ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਹਿਜਧਾਰੀ ਸਿੱਖਾ ਦੇ ਸਰੋਮਣੀ ਕਮੇਟੀ ਦੀ ਚੋਣ ਸਮੇਂ ਵੋਟ ਦਾ ਹੱਕ ਬਹਾਲ ਕਰਕੇ ਇੱਕ ਇਤਿਹਾਸਕ ਫੈਸਲਾ ਦਿੱਤਾ ਹੈ। ਆਮ ਸਿੱਖਾਂ ਤੋਂ ਮੂੰਹ ਲੁਕਾਉਣ ਵਾਲੇ ਸਿੱਖ ਰਾਜਨੀਤਕ ਚਾਹੁੰਦੇ ਹਨ ਕਿ ਉਹਨਾਂ ਨੂੰ ਘੱਟ ਤੋਂ ਘੱਟ ਲੋਕਾਂ ਤੋਂ ਹੀ ਗੁਰਦੁਆਰਾ ਪ੍ਰਬੰਧ ਸਾਂਭਣ ਦਾ ਮੌਕਾ ਮਿਲਦਾ ਰਹੇ। ਉਹ ਕੇਸ ਕਟਾਉਣ ਵਾਲੇ ਸਿੱਖਾਂ ਦਾ ਸਾਹਮਣਾਂ ਹੀ ਨਹੀਂ ਕਰ ਸਕਦੇ। ਅੱਜ ਕਲ ਦੇ ਆਧੁਨਿੱਕ ਯੁੱਗ ਵਿੱਚ ਸਿੱਖੀ ਦੇ ਅਸਲ ਵਾਰਸ ਤਾਂ ਇਹਨਾਂ ਸਹਿਜਧਾਰੀ ਸਿੱਖਾਂ ਵਿੱਚ ਹੀ ਹਨ। ਸਰਕਾਰ ਦੇ ਬਣਾਏ ਸਰਕਾਰੀ ਪਰਚਾਰਕਾਂ ਨੇ ਜਿੰਹਨਾਂ ਨੂੰ ਸਿੱਖ ਸੰਤ ਦਾ ਸਰਟੀਫਿਕੇਟ ਦਿੱਤਾ ਹੋਇਆ ਹੈ ਨੇ ਸਿਰ ਦੇਣ ਵਾਲੇ ਸਿੱਖਾਂ ਦੀ ਥਾਂ ਭੇਖਧਾਰੀ ਖਾਲਸੇ ਪੈਦਾ ਕਰ ਦਿੱਤੇ ਹਨ। ਭੇਖਧਾਰੀ ਖਾਲਸੇ ਨੂੰ ਸਿੱਖ ਦਾ ਦਰਜਾ ਦੇਣਾਂ ਵੀ ਗਲਤ ਪਰੰਪਰਾ ਹੈ। ਗੁਰੂ ਗੋਬਿੰਦ ਸਿੰਘ ਨੇ ਜੋ ਖਾਲਸਾ ਬਣਾਇਆ ਸੀ ਉਹ ਖੰਡੇ ਬਾਟੇ ਦੀ ਪਾਹੁਲ ਲੈਣ ਤੋਂ ਪਹਿਲਾਂ ਸਿਰ ਗੁਰੂ ਨੂੰ ਭੇਂਟ ਕਰਦਾ ਸੀ ਪਰ ਅੱਜ ਕਲ ਦੇ ਪਰਚਾਰਕਾਂ ਦੇ ਬਣਾਏ ਖਾਲਸਿਆਂ ਵਿੱਚੋਂ ਕਿੰਨੇ ਕੁ ਪਾਹੁਲ ਲੈਣ ਵਾਲੇ ਸਿਰ ਜਾਂ ਜਿੰਦਗੀ ਗੁਰੂ ਕੇ ਉਦੇਸ਼ਾਂ ਤੋਂ ਕੁਰਬਾਨ ਕਰਦੇ ਹਨ ਸਭ ਦੇ ਸਾਹਮਣੇ ਹੈ।ਸਿੱਖ ਅਤੇ ਖਾਲਸੇ ਦੀ ਪਛਾਣ ਨੂੰ ਰਲਗੱਡ ਕਰਨ ਦਾ ਸਿਲਸਿਲਾ ਅੰਗਰੇਜਾਂ ਤੋਂ ਹੀ ਸੁਰੂ ਹੋ ਗਿਆ ਸੀ ਜੋ ਅੱਜ ਤੱਕ ਜਾਰੀ ਹੈ।ਸਿੱਖ ਤਾਂ ਗੁਰੂ ਨਾਨਕ ਦੇਵ ਜੀ ਤੋਂ ਹੀ ਚਲੇ ਆਉਂਦੇ ਹਨ ।