸਿਰ ਝੁਕਾ ਮੱਥਾ ਟੇਕਣ ਨੂੰ ਹੀ ਅਧਾਰ ਬਣਾਈ ਬੈਠੀ ਹੈ। ਅਸਲ ਵਿੱਚ ਅੱਖਰ ਗੁਰੂ ਰੂਪੀ ਗੁਰੂ ਗਰੰਥ ਸਾਹਿਬ ਨੂੰ ਪੜ ਅਤੇ ਸੁਣ ਕੇ ਹੀ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਸਮਝ ਪੈਸੇ ਦੇਕੇ ਨਹੀਂ ਖਰੀਦੀ ਜਾ ਸਕਦੀ ਜੋ ਅੱਜਕਲ ਕਰਵਾਇਆ ਜਾ ਰਿਹਾ ਹੈ ਮਾਇਆਧਾਰੀਆਂ ਵੱਲੋਂ। ਪੜਨ ਅਤੇ ਸੁਣਨ ਤੋਂ ਬਾਅਦ ਮਨ ਵਿੱਚ ਭੈ ਰੱਖਣ ਨਾਲ ਹੀ ਗੁਰਬਾਣੀ ਸੁਖ ਦੇਣ ਵਾਲੀ ਬਣਦੀ ਹੈ। ਦੇਹਧਾਰੀ ਨੂੰ ਮੰਨਣਾ ਹੈ ਜਾਂ ਨਹੀਂ ਭੀ ਵਿਵਾਦ ਰੋਜਾਨਾ ਫਜੂਲ ਖੜਾ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਦੇਹਧਾਰੀ  ਨੂੰ ਨਾਂ ਮੰਨਣ ਦੀ ਗੱਲ ਕੀਤੀ ਜਾਂਦੀ ਹੈ। ਇਸ ਬਾਰੇ ਫੈਸਲਾ ਗੁਰੂ ਰੂਪ ਗੁਰਬਾਣੀ ਵਿੱਚੋਂ ਲਿਆ ਜਾਣਾ ਚਾਹੀਦਾ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਮਨਮੱਤ  ਵਿੱਚੋਂ। ਗੁਰੂ ਮਨੁੱਖ ਦਾ ਸਿਰਫ ਇੱਕ ਹੀ ਹੁੰਦਾ ਹੈ ਜੋ ਸਿੱਖ ਲਈ ਸਿਰਫ ਗੁਰੂ ਗਰੰਥ ਹੀ ਹੈ ਜਾਂ ਸੱਚ ਹੀ ਗੁਰੂ ਹੁੰਦਾਂ ਹੈ ਸੱਚ ਹੀ ਖੁਦਾ ਹੁੰਦਾਂ ਹੈ ਸੱਚ ਹੀ ਸਭ ਦਾ ਖਸਮ ਹੁੰਦਾਂ ਹੈ, ਆਦਿ ਅਤੇ ਜੁਗਾਦਿ ਵਿੱਚ ਸੱਚ ਹੀ ਵਿਚਰਦਾ ਹੈ। ਗੁਰੂ ਗਰੰਥ ਦੀ ਵਿਚਾਰਧਾਰਾ ਸੱਤਪੁਰਖ ,ਸੰਤ ,ਸਾਧ,ਜਾਂ ਇਸ ਦਾ ਭਾਵ ਚੰਗੇ ਮਨੁੱਖ ਦਾ ਅਦਬ ਕਰਨ ਵੱਲ ਨੂੰ ਤੋਰਦੀ ਹੈ,ਰੋਕਦੀ ਨਹੀਂ। ਚੰਗੇ ਜਾਂ ਸੱਚੇ ਮਨੁੱਖ ਦੇ ਪੈਰਾਂ ਤੇ ਦਾੜੀ ਰੱਖਣ ਦੀ ਗੱਲ ਗੁਰਬਾਣੀ ਕਹਿੰਦੀ ਹੈ। ਗਰੀਬ ਉਪਰ ਖਿੱਝਣ ਵਾਲੀ ਦਾੜੀ ਨੂੰ ਸਾੜਨ ਦੀ ਗੱਲ ਭੀ ਗੁਰਬਾਣੀ ਹੀ ਕਰ ਸਕਦੀ ਹੈ। ਦੇਹਧਾਰੀ ਸਬਦ ਨੂੰ ਨਿੰਦਣ ਸਮੇਂ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਲਿਖਣ ਵਾਲੇ ਭੀ ਦੇਹਧਾਰੀ ਹੀ ਸਨ। ਇਸ ਤਰਾਂ ਹੀ ਸਾਧ ਅਤੇ ਸੰਤ ਸਬਦ ਨੂੰ ਜੋ ਆਦਰ ਗੁਰਬਾਣੀ ਦਿੰਦੀ ਹੈ ਅਸੀ ਕਿਉਂ ਨਹੀਂ ਦਿੰਦੇ ਕਿਉਂਕਿ ਅੱਜ ਦਾ ਮਨੁੱਖ ਗੁਰੂਆਂ ਤੋਂ ਵੱਡਾ ਜੋ ਹੋ ਗਿਆ ਹੈ। ਅਸੀਂ ਸਮਝ ਹੀ ਨਹੀਂ ਰਹੇ ਗੁਰਬਾਣੀ ਨੂੰ। ਆਪਣੀ ਮੱਤ ਗੁਰਬਾਣੀ ਉਪਰ ਥੋਪ ਰਹੇ ਹਾਂ। ਗੁਰਬਾਣੀ ਭੇਖਧਾਰੀ ਨੂੰ ਬਨਾਰਸ ਦਾ ਠੱਗ ਕਹਿੰਦੀ ਹੈ ਅਸਲੀ ਸਾਧ ਜਾਂ ਸੰਤ ਨੂੰ ਨਹੀਂ ਜਦੋਂਕਿ ਅੱਜ ਦਾ ਅਖੌਤੀ ਅਗਾਂਹਵਧੂ ਅਖਵਾਉਣ ਵਾਲਾ ਸਿੱਖ ਪਹਿਲਾਂ ਭੇਖਧਾਰੀ ਨੂੰ ਹੀ ਸਾਧ ਜਾਂ ਸੰਤ ਕਹਿੰਦਾਂ ਹੈ ਬਾਅਦ ਵਿੱਚ ਨਿੰਦਕ ਵੀ ਬਣ ਬੈਠਦਾ ਹੈ। ਗੁਰਬਾਣੀ ਆਚਰਣ ਨੂੰ ਸਭ ਤੋਂ ਉਪਰ ਮੰਨਦੀ ਹੈ,ਅਸੀਂ ਵਿਖਾਵੇ ਨੂੰ। ਸਾਧ ਜਾਂ ਸੰਤ ਦੀ ਪਛਾਣ ਆਚਰਣ ਤੋਂ ਕਰਨ ਦੀ ਪਛਾਣ ਕਰਨੀਂ ਹੀ ਭੁੱਲ ਗਿਆ ਹੈ ਅੱਜ ਦਾ ਮਨੁੱਖ।
           ਸਿੱਖ ਦਾ ਪਹਿਲਾ ਅਸੂਲ ਹੀ ਸਿੱਖਣਾ ਹੁੰਦਾ ਹੈ। ਜਿਹੜਾ ਮਨੁੱਖ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਸਿੱਖ ਹੀ ਨਹੀਂ ਰਹਿ ਜਾਦਾ। ਸਿੱਖ ਨੂੰ ਹੀ ਗੁਰੂ ਚਾਹੀਦਾ ਹੈ ਸੋ ਜੇ ਮਨੁੱਖ ਸਿੱਖ ਬਣੇਗਾ ਫਿਰ ਹੀ ਗੁਰੂ ਭਾਲੇਗਾ। ਅੱਖਰ ਗੁਰੂ ਨੂੰ ਗੁਰੂ ਦਾ ਦਰਜਾ ਸਿਰਫ ਪੜਨ ਅਤੇ ਸੁਣਨ ਵਾਲਾ ਹੀ ਦੇ ਸਕਦਾ ਹੈ ਜਦੋਂਕਿ ਗੁਰਬਾਣੀ ਅਨੁਸਾਰ ਸੀਸ ਨਿਵਾਉਣ ਵਾਲੇ ਅਪਰਾਧੀ ਤਾਂ ਦੁਗਣਾਂ ਸੀਸ ਨਿਵਾਉਂਦੇ ਹਨ । ਭਾਸ਼ਾਈ ਅੱਖਰਾਂ ਦੀਆਂ ਹੱਦਾਂ ਹੁੰਦੀਆਂ ਹਨ,ਇਹ ਅਨਾਹਦ ਨਹੀਂ ਹੁੰਦੇ। ਅੱਖਰਾਂ ਨੂੰ ਪੜਨ ਲਈ ਲਿਪੀ ਗਿਆਨ ਅਤੇ ਅੱਖਾਂ ਹੋਣੀਆਂ ਚਾਹੀਦੀਆਂ ਹਨ ਅਤੇ ਲਿਪੀ ਗਿਆਨ ਦੇਣ ਲਈ ਦੇਹਧਾਰੀ ਜਰੂਰ ਚਾਹੀਦਾ ਹੈ, ਅਦਬ ਅਤੇ ਕੀਮਤ ਤੋਂ ਬਿਨਾਂ ਕੋਈ ਦੇਹਧਾਰੀ ਗਿਆਨ ਨਹੀਂ ਦਿੰਦਾਂ। ਅੱਖਰਾਂ ਨੂੰ ਜੇ ਸੁਣਨਾਂ ਹੋਵੇ ਤਾਂ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਹਨ। ਲਿਪੀ ਗਿਆਨ ਮਨੁੱਖ ਜਾਂ ਦੇਹਧਾਰੀ ਤੋਂ ਹੀ ਮਿਲਦਾ ਹੈ। ਗਿਆਨ ਦੇਣ ਵਾਲੇ ਦਾ ਅਦਬ ਗੁਰਬਾਣੀ ਸਿਖਾਉਂਦੀ ਹੈ। ਅਨਾਹਦ ਸਬਦ ਸਿਰਫ ਪੰਜ ਹੀ ਹਨ ਜੋ ਪ੍ਰਮਾਤਮਾ ਜਾਂ ਕੁਦਰਤ ਆਪ ਬਣਾਉਂਦੀ ਹੈ। ਅਨਾਹਦ ਸਬਦ ਮਰਿਆਂ ਅਤੇ ਜਿਉਂਦਿਆਂ ਨੂੰ ਬਰਾਬਰ ਮਹਿਸੂਸ ਹੁੰਦੇ ਹਨ। ਅਨਾਹਦ ਸਬਦਾਂ ਨੂੰ ਹੀ ਫਕੀਰਾਂ ਨੇ ਗੁਰੂ ਰੂਪ ਮੰਨਿਆ ਹੈ। ਸਾਰੀ ਸਰਿਸਟੀ ਅਨਾਹਦ ਸਬਦ ਵਿੱਚੋਂ ਉਪਜਦੀ ਹੈ ਅਤੇ ਬਿਨਸਦੀ ਹੈ। ਸੰਤ ਪੁਰਸਾਂ ਦੇ ਭੀ ਅਨਾਹਦ ਸਬਦ ਹੀ ਗੁ੍ਰੂ ਹੁੰਦੇ ਹਨ।  