Thursday, 2 October 2014

ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ


                                 ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ
                                       ਭਾਵੇਂ ਸਮਾਜ ਦਾ ਅਮੀਰ ਵਰਗ ਹਰ ਪਾਸੇ ਹੀ ਆਪਣੇ ਆਪ ਦੀ ਪਰਸੰਸਾਂ ਕਰਵਾਉਂਦਾਂ ਹੈ ਪਰ ਸਮਾਜ ਅਤੇ ਕੁਦਰਤ ਦੇ ਅਸੂਲ ਕਦੇ ਵੀ ਮਾਇਆ ਧਾਰੀ ਲੋਕਾਂ ਦੀ ਉਸਤੱਤ ਨਹੀਂ ਬੋਲਦੇ । ਮਨੁੱਖ ਮੰਗਤਾਂ ਹੈ ਜਾਂ ਬਾਦਸਾਹੀ ਫਿਤਰਤ ਵਾਲਾ ਦਾ ਫੈਸਲਾ ਠੂਠਿਆਂ ਜਾਂ ਕੁਰਸੀਆਂ ਨਹੀਂ ਕਰਦੀਆਂ ਬੰਦੇ ਦੀ ਫਿਤਰਤ ਕਰਦੀ ਹੈ । ਜਿਸ ਮਨੁੱਖ ਵਿੱਚ ਲੋੜਵੰਦ ਦੀ ਮਦਦ ਕਰਨ ਦੀ ਤਾਕਤ ਹੁੰਦੀ ਹੈ ਹਮੇਸਾਂ ਬਾਦਸਾਹੀ ਬਿਰਤੀਆਂ ਦਾ ਮਾਲਕ  ਹੁੰਦਾ ਹੈ ਰਾਜਗੱਦੀਆਂ ਤੇ ਬੈਠਕੇ ਵੀ ਦੁਨਿਆਂਵੀ ਲੋੜਾਂ ਪ੍ਰਤੀ ਮੰਗਤਾ ਬਣ ਕੇ ਰਹਿਣ ਵਾਲਾ ਰਾਜਸੱਤਾ ਦਾ ਮਾਲਕ ਬਾਦਸਾਹ  ਵੀ ਮੰਗਤਾ ਹੀ ਅਖਵਾਉਂਦਾਂ ਹੈ। ਸੋ ਜਦ ਕੋਈ ਛੋਟੀ ਸੋਚ ਦਾ ਮਾਲਕ ਜਦ ਕਿਸੇ ਦੇਸ ਦਾ ਜਾਂ ਸੂਬੇ ਦਾ ਮੁੱਖ ਬਣ ਜਾਂਦਾ ਹੈ ਤਦ ਉਸਦਾ ਪਹਿਲਾ ਕਰਮ ਸੂਬੇ ਜਾਂ ਦੇਸ ਦੇ ਹਿੱਤ  ਸੁਰੂ ਹੁੰਦਾਂ ਹੈ ਪਰ ਜੇ ਉਹ ਵਿਅਕਤੀ ਇਸ ਤਰਾਂ ਦੇ ਵੱਡੇ ਅਹੁਦਿਆਂ ਤੇ ਬੈਠਕੇ ਵੀ ਦੇਸ਼ ਜਾਂ ਸੂਬੇ ਦੇ ਲੋਕਾਂ ਦੇ ਹਿੱਤ ਸੋਚਣ ਦੀ ਥਾਂ ਆਪਣੇ ਧੀਆਂ ਪੁੱਤਰਾਂ ਜਾਂ ਪਰੀਵਾਰ ਨੂੰ ਹੀ ਪਹਿਲ ਦਿੰਦਾਂ ਰਹੇ ਤਦ ਉਹ ਵਿਅਕਤੀ ਰਾਜ ਗੱਦੀ ਤੇ ਬੈਠਣ ਦੇ ਯੋਗ ਨਹੀਂ ਮੰਨਿਆਂ ਜਾ ਸਕਦਾ । ਇਸ ਤਰਾਂ ਦੇ ਛੋਟੀ ਸੋਚਣੀ ਦੇ ਬੰਦੇ ਨੂੰ ਪਰੀਵਾਰ ਦੇ ਮੁੱਖੀ ਤੋਂ ਵੱਡਾ ਅਹੁਦਾ ਮਿਲ ਜਾਣਾਂ ਉਸ ਦੇਸ ਸੂਬੇ ਦੀ ਬਦਕਿਸਮਤੀ ਹੁੰਦਾਂ ਹੈ । ਦੇਸ਼ ਕੌਮ ਦੇ ਮੁੱਖੀ ਆਪਣੇ ਪਰੀਵਾਰਾਂ ਜਾਂ ਆਪਣੇ ਹਿੱਤ ਆਪਣੀ ਕੌਮ ਜਾਂ ਆਪਣੇ ਦੇਸ ਦੇ ਤਰੱਕੀ ਨਾਲ ਜੋੜ ਲੈਂਦੇ ਹਨ । ਜਦ ਦੇਸ ਤਰੱਕੀ ਕਰਦਾ ਹੈ ਤਦ ਉੱਥੋਂ ਦੇ ਸਾਰੇ ਬਸਿੰਦੇ ਵੀ ਤਰੱਕੀ ਕਰਦੇ ਹਨ ਜਿਸ ਵਿੱਚ ਮੁੱਖ ਆਗੂ ਦਾ ਪਰੀਵਾਰ ਵੀ ਹੁੰਦਾਂ ਹੈ । ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਯੁੱਗ ਪੁਰਸ਼ ਨੇ ਆਪਣੇ ਪੁੱਤਰਾਂ ਸਮੇਤ ਸਭ ਕੁੱਝ ਵਾਰਕੇ ਆਗੂ ਲੋਕਾਂ ਲਈ ਰਾਹ ਦਰਸਾਇਆਂ ਹੈ ਕਿ ਕਿਸ ਤਰਾਂ ਆਪਣੇ ਲੋਕਾਂ ਲਈ ਕੰਮ ਕਰਨਾਂ ਚਾਹੀਦਾ ਹੈ । ਇਸ ਤਰਾਂ ਹੀ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ ਜਿੰਹਨਾਂ ਵਿੱਚ ਰਾਜਸੱਤਾ ਦੇ ਮਾਲਕਾਂ ਨੇ ਆਪਣੇ ਦੇਸ਼ ਅਤੇ ਕੌਮਾਂ ਲਈ ਆਪਣੇ ਪਰੀਵਾਰਕ ਹਿੱਤ ਕੁਰਬਾਨ ਕੀਤੇ ਹਨ ।

Add caption

                       ਸਮਾਜ ਅਤੇ ਸਰਕਾਰਾਂ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਕਿਸਾਨ ਵਰਗ  ਨੂੰ ਜਦ ਅੰਨ ਦਾਤਾ ਕਿਹਾ ਜਾਂਦਾ ਹੈ ਤਦ ਇਸ ਦੇ ਕਹਿਣ ਪਿੱਛੇ ਵੀ ਤਿਆਗ ਦੀ ਭਾਵਨਾਂ ਹੀ ਕੰਮ ਕਰਦੀ ਹੈ । ਸਭ ਤੋਂ ਜਿਆਦਾ ਸਖਤ ਮਿਹਨਤ ਕਰਨ ਵਾਲਾ ਇਹ ਵਰਗ ਸਭ ਤੋਂ ਜਿਆਦਾ ਕਰਜਾਈ ਵੀ ਹੈ ਪਰ ਇਹ ਵਰਗ ਫਿਰ ਵੀ ਕਿਰਤ  ਕਰਨ ਤੋਂ ਮੁੱਖ ਨਹੀਂ ਮੋੜਦਾ । ਕਿਸਾਨ ਵਰਗ ਦੀ ਮਿਹਨਤ ਦਾ ਮੁੱਲ ਉਸਨੂੰ ਪੂਰਾ ਨਹੀਂ ਮਿਲਦਾ ਸਗੋਂ ਉਸ ਦੀ ਮਿਹਨਤ ਵਿੱਚੋਂ ਉਪਜੇ ਅਨਾਜ ਅਤੇ ਫਸਲਾਂ ਨੂੰ ਸਰਕਾਰਾਂ ਅਤੇ ਵਪਾਰੀ ਲੋਕ ਲੁਕਵੇਂ ਢੰਗਾ ਰਾਂਹੀ ਲੁੱਟਕੇ ਲੈ ਜਾਂਦੇ ਹਨ ।  ਆਪਣੇ ਉਤਪਾਦ ਦੀ ਕੀਮਤ ਆਪ ਦੱਸਦੇ ਹਨ ਪਰ ਕਿਸਾਨ ਵਰਗ ਦੇ ਉਤਪਾਦ ਦੀ ਕੀਮਤ ਸਰਕਾਰਾਂ ਅਤੇ ਵਪਾਰੀ ਲੋਕ ਤਹਿ ਕਰਦੇ ਹਨ । ਇਹ ਵਰਗ ਜਦ ਘਾਟਾ ਸਹਿ ਕੇ ਵੀ ਆਪਣਾ ਉਤਪਾਦਨ ਜਾਰੀ ਰੱਖਦਾ ਹੈ ਤਦ ਵੀ ਇਸਦੇ ਮਨ ਵਿੱਚ ਇਹੀ ਹੁੰਦਾਂ ਹੈ ਕਿ ਚਲੋ ਉਸਦੇ ਪੈਦਾ ਕੀਤੇ ਅਨਾਜ ਨਾਲ ਲੋਕਾਂ  ਦਾ ਪੇਟ ਤਾਂ ਭਰਦਾ ਹੈ । ਦਾਤਾ ਵੀ ਉਸਨੂੰ ਹੀ ਆਖਿਆ ਜਾਂਦਾ ਹੈ ਜੋ ਦੂਸਰਿਆਂ ਨੂੰ ਕੁਝ ਦਿੰਦਾਂ ਹੈ ਅਤੇ ਕਿਸਾਨ ਆਪਣੀ ਕਿਰਤ ਦੂਸਰੇ ਵਰਗਾਂ ਦੇ ਮੁਕਾਬਲੇ ਤੇ ਦਾਨ ਹੀ ਕਰ ਰਿਹਾ ਹੈ । ਸਰਕਾਰਾਂ , ਅਮੀਰ ਲੋਕ ਅਤੇ  ਦੂਸਰੇ ਸਮਾਜ ਸੇਵੀ ਵਰਗ ਜੋ ਵੱਡੇ ਦਾਨ ਦਾਤਾ ਅਖਵਾਉਂਦੇ ਹਨ ਕੋਲ ਸਾਰੀ ਦੀ ਸਾਰੀ ਜਾਇਦਾਦ ਅਤੇ ਪੈਸਾ ਆਮ ਲੋਕਾਂ ਤੋਂ ਉਗਰਾਹਿਆ ਹੁੰਦਾਂ ਹੈ ਪਰ ਕਿਸਾਨ ਕੋਲ ਜੋ ਵੀ ਪੈਦਾ ਹੁੰਦਾਂ ਹੈ ਜਿਆਦਾਤਰ ਉਸਦੀ ਕਿਰਤ ਅਤੇ ਮਿਹਨਤ ਦੀ ਉਪਜ ਹੁੰਦਾਂ ਹੈ ਜੋ  ਕਿ ਦਾਨ ਬਣਕੇ ਹੀ ਰਹਿ ਜਾਦੀ ਹੈ । ਦੁਨੀਆਂ ਦਾ ਸਮੁੱਚਾ ਅੰਨ ਪੈਦਾ ਕਰਨ ਵਾਲਾ ਕਿਸਾਨ ਸੀਮਤ ਆਮਦਨ ਕਰਨ ਕਰਕੇ ਅੰਨਦਾਤਾ ਬਣਕੇ ਹੀ ਰਹਿ ਜਾਂਦਾ ਹੈ । ਵੱਡੇ ਉਦਯੋਗਪਤੀ ਆਪਣੇ ਉਦਯੋਗਾਂ ਰਾਂਹੀ ਵੱਡੀਆਂ ਵੱਡੀਆਂ ਮਸੀਨਾਂ ਤਾਂ ਪੈਦਾ ਕਰ ਸਕਦੇ ਹਨ ਜੋ ਐਸਪ੍ਰਸਤੀ ਅਤੇ ਅਖੌਤੀ ਵਿਕਾਸ ਦਾ ਮਾਡਲ ਅਖਵਾਉਂਦੀਆਂ ਹਨ ਪਰ ਮਨੁੱਖ ਜਾਤੀ ਦੀ ਪਹਿਲ ਲੋੜ ਰੋਟੀ ਨੂੰ  ਸਿਰਫ ਕਿਸਾਨ ਹੀ ਪੈਦਾ ਕਰ ਸਕਦਾ ਹੈ । ਕਿਸਾਨ ਸਦਾ ਹੀ ਅੰਨਦਾਤਾ ਬਣਿਆ ਰਹੇਗਾ ਕਿਉਂਕਿ ਇਤਿਹਾਸ ਵਿੱਚ ਕਦੇ ਵੀ ਕਿਸਾਨ ਦੇ ਉਤਪਾਦਨ ਨੂੰ ਮੁਨਾਫੇ ਦਾ ਧੰਦਾ ਨਹੀਂ ਬਣਨ ਦਿੱਤਾ ਗਿਆਂ ਅਤੇ ਨਾਂ ਹੀ ਭਵਿੱਖ ਵਿੱਚ ਕਦੇ ਵੀ ਕੋਈ ਸਰਕਾਰ ਇਸਨੂੰ ਮੁਨਾਫੇ ਦਾ ਧੰਦਾ ਬਣਨ ਦੇਵੇਗੀ । ਕਿਸਾਨ ਨੂੰ ਸਿਰਫ ਉਨੀ ਕੁ ਕੀਮਤ ਹੀ ਦਿੰਦੀ ਜਾਂਦੀ ਰਹੀ ਹੈ ਜਿੰਨੀ ਕੁ ਨਾਲ ਉਹ ਗੁਲਾਮਾਂ ਵਾਂਗ ਜਿਉਂਦਾਂ ਰਹਿ ਸਕੇ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਹੁੰਦਾਂ ਰਹਿਣਾ ਹੈ । ਜਦ ਤੱਕ ਕਿਸਾਨ ਦੀ ਕਿਰਤ ਦੀ ਉਪਜ ਨੂੰ ਉਦਯੋਗਿਕ ਉਤਪਾਦਨ ਵਾਂਗ ਮਾਨਤਾ ਨਹੀਂ ਮਿਲੇਗੀ ਤਦ ਤੱਕ ਕਿਸਾਨ ਫਕੀਰਾਂ ਵਰਗੀ ਜਿੰਦਗੀ ਜਿਉਦਿਆ ਅੰਨਦਾਤਾ ਹੀ ਅਖਵਾਉਂਦਾ ਰਹੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Tuesday, 23 September 2014

ਗੁਰੂ ਗਰੰਥ ਸਾਹਿਬ ਦਾ ਹਾਲੇ ਤੱਕ ਸੁੱਧ ਪੰਜਾਬੀ ਵਿੱਚ ਅਨੁਵਾਦ ਨਹੀਂ

                              
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ  


ਗੁਰੂ ਗਰੰਥ ਸਾਹਿਬ ਦਾ ਹਾਲੇ ਤੱਕ ਸੁੱਧ ਪੰਜਾਬੀ ਵਿੱਚ ਅਨੁਵਾਦ ਨਹੀਂ ਹੋਇਆ ਭਾਵੇਂ ਵਿਦੇਸੀ ਅਤੇ ਦੂਸਰੀਆਂ ਦੇਸੀ ਭਾਸਾਵਾਂ ਵਿੱਚ ਅਨੁਵਾਦ ਕਰਨ ਦੇ ਦਾਅਵੇ ਅਤੇ ਕੋਸਿਸਾਂ ਜਰੂਰ ਕੀਤੀਆਂ ਜਾਂਦੀਆਂ ਹਨ । ਪੁਰਾਤਨ ਸਮਿਆਂ ਵਿੱਚ ਬੋਲੇ ਜਾਣ ਵਾਲੇ ਸਬਦ ਜੋ ਗਰੰਥ ਸਾਹਿਬ ਵਿੱਚ ਹਨ ਅਜ ਕਲ ਨਹੀਂ ਬੋਲੇ ਜਾਂਦੇ ਜਿਵੇਂ ਮੱਛੀ ਨੂੰ ਮੀਨ ਪਤੀ ਨੂੰ ਸਹੁ ਇਸਤਰੀ ਨੂੰ ਧਨ ਆਦਿ ਸਬਦ ਵਰਤਮਾਨ ਪੀੜੀ ਨੂੰ ਸਮਝ ਹੀ ਨਹੀਂ ਲੱਗਦੇ  । ਅਨੁਵਾਦ ਜਦ ਦੂਸਰੀਆਂ ਭਸਾਵਾਂ ਵਿੱਚ ਕੀਤਾ ਜਾ ਸਕਦਾ ਫਿਰ ਪੰਜਾਬੀ ਵਿੱਚ ਕਿਉਂ ਨਹੀਂ ਕੀਤਾ ਜਾਂਦਾ ।ਗੁਰੂ ਗਰੰਥ ਦੇ ਹਜਾਰਾਂ ਸਬਦ ਨਵੇਂ ਨਾਵਾਂ ਨਾਲ ਆਮ ਬੋਲਚਾਲ ਵਿੱਚ ਪਰਚਲਤ ਹੋ ਚੁੱਕੇ ਹਨ  ਜਿਹਨਾਂ ਦਾ ਸਮਝ ਨਾਂ ਆਉਣ ਦਾ  ਇੱਕ ਗੰਭੀਰ ਮਸਲਾ ਹੈ ਜਿਸ ਕਾਰਨ ਵਰਤਮਾਨ ਲੋਕ ਸਹੀ ਅਰਥ ਸਮਝਣ ਅਤੇ ਕਰਨ ਵਿੱਚ ਅਸਮਰਥ ਰਹਿੰਦੇ ਹਨ । ਅਨੁਵਾਦ ਕੋਈ ਵੀ ਪੜ ਸਕਦਾ ਹੈ ਇਹ ਗਰੰਥ ਸਾਹਿਬ ਵਾਂਗ ਪਰਕਾਸ ਕਰਨ ਦੀ ਵੀ ਲੋੜ ਨਹੀਂ । ਜਿਸ ਤਰਾਂ ਅਨੁਵਾਦਿਤ ਕਿਤਾਬਾਂ ਨਾਲ ਮੂਲ ਕਿਤਾਬ ਨੂੰ ਕੋਈ ਫਰਕ ਨਹੀਂ ਪੈਂਦਾਂ ਹੁੰਦਾਂ ਇਸ ਤਰਾਂ ਹੀ ਗੁਰੂ ਗਰੰਥ ਸਾਹਿਬ ਦਾ ਵਰਤਮਾਨ ਸਮੇਂ ਨਾਲ ਮੇਲ ਖਾਂਦਾ ਪੰਜਾਬੀ ਅਨੁਵਾਦ ਵੀ ਦੂਜੀਆਂ ਭਾਸਾਵਾਂ ਦੀ ਤਰਾਂ ਕੀਤਾ ਜਾਣਾਂ ਚਾਹੀਦਾ ਹੈ ।
Add caption
ਮੂਲ ਗਰੰਥ ਸਾਹਿਬ ਇਸ ਤਰਾਂ ਹੀ ਰਹਿਣਾਂ ਹੈ ਪਰ ਆਮ ਵਿਅਕਤੀ ਆਪਣੀ ਮਰਜੀ ਅਨੁਸਾਰ ਆਪਣੀ ਲੋੜ ਅਨੁਸਾਰ ਜਿਸ ਤੋਂ ਮਰਜੀ ਗੁਰਬਾਣੀ ਪੜ ਸਕੇਗਾ । ਅਨੁਵਾਦਿਤ ਗਰੰਥ ਤੋਂ ਗੁਰੂਆਂ ਦੀ ਮੂਲ ਭਾਵਨਾਂ ਨੂੰ ਸਮਝਣਾਂ ਹੋਰ ਸੌਖਾ ਜਾਵੇਗਾ ਇਸ ਤਰਾਂ ਦੇ ਅਨੁਵਾਦਿਤ ਗਰੰਥ ਨੂੰ ਪੜਨ ਲੱਗਿਆਂ ਸਟੀਕਾਂ ਦੀ ਲੋੜ ਵੀ ਬਹੁਤ ਘੱਟ ਰਹਿ ਜਾਂਦੀ ਹੈ । । ਕਈ ਲੋਕ ਸਟੀਕ ਪੜਨ ਦੀ ਸਲਾਹ ਦਿੰਦੇ ਹਨ ਪਰ ਸਟੀਕ ਵਿੱਚਲੇ ਅਰਥ ਹਰ ਵਿਅਕਤੀ ਦੇ ਆਪਣੀ ਮਰਜੀ ਦੇ ਅਰਥ ਹੁੰਦੇ ਹਨ। ਅਨੇਕਾਂ ਸਟੀਕ ਅਨੇਕਾਂ ਲਿਖਾਰੀਆਂ ਦੇ ਮਿਲਦੇ ਹਨ ਜਿੰਹਨਾਂ ਵਿੱਚ ਵੱਖੋ ਵੱਖਰੇ ਅਰਥ ਹਨ।  