ਗੁਰੂ ਨਾਨਕ ਜੀ ਅਤੇ ਉਹਨਾਂ ਤੋਂ ਬਾਦ ਅੱਜ ਤੱਕ ਵੀ ਗੁਰੂ ਗਰੰਥ ਸਾਹਿਬ ਤੋਂ ਸਿੱਖਿਆ ਲੈਣ ਵਾਲੇ ਸਿੱਖ ਕਹਾਉਣ ਦੇ ਹੱਕਦਾਰ ਹਨ। ਸਰਕਾਰੀ ਪਰਚਾਰਕ ਸਿੱਖ ਨੂੰ ਸੰਪੂਰਨ ਕਰਨ ਦੀ ਗੱਲ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਹਨ ਅਤੇ ਇਸ ਤਰਾਂ ਕਹਿੰਦੇ ਉਹ ਗੁਰੂ ਨਾਨਕ ਦੇਵ ਜੀ ਦੀ ਤੌਹੀਨ ਕਰਨ ਦੇ ਭਾਗੀ ਬਣਦੇ ਹਨ ਕੀ ਗੁਰੂ ਨਾਨਕ ਦੇ ਸਿੱਖ ਅਧੂਰੇ ਸਨ ਜਾਂ ਹੋਰ ਦੂਸਰੇ ਗੁਰੂ ਕਾਲ ਦੌਰਾਨ ਜੋ ਸਿੱਖ ਬਣੇ ਕੀ ਉਹ ਸੰਪੂਰਨ ਨਹੀਂ ਸਨ?ਕੀ ਗੁਰੂ ਅੰਗਦ ਦੇਵ ਜੀ,ਗੁਰੂ ਅਮਰਦਾਸ ਜੀ,ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਧੂਰੇ ਸਨ ? ਖਾਲਸਾ ਇੱਕ ਫੌਜ ਵਰਗੀ ਜਥੇਬੰਦੀ ਸੀ ਜੋ ਸਮੇਂ ਅਤੇ ਹਲਾਤਾਂ ਦੇ ਅਨੁਸਾਰ ਸਮੇਂ ਦੀ ਮੰਗ ਸੀ ਜੋ ਗੁਰੂ ਗੋਬਿੰਦ ਸਿੰਘ ਨੇ ਪੂਰੀ ਕੀਤੀ ਅਤੇ ਇਸ ਲਈ ਹੀ ਕਿਹਾ ਜਾਂਦਾ ਹੈ ਕਿ
ਖਾਲਸਾ ਅਕਾਲ ਪੁਰਖ ਕੀ ਫੌਜ
ਖਾਲਸਾ ਪਰਗਟਿਉ ਪਰਮਾਤਮ ਕੀ ਮੌਜ।
ਗੁਰੂ ਗਰੰਥ ਸਾਹਿਬ ਵਿੱਚ ਅਨੇਕਾਂ ਕਿਸਮ ਦੇ ਸਿੱਖਾਂ ਦੇ ਪਰਮਾਣ ਮਿਲਦੇ ਹਨ ਇਸ ਤਰਾਂ ਹੀ ਅੱਜਕਲ ਸਹਿਜਧਾਰੀ ਸਿੱਖ ਕਹਿਣ ਦੀ ਪਰੰਪਰਾਂ ਬਣੀ ਹੈ।
ਗੁਰੂ ਜਿੰਨਾਂ ਦੇ ਅੰਧੁਲੇ। ਸਿੱਖ ਭੀ ਅੰਧੇ ਕਰਮ ਕਰੇਨ ।
ਕਹਿਕੇ ਗੁਰੂਆਂ ਨੇ ਤਾਂ ਅੰਨੇ ਸਿੱਖਾਂ ਦੀ ਵੀ ਇੱਕ ਕਲਾਸ ਮੰਨੀ ਹੈ ਅਤੇ ਇਸ ਤਰਾਂ ਹੀ ਗੁਰਬਾਣੀ ਅਨੁਸਾਰ ਬਿਬੇਕੀ ਸਿੱਖ ਵੀ ਹੁੰਦੇ ਹਨ। ਬਾਣੀ ਵਿੱਚ ਅਨੇਕਾਂ ਸਲੋਕਾਂ ਵਿੱਚ ਬਿਬੇਕੀਆਂ ਦਾ ਜਿਕਰ ਮਿਲਦਾ ਹੈ। ਇਸ ਤਰਾਂ ਹੀ ਬਿਹੰਗਮ ਸਿੱਖ, ਜੱਟ ਸਿੱਖ ਰਵਿਦਾਸੀਆ ਸਿੱਖ, ਮਜਬੀ ਸਿੱਖ ਆਦਿ ਅਨੇਕਾਂ ਸਿੱਖ ਕੈਟਾਗਰੀਆਂ ਨੂੰ ਜੇ ਸਰਕਾਰੀ ਕਾਗਜਾਂ ਵਿੱਚ ਮਾਨਤਾ ਦਿੱਤੀ ਜਾ ਸਕਦੀ ਹੈ ਅਤੇ ਇਹਨਾਂ ਕਿਸਮਾਂ ਨੂੰ ਸਾਰੇ ਕੱਟੜ ਸਿੱਖਾਂ ਨੇ ਵੀ ਪਰਵਾਨਗੀ ਦੇ ਰੱਖੀ ਹੈ ਤਦ ਸਹਿਜਧਾਰੀ ਸਿੱਖਾਂ ਵਾਰੀ ਵਿਰੋਧ ਕਿਉਂ ਕੀਤਾ ਜਾਂਦਾ ਹੈ? ਅਸਲ ਵਿੱਚ ਸਹਿਜਧਾਰੀ ਸਿੱਖਾਂ ਦਾ ਵਿਰੋਧ ਕੋਈ ਸਿੱਖੀ ਸਿਧਾਂਤ ਕਰਕੇ ਨਹੀਂ ਬਲਕਿ ਰਾਜਨੀਤਕ ਹਿੱਤਾਂ ਕਾਰਨ ਵਿਰੋਧ ਕਰਵਾਇਆ ਜਾ ਰਿਹਾ ਹੈ। ਗੁਰੂਆਂ ਦੀ ਸੋਚ ਦੇ ਨਾਂ ਥੱਲੇ ਅੱਜ ਦੇ ਰਾਜਨੀਤਕਾਂ ਦੇ ਪੈਰੋਕਾਰ ਰਾਜਨੀਤੀ ਦੀ ਖੇਡ ਖੇਡ ਰਹੇ ਹਨ।