ਮਨੁੱਖ ਨਿੱਤ ਦਿਨ ਵਿਕਾਸ ਕਰ ਰਿਹਾ ਹੈ । ਇਸ ਵਿਕਾਸ ਕਰਨ ਦੀ ਦੌੜ ਵਿੱਚ ਮਨੁੱਖ ਅਤੇ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੁੱਪ ਚਪੀਤੇ ਬਦਲਾਅ ਆਈ ਜਾ ਰਹੇ ਹਨ। ਸਮਾਜ ਦੇ ਬਦਲਣ ਵਿੱਚ ਮਨੁੱਖ ਦਾ ਆਚਰਣ ਦਾ ਬਦਲਾਅ ਬਹੁਤ ਹੀ ਨੀਵੇਂ ਪੱਧਰ ਵੱਲ ਸਫਰ ਕਰ ਰਿਹਾ ਹੈ । ਪੁਰਾਤਨ ਅਤੇ ਵਰਤਮਾਨ ਯੁੱਗ ਵਿੱਚ ਤੁਲਨਾਂ ਕਰਨ ਤੇ ਵਰਤਮਾਨ ਮਨੁੱਖ ਨੂੰ ਤਾਂ ਪਾਗਲ ਤੱਕ ਹੀ ਐਲਾਨਿਆਂ ਜਾ ਸਕਦਾ ਹੈ । ਵਰਤਮਾਨ ਯੁਗ ਵਿੱਚ ਦੁਨੀਆਂ ਦੇ ਬਹੁਤੇ ਕਾਰਨਾਮਿਆਂ ਦੀ ਮਿਣਤੀ ਆਰਥਿਕ ਲਾਭ ਨਾਲ ਹੀ ਕੀਤੀ ਜਾਂਦੀਂ ਹੈ। ਮਨੁਖੀ ਆਚਰਣ ਦੀ ਕਦਰ ਦਿਨੋ ਦਿਨ ਘੱਟਦੀ ਜਾ ਰਹੀ ਹੈ । ਆਰਥਿਕ ਤੌਰ ਤੇ ਕਾਮਯਾਬ ਆਚਰਣ ਹੀਣ ਲੋਕ ਸਮਾਜ ਦੇ ਵਿੱਚ ਸਤਿਕਾਰ ਦੇ ਪਾਤਰ ਬਣ ਰਹੇ ਹਨ । ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾਂ ਕਰਨ ਵਾਲੇ ਲੋਕਾਂ ਦਾ ਜੇ ਆਰਥਿਕ ਪੱਧਰ ਨੀਵਾਂ ਰਹਿ ਜਾਵੇ ਤਦ ਸਮਾਜ ਉਹਨਾਂ ਨੂੰ ਬਹੁਤ ਛੋਟੇ ਘੇਰੇ ਨੂੰ ਛੱਡਕੇ ਅਣ ਦੇਖਿਆ ਕਰ ਜਾਂਦਾਂ ਹੈ। ਸਮਾਜ ਦਾ ਬਹੁਤ ਛੋਟਾ ਹਿੱਸਾ ਹੀ ਚੰਗੇ ਆਚਰਣ ਦਾ ਕਦਰ ਦਾਨ ਰਹਿ ਗਿਆ ਹੈ ਜਦੋਂ ਕਿ ਸਮਾਜ ਦਾ ਵੱਡਾ ਹਿੱਸਾ ਤਾਂ ਗਲਤ ਢੰਗਾਂ ਅਤੇ ਦੂਸਰਿਆਂ ਨੂੰ ਲਤਾੜ ਕੇ ਅਮੀਰ ਹੋਣ ਵਾਲਿਆ ਦੇ ਗੁਣ ਗਾਉਣ ਦੀ ਪਰਵਿਰਤੀ ਦਾ ਸਿਕਾਰ ਹੋ ਰਿਹਾ ਹੈ। ਪੁਰਾਣੇ ਵਕਤਾਂ ਵਿੱਚ ਭਾਵੇਂ ਮਨੁੱਖ ਤਕਨੀਕੀ ਤੌਰ ਤੇ ਬਹੁਤੀ ਤਰੱਕੀ ਨਹੀਂ ਕੀਤੀ ਸੀ ਪਰ ਮਨੁੱਖ ਹਮਦਰਦੀ ,ਦਇਆ, ਪਿਆਰ ਅਤੇ ਮੋਹ ਵਰਗੇ ਗੁਣਾਂ ਦਾ ਖਜਾਨਾਂ ਹੁੰਦਾਂ ਸੀ। ਵਰਤਮਾਨ ਸਮਾਜ ਵਿੱਚ ਮਨੁੱਖ ਹਰ ਖੇਤਰ ਵਿੱਚ ਮਸੀਨੀ ਕਰਨ ਦੇ ਘੋੜੇ ਦੀ ਵਰਤੋਂ ਕਰਦਾ ਹੈ। ਮਸੀਨ ਦੀ ਵਰਤੋਂ ਕਰਦਿਆਂ ਹੋਇਆਂ ਮਨੁੱਖ ਖੁਦ ਵੀ ਮਸੀਨ ਵਰਗਾ ਹੋ ਗਿਆ ਹੈ ਅਤੇ ਇਸਦੀ ਸੋਚ ਵਿੱਚ ਸਮਾਜ ਭਲਾਈ ਦੀ ਥਾਂ ਨਿੱਜਵਾਦ ਦਾ ਕੀੜਾ ਹੀ ਘਰ ਬਣਾਕੇ ਬੈਠਿਆ ਦਿਖਾਈ ਦਿੰਦਾਂ ਹੈ ।ਪੁਰਾਣੇ ਵਕਤਾਂ ਵਿੱਚ ਸਮਾਜ ਦੇ ਤਿ੍ਸਕਾਰੇ ਡਾਕੂ ਅਤੇ ਵੈਲੀ ਕਿਸਮ ਦੇ ਬੰਦੇ ਵੀ ਉੱਚੇ ਆਚਰਣ ਦੀਆਂ ਮਿਸਾਲਾਂ ਪੇਸ ਕਰਦੇ ਸਨ ਪਰ ਵਰਤਮਾਨ ਸਮਾਜ ਦੇ ਧਾਰਮਿਕ ਅਖਵਾਉਂਦੇ ਰਹਿਬਰਾਂ ਤੋਂ ਵੀ ਡਰ ਲੱਗਦਾ ਹੈ। ਅੱਜ ਕਲ ਦੇ ਸਮਾਜ ਸੇਵੀ ਅਖਵਾਉਣ ਵਾਲੇ ਲੋਕ ਵੀ ਲੁਟੇਰਿਆਂ ਨੂੰ ਮਾਤ ਪਾਈ ਜਾਂਦੇ ਹਨ। ਲੋਕ ਸੇਵਕ ਬਣੇ ਰਾਜਨੀਤਕ ਲੋਕ ਲੋਕ ਸੇਵਾ ਦੀ ਥਾਂ ਦੇਸ ਵੇਚਣ ਵਰਗੇ ਕੰਮ ਕਰੀ ਜਾ ਰਹੇ ਹਨ । ਲੋਕਸੇਵਾ ਵਿੱਚੋਂ ਪਰੀਵਾਰ ਸੇਵਾ ਕਰਕੇ ਹੀ ਅਤੇ ਲੋਕਾਂ ਨੂੰ ਲਾਰਿਆਂ ਵਿੱਚ ਹੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੰਦੇ ਹਨ।
ਵਰਤਮਾਨ ਸਮਾਜ ਵਿੱਚ ਬਿਮਾਰਾਂ ਦੀ ਸੇਵਾ ਕਰਨ ਵਾਲਾ ਡਾਕਟਰ ਵਰਗ ਦਾ ਵੱਡਾ ਹਿੱਸਾ ਬੁਚੜ ਕਿਸਮ ਦੇ ਲੋਕਾਂ ਨੂੰ ਮਾਤ ਪਾਈ ਜਾ ਰਿਹਾ ਹੈ । ਬਿਮਾਰ ਲੋਕ ਇਲਾਜ ਕਰਵਾਉਣ ਜਾਂਦੇ ਹਨ ਇਲਾਜ ਹੋਵੇ ਨਾਂ ਹੋਵੇ ਘਰ ਜਰੂਰ ਲੁਟਾ ਆਉਂਦੇ ਹਨ। ਪੁਰਾਤਨ ਸਮੇਂ ਦੇ ਵੈਦ ਕਿਸਮ ਦੇ ਲੋਕ ਹਮਦਰਦੀ ਨਾਲ ਭਰੇ ਹੋਏ ਰਹਿਮ ਦਿਲ ਹੁੰਦੇ ਸਨ । ਪੈਸੇ ਕਮਾਉਣ ਦੀ ਥਾਂ ਬਿਮਾਰ ਦੇ ਇਲਾਜ ਨੂੰ ਪਹਿਲ ਦਿੰਦੇ ਸਨ ਪਰ ਵਰਤਮਾਨ ਵਿੱਚ ਖਤਰਨਾਕ ਹਾਲਤ ਵਿੱਚ ਪਹੁੰਚੇ ਹੋਏ ਬਿਮਾਰਾਂ ਨੂੰ ਮੁਢਲੀ ਸਹਾਇਤਾ ਵੀ ਦੇਣ ਤੋ ਗੁਰੇਜ ਕੀਤਾ ਜਾਂਦਾ ਹੈ ਜਦ ਤੱਕ ਨਗਦੀ ਦੀਆਂ ਰਸੀਦਾਂ ਨਹੀ ਦਿਖਾਈਆਂ ਜਾਂਦੀਆਂ । ਪੁਰਾਣੇ ਵਕਤਾਂ ਦੇ ਸਭਿਆਚਾਰ ਵਿੱਚ ਆਂਢ ਗੁਆਂਢ ਦੇ ਕਿਸੇ ਵੀ ਘਰ ਕੋਈ ਦੁੱਖ ਦੀ ਘੜੀ ਸਾਰੇ ਲੋਕ ਇਕੱਠੇ ਹੋ ਜਾਂਦੇ ਸਨ ਪਰ ਅੱਜਕਲ ਸੜਕਾਂ ਤੇ ਤੜਫਦੇ ਇਨਸਾਨ ਨੂੰ ਵੀ ਕੋਈ ਨਹੀਂ ਚੁਕਦਾ ਸਗੋਂ ਨਾਂ ਚੱਕਣ ਦੇ ਹੱਕ ਵਿੱਚ ਅਨੇਕਾਂ ਦਲੀਲਾਂ ਦੇਣ ਲੱਗਦੇ ਹਨ। ਸਾਡੇ ਵਰਤਮਾਨ ਸਮਾਜ ਦਾ ਸਭ ਤੋਂ ਸਿਆਣਾਂ ਅਖਵਾਉਣ ਵਾਲ ਪੜਿਆ ਲਿਖਿਆ ਨੌਕਰੀ ਪੇਸਾ ਵਰਗ ਤਾਂ ਏਨਾਂ ਬੇਰਹਿਮ ਹੋ ਗਿਆ ਹੈ ਜੋ ਗਰੀਬ ਲੋਕਾਂ ਦੀਆਂ ਮੱਦਦ ਦੀਆਂ ਸਕੀਮਾਂ ਵਾਲਾ ਪੈਸਾ ਖਾਣ ਤੋਂ ਵੀ ਗੁਰੇਜ ਨਹੀਂ ਕਰਦਾ । ਗਰੀਬ ਲੋਕਾਂ ਲਈ ਸਰਕਾਰੀ ਸਹਾਇਤਾ ਵਾਲੇ ਅਨਾਜ ਤੱਕ ਨੂੰ ਮੁਨਾਫਿਆਂ ਲਈ ਗਰੀਬਾਂ ਦੀ ਥਾਂ ਬਜਾਰਾਂ ਵਿੱਚ ਵੇਚ ਜਾਣ ਵਾਲਿਆਂ ਨੂੰ ਕਿਹੜੀ ਤਰੱਕੀ ਕਿਹੜੀ ਵਿਦਿਆ ਦਾ ਨਾਂ ਦੇਈਏ ।ਸਮਾਜ ਦੇ ਇਸ ਸਿਆਣੇ ਅਖਵਾਉਂਦੇਂ ਮੁਲਾਜਮ ਵਰਗ ਨੇ ਹੀ ਤਾਂ ਦੇਖਣਾਂ ਸੀ ਅਤੇ ਸੇਧ ਦੇਣੀ ਸੀ ਕਿ ਸਮਾਜ ਵਿੱਚ ਬਰਾਬਰਤਾ ਦੀ ਨੀਂਹ ਰੱਖਣ ਲਈ ਆਮ ਲੋਕਾਂ ਦਾ ਜੀਵਨ ਪੱਧਰ ਵੀ ਉਹਨਾਂ ਦੇ ਬਰਾਬਰ ਹੋਣਾਂ ਚਾਹੀਦਾ ਹੈ ਨਹੀਂ ਤਾਂ ਅਸਾਵੇਂਪਣ ਨਾਲ ਸਮਾਜ ਵਿੱਚ ਸਦਾ ਅਰਾਜਕਤਾ ਦਾ ਲਾਵਾ ਜਮਾਂ ਹੁੰਦਾਂ ਜਾਵੇਗਾ । ਸਮਾਜ ਦੇ ਇਸ ਵਰਗ ਦਾ ਜੀਵਨ ਪੱਧਰ ਆਮ ਲੋਕਾਂ ਨਾਲੋਂ ਕਈ ਗੁਣਾਂ ਚੰਗਾਂ ਹੋਣ ਦੇ ਬਾਵਜੂਦ ਵੀ ਇੰਹਨਾਂ ਦਾ ਢਿੱਡ ਨਹੀਂ ਭਰਦਾ ਸਗੋਂ ਭਿ੍ਰਸਟਾਚਾਰ ਕਰਨ ਦੇ ਨਾਲ ਨਾਲ ਨਿੱਤ ਦਿਨ ਕਿਸੇ ਨਾਂ ਕਿਸੇ ਬਹਾਨੇ ਆਪਣੀਆਂ ਤਨਖਾਹਾਂ ਵਧਾਉਣ ਦੇ ਜੁਗਾੜ ਹੀ ਕਰਦੇ ਰਹਿੰਦੇ ਹਨ ਕਦੇ ਮਹਿੰਗਾਈ ਦੇ ਨਾਂ ਤੇ ਕਦੇ ਇੱਕ ਰੈਂਕ ਇੱਕ ਤਨਖਾਹ ਜਾਂ ਕੋਈ ਹੋਰ ਬਹਾਨਾ। ਆਮ ਲੋਕ ਜਿੰਦਗੀ ਬਤੀਤ ਵੀ ਮੁਸਕਲ ਨਾਲ ਕਰਦੇ ਹਨ ਉਹਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ ਦੇਸ ਦੀ ਬਾਬੂਸਾਹੀ ਨੇ। ਦੇਸ ਦੇ ਰਾਜਨੀਤਕ ਲੋਕਤੰਤਰ ਦੇ ਨਾਂ ਤੇ ਸਮਾਜ ਨੂੰ ਪਾਟੋਧਾੜ ਕਰਨ ਵਿੱਚ ਹੀ ਸਮਾਜ ਭਲਾਈ ਦਾ ਨਾਅਰਾ ਬੁਲੰਦ ਕਰਦੇ ਰਹਿੰਦੇ ਹਨ। ਸਮਾਜ ਦੇ ਵਿੱਚ ਵੱਖ ਵੱਖ ਵਰਗਾਂ ਨੂੰ ਰਿਆਇਤਾਂ ਦੇ ਸਬਜਬਾਗ ਦਿਖਾਉਣੇਂ ਅਤੇ ਇੱਕ ਦੂਸਰੇ ਨਾਲ ਰਲਣ ਨਾਂ ਦੇਣਾਂ ਹੀ ਇਹਨਾਂ ਦੀ ਨੀਤੀ ਹੈ ਭਾਵੇਂ ਕਹਿਣ ਨੂੰ ਏਕਤਾ ਦਾ ਰਾਗ ਅਲਾਪਦੇ ਰਹਿੰਦੇ ਹਨ। ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਵਾਂਗ ਸਾਰਾ ਸਮਾਜ ਹੀ ਦੋਗਲਾ ਕਿਰਦਾਰ ਰੱਖਣ ਵੱਲ ਤੁਰਦਾ ਜਾ ਰਿਹਾ ਹੈ।ਇਸ ਤਰਾਂ ਦਾ ਸਮਾਜ ਨੂੰ ਕੀ ਤਰੱਕੀ ਵਾਲਾ ਸਮਾਜ ਕਿਹਾ ਜਾਵੇ ਜਾਂ ਕੁੱਝ ਹੋਰ । ਜੇ ਸਮਾਜ ਦਾ ਆਚਰਣ ਇਸ ਰਾਹ ਤੇ ਹੀ ਤੁਰਦਾ ਰਿਹਾ ਤਾਂ ਸਾਇਦ ਭਵਿੱਖ ਵਿੱਚ ਮਨੁੱਖ ਨੂੰ ਕੋਈ ਨਵਾਂ ਹੀ ਨਾਂ ਦੇਣਾਂ ਪਵੇ। ਖੁਦਾ ਖੈਰ ਕਰੇ ਦੀ ਕਾਮਨਾਂ ਹੀ ਕੀਤੀ ਜਾ ਸਕਦੀ ਹੈ। ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

No comments:
Post a Comment