ਕੋਈ ਵਿਅਕਤੀ ਆਪਣੀ ਬੁੱਧੀ ਦੀ ਸਮੱਰਥਾ ਅਨੁਸਾਰ ਹੀ ਦੂਸਰੇ ਦੇ ਬੋਲੇ ਜਾਂ ਲਿਖੇ ਹੋਏ ਸਬਦਾਂ ਦੇ ਅਰਥ ਕਰਦਾ ਹੈ। ਗੁਰੂ ਨਾਨਕ ਜੀ ਅੱਖਰਾਂ ਦੀ ਵਿਆਖਿਆਂ ਲਿਖਦਿਆਂ ਸਪੱਸਟ ਕਰ ਦਿੰਦੇ ਹਨ ਜਿਵੇਂ ...( ਜਿਨ ਇਹ ਲਿਖੇ ਤਿਸ ਸਿਰ ਨਾਂ ਹੀਂ ਜਿਵ ਫੁਰਮਾਂਹੀਂ ਤਿਵ ਤਿਵ ਪਾਂਹੀਂ ) । ਪੁਰਾਤਨ ਸਮਿਆ ਵਿੱਚ ਸਬਦਾਂ ਨੂੰ ਪਦਛੇਦ ਕਰਕੇ ਨਹੀਂ ਲਿਖਿਆ ਜਾਂਦਾ ਸੀ ਸਗੋਂ ਜੁੜਵੇ ਸਬਦ ਲਿਖੇ ਜਾਂਦੇ ਸਨ ਜੋ ਕਿ ਵਰਤਮਾਨ ਸਮੇਂ ਦੇ ਲੋਕ ਸਹੀ ਤਰਾਂ ਸਮਝ ਨਹੀਂ ਸਕਦੇ ਕਿਉਂਕਿ ਵਰਤਮਾਨ ਸਿੱਖਿਆ ਹੀ ਪਦ ਛੇਦ ਕੀਤੇ ਹੋਏ ਸਬਦਾਂ ਰਾਂਹੀ ਹਰ ਕੋਈ ਸਿੱਖਦਾ ਹੈ । ਸੋ ਜੇ ਪੁਰਾਤਨ ਬੀੜਾਂ ਨੂੰ ਪਦ ਛੇਦ ਕੀਤਾ ਜਾ ਸਕਦਾ ਹੈ ਤਦ ਸਮੇਂ ਅਨੁਸਾਰ ਹੋਰ ਲੋੜੀਦੀਆਂ ਸੋਧਾਂ ਕਰਨ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਹੋਵੇਗੀ । ਮੂਲ ਰੂਪ ਵਿੱਚ ਸਰਧਾ ਪੂਰਵਕ ਪਾਠ ਕਰਨ ਲਈ ਗੁਰੂ ਗਰੰਥ ਦੇ ਮੂਲ ਸਰੂਪ ਵਿੱਚ ਬਦਲਾ ਨਹੀਂ ਕੀਤਾ ਜਾਣਾਂ ਚਾਹੀਦਾ ਪਰ ਸਿੱਖਣ ਵਾਲਿਆਂ ਲਈ ਨਿੱਜੀ ਤੌਰ ਤੇ ਗੁਰੂ ਗਰੰਥ ਦੀ ਮੂਲ ਭਾਵਨਾਂ ਨੂੰ ਸਮਝਣ ਲਈ ਵਰਤਮਾਨ ਸਮੇਂ ਦੀਆਂ ਲੋੜਾ ਅਨੁਸਾਰ ਅਨੁਵਾਦ ਜਰੂਰ ਕਰਨੇਂ ਚਾਹੀਦੇ ਹਨ ਜਿਸ ਨਾਲ ਗੁਰੂ ਫਲਸਫੇ ਦਾ ਪਰਚਾਰ ਹੋਰ ਵਧੀਆ ਹੋ ਸਕਦਾ ਹੈ।