ਕੁੱਝ ਵਿਦਵਾਨ ਲੋਕ ਵੀ ਰਾਜਨੀਤੀ ਦੇ ਕੂੜ ਪਰਚਾਰ ਨੂ ਸਮਝ ਨਹੀ ਸਕੇ ਅਤੇ ਉਹ ਵੀ ਇਹਨਾਂ ਰਾਜਨੀਤਕਾਂ ਦੀ ਬੋਲੀ ਅਣਜਾਣੇ ਵਿੱਚ ਹੀ ਬੋਲੀ ਜਾ ਰਹੇ ਹਨ।ਗੁਰੂ ਗੋਬਿੰਦ ਸਿੰਘ ਦੇ ਅਨੇਕਾਂ ਮੁੱਖਵਾਕ ਹਨ ਜੋ ਕੇਸ਼ਾਂ ਦੇ ਪ੍ਰਤੀ ਕਿਤੇ ਵੀ ਕੱਟੜਤਾ ਦਾ ਪੱਖ ਨਹੀਂ ਪੂਰਦੇ। ਗੁਰੂਆਂ ਨੇ ਕੇਸ ਖਾਲਸੇ ਲਈ ਜਰੂਰ ਕਕਾਰਾਂ ਦਾ ਹਿੱਸਾ ਬਣਾਏ ਸਨ ਪਰ ਉਹਨਾਂ ਹਰ ਇੱਕ ਨੂੰ ਖਾਲਸਾ ਬਣਨ ਦਾ ਕੋਈ ਹੁਕਮਨਾਮਾ ਨਹੀਂ ਜਾਰੀ ਕੀਤਾ। ਬਿਨਾਂ ਖੰਡੇ ਬਾਟੇ ਦੀ ਪਾਹੁਲ ਤੋਂ ਕੇਸ ਰੱਖਣੇ ਗੁਰੂ ਜੀ ਨੇ ਜਰੂਰੀ ਨਹੀਂ ਕੀਤੇ ।
ਬਿਨਾਂ ਪਾਹੁਲ ਸਿਰ ਕੇਸ ਧਰੇ ਭੇਖੀ ਮੂੜਾ ਸਿੱਖ ।
ਤਿਸ ਕੋ ਦਰਸਨ ਨਾਂਹੀ ਪਾਪੀ ਤਿਆਗੈ ਭਿੱਖ ।
ਕਹਿਕੇ ਗੁਰੂ ਜੀ ਨੇ ਸਪੱਸਟ ਕਰ ਦਿੱਤਾ ਹੈ ਕਿ ਬਿਨਾਂ ਪਾਹੁਲ ਲੈਣ ਦੇ ਕੇਸ ਰੱਖਣੇ ਕੋਈ ਜਰੂਰੀ ਨਹੀ ਪਰ ਅਸੀਂ ਪਤਾ ਨਹੀਂ ਕਿਉਂ ਗੁਰੂਆਂ ਨੂੰ ਆਪਣੀ ਮਨਮੱਤ ਬੋਲਕੇ ਕੱਟੜ ਦਰਸਾਉਣ ਤੇ ਤੁਲੇ ਹੋਏ ਹਾਂ।ਗੁਰੂ ਗਰੰਥ ਜੀ ਜੋ ਗੁਰੂ ਗੋਬਿੰਦ ਸਿੰਘ ਨੇ ਗੁਰੁ ਥਾਪ ਦਿੱਤੇ ਸਨ ਕਿਧਰੇ ਵੀ ਕੇਸਾਂ ਪਰਤੀ ਕੱਟੜਤਾ ਦਾ ਕੋਈ ਸੰਦੇਸ ਨਹੀਂ ਦਿੰਦੇ ਫਿਰ ਅਸੀਂ ਕਿਉਂ ਸਹਿਜਧਾਰੀ ਸਿੱਖਾਂ ਉੱਪਰ ਔਰੰਗਜੇਬੀ ਹੁਕਮ ਲਾਗੂ ਕਰਕੇ ਉਹਨਾਂ ਨੂੰ ਕਾਫਰ ਅਤੇ ਪਤਿੱਤ ਗਰਦਾਨਦੇ ਹਾਂ? ਕੇਸਾਂ ਤੋਂ ਬਿਨਾਂ ਸਿੱਖ ਅਖਵਾਉਣ ਵਾਲਿਆਂ ਨੂੰ ਕੇਸਾਂ ਪਰਤੀ ਕੱਟੜ ਸੋਚ ਪਰਚਾਰਨ ਵਾਲੇ ਦੱਸ ਸਕਦੇ ਹਨ ਕੇ ਇਹ ਲੋਕ ਕੌਣ ਹਨ ,ਕੀ ਇਹ ਮੁਸਲਮਾਨ ਹਨ ਜਾਂ ਇਹ ਇਸਾਈ ਹਨ ਜਾਂ ਇਹ ਹਿੰਦੂ ਹਨ? ਪਤਿੱਤ ਸਿੱਖ ਕਹਿਕੇ ਇਹ ਲੋਕ ਇੱਕ ਪਤਿੱਤ ਸਿੱਖ ਦੀ ਕਲਾਸ ਤਾਂ ਮੰਨਣ ਨੂੰ ਤਿਆਰ ਹਨ ਪਰ ਸਹਿਜਧਾਰੀ ਸਿੱਖ ਮੰਨਣ ਵਾਰੀ ਤਕਲੀਫ ਕਿਉਂ ਮੰਨਦੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਇਹ ਕੌਣ ਹਨ? ਵਾਹਿਗੁਰੂ ਸੁਮੱਤ ਬਖਸਣ ਸਾਨੂੰ।

