Friday 4 March 2022

ਪੰਜਾਬੀ ਸਾਹਿੱਤ ਜਗਤ ਵਿੱਚ ਇੱਕ ਵਿਲੱਖਣ ਪੁਸਤਕ ਦਾਸਤਾਨ ਸ਼ੇਰ ਏ ਪੰਜ ਸ਼ੀਰ ਕਮਾਂਡਰ ਅਹਿਮਦ ਸਾਹ ਮਸੂਦ

ਲੇਖਕ ਸੋਢੀ ਸੁਲਤਾਨ ਸਿੰਘ ਦੀ ਪੰਜਾਬੀ ਸਾਹਿੱਤ ਜਗਤ ਵਿੱਚ ਇੱਕ ਵਿਲੱਖਣ ਪੁਸਤਕ ਦਾਸਤਾਨ ਸ਼ੇਰ ਏ ਪੰਜ ਸ਼ੀਰ ਕਮਾਂਡਰ ਅਹਿਮਦ ਸਾਹ ਮਸੂਦ ਅਤੇ ਅਫਗਾਨ ਖਾਨਾ ਜੰਗੀ ਦੀ
ਅਫਗਾਨਿਸਤਾਨ ਦੇ ਅੰਦਰੂਨੀ ਹਾਲਾਤ ਚਿਤਰਦੀ ਗੰਭੀਰ ਬੇਬਾਕ ਪੁਸਤਕ ਦਾਸਤਾਨ ਸ਼ੇਰ ਏ ਪੰਜ ਸ਼ੀਰ ਕਮਾਂਡਰ ਅਹਿਮਦ ਸਾਹ ਮਸੂਦ ਅਤੇ ਅਫਗਾਨ ਖਾਨਾ ਜੰਗੀ ਦੀ ਜਾਣੇ ਪਛਾਣੇ ਲੇਖਕ ਸੋਢੀ ਸੁਲਤਾਨ ਸਿੰਘ ਦੀ ਪੰਜਾਬੀ ਸਾਹਿੱਤ ਜਗਤ ਵਿੱਚ ਇੱਕ ਵਿਲੱਖਣ ਪੁਸਤਕ ਹੈ । ਜਦੋਂ ਕੋਈ ਪਾਠਕ ਕਿੱਸੇ ਕਹਾਣੀ ਨਾਵਲ ਪੜਨ ਦੀ ਰੁਚੀ ਤੋਂ ਅੱਗੇ ਪਹੁੰਚਦਾ ਹੈ ਤਦ ਉਹ ਦੁਨੀਆਂ ਸਮਾਜ ਸਿਆਸਤ ਨੂੰ ਸਮਝਣ ਵੱਲ ਤੁਰਦਾ ਹੈ । ਲੇਖਕ ਨੂੰ ਦੁਨੀਆਂ ਸਮਾਜ ਸਿਆਸਤ ਕਿਵੇਂ ਚੱਲਦੀ ਹੈ ਉਹ ਗੰਭੀਰਤਾ ਵਿਦਵਤਾ ਅਤੇ ਅਣਥੱਕ ਮਿਹਨਤ ਵਿੱਚੋਂ ਲੰਘਦਿਆ ਹੀ ਸਮਝ ਸਕਦਾ ਹੈ। ਦਿਲ ਦਿਮਾਗ ਦੇ ਉੱਚੇ ਧਰਾਤਲ ਤੇ ਪਹੁੰਚਕੇ ਹੀ ਇਹ ਗੱਲਾਂ ਸਮਝ ਪੈਂਦੀਆਂ ਹਨ ਅਤੇ ਅੱਗੇ ਸਬਦਾਂ ਵਿੱਚ ਪਰੋਣ ਲਈ ਕਿਤਾਬ ਰੂਪ ਤੱਕ ਪਹੁੰਚਾਉਣ ਲਈ ਇੱਕ ਹੋਰ ਨਵੀਂ ਜੰਗ ਵਿੱਚੋਂ ਲੰਘਣਾਂ ਪੈਂਦਾ ਹੈ । ਪਛੜੇ ਸਮਾਜ ਅਤੇ ਸਧਾਰਣ ਘਰ ਵਿੱਚ ਜੰਮਿਆ ਸੈਤਾਨ ਲੀਡਰਾਂ ਦਾ ਸਤਾਇਆ ਲੇਖਕ ਕੁਦਰਤ ਦੇ ਹੁਕਮਾਂ ਥੱਲੇ ਸਰਹੱਦਾਂ ਟੱਪਦਾ ਦੁਨੀਆਂ ਦੇ ਅਨੇਕ ਦੇਸਾਂ ਵਿੱਚ ਜਾਣ ਨੂੰ ਮਜਬੂਰ ਹੋਇਆ ਅਫਗਾਨਿਸਤਾਨ ਵਿੱਚ ਕੁੱਝ ਸਮਾਂ ਗੁਜਾਰਨ ਨੂੰ ਮਜਬੂਰ ਹੁੰਦਾ ਹੈ ਜਿਸ ਕਾਰਨ ਇਹ ਕਿਤਾਬ ਜਨਮ ਲੈਣ ਦੇ ਰਾਹ ਪੈਂਦੀ ਹੈ। ਪੰਜਾਬੀ ਦੇ ਵਿਦਵਾਨ ਅਖਵਾਉਂਦੇ ਲੇਖਕ ਤਾਂ ਇਸ ਲੇਖਕ ਨੂੰ ਗਰੀਬ ਜਾਤੀ ਦਾ ਹੋਣ ਕਰਕੇ ਲੇਖਕ ਹੀ ਨਹੀਂ ਮੰਨਦੇ ਕਿਤਾਬ ਨੂੰ ਮਾਨਤਾ ਦੇਣੀ ਤਾਂ ਦੂਰ ਦੀ ਗੱਲ ਹੈ। ਇਹ ਕਿਤਾਬ ਦੁਨੀਆਂ ਨੂੰ ਜਾਨਣ ਵਾਲਿਆ ਲਈ ਕੋਹਿਨੂਰ ਜਿਹੀ ਹੈ। ਮੁਲਕੋ ਮੁਲਕ ਸਾਈਕਲਨਾਮਾ ਅਤੇ ਹਿੰਦੂ ਸਾਮਰਾਜਵਾਦ ਦਾ ਇਤਿਹਾਸ ਵਰਗੀਆਂ ਦੋ ਵਧੀਆ ਕਿਤਾਬਾਂ ਦੇਣ ਤੋਂ ਬਾਦ ਇਹ ਵੱਡ ਅਕਾਰੀ ਚਾਰ ਸੌ ਸਫੇ ਦੀ ਕਿਤਾਬ ਪੰਜਾਬੀ ਸਾਹਿੱਤ ਜਗਤ ਵਿੱਚ ਵੱਡਮੁੱਲੀ ਦੇਣ ਹੈ ਲੇਖਕ ਦੀ। ਜਿੰਦਗੀ ਦੇ ਔਖੇ ਹਾਲਾਤਾਂ ਵਿੱਚ ਵਿਚਰਦਿਆਂ ਵੀ ਲੇਖਕ ਪੰਜਾਬੀ ਸਾਹਿੱਤ ਲਈ ਘਾਲਣਾਂ ਘਾਲਦਿਆਂ ਆਰਥਿੱਕ ਘਾਟਿਆਂ ਵਾਲੇ ਸੌਦੇ ਦਾ ਸੌਂਕ ਰੱਖਣ ਵਾਲਾ ਇਹ ਲੇਖਕ ਪੰਜਾਬੀ ਲੇਖਕਾਂ ਪਰਕਾਸਕਾਂ ਦਾ ਸਤਿਕਾਰਯੋਗ ਹੋਣਾਂ ਚਾਹੀਦਾ ਸੀ ਜੋ ਨਹੀਂ ਹੋਇਆ ਪਰ ਕਮੀਨੇ ਪਰਕਾਸਕਾਂ ਅਤੇ ਹੰਕਾਰੀ ਲੇਖਕਾਂ ਬਾਰੇ ਬੇਬਾਕ ਸੱਚਾਈਆਂ ਲਿਖਦਾ ਲੇਖਕ ਪਾਠਕ ਵਰਗ ਲਈ ਆਪਣੇ ਸੌਕ ਦੀ ਮਹਿੰਗੀ ਕੀਮਤ ਤਾਰਨ ਤੋਂ ਗੁਰੇਜ ਨਹੀਂ ਕਰਦਾ। ਇਸ ਕਿਤਾਬ ਨੂੰ ਪੜਦਿਆ ਪਤਾ ਲੱਗਦਾ ਹੈ ਦੁਨੀਆਂ ਦੀ ਰਾਜਨੀਤੀ ਦੇ ਲੁਕਵੇਂ ਖਿਡਾਰੀ ਵੱਡੇ ਦੇਸਾਂ ਦੀਆਂ ਗੁਪਤ ਕਾਰਵਾਈਆਂ ਨਾਲ ਕਿਸ ਤਰਾਂ ਦੇਸਾਂ ਅਤੇ ਜੁਝਾਰੂ ਕੌਮਾਂ ਨੂੰ ਨੇਸਤੋ ਨਾਬੂਦ ਕਰਦੇ ਹਨ। ਦੁਨੀਆ ਦੇ ਬਹੁਤੇ ਦੇਸ ਕਿਸ ਤਰਾਂ ਗੁਪਤ ਕਾਰਵਾਈਆਂ ਵਿੱਚ ਮੋਹਰੇ ਬਣਦੇ ਅਤੇ ਬਣਾਉਂਦੇ ਹਨ ਜਾਣਕੇ ਦਿਮਾਗ ਚਕਰਾ ਜਾਂਦੇ ਹਨ। ਇਹੋ ਜਿਹੀ ਕਿਤਾਬ ਦਾ ਲੇਖਕ ਬੌਨੇ ਲੇਖਕਾਂ ਦੀ ਸਮਝ ਵਿੱਚ ਆ ਹੀ ਨਹੀਂ ਸਕਦਾ ਅਤੇ ਬੌਨੇ ਲੇਖਕ ਆਂਪਣੇ ਹੀ ਦੁਆਰਾ ਕੀਤੇ ਗੋਸਟੀਆਂ ਪਰਾਪੇ ਗੰਡੇ ਨਾਲ ਲੇਖਕ ਅਖਵਾ ਜਾਂਦੇ ਹਨ ਪਰ ਉਹ ਲੇਖਕ ਨਹੀ ਵਪਾਰੀ ਹੀ ਹੁੰਦੇ ਹਨ। ਅਸਲ ਲੇਖਕ ਤਾਂ ਘਰ ਫੂਕ ਤਮਾਸ਼ਾ ਕਰਨ ਦੀ ਜੁਰਅੱਤ ਕਰਨ ਵਾਲੇ ਸੋਢੀ ਸੁਲਤਾਨ ਹੀ ਹੁੰਦੇ ਹਨ। ਸਲਾਮ ਹੈ ਲੇਖਕ ਦੀ ਘਾਲਣਾਂ ਨੂੰ ਜਿਸਨੇ ਅਫਗਾਨਿਸਤਾਨ ਦੇ ਜੁਝਾਰੂ ਅਤੇ ਗਦਾਰ ਆਗੂਆਂ ਦੇ ਜੀਵਨ ਦੇ ਵਿਸਾਲ ਦਰਸਨ ਕਰਵਾਏ ਹਨ। ਭਾਰਤ ਪਾਕਿਸਤਾਨ ਇਰਾਨ ਅਮਰੀਕਾ ਅਤੇ ਹੋਰ ਅਨੇਕਾਂ ਦੇਸਾਂ ਦੀਆਂ ਗੁਪਤ ਏਜੰਸੀਆਂ ਦੇ ਕੰਮਾਂ ਨੂੰ ਵਿਸਥਾਰ ਨਾਲ ਸਮਝਣ ਦਾ ਮੌਕਾ ਮਿਲਦਾ ਹੈ ਇਸ ਕਿਤਾਬ ਰਾਂਹੀ । ਇਹ ਉਹ ਲੇਖਕ ਹੈ ਜੋ ਅਨੇਕਾਂ ਮੁਲਕਾਂ ਵਿੱਚੋਂ ਲੰਘਦਾ ਹੋਇਆ ਅਮਰੀਕਾ ਵਰਗੇ ਮੁਲਕ ਵਿੱਚ ਦੁੱਖਾ ਤਕਲੀਫਾਂ ਬਿਮਾਰੀ ਦੇ ਪਹਾੜ ਚੁੱਕਦਿਆਂ ਜਿੰਦਗੀ ਦੀ ਜੰਗ ਲੜ ਰਿਹਾ ਹੈ । ਗੈਰ ਕਾਨੂੰਨੀ ਪਰਵਾਸ ਕਰਦਿਆਂ ਹੋਇਆਂ ਵੀ ਪੰਜਾਬੀ ਪਾਠਕਾਂ ਲਈ ਘਾਲਣਾਂ ਘਾਲਦਿਆਂ ਕੀਮਤੀ ਕਿਤਾਬਾਂ ਲਿਖ ਰਿਹਾ ਹੈ ਜਿੰਹਨਾਂ ਨੂੰ ਲਿਖਣ ਅਤੇ ਛਪਵਾਉਣ ਲਈ ਆਪਣੇ ਲੱਖਾਂ ਰੁਪਏ ਅਤੇ ਕੀਮਤੀ ਸਮੇਂ ਨੂੰ ਬਰਬਾਦ ਕਰਕੇ ਵੀ ਬਾਬੇ ਨਾਨਕ ਦਾ ਕਰਜਾ ਉਤਾਰ ਰਿਹਾ ਹੈ ਜਿਸਨੇ ਕਦੇ ਵੀ ਆਪਣਾਂ ਕਰਜਾ ਪੰਜਾਬੀਆਂ ਤੋਂ ਮੰਗਣਾਂ ਨਹੀਂ ਹੁੰਦਾ। ਸੋਢੀ ਸੁਲਤਾਨ ਵਰਗੇ ਕੁੱਝ ਵਿਰਲੇ ਲੋਕ ਹਨ ਜੋ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹਨ ਜੋ ਪੰਜਾਬੀ ਪਾਠਕਾਂ ਨੂੰ ਅਣਮੁੱਲੀਆਂ ਕਿਤਾਬਾਂ ਗਰੰਥ ਦੇਣ ਲਈ ਆਪਣਾਂ ਸਭ ਕੁੱਝ ਦਾਅ ਤੇ ਲਾ ਰਹੇ ਹਨ । ਸਿਜਦਾ ਹੈ ਲੇਖਕ ਦੀ ਘਾਲਣਾਂ ਨੂੰ ਜੋ ਦੁਨੀਆਂ ਸਮਾਜ ਸਿਆਸਤ ਨੂੰ ਸਮਝਣ ਵਾਲੇ ਬਹੁਤ ਹੀ ਘੱਟ ਗਿਣਤੀ ਲੋਕਾਂ ਲਈ ਬਹੁੱ ਮੁੱਲੀ ਕਿਤਾਬ ਲਿਖਣ ਵਿੱਚ ਸਫਲ ਹੋਇਆ ਹੈ। ਸਿੱਖ ਕੌਮ ਅਤੇ ਘੱਟ ਗਿਣਤੀਆਂ ਦੇ ਪਾਠਕੋ ਨਾਵਲ ਕਹਾਣੀਆਂ ਪੜਕੇ ਕੌਮਾਂ ਦੇ ਇਤਿਹਾਸ ਨਹੀਂ ਬਣਦੇ ਇਤਿਹਾਸ ਕੁਰਬਾਨੀ ਮੰਗਦੇ ਹਨ ਜਿਸ ਤਰਾਂ ਇਸ ਕਿਤਾਬ ਵਿੱਚ ਮਸੂਦ ਵਰਗੇ ਜਰਨੈਲ ਆਪਣੇ ਮੁਲਕ ਲਈ ਸਭ ਕੁੱਝ ਕੁਰਬਾਨ ਕਰ ਜਾਂਦਾ ਹੈ । ਇਤਿਹਾਸ ਬਦਲਣ ਸਿਰਜਣ ਲਈ ਦੁਨੀਆਂ ਦੇ ਯੋਧਿਆਂ ਸੂਰਮਿਆਂ ਸਹੀਦਾਂ ਬਾਰੇ ਜਾਨਣਾਂ ਪੈਂਦਾ ਹੈ ਨਾਂ ਕਿ ਆਸਕੀਆਂ ਦੇ ਕਿੱਸੇ ਕਹਾਣੀਆਂ ਪੜਕੇ । ਅਫਗਾਨੀ ਲੋਕਾਂ ਦੀ ਤਬਾਹੀ ਦੀ ਦਾਸਤਾਨ ਸੈਤਾਨ ਸਰਕਾਰਾਂ ਕਿਸ ਤਰਾਂ ਲਿਖਦੀਆਂ ਹਨ ਜਾਣ ਸਕਦੇ ਹੋ ਇਸ ਕਿਤਾਬ ਵਿੱਚੋਂ । ਯੂਰਪ ਅਤੇ ਏਸੀਆ ਦੇ ਇਸ ਜਮੀਨੀ ਲਾਂਘੇ ਨੂੰ ਕਬਜਾਉਣ ਲਈ ਸੈਤਾਨੀ ਸਰਕਾਰਾਂ ਜੋ ਹੈਵਾਨੀਅਤ ਕਰਦੀਆਂ ਹਨ ਜਿਸ ਨਾਲ ਅਫਗਾਨੀ ਲੋਕਾਂ ਦੇ ਖੂਨ ਦਾ ਦਰਿਆ ਵਗਾਉਂਦੀਆਂ ਹਨ ਸਮਝ ਪੈਂਦਾ ਹੈ। ਪੰਜਾਬ ਹਿੰਦੋਸਤਾਨ ਦੇ ਭਵਿੱਖ ਲਈ ਸੋਚਣ ਦੇ ਦਾਅਵਿਆਂ ਵਾਲੇ ਲੋਕਾਂ ਲਈ ਇਹੋ ਜਿਹੀਆਂ ਕਿਤਾਬਾਂ ਰਾਹ ਰੁਸਨਾਉਂਦੀਆਂ ਹਨ। ਬਿਨਾਂ ਦੁਨੀਆਂ ਸਮਝਿਆ ਆਪਣੀਆਂ ਕੌਮਾਂ ਲਈ ਕੁੱਝ ਕਰਨ ਤੁਰ ਪੈਣਾਂ ਖੁਦਕਸੀਆਂ ਅਤੇ ਉਜਾੜਿਆ ਤੋਂ ਵੱਧ ਕੁੱਝ ਨਹੀਂ ਹੁੰਦਾਂ ਜਿਵੇ ਪੰਜਾਬ ਅਤੇ ਸਿੱਖ ਕੌਮ ਦਾ ਹੋ ਰਿਹਾ ਹੈ । ਪੰਜਾਬੀ ਪਾਠਕਾਂ ਲਈ ਜੁਝਾਰੂ ਲੋਕਾਂ ਲਈ ਇਹ ਕਿਤਾਬ ਅਣਮੁੱਲਾ ਤੋਹਫਾ ਹੈ ਜੇ ਕੋਈ ਚਾਰ ਕੁ ਸੌ ਰੁਪਏ ਖਰਚ ਸਕਦਾ ਹੋਵੇ। ਲੇਖਕ ਨੂੰ ਸੁਭ ਕਾਮਨਾਵਾਂ ਹਨ ਅਤੇ ਉਸਦੀ ਮਿਹਨਤ ਨੂੰ । ਪੰਜਾਬੀ ਤਾਂ ਭਾਵੇਂ ਕਦਰ ਨਹੀਂ ਪਾਉਣਗੇ ਪਰ ਕੁਦਰਤ ਪਰਮਾਤਮਾ ਦੇ ਘਰੋਂ ਉਸਦੀ ਜਮੀਰ ਸਦਾ ਪਿਆਰ ਪਾਵੇਗੀ ਕਿ ਉਹ ਵਿਦੇਸ਼ਾਂ ਅਤੇ ਅਮਰੀਕਾ ਵਰਗੇ ਮੁਲਕ ਵਿੱਚ ਬੈਠਕੇ ਵੀ ਆਪਣੀ ਗਰੀਬ ਕੌਮ ਨੂੰ ਅਕਲਾਂ ਪੱਖੋਂ ਅਮੀਰ ਬਨਾਉਣਾ ਲੋਚਦਾ ਹੈ । ਹੋ ਸਕੇ ਤਾਂ ਲੇਖਕ ਦੀ ਮਿਹਨਤ ਨੂੰ ਅੱਗੇ ਸੇਅਰ ਕਰ ਦੇਣਾਂ ਪੰਜਾਬੀਉ ਜੇ ਤੁਹਾਡੀ ਆਸ ਜਿਉਂਦੀ ਹੈ ਕਿ ਪੰਜਾਬੀ ਦੁਨੀਆਂ ਤੇ ਸਿਆਣੇ ਬਣ ਸਕਦੇ ਹਨ । ਨਵਰੰਗ ਪਬਲੀਕੇਸ਼ਨ ਪਿੰਡ ਚੱਕ ਅੰਮਿਰਤਸਰੀਆ ਪਾਤੜਾ ਰੋਡ ਸਮਾਣਾ ਫੋਨ 01764 - 224747 ਜਾਂ 9915129747 ਵੱਲੋਂ 360 ਸਫਿਆਂ ਤੇ ਛਾਪੀ ਇਹ ਕਿਤਾਬ ਪੰਜ ਸੌ ਰੁਪਏ ਮੁੱਲ ਵਾਲੀ ਤੀਹ ਚਾਲੀ ਪਰਸੈਂਟ ਤੱਕ ਕਮਿਸਨ ਦੀ ਗੱਲ ਕਰਕੇ ਪਰਾਪਤ ਕੀਤੀ ਜਾ ਸਕਦੀ ਹੈ ਜੋ ਕਿ ਆਮ ਹੀ ਹਰ ਪਰਕਾਸਕ ਦੇ ਦਿੰਦਾਂ ਹੈ । ਲੇਖਕ ਸੋਢੀ ਸੁਲਤਾਨ ਸਿੰਘ ਨਾਲ ਸੰਪਰਕ ਕਰਨ ਲਈ https://www.facebook.com/sodhisultan ਅੰਗਰੇਜੀ ਦੇ ਅੱਖਰਾਂ ਨਾਲ ਫੇਸਬੁੱਕ ਤੇ ਸਰਚ ਕੀਤਾ ਜਾ ਸਕਦਾ ਹੈ । ਰਵਿਊ ਲੇਖਕ ਗੁਰਚਰਨ ਸਿੰਘ ਪੱਖੋਕਲਾਂ

Monday 2 December 2019

ਘੁਮੱਕਡ਼ ਪੰਜਾਬੀ ਦਾ ਅਣਗਣਿਤ ਮੁਲਕਾਂ ਦੀ ਯਾਤਰਾ ਦਾ ਸਫਰਨਾਮਾ

ਘੁਮੱਕੜ ਪੰਜਾਬੀ ਦਾ ਅਣਗਿਣਤ ਮੁਲਕਾਂ ਦੀ ਯਾਤਰਾ ਦਾ ਸਫ਼ਰਨਾਮਾ
suhisaver
ਸਮੀਖਿਆ: ਗੁਰਚਰਨ ਸਿੰਘ
‘ਮੁਲਕੋ ਮੁਲਕ ਸਾਈਕਲਨਾਮਾ’ ਸੋਢੀ ਸੁਲਤਾਨ ਸਿੰਘ ਦੀ ਲਿਖੀ ਹੋਈ ਕਿਤਾਬ ਪੜਦਿਆਂ ਪਾਠਕ ਅਨੇਕ ਗੱਲਾਂ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਦੁਨੀਆਂ ਦੇਖਣ ਵਾਲਿਆ ਦੀ ਹੈ, ਦਿਲ ਵਾਲਿਆਂ ਦੀ ਵੀ ਹੈ, ਗਰੀਬ ਬੰਦਿਆਂ ਦੀ ਵੀ ਹੈ।ਜੇ ਹਿੰਮਤ ਕਰੇ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੁਨੀਆਂ ਜਿੱਤ ਸਕਦਾ ਹੈ। ਕੁਦਰਤ ਕੋਲੋਂ  ਦਿਲ ਨਾਲ ਮੰਗੋ ਤਾਂ ਸਹੀ ਸਭ ਕੁਝ ਮਿਲੇਗਾ।
ਇਸ ਕਿਤਾਬ ਵਿੱਚ ਲੇਖਕ ਇੱਕ ਆਮ ਵਿਅਕਤੀ ਵੱਡੇ ਲੋਕਾਂ ਦਾ ਮਹਿਮਾਨ ਬਣਦਾ ਹੈ ਅਤੇ ਦੁਨੀਆਂ ਦੇ ਅਨੇਕਾਂ ਦੇਸਾਂ ਵਿੱਚ ਘੁੰਮ ਸਕਦਾ ਹੈ। ਜੇ ਮਨੁੱਖ ਦੇ ਮਨ ਵਿੱਚ ਕੋਈ ਤਾਂਘ ਪੈਦਾ ਹੋ ਜਾਵੇ ਤਦ ਉਸ ਨੂੰ ਪੂਰਾ ਕਰਨ ਲਈ ਕੁਦਰਤ ਵੀ ਸਹਾਇਕ ਹੋ ਜਾਂਦੀ ਹੈ। ਇੱਕ ਗਰੀਬ ਪਰਿਵਾਰ ਦਾ ਸੁਲਤਾਨ ਦੁਨੀਆਂ ਦੇਖਣ ਦੇ ਸੁਪਨੇ ਹੀ ਨਹੀਂ ਦੇਖਦਾ, ਸਗੋਂ ਉਸਨੂੰ ਪੂਰਾ ਕਰਨ ਲਈ ਯਤਨ ਵੀ ਕਰਦਾ ਹੈ ਜਿਸ ਵਿੱਚ ਉਹ ਸਫਲ ਵੀ ਹੁੰਦਾ ਹੈ। ਅਣਜਾਣੇ ਮੁਲਕਾਂ ਵਿੱਚ ਸਾਈਕਲ ਦੇ ਆਸਰੇ ਹੀ ਖਤਰਿਆਂ ਦੀ ਪਰਵਾਹ ਕਰੇ ਬਿਨਾਂ ਅਨੇਕਾਂ ਮੁਲਕਾਂ ਦੀ ਆਮ ਲੋਕਾਂ ਦੀ ਅਸਲੀ ਜ਼ਿੰਦਗੀ ਨੂੰ ਲੇਖਕ ਦੇਖਦਾ ਹੈ, ਕਮਾਲ ਦਾ ਹੌਸਲਾ ਹੈ।
ਪੱਚੀ ਤੀਹ ਮੁਲਕਾਂ ਦੀ ਸੈਰ ਹੀ ਕਰਨ ਵਾਲਾ ਕੋਈ ਪੰਜਾਬੀ ਮਜਬੀ ਜਾਤ ਦਾ ਸੁਲਤਾਨ ਸਿੰਘ ਗੁਰੂ ਕਾ ਬੇਟਾ ਹੀ ਹੋ ਸਕਦਾ ਹੈ, ਜੋ ਕਮਾਉਣ ਦੀ ਥਾਂ ਦੁਨੀਆਂ ਦੇਖਣ ਲਈ ਘਰੋਂ ਬਾਹਰ ਨਿਕਲਦਾ ਹੈ ਜਦੋਂ ਕਿ ਆਮ ਤੌਰ ਤੇ ਪੰਜਾਬੀ ਜੋ ਅਮੀਰ ਹੋਣ ਦਾ ਦਾਅਵਾ ਵੀ ਠੋਕਦੇ ਹਨ ਅਤੇ ਭੁੱਖੇ ਹੋਣ ਦਾ ਦਿਖਾਵਾ ਕਰਦੇ ਹਨ ਵਿਦੇਸੀ ਧਰਤੀਆਂ ਤੇ ਪੈਸੇ ਦੀ ਭੁੱਖ ਪੂਰੀ ਕਰਨ ਲਈ ਹੀ ਪੈਰ ਧਰਦੇ ਹਨ। ਅਫਗਾਨਿਸਤਾਨ ਦੇ ਬਾਦਸਾਹਾਂ ਦਾ ਵਿਸ਼ੇਸ਼ ਮਹਿਮਾਨ ਬਣਨਾ ਅਨੇਕਾਂ ਡਿਪਲੋਮੇਟ ਦਫਤਰਾਂ ਦੇ ਉੱਚ ਅਧਿਕਾਰੀਆਂ ਤੋਂ ਇੱਜ਼ਤ ਹਾਸਲ ਕਰਕੇ ਵਿਸ਼ੇਸ਼ ਮਹਿਮਾਨ ਦਾ ਦਰਜਾ ਪਾਉਣਾ ਲੇਖਕ ਕੋਲ ਗੱਲਬਾਤ ਦੀ ਰੱਬੀ ਕਲਾ ਹੈ, ਜਿਸ ਨਾਲ ਔਖੀਆਂ ਸਥਿਤੀਆਂ ਵਿੱਚ ਵੀ ਜਿੱਤ ਨਸੀਬ ਕਰਦਾ ਹੈ।

ਕਿਤਾਬ ਵਿੱਚ ਯਾਤਰਾ ਕਰਦਿਆਂ ਲੇਖਕ ਸੰਸਾਰ ਪਰਸਿੱਧ ਯਾਦਗਾਰਾਂ ਦੀ ਥਾਂ ਆਮ ਲੋਕਾਂ ਦੀ ਜ਼ਿੰਦਗੀ ਜਿਆਦਾ ਦੇਖਦਾ ਹੈ ਅਤੇ ਪਾਠਕਾਂ ਨੂੰ ਸਹਿਜ ਸੁਭਾਅ ਹੀ ਉਹਨਾਂ ਮੁਲਕਾਂ ਦੇ ਆਮ ਲੋਕਾਂ ਦੀ ਜੀਵਨ ਜਾਚ ਸਮਝ ਆਈ ਜਾਂਦੀ ਹੈ ਜਿੱਥੋਂ ਜਿੱਥੇ ਲੇਖਕ ਸਫਰ ਕਰਦਾ ਹੈ। ਇਸ ਕਿਤਾਬ ਨੂੰ ਪੜਦਿਆਂ ਪਾਠਕ ਦੀ ਦਿਲਚਸਪੀ ਨਹੀਂ ਟੁੱਟਦੀ, ਸਗੋਂ ਇੱਕ ਬੈਠਕ ਵਿੱਚ ਹੀ ਕਿਤਾਬ ਪੜਨ ਦੀ ਇੱਛਾ ਜਾਗਦੀ ਹੈ।
ਸ੍ਰੀ ਲੰਕਾਂ,ਜਪਾਨ ,ਥਾਈਲੈਂਡ, ਮਲੇਸੀਆਂ, ਆਸਟਰੀਆ, ਯੂਨਾਨ, ਸਵਿਟਜਰਲੈਂਡ, ਫਰਾਂਸ, ਬੰਗਲਾਂ ਦੇਸ, ਈਰਾਨ ਆਦਿ ਕਿੰਨੇ ਹੀ ਮੁਲਕਾਂ ਦੀ ਆਮ ਜ਼ਿੰਦਗੀ ਦੀ ਪਰਤ ਦਰ ਪਰਤ ਜਾਣਕਾਰੀ ਪਾਠਕ ਨੂੰ ਮਿਲਦੀ ਹੈ। ਇੱਕ ਅਣਜਾਣੇ ਛੋਟੇ ਕੱਦ ਦੇ,ਪਰ ਵਧੀਆ ਅਤੇ ਹਿੰਮਤੀ ਇਨਸਾਨ ਦੀ ਇਹ ਲਿਖਤ ਪੜਨਯੋਗ ਹੈ। ਇਸ ਕਿਤਾਬ ਵਿੱਚ ਪੰਜਾਬ ਦੀ ਗੁੰਡਾਂ ਰਾਜਨੀਤੀ ਅਤੇ ਭ੍ਰਿਸ਼ਟ ਅਫਸਰਸਾਹੀ ਬਾਰੇ ਵੀ ਲੇਖਕ ਬੇਬਾਕ ਜਾਣਕਾਰੀ ਪੇਸ਼ ਕਰਦਾ ਹੈ। ਰਾਜਨੀਤੀ ਦੇ ਦਿੱਤੇ ਦੁੱਖ ਵੀ ਲੇਖਕ ਨੂੰ ਦੁਨੀਆਂ ਦੀ ਸੈਰ ਕਰਨ ਵਿੱਚ ਸਹਾਈ ਬਣੇ ਸਭ ਕੁਦਰਤ ਦਾ ਗੋਲਮਾਲ ਹੀ ਹੋ ਨਿਬੜਦਾ ਹੈ। ਪੰਜਾਬੀ ਸਾਹਿਤ ਪਬਲੀਕੇਸ਼ਨ ਬਾਲੀਆਂ ਜ਼ਿਲ੍ਹਾ ਸੰਗਰੂਰ ਵੱਲੋਂ ਛਾਪੀ ਇਹ ਕਿਤਾਬ ਪਾਠਕ ਵਰਗ ਲਈ ਤੋਹਫੇ ਵਾਂਗ ਹੈ। ਇਸ ਵਧੀਆ ਕਿਤਾਬ ਨੂੰ ਦੇਣ ਲਈ ਲੇਖਕ ਅਤੇ ਪਰਕਾਸਕ ਵਧਾਈ ਦੇ ਪਾਤਰ ਹਨ।

ਸੰਪਰਕ: +91 94177 27245

Wednesday 5 September 2018

ਭਾਗ ਅੱਠਵਾਂ ... ਲਹੌਰ ਸਹਿਰ ਦੇ ਗੁਰਧਾਮਾਂ ਦੇ ਦਰਸਨ

    ਲਹੌਰ ਦੇਹਰਾ ਸਾਹਿਬ ਯਾਤਰਾ
               ਨਨਕਾਣਾ ਸਾਹਿਬ ਤੋਂ ਦੁਪਹਿਰ ਦੋ ਕੁ ਵਜੇ ਟਰੇਨ ਚੱਲਕੇ ਪੰਜ ਕੁ ਵਜਦੇ ਨੂੰ ਲਹੌਰ ਪਹੁੰਚ ਜਾਂਦੀ ਹੈ ਰਸਤੇ ਵਿੱਚ ਸੇਖੁਪੁਰਾ ਅਤੇ ਸਾਹਦਰਾ ਦੇ ਰੇਲਵੇ ਸਟੇਸਨ ਆਉਂਦੇ ਹਨ। ਟਰੇਨ ਟਰੈਕ ਦਾ ਰਸਤਾ 100 ਕਿਲੋਮੀਟਰ ਹੈ। ਰੇਲਵੇ ਸਟੇਸਨ ਉੱਤਰਦਿਆ ਹੀ ਸਿੱਖ ਗੁਰਦੁਆਰਾ ਕਮੇਟੀ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਫੇਰ ਫੁੱਲਾ ਦੀ ਵਰਖਾ ਅਤੇ ਹਾਰ ਪਾਕੇ ਸਵਾਗਤ ਕੀਤਾ ਜਾਦਾ ਹੈ । ਆਗੂਆਂ ਨੂੰ ਗੁਲਦਸਤੇ ਭੇਂਟ ਕੀਤੇ ਜਾਂਦੇ ਹਨ । ਬੱਸਾ ਵਿੱਚ ਬਿਠਾਕਿ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਪਹੁੰਚਾਇਆ ਜਾਦਾਂ ਹੈ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਜਲ ਛਕਣ ਤੋਂ ਬਾਅਦ ਸੰਗਤਾਂ ਗੁਰੂ ਅਰਜਨ ਦੇਵ ਦੇ ਇਸ ਸਹੀਦੀ ਅਸਥਾਨ  ਨਤਮਸਤਕ ਹੁੰਦੀਆਂ ਹਨ। ਸਭ ਤੋਂ ਪਹਿਲਾਂ ਪਰਬੰਧਕਾਂ ਵੱਲੋਂ ਕਮਰੇ ਅਲਾਟ ਕੀਤੇ ਜਾਂਦੇ ਹਨ। ਆਪਣਾ ਸਮਾਨ ਕਮਰਿਆਂ ਵਿੱਚ ਸੁਰੱਖਿਅਤ ਕਰਨ ਤੋਂ ਬਾਅਦ ਯਾਤਰੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅੱਗੇ ਬਣੇ ਦਰਬਾਰ ਸਾਹਿਬ ਵਿੱਚ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਦੀਆਂ ਹਨ। ਇਹ ਸਥਾਨ ਕਾਫੀ ਉੱਚੀ ਥਾਂ ਤੇ ਬਣਿਆਂ ਹੈ ਜਿਸ ਲਈ ਕਾਫੀ ਪੌੜੀਆਂ ਚੜਕੇ ਉੱਪਰ ਜਾਈਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸਹੀਦੀ ਅਸਥਾਨ ਦੇ ਆਲੇ ਦੁਆਲੇ ਨਵੀ ਬਿਲਡਿੰਗ ਦੀ ਕਾਰ ਸੇਵਾ ਚਲ ਰਹੀ ਹੈ। ਸਹੀਦੀ ਅਸਥਾਨ ਹਾਲੇ ਬਚਾਕੇ ਰੱਖਿਆ ਹੋਇਆ ਹੈ ਜਿਸ ਵਿੱਚ ਗੁਰੂ ਗਰੰਥ ਪ੍ਰਕਾਸ ਹੈ। ਇਹ ਦੋਨੋਂ ਦਰਬਾਰ ਸਾਹਿਬ ਅਤੇ ਗੁਰੂ ਕਾ ਲੰਗਰ ਅਤੇ ਸਰਾਂ ਕੋਲ ਸੀਮਤ ਜਗਾਹ ਹੀ ਹੈ। ਇੱਥੇ ਖੁੱਲੀ ਜਗਾਹ ਨਾਂ ਹੋਣ ਕਰਕੇ ਸੰਗਤਾਂ ਦੀ ਚਹਿਲ ਪਹਿਲ ਜਿਆਦਾ ਦਿਖਾਈ ਦਿੰਦੀ ਹੈ। ਇਹ ਸਮੁੱਚੀ ਜਗਾਹ ਲਹੌਰ ਦੇ ਕਿਲੇ ਦਾ ਹੀ ਹਿੱਸਾ ਹੋਵੇਗੀ ਪਹਿਲੇ ਵਕਤਾਂ ਵਿੱਚ। ਲਹੌਰ ਕਿਲੇ ਦਾ ਇੱਕ ਵਿਸਾਲ ਦਰਵਾਜਾ ਹਾਲੇ ਵੀ ਗੁਰਦੁਆਰਾ ਸਾਹਿਬ ਵਿੱਚ ਖੁਲਦਾ ਹੈ ਜੋ ਆਮ ਤੌਰ ਤੇ ਬੰਦ ਹੀ ਰੱਖਿਆ ਜਾਂਦਾ ਹੈ। ਕਿਸੇ ਵਕਤ ਹੁਕਮਰਾਨ ਲੋਕ ਸਜਾਵਾਂ ਵੀ ਸਾਇਦ ਇਸ ਜਗਾਹ ਉੱਪਰ ਹੀ ਦਿੰਦੇ ਹੋਣਗੇ ਕਿਉਂਕਿ ਗੁਰੂ ਅਰਜਨ ਦੇਵ ਨੂੰ ਵੀ ਇਸ ਜਗਾਹ ਹੀ ਤਸੀਹੇ ਦਿੱਤੇ ਗਏ । ਇਸ ਜਗਾਹ ਇੱਕ ਖੂਹ ਵੀ ਸੀ ਜਿਸ ਤੋਂ ਗੁਰੂ ਅਰਜਨ ਦੇਵ ਜੀ ਨੂੰ  ਪਾਣੀ ਨਾਲ ਇਸਨਾਨ ਕਰਵਾਇਆ ਗਿਆ ਸੀ।  ਇਸ ਜਗਾਹ ਵਰਤਮਾਨ ਸਮੇਂ ਕਿਸੇ ਨਦੀ ਨਹਿਰ ਜਾਂ ਦਰਿਆ ਦੀ ਕੋਈ ਹੋਂਦ ਜਾਂ ਚਿੰਨ ਦਿਖਾਈ ਨਹੀਂ ਦਿੰਦੇ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਨਦੀ ਵਿੱਚ ਰੋੜ ਦਿੱਤਾ ਗਿਆ ਸੀ ਉਹ ਜਗਾਹ ਕਿਸੇ ਹੋਰ ਥਾਂ ਹੋਵੇਗੀ। ਲਹੌਰ ਵਿੱਚ ਸੰਗਤਾਂ ਨੂੰ ਸਹਿਰ ਘੁੰਮਣ ਤੇ ਕੋਈ ਰੋਕ ਟੋਕ ਨਹੀਂ। ਦੇਹਰਾ ਸਾਹਿਬ ਦੇ ਬਿਲਕੁੱਲ ਨਾਲ ਸੈਂਕੜੇ ਏਕੜ ਜਮੀਨ ਵਿੱਚ ਦਿੱਲੀ ਦੇ ਇੰਡੀਆ ਗੇਟ ਵਾਂਗ ਮਿਨਾਰਿ ਏ ਪਾਕਿ  ਬਣਾਇਆ ਗਿਆ ਹੈ। ਜਿਸ ਵਿੱਚ ਘਾਹ ਦੀ ਚਾਦਰ ਵਿਛੀ ਦਿਖਾਈ ਦਿੰਦੀ ਹੈ । ਫੁੱਲਾਂ ਦੀਆਂ ਕਿਆਰੀਆਂ ਰਸਤਿਆਂ  ਦੁਆਲੇ ਮਨ ਮੋਹ ਲੈਂਦੀਆਂ ਹਨ। ਝੀਲਾਂ ਬਣੀਆਂ ਹੋਈਆਂ ਹਨ ਜਿਸ ਵਿੱਚ ਰਾਤ ਨੂੰ ਲੇਜਰ ਸੋਅ ਦਿਖਾਇਆ ਜਾਂਦਾ ਹੈ ਜਿਸ ਵਿੱਚ ਸੰਗੀਤ ਨਾਲ ਮੇਲ ਖਾਦੀਆਂ ਪਾਣੀ ਦੀਆਂ ਧਾਰਾਂ ਨੱਚਦੀਆਂ ਹੋਈਆਂ ਅਨੇਕਾਂ ਰੰਗ ਬਿਖੇਰਦੀਆਂ ਹਨ। ਪਹਿਲੀ ਵਾਰ ਦੇਖਣ ਵਾਲੇ ਇਹ ਨਜਾਰਾ ਦੇਖਕੇ ਹੈਰਾਨ ਰਹਿ ਜਾਂਦੇ ਹਨ। ਇਸ ਵਿੱਚ ਬਣੀ ਹੋਈ ਮੀਨਾਰ ਵੀ ਬਹੁਤ ਉੱਚੀ ਹੈ ਅਤੇ ਆਧੁਨਿਕ ਤਕਨੀਕ ਦਾ ਕਮਾਲ ਵੀ ਹੈ। ਕਈ ਜਗਾਹਾਂ ਤੇ ਇਤਿਹਾਸਕ ਬੁੱਤ ਅਤੇ ਦਸਤਾ ਵੇਜੀ ਯਾਦਗਾਰਾਂ ਇਸ ਇਲਾਕੇ ਵਿੱਚ ਬਣੀਆਂ ਹੋਈਆਂ ਹਨ। ਸਾਮ ਦੇ ਵਕਤ ਲਹੌਰ ਦੇ ਵਾਸੀ ਅਤੇ ਲਹੌਰ ਦੇਖਣ ਮਿਲਣ ਆਏ ਹੋਏ ਲੋਕ ਇੱਥੇ ਰੋਜਾਨਾਂ ਘੁੰਮਣ ਆਉਂਦੇ ਹਨ। ਲੋਕਾਂ ਦਾ ਹਜੂਮ ਭਾਰੀ ਗਿਣਤੀ ਵਿੱਚ ਹੁੰਦਾਂ ਹੈ। ਸਿੱਖਾਂ ਨੂੰ ਦੇਖਕੇ ਲੋਕ ਅਚੰਭਿਤ ਹੁੰਦੇ ਹਨ। ਬਹੁਤ ਸਾਰੇ ਲੋਕ ਸਿੱਖ ਯਾਤਰੂਆਂ ਨਾਲ ਸੈਲਫੀਆਂ ਲੈਦੇਂ ਤਸਵੀਰਾਂ ਖਿਚਵਾਉਂਦੇ ਹਨ। ਕਿੱਧਰੇ ਕਿੱਧਰੇ ਪਰਦੇ ਵਿੱਚ ਜਾ ਰਹੀਆਂ ਕੁੜੀਆਂ ਇਸਤਰੀਆਂ ਵੀ ਸਲਾਮ ਸਤਿ ਸ੍ਰੀ ਅਕਾਲ ਕਹਿ ਜਾਂਦੀਆਂ ਹਨ ਸਾਇਦ ਉਹਨਾਂ ਦੇ ਪਰੀਵਾਰਾਂ ਵਿੱਚ ਸਿੱਖਾਂ ਲਈ ਜਾਂ ਭਾਰਤੀ ਪੰਜਾਬੀਆਂ ਨਾਲ ਕੋਈ ਮੋਹ ਦੀਆਂ ਤੰਦਾਂ ਜਰੂਰ ਹੋਣਗੀਆਂ। ਇਸ ਤਰਾਂ ਦੀਆਂ ਅਨੇਕਾਂ ਮਿਲਣੀਆਂ ਵਾਂਗ ਇੱਕ ਜੋੜੀ ਨੇ ਆਪ ਦੁਆ ਸਲਾਮ ਕਰਨ ਤੋਂ ਬਾਅਦ   ਆਪਣੇ ਮਾਸੂਮ ਬੱਚਿਆਂ ਤੋਂ ਵੀ ਸਰਦਾਰੋਂ ਕੋ ਸਲਾਮ ਕਰੋ ਕਹਿਕੇ ਪਿਆਰ ਸਤਿਕਾਰ ਦੇ ਢੇਰ ਹੀ ਬਖਸ ਦਿੱਤੇ ਸਨ।
                      ਈਦ ਕਾਰਨ ਨਮਾਜ ਕਰਕੇ ਮਸੀਤ ਵਿੱਚੋਂ ਨਿੱਕਲੀ ਵਿਸਾਲ ਭੀੜ ਦੇ ਸੈਂਕੜੇ ਲੋਕ ਸਰਦਾਰਾਂ ਨਾਲ ਸੈਲਫੀਆਂ ਲੈਣ ਲੱਗੇ ਤਦ ਨੇੜੇ ਖੜੇ ਸੁਰੱਖਿਆਂ ਮੁਲਾਜਮਾਂ ਨੂੰ ਚਿੰਤਾਂ ਹੋ ਗਈ ਅਤੇ ਉਹ ਛੇਤੀ ਛੇਤੀ ਅੰਦਰ ਜਾਣ ਨੂੰ ਕਹਿ ਰਹੇ ਸਨ। ਪਰ ਉਹਨਾਂ ਦੇ ਖਦਸਿਆਂ ਦੀ ਥਾਂ ਲੋਕਾਂ ਵਿੱਚ ਪਿਆਰ ਦਾ ਦਰਿਆ ਵਗਦਾ ਦਿਖਾਈ ਦੇ ਰਿਹਾ ਸੀ। ਹੋ ਸਕਦਾ ਕੁੱਝ ਲੋਕਾਂ ਵਿੱਚ ਭਾਰਤ ਪ੍ਰਤੀ ਨਫਰਤ ਵੀ ਹੋਵੇ ਪਰ ਪਿਆਰ ਵਾਲਿਆਂ ਦਾ ਹੱਥ ਬਹੁਤ ਹੀ ਉੱਚਾ ਦਿਖਾਈ ਦੇ ਰਿਹਾ ਸੀ। ਈਦ ਅਤੇ ਰੋਜਿਆ ਦੇ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਮੁਸਲਮਾਨਾਂ ਨੂੰ ਸਿੱਖਾਂ ਦੀ ਯਾਤਰਾ ਕਾਰਨ ਗਲੀਆਂ ਵਿੱਚ ਖੂਨ ਜਾਂ ਬੱਕਰਿਆਂ ਦੀ ਬਲੀ ਦੇਣ ਤੇ ਵੀ ਪਾਬੰਦੀ ਲਾਈ ਗਈ ਸੀ ਅਤੇ ਇਸ ਬਲੀ ਨੂੰ ਘਰਾਂ ਦੇ ਅੰਦਰ ਜਾਂ ਪਰਦੇ ਵਿੱਚ ਹੀ ਕੀਤਾ ਗਿਆ । ਲਹੌਰ ਦੇ ਵਿੱਚ ਯਾਤਰੀ ਅਜਾਦ ਘੁੰਮਣ ਕਾਰਨ ਬਜਾਰਾਂ ਵਿੱਚੋਂ ਖਰੀਦ ਦਾਰੀ ਅਤੇ ਆਮ ਲੋਕਾਂ ਨੂੰਮਿਲਣ ਦਾ ਖੂਬ ਅਨੰਦ ਮਾਣਦੇ ਹਨ। ਸਥਾਨਕ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਆਪਣੀ ਮਰਜੀ ਅਨੁਸਾਰ ਕਰਨ ਚਲੇ ਜਾਂਦੇ ਹਨ। ਪਾਕਿਸਤਾਨ ਰਹਿ ਰਹੇ ਯਾਰਾਂ ਬੇਲੀਆਂ ਰਿਸਤੇਦਾਰਾਂ ਨੂੰ ਮਿਲਣ ਦੀ ਲਹੌਰ ਹੀ ਸਭ ਤੋਂ ਵਧੀਆ ਅਜਾਦ ਸਥਾਨ ਹੈ। ਦੂਸਰੇ ਦਿਨ ਸਹਿਰ ਦੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਬਜਾਰਾਂ ਵਿੱਚੋਂ ਖਰੀਦ ਦਾਰੀ ਕਰਨ ਦਾ ਵਕਤ ਹੀ ਹੁੰਦਾਂ ਹੈ।  .........ਬਾਕੀ ਕਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245

                              ਭਾਗ ਅੱਠਵਾਂ ...  ਲਹੌਰ ਸਹਿਰ ਦੇ ਗੁਰਧਾਮਾਂ ਦੇ ਦਰਸਨ
 ਲਹੌਰ ਸਹਿਰ ਅੰਦਰ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ। ਇਹ ਸਥਾਨ ਚੂਨਾ ਮੰਡੀ ਦੇ  ਨਾਂ ਨਾਲ ਮਸਹੂਰ ਹੈ ਇਸ ਨੂੰ ਜਾਣ ਲਈ ਬਹੁਤ ਭੀੜੀਆਂ ਗਲੀਆਂ ਵਿੱਚੋਂ ਲੰਘਣਾ ਪੈਂਦਾ ਹੈ । ਦੇਹਰਾ ਸਾਹਿਬ ਨੇੜਿਉਂ ਮੇਨ ਹਾਈਵੇਜ ਤੋਂ ਤਿਪਹੀਏ ਵਾਹਨ 20 ਕੁ ਰੁਪਏ ਸਵਾਰੀ ਲੈਕੇ ਚਲੇ ਜਾਂਦੇ ਹਨ ਅਤੇ ਚੂਨਾ ਮੰਡੀ ਨਜਦੀਕ ਚੌਕ ਵਿੱਚ ਉਤਾਰ ਦਿੰਦੇ ਹਨ ਜਿੱਥੋਂ ਪੈਦਲ ਇੱਕ ਵੱਡੇ ਲਹੌਰੀ ਦਰਵਾਜੇ ਰਾਂਹੀ ਇੱਕ ਵਿਸਾਲ ਸੁੰਦਰ ਮਸੀਤ ਕੋਲ ਦੀ ਲੰਘਿਆ ਜਾਂਦਾ ਹੈ। ਇਸ ਮਸੀਤ ਉੱਪਰ ਪੁਰਾਣੇ ਬਹੁਤ ਖੂਬਸੂਰਤ ਰੰਗ ਬਹੁਤ ਵੱਡੇ ਦਰਵਾਜੇ ਮੀਨਾਰਾਂ ਦੇ ਦਰਸਨ ਹੁੰਦੇ ਹਨ ਪਰ ਇਸ ਤੋਂ ਅੱਗੇ ਬਜਾਰ ਦੇ ਤੰਗ ਰਸਤੇ ਉੱਚੀਆਂ ਕਈ ਕਈ ਛੱਤਾ ਵਾਲੀਆਂ ਪੁਰਾਣੀਆਂ ਇਮਾਰਤਾਂ ਕੋਲ ਦੀ ਲੰਘਣਾਂ ਹੁੰਦਾਂ ਹੈ। ਸਫਾਈ ਦੀ ਕਮੀ ਬਿਜਲਈ ਤਾਰਾਂ ਦੇ ਗਲੀਆਂ ਵਿੱਚ ਜਾਲ ਵਿਛੇ ਹੋਏ ਡਰਾਉਣਾਂ ਦਰਿਸ਼ ਹਨ। ਪੁਰਾਣਾਂ ਸਹਿਰ ਪੁਰਾਣੇ ਮਕਾਨ ਵਕਤ ਤੋਂ ਪਿੱਛੇ ਰਹਿ ਗਏ ਪਾਕਿਸਤਾਨ ਅਤੇ ਲਹੌਰ ਦੀ ਬਾਤ ਪਾਉਂਦੇ ਹਨ। ਇਸ ਤੋਂ ਅੱਗੇ ਜਾਕੇ ਭੀੜੀ ਜਿਹੀ ਗਲੀ ਉੱਪਰ ਹੀ ਇੱਕ ਸਧਾਰਨ ਵੱਡਾ ਦਰਵਾਜਾ ਹੈ  ਜਿਸ ਉੱਪਰ ਗੁਰੂ ਰਾਮਦਾਸ ਜੀ ਦਾ ਨਾਂ ਪੜਕੇ ਪਤਾ ਲੱਗਦਾ ਹੈ ਇਹ ਗੁਰੂ ਜੀ ਦਾ ਜਨਮ ਅਸਥਾਨ ਹੈ। ਅੰਦਰ ਵੜਦਿਆਂ ਹੀ ਮੁਸਲਮਾਨ ਸਫਾਈ ਕਰਮ ਚਾਰੀ ਸਫਾਈ ਕਰ ਰਹੇ ਹਨ। ਮਹਾਰਾਜ ਦੀ ਤਾਬਿਆ ਕੋਈ ਨਹੀਂ ਸੀ। ਕੋਈ ਸਿੱਖ ਵੀ ਨਜਰੀ ਨਹੀਂ ਆਇਆ। ਲੰਗਰ ਬੰਦ ਸੀ ਸਾਇਦ ਸਵੇਰੇ ਦਾ ਵਕਤ ਸੀ ਅੱਠ ਕੁ ਵਜੇ ਦਾ ਇਸ ਕਾਰਨ। ਸਰਧਾਲੂ ਆਪੋ ਆਪਣੇ ਗਰੁੱਪਾਂ ਵਿੱਚ ਆ ਰਹੇ ਸਨ ਅਤੇ ਸਿਰ ਝੁਕਾਕੇ ਦਰਸਨ ਕਰਕੇ ਵਾਪਸ ਜਾ ਰਹੇ ਸਨ ਵਾਪਸ ਉਸੇ ਚੌਕ ਵੱਲ ਜਿੱਥੇ ਉੱਤਰੇ ਸਨ। ਇਸ ਚੌਂਕ ਦੇ ਦੂਸਰੇ ਪਾਸੇ ਕੁੱਝ ਦੂਰੀ ਤੇ ਨਖਾਸ ਚੌਂਕ ਵਿੱਚ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆ ਦੀ ਯਾਦਗਾਰ ਗੁਰੂ ਘਰ ਸੀ ਜਿੰਹਨਾਂ ਦਾ ਨਾਂ ਅਸੀ ਹਰ ਰੋਜ ਅਰਦਾਸ ਵਿੱਚ ਸਾਮਲ ਕਰਦੇ ਹਾਂ। ਇੱਥੇ ਜੇਲ ਵਿੱਚ ਤਹਿਖਾਨਿਆ ਵਿੱਚ ਸਵਾ ਸਵਾ ਮਣ ਪੀਸਣਾ ਪਿਸਵਾਇਆ ਗਿਆ ਵਾਲੀ ਚੱਕੀ ਦਾ ਇੱਕ ਪੁੜ ਅਤੇ ਇੱਕ ਪੱਥਰ ਦੀ ਉੱਖਲੀ ਥੱਲੇ ਤਹਿਖਾਨੇ ਵਿੱਚ ਜੋ ਪੁਰਾਣੇ ਵਕਤਾਂ ਦਾ ਹੀ ਹੈ ਵਿੱਚ ਰੱਖਿਆ ਹੋਇਆ ਸੀ। ਇੰਹਨਾਂ ਤਹਿਖਾਨਿਆ ਵਿੱਚ ਹੀ ਸਾਇਦ ਉਹ ਕੈਦ ਵੀ ਰੱਖੇ ਗਏ ਸਨ। ਕਤਲ    ਕਰਨ ਵੇਲੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿੱਚ ਪਾਏ ਗਏ ਸਨ। ਤਹਿਖਾਨਿਆਂ ਦੇ ਇੱਕ ਪਾਸੇ ਉੱਪਰ ਬਹੁਤ ਸੁੰਦਰ ਇਮਾਰਤ ਗੁਰੂ ਘਰਦੀ ਬਣੀ ਹੋਈ ਹੈ। ਸੰਗਤਾਂ ਥੋੜੇ ਹੀ ਸਮੇਂ ਵਿੱਚ ਦਰਸਨ ਕਰਕੇ ਬਾਹਰ ਆ ਜਾਂਦੀਆਂ ਹਨ। ਨੇੜੇ ਹੀ ਇੱਕ ਭੀੜੀ ਗਲੀ ਵਿੱਚ ਭਾਈ ਤਾਰੂ ਸਿੰਘ ਦੀ ਸਹੀਦੀ ਵਾਲਾ ਸਥਾਨ ਹੈ ਜਿੱਥੇ ਉਹਨਾਂ ਦਾ ਖੋਪਰ ਉਤਾਰਿਆ ਗਿਆ ਸੀ। ਇਸ ਜਗਾਹ ਕੋਈ ਸਥਾਨਕ ਮੁਸਲਮਾਨ ਪਰੀਵਾਰ ਦਾ ਵਸੇਰਾ ਸੀ  ਜਿਸ ਵਿੱਚ ਸਹੀਦੀ ਅਸਥਾਨ ਦਾ ਪੁਰਾਣਾਂ ਕਮਰਾ ਮੌਜੂਦ ਹੈ ਜਿਸ ਵਿੱਚ ਇਹ ਸਹੀਦੀ ਸਥਾਨ ਹੈ। ਗੁਰੂ ਗਰੰਥ ਦਾ ਪ੍ਰਕਾਸ ਇਸ ਜਗਾਹ ਨਹੀਂ ਸ਼ੀ। ਇਹ ਵਿਰਾਨਗੀ ਦੇ ਆਲਮ ਵਿੱਚ ਸਹੀਦ ਦੀ ਬੇਕਦਰੀ ਦੀ ਦਾਸਤਾਂ ਹੀ ਬਿਆਨ ਕਰਦਾ ਹੈ। ਮਜੰਗ ਰੋਡ ਉੱਪਰ ਵੀ ਕੋਈ ਗੁਰੂ ਘਰ ਛੇਵੀ ਪਾਤਸਾਹੀ ਦਾ ਸਥਾਨ ਹੈ ਜਿੱਥੇ ਜਾਣ ਦਾ ਸਬੱਬ ਪਤਾ ਨਾਂ ਹੋਣ ਕਾਰਨ ਦਰਸਨਾਂ ਤੋਂ ਵਾਝੇ ਰਹਿ ਗਏ। ਸਥਾਨਕ ਬਜਾਰ ਦੇਖਦਿਆਂ ਵਾਪਸ ਉਸੇ ਚੌਂਕ ਵਿੱਚੋਂ ਵਾਪਸ ਦੇਹਰਾ ਸਾਹਿਬ ਲਈ ਤਿਪਹੀਆਂ ਵਾਹਨ ਤੇ ਸਵਾਰ ਹੋਕੇ ਆ ਗਏ ਅਤੇ ਕਿਲਾ ਲਹੌਰ ਦੇਖਣ ਦਾ ਮਨ ਬਣਾਇਆ।
                           ਵਿਦੇਸੀਆਂ ਲਈ ਪੰਜ ਸੌ ਰੁਪਏ ਦੀ ਟਿਕਟ ਦੇਹਰਾ ਸਾਹਿਬ ਦੇ ਮੁਸਲਮਾਨ ਪਰਬੰਧਕਾਂ ਵੱਲੋਂ ਸਪੈਸਲ ਮੰਨਜੂਰੀ ਦਿਵਾਕਿ ਸਥਾਨਕ ਲੋਕਾਂ ਵਾਂਗ 20 ਰੁਪਏ ਪ੍ਰਤੀ ਵਿਅਕਤੀ ਕਰਵਾ ਦਿੱਤੀ ਗਈ । ਟਿਕਟ ਲੈਕੇ ਵਿਸਾਲ ਦਰਵਾਜੇ ਰਾਂਹੀ ਦਾਖਲ ਹੁੰਦਿਆਂ ਸਿੱਖ ਰਾਜ ਦੇ ਸੁਨਹਿਰੀ ਦਿਨਾਂ ਦੀ ਯਾਦ ਆ ਹੀ ਜਾਂਦੀ ਹੈ। ਮਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਯਾਦਾਂ ਘੁੰਮਣ ਘੇਰੀ ਪਾ ਹੀ ਲੈਂਦੀਆਂ ਹਨ। ਭਾਵੇਂ ਇਹ ਕਿਲਾ ਮੁਸਲਮਾਨ ਸਾਸਕਾਂ ਬਣਾਇਆ ਸੀ ਪਰ ਸਿੱਖਾਂ ਨੂੰ ਤਾਂ ਇਉਂ ਲੱਗਦਾ ਹੈ ਜਿਵੇਂ ਉਹਨਾਂ ਤੋਂ ਉਹਨਾਂ ਦਾ ਪਹਿਲਾ ਅਤੇ ਆਖਰੀ ਕਿਲਾ ਹੀ ਖੋਹ ਲਿਆ ਗਿਆ ਹੋਵੇ। ਸਿੱਖ ਰਾਜ ਦੀ ਤਬਾਹੀ ਦੇ ਮੰਜਰ ਵੀ ਚੇਤੇ ਆ ਹੀ ਜਾਂਦੇ ਹਨ ਜਿੱਥੇ ਰਾਜੇ ਰਣਜੀਤ ਦੇ ਵਾਰਿਸ ਡੋਗਰਿਆਂ ਮਰਵਾ ਘੱਤੇ ਸਨ। ਕਿਲੇ ਵਿੱਚ ਦਰਬਾਰਿ ਆਮ ਦਰਬਾਰੇ ਖਾਸ ਸੀਸ ਮਹੱਲ ਆਦਿ ਵਿਸੇਸ ਦੇਖਣ ਯੋਗ ਹਨ। ਲਾਲ ਕਿਲਾ ਦਿੱਲੀ ਤੋਂ ਵੀ ਵਿਸਾਲ ਇਹ ਕਿਲਾ ਆਪਣੀ ਬਹੁਤ ਸਾਰੀਆਂ ਇਮਾਰਤਾਂ ਢਹਾਈ ਜਾ ਰਿਹਾ ਹੈ। ਇਸ ਕਿਲੇ ਵਿੱਚ ਇੱਕ ਅਜਾਇਬ ਘਰ ਹੈ ਜਿਸ ਵਿੱਚ ਸਿੱਖ ਰਾਜ ਨਾਲ ਸਬੰਧਤ ਬਹੁਤ ਸਾਰੇ ਹਥਿਆਰ ਅਤੇ ਯਾਦਗਾਰਾਂ ਮੌਜੂਦ ਹਨ। ਸੱਚ ਜਾਂ ਝੂਠ ਪਰ ਗਾਈਡ ਦੇ ਦੱਸਣ ਅਨੁਸਾਰ ਸੀਸੇ ਵਿੱਚ ਬੰਦ ਮਹਾਰਾਜਾ ਰਣਜੀਤ ਸਿੰਘ ਦੀ ਚਿੱਟੀ ਘੋੜੀ ਲੈਲਾ ਅਸਲੀ ਹੈ ਜਿਸ ਨੂੰ ਉਸ ਵਕਤ ਦਾ ਹੀ ਮਮੀ ਦੇ ਰੂਪ ਵਿੱਚ ਦਵਾਈਆਂ ਵਗੈਰਾ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਜਿਸਦੀ ਫੋਟੋ ਖਿੱਚਣ ਦੀ ਮਨਾਹੀ ਸੀ ਪਰ ਅਸੀ ਉਸਦੀਆਂ ਵੀ ਤਸਵੀਰਾਂ ਖਿੱਚ ਹੀ ਲਈਆਂ ਸਨ। ਇਸ ਅਜਾਇਬ ਘਰ ਨੂੰ ਦੇਖਦਿਆ ਸਿੱਖ ਰਾਜ ਦੇ ਸੁਪਨੇ ਅੱਖਾਂ ਵਿੱਚ ਆ ਹੀ ਜਾਂਦੇ ਹਨ। ਸਾਡੇ ਰਾਜਿਆਂ ਮਹਾਰਾਜਿਆਂ ਦੇ ਨਿੱਜੀ ਪਰੀਵਾਰਾਂ ਨੂੰ ਯੋਗ ਆਗੂਆਂ ਦੀ ਥਾਂ ਅੱਗੇ ਰੱਖਣ ਕਾਰਨ ਸਿੱਖ ਰਾਜ ਦੀ ਤਬਾਹੀ ਦੀ ਦਾਸਤਾਨ ਹੈ ਇਹ ਅਜਾਇਬ ਘਰ ਅਤੇ ਇਹ ਕਿਲਾ ਜਿੱਥੋ ਸਿੱਖ ਰਾਜ ਦਾ ਛਿਪਿਆ ਸੂਰਜ ਅੱਜ ਤੱਕ ਵੀ ਦੁਬਾਰਾ ਨ੍ਹੀਂ ਚੜ ਸਕਿਆ। ਉਸ ਕਿਲੇ ਵਿੱਚ ਸੈਰ ਕਰਨ ਆਏ ਇੱਕ ਸਿੱਖ ਗਾਇਕ ਜੱਸੀ ਲਾਇਲਪੁਰੀਏ ਦੇ ਇਸਾਈ ਬਣੇ ਗਾਇਕ ਭਰਾ ਦੇ ਵੀ ਦਰਸਨ ਹੋਏ ਜਿਸ ਨੇ ਮਾਤਾ ਗੁਜਰੀ ਅਤੇ ਸਾਡਾ ਸੋਹਣਾਂ ਪਾਕਿਸਤਾਨ ਗਾਕੇ ਸੁਣਾਇਆ ਪੰਜਾਬੀ ਗਾਇਕਾਂ ਦੇ ਗੀਤਾਂ ਦਾ ਮੁਰੀਦ ਉਹ ਦੇਹਰਾ ਸਾਹਿਬ ਦੇ ਦਰਸਨ ਕਰਨਾਂ ਚਾਹੁੰਦਾਂ ਸੀ ਪਰ ਸੀ ਆਈ ਡੀ ਨੇ ਉਸਨੂੰ ਗੁਰੂ ਘਰ ਦਾਖਲ ਨਹੀਂ ਹੋਣ ਦਿੱਤਾ ਕਿਉਂਕਿ ਕਿਲੇ ਵਿੱਚ ਬਹੁਤ ਸਾਰੇ ਸੀ ਆਈ ਡੀ ਮੁਲਾਜਮ ਹਰ ਮਿਲਣ ਵਾਲੇ ਤੇ ਅਤੇ ਯਾਤਰੀਆਂ ਦੀ ਨਿਗਾਹ ਰੱਖ ਰਹੇ ਸਨ। ਕਿਸੇ ਝਮੇਲੇ ਤੋਂ ਬਚਦਿਆਂ ਅਸੀ ਗੁਰੂ ਘਰ ਵਾਪਸ ਚਲੇ ਗਏ। ਇਸ ਤੋਂ ਬਾਅਦ ਚਾਹ ਪਾਣੀ ਪੀਦਿਆਂ ਸਾਮ ਦਾ ਕੀਰਤਨ ਸੁਣਦਿਆਂ ਰਾਤ ਦਾ ਲੰਗਰ ਛੱਕਕੇ ਸੌਣ ਲਈ ਵਾਪਸ ਕਮਰਿਆਂ ਦਾ ਰੁੱਖ ਕਰ ਲਿਆ ਸੀ। ਲੰਗਰ ਵਿੱਚ ਤਿੰਨੇ ਦਿਨ ਕਿਸੇ ਸਰਧਾਲੂ ਸੱਜਣ ਵੱਲੋਂ ਅੰਬਾਂ ਦੀ ਅਣਗਿਣਤ ਟੋਕਰੀਆਂ ਭੇਜੀਆਂ ਗਈਆ ਅਤੇ ਸਾਰੀ ਸੰਗਤਾਂ ਇਸ ਦਾ ਅਨੰਦ ਉਠਾ ਰਹੀਆ ਸਨ। ਇਸ ਤੋਂ ਬਾਅਦ ਅਗਲੇ ਦਿਨ ਦੀ ਯਾਤਰਾ ਦੀ ਉਡੀਕ ਵਿੱਚ ਆਪੋ ਆਪਣੇ ਕਮਰਿਆਂ ਵਿੱਚ ਅਰਾਮ ਕਰਨ ਅਤੇ ਸੌਣ ਦਾ ਇੰਤਜਾਮ ਕਰਨ ਲੱਗੇ ।.........ਬਾਕੀ ਕਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245
                          ਭਾਗ ਨੌਵਾਂ..  ਯਾਤਰਾ ਕਰਤਾਰਪੁਰ ਤੇ ਰੋੜੀ ਸਾਹਿਬ
ਅਗਲੇ ਦਿਨ ਸੰਗਤਾਂ ਨੂੰ 90 ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਲਿਜਾਣ ਲਈ ਏਸੀ ਮਿੰਨੀ ਬੱਸਾਂ ਆ ਚੁੱਕੀਆਂ ਸਨ। ਹਰ ਯਾਤਰੀ ਤਿੰਨ ਤਿੰਨ ਸੌ ਰੁਪਏ ਦੀ ਟਿਕਟ ਲੈਕੇ ਉਹਨਾਂ ਵਿੱਚ ਜਾ ਬੈਠਾ । ਕੁੱਝ ਦੇਰ ਬਾਅਦ ਗਿਣਤੀ ਵਗੈਰਾ ਕਰਕੇ ਸੁਰੱਖੀਆ ਗੱਡੀਆਂ ਦੇ ਕਾਫਲੇ ਵਿਚਕਾਰ ਕਰਤਾਰ ਪੁਰ ਨੂੰ ਰਵਾਨਾਂ ਹੋ ਗਏ। ਬਹੁਤ ਹੀ ਵਧੀਆ ਹਾਈਵੇਅ  ਸੜਕ ਤੇ ਲਹੌਰ ਦੇਖਦਿਆ ਸਹਿਰ ਪਾਰ ਕਰ ਗਏ। ਏਸੀ ਕਾਰਨ ਪਰਦੇ ਲੱਗੇ ਹੋਏ ਸਨ ਪਰ ਫੇਰ ਵੀ ਅਸੀ ਪਰਦੇ ਚੁੱਕਕੇ ਬਾਹਰ ਦੇਖ ਹੀ ਲੈਂਦੇ ਸੀ ਸਫਰ ਲੰਬਾਂ ਹੋਣ ਕਾਰਨ ਅਤੇ ਕਈ ਥਾਂ ਸੜਕ ਖਰਾਬ ਹੋਣ ਕਾਰਨ ਦੋ ਕੁ ਘੰਟੇ ਬਾਅਦ ਕਰਤਾਰ ਪੁਰ ਪਹੁੰਚ ਹੀ ਗਏ। ਅਬਾਦੀ ਤੋਂ ਦੂਰ ਖੁੱਲੀ ਥਾਂ ਖੇਤਾਂ  ਵਿਚਕਾਰ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿੱਥੇ ਕਾਰਸੇਵਾ ਵੀ ਜਾਰੀ ਸੀ ਬਹੁਤ ਕੁੱਝ ਨਵਾਂ ਉਸਾਰੀ ਅਧੀਨ ਸੀ। ਗੁਰੂ ਨਾਨਕ ਜੀ ਦੁਆਰਾ ਚਲਾਏ ਜਾਂਦੇ ਖੂਹ ਕੋਲ ਦੀ ਲੰਘਦਿਆ  ਅੱਗੇ ਕਤੀਰਾ ਗੂੰਦ ਵਾਲੇ ਮਿੱਠੇ ਸਰਬਤ ਰੂਪੀ ਜਲ ਦੀ ਛਬੀਲ ਲੱਗੀ ਹੋਈ ਸੀ ਇੱਥੇ ਵੀ ਵਿਸੇਸ ਸਵਾਗਤ ਕੀਤਾ ਗਿਆ। ਸਰਹੱਦ ਨੇੜੇ ਹੋਣ ਕਾਰਨ ਸੁਰੱਖਿਆ ਪਰਬੰਧ ਇੱਥੇ ਵੀ ਬਹੁਤ ਜਿਆਦਾ ਸਨ। ਅੰਦਰ ਵੜਦਿਆ ਹੀ ਇੱਕ ਪਾਸੇ ਲੰਗਰ ਦੂਜੇ ਪਾਸੇ ਦਰਬਾਰ ਸਾਹਿਬ ਮੌਜੂਦ ਸੀ ਇਸ ਦਰਬਾਰ ਸਾਹਿਬ ਅੱਗੇ ਇੱਕ ਥੜਾ ਮੌਜੂਦ ਹੈ ਜਿਸ ਉੱਪਰ ਹਰੀਆਂ ਵੇਲਾਂ ਅਤੇ ਛੱਤ ਪਈ ਹੋਈ ਸੀ। ਇਸ ਜਗਾਹ ਆਪਣਾਂ ਪੀਰ ਮੰਨਣ ਵਾਲਿਆਂ ਮੁਸਲਮਾਨ ਭਰਾਵਾਂ ਨੇ ਸੰਸਕਾਰ ਵਾਲੀ ਆਪਣੇ ਹਿੱਸੇ ਆਈ ਚਾਦਰ ਨੂੰ ਦਫਨਾਇਆ ਸੀ। ਹਿੰਦੂ ਭਰਾਵਾਂ ਵੱਲੋਂ ਜਿਸ ਜਗਾਹ ਚਾਦਰ ਦਾ ਸੰਸਕਾਰ ਕੀਤਾ ਗਿਆ ਉਸ ਜਗਾਹ ਦਰਬਾਰ ਸਾਹਿਬ ਦੀ ਵਿਸਾਲ ਇਮਾਰਤ ਹੈ। ਵਰਤਮਾਨ ਸਮੇਂ ਜਿਆਦਾਤਰ ਮੁਸਲਮਾਨ ਲੋਕ ਹੀ ਸੇਵਾ ਕਰ ਰਹੇ ਸਨ। ਰੋਜੇ ਖਤਮ ਹੋ ਜਾਣ ਕਾਰਨ ਇੱਥੇ ਮੁਸਲਮਾਨ ਸੁਰੱਖਿਆ ਮੁਲਾਜਮ ਵੀ ਲੰਗਰ ਛਕ ਰਹੇ ਸਨ।  ਛੇਤੀ ਹੀ ਸੰਗਤਾਂ ਨੂੰ ਅਗਲੇ ਪੜਾਅ ਰੋੜੀ ਸਾਹਿਬ ਏਮਨਾਂਬਾਦ ਲਈ ਤੋਰ ਲਿਆ ਜਾਂਦਾ ਹੈ। ਅੱਤ ਗਰਮੀ ਹੋਣ ਕਾਰਨ ਏਸੀ ਮਿੰਨੀ ਬੱਸਾਂ ਵਿੱਚ ਹੁੰਮਸ ਭਰਿਆ ਵਾਤਾਵਰਣ ਬਣ ਗਿਆ। ਇੱਕ ਗੱਡੀ ਖਰਾਬ ਹੋ ਜਾਣ ਕਾਰਨ ਯਾਤਰੀ ਬੈਠਣ ਲਈ ਤੰਗ ਹੋਣ ਕਾਰਨ ਬੇਚੈਨ ਹੋ ਰਹੇ ਸਨ। ਸਕਿਉਰਿਟੀ ਮੁਲਾਜਮਾਂ ਨੂੰ ਰਸਤੇ ਵਿੱਚ ਗੱਡੀਆਂ ਰੋਕਣ ਦੀ ਇਜਾਜਤ ਨਹੀ ਸੀ। ਰੋੜੀ ਸਾਹਿਬ ਜੋ 70 ਕਿਲੋਮੀਟਰ ਸੀ ਵਾਲਾ ਰਸਤਾ ਯਾਤਰੀਆ ਲਈ ਬਹੁਤ ਹੀ ਔਖਾ ਬੇਚੈਨੀ ਭਰਿਆ ਸਿੱਧ ਹੋਇਆ। ਰੋੜੀ ਸਾਹਿਬ ਪਹੁੰਚਦਿਆਂ ਹੀ ਬਹੁਤੇ ਯਾਤਰੀ ਵਿਸੇਸ ਤੌਰ ਤੇ ਹਰ ਥਾਂ ਵਾਂਗ ਡਿਸਪੈਸਰੀ ਤੋਂ ਸਿਰ ਦਰਦ ਅਤੇ ਜੀ ਕੱਚਾ ਹੋਣ ਦੀਆਂ ਦਵਾਈਆਂ ਲੈਣ ਲੱਗੇ ਜੋ ਕਿ ਸਰਕਾਰ ਵੱਲੋਂ ਫਰੀ ਸੇਵਾ ਕੀਤੀ ਜਾ ਰਹੀ ਸੀ।
                        ਰੋੜੀ ਸਾਹਿਬ ਰਿਹਾਇਸੀ ਅਬਾਦੀ ਤੋਂ ਬਾਹਰਵਾਰ ਪਰ ਨੇੜੇ ਹੀ ਇੱਕ ਵੱਡੇ ਗੇਟ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਬਾਹਰਲੇ ਪਾਸੇ ਯਾਤਰੀਆਂ ਦੇ ਸਹੂਲਤਾਂ ਲਈ ਸਮਿਆਨੇ ਲੱਗੇ ਹੋਏ ਸਨ ਅਤੇ ਹੋਰ ਵੀ ਪਰਬੰਧ ਸਨ। ਵਿਸਾਲ ਉਚਾ ਦਰਵਾਜਾ ਜਿਸ ਉੱਪਰ ਰੋੜੀ ਸਾਹਿਬ ਅਤੇ ਸਲੋਕ ਸੁੰਦਰ ਰੂਪ ਵਿੱਚ ਲਿਖਿਆ ਹੋਇਆ ਹੈ। ਇੱਥੇ ਗੁਰੂ ਨਾਨਕ ਜੀ ਅੱਕ ਦਾ ਅਹਾਰ ਭਾਵ ਖਾਣਾ ਛਕਕੇ ਰੋੜਿਆਂ ਦਾ ਬਿਸਤਰਾ ਵਿਛਾਕੇ ਭਾਵ ਰੋੜਿਆ ਤੇ ਸੌਣਾਂ ਕੀਤਾ ਸੀ । ਦਰਵਾਜੇ ਅੰਦਰ ਲੰਘਦਿਆ ਦਰਬਾਰ ਸਾਹਿਬ ਦੀ ਸੀਮਤ ਜਿਹੀ ਇਮਾਰਤ ਬਣੀ ਹੋਈ ਹੈ। ਇੱਕ ਪਾਸੇ ਵਿਸਾਲ ਬਰਾਡਾਂ ਬਣਿਆ ਹੋਇਆ ਹੈ। ਇੱਥੇ ਕਾਫੀ ਜਗਾਹ ਖਾਲੀ ਵੀ ਮੌਜੂਦ ਹੈ। ਆਮ ਤੌਰ ਤੇ ਇੱਥੇ ਵੀ ਸਿੱਖ ਸੰਗਤਾਂ ਦੀ ਅਣਹੋਂਦ ਕਾਰਨ ਵਿਰਾਨਗੀ ਦਾ ਆਲਮ ਹੀ ਹੁੰਦਾਂ ਹੋਵੇਗਾ। ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨਾਂ ਦਰਸਾਉਣ ਲਈ ਪਾਕਿਸਤਾਨੀ ਹਕੂਮਤ ਬਹੁਤ ਸਾਰੇ ਸਿੱਖ ਧਾਰਮਿਕ ਸਥਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਸਪੈਸਲ ਮੱਦਦ ਕਰਦੀ ਹੈ। ਥੋੜੇ ਸਮੇਂ ਬਾਅਦ ਹੀ ਸੰਗਤਾਂ ਵਾਪਸੀ ਚਾਲੇ ਪਾ ਦਿੰਦੀਆਂ ਹਨ ਕਿਉਂਕਿ ਦਰਸਨਾਂ ਤੋਂ ਇਲਾਵਾ ਦੇਖਣ ਨੂੰ ਬਹੁਤਾ ਕੁੱਝ ਇੱਥੇ ਵੀ ਨਹੀਂ ਹੈ। ਸਿੱਖ ਮਨਾਂ ਦੀ ਗੁਰੂ ਨਾਨਕ ਪ੍ਰਤੀ ਸਰਧਾ ਭਾਵਨਾਂ ਜਰੂਰ ਹੀ ਤਿ੍ਰਪਤ ਹੁੰਦੀ ਹੈ ਇੱਥੇ ਆਕੇ। ਇਸ ਤੋਂ ਲਹੌਰ 60 ਕਿਲੋਮੀਟਰ ਦੂਰ ਹੈ ਅਤੇ 90 ਕੁ ਮਿੰਟਾਂ ਵਿੱਚ ਸੰਗਤਾਂ ਵਾਪਸ ਦੇਹਰਾ ਸਾਹਿਬ ਪਹੁੰਚ ਜਾਦੀਆਂ ਹਨ ਇਸ ਵਕਤ ਤੱਕ ਰਹਿਰਾਸ ਦਾ ਵਕਤ ਹੋ ਹੀ ਜਾਦਾ ਹੈ। ਸੰਗਤਾਂ ਇਸ ਵਿੱਚ ਵੀ ਸਾਮਲ ਹੁੰਦੀਆ ਹਨ। ਇਸ ਤੋਂ ਬਾਅਦ ਦੇਰ ਰਾਤ ਤੱਕ ਲੰਗਰ ਵਗੈਰਾ ਛੱਕਕੇ ਅਗਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਹੋਣ ਵਾਲੇ ਅਰਦਾਸ ਅਤੇ ਵਿਸੇਸ ਪਰੋਗਰਾਮ ਦੀ ਉਡੀਕ ਕਰਦੀਆਂ ਸੌਣ ਚਲੀਆਂ ਜਾਂਦੀਆਂ ਹਨ। .........ਬਾਕੀ ਕੱਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245
                         ਭਾਗ ਆਖਰੀ ਦਸਵਾਂ.ਲਹੌਰ ਦੇਹੁਰਾ ਸਾਹਿਬ ਵਿੱਚ ਸਹੀਦੀ ਦਿਵਸ ਗੁਰੂ ਅਰਜਨ ਦੇਵ ਜੀ
   ਗੁਰੂ ਅਰਜਨ ਦੇਵ ਜੀ ਦਾ ਸਹੀਦਿ ਦਿਵਸ ਡੇਹਰਾ ਸਾਹਿਬ ਗੁਰਦੁਆਰਾ ਲਹੌਰ ਵਿਖੇ ਮਨਾਇਆ ਜਾਦਾ ਹੈ।  ਭਾਰਤ ਸਿੰਧ ਨਨਕਾਣਾਂ ਸਾਹਿਬ ਅਤੇ ਹੋਰ ਵਿਦੇਸ਼ਾ ਤੋਂ ਆਏ ਸਿੱਖ ਇਸ ਵਿੱਚ ਸਾਮਲ ਹੁੰਦੇ ਹਨ। ਪਾਕਿਸਤਾਨ ਹਕੂਮਤ ਦੀ ਸਰਪ੍ਰਸਤੀ ਵਾਲੀ ਗੁਰਦੁਆਰਾ ਕਮੇਟੀ ਇਸ ਦੀ ਕਰਤਾ ਧਰਤਾ ਹੁੰਦੀ ਹੈ। ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਰਤਨ ਤੋਂ ਬਾਅਦ ਇੱਕ ਹੋਰ ਖੁੱਲੇ ਪੰਡਾਲ ਵਿੱਚ ਸਟੇਜ ਸਜਾਈ ਜਾਦੀ ਹੈ। ਪਾਕਿਸਤਾਨ ਦੇ ਸਰਕਾਰੀ ਅਧਿਕਾਰੀ ਅਤੇ ਗੁਰਦੁਆਰਾ ਕਮੇਟੀ ਆਗੂ ਇਸ ਸਟੇਜ ਦੀ ਆਪਣੇ ਹਿੱਤਾਂ ਵਾਸਤੇ ਵਰਤੋਂ ਕਰਦੇ ਹਨ। ਭਾਰਤ ਵਿਰੋਧੀ ਪਰਾਪੇ ਗੰਡਾ  ਕਰਨ ਤੋਂ ਵੀ ਕੋਈ ਗੁਰੇਜ ਨਹੀਂ ਕੀਤਾ ਜਾਂਦਾ। ਖਾਲਿਸਤਾਨ ਪੱਖੀ ਵਿਦੇਸੀ ਆਗੂ ਵੀ ਇਸ ਵਿੱਚ ਸਾਮਲ ਹੁੰਦੇ ਹਨ। ਸੱਚ ਜਾਂ ਝੂਠ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਕੀਤੇ ਗਏ ਬਹੁਤ ਸਾਰੇ ਇਲਜਾਮ ਦੁਹਰਾਏ ਜਾਂਦੇ ਹਨ ਜਿਸ ਵਿੱਚ ਪਾਕਿਸਤਾਨ ਦਾ ਪਾਣੀ ਭਾਰਤ ਵੱਲੋਂ ਰੋਕਣ ਦਾ ਇਲਜਾਮ ਲਾਇਆ ਜਾਦਾ  ਹੈ। ਪਾਕਿਸਤਾਨ ਵਿੱਚ ਹੋਣ ਵਾਲੇ ਰਾਜਨੀਤਕ ਜਾਂ ਸਿੱਖ ਆਗੂਆਂ ਦੇ ਕਤਲ ਝਗੜਿਆ ਲਈ ਰਾਅ ਵਗੈਰਾ ਏਜੰਸੀਆਂ ਨੂੰ ਦੋਸੀ ਗਰਦਾਨਿਆਂ ਜਾਦਾ ਹੈ। ਖੂਬ ਭਾਰਤ ਵਿਰੋਧੀ ਨਾਹਰੇਬਾਜੀ ਕੀਤੀ ਜਾਂਦੀ ਹੈ ਪਰ ਭਾਰਤੀ ਸਿੱਖ ਯਾਤਰੀ ਇਸ ਵਿੱਚ ਸਾਮਲ ਘੱਟ ਹੀ ਹੁੰਦੇ ਹਨ। ਉਹਨਾਂ ਨੂੰ ਭਾਰਤ ਵਿਰੋਧੀ ਪਰਚਾਰ ਅਚੰਭਾ ਹੀ ਲੱਗਦਾ ਹੈ। ਸਾਰੇ ਭਾਰਤੀ ਯਾਤਰੀਆਂ ਨੂੰ ਸਿਰੋਪਾਉ ਅਤੇ ਵਿਸੇਸ ਬਣਾਈ ਗਈ ਦੇਗ ਦੇ ਡੱਬੇ ਦਿੱਤੇ ਜਾਂਦੇ ਹਨ। ਭਾਰਤੀ ਦੂਤਘਰ ਦੇ ਅਧਿਕਾਰੀ ਵੀ ਇਸ ਨੂੰ ਦੇਖਣ ਆਉਂਦੇ ਹਨ ਅਤੇ ਇਸਦੀ ਰਿਪੋਰਟ ਸਰਕਾਰ ਨੂੰ ਭੇਜਦੇ ਹਨ। ਇਹ ਪਰੋਗਰਾਮ ਖਤਮ ਹੋਣ ਤੋਂ ਬਾਅਦ ਸਾਰੀਆਂ ਸੰਗਤਾਂ ਲੰਗਰ ਵਗੈਰਾ ਛਕਦੀਆਂ ਹਨ। ਪਾਕਿਸਤਾਨ ਦੇ ਹਰ ਹਿੱਸੇ ਵਿੱਚੋਂ ਸਿੱਖ ਅਤੇ ਹਿੰਦੂ ਵੀਰ ਪਹੁੰਚਦੇ ਹਨ ਜੋ ਪਰੋਗਰਾਮ ਦੀ ਸਮਾਪਤੀ  ਤੋਂ ਬਾਅਦ ਪਾਕਿਸਤਾਨੀ ਵਾਪਸੀ ਰਵਾਨਗੀ  ਕਰਦੇ ਹਨ। ਦੁਪਹਿਰ ਬਾਅਦ ਬਹੁਤ ਘੱਟ ਲੋਕ ਜਾਂ ਭਾਰਤੀ ਯਾਤਰੀ ਰਹਿ ਜਾਦੇ ਹਨ। ਇਸ ਤੋਂ ਬਾਅਦ ਯਾਤਰੀ ਬਜਾਰਾਂ ਵਿੱਚੋਂ ਕੱਪੜੇ ਜੁੱਤੀਆਂ ਅਤੇ ਸੁੱਕੇ ਮੇਵੇ ਖਰਿਦਣ ਨੂੰ ਪਹਿਲ ਦਿੰਦੇ ਹਨ। ਦੇਰ ਰਾਤ ਤੱਕ ਸਹਿਰ ਵਿੱਚ ਘੁੰਮਣ ਦੀ ਖੁੱਲ ਹੁੰਦੀ ਹੈ। ਰਾਤ ਦਾ ਲੰਗਰ ਵਗੈਰਾ ਛਕਣ ਤੋਂ ਬਾਅਦ ਅਗਲੇ ਦਿਨ ਦੀ ਵਾਪਸੀ ਲਈ ਸਭ ਯਾਤਰੀ ਆਪੋ ਆਪਣਾਂ ਸਮਾਨ ਸੰਭਾਲਣ ਨੂੰ ਪਹਿਲ ਦਿੰਦੇ ਹਨ। ਅਗਲੀ ਸਵੇਰ ਛੇ ਵਜੇ ਵਾਪਸੀ ਦੀ ਤਿਆਰੀ ਸੀ ਪਰ ਬਾਰਿਸ ਹੋ ਜਾਣ ਕਾਰਨ ਰਵਾਨਗੀ ਅੱਠ ਵਜੇ ਦੇ ਕਰੀਬ ਸੁਰੂ ਹੋਈ। ਬੱਸਾਂ ਰਾਹੀਂ ਯਾਤਰੀ ਰੇਲਵੇ ਸਟੇਸਨ ਦੇ ਵਿਸੇਸ ਪਲੇਟਫਾਰਮ ਤੇ ਸਪੈਸਲ ਟਰੇਨ ਤੱਕ ਪਹੁੰਚਾਏ ਜਾਂਦੇ ਹਨ। ਛੇਤੀ ਹੀ ਟਰੇਨ ਵਾਹਘਾ ਬਾਰਡਰ ਤੇ ਪਹੁੰਚਕੇ ਪਾਕਿਸਤਾਨੀ ਕਸਟਮ ਤੋਂ ਕਲੀਅਰੈਂਸ ਲੈਕੇ ਵਾਪਸ ਟਰੇਨ ਦੀ ਸਵਾਰੀ ਕਰਦੇ ਹਨ। ਸਟੇਸਨ ਤੇ ਪਾਕਿਸਤਾਨ ਕਮੇਟੀ ਲੰਗਰ ਦਾ ਵਿਸੇਸ ਪਰਬੰਧ ਕਰਦੀ ਹੈ। ਕਸਟਮ ਅਧਿਕਾਰੀਆਂ ਤੋਂ ਬਿਨਾਂ ਪਾਕਿਸਤਾਨ ਦੀਆਂ ਗੁਪਤ ਏਜੰਸੀਆਂ ਸੱਕੀ ਯਾਤਰੀਆਂ ਤੋਂ ਪੁੱਛਗਿੱਛ ਵੀ ਕਰਦੀਆਂ ਹਨ ਅਤੇ ਉਹਨਾਂ ਦੇ ਮੋਬਾਈਲਾਂ ਦੀਆ ਵੀਡੀਉ ਤਸਵੀਰਾ ਵੀ ਚੈਕ ਕਰਦੇ ਹਨ। ਇਹ ਆਮ ਤੌਰ ਤੇ ਯਾਤਰਾ ਦੌਰਾਨ ਸੀ ਆਈ ਡੀ ਦੇ ਮੁਲਾਜਮਾਂ ਦੀ ਰਿਪੋਰਟ ਕਾਰਨ ਹੀ ਕੀਤਾ ਜਾਦਾ ਹੈ। ਪੁੱਛਗਿੱਛ ਦੇ ਬਾਵਜੂਦ ਸੀਨੀਅਰ ਅਧਿਕਾਰੀਆਂ ਦਾ ਵਤੀਰਾ ਨਰਮ ਅਤੇ ਪਿਆਰ ਵਾਲਾ ਹੀ ਹੁੰਦਾਂ ਹੈ। ਸੁਰੱਖਿਆ ਮੁਲਾਜਮਾਂ ਦੇ ਨਾਲ ਜਾਂ ਉਹਨਾਂ ਦੀਆਂ ਤਸਵੀਰਾਂ ਤੇ ਵਿਸੇਸ ਨਜਰ ਰੱਖੀ ਜਾਦੀ ਹੈ। ਭਾਰਤ ਦੀ ਤਰਫ ਵੀ ਇਹੋ ਜਿਹੀਆਂ ਤਸਵੀਰਾ ਦੇ ਅਧਾਰ ਤੇ ਸੱਕੀ ਸਮਝਿਆ ਜਾਂਦਾ ਹੈ।  ਇਸ ਤੋਂ ਬਾਅਦ ਯਾਤਰੀ ਭਾਰਤੀ ਪੰਜਾਬ ਵਿੱਚ ਦਾਖਲ ਹੁੰਦੇ ਹਨ। ਅਟਾਰੀ ਰੇਲਵੇ ਸਟੇਸਨ ਤੇ ਭਾਰਤੀ ਸੀ ਆਈ ਡੀ ਅਤੇ ਕਸਟਮ ਅਧਿਕਾਰੀ ਪੂਰੀ ਚੌਕਸੀ ਰੱਖਦੇ ਹਨ। ਸੱਕੀ ਸਮਾਨ ਅਤੇ ਬੰਦਿਆਂ ਤੋਂ ਇੱਧਰ ਵੀ ਪੁੱਛਗਿੱਛ ਕੀਤੀ ਜਾਂਦੀ ਹੈ। ਛੇਤੀ ਹੀ ਯਾਤਰੀ ਇਸ ਖਲਜਗਣ ਤੋਂ ਵਿਹਲੇ ਹੋਕੇ ਸੁਰਖਰੂ ਮਹਿਸੂਸ ਕਰਦੇ ਹਨ। ਅਟਾਰੀ ਰੇਲਵੇ ਸਟੇਸਨ ਤੇ ਯਾਤਰਾ ਦੌਰਾਨ ਨਵੇਂ ਬਣੇ ਦੋਸਤਾਂ ਮਿੱਤਰਾਂ ਨੂੰ ਘੁੱਟਵੀਆਂ ਜੱਫੀਆਂ ਪਾਉਂਦਿਆਂ ਫੋਨ ਨੰਬਰ ਦਿੰਦਿਆਂ ਲੈਦਿਆਂ ਆਪੋ ਆਪਣੇ ਪਤੇ ਐਡਰੈਸ ਵਟਾਏ ਜਾਦੇ ਹਨ। ਇੱਕ ਦੂਜੇ ਨੂੰ ਮੁਬਾਰਕਾਂ ਸੱਦੇ ਦਿੰਦਿਆਂ ਜੈਕਾਰੇ ਗਜਾਏ ਜਾਂਦੇ ਹਨ ਅਤੇ ਆਪੋ ਆਪਣੇ ਸਾਧਨਾਂ ਤੇ ਆਪੋ ਆਪਣੇ ਸਥਾਨਾਂ ਵੱਲ ਰਵਾਨਗੀ ਪਾਈ ਜਾਂਦੀ ਹੈ। ਜਿੰਦਗੀ ਦੀ ਇਹ ਹਰ ਯਾਤਰੀ ਦੀ ਅਭੁੱਲ ਯਾਦਾਂ ਵਿੱਚ ਸਾਮਲ ਹੋਕੇ ਯਾਤਰਾ ਸਮਾਪਤ ਹੋ ਜਾਂਦੀ ਹੈ। ਪਾਕਿਤਾਨ ਭਾਰਤ ਦੋਸਤੀ ਜਿੰਦਾਬਾਦ । ਪੰਜਾਬ ਪੰਜਾਬੀ ਦੋਸਤੀ ਜਿੰਦਾਬਾਦ।.........ਸਮਾਪਤ........ਗੁਰਚਰਨ ਪੱਖੋਕਲਾਂ   ਮੋਬਾਈਲ 9417727245

                    


ਪੰਜਵਾ ਭਾਗ... ਨਨਕਾਣਾ ਸਾਹਿਬ ਦੇ ਸਥਾਨਕ ਸਿੱਖ ਗੁਰਧਾਮ

ਪੰਜਵਾ ਭਾਗ... ਨਨਕਾਣਾ ਸਾਹਿਬ ਦੇ ਸਥਾਨਕ ਸਿੱਖ ਗੁਰਧਾਮ    
ਦੂਸਰੇ ਦਿਨ ਨਨਕਾਣਾ ਸਾਹਿਬ  ਸਹਿਰ ਵਿੱਚਲੇ ਬਜਾਰ ਅਤੇ ਗੁਰਧਾਮ ਸਿੱਖ ਸੰਗਤ ਦੇਖਣ ਦੀ ਕੋਸਿਸ ਕਰਦੀ ਹੈ। ਇਸ ਸਹਿਰ ਵਿੱਚ ਜਿਆਦਾਤਰ ਸਥਾਨ ਗੁਰੂ ਨਾਨਕ ਜੀ ਨਾਲ ਸਬੰਧਤ ਹਨ । ਇਹ ਸਾਰੇ ਸਥਾਨ ਵਰਤਮਾਨ ਸਮੇਂ ਸਹਿਰ ਦੇ ਰਿਹਾਇਸੀ ਅਬਾਦੀ ਵਾਲੇ ਇਲਾਕਿਆ ਵਿੱਚ ਹਨ। ਜਿੰਹਨਾਂ ਵਿੱਚ ਗੁਰੂ ਨਾਨਕ ਜੀ ਦੁਆਰਾ ਡੰਗਰ ਚਾਰਦਿਆਂ ਖੇਤ ਉੱਜੜ ਜਾਣ ਵਾਲੀ ਕਥਾ ਵਾਲਾ ਅਤੇ ਖੇਤਾਂ ਵਿੱਚ ਗੁਰੂ ਜੀ ਨੂੰ ਸੱਪ ਦੀ ਛਾ ਕਰਨ ਨਾਲ ਸਬੰਧਤ ਧਾਰਮਿਕ ਸਥਾਨ ਪਰਮੁੱਖ ਹਨ। ਗੁਰੂ ਜੀ ਦੇ ਜੀਵਨ ਸਮੇਂ ਇਹ ਇਲਾਕਾ ਖੇਤੀ ਚਰਗਾਹਾਂ  ਵਾਲਾ ਪਿੰਡ ਜਾਂ ਸਹਿਰ ਤੋਂ ਦੂਰ ਹੋਵੇਗਾ ਪਰ 500 ਸਾਲ ਵਿੱਚ ਅਬਾਦੀ ਵਧਣ ਕਾਰਨ ਇਹ ਸਹਿਰ ਦਾ ਰਿਹਾਇਸੀ ਇਲਾਕਾ ਬਣ ਚੁੱਕਿਆ ਹੈ। ਪੱਟੀ ਸਾਹਿਬ ਗੁਰਦੁਆਰਾ ਦੀ ਇਮਾਰਤ ਨਜਦੀਕ ਹੀ ਹੈ ਜਿੱਥੇ ਗੁਰੂ ਜੀ ਨੂੰ ਪੰਡਿਤ ਨੇ ਸਿੱਖਿਆ ਦੇਣੀ ਸੁਰੂ ਕੀਤੀ ਸੀ ਪਰ ਗੁਰੂ ਜੀ ਨੇ ਪਾਂਧੇ ਨੂੰ ਹੀ ਉਪਦੇਸ ਦਿੱਤਾ ਮੰਨਿਆ ਜਾਂਦਾ ਹੈ। ਆਸਾ ਰਾਗ ਵਿੱਚ ਪੱਟੀ ਨਾਂ ਦੀ ਬਾਣੀ ਇੱਥੇ ਉਚਾਰੀ ਮੰਨੀ ਜਾਂਦੀ ਹੈ। ਇਹ ਇਮਾਰਤ ਪੁਰਾਣੀ ਹਾਲਤ ਵਿੱਚ ਬਹੁਤ ਛੋਟੀ ਜਗਾਹ ਜਿਸ ਵਿੱਚ ਇੱਕ ਨੌਜਵਾਨ ਬੇਟੀ ਪਾਠ ਕਰ ਰਹੀ ਸੀ। ਆਏ ਯਾਤਰੂ ਨੂੰ ਦੇਗ ਵਗੈਰਾ ਵੰਡਣ ਦੀ ਇੱਥੇ ਪਿਰਤ ਨਹੀਂ ਸੀ ਸੋ ਸੰਗਤ ਮੱਥਾ ਟੇਕ ਕੇ ਬਾਹਰ ਆ ਜਾਂਦੀ ਹੈ। ਇਸ ਅਸਥਾਨ ਦੇ ਸਾਹਮਣੇ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਬਣਿਆ ਹੈ ਜਿਸ ਵਿੱਚ ਇੱਕ ਨਵੀਂ ਵਿਸਾਲ ਇਮਾਰਤ ਬਣ ਰਹੀ ਹੈ । ਇਸ ਦੇ ਅੰਦਰ ਇੱਕ ਵਿਸਾਲ ਪਾਣੀ ਵਾਲਾ ਤਲਾਬ ਹੈ ਜੋ ਪਾਣੀ ਤੋਂ ਖਾਲੀ ਸੀ। ਸਿੱਖਾ ਦੀ ਗਿਣਤੀ ਨਨਕਾਣਾ ਸਾਹਿਬ ਵਿੱਚ ਵੀ 500 ਪਰੀਵਾਰ ਹੀ ਹਨ ਅਤੇ ਜਿਆਦਾਤਰ ਜਨਮ ਅਸਥਾਨ ਵਿੱਚ ਹੀ ਆਉਂਦੇ ਹਨ ਦੂਸਰੇ ਗੁਰਦੁਆਰੇ ਇੱਕ ਦੋ ਪਰੀਵਾਰਾਂ ਦੁਆਰਾ ਹੀ ਨਿੱਜ ਸਥਾਨ ਦੀ ਤਰਾਂ ਸੰਭਾਲੇ ਜਾ ਰਹੇ ਹਨ ਅਤੇ ਉਹਨਾਂ ਵਿੱਚ ਸੰਗਤ ਦੀ ਆਮਦ ਵਿਸੇਸ ਦਿਨਾ ਤੇ ਹੀ ਹਾਜਰ ਹੁੰਦੀ ਹੇ।
                  ਇਸ ਗੁਰਦੁਆਰਾ ਸਾਹਿਬ ਤੋਂ ਕਾਫੀ ਦੂਰ ਬਜਾਰ ਵਿੱਚ ਦੀ ਲੰਘ ਕੇ ਅੱਗੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਜੀ ਦਾ ਜਨਮ ਅਸ਼ਥਾਨ ਦੇਖਣ ਆਏ ਠਹਿਰੇ ਸਨ।  ਪਰੀਵਾਰਕ ਮਕਾਨ ਦੀ ਤਰਾਂ ਹੀ ਇਸ ਗੁਰਦੁਆਰਾ ਸਾਹਿਬ ਦੀ ਇਮਰਤ ਹੈ ਅਤੇ ਇਸ ਦੇ ਨੇੜੇ ਹੀ ਗੁਰਦੁਆਰਾ ਰੂਪ ਵਿੱਚ ਗੁਰੂ ਹਰਿ ਗੋਬਿੰਦ ਜੀ ਕਸਮੀਰ ਤੋਂ ਵਾਪਸ ਆਉਂਦਿਆਂ ਜਿਸ ਜਗਾਹ ਠਹਿਰੇ ਸਨ ਦੀ ਇਮਾਰਤ ਮੌਜੂਦ ਹੈ ਜਿਸ ਵਿੱਚ ਉਸ ਵਣ ਦੀ ਲੱਕੜੀ ਉਪਰਲੀ ਮੰਜਿਲ ਤੇ ਸੰਭਾਲੀ ਹੋਈ ਹੈ ਜਿਸ ਵਣ ਨਾਲ ਗੁਰੂ ਜੀ ਦਾ ਘੋੜਾ ਬੰਨਿਆ ਗਿਆ ਸੀ। ਇਸ ਥਾਂ ਤੋਂ ਚੱਲਕੇ  ਗੁਰੂ ਜੀ ਬਾਬੇ ਨਾਨਕ ਦੇ ਜਨਮ ਸਥਾਨ ਨੂੰ ਦੇਖਣ ਗਏ ਸਨ। ਇਸ ਤੋਂ ੳੱਗੇ ਜਾਕੇ ਗੁਰਦੁਆਰਾ ਬਾਲ ਲੀਲਾ ਆਉਂਦਾ ਹੈ ਜਿਸ ਵਿੱਚ ਵੀ ਇੱਕ ਖਾਲੀ ਤਲਾਬ ਮੋਜੂਦ ਹੈ। ਇੱਕ ਵਿਸਾਲ ਸਰਾਂ ਦੀ ਉਸਾਰੀ ਇੰਗਲੈਂਡ ਦੇ ਸਿੱਖਾ ਵੱਲੋਂ ਕਰਵਾਈ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਅੰਦਰ ਦੋ ਏਕੜ ਦੇ ਕਰੀਬ ਖੁੱਲਾ ਸਥਾਨ ਹੈ। ਸਥਾਨਕ ਗੁਰਦੁਆਰਿਆਂ ਵਿੱਚ ਵਿਰਾਨਗੀ ਦਾ ਆਲਮ ਦਿਖਾਈ  ਦਿੰਦਾਂ ਹੈ ਕਿਉਂਕਿ ਸੰਗਤਾਂ ਦੀ ਆਮਦ ਕਿੱਥੋ ਹੋਵੇ ਸਿੱਖਾ ਦੀ ਗਿਣਤੀ ਹੀ ਜਦ ਬਹੁਤ ਸੀਮਤ ਹੈ।
                               ਉਪਰੋਕਤ ਸਥਾਨਾ ਨੂੰ ਦੇਖਣ ਤੋਂ ਬਾਅਦ ਉਸ ਸਥਾਨ ਦੀ ਯਾਤਰਾ ਕੀਤੀ ਜਾਂਦੀ ਹੈ ਜਿਸ ਥਾਂ ਗੁਰੂ ਨਾਨਕ ਜੀ ਮੱਝਾ ਚਾਰਨ ਜਾਇਆ ਕਰਦੇ ਸਨ। ਇੱਕ ਵਾਰ ਸਥਾਨਕ ਜਿੰਮੀਦਾਰ ਨੇ ਗੁਰੂ ਜੀ ਉੱਪਰ ਫਸਲ ਉਜਾੜਨ ਦਾ ਇਲਜਾਮ ਲਾਈਆ ਸੀ ਜਿਸ ਨੂੰ ਜਦ ਲੋਕਾਂ ਨੇ ਆਕੇ ਦੇਖਿਆ ਤਾਂ ਸਾਰੀ ਫਸਲ ਠੀਕ ਠਾਕ ੳਤੇ ਹਰੀ ਭਰੀ ਸੀ । ਇੱਥੇ ਕਾਫੀ ਰਕਬਾ ਮੌਜੂਦ ਹੈ । ਜਿਸ ਵਿੱਚ ਬਹੁਤ ਹੀ ਛੋਟੀ ਇਮਾਰਤ ਗੁਰੂ ਘਰ ਦੀ ਹੈ  ਪਰ ਕਿਸੇ ਕਾਰਨ ਗੁਰੂ ਗਰੰਥ ਸਾਹਿਬ ਇੱਸ ਦੇ ਪਿੱਛਲੇ ਪਾਸੇ ਹੋਰ ਸਪੈਸਲ ਕਮਰੇ ਵਿੱਚ ਪ੍ਰਕਾਸ ਕੀਤਾ ਹੋਇਆ ਸੀ। ਸਾਰੇ ਗੁਰਦੁਆਰਾ ਸਾਹਿਬ ਸੁਰੱਖਿਆ ਮੁਲਾਜਮਾਂ ਦੀ ਪਹਿਰੇਦਾਰੀ ਵਿੱਚ ਸਨ। ਯਾਤਰੀਆਂ ਨਾਲ ਸੀ ਆਈ ਡੀ ਜਾ ਸਪੈਸਲ ਮੁਲਾਜਮ ਵਿਸੇਸ ਡਿਉਟੀ ਅਧੀਨ ਹਮੇਸਾਂ ਨਾਲ ਰਹਿੰਦੇ ਹਨ। ਕਿਸੇ ਵੀ ਯਾਤਰੀ ਦੇ ਇੱਧਰ ਉੱਧਰ ਹੋ ਜਾਣ ਦੀ ਸਜਾ ਇੰਹਨਾਂ ਮੁਲਾਜਮਾ ਨੂੰ ਭੁਗਤਣੀ ਪੈਂਦੀ ਹੈ।  ਇਸ ਤੋਂ ਬਾਅਦ ਨਜਦੀਕ  ਇੱਕ ਹੋਰ ਯਾਦਗਾਰੀ ਸਥਾਨ ਹੈ ਜਿਸ  ਥਾਂ ਗੁਰੂ ਜੀ ਨੂੰ ਸੁੱਤਿਆਂ ਧੁੱਪ ਆ ਜਾਣ ਤੇ ਸੱਪ ਨੇ ਆਪਣਾਂ ਫਣ ਖਿਲਾਰ ਕੇ ਛਾਂ ਕੀਤੀ ਸੀ । ਇੱਥੇ ਇੱਕ ਧਰਤੀ ਉੱਪਰ ਡਿੱਗਿਆ ਹੋਇਆ ਹਰਿਆ ਭਰਿਆ ਵਣ ਵੀ ਮੌਜੂਦ ਹੈ ਜਿਸ ਥੱਲੇ ਇੱਕ ਖਾਈ ਪੱਟੀ ਹੋਈ ਹੈ ਅਤੇ ਯਾਤਰੀ ਇਸ ਖਾਈ ਵਿੱਚ ਦੀ ਲੰਘਕੇ ਵਣ ਦੀ ਛਾਂ ਮਾਨਣ ਦਾ ਅਨੁਭਵ ਲੈਂਦੇ ਹਨ।  ਇੱਥੇ ਸੰਗਤਾਂ ਨੂੰ ਸਪੈਸਲ ਖਾਣਾਂ ਵੀ ਪਰੋਸਿਆ ਜਾਂਦਾ ਹੈ ਜਾਂ ਸਾਇਦ ਕਿਸੇ ਸਥਾਨਕ ਸਰਧਾਲੂ ਵੱਲੋਂ ਇਹ ਉਚੇਚਾ ਪਰਬੰਧ ਕੀਤਾ  ਗਿਆ ਹੋਵੇ। ਸੁਰੱਖਿਆ ਮੁਲਾਜਮ ਸਿੱਖਾਂ ਦੀ ਸਰਧਾ ਨੂੰ ਮਾਣਦੇ ਦੇਖਦੇ ਹੈਰਾਨ ਹੁੰਦੇ ਹਨ।
                ਇਸ ਤੋਂ ਬਾਅਦ ਸੰਗਤਾਂ ਬਜਾਰ ਵਿੱਚ ਦੀ ਖਰੀਦ ਦਾਰੀ ਕਰਦੀਆਂ ਹੋਈਆਂ ਵਾਪਸ ਜਨਮਅਸਥਾਨ ਨੂੰ ਚਾਲੇ ਪਾਉਂਦੀਆਂ ਹਨ । ਸਥਾਨਕ ਬਜਾਰ ਪੁਰਾਣੀਆਂ ਇਮਾਰਤਾਂ ਵਿੱਚ ਹੀ ਦੁਕਾਨਾਂ ਚਲਾ ਰਹੇ ਹਨ। ਸਾਰੇ ਹੀ ਸਹਿਰਾਂ ਵਿੱਚ ਬਹੁਤ ਹੀ ਘੱਟ ਨਵੀਆਂ ਇਮਾਰਤਾਂ ਦਿਖਾਈ ਦਿੰਦੀਆਂ ਹਨ। ਬਜਾਰਾਂ ਵਿੱਚ ਮੋਟਰ ਸਾਈਕਲਾਂ ਦੀ ਭਰਮਾਰ ਜਿਆਦਾ ਹੈ। ਕਾਰਾਂ ਦੀ ਗਿਣਤੀ ਸੀਮਤ ਹੈ।  ਬਜਾਰਾਂ ਦੀ ਸਜਾਵਟ ਕੋਈ ਜਿਆਦਾ ਜਾਂ ਸਾਡੇ ਪੰਜਾਬ ਵਾਂਗ ਬਿਲਕੁਲ ਵੀ ਨਹੀਂ ਹੁੰਦੀ। ਰੰਗ ਰੋਗਨ ਜਾਂ ਸੀਮਿੰਟ ਨਾਲ ਪਲੱਸਤਰ ਬਹੁਤ ਹੀ ਘੱਟ ਮਕਾਨ ਦੁਕਾਨਾਂ ਹਨ। ਆਮ ਲੋਕ ਸਿੱਖਾਂ ਨੂੰ ਹੈਰਾਨੀ ਨਾਲ ਦੇਖਦੇ ਹਨ। ਬਹੁਤ ਸਾਰੇ ਲੋਕ ਦੁਆ ਸਲਾਮ ਕਰਦੇ ਅਤੇ ਬੁਲਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਸੁਰੱਖਿਆ ਮੁਲਾਜਮ ਯਾਤਰੀਆਂ ਨੂੰ ਜਲਦੀ ਵਾਪਸ ਲਿਜਾਕਿ ਆਪਣੀ ਜੁੰਮੇਵਾਰੀ ਤੋਂ ਸੁਰਖਰੂ ਹੋਣ ਦੀ ਕਾਹਲ ਵਿੱਚ ਹੁੰਦੇ ਹਨ । ਯਾਤਰੀ ਵਾਪਸ ਆਕੇ ਸਰਾਵਾਂ ਵਿੱਚ ਅਰਾਮ ਕਰਨ ਚਲੇ ਜਾਂਦੇ ਹਨ .........ਬਾਕੀ ਕਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245
                        ਭਾਗ ਛੇਵਾਂ..ਗੁਰਦੁਆਰਾ ਸੁੱਚਾ ਸੌਦਾ ਗੁਰੂ ਨਾਨਕ ਸਾਹਿਬ ਜੀ
ਨਨਕਾਣਾ ਸਾਹਿਬ ਤੀਸਰੇ ਦਿਨ ਸੰਗਤਾਂ ਸਵੇਰੇ ਦਾ ਕਥਾ ਕੀਤਰਤਨ ਸੁਣਨ ਤੋਂ ਬਾਅਦ ਲੰਗਰ ਛੱਕਦੀਆਂ ਹਨ ਅਤੇ ਇਸ ਤੋਂ ਬਾਅਦ ਪਰਬੰਧਕਾਂ ਵੱਲੋਂ ਸੰਗਤਾਂ ਨੂੰ 40 ਕਿਲੋਮੀਟਰ ਦੂਰ ਸੁੱਚਾ ਸੌਦਾ ਗੁਰਦੁਆਰਾ ਸਾਹਿਬ ਲਿਜਾਇਆ ਜਾਂਦਾ ਹੈ । ਸਪੈਸਲ ਬੱਸਾਂ ਵਿੱਚ ਅੱਗੇ ਪਿੱਛੇ ਮੰਤਰੀਆਂ ਦੀ ਸਕਿਉਰਿਟੀ ਵਾਂਗ ਇਸਕੌਰਟ ਕਰਕੇ ਬੱਸਾ ਪਹਿਰੇਦਾਰੀ ਵਿੱਚ ਚਲਦੀਆਂ ਹਨ। ਵਿਸੇਸ ਥਾਵਾਂ ਤੇ ਸਥਾਨਕ ਟਰਾਂਸਪੋਰਟ  ਰੋਕ ਕੇ ਯਾਤਰੀ ਬੱਸਾਂ ਨੂੰ ਪਹਿਲ ਦਿੱਤੀ ਜਾਂਦੀ ਹੈ।  ਬਹੁਤ ਹੀ ਵਧੀਆ ਡਬਲ ਰੋਡ ਸੜਕ ਤੇ ਜਲਦੀ ਹੀ ਬੱਸਾਂ ਫਰੂਖਾਬਾਦ ਗੁਰਦੁਆਰਾ ਸੁੱਚਾ ਸੌਦਾ ਅੱਗੇ ਪਹੁੰਚ ਜਾਂਦੀਆਂ ਹਨ। ਇਸ ਗਰਦੁਆਰਾ ਸਾਹਿਬ ਦੀ ਵਧੀਆ ਇਮਾਰਤ ਬਣੀ ਹੋਈ ਹੈ ਗੇਟ ਅੰਦਰ ਵੜਦਿਆਂ ਹੀ ਸਦਾਬਹਾਰ ਫੁੱਲਾਂ ਨਾਲ ਭਰਿਆ ਹੋਇਆ ਹੈ ਲਾਂਘੇ ਨੂੰ ਛੱਡਕੇ ਘਾਹ ਦੀ ਹਰਿਆਲੀ ਮਨ ਮੋਹ ਲੈਂਦੀ ਹੈ। ਚਾਲੀ ਪੰਜਾਹ ਕਰਮਾਂ ਤੁਰਨ ਤੋਂ ਬਾਅਦ ਗੁਰੂ ਘਰ ਅੱਗੇ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਕੀਤਾ ਜਾਂਦਾ ਹੈ। ਕਤੀਰਾ ਗੂੰਦ ਪਾਕੇ ਬਣਾਏ ਹੋਏ ਸਰਬੱਤ ਦੀ ਛਬੀਲ ਲੱਗੀ ਹੋਈ ਸੀ। ਗੁਰਦੁਆਰਾ ਸਾਹਿਬ ਨਾਲ ਹੀ ਨੀਲੀ ਭਾਅ ਮਾਰਦੇ ਸਾਫ ਪਾਣੀ ਨਾਲ ਭਰਿਆ ਤਾਲਾਬ ਮੌਜੂਦ ਹੈ। ਗੁਰੂ ਘਰ ਦੇ ਗੇਟ ਤੱਕ ਹਰਾ ਘਾਹ ਮੌਜੂਦ ਹੈ ਫੁੱਲਾਂ ਵਾਲੇ ਬੂਟਿਆ ਦੀ ਦੀਵਾਰ ਸਮੇਤ। ਉੱਚੀ ਥਾਂ ਬਣੇ ਦਰਬਾਰ ਸਾਹਿਬ ਪੌੜੀਆ ਚੜਦਿਆਂ ਅਨੰਦਮਈ ਅਵਸਥਾਂ ਦਾ ਅਹਿਸਾਸ ਹੁੰਦਾਂ ਹੈ। ਦਰਬਾਰ ਸਾਹਿਬ ਇੱਕ ਕਮਰੇ ਵਿੱਚ ਪੁਰਾਤਨ ਇਮਾਰਤ ਦਾ ਨਵੇਂ ਰੰਗ ਰੋਗਨ ਨਾਲ ਮਨ ਮੋਂਹਦਾ ਹੈ। ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਪਾਠ ਸੁਣਨ ਤੋਂ ਬਾਅਦ  ਅਰਦਾਸ ਵਿੱਚ ਸਾਮਲ ਹੁੰਦੀਆਂ ਹਨ। ਇਸ ਤੋਂ ਬਾਅਦ ਵਿਸੇਸ ਤੌਰ ਤੇ ਦੇਸੀ ਘਿਉ ਨਾਲ ਤਿਆਰ ਲੰਗਰ ਪਾਕਿਸਤਾਨ ਕਮੇਟੀ  ਦੇ ਮੁੱਖ ਪਰਬੰਧਕ ਆਪ ਸੇਵਾ ਕਰਦਿਆਂ ਛਕਾਉਂਦੇ ਹਨ। ਇਸ ਜਗਾਹ ਤੇ ਪਰਬੰਧਕ ਅਤੇ ਸਰਕਾਰੀ ਮੁਸਲਮਾਨ ਅਧਿਕਾਰੀ ਸਿਰੋਪਾਉ ਬਖਸਿਸ ਕਰਦੇ ਹਨ। ਸਪੈਸਲ ਘਰੇਲੂ ਦੁੱਧ ਤੋਂ ਤਿਆਰ ਚਾਹ ਵੀ ਵਿਸੇਸ ਤੌਰ ਤੇ ਪਿਆਈ ਜਾਂਦੀ ਹੈ। ਪਰਬੰਧਕ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਇਹ ਸੱਚਾ ਸੌਦਾ ਨਹੀਂ ਬਲਕਿ ਸੁੱਚਾ ਸੌਦਾ ਹੈ । ਗੁਰੂ ਜੀ ਨੇ ਸੁੱਚਾ ਭਾਵ ਪਵਿੱਤਰ ਸੌਦਾ ਕੀਤਾ ਸੀ। ਲੋੜਵੰਦਾਂ ਦੀ ਮੱਦਦ ਹੀ ਸੁੱਚਾ ਸੋਦਾ ਹੁੰਦਾਂ ਹੈ। ਇਸ ਤੋਂ ਬਾਅਦ ਸੰਗਤਾਂ ਨੂੰ ਬੱਸਾ ਵਿੱਚ ਬਿਠਾਕਿ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ ਜਾਂਦੇ ਹਨ। ਇਸ ਇਲਾਕੇ ਦੀ ਕਾਲੀ ਮਿੱਟੀ ਬਹੁਤ ਹੀ ਉਪਜਾਊ ਇਲਾਕਾ ਹੈ। ਚਰੀਆਂ ਹਰੇ ਚਾਰੇ ਗੰਨਾਂ ਵਗੈਰਾ ਦੇ ਸੀਮਤ ਖੇਤ ਦਿਖਾਈਦਿੰਦੇ ਹਨ ਕਿਉਂਕਿ ਝੋਨਾਂ ਲਾਉਣ ਦਾ ਕੰਮ ਹਾਲੇ ਸੁਰੂ ਨਹੀਂ ਹੋਇਆ ਸੀ। ਬਹੁਤੀਆਂ ਜਮੀਨਾਂ ਖਾਲੀ ਪਈਆ ਹਨ। ਚਾਰ ਚੁਫੇਰੇ ਸਾਦਗੀ ਅਤੇ ਪੁਰਾਤਨ ਪੰਜਾਬ ਦੀ ਮਹਿਕ ਖਿੱਲਰੀ ਦਿਖਾਈ ਦਿੰਦੀ ਹੈ। ਸਾਰੀਆਂ ਸੰਗਤਾਂ ਬਾਹਰ ਦੇ ਇਲਾਕਿਆਂ ਨੂੰ ਦੇਖਣ ਵਿੱਚ ਮਸਤ ਸਾਰੇ ਦਰਿੱਸ ਆਪਣੇ ਦਿਮਾਗਾ ਅਤੇ ਅੱਖਾ ਵਿੱਚ ਭਰਨ ਦੀ ਕੋਸਿਸ ਕਰਦੇ ਹਨ। ਹੂਟਰ ਮਾਰਦੀਆਂ ਪੰਜ ਅੱਗੇ ਪੰਜ ਪਿੱਛੇ ਗੱਡੀਆਂ  ਦੇਖ ਸਥਾਨਕ ਲੋਕ ਹੈਰਾਨ ਹੁੰਦੇ ਹਨ ਅਤੇ ਬੱਸਾਂ ਵਿੱਚ ਬੈਠੇ ਸਿੱਖਾਂ ਨੂੰ ਦੇਖ ਆਪਸ ਵਿੱਚ ਇਸਾਰੇ kਰਦੇ ਖੁਸ਼ ਹੁੰਦੇ ਹਨ। ਬਹੁਤ ਸਾਰੇ ਲੋਕ ਹੱਤ ਹਿਲਾਕੇ ਜੀ ਆਇਆਂ ਨੂੰ ਆਖਦੇ ਹਨ।  ਇਸ ਦਿਨ ਦਾ ਬਾਕੀ ਹਿੱਸਾ ਗੁਰਦੁਆਰਾ ਸਾਹਿਬ ਵਿੱਚ ਅਨੰਦ ਮਾਣਦਿਆਂ ਸਾਰਾ ਦਿਨ ਚੱਲਣ ਵਾਲੇ ਲੰਗਰ ਛਬੀਲਾਂ ਤੋਂ ਖਾਦਿਆਂ ਪੀਦਿਆਂ ਸਰਾਵਾਂ ਵਿੱਚ ਸੌਣ ਚਲੇ ਜਾਂਦੇ ਹਨ। ਖੁਸੀ ਦੇ ਜੈਕਾਰੇ ਛੱਡਦਿਆਂ ਅਗਲੇ ਦਿਨ ਦੁਪਹਿਰ ਨੂੰ ਵਾਪਸੀ ਸੇਖੁਪੁਰਾ ਹੁੰਦਿਆਂ ਡੇਹਰਾ ਸਾਹਿਬ ਲਹੌਰ ਨੂੰ ਚਾਲੇ ਪਾ ਦਿੱਤੇ ਜਾਂਦੇ ਹਨ।.... ਬਾਕੀ ਕਲ...ਗੁਰਚਰਨ ਪੱਖੋਕਲਾਂ   ਮੋਬਾਈਲ 9417727245

Friday 31 August 2018

ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ

                ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ  ਗੁਰਚਰਨ ਪੱਖੋਕਲਾਂ   ਮੋਬਾਈਲ 9417727245
ਪੰਜਾਬੀਆ ਅਤੇ ਸਿੱਖਾ ਦੀ ਮੂਲ ਜਨਮ ਭੂਮੀ ਦਾ ਕੇਂਦਰ ਪਾਕਿਸਤਾਨ ਦਾ ਸਭ ਤੋਂ ਵੱਡਾ ਸਹਿਰ ਲਹੌਰ ਰਿਹਾ ਹੈ ਜੋ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਹਰ ਸਿੱਖ ਦੀ ਇੱਛਾ ਆਪਣੇ ਧਰਮ ਦੇ ਮੱਕਾ ਅਖਵਾਉਣ ਵਾਲੇ ਨਨਕਾਣਾ ਸਾਹਿਬ ਜਿੱਥੇ ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦਾ ਜਨਮ ਹੋਇਆ ਦੇਖਣ ਦੀ ਇੱਛਾ ਅਤੇ ਚਾਉ ਹੁੰਦਾਂ ਹੈ। ਵਰਤਮਾਨ ਸਮੇਂ ਦੋਨਾਂ ਦੇਸ਼ਾ ਦੀਆਂ ਸਰਕਾਰਾਂ ਆਪੋ ਆਪਣੇ ਹਿੱਤਾਂ ਲਈ ਸਿੱਖਾਂ ਦੀ ਆਸਾਂ  ਨੂੰ ਕੁਚਲਦੇ ਹੋਏ ਆਪੋ ਆਪਣੇ ਹਿੱਤਾਂ ਦੀ ਪੂਰਤੀ ਲਈ ਸਿੱਖਾ ਦੀਆਂ ਇੱਛਾਵਾਂ ਦਾ ਦਮਨ ਕਰ ਰਹੀਆਂ ਹਨ। ਸਿੱਖ ਕੌਮ ਦੇ ਆਗੂ ਸਿੱਖ ਭਾਵਨਾਵਾ ਦੀ ਤਰਜਮਾਨੀ ਕਰਨ ਦੀ ਥਾਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਮੋਹਰੇ ਬਣਕੇ ਸਿੱਖਾਂ ਦੀਆਂ ਇੱਛਾਵਾ ਦਾ ਦਮਨ ਕਰਵਾ ਰਹੇ ਹਨ। ਦੋਨਾਂ ਦੇਸਾਂ ਦੇ ਵਿਗੜੇ ਸਬੰਧਾ ਅਤੇ ਸਰੋਮਣੀ ਕਮੇਟੀ ਦੀ ਰਾਜਨੀਤੀ ਦੀ ਗੁਲਾਮੀ ਕਾਰਨ ਲਏ ਫੈਸਲੇ ਅਨੇਕਾਂ ਵਾਰ ਯਾਤਰਾ ਰੱਦ ਕਰਵਾਉਣ ਵਿੱਚ ਹਿੱਸਾ ਪਾਉਂਦੇ ਹਨ ।                          ਦੋ ਵਾਰ ਯਾਤਰਾ ਰੱਦ ਹੋ ਜਾਣ ਕਾਰਨ ਵੀਜੇ ਲੱਗਣ ਦੇ ਬਾਵਜੁਦ ਅਟਾਰੀ ਰੇਲਵੇ ਸਟੇਸਨ ਤੋਂ ਵਾਪਸ ਮੁੜਨਾਂ ਪਿਆ ਅਤੇ ਤੀਸਰੀ ਵਾਰ 9 ਜੂਨ 2018 ਨੂੰ 84 ਯਾਤਰੀਆਂ ਨਾਲ ਪਾਕਿਸਤਾਨ ਦੇ ਸਿੱਖ ਗੁਰਧਾਮ ਦੇਖਣ ਜਾਣ ਦਾ ਸੁਭਾਗ ਪਰਾਪਤ ਹੋਇਆ ਜਿਸ ਦਾ ਵੇਰਵਾ ਇਸ ਲੇਖ ਲੜੀ ਵਿੱਚ ਹੈ। ਯਾਤਰਾ ਦੇ ਅਟਾਰੀ ਰੇਲਵੇ ਸਟੇਸਨ ਤੋਂ ਰਵਾਨਾ ਹੋਣ ਸਮੇਂ ਪੰਜਾਬ ਪੁਲੀਸ ਦੇ ਹਾਜਰ ਸੀਨੀਅਰ ਅਧਿਕਾਰੀ ਸਮੇਤ ਸਾਰੇ ਮੁਲਾਜਮਾਂ ਵੱਲੋ ਬਹੁਤ ਹੀ ਅਦਬ ਨਾਲ ਸੁਭ ਇਛਾਵਾਂ ਦਿੰਦਿਆਂ ਗੁਰਧਾਮਾਂ ਦੇਖਣ ਅਤੇ ਯਾਤਰਾ ਸਫਲ ਰਹਿਣ ਦੀ ਕਾਮਨਾਂ ਕੀਤੀ ਜਾਂਦੀ ਹੈ। ਪੰਜਾਬ ਪੁਲੀਸ ਦਾ ਇਹ ਵਰਤਾਰਾ ਵਾਪਸ ਆਉਣ ਤੇ ਵੀ ਦਿਖਾਈ ਦਿੰਦਾਂ ਹੈ ਜਿਸਨੂੰ ਦੇਖਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਪੁਲੀਸ ਦਾ ਇਹ ਇੱਕ ਵਧੀਆ ਰੂਪ ਵੀ ਹੈ ਪਰ ਕਸਟਮ ਕਲੀਅਰੈਂਸ ਵੇਲੇ ਇਸ ਵਰਤਾਰ ਵਿੱਚ ਕਮੀ ਸੁਰੂ ਹੋ ਜਾਂਦੀ ਹੈ ਜੋ ਸਾਡੀ ਹਕੀਕਤ ਹੇ। ਇਸ ਤਰਾਂ ਦੇ ਵਰਤਾਰੇ ਦੇ ਬਾਵਜੁਦ ਜਿਹੜੇ ਸਿੱਖ ਜਾਂ ਪੰਜਾਬੀ ਪਾਕਿਸਤਾਨ ਦੀ ਯਾਤਰਾ ਕਰਨ ਵਿੱਚ ਸਫਲ ਹੋ ਜਾਂਦੇ ਹਨ ਆਪਣੇ ਆਪ ਨੂੰ ਵੱਡਭਾਗੇ ਸਮਝਦੇ ਹਨ।  ਪਾਕਿਸਤਾਨ ਸਰਕਾਰ ਵੱਲੋਂ ਆਮ ਤੌਰ ਤੇ ਚਾਰ ਦਿਹਾੜਿਆ ਤੇ ਵੀਜੇ ਜਾਰੀ ਕੀਤੇ ਜਾਦੇ ਹਨ ਜੂਨ ਮਹੀਨੇ ਗੁਰੂ ਅਰਜਨ ਦੇਵ ਸਹੀਦੀ ਦਿਨ , ਮਹਾਰਾਜਾ ਰਣਜੀਤ ਸਿੰਘ , ਨਵੰਬਰ ਵਿੱਚ ਗੁਰੂ ਨਾਨਕ ਦੇਵ ਗੁਰਪੁਰਬ ਜਿਸ ਵਿੱਚ ਮੁੱਖ ਹਨ।  ਪਾਕਿਸਤਾਨ ਸਰਕਾਰ ਵੱਲੋਂ ਆਮ ਤੌਰ ਤੇ ਯਾਤਰੀਆਂ ਨੂੰ ਅਟਾਰੀ ਰੇਲਵੇ ਸਟੇਸਨ ਤੋਂ ਸਪੈਸਲ ਟਰੇਨ ਜਾਂ ਪੈਦਲ ਬਾਹਗਾ ਬਾਰਡਰ ਰਾਹੀਂ ਅੱਗੇ ਬੱਸਾ ਰਾਹੀ ਵੀ ਲਿਜਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਯਾਤਰੀਆਂ ਨੂੰ ਹਸਨ ਅਬਦਾਲ ਲਿਜਾਇਆ ਜਾਂਦਾ ਹੈ ਜੋ ਲਹੌਰ ਤੋਂ 7-8 ਘੰਟੇ ਦੀ ਲੱਗ ਭੱਗ 400 ਕਿਲੋਮੀਟਰ ਦੂਰ ਹੈ । ਚਾਰ ਕੁ ਵਜੇ ਤੱਕ ਲਹੌਰ ਤੋਂ ਕਸਟਮ ਕਲੀਅਰੈਸ਼ ਹੋਕੇ ਦੇਰ ਰਾਤ ਤੱਕ ਯਾਤਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਹਸਨ ਅਬਦਾਲ ਪਹੁੰਚਦੇ ਹਨ। ਹਸਨ ਅਬਦਾਲ ਪਾਕਿਸਤਾਨੀ ਪੰਜਾਬ ਦੇ  ਅਖੀਰਲਾ ਸਹਿਰ ਹੈ। ਸਿੱਖ ਯਾਤਰੀਆਂ ਦਾ ਪਹਿਲਾਂ ਵਾਹਘਾ ਬਾਰਡਰ ਪਾਰ ਹੋਣ ਤੇ ਪਾਕਿਸਤਾਨ ਦੇ ਪਹਿਲੇ ਹੀ ਰੇਲਵੇ ਸਟੇਸਨ ਤੇ ਵਿਸੇਸ ਸਵਾਗਤ ਕੀਤਾ ਜਾਂਦਾ ਹੈ ਜੋ ਯਾਤਰੀਆਂ ਲਈ ਹੈਰਾਨੀਜਨਕ ਹੁੰਦਾਂ ਹੈ ਜਦੋ ਆਮ ਲੋਕਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤਦ ਉਹ ਹੈਰਾਨ ਹੋ ਜਾਂਦੇ ਹਨ। ਪਾਕਿਸਤਾਨੀ ਸਿੱਖ ਆਗੂਆ ਅਤੇ ਸਰਕਾਰੀ ਅਧਿਕਾਰੀਆਂ ਹੱਥੋਂ ਪੇਸ਼ ਕੀਤੇ ਫੁੱਲਾਂ ਦੇ ਗੁਲਦਸਤੇ ਫੜਦਿਆ ਵੀ ਆਈ ਪੀ ਹੋਣ ਦਾ ਅਹਿਸਾਸ ਅਚੰਭਿਤ ਕਰਦਾ ਹੈ। ਸਕਿਉਰਿਟੀ ਵਿੱਚ ਖੜੇ ਸੈਲੂਟ ਕਰਦੇ ਹਜਾਰਾਂ ਬਲੈਕ ਕਮਾਡੋਂ ਦੇਖਕੇ ਮੰਤਰੀਆਂ ਵਰਗੀ ਫੀਲਿੰਗ ਮਹਿਸੂਸ ਹੁੰਦੀ ਹੈ। ਸਟੇਸਨ ਉੱਪਰ ਠੰਡੇ ਮਿੱਠੇ ਸਰਬੱਤ ਦੀ ਛਬੀਲ ਅਤੇ  ਖਾਣ ਪੀਣ ਦੇ ਪਰਬੰਧ ਬਹੁਤ ਹੀ ਅਨੰਦ ਦਿੰਦੇ ਹਨ । ਕਸਟਮ ਕਲੀਅਰ ਕਰਨ ਤੋਂ ਬਾਅਦ ਸਵਾਦਲਾ ਗੁਰੂ ਕਾ ਲੰਗਰ ਛਕਾਇਆ ਜਾਂਦਾ ਹੈ।                           ਭਾਗ ਦੂਜਾ    ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ
                   ਹਰ ਯਾਤਰੀ ਦੇ ਪਾਸਪੋਰਟ ਜਮਾਂ ਕਰ ਲਏ ਜਾਂਦੇ ਹਨ ਅਤੇ ਸਪੈਸਲ ਯਾਤਰੀ ਟੋਕਨ ਗਲਾਂ ਵਿੱਚ ਪਹਿਨਣ ਲਈ ਦੇ ਦਿੱਤੇ ਜਾਂਦੇ ਹਨ । ਇੱਥੇ ਹੀ ਸਾਰੇ ਦਸ ਦਿਨਾਂ ਲਈ ਸਪੈਸਲ ਟਰੇਨ ਦੀ ਟਿਕਟ 1200 ਭਾਰਤੀ ਰੁਪਏ ਪਾਕਿਸਤਾਨੀ 1800ਵਿੱਚ ਮਿਲਦੀ ਹੈ। ਇਸ ਤੋਂ ਬਾਅਦ ਯਾਤਰਾ ਵਾਲੀਆਂ ਬੱਸਾਂ ਜਾਂ ਸਪੈਸਲ ਟਰੇਨ ਪੰਜਾਂ ਸਾਹਿਬ ਜਿਲਾ ਅਤੇ ਸਹਿਰ ਹਸਨ ਅਬਦਾਲ ਦੀ ਲੰਬੀ ਯਾਤਰਾ ਨੂੰ ਚੱਲ ਪੈਂਦੀ ਹੈ। ਰਸਤੇ ਵਿੱਚ ਲੰਘ ਰਹੀ ਸਪੈਸਲ ਟਰੇਨ ਵਿੱਚ ਬੈਠੇ ਪਗੜੀਧਾਰੀ ਸਿੱਖਾਂ ਨੂੰ ਦੇਖਕੇ ਬਾਹਰ ਬੈਠੇ ਆਮ ਲੋਕ ਹੱਥ ਹਿਲਾਕੇ ਸਵਾਗਤ ਕਰਦੇ ਆਮ ਹੀ ਦਿਖਾਈ ਦਿੰਦੇ ਹਨ। ਯਾਤਰੀ ਵੀ ਸਭ ਨੂੰ ਆਪਣੇ ਖੁਸ ਚਿਹਰਿਆ ਨਾਲ  ਸਨਮਾਨ ਦਿੰਦੇ ਹੋਏ ਹੱਥ ਹਿਲਾਉਂਦੇ ਹੋਏ ਦੁਆਵਾਂ ਸਲਾਮਾਂ ਨਾਲ ਭਰ ਜਾਂਦੇ ਹਨ। ਜੂਨ ਮਹੀਨੇ ਵਿੱਚ ਫਸਲਾਂ ਤੋਂ ਖਾਲੀ ਪਏ ਖੇਤ ਵਿਰਾਨਗੀ ਦੀ ਬਾਤ ਪਾਉਂਦੇ ਹਨ ਪਰ ਜਿਆਦਾਤਰ ਘਰਾਂ ਦੇ ਨੇੜੇ ਬਣੇ ਹੋਏ ਪਸੂਆਂ ਖਾਸਕਰ ਮੱਝਾਂ ਦੇ ਵੱਡੇ ਸਧਾਰਨ ਢਾਰੇ ਜਾਂ ਦਰੱਖਤਾਂ ਦੀਆਂ ਛਾਵਾਂ ਵਿੱਚ ਬੰਨੀਆਂ ਦਿਖਾਈ ਦਿੰਦੀਆਂ ਹਨ। ਰਾਵਲ ਪਿੰਡੀ ਤੱਕ ਪਹੁੰਚਦਿਆ ਹਨੇਰਾ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਰੇਲਵੇ ਸਟਸਨਾਂ ਤੇ ਸੁਰੱਖਿਆ ਲਈ ਖੜੇ ਹਜਾਰਾਂ ਸੁਰੱਖਿਆ ਮੁਲਾਜਮ ਹੀ  ਸਵਾਗਤ ਕਰਦੇ ਹਨ। ਪੁਲੀਸ ਮੁਲਾਜਮ ਅਤੇ ਉਹਨਾਂ ਦੇ ਅਫਸਰ ਸਾਹਿਬਾਨ ਵੀ ਹੱਥ ਹਿਲਾਕੇ  ਜੀ ਆਇਆ ਨੂੰ ਆਖਦੇ ਹਨ। ਭਾਵੇਂ ਯਾਤਰੀਆਂ ਨੂੰ ਸਖਤ ਨਿਗਾਹਾਂ ਹੇਠ ਰੱਖਿਆ ਜਾਂਦਾ ਹੈ ਕਿਧਰੇ ਵੀ ਦੂਰ ਜਾਣ ਨਹੀਂ ਦਿੱਤਾ ਜਾਦਾ ਅਤੇ ਨਾਂ ਹੀ ਆਮ ਲੋਕਾਂ ਨੂੰ ਯਾਤਰੀਆ ਦੇ ਨੇੜੇ ਆਉਣ ਦਿੱਤਾ ਜਾਂਦਾ ਹੈ ਜਿਸ ਦਾ ਉੱਤਰ ਸਕਿਉਰਿਟੀ ਦੇ ਕਾਰਣ  ਦੱਸਿਆ ਜਾਦਾ ਹੈ। ਰਸਤੇ ਵਿੱਚ ਜਿਹਲਮ ਅਤੇ ਚਨਾਬ ਦਰਿਆ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਅੱਧੇ ਆਬ ਵਾਲੇ ਦਰਿਆ ਪਾਕਿਸਤਾਨੀ ਪੰਜਾਬ ਦੀ ਜਿੰਦ ਜਾਨ ਹਨ। ਲਹੌਰ ਦੇ ਨੇੜੇ ਤੇੜੇ ਸਧਾਰਨ ਅਤੇ ਕੱਚੇ ਘਰਾਂ ਅਤੇ ਮੱਝਾ ਵਾਲੇ ਵੱਡੇ ਵੱਡੇ ਖੁੱਲੇ ਢਾਰਿਆਂ ਦੇ ਦਰਸ਼ਨ ਹੁੰਦੇ ਹਨ। ਜੂਨ ਮਹੀਨੇ ਵਿੱਚ ਖਾਲੀ ਪਈਆ ਤਪਦੀਆਂ ਜਮੀਨਾਂ ਦਿਖਾਈ ਦਿੰਦੀਆ ਹਨ। ਤਰੱਕੀ ਵਿੱਚ ਪਛੜਿਆ ਦਿਸਣ ਦੇ ਬਾਵਜੂਦ ਪੁਰਾਤਨ ਪੰਜਾਬ ਦੇ ਦਰਸਨ ਰੂਹ ਖੁਸ਼ ਕਰ ਦਿੰਦੇ ਹਨ। ਇਸਤਰੀਆ ਨੂੰ ਪਰਦੇ ਵਿੱਚ ਦੇਖਦਿਆ ਨਵਾਂ ਸੁਆਦਲਾ ਅਨੁਭਵ ਹੁੰਦਾਂ ਹੈ। ਗਰਮੀ ਵਿੱਚ ਟਰੇਨ ਵਿੱਚ ਪਾਣੀ ਦੇ ਪਰਬੰਧ ਦੀ ਕਮੀ ਮਹਿਸੂਸ ਹੁੰਦੀ ਹੈ ਜੋ ਕਿ ਹਰ ਯਾਤਰੀ ਨੂੰ ਪਾਣੀ ਦਾ ਪਰਬੰਧ ਖੁਦ ਕਰਕੇ ਰੱਖਣ ਨੂੰ ਪਹਿਲ ਦੇਣੀ ਚਾਹੀਦੀ ਹੈ । ਰਸਤੇ ਦੇ ਵਿੱਚ ਕਈ ਵੱਡੇ ਸਹਿਰ ਦੂਰੋਂ ਦੇਖਣ ਨੂੰ ਮਿਲਦੇ ਹਨ ਜਿੰਹਨਾਂ ਵਿੱਚ ਗੁਜਰਾਂਵਾਲਾ ਰਾਵਲਪਿੰਡੀ ਜਿਹਲਮ ਆਦਿ ਹਨ। ਜਿਹਲਮ ਅਤੇ ਚਨਾਬ ਦਰਿਆ ਵਗਦੇ ਦੇਖਕੇ ਪੰਜਾਬ ਦੇ ਵੰਡੇ ਗਏ ਪਾਣੀਆਂ ਦਾ ਦਰਦ ਮਹਿਸੂਸ ਹੁੰਦਾਂ ਹੈ।ਜਿਉਂ ਜਿਉਂ ਪੰਜਾ ਸਾਹਿਬ ਵੱਲ ਜਾਈਦਾ ਹੈ ਪੱਧਰ ਜਮੀਨ ਦੀ ਥਾਂ ਬੇਅਬਾਦ ਪਹਾੜੀ ਇਲਾਕਾ ਆਉਂਦਾ ਜਾਂਦਾ ਹੈ। ਸਹਿਰਾਂ ਤੋਂ ਬਿਨਾਂ ਖੇਤਾਂ ਵਿੱਚ ਬਿਜਲੀ ਪਰਬੰਧ ਬਹੁਤ ਹੀ ਘੱਟ ਦਿਖਾਈ ਦਿੰਦਾਂ ਹੈ। ਹਸਨ ਅਬਦਾਲ ਦੇ ਰੇਲਵੇ ਸਟੇਸਨ ਤੇ ਰਾਤ ਦੇ 10  ਵਜੇ ਪਹੁੰਚਣ ਤੇ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਹੁੰਦਾਂ ਹੈ ਜਿਸ ਨੂੰ ਦੇਖਦਿਆ ਮਹਿਸੂਸ ਦਿਆ ਰਸਤੇ ਦਾ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ। ਗੁਰੂ ਕੀ ਚਰਨ ਛੋਹ ਪਰਾਪਤ ਨਗਰੀ ਪਹੁੰਚਣ ਦਾ ਚਾਉ ਖੁਸੀਆਂ ਦੁਗਣੀਆਂ ਚੌਗੁਣੀਆਂ ਕਰ ਦਿੰਦਾਂ ਹੈ। ਰੇਲਵੇ ਸਟੇਸਨ ਤੋਂ ਗੁਰਦੁਆਰਾ ਸਾਹਿਬ ਤੱਕ ਛੋਟੇ ਰਸਤੇ ਉੱਪਰ ਹੀ ਹਜਾਰਾ ਕਮਾਡੋ ਸੁਰੱਖਿਆ ਵਿੱਚ ਪਹੁੰਚਾਇਆ ਜਾਂਦਾ ਹੈ। ਪੰਜਾ ਸਾਹਿਬ ਨੂੰ ਨਮਸਕਾਰ ਕਰਦਿਆਂ ਹਾਜਰੀ ਫਾਰਮ ਜਮਾਂ ਕਰਵਾਕੇ ਸਭ ਯਾਤਰੀ ਸੌਣ ਲਈ ਕਮਰਿਆਂ ਵੱਲ ਰੁੱਖ ਕਰਦੇ ਹਨ। ਅਸਲ ਯਾਤਰਾ ਗੁਰੂ ਦਰਸਨਾਂ ਨਾਲ ਅਗਲੇ ਦਿਨ ਤੋਂ ਸੁਰੂ ਹੁੰਦੀ ਹੈ।
                   ਯਾਤਰਾ ਸ੍ਰੀ ਪੰਜਾ ਸਾਹਿਬ ਜਿਲਾ ਅਤੇ ਸਹਿਰ ਹਸਨ ਅਬਦਾਲ
              ਦੇਰ ਰਾਤ ਨੂੰ ਲੰਬੇ ਸਫਰ ਤੋਂ ਬਾਅਦ 10 ਜੂਨ ਦੀ ਸਵੇਰ ਨੂੰ ਗੁਰਬਾਣੀ ਦੀਆਂ ਮਿੱਠੀਆਂ ਧੁਨਾਂ ਸੁਣਦਿਆਂ ਅੱਖ ਖੁਲਦੀ ਹੈ ਪੰਜਾ ਸਾਹਿਬ । ਹਰ ਕੋਈ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸਨ ਕਰਨ ਤੋਂ ਪਹਿਲਾਂ ਪਾਕਿ ਪਵਿੱਤਰ ਜਲ ਵਾਲੇ ਸਰੋਵਰ ਵਿੱਚ ਇਸਨਾਨ ਕਰਨ ਦੀ ਕੋਸਿਸ ਵਿੱਚ ਹੁੰਦਾਂ ਹੈ। ਚਾਹ ਦਾ ਲੰਗਰ ਸਵੇਰੇ ਹੀ ਸੁਰੁ ਹੋ ਜਾਦਾ ਹੈ। ਚਾਹ ਪੀਣ ਅਤੇ ਇਸਨਾਨ ਕਰਨ ਤੋਂ ਬਾਅਦ ਪਾਣੀ ਦੇ ਵਿਚਕਾਰ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਆਪੋ ਆਪਣੀ ਤਿਆਰੀ ਅਤੇ ਸਰਧਾ ਅਨੁਸਾਰ ਸਾਰੇ ਯਾਤਰੀ ਨਤਮਸਤਕ ਹੁੰਦੇ ਹਨ । ਸਹਿਰ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੰਬੇ ਕੁੜਤੇ ਪਠਾਣੀ ਸਲਵਾਰਾਂ ਵਰਗੇ ਪਜਾਮਿਆ ਵਿੱਚ ਅਤੇ ਪਠਾਣੀ ਸੂਟਾਂ ਨਲ਼ ਸਜੇ ਹਰੀ ਸਿੰਘ ਨਲੂਏ ਵਰਗੀਆਂ ਸਕਲਾਂ ਅਤੇ ਮਜਬੂਤ ਸਰੀਰਾਂ ਵਾਲੇ ਸਿੰਘ ਅਤੇ ਸਿੰਧੀ ਸਿੱਖਾ ਦੇ ਦਰਸਨ ਵੀ ਅਨੰਦਮਈ ਹੁੰਦੇ ਹਨ। ਸਹਿਜਧਾਰੀ ਰੁਮਾਲਾਂ ਨਾਲ ਸਿਰ ਢਕੀ ਦਰਬਾਰ ਅੰਦਰ ਸਰਧਾ ਨਾਲ ਹਰ ਗੇਟ ਬਾਰੀਆਂ  ਜਾਂ ਹੋਰ ਥਾਵਾਂ ਨੂੰ ਕੱਪੜੀਆਂ ਰੁਮਾਲਾਂ ਨਾਲ ਸਾਫ ਕਰਦੇ ਹੋਏ ਦੇਖਦਿਆਂ ਕੌਣ ਸਿੱਖ ਕੌਣ ਹਿੰਦੂ ਕੌਣ ਮੁਸਲਮਾਨ ਦਾ ਭੁਲੇਖਾ ਹੀ ਦੂਰ ਹੋ ਜਾਂਦਾ ਹੈ । ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਹਜਾਰਾਂ ਪੁਲੀਸ ਜਾ ਸੁਰੱਖਿਆ ਫੋਰਸਾਂ ਦੇ ਜਵਾਨ ਵੀ ਪਹਿਰਾ ਦਿੰਦੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗਰੰਥ ਦੀ ਹਜੂਰੀ  ਤੋਂ ਬਿਨਾਂ ਸਿਰ ਢੱਕਣ ਦੀ ਕੋਈ ਪਾਬੰਦੀ ਨਹੀਂ । ਤਲਾਅ ਵਿੱਚ ਨਹਾਉਣ ਸਮੇਂ ਵੀ ਸਿਰ ਢੱਕਣ ਜਾਂ ਨਾਂ ਢੱਕਣ  ਤੇ ਕੋਈ ਰੋਕ ਟੋਕ ਨਹੀਂ । ਯਾਤਰੀ ਇਸ ਅਜਾਦ ਵਾਤਵਰਣ ਨੂੰ ਦੇਖਕੇ ਭਾਰਤੀ ਪੰਜਾਬ ਵਿੱਚਲੇ ਬਰਛਿਆਂ ਵਾਲਿਆਂ ਦਾ ਬੁੱਰਾ ਪਰਭਾਵ ਜਰੂਰ ਚੇਤੇ ਕਰਦੇ ਹਨ। ਇਸ ਇਲਾਕੇ ਵਿੱਚ ਸਿਰਫ ਪੰਜ ਕੁ ਸੌ ਸਿੱਖ ਪਰੀਵਾਰ ਹਨ ਜਿੰਹਨਾਂ ਦੇ ਸੌ ਪ੍ਰਤੀਸਤ ਮੈਂਬਰ ਸਿੱਖੀ ਸਰੂਪ ਵਿੱਚ ਹਨ। ਗੁਰਦੁਆਰਾ ਸਾਹਿਬ ਅੰਦਰ ਇਸਤਰੀ ਪੁਰਸ਼ ਇਕੱਠੇ ਹੀ ਕੀਰਤਨ ਅਤੇ ਪਾਠ ਕਰਨ ਦੀ ਸੇਵਾ ਨਿਭਾਉਂਦੇ ਹਨ। ਗੁਰਦੁਆਰਾ ਪੰਜਾ ਸਾਹਿਬ ਦੀ ਇਮਾਰਤ ਪਾਣੀ ਦੇ ਤਲਾਬ ਵਿਚਕਾਰ ਹੈ । ਤਲਾਬ ਜਾਂ ਗੁਰਦੁਆਰਾ ਸਾਹਿਬ ਦੇ ਚਾਰ ਚੁਫੇਰੇ ਰਹਿਣ ਲਈ ਰਿਹਾਇਸੀ ਕਮਰੇ ਤੇ ਉਹਨਾਂ ਅੱਗੇ ਵਰਾਡਾ ਹਰਮੰਦਿਰ ਸਾਹਿਬ ਦੀ ਤਰਜ ਤੇ ਹੀ ਬਣਿਆ ਹੋਇਆ ਹੈ। ਲੰਗਰ ਹਾਲ ਪਿੱਛਲੇ ਪਾਸੇ ਬਣਾਇਆ ਗਿਆ ਹੈ। ਇਸ ਤਰਾ ਹੀ ਇੱਕ ਹੋਰ ਵੱਡੀ ਸਰਾਂ ਵੀ ਇੱਕ ਪਾਸੇ ਬਣੀ ਹੋਈ ਹੈ।
                         ਦਿਨ ਦੇ ਦਸ ਕੁ ਵਜੇ ਨਾਲ ਸੰਗਤਾਂ ਨੂੰ ਬਲੀ ਕੰਧਾਰੀ ਦੀ ਉਪਰ ਪਹਾੜੀ ਦੇ ਬਣੀ ਹੋਈ ਥਾਂ ਤੇ ਯਾਤਰਾ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ। ਸੁਰੱਖਿਆਂ ਫੋਰਸਾਂ ਦੇ ਪਹਿਰੇ ਵਿੱਚ ਯਾਤਰੀ  ਵਲੀ ਕੰਧਾਰੀ ਦੀ ਉਸ ਜਗਾਹ ਨੂੰ ਦੇਖਣ ਜਾਂਦੇ ਹਨ। ਢਾਈ ਤਿੰਨ ਕਿਲੋਮੀਟਰ ਦੀ ਉਚਾਈ ਤੇ ਹੈ ਇਹ ਜਗਾਹ । ਸੁਰੱਖਿਆ ਕਾਰਨਾਂ ਕਰਕੇ ਨੇੜੇ ਤੇੜੇ ਦੇ ਬਜਾਰ ਪੂਰੀ ਤਰਾ ਬੰਦ ਕਰਵਾ ਦਿੱਤੇ ਜਾਂਦੇ ਹਨ ਅਤੇ ਯਾਤਰੀਆਂ ਨੂੰ ਬਜਾਰ ਵਗੈਰਾ ਘੁੰਮਣ ਦੀ ਇਜਾਜਤ ਘੱਟ ਹੀ ਦਿੱਤੀ ਜਾਂਦੀ ਹੈ ਜਿਸ ਲਈ ਕਾਰਨ ਅਫਗਾਨਿਸਤਾਨ ਦਾ ਨੇੜੇ ਹੋਣਾਂ ਅਤੇ ਅੱਤਵਾਦੀ ਵਾਰਦਾਤ  ਹੋਣ ਤੋਂ ਬਚਾਉਣਾਂ ਹੀ ਦੱਸਿਆ ਜਾਦਾ ਹੈ । ਆਮ ਲੋਕ ਬੰਦ ਦਰਵਾਜਿਆਂ ਥਾਂਈ  ਸਿੱਖਾਂ ਨੂੰ ਦੇਖਣ ਦੀ ਕੋਸਿਸ ਕਰਦੇ ਹਨ। ਬਜਾਰ ਦੇ ਰਸਤੇ ਤੋਂ ਬਾਹਰ ਨਿਕਲਦਿਆ ਹੀ ਚੜਾਈ ਸੁਰੂ ਹੋ ਜਾਂਦੀ ਹੈ।  ਪਹਾੜੀ ਉੱਪਰ ਚੜਕੇ ਦੇਖਦਿਆਂ ਗੁਰਦੁਆਰਾ ਸਾਹਿਬ ਕਾਫੀ ਦੂਰ ਦਿਖਾਈ ਦਿੰਦਾ ਹੈ ਅਤੇ ਵਿਚਕਾਰ ਕਾਫੀ ਵੱਡੀ ਪਹਾੜੀ ਖਾਈ ਦਿਸਦੀ ਹੈ ਜੋ ਵਰਤਮਾਨ ਸਮੇਂ ਰਿਹਾਇਸੀ ਹੋ ਚੁੱਕੀ ਹੈ ਇਸ ਥਾਂ ਤੋਂ ਸਿੱਟਿਆ ਪੱਥਰ ਗੁਰੂ ਦੁਆਰਾ ਸਾਹਿਬ ਵਾਲੀ ਜਗਾਹ ਪਹੁੰਚਿਆਂ ਸੀ ਜਾਂ ਪਹਾੜੀ ਦੇ ਨੇੜੇ ਬੈਠੇ ਸਨ ਗੁਰੂ ਨਾਨਕ ਜੀ ਉਸ ਵਕਤ ਜਿੱਥੇ ਇਹ ਪੱਥਰ ਡਿੱਗਿਆ ਹੋਵੇਗਾ। ਪੰਜੇ ਦੇ ਨਿਸਾਨ ਵਾਲਾ ਦੋ ਜਾਂ ਤਿੰਨ ਫੁੱਟ ਸਾਈਜ ਦਾ ਯਾਦਗਾਰੀ ਪੱਥਰ ਇਸ ਵਕਤ ਦਰਬਾਰ ਸਾਹਿਬ ਨੇੜੇ ਤਲਾਬ ਦੇ  ਚੜਦੇ ਪਾਸੇ ਲੱਗਿਆ ਹੋਇਆ ਹੈ ਜਿਸ ਦੇ ਥੱਲੇ ਜਲ ਦਾ ਸਰੋਤ ਹਰ ਵਕਤ ਵੱਗਦਾ ਹੈ। ਕੀ ਇਹ ਪੱਥਰ ਗੁਰਦੁਆਰਾ ਸਾਹਿਬ ਵਾਲੀ ਜਗਾਹ ਬਾਅਦ ਵਿੱਚ ਫਿੱਟ ਕੀਤਾ ਗਿਆ ਜਾਂ ਉਸ ਵਕਤ ਪੰਜ ਸੌ ਸਾਲ ਪਹਿਲਾਂ ਇਸ ਪਹਾੜੀ ਦਾ ਰੂਪ ਹੁਣ ਨਾਲੋਂ ਕਾਫੀ ਵੱਖਰਾ ਸੀ ਇਹ ਇਤਿਹਾਸਕਾਰਾਂ ਲਈ ਖੋਜ ਦਾ ਵਿਸਾ ਹੈ , ਕਿਉਂਕਿ ਵਲੀ ਕੰਧਾਰੀ ਦੀ ਉੱਚੀ ਜਗਾਹ ਤੋਂ ਦੇਖਿਆ ਪਤਾ ਚਲਦਾ ਹੈ ਕਿ ਵਰਤਮਾਨ ਜਗਾਹ ਤੇ ਵਲੀ ਕੰਧਾਰੀ ਦੀ ਮਜਾਰ ਤੋਂ ਸਿੱਟਿਆ ਪੱਥਰ ਪਹੁੰਚ ਹੀ ਨਹੀ ਸਕਦਾ ਕਿਉਂਕਿ ਵਿਚਕਾਰ ਕਾਫੀ ਵੱਡਾ ਏਰੀਆ ਖਾਈ ਨੀਵਾਂ ਅਤੇ ਕਾਫੀ ਦੂਰੀ ਤੇ ਹੈ। ਵਲੀ ਕੰਧਾਰੀ ਦੀ ਜਗਾਹ ਬੇਅਬਾਦ ਜਿਹੀ ਹੀ ਹੈ ਅਤੇ ਇਹ ਸਿਰਫ ਜਦ ਸਥਾਨਕ ਮੁਸਲਮਾਨ ਉਸ ਵਲੀ ਦਾ ਕੋਈ ਦਿਨ ਮਨਾਉਂਦੇ ਹਨ ਮੇਲੇ ਦੇ ਰੂਪਵਿੱਚ ਉਸ ਵਕਤ ਹੀ ਰੌਣਕਾਂ ਨਾਲ ਭਰਦਾ ਹੈ। ਵਰਤਮਾਨ ਸਮੇਂ ਉੱਥੇ ਕਬੂਤਰਾਂ ਲਈ ਇੱਕ ਜਾਲੀਦਾਰ  ਵੱਡੀ ਅਲਮਾਰੀ ਰੂਪ ਆਹਲਣੇ ਬਣੇ ਹੋਏ ਹਨ। ਮਜਾਰ ਤੋਂ ਖੜਕੇ ਸਹਿਰ ਦਾ ਵਿਸਾਲ ਰੂਪ ਦਿਖਾਈ ਦਿੰਦਾ ਹੈ। ਸਰਧਾ ਰੂਪ ਵਿੱਚ ਸਾਡੇ ਲੋਕ ਇੱਥੇ ਵੀ ਸਿਰ ਝੁਕਾ ਹੀ ਦਿੰਦੇ ਹਨ।ਥੋੜੇ ਸਮੇਂ ਬਾਅਦ ਹੀ ਅਧਿਕਾਰੀਆਂ ਦੀ ਰਾਇ ਅਨੁਸਾਰ ਸੰਗਤ ਵਾਪਸ ਉਤਰਾਈ ਸੁਰੂ ਕਰ ਦਿੰਦੀ ਹੈ। ਇਸ ਵਾਰ ਬਜਾਰ ਬੰਦ ਸਨ ਪਰ ਪਹਿਲਾਂ ਯਾਤਰੀ ਦੱਸਦੇ ਹਨਕਿ ਖਰੀਦ ਦਾਰੀ ਕਰਨ ਲਈ ਸੀਮਤ ਬਜਾਰ ਖੁਲਵਾ ਦਿੱਤਾ ਜਾਂਦਾ ਸੀ ਜਿੱਥੋ ਲੋਕ ਪਹਾੜੀ ਸੁੱਕੇ ਮੇਵੇ ਆਮ ਹੀ ਖਰੀਦਦੇ ਸਨ।
Add caption
                   ਪਹਾੜੀ ਦੀ ਚੜਾਈ ਦਾ ਥਕੇਵਾਂ ਰਾਤ ਨੂੰ ਵਧੀਆ ਨੀਂਦ ਦੇਣ ਵਿੱਚ ਸਹਾਈ ਹੁੰਦਾਂ ਹੈ। ਅਗਲੇ ਦਿਨ ਸਵੇਰੇ ਦਾ ਕੀਰਤਨ ਅਤੇ ਪਾਠ ਅਤੇ ਅਰਦਾਸ ਹੋ ਲੈਣ ਤੋਂ ਬਾਅਦ ਸੰਗਤਾ ਲੰਗਰ ਵਗੈਰਾ ਛਕਕੇ ਅਗਲੇ ਪੜਾਅ ਨਨਕਾਣਾ ਸਾਹਿਬ ਦੀ ਤਿਆਰੀ ਸੁਰੂ ਕਰ ਦਿੰਦੀਆਂ ਹਨ। ਤਿੰਨ ਚਾਰ ਵਜਦੇ ਨੂੰ ਯਾਤਰੀ ਵਾਪਸ ਰੇਲਵੇ ਸਟੇਸਨ ਲਿਜਾਇ ਜਾਂਦੇ ਹਨ ਅਤੇ ਸਥਾਨਕ ਪਰਸਾਸਨ ਦੇ ਡੀਸੀ ਵਗੈਰਾ ਸੀਨੀਅਰ ਅਧਿਕਾਰੀ ਵਿਦਾਇਗੀ ਦੇਣ ਆਉਂਦੇ ਹਨ ਅਤੇ ਸਾਰੇ ਇੰਤਜਾਮਾਂ ਦੀ ਖੁਦ ਨਿਗਰਾਨੀ ਵੀ ਕਰਦੇ ਹਨ। ਵਾਪਸੀ ਨਨਕਾਣਾ ਸਾਹਿਬ ਪਹੁੰਚਣ ਨੂੰ 500 ਕਿਲੋਮੀਟਰ ਦਾ ਸਫਰ ਤੈਅ ਕਰਨਾਂ ਹੁੰਦਾਂ ਹੈ ਅਤੇ ਸੰਗਤਾਂ ਰਾਤ ਨੂੰ ਹੀ ਨਨਕਾਣਾਂ ਸਾਹਿਬ  ਪਹੁੰਚਦੀਆਂ ਹਨ। ਨਨਕਾਣਾਂ ਸਾਹਿਬ ਪਹੁੰਚਣ ਤੇ ਵੀ ਸਥਾਨਕ ਪਰਸਾਸਨ ਅਤੇ ਸਿੱਖ ਆਗੂਆਂ ਦੁਆਰਾ ਰਾਤ ਦੇ ਦੋ ਵਜੇ ਵੀ ਫੁੱਲਾਂ ਅਤੇ ਹਾਰਾ ਨਾਲ ਸਵਾਗਤ ਕੀਤਾ ਜਾਂਦਾ ਹੈ। ਫੁੱਲਾਂ ਦੇ ਗੁਲਦਸਤੇ ਫੜੀ ਸੰਗਤਾਂ ਗੁਰਦੁਆਰਾ ਸਾਹਬ ਦਾਖਲ ਹੁੰਦਿਆਂ ਹੀ ਨਤਮਸਤਕ ਹੁੰਦੇ ਹਨ। ਗੁਰੂ ਨਾਨਕ ਦੀ ਜੰਮਣ ਭੋਇ ਪਹੁੰਚ ਕੇ ਅਗੰਮੀ ਖੁਸੀ ਮਹਿਸੂਸ ਹੁੰਦੀ ਹੈ। ਰਾਤ ਹੋਣ ਕਾਰਨ ਸੰਗਤਾਂ  ਗੁਰੂ ਘਰ ਨੂੰ ਬਾਹਰੋਂ ਹੀ ਨਮਸਕਾਰ ਕਰਦਿਆਂ ਸਰਾਵਾਂ ਦੇ ਕਮਰਿਆਂ ਵਿੱਚ ਸੌਣ ਲਈ ਚਲੇ ਜਾਂਦੇ ਹਨ ਅਤੇ ਸਵੇਰ ਹੋਣ ਦੀ ਉਡੀਕ ਕਰਦੇ ਹਨ। ਭਾਗ ਤੀਜਾ ..ਬਾਕੀ ਕਲ... ਗੁਰਚਰਨ ਪੱਖੋਕਲਾਂ   ਮੋਬਾਈਲ 9417727245
                           ਦਰਸਨ ਗੁਰੂ ਨਾਨਕ ਦੀ ਜੰਮਣ ਭੋਇੰ  ਨਨਕਾਣਾ ਸਾਹਿਬ
         ਸਵੇਰ ਹੁੰਦਿਆ ਹੀ ਸੰਗਤਾ ਇਸਨਾਨ ਆਦਿ ਕਰਕੇ ਚਾਹ ਦਾ ਲੰਗਰ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਜਾਂ ਸਰਾਵਾਂ ਅੱਗੇ ਹੀ ਲਾਇਆ ਜਾਂਦਾ ਹੈ ਤੋਂ ਚਾਹ ਪੀਦੀਆ ਹਨ ਅਤੇ ਖਾਣ ਨੂੰ ਬਿਸਕੁਟ ਵਗੈਰਾ ਨਾਸਤੇ ਦੇ ਰੁਪ ਵਿੱਚ ਫਰੀ ਵੰਡੇ ਜਾਂਦੇ ਹਨ। ਇਸ ਤੋਂ ਬਾਅਦ ਬਿਜਲੀ ਲਾਈਟਾਂ ਵਿੱਚ ਜਗਮਗਾਉਂਦੀ ਗੁਰੂ ਘਰ ਦੀ ਵਿਸਾਲ ਇਮਾਰਤ ਦੀ ਵਿਸਾਲ ਡਿਉਡੀ ਵਿੱਚ ਸਿਰ ਝੁਕਾਉਦਿਆ ਮੱਥੇ ਟੇਕਦਿਆ ਸੰਗਤਾਂ ਗੁਰੂ ਗਰੰਥ ਦੀ ਹਜੂਰੀ ਦਰਬਾਰ ਸਾਹਿਬ ਵਿੱਚ ਸਿਰ ਝੁਕਾਉਦੀਆ ਹਨ। ਆਸਾ ਦੀ ਵਾਰ ਅਤੇ ਕੀਰਤਨ ਆਮ ਤੌਰ ਤੇ ਭੈਣਾਂ ਦਾ ਜਥਾ ਹੀ ਕਰ ਰਿਹਾ ਹੁੰਦਾ ਹੈ ਕਿਉਂਕਿ ਨਨਕਾਣਾ ਸਾਹਿਬ ਵਿੱਚ ਕੀਰਤਨ ਦੇ 24 ਜਥਿਆਂ ਵਿੱਚੋਂ 20 ਜਥੇ ਇਸਤਰੀਆਂ ਦੇ ਹੀ ਹਨ। ਇਲਾਕੇ ਦੀ ਪਰਦੇ ਦੀ ਰਵਾਇਤ ਅਨੁਸਾਰ ਇਸਤਰੀਆਂ ਆਮ ਤੌਰ ਤੇ ਘਰਾ ਦੇ ਅੰਦਰ ਦੇ ਕੰਮ ਸੰਭਾਲਦੀਆਂ ਹਨ ਮਰਦ ਆਪਣੇ ਬਾਹਰੀ ਕੰਮ ਸੰਭਾਲਦੇ ਹਨ। ਘਰੇਲੂ ਕੰਮਾ ਦੇ ਸਮੇਂ ਵਿੱਚੋ ਬਚਿਆ ਵਕਤ ਇਸਤਰੀਆਂ ਗੁਰੂ ਘਰ ਦੀ ਸੇਵਾ ਨੂੰ ਅਰਪਣ ਕਰਦੀਆਂ ਹਨ ਜਿਸ ਕਾਰਨ ਆਮ ਹੀ ਹੋਰ ਗੁਰੂ ਘਰਾਂ ਵਿੱਚ ਵੀ ਇਸਤਰੀਆਂ ਹੀ ਪਾਠ ਅਤੇ ਕੀਰਤਨ ਕਰਦੀਆ ਦਿਖਾਈ ਦਿੰਦੀਆ ਹਨ। ਘਰਾਂ ਨੂੰ ਚਲਾਉਣ ਅਤੇ ਕਮਾਉਣ ਲਈ ਬੰਦੇ ਜਿਆਦਾ ਵਕਤ ਕਾਰੋਬਾਰਾਂ ਵਿੱਚ ਰੁਝੇ ਰਹਿੰਦੇ ਹਨ। ਦਰਬਾਰ ਸਾਹਿਬ ਵਿੱਚ  ਸੀਸ ਝੁਕਾਉਣ ਮੱਥਾ ਟੇਕਣ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਕਰਮਾਂ ਕਰਦਿਆ ਲਹਿੰਦੇ ਪਾਸੇ ਇੱਕ ਜੰਡ ਦਿਖਾਈ ਦਿੰਦਾ ਹੈ । ਇਹ ਉਹ ਇਤਿਹਾਸਕ ਜੰਡ ਜਿਸ ਨਾਲ ਅੰਗਰੇਜ ਰਾਜ ਦੋਰਾਨ ਮਹੰਤਾਂ ਤੇ ਮਸੰਦਾਂ ਦੇ ਕਬਜਾ ਤੋੜਨ ਸਮੇਂ ਹੋਏ ਸੰਘਰਸ਼ ਵਿੱਚ ਮਹੰਤ ਨਰੈਣੂ ਨੇ ਸਿੰਘਾ ਨੂੰ ਇਸ ਜੰਡ ਨਾਲ ਬੰਨ ਕੇ ਸਾੜਿਆ ਸੀ। ਇਸ ਇਤਿਹਾਸਕ ਜੰਡ ਦਾ ਇਤਿਹਾਸ ਪੜਦਿਆਂ ਹੀ ਸਿਰ ਸਹੀਦ ਸਿੰਘਾ ਲਈ ਸਰਧਾ ਵਿੱਚ ਝੁਕ ਹੀ ਜਾਂਦਾ ਹੈ।
      ਇਸਦੇ ਨਾਲ ਹੀ ਪਰਮਜੀਤ ਸਿੰਘ ਸਰਨਾਂ ਦੀ ਅਗਵਾਈ ਵਿੱਚ ਲਿਜਾਈ ਗਈ ਸੋਨੇ ਦੀ ਪਾਲਕੀ ਸੁਸੋਭਤ ਕੀਤੀ ਗਈ ਹੈ। ਕਿਸੇ ਵਿਵਾਦ ਜਾਂ ਅਣਜਾਣੇ ਕਾਰਨਾਂ ਕਰਕੇ ਇਸ ਪਾਲਕੀ ਨੂੰ ਦਰਬਾਰ ਸਾਹਿਬ ਅੰਦਰ ਸੁਸੋਭਿਤ ਨਹੀਂ ਕੀਤਾ ਗਿਆ। ਇਸ ਲਈ ਹੀ ਇਸ ਨੂੰ ਦਰਬਾਰ ਸਾਹਿਬ ਅੰਦਰ ਦੀ ਬਜਾਇ ਬਾਹਰ ਹੀ ਵਿਸੇਸ ਥਾਂ ਬਣਾਕਿ ਰੱਖਿਆ ਗਿਆ ਹੈ। ਇਹ ਪਾਕਿਸਤਾਨੀ ਸਿੱਖਾਂ ਦੀ ਚੰਗੀ ਸੋਚ ਹੀ ਹੈ ਜਿਹਨਾਂ ਨੇ ਗੁਰੂਆਂ ਦੀ ਸਾਦਗੀ ਵਾਲੀ ਸੋਚ ਨੂੰ ਪਹਿਲ ਦੇਕੇ ਸੋਨੇ ਦੇ ਮਹਿੰਗੇ ਦਿਖਾਵੇ ਨੂੰ ਦੂਰ ਹੀ ਰੱਖਣ ਵਿੱਚ ਸਫਲ ਹੋਏ ਹਨ। ਜਦੋਕਿ ਹਰਮੰਦਿਰ ਸਾਹਿਬ ਸੋਨੇ ਨਾਲ ਢੱਕਕੇ ਅਸੀਂ ਗੁਰੂਆਂ ਦੀ ਸਾਦਗੀ ਵਾਲੀ ਸੋਚ ਦੀ ਤੌਹੀਨ ਕੀਤੀ ਹੈ ਇੱਕ ਹੁਕਮਰਾਨ ਦੀ ਹੁਕਮ  ਵਜਾਉਣ ਕਾਰਨ। ਗੁਰਦੁਆਰਾ ਸਾਹਿਬ ਦੀ ਹਜੂਰੀ ਅੰਦਰ ਅਸਲੀ ਸਹਿਜ ਵਾਲੀ ਅਵਸਥਾ ਵਿੱਚ ਕੀਰਤਨ ਸੁਣਕੇ ਜਿਸ ਵਿੱਚ ਕਥਾਵਾਂ ਦੀ ਬਜਾਇ ਸਿਰਫ ਗੁਰਬਾਣੀ ਗਾਈ ਜਾਂਦੀ ਹੈ ਮਨ ਨੂੰ ਅਕਹਿ ਅਨੰਦ ਮਿਲਦਾ ਹੈ। ਭਾਰਤ ਤੋਂ ਗਏ ਇੱਕ ਵਿਸੇਸ ਟਕਸਾਲੀ ਅਖਵਾਉਂਦੇ ਕਥਾਕਾਰਾਂ ਨੇ ਭਾਵੇਂ ਨਫਰਤ ਭਰਿਆ ਅਤੇ ਇਸਤਰੀ ਜਾਤੀ ਨੂੰ ਨਿੰਦਣ ਵਾਲੀ ਕਥਾ ਕੀਤੀ ਜਿਸ ਨੂੰ ਸੰਗਤ ਨੇ ਵੱਡੇ ਪੱਧਰ ਤੇ ਨਕਾਰਿਆ ਅਤੇ ਬੁਰਾ ਮੰਨਾਇਆ ਗਿਆ ਪਰ ਪਾਕਿਸਤਾਨੀ ਸਿੱਖ ਪਰਬੰਧਕਾਂ ਦੇ ਵਿਸਾਲ ਹਿਰਦੇ ਦੀ ਤਾਰੀਫ ਸਭ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸਾਰਾ ਦਿਨ ਸੰਗਤਾਂ ਨੇ ਸਥਾਨਕ ਸਹਿਰ ਅੰਦਰ ਹੋਰ ਗੁਰਦੁਆਰਿਆਂ ਦੇ ਦਰਸਨ ਕਰਨ ਵਿੱਚ ਬਿਤਾਇਆ ਜਾਦਾਂ ਹੈ ਜਿੰਹਨਾਂ ਵਿੱਚ ਬਹੁਤੇ ਸਥਾਨ ਗੁਰੂ ਨਾਨਕ ਨਾਲ ਸਬੰਧਤ ਹਨ। ਭਾਗ ਚੌਥਾ  ..ਬਾਕੀ ਕਲ... ਗੁਰਚਰਨ ਪੱਖੋਕਲਾਂ   ਮੋਬਾਈਲ 9417727245 

