ਭਰਿਸਟਾਚਾਰ ਦੀ ਦੁਨੀਆਂ ਵਿੱਚ ਟੌਪ ਦੇ ਮੁਲਕਾਂ ਵਿੱਚ ਪਹੁੰਚਣ ਵਾਲਾ ਮੁਲਕ ਹਿੰਦੋਸਤਾਨ ਫਖਰ ਕਰ ਸਕਦਾ ਹੈ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਨੇ ਰਾਜਨੀਤਕਾਂ ਨੇ ਵਿਕਾਸ ਕਰਨ ਦੀ ਥਾਂ ਬੇਈਮਾਨੀ ਵਾਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੇਈੰਮਾਨੀ ਵਿਚ ਜੇ ਨੋਬਲ ਪਰਾਈਜ ਸੁਰੂ ਕੀਤਾ ਜਾਵੇ ਤਦ ਭਾਰਤੀ ਨੇਤਾਵਾਂ ਦੇ ਏਨੇ ਨਾਂ ਸਾਮਲ ਹੋ ਜਾਣਗੇ ਕਿ ਦੁਨੀਆਂ ਦੇ ਬਾਕੀ ਦੇਸਾਂ ਦੇ ਬੇਈਮਾਨਾਂ ਨੂੰ ਸਾਇਦ ਕੋਈ ਥਾਂ ਨਾਂ ਮਿਲ ਸਕੇ।ਪੰਜ ਦਰਿਆਂਵਾਂ ਦੀ ਧਰਤੀ ਦੇ ਕਈ ਲਾਡਲੇ ਵੀ ਇਸ ਲਾਈਨ ਵਿੱਚ ਸਾਮਲ ਹੋਣ ਦੇ ਯੋਗ ਹਨ।ਇਸ ਮੁਲਕ ਵਿੱਚ ਹਰ ਕੰਮ ਵਿੱਚ ਮਿਲਾਵਟ ਕਰਨ ਦਾ ਧੰਦਾ ਆਮ ਹੈ। ਜਾਅਲੀ ਡਿਗਰੀਆਂ ਦੇ ਸਹਾਰੇ ਬੇਈਮਾਨਾਂ ਦੇ ਪੁੱਤ ਦੇਸ ਨੂੰ ਲੁੱਟ ਕੇ ਦੇਸ ਸੇਵਾ ਦੇ ਕੰਮ ਵਿੱਚ ਜੁੱਟੇ ਹੋਏ ਹਨ।ਬੇਈਮਾਨ ਰਾਜਨੀਤਕ ਅਤੇ ਸਰਕਾਰੀ ਕੰਮਾਂ ਦੇ ਕੰਟਰੈਕਟ ਹਾਸਲ ਕਰਨ ਵਾਲੇ ਵਿਦੇਸੀ ਬੈਕਾਂ ਨੂੰ ਭਰੀ ਜਾ ਰਹੇ ਹਨ।ਚਾਰ ਸੌ ਲੱਖ ਕਰੋੜ ਦਾ ਕਾਲਾ ਧਨ ਵਿਦੇਸਾਂ ਵਿੱਚ ਪਹੁੰਚਾਕੇ ਦੇਸ ਸੇਵਾ ਦੀ ਮਿਸਾਲ ਕਾਇਮ ਕਰ ਦਿੱਤੀ ਹੈ । ਇਮਾਨਦਾਰ ਪ੍ਰਧਾਨ ਮੰਤਰੀ ਅਤੇ ਉਸਦੇ ਸਹਾਇਕ ਰਾਜਨੀਤਕ ਇਸ ਕੰਮ ਨੂੰ ਕਰਨ ਵਾਲੇ ਮਹਾਨ ਲੋਕਾਂ ਦੀ ਸੇਵਾ ਵਿੱਚ ਹਾਜਰ ਹੋਕੇ ਹਰ ਕਨੂੰਨੀ ਕਾਰਵਾਈ ਦਾ ਡਰ ਇਹਨਾਂ ਤੋਂ ਦੂਰ ਕਰਨ ਦੀ ਪੂਰੀ ਵਾਹ ਲਾ ਰਹੇ ਹਨ।ਕਿਰਤ ਕਰਨ ਵਾਲਿਆਂ ਨੂੰ ਅਰਾਮ ਕਰਵਾਉਣ ਲਈ ਅਫਸਰਸਾਹੀ ਨੂੰ ਖੁਲੀ ਛੁੱਟੀ ਦਿੱਤੀ ਹੋਈ ਹੈ ਕਿ ਇਹਨਾਂ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਕੰਮ ਤੋਂ ਵੇਹਲੇ ਕਰਨ ਲਈ ਰਿਸਵਤਖੋਰੀ ਦਾ ਬਜਾਰ ਗਰਮ ਰੱਖੋ।। ਸਰਕਾਰ ਚਾਹੁੰਦੀ ਹੈ ਕਿ ਇੱਥੋਂ ਦਾ ਹਰ ਨਾਗਰਿਕ ਭ੍ਰਿਸਟ ਹੋਵੇ ਅਤੇ ਕਿਰਤ ਕਰਨ ਦੀ ਥਾਂ ਸਰਕਾਰੀ ਰਿਆਇਤਾਂ ਦਾ ਫਾਇਦਾ ਲਵੇ। ਕਿਰਤ ਕਰਕੇ ਸਵੈ ਨਿਰਭਰ ਹੋਣ ਵਾਲੇ ਲੋਕ ਸਰਕਾਰ ਦੇ ਸਹਿਯੋਗੀ ਨਹੀਂ ਹੁੰਦੇ ਇਹ ਗੱਲ ਸਰਕਾਰੀ ਏਜੰਸੀਆਂ ਨੇ ਰਾਜਨੀਤਕਾਂ ਨੂੰ ਜਰੂਰ ਹੀ ਸਮਝਾ ਦਿੱਤੀ ਹੈ।ਸਰਕਾਰ ਚਾਹੁੰਦੀ ਹੈ ਕਿ ਰੋਜਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ। ਨਵੇਂ ਕੰਮ ਸੁਰੂ ਕਰਨ ਵਿੱਚ ਸਾਡੀਆਂ ਹਰਮਨ ਪਿਆਰੀਆਂ ਸਰਕਾਰਾਂ ਜਾਅਲੀ ਡਿਗਰੀਆਂ ਦੇ ਧੰਦੇ ਨੂੰ ਉਤਸਾਹ ਦੇਣ ਦਾ ਫੈਸਲਾ ਕੀਤਾ ਹੈ ਅੱਗੇ ਤੋਂ ਜਾਅਲੀ ਡਿਗਰੀਆਂ ਵਾਲੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਦਯੋਗ ਨੀਤੀ ਵਿੱਚ ਵੀ ਅੱਗੇ ਤੋ ਕੁਆਲਟੀ ਅਧਾਰਤ ਉਤਪਾਦਨਾਂ ਦੇ ਨਕਲੀ ਰੂਪ ਤਿਆਰ ਕਰਨ ਵਾਲਿਆਂ ਨੂੰ ਪੂਰਾ ਉਤਸਾਹ ਦਿੱਤਾ ਜਾਵੇਗਾ ਇਸ ਤਰਾਂ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਅਸਲੀ ਮਿਹਨਤੀ ਲੋਕ ਤਾਂ ਆਪਣੀ ਲਿਆਕਤ ਨਾਲ ਹੀ ਕਾਮਯਾਬ ਹੋ ਜਾਣਗੇ ਪਰ ਵਿਹਲੜ ਅੱਯਾਸ ਲੋਕਾਂ ਨੂੰ ਕਾਮਯਾਬ ਕਰਨ ਲਈ ਸਰਕਾਰ ਦੇ ਏਹੋ ਜਿਹੇ ਫੈਸਲੇ ਇਨਕਲਾਬੀ ਕਦਮ ਹਨ। ਲੋਕਾਂ ਨੂੰ ਸਦਾ ਅਨੰਦ ਭਰਭੂਰ ਜੀਵਨ ਜਿਉਣ ਲਈ ਇੱਕ ਹੋਰ ਇਨਕਲੲਬੀ ਕਦਮ ਸਾਡੀ ਸਰਕਾਰ ਨੇ ਚੁੱਕਿਆ ਹੈ ਕਿ ਸਰਾਬ ਦੇ ਠੇਕੇ ਵੱਧ ਤੋਂ ਵੱਧ ਖੋਲੇ ਜਾਣ ਬੀਅਰ ਤਾਂ ਹਰ ਦੁਕਾਨਦਾਰ ਨੂੰ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਪਾਣੀ ਮਿਲੇ ਨਾਂ ਮਿਲੇ ਪਰ ਸਰਾਬ ਅਤੇ ਬੀਅਰ ਜਰੂ੍ਰਰ ਸਾਡੇ ਪਿਆਰੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ।ਬਜੁਰਗ ਲੋਕਾਂ ਲਈ ਇੱਕ ਨਵੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਲਈ ਰੈਡੀਮੇਡ ਧਾਰਮਿਕ ਪਖੰਡੀ ਲੋਕ ਤਿਆਰ ਕਰਵਾਏ ਜਾਣਗੇ ਜੋ ਅਰਥਾਂ ਦੇ ਅਨਰਥ ਕਰਨ ਦੇ ਮਾਹਰ ਹੋਣਗੇ ਇਹਨਾਂ ਨੂੰ ਮਹਾਨ ਸੰਤ ਦਾ ਦਰਜਾ ਸਰਕਾਰੀ ਪੁਸਤ ਪਨਾਹੀ ਨਾਲ ਦਿੱਤਾ ਜਾਵੇਗਾ।ਹਰ ਤਰਾਂ ਦਾ ਝੂਠ ਬੋਲਣ ਦੇ ਮਾਹਰ ਇਹ ਬਨਰਸੀ ਠੱਗਾਂ ਦੀ ਕੋਈ ਕਮੀ ਸਰਕਾਰ ਵੱਲੋਂ ਨਹੀਂ ਰਹਿਣ ਦਿੱਤੀ ਜਾਵੇਗੀ।ਇਹਨਾਂ ਦੇ ਉਲਟ ਜੇ ਕੋਈ ਲੋਕਾਂ ਨੂੰ ਜੋੜਨ ਵਾਲੀ ਨੀਤੀ ਵਾਲਾ ਪੈਦਾ ਹੋਵੇਗਾ ਉਸਨੂੰ ਸਰਕਾਰੀ ਜੇਲਖਾਨਿਆਂ ਵਿੱਚ ਅਰਾਮ ਕਰਨ ਲਈ ਭੇਜਿਆ ਜਾਵੇਗਾ। ਇਸ ਤਰਾਂ ਦੀਆਂ ਅਨੇਕਾਂ ਸਕੀਮਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਅੱਗੇ ਵਾਸਤੇ ਹੋਰ ਵੀ ਸਕੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।ਜਨਤਾ ਦੀ ਸੇਵਾ ਕਰਨਾਂ ਸਰਕਾਰ ਦਾ ਪਰਮੋ ਧਰਮ ਹੈ ਇਸ ਤੋਂ ਸਰਕਾਰ ਕਦੀ ਪਾਸਾ ਨਹੀਂ ਵੱਟੇਗੀ। ਸਰਕਾਰ ਨੇ ਨਵੇਂ ਫੈਸਲੇ ਅਨੁਸਾਰ ਇੱਕ ਲੋਕਪਾਲ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਲੋਕਾਂ ਦੀ ਸੇਵਾ ਬਿਨਾਂ ਸਰਕਾਰੀ ਸਹਾਇਤਾ ਦੇ ਕਰਨ ਵਾਲੇ ਸਮਾਜ ਸੇਵੀਆਂ ਦੀ ਜਾਂਚ ਕਰੇਗਾ ਸਰਕਾਰੀ ਪਹਿਲਾ ਦਰਜਾ ਮੁਲਾਜਮਾਂ ਮੈਂਬਰ ਪਾਰਲੀਮੈਟ , ਪ੍ਰਧਾਨਮੰਤਰੀ ਆਦਿ ਨੂੰ ਜਾਂਚ ਮੁਕਤ ਕਰਨ ਦਾ ਫੈਸਲਾ ਕੀਤਾ ਹੈ ਸੋ ਅੱਗੇ ਤੋਂ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ। ਸਰਕਾਰ ਮੁਲਾਜਮਾਂ ਨੂੰ ਡਰ ਮੁਕਤ ਵਾਤਾਵਰਣ ਦੇਣ ਲਈ ਵਚਨਵੱਧ ਹੈ।ਸੋ ਅੱਗੇ ਤੋਂ ਬੋਫਰਜ ਤੋਪ ਘੁਟਾਲੇ, ਟੂ ਜੀ ਸਪੈਕਟਰਮ, ਯੂਰੀਆ ਘੁਟਾਲੇ, ਆਦਿ ਅਨੇਕਾਂ ਪੁਰਾਣੇ ਪੈ ਚੁੱਕੇ ਰਿਕਾਰਡ ਤੋੜਨ ਦੀ ਆਸ ਹੈ।
Saturday, 10 September 2011
ਸਾਡੀ ਪਿਆਰੀਆਂ ਸਰਕਾਰਾਂ ਦੇ ਕਾਰਨਾਮੇ ?

Subscribe to:
Post Comments (Atom)
No comments:
Post a Comment