2 comments:
strongly dislike ur articles author saab...tusi gurbani de galat arth kr rahe ho.... guru ji ne te eh v keha c rehat pyari mujh ko sikh pyara nahi... j guru ji ne kes rakhne jruri ni c banaye ta kyn sadde sare guru te ohna de parivar wale sab saabat soorat c? eh sirf kamzor lokaan diyan gallan ne k sikh rehat follow ni hundi ta kehn lag jande ne k rehat maryada di koi lor hi nahi.. guru ghar vich sab da satkar he par sikh usnu hi keha ja sakda he jo sikhi nu follow krda howe...jo gallan tusi likh rahe ho es hisaab nal ta aun wale tym ch koi kesdhaari sikh nai rahega..koi kakar ni payega koi gurbani ni parega..nd d reason wud b d same wich u said..k eh jruri nahi... jruri te roj nahauna v nahi..na kise guru ne keha,,fer kyn nahaunde haan?... introspect urself nd gurbani nu sehaj nal parho te samjho..fateh
ਪਤਿੱਤ ਸਿੱਖ ਕਹਿਕੇ ਇਹ ਲੋਕ ਇੱਕ ਪਤਿੱਤ ਸਿੱਖ ਦੀ ਕਲਾਸ ਤਾਂ ਮੰਨਣ ਨੂੰ ਤਿਆਰ ਹਨ ਪਰ ਸਹਿਜਧਾਰੀ ਸਿੱਖ ਮੰਨਣ ਵਾਰੀ ਤਕਲੀਫ ਕਿਉਂ ਮੰਨਦੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਇਹ ਕੌਣ ਹਨ? ਵਾਹਿਗੁਰੂ ਸੁਮੱਤ ਬਖਸਣ ਸਾਨੂੰ।
Post a Comment