...ਦੂਜਾ ਭਾਗ  ..ਬਾਕੀ ਕਲ... ਗੁਰਚਰਨ ਪੱਖੋਕਲਾਂ   ਮੋਬਾਈਲ 9417727245






Saturday 2 September 2017

ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ

                                ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ
       ਬੱਚਿਆਂ ਵਰਗੇ ਲੋਕਾਂ ਨੂੰ ਜਦ ਦੁਨੀਆਂ ਦੇ ਸਮਾਜਿਕ ਰਿਸਤਿਆਂ ਨੂੰ ਅਤੇ ਖੂਨੀ ਰਿਸਤਿਆਂ ਦੀ ਬੇਲੋੜੀ ਸਰਾਹਨਾਂ ਕਰਦਿਆਂ ਦੇਖੀ ਦਾ ਹੈ ਤਦ ਹੀ ਉਹਨਾਂ ਦੀ ਪੇਤਲੀ ਸਮਝ ਤੇ ਤਰਸ ਆ ਹੀ ਜਾਂਦਾ ਹੈ ਪਰ ਮੇਰਾ ਮਹਾਨ ਯੁੱਗ ਪੁਰਸ਼ ਗੁਰੂ ਤੇਗ ਬਹਾਦਰ ਜਦ ਸੱਚ ਲਿਖ ਗਏ ਹਨ ਕਿ .......... ਮਾਤ ਪਿਤਾ ਸੁੱਤ ਬੰਧਪ ਭਾਈ ਸਭੈ ਸੁਆਰਥ ਕੈ ਅਧਿਕਾਈ।.......... ਆਮ ਬੰਦਾ ਤਾਂ ਕਦੇ ਮਾਂ ਵਿੱਚੋਂ ਹੀ ਰੱਬ ਦਾ ਰੂਪ ਦੇਖੀ ਜਾਂਦਾ ਹੈ ਪਰ ਉਹਨਾਂ ਹਜਾਰਾਂ ਮਾਵਾਂ ਦਾ ਕੀ ਕਹੋਗੇ ਜਿਹੜੀਆਂ ਅਣਗਿਣਤ ਬੱਚੇ ਜੰਮਕੇ ਵੀ ਆਸਕਾਂ ਨਾਲ ਫਰਾਰ ਹੋ ਜਾਂਦੀਆਂ ਹਨ। ਸੀਨਾ ਬੋਹਰਾ ਹੱਤਿਆਂ ਕਾਂਡ ਵਿੱਚ ਕਰੋੜਾਂ ਪਤੀ ਇੰਦਰਾਨੀ ਮੁਖਰਜੀ ਦਾ ਕੀ ਕਹੋਗੇ ਜਿਸਨੇ ਆਪਣੀ ਬੇਟੀ ਸੀਨਾਂ ਦੀ ਹੱਤਿਆਂ ਕਰ ਦਿੱਤੀ ਅਤੇ ਹੁਣ ਜੇਲ ਵਿੱਚ ਹੈ।  ਜਦ ਬਾਪ ਨੂੰ ਅਣਗਿਣਤ ਅਲੰਕਾਰ ਬਖਸੇ ਜਾਂਦੇ ਹਨ ਤਦ ਅਸੀਂ ਉਹ ਬਾਦਸਾਹ ਕਿਉਂ ਭੁੱਲ ਜਾਂਦੇ ਹਾਂ ਜਿੰਹਨਾਂ ਨੇ ਆਪਣੇ ਪੁੱਤਰਾਂ ਦੀ ਹੀ ਹੱਤਿਆਂ ਕਰਵਾਈ ਅਤੇ ਜਾਂ ਕੋਸਿਸ ਕੀਤੀ। ਭਗਤ ਪਰਹਿਲਾਦ ਦੀ ਕਹਤਣੀ ਤਾਂ ਸਭ ਧਰਮ ਗਰੰਥਾਂ ਵਿੱਚ ਲਿਖੀ ਹੈ। ਪੁੱਤਰ ਦੇ ਰਿਸਤੇ ਬਾਰੇ ਵੀ ਅਣਗਿਣਤ ਖੂਬੀਆਂ ਗਿਣਾ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਪੁੱਤਰਾਂ ਬਾਰੇ ਕੀ ਕਹੋਗੇ ਜਿੰਹਨਾਂ ਆਪਣੇ ਮਾਂ ਬਾਪ ਹੀ ਮਾਰ ਘੱਤੇ ਹਨ। ਅਨੇਕਾਂ ਰਾਜਿਆਂ ਨੇ ਆਪਣੇ ਬਾਪ ਰਾਜਗੱਦੀਆਂ ਜਾਂ ਹੋਰ ਦੁਨਿਆਵੀ ਲੋੜਾਂ ਲਈ ਮਾਰ ਘੱਤੇ ਹਨ ਜਾਂ ਜੇਲੀਂ ਭੇਜ ਦਿੱਤੇ ਸਨ। ਔਰੰਗਜੇਬ ਨੇ ਤਾਂ ਆਪਣੀ ਧੀ ਆਂਪਣੇ ਬਾਪ ਆਪਣੇ ਭਾਈਆਂ ਨਾਲ ਕੀ ਕੀ ਸਲੂਕ ਕੀਤਾ ਸੀ।
                                     ਅੱਜ ਵੀ ਅਨੇਕਾਂ ਪੁੱਤਰ ਆਪਣੇ ਬਾਪ ਮਾਪਿਆਂ ਦਾ ਕਤਲ ਕਰਦੇ ਹਨ। ਪਿਆਰ ਸਤਿਕਾਰ ਦੀਆਂ ਪਾਤਰ ਬਣਾਈਆਂ  ਅਨੇਕਾਂ ਧੀਆਂ ਆਪਣੇ ਮਾਂ ਬਾਪ ਭੈਣ ਭਰਾਵਾਂ ਨੂੰ ਨੀਂਦ ਦੀਆਂ ਜਾਂ ਜਹਿਰ ਦੀਆਂ ਗੋਲੀਆਂ ਦਿੰਦੀਆਂ ਹਨ ਦੀਆਂ ਅਨੇਕ ਕਹਾਣੀਆਂ ਖਬਰਾਂ ਦਾ ਸਿੰਗਾਰ ਬਣਦੀਆਂ ਹਨ । ਹਾਸਾ ਆ ਹੀ ਜਾਂਦਾ ਹੈ ਜਦ ਅਰਧ ਗਿਆਨ ਵਾਲੇ ਆਪਣੀ ਜਿੰਦਗੀ ਦੇ ਵਿੱਚੋਂ ਨਿਕਲੇ ਹਾਲਤਾਂ ਵਾਲੇ ਰਿਸਤੇ ਦੇ ਤਜਰਬਿਆਂ ਨੂੰ ਦੂਜੇ ਉਪਰ ਥੋਪਦੇ ਹਨ ਅਤੇ ਸੱਚ ਤੋਂ ਮੁਨਕਰ ਹੁੰਦੇ ਹਨ। ਕਿਸੇ ਵੀ ਵਿਅਕਤੀ ਦੇ ਇਹ ਰਿਸਤੇ ਪਿਆਰ ਭਰੇ ਅਤੇ ਨਿੱਘੇ ਹੋ ਸਕਦੇ ਹਨ ਪਰ ਇਹ ਜਰੂਰੀ ਨਹੀਂ ਹੁੰਦਾਂ ਕਿ ਹਰ ਇੱਕ ਦੇ ਹੀ ਇਹੋ ਜਿਹੇ ਹੋਣ। ਮਾਂ ਹੁੰਦੀ ਹੈ ਮਾਂ ਉਏ ਦੁਨੀਆਂ ਵਾਲਿਉ ਮਾਂ ਹੈ ਠੰਡੜੀ ਛਾ ਕਹਿਣ ਵਾਲਾ ਗਾਇਕ ਦਾ ਪੁੱਤਰ ਕਿਹੜੇ ਹਾਲਾਂ ਵਿੱਚ ਆਪਣੇ ਬਾਪ ਦੀ ਹੀ ਕਬਰ ਪੁੱਟਣ ਤੁਰ ਪਿਆ ਸੀ ਅਤੇ ਉਸਦੀ ਮਾਂ ਨੇ ਕਿਉਂ ਉਸਨੂੰ ਆਪਣੇ ਬਾਪ ਦੀ ਕਬਰ ਪੁੱਟ ਦੇਣ ਲਈ ਕਹਿ ਦਿੱਤਾ ਸੀ । ਅਸਲ ਵਿੱਚ ਰਿਸਤੇ ਹਾਲਾਤਾਂ ਦੇ ਮੁਥਾਜ ਹੁੰਦੇ ਹਨ , ਇਖਲਾਕ ਅਤੇ ਉੱਚੇ ਪਾਕਿ ਪਵਿਤਰ ਆਚਰਣ ਨਾਲ ਹੀ ਚਿਰ ਸਥਾਈ ਹੁੰਦੇ ਹਨ। ਦੁਨਿਆਵੀ ਲੋਭ ਲਾਲਚਾਂ ਵਿੱਚ ਹਰ ਰਿਸਤੇ ਦੀ ਬਲੀ ਚੜ ਹੀ ਜਾਂਦੀ ਹੈ। ਉੱਚੇ ਆਚਰਣ ਵਾਲੇ ਲੋਕ ਔਖੇ ਹਾਲਤਾਂ ਦਾ ਟਾਕਰਾ ਕਰਦੇ ਹਨ ਰਿਸਤਿਆਂ ਦੀ ਪਵਿਤਰਤਾ ਬਣਾਈ ਰੱਖਦੇ ਹਨ। ਦੁਨਿਆਵੀ ਤਾਕਤਾਂ ਦੇ ਮੁਥਾਜ ਗਿਰੇ ਹੋਏ ਆਚਰਣ ਵਾਲੇ ਲੋਕ ਆਪਣੇ ਸਵਾਰਥਾਂ ਲਈ ਹਰ ਰਿਸਤਾ ਵੀ ਖਾ ਜਾਂਦੇ ਹਨ।  ਸੋ ਸਿਆਣਾਂ ਮਨੁੱਖ ਕਦੀ ਵੀ ਗੁਰੂ ਤੇਗ ਬਹਾਦਰ ਵਾਂਗ ਹੀ ਦੁਨੀਆਵੀ ਰਿਸਤਿਆਂ ਬਾਰੇ ਸੋਚਦਾ ਹੈ ਪਰ ਦੁਨਿਆਵੀ ਸੁਹਰਤਾਂ ਦੇ ਭੁੱਖੇ ਲੋਕ ਤਾਂ ਆਪਣੇ ਧੀਆਂ ਪੁੱਤਰਾਂ ਅਤੇ ਦੁਨਿਆਵੀ ਰਿਸਤਿਆਂ ਬਾਰੇ ਊਲ ਜਲੂਲ ਬੋਲਦੇ ਅਤੇ ਗਲਤ ਕੰਮ ਵੀ ਕਰਦੇ ਰਹਿੰਦੇ ਹਨ। ਰਾਜਗੱਦੀਆਂ
loading...
ਤੇ ਬੈਠੇ ਲੋਕ ਵੀ ਆਪਣੇ ਧੀਆਂ ਪੁੱਤਰਾਂ ਲਈ ਦੀਨ ਅਤੇ ਦੁਨੀਆਂ ਦੇ ਹਿੱਤ ਵੀ ਖਾ ਜਾਂਦੇ ਹਨ ਆਪਣਿਆਂ ਲਈ ਜਦ ਕਿ ਇੱਕ ਦਿਨ ਉਹਨਾਂ ਦੇ ਵਾਰਿਸਾਂ ਨੇ ਉਹਨਾਂ ਦੀ ਇੱਜਤ ਮਿੱਟੀ ਘੱਟੇ ਰੋਲ ਦੇਣੀ ਹੁੰਦੀ ਹੈ।
                    ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਅਸੂਲ ਪੰਜ ਪਰਧਾਨੀ ਤੋਂ ਪਾਸੇ ਹਟਦਿਆਂ ਸਿੱਖ ਰਾਜ ਆਪਣੇ ਪੁੱਤਰਾਂ ਨੂੰ ਹੀ ਦੇ ਦਿੱਤਾ ਸੀ ਜਿੰਹਨਾਂ ਦਸ ਸਾਲਾਂ ਵਿੱਚ ਹੀ ਉਹ ਬਰਬਾਦ ਕਰ ਦਿੱਤਾ ਪਰ ਹਰੀ ਸਿੰਘ ਨਲੂਏ ਦਾ ਸੱਚ ਅੱਜ ਵੀ ਗੂੰਜਦਾ ਹੈ ਕਿ ਰਣਜੀਤ ਸਿੰਘ ਤੂੰ ਗਲਤ ਹੈ ਇਹ ਖਾਲਸਾਈ ਰਾਜ ਹੈ ਇਸਦਾ ਵਾਰਸ ਵੀ ਖਾਲਸੇ ਵਿੱਚੋਂ ਕਿਸੇ ਯੋਗ ਖਾਲਸੇ ਦੇ ਹੱਥ ਹੋਣਾਂ ਚਾਹੀਦਾ ਹੈ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਵੀ ਸੱਚ ਹੋਇਆ ਜਬ ਇਹ ਗਇਉਂ ਬਿਪਰਨ ਕੀ ਰੀਤ ਮੈ ਨਾਂ ਕਰੂੰ ਇਨ ਕੀ ਪਰਤੀਤ। ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦੇਕੇ ਦੂਸਰਿਆਂ ਦੇ ਹਜਾਰਾਂ ਪੁੱਤਰਾਂ ਨੂੰ ਆਪਣਾਂ ਪੁੱਤਰ ਕਹਿਣਾਂ ਹੀ ਰਿਸਤਿਆਂ ਦਾ ਅਸਲ ਸੱਚ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ  ਕਰ ਕੇ ਦਿਖਾਇਆ ਸੀ। ਦੁਨੀਆਂ ਦਾ ਹਰ ਅਸਲੀ ਫਕੀਰ ਦੁਨੀਆਂ ਦੇ ਪੁੱਤਰਾਂ ਨੂੰ ਹੀ ਆਪਣੇ ਪੁੱਤਰ ਧੀਆਂ ਮੰਨਦਾ ਹੈ ਅਤੇ ਸਭ ਦਾ ਭਲਾ ਲੋਚਦਾ ਹੈ। ਸਭ ਦੇ ਮਾਂ ਬਾਪ ਵੀ ਉਸਦੇ ਹੀ ਮਾਂ ਬਾਪ ਹੁੰਦੇ ਹਨ ਪਰ ਭੁੱਖੇ ਲੋਕਾਂ ਅਤੇ ਬੇਈਮਾਨ ਰਾਜਨੀਤਕਾਂ ਦੇ  ਧੀ ਪੁੱਤ ਸਿਰਫ ਆਪਣੇ ਜੰਮੇ ਹੋਏ ਜਾਂ ਕੋਈ ਇਸ ਤਰਾਂ ਦੇ ਗਲਤ ਆਚਰਣ ਵਿੱਚੋਂ ਪੈਦਾ ਹੋਏ ਹੀ ਆਪਣੇ ਹੁੰਦੇ ਹਨ ਜਿੰਹਨਾਂ ਲਈ ਉਹ ਦੂਸਰਿਆਂ ਦੇ ਹਿੱਤ ਖਾਕੇ ਉਹਨਾਂ ਆਪਣੇ ਨਕਲੀ ਅਸਲੀ ਧੀਆਂ ਪੁੱਤਰਾਂ ਨੂੰ ਪਾਪ ਖਵਾਉਂਦਾਂ ਰਹਿੰਦਾਂ ਹੈ ਜੋ ਇੱਕ ਦਿਨ ਉਸਦੀ ਮਾੜੀ ਮੋਟੀ ਜੇ ਕੋਈ ਇੱਜਤ ਹੁੰਦੀ ਹੈ ਉਹ ਵੀ ਖਾ ਜਾਂਦੇ ਹਨ। ਜਿਹੜਾ ਮਨੁੱਖ ਸਮਾਜਿਕ ਅਤੇ ਦੁਨਿਆਵੀ ਰਿਸਤਿਆਂ ਦੀ ਥਾਂ ਪਿਆਰ ਅਤੇ ਦੋਸਤੀ ਦਾ ਰਿਸਤਾ ਹੀ ਹਰ ਰਿਸਤੇ ਵਿੱਚ ਸਾਮਲ ਕਰ ਲੈਂਦਾਂ ਹੈ ਉਸਦਾ ਹਰ ਦੁਨਿਆਵੀ ਰਿਸਤਾ ਚਿਰ ਸਥਾਈ ਹੋ ਜਾਂਦਾ ਹੈ ਪਰ ਦੋਸਤੀ ਪਿਆਰ ਤੋਂ ਕੋਰਾ ਸੁਆਰਥਾਂ ਵਿੱਚ ਵਿਚਰਦਾ ਹਰ ਰਿਸਤਾ ਰੇਤ ਦੀ ਕੰਧ ਵਰਗਾ ਹੁੰਦਾਂ ਹੈ ਜੋ ਕਦੀ ਵੀ ਤਬਾਹ ਹੋ ਸਕਦਾ ਹੈ। ਦੁਨਿਆਵੀ ਅਤੇ ਸਮਾਜਿਕ ਰਿਸਤਿਆਂ ਦੀ ਪਿਆਰ ਤੋਂ ਬਿਨਾਂ ਕੋਈ ਉਮਰ ਅਤੇ ਹੋਂਦ ਨਹੀਂ ਹੁੰਦੀ। ਹਾਂ ਇਹ ਰਿਸਤੇ ਸਦਾ ਹੀ ਜਿਉਂਦੇ ਹਨ ਜਿੰਹਨਾਂ ਵਿੱਚ ਦੋਸਤੀ ਦਾ ਰਿਸਤਾ ਦੁਸਮਣੀ ਦਾ ਰਿਸਤਾ, ਸਰਧਾ ਦਾ ਰਿਸਤਾ , ਨਫਰਤ ਦਾ ਰਿਸਤਾ । ਹਰ ਦੁਨਿਆਵੀ ਅਤੇ ਸਮਾਜਿਕ ਰਿਸਤੇ ਦੀ ਉਮਰ ਦੋਸਤੀ, ਦੁਸਮਣੀ, ਪਿਆਰ, ਨਫਰਤ, ਸਰਧਾ ਦੀ ਮਾਤਰਾ ਵਧਣ ਘਟਣ ਨਾਲ ਹੀ ਨਿਸਚਿਤ ਹੁੰਦੀ ਹੈ।
      ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                                 

Friday 21 July 2017

ਝੋਨੇ ਦੀ ਖੇਤੀ ਪਾਗਲ ਰਾਜਨੀਤਕਾਂ ਮੂਰਖ ਖੇਤੀਬਾੜੀ ਮਾਹਰਾਂ ਦੀ ਦੇਣ ਪੰਜਾਬ ਨੂੰ

                           
                                                                                                               ਗੁਰਚਰਨ ਸਿੰਘ ਪੱਖੋ ਕਲਾਂ
ਪੰਜਾਬ ਕਿਰਤੀ ਮਿਹਨਤੀ ਲੋਕਾਂ ਦੀ ਸਟੇਟ ਹੈ। ਇੱਥੋ ਦੇ ਲੋਕ ਪੀਰਾਂ ਫਕੀਰਾਂ, ਗੁਰੂਆਂ, ਸਹੀਦਾਂ, ਬਹਾਦਰਾਂ ਦੇ ਵਿਚਾਰਾ ਦੀ ਗੁੜਤੀ ਲੈਕੇ ਜੰਮਦੇ ਹਨ ਪਰ ਸਦੀਆ ਤੋਂ ਦੁਨੀਆਂ ਭਰ ਦੇ ਲੁਟੇਰੇ ਹੁਕਮਰਾਨ ਇਸਦੀ ਅਣਖ ਇੱਜਤ ਬਹਾਦਰੀ ਮਿੱਟੀ ਵਿੱਚ ਮਿਲਾਉਣ ਦੀਆਂ ਕੋਸਿਸ਼ਾ ਕਰਦੇ ਰਹੇ ਹਨ। ਬਾਬਰ,ਅਬਦਾਲੀ ਅਤੇ ਦੁਨੀਆਂ ਦੀ ਸਭ ਤੋਂ ਸ਼ਾਤਰ ਅੰਗਰੇਜ ਕੌਮ ਵੀ ਇਸ ਨੂੰ ਲੰਬਾਂ ਸਮਾਂ ਕਬਜੇ ਹੇਠ ਰੱਖਣ ਤੋਂ ਅਸ਼ਮਰਥ ਰਹੇ ਹਨ। ਹਿੰਦੋਸਤਾਨ ਦੇ ਦੁਜੇ ਇਲਾਕਿਆਂ ਦੇ ਲੋਕਾਂ ਨਾਲੋ ਸਭ ਤੋਂ ਜਿਆਦਾ ਸਖਤ ਟੱਕਰ ਦੁਨੀਆਂ ਦੇ ਲੁਟੇਰੇ ਰਾਜ ਪਰਬੰਧਾਂ ਨੂੰ ਪੰਜਾਬ ਵਿੱਚੋਂ ਹੀ ਮਿਲੀ ਹੈ। ਸਿਕੰਦਰ ਨੂੰ ਪੋਰਸ ਨੇ , ਅਫਗਾਨੀਆਂ ਨੂੰ ਖਾਲਸੇ ਨੇਂ ਅੰਗਰੇਜਾ ਨੂੰ ਵੀ ਪੰਜਾਬੀਆ ਹੀ ਸਖਤ ਟਕਰ ਦਿੱਤੀ ਸੀ। ਦੇਸ਼ ਦੀ ਅਜਾਦੀ ਬਾਅਦ ਵੀ ਪੰਜਾਬੀਆਂ ਖੂਨੀ ਘੱਲੂਘਾਰੇ ਦੇਖੇ ਹਨ ਪਰ ਫੇਰ ਵੀ ਅੱਜ ਤਕ ਪੰਜਾਬੀ ਅਣਖ ਨਾਲ ਖੜੇ ਰਹੇ ਹਨ। ਸਿੱਧੀਆਂ ਲੜਾਈਆਂ ਵਿੱਚ ਨਾਂ ਹਾਰਨ ਵਾਲੀ ਕੌਮ ਵਰਤਮਾਨ ਸਮੇਂ ਕਰਜੇ ਦੇ ਜਾਲ  ਵਿੱਚ ਫਸਾਈ ਜਾ ਰਹੀ ਹੈ। ਇਹ ਕਰਜਾ ਚੜਾਉਣ ਵਿੱਚ ਪਾਗਲ ਰਾਜਨੀਤਕਾਂ ਮੂਰਖ ਵਿਦਵਾਨਾਂ ਕਮੀਨੇ ਮੀਡੀਆ ਵਰਗ ਦਾ ਮੁੱਖ ਰੋਲ ਹੈ। ਪੰਜਾਬ ਦੇ ਬੇਅਕਲੇ ਰਾਜਨੀਤਕਾਂ ਪੰਜਾਬ ਦੀ ਆਰਥਿਕਤਾ ਗਹਿਣੇ ਰੱਖਕੇ ਪੰਜਾਬੀਆਂ ਨੂੰ ਤਬਾਹ ਕਰਵਾਉਣ ਦੀ  ਅਤਿ ਘਟੀਆਂ ਖੇਡ ਦਾ ਹਿੱਸਾ ਬਣਕੇ ਇਤਿਹਾਸਕ ਵਿੱਚ ਗਦਾਰੀ ਦਾ ਖਿਤਾਬ ਹਾਸਲ ਕਰਨਾ ਹੈ। ਆਉ ਇਸ ਚਕਰਵਿਉ ਵਿੱਚ ਫਸਣ ਲਈ ਕਿਸ ਤਰਾਂ ਗਲਤੀਆਂ ਕੀਤੀਆਂ ਹਨ ਵਿੱਚੋਂ ਸਿਰਫ ਇੱਕ ਮੁੱਖ ਗਲਤੀ ਦਾ ਬਾਰੀਕੀ ਨਾਲ ਵਿਸਲੇਸ਼ਣ ਕਰੀਏ।
                                  ਪੰਜਾਬ 30  ਲੱਖ ਹੈਕਟੇਅਰ ਜਾ 75 ਲੱਖ ਏਕੜ ਵਿੱਚ ਝੋਨਾ ਬੀਜਦਾ ਹੈ ਜਿਸ ਵਿੱਚੋਂ 20 ਤੋਂ 40 ਕਵਿੰਟਲ ਪ੍ਰਤੀ ਏਕੜ  ਉਤਪਾਦਨ ਹੁੰਦਾਂ ਹੈ। ਔਸਤ ਰੂਪ ਵਿੱਚ ਦੋ ਸੌ ਲੱਖ ਟਨ ਦੇ ਕਰੀਬ ਝੋਨੇਂ ਦਾ ਉਤਪਾਦਨ ਹੁੰਦਾਂ ਹੈ ਜਿਸ ਵਿੱਚੋ 150 ਲੱਖ ਟਨ ਸਰਕਾਰੀ ਏਜੰਸੀਆਂ ਖਰੀਦਦੀਆਂ ਹਨ ਜਿਸਦੀ ਕੀਮਤ 24000 ਕਰੋੜ ਦੇ ਲਗਭਗ ਹੁੰਦੀ ਹੈ। ਕੀ ਪੰਜਾਬ ਦਾ ਕਿਸਾਨ ਸਰਕਾਰੀ ਮਦਦ ਤੋਂ ਬਿਨਾਂ ਝੋਨੇ ਦੀ ਖੇਤੀ ਕਰ ਸਕਦਾ ਹੈ ਕਦਾ ਚਿੱਤ ਨਹੀ , ਭਾਵੇਂ ਕਿ ਅਖੌਤੀ ਵਿਦਵਾਨ , ਬੇਅਕਲੇ ਪੱਤਰਕਾਰ, ਚਲਾਕ ਰਾਜਨੀਤਕ, ਪਖੰਡੀ ਸਿਆਣੇ ਲੋਕ ਇਸਦੀ ਖੇਤੀ  ਕਰਨ ਦਾ ਇਲਜਾਮ ਨਿਮਾਣੇ, ਨਿਤਾਣੇ , ਨਿਉਟੇ ਕਿਸਾਨ ਸਿਰ ਹੀ ਮੜ ਦਿੰਦੇ ਹਨ। ਆਉ ਦੱਸਾਂ ਝੋਨੈ ਦੀ ਖੇਤੀ ਕਰਨ ਲਈ ਕਿਸਾਨ ਲਈ ਕਿਵੇਂ ਸੰਭਵ ਹੀ ਨਹੀ ਜੇ ਸਰਕਾਰ ਉਸਨੂੰ ਮਦਦ ਨਾਂ ਕਰੇ। ਦਿੱਲੀ ਬਿੱਲੀ ਵਾਂਗ ਚੁੱਪ ਕਿਉਂ ਹੈ ਅਤੇ ਪੰਜਾਬ ਦੇ ਬੇਅਕਲੇ ਮੂਰਖ ਰਾਜਨੀਤਕ ਕਦੇ ਵੀ ਸੋਚ ਵਿਚਾਰ ਕੇ ਕੁੱਝ ਕਰਦੇ ਨਹੀਂ ਹੁੰਦੇ ਅਖੌਤੀ ਖੇਤੀਬਾੜੀ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਧੋਖੇਬਾਜ ਠੱਗ ਵਿਗਿਆਨਕ ਲਾਣਾ ਗਰਾਟਾਂ ਹੜੱਪਣ ਲਈ ਜਾਲ ਵਿਛਾਉਂਦਾਂ ਰਹਿੰਦਾਂ ਹੈ। ਸੋ ਆਉ ਮੇਰੇ ਵਰਗੇ ਛੋਟੇ ਕਿਸਾਨ ਮੈਟਿ੍ਰਕ ਪਾਸ ਦੇਸੀ ਬੰਦੇ ਤੋਂ ਝੂਠ ਹੀ ਸੁਣਕੇ ਵਿਚਾਰਿਉ ਕਿ ਮੈਂ ਕਿੰਨਾਂ ਕੁ ਝੂਠ ਬੋਲਿਆਂ ਹੈ। ਜੇ ਸਰਕਾਰ ਬਿਜਲੀ ਸਬਸਿਡੀ ਨਾਂ ਦੇਵੇ ਤਾਂ ਡੀਜਲ ਇੰਜਣਾਂ ਟਰੈਕਟਰਾਂ ਦੇ ਸਹਾਰੇ ਤੇ ਹੀ ਕਿਸਾਨ ਇਸਦੀ ਖੇਤੀ ਕਰੇਗਾ। ਵਰਤਮਾਨ ਸਮੇਂ 15 ਤੋਂ ਲੈਕੇ 40 ਹਾਰਸ ਪਾਵਰ ਦੀਆਂ ਬਿਜਲੀ ਮੋਟਰਾਂ ਹੀ ਟਿਊਬਵੈਲਾਂ ਨੂੰ ਚਲਾਉਂਦੀਆਂ ਹਨ ਜਿਸਨੂੰ ਚਲਾਉਣ ਲਈ ਟਰੈਕਟਰ ਪੰਜ ਲੀਟਰ ਔਸਤ ਰੂਪ ਵਿੱਚ ਡੀਜਲ ਖਪਤ ਕਰਦਾ ਹੈ ਜਿਸ ਦੀ ਕੀਮਤ 300 ਰੁਪਏ ਘੰਟਾਂ ਹੋਵੇਗੀ ਅਤੇ ਅੱਠ ਘੰਟੇ ਚਲਾਉਣ ਲਈ 2400 ਰੁਪਏ ਰੋਜਾਨਾਂ ਡੀਜਲ ਬਾਲਣਾਂ ਪਵੇਗਾਂ । ਮਹੀਨੇ ਵਿੱਚ 72000 ਦਾ ਡੀਜਲ ਅਤੇ ਘੱਟੋ ਘੱਟ ਚਾਰ ਮਹੀਨੇ ਦੀ ਚੌਲਾਂ ਦੀ ਖੇਤੀ ਲਈ ਜੇ ਤਿੰਨ ਮਹੀਨੇ ਵੀ ਟਿਊਬਵੈਲ ਚਲਾਏ ਜਾਣ ਤਾਂ ਇਸਦਾ ਡੀਜਲ ਦਾ ਖਰਚਾ ਦੋ ਲੱਖ ਸੋਲਾਂ ਹਜਾਰ ਬਣਦਾ ਹੈ। ਪੰਜਾਬ ਦੇ ਪੰਦਰਾਂ ਲੱਖ  ਬਿਜਲਈ ਮੋਟਰਾਂ ਨਾਲ ਚਲਣ ਵਾਲੇ ਟਿਊਬਵੈਲ ਅਤੇ ਦੋ ਕੁ ਲੱਖ ਡੀਜਲ ਇੰਜਣਾਂ ਨਾਲ ਚਲਣ ਵਾਲੇ ਟਿਊਬਵੈਲ ਹਨ ਜੋ ਇੱਕ ਕਰੋੜ ਏਕੜ ਜਮੀਨ ਨੂੰ ਪਾਣੀ ਦਿੰਦੇ ਹਨ ਅਤੇ ਇੱਕ ਟਿਊਬਵੈਲ ਦੇ ਹਿੱਸੇ ਛੇ ਕੁ ਏਕੜ ਜਮੀਨ ਬਣਦੀ ਹੈ। ਇਸ ਤਰਾਂ ਪੰਜ ਜਾਂ ਛੇ ਏਕੜਾਂ ਪਿੱਛੇ 216000 ਦੀ ਡੀਜਲ ਬਾਲਕੇ ਅਤੇ 90000 ਹੋਰ ਖਰਚੇ ਕਰਕੇ ਕਿਸਾਨ ਦਾ ਛੇ ਏਕੜਾ ਤੇ ਖਰਚਾ ਤਿੰਨ ਲੱਖ ਦੇ ਕਰੀਬ ਬਣ ਜਾਂਦਾਂ ਹੈ ਜਿਸ ਵਿੱਚ ਉਹ ਆਪਣੀ ਕਿਰਤ ਦਾ ਖਰਚਾ ਕਦੇ ਵੀ ਨਹੀਂ ਜੋੜਦਾ। ਛੇ ਏਕੜ ਵਿੱਚੋਂ ਔਸਤ ਰੂਪ ਵਿੱਚ ਪੰਜਾਹ ਹਜਾਰ ਪਰਤੀ ਏਕੜ ਤਿੰਨ ਕੁ ਲੱਖ ਦੀ ਫਸਲ ਹੀ ਪੈਦਾ ਹੋ ਸਕਦੀ ਹੈ। ਤਿੰਨ ਲੱਖ ਦਾ ਖਰਚਾ ਕਰਕੇ ਤਿੰਨ ਲੱਖ ਦੀ ਆਮਦਨ  ਕਰਨ ਦਾ ਕੰਮ ਜਮੀਨ ਮਾਲਕੀ ਵਾਲਾ ਕਿਸਾਨ ਵੀ ਇਸ ਝੋਨੇ ਦੀ ਘਾਟੇ ਵਾਲੀ ਖੇਤੀ ਕਦੇ ਵੀ ਨਹੀਂ ਕਰ ਸਕਦਾ। 40-50 ਹਜਾਰ ਠੇਕੇ ਤੇ ਲੈਕੇ ਖੇਤੀ ਕਰਨ ਵਾਲਾ ਤਾਂ ਸੋਚਣਾਂ ਵੀ ਨਹੀਂ। ਦਿੱਲੀ ਸਰਕਾਰ ਪੰਜਾਬ ਵਿੱਚ ਝੋਨੇਂ ਦੀ ਫਸਲ ਤੋਂ ਬਿਨਾਂ ਕਿਸੇ ਵੀ ਹੋਰ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ ਕਦੇ ਵੀ ਨਹੀਂ ਦਿੰਦੀ ਕਿਉਂ ਭਲਾ ਕਿਉਂਕਿ ਦੇਸ ਦਾ ਕੋਈ ਹੋਰ ਸੂਬਾ ਪੰਜਾਬ ਸਰਕਾਰ ਵਾਂਗ ਮੂਰਖਤਾਨਾਂ ਫੈਸਲੇ ਨਹੀਂ ਕਰਦਾ। ਪੰਜਾਬ ਦੇ ਮੂਰਖ ਰਾਜਨੀਤਕ ਇਸ ਪੰਜਾਬ ਨੁੰ ਤਬਾਹ ਕਰਨ ਵਾਲੀ ਫਸਲ ਨੂੰ ਮੁਫਤ ਬਿਜਲੀ ਦੇ ਨਾਂ ਥੱਲੇ ਕਰਜਿਆਂ ਦੇ ਜਾਲ ਨਾਲ ਤਬਾਹੀ ਅਤੇ ਭਵਿੱਖੀ ਪੀੜੀਆਂ ਨੂੰ ਦੁਨੀਆਂ ਭਰ ਦੇ ਗੁਲਾਮ ਬਣਾ ਰਹੇ ਹਨ ਅਤੇ ਇਸ ਤਰਾਂ ਪੰਜਾਬ ਦਾ ਬੇੜਾ ਗਰਕ ਕਰਕੇ ਹਿੰਦੋਸਤਾਨ ਦਾ ਢਿੱਡ ਭਰ ਰਹੇ ਹਨ।
loading...

              ਮੁਫਤ ਬਿਜਲੀ ਦੀ ਖਪਤ ਦੇ ਸਰਕਾਰੀ ਅੰਕੜੇ ਤਾਂ ਰਾਜਨੀਤਕਾਂ ਦੀ ਮਰਜੀ ਵਾਲੇ ਹੀ ਜਾਰੀ ਹੁੰਦੇ ਹਨ ਪਰ ਅਸਲੀਅਤ ਇਹ ਹੈ ਕਿ ਜੇ ਹਰ ਮੋਟਰ 20 ਕੁ ਪਾਵਰ ਦੀ ਵੀ ਮੰਨ ਲਈ ਜਾਵੇ ਜੋ ਇੱਕ ਘੰਟੇ ਵਿੱਚ 20 ਯੂਨਿਟ ਦੇ ਕਰੀਬ ਖਪਤ ਕਰਦੀ ਹੈ ਅੱਠ ਘੰਟੇ ਵਿੱਚ 160 ਜਿਸਦੀ ਕੀਮਤ 900 ਰੁਪਏ ਦੇ ਕਰੀਬ ਬਣਦੀ ਹੈ ਜੋ ਮਹੀਨੇ ਵਿੱਚ 27000 ਰੁਪਏ ਅਤੇ ਚਾਰ ਮਹੀਨੇ ਵਿੱਚ ਇੱਕ ਲੱਖ ਰੁਪਏ ਤੋਂ ਉੱਪਰ ਪਹੁੰਚ ਜਾਂਦੀ ਹੈ। ਪੰਦਰਾਂ ਲੱਖ ਬਿਜਲਈ ਮੋਟਰਾਂ ਦੀ ਕੁੱਲ ਖਪਤ ਕਿੰਨੀ ਕੁ ਬਣਦੀ ਹੈ ਇਸਦਾ ਹਿਸਾਬ ਪਾਠਕ ਵਰਗ ਖੁਦ ਲਗਾ ਲਵੇ। ਸਬਸਿਡੀ ਵਾਲੇ ਰੇਟਾਂ ਅਨੁਸਾਰ ਸਰਕਾਰਾਂ ਬਿਜਲੀ ਕਾਰਪੋਰੇਸਨ ਨੂੰ 6000 ਤੋਂ 9000 ਕਰੋੜ ਤੱਕ ਅਦਾ ਕਰਦੀਆਂ ਹਨ ਬਾਕੀ ਘਾਟਾ ਬਿਜਲੀ ਬੋਰਡ ਦੂਸਰੇ ਖਪਤਕਾਰਾਂ ਤੇ ਪਾ ਦਿੰਦਾਂ ਹੈ। ਸਮੁੱਚੇ ਰੂਪ ਵਿੱਚ ਇਹ 15000 ਕਰੋੜ ਰੁਪਏ ਦਾ ਬੋਝ ਸਰਕਾਰਾਂ ਰਾਹੀ ਹੁੰਦਾਂ ਹੋਇਆ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਪੰਜਾਬੀਆਂ ਤੇ ਹੀ ਜਾ ਪੈਂਦਾ ਹੈ। ਰਾਜਨੀਤਕ ਧੋਖੇਬਾਜਾਂ ਦੀ ਤਾਂ ਬੱਲੇ ਬੱਲੇ ਹੀ ਹੈ ਪਰ ਅਸਲ ਵਿੱਚ ਪੰਜਾਬੀਆਂ ਦੀ ਤਬਾਹੀ ਦੀ ਨੀਂਹ ਅਤੇ ਪੰਜਾਬ ਦੇ ਵਿਕਾਸ਼ ਦੀ ਹੱਤਿਆਂ ਤੋਂ ਘੱਟ ਨਹੀਂ ਇਹ ਕਦਮ ਕੇ ਪੰਜਾਬ ਝੋਨੇ ਦੀ ਖੇਤੀ ਕਰਵਾਏ । ਇਹੋ ਜਿਹੇ ਕਦਮ ਪਾਗਲ ਰਾਜਨੀਤਕ ਹੀ ਚੱਕ ਸਕਦੇ ਹਨ ਜੋ ਜਿਸ ਪੰਜਾਬ ਦੇ ਸੇਵਾਦਾਰ ਬਣਕੇ ਪੰਜਾਬ ਉਜਾੜਨ ਦਾ ਕੰਮ ਕਰਦੇ ਹਨ। ਸਮੁੱਚੇ ਰੂਪ ਵਿੱਚ ਪੰਦਰਾਂ ਹਜਾਰ ਕਰੋੜ ਦੀ ਬਿਜਲੀ ਅਤੇ ਦਸ ਹਜਾਰ ਕਰੋੜ ਦਾ ਹੋਰ ਖਰਚਾ ਕਰਕੇ 24000 ਕਰੋੜ ਦਾ ਝੋਨਾਂ ਪੈਦਾ ਕਰਦੇ ਹਾਂ । 25000 ਕਰੋੜ ਖਰਚਕੇ 24000 ਕਰੋੜ ਵਿੱਚ  ਝੋਨਾਂ ਦਿੱਲੀ ਸਰਕਾਰ ਨੂੰ ਦੇਣਾਂ ਸਾਨੂੰ ਕੀ ਹਾਸਲ ਹੋਇਆ ਹੈ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਅਤੇ ਨਸ਼ਿਆਂ ਦਾ ਦਰਿਆ ਜਿਸ ਤੋਂ ਬਿਨਾਂ ਪਰੇਸ਼ਾਨ ਪੰਜਾਬੀਆਂ ਨੂੰ ਨੀਂਦ ਵੀ ਨਹੀਂ ਆ ਰਹੀ ਹੈ।
                    ਅਸਲ ਵਿੱਚ ਕਿਸਾਨ ਮੂਰਖ ਨਹੀ ਰਾਜਨੀਤਕਾਂ ਤੋਂ ਬਾਅਦ ਦੂਸਰੇ ਨੰਬਰ ਤੇ ਪੰਜਾਬ ਦਾ ਗੁਲਾਮ ਪਖੰਡੀ ਵਿਦਵਾਨ ਵਰਗ ਮੂਰਖ ਹੈ ਜੋ ਕਦੇ ਰਾਜਨੀਤਕਾਂ ਤੋਂ ਅਜਾਦ ਹੋਕੇ ਨਹੀ ਸੋਚਦਾ ਅਤੇ ਸੱਚ ਉਸਨੇ ਸਵਾਹ ਬੋਲਣਾਂ ਹੈ। ਤੀਸਰੇ ਨੰਬਰ ਤੇ ਅਖੌਤੀ ਲੋਕਤੰਤਰ ਦਾ ਇੱਕ ਥੰਮ ਮੀਡੀਆਂ ਵਰਗ ਤਾਂ ਉਂਝ ਹੀ ਇਸਤਿਹਾਰ ਲੈਣ ਦੇ ਨਾਂ ਥੱਲੇ ਬੇਈਮਾਨ ਬਣਿਆਂ ਹੋਇਆ ਹੈ ਜਿਸਨੇ ਖੋਜੀ ਪੱਤਰਕਾਰੀ ਕਦੇ ਪੈਦਾ ਹੀ ਨਹੀਂ ਕੀਤੀ ਬਲਕਿ ਰਾਜਨੀਤਕਾਂ ਦੀਆਂ ਤਲੀਆਂ ਚੱਟਣ ਵਾਲਾ ਮਜਬੂਰ ਪੱਤਰਕਾਰ ਵਰਗ ਪੈਦਾ ਕੀਤਾ ਹੈ। ਅਜਾਦ ਸੋਚਣੀ ਨਾਲ ਖੋਜੀ ਪੱਤਰਕਾਰੀ ਕਰਨ ਵਾਲਿਆਂ ਦੇ ਨਾਂਸੀਂ ਧੂੰਆਂ ਦੇਣਾਂ ਮੀਡੀਆਂ ਵਰਗ ਦੇ ਕਬਜਾ ਕਾਰਾਂ ਦਾ ਸੌਂਕ ਹੈ।
                        ਜਿਸ ਫਸਲ ਵਿੱਚੋਂ ਪੰਜਾਬ ਨੂੰ ਕੋਈ ਫਾਇਦਾ ਜਾਂ ਲਾਭ ਹੀ ਨਹੀ ਹੋ ਰਿਹਾ ਉਸਦੀ ਖੇਤੀ ਕਰਨ ਜਾਂ ਕਰਵਾਉਣ ਦਾ ਜਿੰਮਾਂ ਬੇਅਕਲੇ ਰਾਜਨੀਤਕ ਜਾਂ ਦਿੱਲੀਆਂ ਦੇ ਦਲਾਲ ਹੀ ਹੋ ਸਕਦੇ ਹਨ ਉਹ ਭਾਵੇਂ ਖੇਤੀਬਾੜੀ ਮਾਹਰ ਅਖਵਾਉਣ ਜਾਂ ਯੂਨੀਵਰਸਟੀਆਂ ਦੇ ਵਿਗਿਆਨੀ, ਪਰੋਫੈਸਰ ਹੀ ਕਿਉਂ ਨਾਂ ਅਖਵਾਉਂਦੇ ਹੋਣ। ਜਦ ਤੱਕ ਸਰਕਾਰਾਂ ਸਬਸਿਡੀਆਂ ਦੇਣ ਦੀ ਬਜਾਇ ਦਿੱਲੀ ਦੇ ਠੱਗਾਂ ਜਾਂ ਵੱਡੇ ਲੁਟੇਰੇ ਮਾਲਕਾਂ ਦੀ ਅਸਲੀਅਤ ਨੂੰ ਨਹੀਂ ਸਮਝ ਸਕਦੀਆਂ ਉਹ ਪੰਜਾਬ ਦੁਸਮਣੀ ਹੀ ਬਣੀਆਂ ਰਹਿਣਗੀਆਂ।
                         ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਰਵਾਇਤੀ ਫਸਲਾਂ ਦੀ ਥਾਂ ਝੋਨੇ ਦੀ ਖੇਤੀ ਵੱਲ ਮੋੜਨ ਲਈ ਮੂਰਖ ਰਾਜਨੀਤਕਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਨੇ ਦਿੱਲੀ ਹਕੂਮਤ ਦੇ ਇਸਾਰੇ ਤੇ ਰਲਕੇ ਪੰਜਾਬ ਨੂੰ ਫਸਾਇਆ ਸੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ। ਜਦ ਪੰਦਰਾਂ ਸਾਲ ਅੱਤਵਾਦ ਖਾੜਕੂਵਾਦ ਦੀ ਹਨੇਰੀ ਵੀ ਪੰਜਾਬ ਨੂੰ ਤਬਾਹ ਨਾਂ ਕਰ ਸਕੀ ਤਦ ਇਸ ਝੋਨੇ ਦੀ ਖੇਤੀ ਦੇ ਨਾਲ ਪੰਜਾਬ ਕਰਜੇ ਦੇ ਜਾਲ ਵਿੱਚ ਫਸਦਾ ਤੁਰਿਆ ਗਿਆ। ਜਿਉਂ ਹੀ ਪੰਜਾਬ ਦਾ ਕਿਸਾਨ ਦੂਸਰੀਆ ਫਸਲਾਂ ਵਲ ਮੂੰਹ ਕਰਦਾ ਸੀ ਤਦ ਹੀ ਝੋਨੇਂ ਦੀ ਫਸਲ ਲਈ ਬੋਨਸ ਅਤੇ ਮੁਫਤ ਬਿਜਲੀ ਵਰਗੇ ਰਿਆਇਤਾਂ ਸਬਸਿਡਿਆ ਦੇ ਜਹਿਰ ਵਾਲੇ ਟੁਕੜੇ  ਸਿੱਟੇ ਗਏ। ਮੁਫਤ ਬਿਜਲੀ ਦਾ ਬੋਝ ਵੀ ਪੰਜਾਬ ਬਿਜਲੀ ਬੋਰਡ ਤੇ ਪਾਕੇ ਉੇਸਦਾ ਲੱਕ ਤੋੜ ਦਿੱਤਾ ਗਿਆ ਜਿਸ ਕਾਰਨ ਬਿਜਲੀ ਦੀ ਕਮੀ ਪੈਦਾ ਹੋਈ ਅਤੇ ਦੁਸਰੇ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਬਿਜਲੀ ਦੇ ਰੇਟ ਉੱਚੇ ਹੁੰਦੇ ਰਹੇ ਜਿਸ ਨਾਲ ਪੰਜਾਬ ਦੇ ਉਦਯੋਗ ਫੇਲ ਹੋ ਗਏ। ਪੰਜਾਬ ਦੀ ਇੰਡਸਟਰੀ ਦੁਜੇ ਸੂਬਿਆਂ ਵੱਲ ਪਰਵਾਸ਼ ਕਰ ਗਈ। ਬਿਜਲੀ ਬੋਰਡ ਨੂੰ ਸੈਂਟਰ ਸਰਕਾਰ ਦੀਆਂ ਘੁਰਕੀਆਂ ਕਾਰਨ ਕਿਸਾਨਾ ਨੂੰ 6000 ਕਰੋੜ ਸਲਾਨਾ ਦੀ ਸਬਸਿਡੀ ਪੰਜਾਬ ਦੇ ਖਜਾਨੇ ਵਿੱਚੋਂ ਦੇਣ ਲਈ ਮਜਬੂਰ ਕੀਤਾ ਗਿਆ ।ਇਹ ਲੋਕਾਂ ਤੋਂ ਉਗਰਾਹੇ ਟੈਕਸ਼ਾਂ ਦੀ ਸਿੱਧੀ ਦੁਰਵਰਤੋਂ ਅਤੇ ਸਮੁੱਚੇ ਪੰਜਾਬੀਆਂ ਨੂੰ ਲੁੱਟਣ ਤੇ ਤਬਾਹ ਕਰਨ ਤੋਂ ਘੱਟ ਨਹੀਂ ਸੀ। ਬੇਅਕਲੇ ਰਾਜਨੀਤਕਾਂ ਦੀ ਕੁਰਸੀ ਪੱਕੀ ਹੁੰਦੀ ਰਹੀ ਪੰਜਾਬ ਉਜੜਦਾ ਰਿਹਾ। ਨੀਰੋ ਬੰਸਰੀ ਵਜਾਉਂਦੇ ਰਹੇ ਉਹਨਾਂ ਦੇ ਨਜਾਰਿਆਂ ਵਾਲੇ ਥਾਂ ਗੁੜਗਾਉਂ ਤੋਂ ਸਿਮਲਿਆਂ ਦੇ ਬਾਗਾਂ ਤੱਕ ਦਾ ਸਫਰ ਕਰਦੇ ਰਹੇ। ਆਮ ਪੰਜਾਬੀ ਇਸ ਹੋਣੀ ਤੋਂ ਅਣਜਾਣ ਰਾਜਨੀਤਕਾਂ ਦੇ ਏਜੰਟਾ ਧਰਮ ਪਰਚਾਰਕਾਂ ਪਖੰਡਾਂ ਖਾਲਿਸਤਾਨਾਂ ਦੀ ਖੇਡ ਅਨੰਦ ਮਾਣਦਾ ਸੁੱਤਾ ਰਿਹਾ।
              ਪੰਜਾਬ ਨੂੰ ਜਗਾਉਣ ਵਾਲੇ ਬਣ ਸਕਣ ਵਾਲੇ ਪੁੱਤ ਅੱਤਵਾਦ ਦੇ ਨਾਂ ਥੱਲੇ ਪਿਛਲੇ ਦਹਾਕਿਆਂ ਵਿੱਚ ਮੌਤ ਦੀ ਘੋੜੀ ਚੜਾ ਦਿੱਤੇ ਗਏ ਸਨ ਜਿੰਹਨਾਂ ਅੱਜ ਅਗਵਾਈ ਦੇਣ ਦੇ ਯੋਗ ਬਣ ਚੁਕਿਆ ਹੋਣਾਂ ਸੀ। ਅੱਜ ਵੀ ਪੰਜਾਬ ਕਿਸੇ ਮਰਦ ਦਲੇਰ ਸਿਆਣੇ ਆਗੂ ਸੂਰਮੇ  ਦੀ ਰਾਹ ਦੇਖ ਰਿਹਾ ਹੈ ਜੋ ਕਿ ਕੁਦਰਤ ਦੇ ਹੱਥ ਵੱਸ਼ ਹੈ ਕਿ ਉਹ ਕਦ ਪੰਜਾਬ ਨੂੰ ਕੋਈ ਯੋਗ ਸੱਚਾ ਆਗੂ ਦਿੰਦੀ ਹੈ ਆਸ ਕਰਨੀ ਬਣਦੀ ਹੈ ਕਿਉਂਕਿ ਆਸ ਤੇ ਹੀ ਸੰਸਾਰ ਜਿਉਂਦਾ ਹੈ
              ਗੁਰਚਰਨ ਸਿੰਘ ਪੱਖੋ ਕਲਾਂ ਜਿਲਾ ਬਰਨਾਲਾ ਮੋਬਾਈਲ 9417727245