ਆਮ ਮਨੁੱਖ ਤਾਂ ਅਨਾਹਦ ਸਬਦ ਨੂੰ ਸਮਝ ਵੀ ਨਹੀਂ ਸਕਦਾ ਹੁੰਦਾਂ ਕਿਉਂਕਿ ਉਸਦੀ ਅਵਸਥਾ ਸੰਸਾਰਕ ਲੋੜਾਂ ਤੋਂ ਉਪਰ ਦੀ ਗਿਆਨ ਅਵਸਥਾ ਵਿੱਚ ਜਾਣ ਲਈ ਅਨਭਵ ਪਰਕਾਸ਼ ਦੀ ਅਵੱਸਥਾ ਦਾ ਸਫਰ ਹੀ ਨਹੀਂ ਕਰਦੀ। ਵਰਤਮਾਨ ਪਰਚਾਰਕ ਲੋਕ ਅਨੁਭਵ ਤੋਂ ਕੋਰੇ ਦੁਨਿਆਵੀ ਵਿਦਿਆ ਦੇ ਸਹਾਰੇ ਫੈਸਲੇ ਦੇਕੇ ਆਮ ਲੋਕਾਂ ਨੂੰ ਗਲਤ ਗਿਆਨ ਦੇਣ ਦੇ ਦੋਸੀ ਹੁੰਦੇ ਹਨ।
                                       ਵਰਤਮਾਨ ਸਮੇਂ ਦੇ ਵਿੱਚ ਸੰਸਾਰ ਦਾ ਵੱਡਾ ਹਿੱਸਾ ਵਪਾਰਕ ਬੁੱਧੀ ਵਾਲਾ ਹੋ ਚੁੱਕਾ ਹੈ ਜਿੱਥੇ ਗਿਆਨ ਦੇਣ ਦੀ ਥਾਂ ਨਕਲੀ ਗਿਆਨ ਦੇਣ ਦਾ ਵੀ ਵਪਾਰ ਵੀ ਸੁਰੂ ਹੋ ਗਿਆ ਹੈ ਅਤੇ ਗਿਆਨ ਦੇ ਨਾਂ ਤੇ ਅਗਿਆਨ ਵੇਚਿਆਂ ਜਾ ਰਿਹਾ ਹੈ। ਧਾਰਮਿਕ ਸਿੱਖਿਆ ਦੇਣਾਂ ਸਿਖਾਉਣ ਲਈ ਸਕੂਲ ਕਾਲਜ ਖੋਲੇ ਜਾ ਰਹੇ ਹਨ ਜਿੰਹਨਾਂ ਵਿੱਚੋਂ ਅਨੁਭਵ ਰਹਿਤ ਨਕਲੀ ਗਿਆਨਵਾਨਾਂ ਦੀਆਂ ਡਿਗਰੀ ਧਾਰੀ ਫੌਜਾਂ ਨਿੱਕਲ ਰਹੀਆਂ ਹਨ। ਲਿਖਤੀ ਅਤੇ ਨਕਲ ਮਾਰੂ ਇਮਤਿਹਾਨ ਦੇਕੇ ਹੀ ਕੋਈ ਗਿਆਨਵਾਨ ਨਹੀਂ ਬਣ ਜਾਂਦਾ ਅਨੇਕਾਂ ਸੰਤ ਮਹਾਂਪੁਰਸਾਂ ਵਾਂਗ ਸੂਲੀਆਂ ਤੇ ਚੜਨ, ਚਾਂਦਨੀ ਚੌਂਕ ਵਿੱਚ ਸਿਰ ਕਟਵਾਉਣ,ਤੱਤੀ ਤਵੀ ਤੇ ਬੈਠ ਕੇ ਦੁੱਖ ਜਰਨ, ਚਾਰ ਪੁੱਤਰਾਂ ਦੀ ਸਹੀਦੀ ਦੇਕੇ ਵੀ ਸਬਰ ਰੱਖਣ , ਜਾਂ ਬਹੁਤ ਹੀ ਦੁੱਖਾਂ ਤਕਲੀਫਾਂ ਭਰੀ  ਜਿੰਦਗੀ ਦੇ ਸਫਰ ਤੈਅ ਕਰਕੇ ਹੀ ਗਿਆਨ ਦੇਣ ਦੀ ਅਵੱਸਥਾ ਆਉਂਦੀ ਹੈ ਇਸਨੂੰ ਲਿਖਤਾਂ ਦੀ ਥਾਂ ਜਿੰਦਗੀ ਦਾ ਪਰੈਕਟੀਕਲ ਕਰਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ। ਅੱਜ ਕਲ ਦੇ ਵਿਹਲੜ ਅਤੇ ਪੈਸੇ ਲੈਕੇ ਗਿਆਨ ਦੇਣ ਵਾਲਿਆਂ ਨਕਲੀ ਪਰਚਾਰਕਾਂ ਨਾਲੋਂ ਵੱਧ ਗਿਆਨ ਤਾਂ ਹਰ ਕਿਰਤੀ ਕਿਸਾਨ ਅਤੇ ਮਜਦੂਰ ਕੋਲ ਵੀ ਜਿਅਦਾ ਹੁੰਦਾਂ ਹੈ ਜਿੰਹਨਾਂ ਗੁਰੂਆਂ ਫਕੀਰਾਂ ਦਾ ਕਿਰਤ ਕਰਨ ਦਾ ਉਪਦੇਸ਼ ਮੰਨਕੇ ਅਨੁਭਵ ਪਰਕਾਸ ਦੀ ਪਹਿਲੀ ਪੌੜੀ ਤੇ ਪੈਰ ਧਰਿਆਂ ਹੁੰਦਾਂ ਹੈ। ਵਰਤਮਾਨ ਮਨੁੱਖ ਜਦ ਵੀ ਮੱਖਣ ਸ਼ਾਹ ਲੁਬਾਣੇ ਦੀ ਬਿਰਤੀ ਦਾ ਹੋਕੇ ਅਸ਼ਲੀ ਨਕਲੀ  ਦੀ ਪਛਾਣ ਕਰ ਲੈਂਦਾਂ ਹੈ ਤਦ ਹੀ ਉਸਨੂੰ ਗੁਰੂ ਲਾਧੋ ਰੇ ਵਾਂਗ ਗੁਰੂ ਅਤੇ ਗਿਆਨ ਲੱਭ ਜਾਂਦਾ ਹੈ। ਅਰਧ ਗਿਆਨ ਦੇ ਅਲੰਬਰਦਾਰ ਆਮ ਮਨੁੱਖ ਅਤੇ ਸਮਾਜ ਨੂੰ ਗੁੰਮਰਾਹ ਕਰਨ ਦੇ ਦੋਸਾਂ ਦੇ ਭਾਗੀ ਹੀ ਹੁੰਦੇ ਹਨ। ਅੱਜ ਦੇ ਸਿੱਖ ਸਮਾਜ ਦੇ ਵੱਡੇ ਹਿੱਸੇ ਦਾ ਸਿੱਖੀ ਮੂਲ ਸਿੱਖਣ ਤੋਂ ਹੀ ਕਿਨਾਰਾ ਕਰ ਜਾਣਾਂ ਅਰਧ ਗਿਆਨੀ ਲੋਕਾਂ ਦੇ ਹੱਥ ਰਾਜਸੱਤਾ ਦੁਆਰਾ ਸਿੱਖ ਫਲਸ਼ਫਾ ਦੇਣ ਕਾਰਨ ਹੀ ਹੋਇਆਂ ਹੈ । ਦੁਨੀਆਂ ਦੇ ਸਾਰੇ ਵੀਆਂ ਫਲਸਫੇ ਵੀ ਸਮੇਂ ਨਾਲ ਇਸ ਕਰਕੇ ਹੀ ਬੁਰੇ ਬਣ ਜਾਂਦੇ ਹਨ ਅਤੇ ਜਿੰਦਗੀ ਵਿੱਚ ਲਾਗੂ ਕਰਨ ਦੀ ਅਵਸਥਾ ਵਿੱਚੋਂ ਬਾਹਰ ਵੀ ਹੋ ਜਾਂਦੇ ਹਨ। 
                       ਗੁਰਚਰਨ ਸਿੰਘ ਪੱਖੋਕਲਾ ਫੋਨ 94177727245 ਪਤਾ ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)